Friday, 05 June 2026

 

 

ਖ਼ਾਸ ਖਬਰਾਂ 144 ਸਾਲਾਂ ਦੌਰਾਨ ਕਿਸੇ ਸਰਕਾਰ ਨੇ ਨਹਿਰਾਂ ਚੋਂ ਪਾਣੀ ਨਹੀਂ ਲੈਣ ਦਿੱਤਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਣੇ ਕਿਸਾਨਾਂ ਦੇ ਮਸੀਹਾ : ਮਨਵਿੰਦਰ ਸਿੰਘ ਗਿਆਸਪੁਰਾ ਤਰੁਨਪ੍ਰੀਤ ਸਿੰਘ ਸੌਂਦ, ਹਰਦੀਪ ਸਿੰਘ ਮੁੰਡੀਆਂ ਅਤੇ ਵਿਧਾਇਕਾਂ ਦੀ ਮੌਜੂਦਗੀ ਵਿੱਚ ਜਗਰੂਪ ਸਿੰਘ ਸੇਹ ਨੇ ਸੰਭਾਲਿਆ ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਦੇ ਚੇਅਰਮੈਨ ਦਾ ਅਹੁਦਾ ਹਿਮਾਂਸ਼ੂ ਜੈਨ ਨੇ ਲੁਧਿਆਣਾ ਵਿੱਚ ਐਸ.ਆਈ.ਆਰ. ਗਤੀਵਿਧੀਆਂ ਦੇ ਸੁਚਾਰੂ ਸੰਚਾਲਨ ਲਈ ਜ਼ਿਲ੍ਹਾ ਪੱਧਰੀ ਨੋਡਲ ਅਫ਼ਸਰਾਂ ਅਤੇ ਸਹਾਇਕ ਨੋਡਲ ਅਫ਼ਸਰਾਂ ਨਾਲ ਕੀਤੀ ਮੀਟਿੰਗ ਡਾ ਬਲਬੀਰ ਸਿੰਘ ਨੇ ਛੋਟੀ ਮਸਜਿਦ ਨੇੜੇ 20 ਲੱਖ ਦੀ ਲਾਗਤ ਨਾਲ ਕਰਵਾਈ ਪ੍ਰੋਜੈਕਟ ਦੀ ਸ਼ੁਰੂਆਤ ਸਮਾਜ ਦਾ ਹਰ ਵਰਗ ਨਸ਼ਿਆਂ ਦੇ ਖਾਤਮੇ ਲਈ ਆਪਣਾ ਯੋਗਦਾਨ ਪਾਵੇ : ਅਮਨ ਅਰੋੜਾ ਹਰਪਾਲ ਸਿੰਘ ਚੀਮਾ ਵੱਲੋਂ ਮੁਲਾਜ਼ਮ ਯੂਨੀਅਨਾਂ ਨਾਲ ਮੁਲਾਕਾਤ ਸ਼ਿਮਲਾ ਪਹਾੜੀ ਚੌਕ ਦੀ ਸਾਲਾਂ ਪੁਰਾਣੀ ਪਾਣੀ ਭਰਨ ਦੀ ਸਮੱਸਿਆ ਦਾ ਹੱਲ ਪੰਜਾਬ ਪੁਲਿਸ ਵੱਲੋਂ ਵੱਡੀ ਅੱਤਵਾਦੀ ਸਾਜਿਸ਼ ਨਾਕਾਮ ਰੋਟਰੀ ਕਲੱਬ ਰੋਪੜ ਸੈਂਟਰਲ ਦੇ ਡਿਸਟਰਿਕਟ ਗਵਰਨਰ ਰਵੀ ਪ੍ਰਕਾਸ਼ ਵੱਲੋਂ ਅਧਿਕਾਰਤ ਦੌਰਾ ਕੀਤਾ ਗਿਆ ਪੰਜਾਬ ਸਰਕਾਰ ਦੀ ਅਗਵਾਈ ਵਿਚ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਰਾਹ ਖੋਲ੍ਹੇਗਾ ਜ਼ਿਲ੍ਹਾ ਪ੍ਰਸ਼ਾਸਨ : ਡਾ. ਹਿਮਾਂਸ਼ੂ ਅਗਰਵਾਲ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਮਜ਼ਬੂਤ ਕਰਨ ਲਈ ਅੰਮ੍ਰਿਤਸਰ ਕੇਂਦਰੀ ਵਿੱਚ ਅਹਿਮ ਮੀਟਿੰਗ ਆਯੋਜਿਤ ਨਸ਼ਿਆਂ ਦੇ ਜੜੋਂ ਖਾਤਮੇ ਲਈ ਵਿਲੇਜ ਅਤੇ ਵਾਰਡ ਡਿਫੈਂਸ ਕਮੇਟੀਆਂ ਪੁਲਿਸ ਤੇ ਸਿਵਲ ਪ੍ਰਸ਼ਾਸ਼ਨ ਨਾਲ ਮਿਲਕੇ ਨਿਭਾਉਣ ਅਹਿਮ ਭੂਮਿਕਾ : ਲਖਵੀਰ ਸਿੰਘ ਰਾਏ ਡਾ. ਸੋਨਾ ਥਿੰਦ ਵੱਲੋਂ ਸਪੈਸ਼ਲ ਇੰਟੈਂਸਿਵ ਰਵੀਜਨ ਦੇ ਰਿਵਾਈਜਡ ਸ਼ਡਿਊਲ ਤੋਂ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਕਰਵਾਇਆ ਜਾਣੂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ : ਮੋਗਾ ਵਿੱਚ ਲੋਕਾਂ ਹੁਣ ਤੱਕ 8.61 ਕਰੋੜ ਰੁਪੈ ਤੋਂ ਵਧੇਰੇ ਦਾ ਕਰਵਾਇਆ ਮੁਫਤ ਇਲਾਜ ਐਡਵੋਕੈਟ ਅਮਰਪਾਲ ਸਿੰਘ ਨੇ ਪਿੰਡ ਚਾਚੋਕੇ ਵਿੱਖੇ ਪਿੰਡ ਦੇ ਵਿਕਾਸ ਕਾਰਜਾਂ ਅਤੇ ਲੋਕ ਭਲਾਈ ਦੇ ਮੁੱਦਿਆਂ ਸਬੰਧੀ ਪਿੰਡ ਵਾਸੀਆਂ ਨਾਲ ਕੀਤੀ ਮੀਟਿੰਗ ਅਮਨ ਅਰੋੜਾ ਦੇ ਯਤਨਾਂ ਸਦਕਾ ਪਿੰਡ ਅਕਬਰਪੁਰ ਦੀ 789 ਏਕੜ ਜ਼ਮੀਨ ਨੂੰ ਅਜ਼ਾਦੀ ਤੋਂ ਬਾਅਦ ਪਹਿਲੀ ਵਾਰ ਮਿਲੇਗਾ ਨਹਿਰੀ ਪਾਣੀ ਸ੍ਰੀ ਆਨੰਦਪੁਰ ਸਾਹਿਬ ਹੈਰੀਟੇਜ ਸਟਰੀਟ ਪ੍ਰਾਜੈਕਟ ਨੂੰ ਪ੍ਰਵਾਨਗੀ, ਕਿਲ੍ਹਾ ਸ੍ਰੀ ਅਨੰਦਗੜ੍ਹ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਇਤਿਹਾਸਕ ਗੁਰਦੁਆਰਿਆਂ ਨੂੰ ਜੋੜੇਗੀ ਹੈਰੀਟੇਜ ਸਟਰੀਟ : ਭਗਵੰਤ ਸਿੰਘ ਮਾਨ ਪੰਜਾਬ ਪੁਲਿਸ ਦੀ ਲੋਕ-ਕੇਂਦਰਿਤ ਪੁਲਿਸਿੰਗ ਨਾਲ ਲੋਕਾਂ ਦਾ ਭਰੋਸਾ ਹੋਇਆ ਮਜ਼ਬੂਤ, ਉਦਯੋਗ ਅਤੇ ਨਿਵੇਸ਼ ਲਈ ਬਣਿਆ ਸੁਰੱਖਿਅਤ ਮਾਹੌਲ ਵਪਾਰੀਆਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਨਾਲੋ ਨਾਲ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ : ਨਵਜੋਤ ਕੌਰ ਨਵਜੋਤ ਕੌਰ ਵੱਲੋਂ ਹੜ੍ਹ ਸੁਰੱਖਿਆ ਕਾਰਜ ਨਿਰਧਾਰਤ ਸਮੇਂ ਅੰਦਰ ਯਕੀਨੀ ਬਣਾਉਣ ਦੀ ਹਦਾਇਤ ਸੀਨੀਅਰ ਸਿਟੀਜ਼ਨਾਂ ਦੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣ : ਡਾ.ਸੋਨਾ ਥਿੰਦ

 

ਸ਼ੋਵਨਾ ਨਾਰਾਇਣ ਨੇ ਕੱਥਕ ਰਾਹੀਂ ਨ੍ਰਿਤ ਨਾਟਕ 'ਨੂਰ ਜਹਾਂ' ਦੀ ਦਿਲਕਸ਼ ਪੇਸ਼ਕਾਰੀ ਨਾਲ ਦਰਸ਼ਕ ਕੀਲੇ

ਉਸਤਾਦ ਸ਼ਾਹਿਦ ਪ੍ਰਵੇਜ਼ ਖ਼ਾਨ ਨੇ ਸਿਤਾਰ ਵਾਦਨ ਨਾਲ ਸਮਾਂ ਬੰਨ੍ਹਿਆਂ, ਪਟਿਆਲਾ ਬਣੇਗਾ ਸੈਰ ਸਪਾਟੇ ਦੀ ਰਾਜਧਾਨੀ-ਪਰਨੀਤ ਕੌਰ

5 Dariya News

5 Dariya News

5 Dariya News

ਪਟਿਆਲਾ , 24 Feb 2020

Last updated on: Feb 24, 2020, 00:00 IST

ਪੰਜਾਬ ਸਰਕਾਰ ਦੇ ਸੱਭਿਆਚਾਰਕ ਤੇ ਸੈਰ ਸਪਾਟਾ ਵਿਭਾਗ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੰਡੀਅਨ ਟਰੱਸਟ ਫ਼ਾਰ ਰੂਰਲ ਹੈਰੀਟੇਜ ਐਂਡ ਡਿਵੈਲਪਮੈਂਟ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਪਟਿਆਲਾ ਹੈਰੀਟੇਜ ਫੈਸਟੀਵਲ-2020 ਦੀ ਤੀਜੀ ਸ਼ਾਮ ਵੀ ਅੱਜ ਕਲਾ ਤੇ ਸੰਗੀਤ ਪ੍ਰੇਮੀਆਂ ਲਈ ਯਾਦਗਾਰ ਬਣੀ। ਇਸ ਦੌਰਾਨ ਪਦਮਸ੍ਰੀ ਉਸਤਾਦ ਸ਼ਾਹਿਦ ਪ੍ਰਵੇਜ਼ ਖ਼ਾਨ ਨੇ ਸਿਤਾਰ ਵਾਦਨ ਨਾਲ ਸਮਾਂ ਬੰਨ੍ਹਿਆਂ ਅਤੇ ਕਥਕ ਨਰਤਕੀ ਪਦਮਸ੍ਰੀ ਸ਼ੋਵਨਾ ਨਾਰਾਇਣ ਨੇ ਕੱਥਕ ਦੀ ਸ਼ਾਨਦਾਰ ਪੇਸ਼ਕਾਰੀ ਨਾਲ ਦਰਸ਼ਕ ਕੀਲੇ।ਉਸਤਾਦ ਸ਼ਾਹਿਦ ਪ੍ਰਵੇਜ਼ ਖ਼ਾਨ ਨੇ ਰਾਗ ਭੀਮ ਪਲਾਸੀ ਦੀ ਸੁਰ 'ਤੇ ਸਿਤਾਰ ਵਜਾ ਕੇ ਦਰਸ਼ਕਾਂ ਦੀਆਂ ਤਾੜੀਆਂ ਬਟੋਰੀਆਂ। ਸ੍ਰੀ ਖ਼ਾਨ ਨਾਲ ਤਬਲੇ 'ਤੇ ਪੰਡਿਤ ਗੋਪੀ ਨਾਥ ਝਾਅ ਦੇ ਵਿਦਿਆਰਥੀ ਪੰਡਿਤ ਮਿਥਲੇਸ਼ ਕੁਮਾਰ ਝਾਅ ਨੇ ਬਹੁਤ ਖ਼ੂਬਸੂਰਤੀ ਨਾਲ ਵੱਖ-ਵੱਖ ਤਾਲਾਂ ਵਜਾ ਕੇ ਸੰਗਤ ਕੀਤੀ, ਉਨ੍ਹਾਂ ਨੇ ਆਲਾਪ ਤੋਂ ਬਾਅਦ ਸ਼ਾਸਤਰੀ ਸੰਗੀਤ ਦੀ ਜਾਦੂਗਰੀ ਦਿਖਾਉਂਦਿਆਂ ਤਬਲੇ ਨਾਲ ਚਮਤਕਾਰੀ ਜੁਗਲਬੰਦੀ ਕਰਕੇ ਨਾਲ ਸਰੋਤਿਆਂ ਨੂੰ ਮੰਤਰ ਮੁਗਧ ਕੀਤਾ।ਸ੍ਰੀਮਤੀ ਸ਼ੋਵਨਾ ਨਾਰਾਇਣ ਅਤੇ ਹੋਰ ਸਾਥੀ ਕਲਾਕਾਰਾਂ ਨੇ ਨ੍ਰਿਤ ਨਾਟ 'ਨੂਰ ਜਹਾਂ' ਤੇਰੀ ਨਜ਼ਰ ਸੇ ਜਬ ਕੋਈ ਜਾਮ ਪੀਆ ਮੈਨੇ 'ਤੇ ਕਥਕ ਜਰੀਏ ਦਿਲਕਸ਼ ਪੇਸ਼ਕਾਰੀ ਕਰਕੇ ਦਰਸ਼ਕਾਂ ਨੂੰ ਕੀਲਿਆ। ਇਸ ਨ੍ਰਿਤ ਨਾਟ 'ਚ ਉਨ੍ਹਾਂ ਨੇ ਨੂਰ ਜਹਾਂ ਦਾ ਜਹਾਂਗੀਰ ਨਾਲ ਪਿਆਰ, ਕਵੀ ਦੀ ਨਜ਼ਰ 'ਚ 'ਮੈ ਤੇਰੇ ਅੰਗੋ ਕਾ ਵੈਬਵ' 'ਤੇ ਕਥਕ ਨਾਲ ਨੂਰ ਜਹਾਂ ਦੀ ਖ਼ੂਬਸੂਰਤੀ ਦਾ ਵਰਨਣ ਕੀਤਾ।ਇਸ ਤੋਂ ਬਾਅਦ ਸ੍ਰੀਮਤੀ ਸ਼ੋਵਨਾ ਨੇ ਸ਼ਾਦੀ ਤੋਂ ਵਿਦਾਈ ਦਾ ਸਫ਼ਰ ਅਮੀਰ ਖੁਸਰੋ ਦੇ ਬੋਲਾਂ 'ਚ 'ਬਹੁਤ ਰਹੀ ਬਾਬਲ ਘਰ ਦੁਲਹਨ ਚੱਲ ਤੇਰੇ ਪੀ ਨੇ ਬੁਲਾਈ' 'ਤੇ ਸ਼ਾਨਦਾਰ ਨ੍ਰਿਤ ਪੇਸ਼ ਕੀਤਾ ਤੇ ਫ਼ਿਰ ਪਤੀ-ਪਤਨੀ ਦੇ ਮਿਲਾਪ 'ਦੋਨੋ ਭਏ ਏਕ ਰੰਗ', ਆਜ ਰੰਗ ਹੇ ਮਾ ਰੰਗ ਹੇ ਰੀ, ਮਲਿਕਾ ਏ ਬੇਗ਼ਮ ਨੂਰ ਜਹਾਂ ਦਾ ਚਿਤਰਨ ਕਰਦਿਆਂ ਤਰਾਨਾ ਨਾਲ ਆਪਣੇ ਕਥਕ ਨ੍ਰਿਤ ਦੀ ਸਮਾਪਤੀ ਕੀਤੀ।ਸ੍ਰੀਮਤੀ ਸ਼ੋਵਨਾ ਨਾਰਾਇਣ ਦੇ ਨਾਲ ਮਿਊਜ਼ਿਕ ਕੰਪੋਜ਼ਰ ਤੇ ਗਾਇਕ ਸ੍ਰੀ ਮਾਧੋ ਪ੍ਰਸਾਦ, ਤਬਲੇ 'ਤੇ ਸ਼ਕੀਲ ਅਹਿਮ ਖ਼ਾਨ, ਪਖਾਵਜ 'ਤੇ ਮਹਾਂਵੀਰ ਗੰਗਾਨੀ, ਸਿਤਾਰ 'ਤੇ ਵਿਜੇ ਸ਼ਰਮਾ, ਵਾਇਲਨ 'ਤੇ ਅਜ਼ਹਰ ਸ਼ਕੀਲ, ਵੀਡੀਓਗ੍ਰਾਫ਼ ਅਸ਼ਵਨੀ ਚੋਪੜਾ ਸਮੇਤ ਸਾਥੀ ਕਲਾਕਾਰਾਂ ਸ਼ੈਲਜਾ ਨਲਵਜੇ, ਕੋਮਲ ਵਿਸ਼ਵਾਸ਼, ਸੋਨਮ ਚੋਹਾਨ, ਮਹਿਮਾ ਸਤਸੰਗੀ, ਸ਼ਿਲਪਾ ਵਰਮਾ, ਸੁਪਰਨਾ ਸਿੰਘ, ਭਵਾਨੀ, ਪ੍ਰਵੀਨ, ਅਨਿਲ ਖਿੰਚੀ ਤੇ ਪਰਿਹਾਰ ਨੇ ਸਾਥ ਦਿੱਤਾ। 

ਮੰਚ ਸੰਚਾਲਨ ਪ੍ਰਸਿੱਧ ਐਂਕਰ ਤੇ ਫ਼ਿਲਮ ਡਾਇਰੈਕਟਰ ਸ੍ਰੀਮਤੀ ਸਾਧਨਾ ਸ੍ਰੀਵਾਸਤਵ ਨੇ ਕੀਤਾ।ਇਸ ਸੰਗੀਤਮਈ ਸ਼ਾਮ ਮੌਕੇ ਕਿਲਾ ਮੁਬਾਰਕ ਦੇ ਦਰਬਾਰ ਹਾਲ ਦੇ ਖੁੱਲ੍ਹੇ ਵਿਹੜੇ 'ਚ ਪਟਿਆਲਾ ਤੋਂ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ, ਮੇਅਰ ਸ੍ਰੀ ਸੰਜੀਵ ਸ਼ਰਮਾ, ਕਾਂਗਰਸ ਦੇ ਸ਼ਹਿਰੀ ਪ੍ਰਧਾਨ ਸ੍ਰੀ ਕੇ.ਕੇ. ਮਲਹੋਤਰਾ, ਡਾਇਰੈਕਟਰ ਇੰਡੀਅਨ ਮਿਊਜਿਕ ਸੁਸਾਇਟੀ ਸ੍ਰੀਮਤੀ ਅਨੀਤਾ ਸਿੰਘ, ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ, ਐਸ.ਐਸ.ਪੀ. ਮਨਦੀਪ ਸਿੰਘ ਸਿੱਧੂ ਤੇ ਨਗਰ ਨਿਗਮ ਕਮਿਸ਼ਨਰ ਸ੍ਰੀਮਤੀ ਪੂਨਮਦੀਪ ਕੌਰ ਵੀ ਮੌਜੂਦ ਸਨ।ਇਸ ਮੌਕੇ ਸ੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਸਰਕਾਰ ਦੇ ਯਤਨਾਂ ਸਦਕਾ ਪਟਿਆਲਾ ਸੈਰ ਸਪਾਟੇ ਦੇ ਕੇਂਦਰ ਵਜੋਂ ਉਭਰ ਰਿਹਾ ਹੈ ਅਤੇ ਇਹ ਪੰਜਾਬ ਦੀ ਸੈਰ ਸਪਾਟੇ ਦੀ ਰਾਜਧਾਨੀ ਬਣੇਗਾ। ਉਨ੍ਹਾਂ ਨੇ ਸੈਰ ਸਪਾਟਾ ਵਿਭਾਗ ਤੇ ਜ਼ਿਲ੍ਹਾ ਪ੍ਰਸ਼ਾਸਨ ਸਮੇਤ ਪਟਿਆਲਾ ਵਾਸੀਆਂ ਨੂੰ ਇਸ ਹੈਰੀਟੇਜ ਉਸਤਵ ਦੀ ਮੁਬਾਰਕਬਾਦ ਦਿੰਦਿਆਂ ਇਸ 'ਚ ਹੁੰਮ ਹੁਮਾ ਕੇ ਪੁੱਜਣ ਦੀ ਅਪੀਲ ਵੀ ਕੀਤੀ।ਇਸ ਮੌਕੇ ਮੁੱਖ ਮੰਤਰੀ ਦੇ ਓ.ਐਸ.ਡੀ. ਅੰਮ੍ਰਿਤਪ੍ਰਤਾਪ ਸਿੰਘ ਹਨੀ ਸੇਖੋਂ, ਸ੍ਰੀ ਰਜੇਸ਼ ਸ਼ਰਮਾ, ਸ੍ਰੀ ਬਲਵਿੰਦਰ ਸਿੰਘ, ਪੰਜਾਬ ਲੇਬਰ ਵੈਲਫੇਅਰ ਬੋਰਡ ਦੇ ਚੇਅਰਮੈਨ ਸ. ਹਰੀ ਸਿੰਘ ਟੌਹੜਾ, ਸ. ਸੁਰਿੰਦਰ ਸਿੰਘ ਘੁੰਮਣ, ਡਾ. ਦਰਸ਼ਨ ਸਿੰਘ ਘੁੰਮਣ, ਯੂਥ ਕਾਂਗਰਸ ਪ੍ਰਧਾਨ ਸ੍ਰੀ ਅਨੁਜ ਖੋਸਲਾ, ਸ੍ਰੀ ਅਤੁਲ ਜੋਸ਼ੀ, ਸ੍ਰੀ ਹਰਵਿੰਦਰ ਸਿੰਘ ਨਿੱਪੀ, ਸੀਨੀਅਰ ਵਾਈਸ ਚੇਅਰਪਰਸਨ ਸ੍ਰੀਮਤੀ ਬਿਮਲਾ ਸ਼ਰਮਾ, ਸ੍ਰੀਮਤੀ ਇੰਦਰਜੀਤ ਕੌਰ, ਸ੍ਰੀਮਤੀ ਕਿਰਨ ਢਿੱਲੋਂ, ਕੈਪਟਨ ਅਮਰਜੀਤ ਸਿੰਘ ਜੇਜੀ, ਕਰਨਲ ਆਰ.ਐਸ. ਬਰਾੜ, ਡਾ. ਏ.ਐਸ. ਸੇਖੋਂ, ਐਸ.ਪੀ. ਸ੍ਰੀ ਨਵਨੀਤ ਬੈਂਸ, ਐਸ.ਡੀ.ਐਮ. ਪਟਿਆਲਾ ਸ੍ਰੀ ਚਰਨਜੀਤ ਸਿੰਘ, ਸਹਾਇਕ ਕਮਿਸ਼ਨਰ (ਜ) ਡਾ. ਇਸਮਤ ਵਿਜੇ ਸਿੰਘ, ਸੰਯੁਕਤ ਕਮਿਸ਼ਨਰ ਲਾਲ ਵਿਸ਼ਵਾਸ, ਅਵਿਕੇਸ਼ ਕੁਮਾਰ ਵੱਡੀ ਗਿਣਤੀ 'ਚ ਪਟਿਆਲਾ ਸਮੇਤ ਦੂਰੋ-ਦੂਰੋਂ ਆਏ ਅਤੇ ਸੰਗੀਤ ਤੇ ਕਲਾ ਪ੍ਰੇਮੀਆਂ ਨੇ ਸ਼ਿਰਕਤ ਕੀਤੀ।

25 ਫਰਵਰੀ ਨੂੰ ਫ਼ਿਲਮ 'ਨਾਨਕ ਨੂਰ-ਏ-ਇਲਾਹੀ' ਤੇ ਸ਼ਾਮ ਨੂੰ 'ਦੀਵਾ ਬਲੇ ਸਾਰੀ ਰਾਤ' ਦਾ ਮੰਚਨ

ਪਟਿਆਲਾ ਹੈਰੀਟੇਜ਼ ਫੈਸਟੀਵਲ ਦੇ ਚੌਥੇ ਦਿਨ ਦੇ ਪ੍ਰੋਗਰਾਮਾਂ ਬਾਰੇ ਦੱਸਦਿਆਂ ਸ੍ਰੀਮਤੀ ਪੂਨਮਦੀਪ ਕੌਰ ਨੇ ਦੱਸਿਆ ਕਿ 25 ਫਰਵਰੀ ਨੂੰ ਫੂਲ ਸਿਨੇਮਾ ਵਿਖੇ ਸ੍ਰੀ ਵਿਸ਼ਾਲ ਸ਼ਰਮਾ ਵੱਲੋਂ ਨਿਰਦੇਸ਼ਤ ਫ਼ਿਲਮ ਨਾਨਕ ਨੂਰ-ਏ-ਇਲਾਹੀ ਦੇ ਦੋ ਸ਼ੋਅ ਸਵੇਰੇ 11 ਤੋਂ 12 ਵਜੇ ਅਤੇ 12 ਤੋਂ 1 ਵਜੇ ਤੱਕ ਮੁਫ਼ਤ ਦਿਖਾਏ ਜਾਣਗੇ ਅਤੇ ਸ਼ਾਮ ਨੂੰ 7 ਵਜੇ ਐਨ.ਆਈ.ਐਸ. ਵਿਖੇ ਮਰਹੂਮ ਸ੍ਰੀ ਹਰਪਾਲ ਟਿਵਾਣਾ ਦੇ ਨਾਟਕ ਦੀਵਾ ਬਲੇ ਸਾਰੀ ਰਾਤ ਨੂੰ ਸ੍ਰੀ ਮਨਪਾਲ ਟਿਵਾਣਾ ਦੀ ਨਿਰਦੇਸ਼ਨਾ ਹੇਠ ਪ੍ਰਦਰਸ਼ਤ ਕੀਤਾ ਜਾਵੇਗਾ। ਉਨ੍ਹਾਂ ਨੇ ਸਮੂਹ ਆਮ ਲੋਕਾਂ ਅਤੇ ਸੰਗੀਤ ਅਤੇ ਕਲਾ ਪ੍ਰੇਮੀਆਂ ਨੂੰ ਇਸ ਦੌਰਾਨ ਹੁੰਮ ਹੁੰਮਾਂ ਕੇ ਸ਼ਿਰਕਤ ਕਰਨ ਦੀ ਅਪੀਲ ਕੀਤੀ।

 

Tags: Parneet Kaur

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD