Saturday, 27 April 2024

 

 

ਖ਼ਾਸ ਖਬਰਾਂ ਮਾਝੇ 'ਚ ਗਰਜੇ ਮਾਨ! ਸ਼ੈਰੀ ਕਲਸੀ ਲਈ ਗੁਰਦਾਸਪੁਰ 'ਚ 'ਆਪ' ਦੀ ਚੋਣ ਮੁਹਿੰਮ ਕੀਤੀ ਸ਼ੁਰੂ ਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ- ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈ ਕਾਂਗਰਸ ਔਰਤਾਂ ਨੂੰ ਨੌਕਰੀਆਂ 'ਚ 50 ਫੀਸਦੀ ਰਾਖਵਾਂਕਰਨ ਦੇਵੇਗੀ : ਲਾਂਬਾ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਅਧੀਨ ਆਉਂਦੇ ਹਲਕਿਆਂ ਦੇ ਸਹਾਇਕ ਰਿਟਰਨਿੰਗ ਅਫਸਰਾਂ ਤੇ ਹੋਰ ਅਧਿਕਾਰੀਆਂ ਦੀ ਪੋਸਟਲ ਬੈਲਟ ਪੇਪਰ ਸਬੰਧੀ ਟ੍ਰੇਨਿੰਗ ਕਰਵਾਈ ਸਵੀਪ ਟੀਮ ਵੱਲੋਂ ਹਲਕਾ ਡੇਰਾਬੱਸੀ ਵਿਚ ਨੌਜੁਆਨਾਂ ਨੂੰ ਕੀਤਾ ਗਿਆ ਜਾਗਰੂਕ ਸਿਹਤ ਵਿਭਾਗ ਵੱਲੋਂ ਵਿਸ਼ਵ ਮਲੇਰੀਆ ਦਿਵਸ ਮੋਕੇ ਜਾਗਰੂਕਤਾ ਰੈਲੀ ਕੱਢੀ ਗਈ ਏਜੰਸੀਆਂ ਵੱਲੋਂ 334283.4 ਮੀਟਰਿਕ ਟਨ ਅਨਾਜ ਦੀ ਖਰੀਦ ਨਾਲ ਖਰੀਦ ਪ੍ਰਕਿਰਿਆ 'ਚ ਤੇਜ਼ੀ ਅਕਾਲੀ ਦਲ ਸਿਆਸੀ ਲਾਹਾ ਲੈਣ ਲਈ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ : ਪ੍ਰਨੀਤ ਕੌਰ ਅਧਿਆਪਕ ਕਸ਼ਮੀਰ ਸਿੰਘ ਦਾ ਵੋਟਰ ਗੀਤ 'ਵੋਟ ਜ਼ਰੂਰੀ' ਹੋਇਆ ਰਿਲੀਜ਼ ਲੋਕਾਂ ਨੂੰ ਵੋਟਾਂ ਪਾਉਣ ਸਬੰਧੀ ਜਾਗਰੂਕ ਕਰਨ ਵਿੱਚ ਕੋਈ ਕਸਰ ਨਾ ਛੱਡੀ ਜਾਵੇ : ਡਾ. ਪ੍ਰੀਤੀ ਯਾਦਵ ਡਿਪਟੀ ਕਮਿਸ਼ਨਰ ਵੱਲੋਂ ਸਕੂਲਾਂ ਨੂੰ ਸੇਫ ਸਕੂਲ ਵਾਹਨ ਪਾਰਸੀ ਨੂੰ ਸਖਤੀ ਨਾਲ ਲਾਗੂ ਕਰਨ ਦੀ ਹਦਾਇਤ ਡਿਪਟੀ ਕਮਿਸ਼ਨਰ ਨੇ ਕੀਤਾ ਤਪਾ, ਭਦੌੜ ਦੀਆਂ ਦਾਣਾ ਮੰਡੀਆਂ ਦਾ ਦੌਰਾ ਟੀਕਾਕਰਨ ਤੋਂ ਵਾੰਝੇ ਰਹਿ ਗਏ ਲੋਕ ਆਪਣੇ ਬੱਚਿਆਂ ਨੂੰ ਜਰੂਰ ਲਗਵਾਉਣ ਟੀਕੇ : ਡਾ. ਕਵਿਤਾ ਸਿੰਘ ਡਿਪਟੀ ਕਮਿਸ਼ਨਰ ਵਲੋਂ ਖਰੀਦ ਪ੍ਰਬੰਧਾਂ ਸਬੰਧੀ ਆੜੀਤਆ ਐਸੋਸੀਏਸ਼ਨ ਨਾਲ ਮੀਟਿੰਗ ਵਿਸ਼ਵ ਮਲੇਰੀਆ ਦਿਵਸ ਮੌਕੇ ਕਰਵਾਇਆ ਜਾਗਰੂਕਤਾ ਪ੍ਰੋਗਰਾਮ ਮੋਗਾ ਪੁਲਿਸ ਵੱਲੋ ਦੁਕਾਨਦਾਰ ਉੱਪਰ ਜਾਨਲੇਵਾ ਹਮਲਾ ਕਰਕੇ ਪੈਸਿਆ ਅਤੇ ਸਕੂਟਰੀ ਦੀ ਖੋਹ ਕਰਨ ਵਾਲੇ 5 ਦੋਸ਼ੀ ਕਾਬੂ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਜਿਲ੍ਹਾ ਟਾਸਕ ਫੋਰਸ ਦੀ ਮਲੇਰੀਆ ਜਾਗਰੂਕਤਾ ਸਬੰਧੀ ਹੋਈ ਮੀਟਿੰਗ ਸੇਫ ਸਕੂਲ ਵਾਹਨ ਪਾਲਿਸੀ ਦੀ ਉਲੰਘਣਾਂ ਕਰਨ ਵਾਲੀਆਂ ਮੰਡੀ ਗੋਬਿੰਦਗੜ੍ਹ ਦੇ ਚੌੜਾ ਬਜ਼ਾਰ ਵਿੱਚ ਗੋਲੀਆਂ ਚਲਾਉਣ ਵਾਲੇ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ ਜਿਲਾ ਬਾਲ ਸੁਰੱਖਿਆ ਅਫਸਰ ਕੰਚਨ ਅਰੋੜਾ ਅਤੇ ਰਮਨਦੀਪ ਸਿੰਘ ਏਟੀਓ ਵੱਲੋਂ ਲਗਾਤਾਰ ਕੀਤੀ ਜਾ ਰਹੀ ਸਕੂਲੀ ਬੱਸਾਂ ਦੀ ਚੈਕਿੰਗ ਲੋਕ ਸਭਾ ਚੋਣਾਂ ਦੌਰਾਨ ਸੁਰੱਖਿਆ ਪ੍ਰਬੰਧਾਂ ਅਤੇ ਗਰਮੀ ਦੇ ਪ੍ਰਭਾਵ ਤੋਂ ਮਤਦਾਤਾਵਾਂ ਨੂੰ ਬਚਾਉਣ ਲਈ ਬੈਠਕ

 

ਨਵਜੋਤ ਸਿੰਘ ਸਿੱਧੂ ਵੱਲੋਂ ਬੋਰਡਾਂ ਉਪਰ ਵਿਕਾਸ ਕਾਰਜਾਂ ਬਾਬਤ ਜਾਣਕਾਰੀ ਨਸ਼ਰ ਕਰਨ ਦੇ ਹੁਕਮ

ਅਹਿਮ ਸਥਾਨਾਂ ਉਪਰ ਪ੍ਰਮੁੱਖਤਾ ਨਾਲ ਸਥਾਪਤ ਕੀਤੇ ਜਾਣਗੇ ਬੋਰਡ: ਕਰਨੇਸ਼ ਸ਼ਰਮਾ

Web Admin

Web Admin

5 Dariya News

ਚੰਡੀਗੜ੍ਹ , 15 Jan 2018

ਸਥਾਨਕ ਸਰਕਾਰਾਂ ਬਾਰੇ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਵਿਭਾਗ ਵੱਲੋਂ ਪਾਰਦਰਸ਼ੀ ਸੇਵਾਵਾਂ ਦੇਣ ਦੀ ਦਿਸ਼ਾ ਵਿੱਚ ਇਕ ਵੱਡਾ ਕਦਮ ਚੁੱਕਦਿਆਂ ਅੱਜ ਇਕ ਅਹਿਮ ਐਲਾਨ ਕਰਦੇ ਹੋਏ ਹੁਕਮ ਦਿੱਤੇ ਹਨ ਕਿ ਸੂਬੇ ਵਿੱਚ ਕਿਸੇ ਵੀ ਸਥਾਨ ਉਪਰ ਕੀਤੇ ਜਾ ਰਹੇ ਵਿਕਾਸ ਕੰਮਾਂ ਬਾਬਤ ਹਰ ਤਰ੍ਹਾਂ ਦੀ ਜਾਣਕਾਰੀ ਜਨਤਕ ਕੀਤੀ ਜਾਵੇ।ਸ. ਸਿੱਧੂ ਨੇ ਕਿਹਾ ਕਿ ਜਨਤਕ ਤੌਰ 'ਤੇ ਸਥਾਪਤ ਕੀਤੇ ਜਾਣ ਵਾਲੇ ਬੋਰਡਾਂ ਉਪਰ ਪ੍ਰਾਜੈਕਟ ਦੀ ਲਾਗਤ, ਪ੍ਰਾਜੈਕਟ ਸ਼ੁਰੂ ਹੋਣ ਦੀ ਮਿਤੀ ਅਤੇ ਖਤਮ ਹੋਣ ਦੀ ਮਿਤੀ, ਪ੍ਰਾਕੈਜਟ ਦੀਆਂ ਖਾਸੀਅਤਾਂ, ਇੰਜਨੀਅਰ ਇੰਚਾਰਜ ਅਤੇ ਠੇਕੇਦਾਰ ਦੇ ਨਾਮ ਅਤੇ ਸੰਪਰਕ ਨੰਬਰ ਵੀ ਨਸ਼ਰ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇਹ ਹੁਕਮ ਸੂਬਾ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਵੱਲੋਂ ਇਕ ਸਾਫ ਸੁਥਰਾ ਅਤੇ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਮੁਹੱਈਆ ਕਰਵਾਉਣ ਲਈ ਉਲੀਕੀ ਗਈ ਰਣਨੀਤੀ ਦਾ ਅਹਿਮ ਹਿੱਸਾ ਹਨ।ਸਥਾਨਕ ਸਰਕਾਰਾਂ ਵਿਭਾਗ ਦੇ ਡਾਇਰੈਕਟਰ ਸ੍ਰੀ ਕਰਨੇਸ਼ ਸ਼ਰਮਾ ਨੇ ਮੰਤਰੀ ਸ. ਸਿੱਧੂ ਵੱਲੋਂ ਮਿਲੇ ਹੁਕਮਾਂ ਨੂੰ ਲਾਗੂ ਕਰਨ ਸਬੰਧੀ ਜਾਣਕਾਰੀ ਦਿੰਦਿਆਂ ਅੱਗੇ ਦੱਸਿਆ ਕਿ ਇਹ ਬੋਰਡ ਅਹਿਮ ਸਥਾਨਾਂ ਉਪਰ ਪ੍ਰਮੁੱਖਤਾ ਨਾਲ ਸਥਾਪਤ ਕੀਤੇ ਜਾਣਗੇ ਜਦੋਂ ਤੱਕ ਸਬੰਧਤ ਪ੍ਰਾਜੈਕਟ ਨੇਪਰੇ ਨਹੀਂ ਚੜ੍ਹ ਜਾਂਦਾ। ਉਨ੍ਹਾਂ ਦੱਸਿਆ ਕਿ ਇਸ ਨਿਵੇਕਲੀ ਪਹਿਲ ਨਾਲ ਜਿੱਥੇ ਕੰਮ ਦੀ ਗੁਣਵੱਤਾ ਨਾਲ ਸੁਧਾਰ ਹੋਵੇਗਾ ਉਥੇ ਆਮ ਲੋਕਾਂ ਨੂੰ ਵੀ ਉਨ੍ਹਾਂ ਦੇ ਖੇਤਰ ਨਾਲ ਸਬੰਧਤ ਪ੍ਰਾਜੈਕਟ ਬਾਰੇ ਮੁਕੰਮਲ ਜਾਣਕਾਰੀ ਮਿਲੇਗੀ। ਇਸ ਨਾਲ ਕੋਈ ਵੀ ਸ਼ਹਿਰੀ ਬੋਰਡ ਉਪਰ ਲਿਖੀ ਜਾਣਕਾਰੀ ਅਨੁਸਾਰ ਕੰਮ ਦੀ ਖੁਦ ਆਡਿਟ ਕਰ ਸਕਿਆ ਕਰਨਗੇ ਅਤੇ ਜੇਕਰ ਕੋਈ ਵੀ ਕੰਮ ਬੋਰਡ ਵਿੱਚ ਲਿਖੇ ਦੇ ਉਲਟ ਹੁੰਦਾ ਹੈ ਤਾਂ ਉਹ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਇਸ ਦੀ ਸ਼ਿਕਾਇਤ ਕਰ ਸਕਣਗੇ। ਉਨ੍ਹਾਂ ਇਹ ਵੀ ਕਿਹਾ ਕਿ ਬੋਰਡ ਉਪਰ ਪ੍ਰਾਜੈਕਟ ਦੇ ਮਾਡਲ ਦੀ ਤਸਵੀਰ ਵੀ ਹੋਵੇਗੀ ਅਤੇ ਪ੍ਰਾਜੈਕਟ ਮੁਕੰਮਲ ਹੋਣ ਉਪਰੰਤ ਇਹ ਯਕੀਨੀ ਬਣਾਇਆ ਜਾਵੇਗਾ ਕਿ ਮਾਡਲ ਉਪਰ ਅੰਕਿਤ ਤਸਵੀਰ ਅਨੁਸਾਰ ਹੀ ਪ੍ਰਾਜੈਕਟ ਪੂਰਾ ਹੋਇਆ ਹੈ।

 

Tags: Navjot Singh Sidhu

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD