ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਯੋਗਤਾ ਮਿਤੀ 1-1-2020 ਦੇ ਆਧਾਰ ’ਤੇ ਚਲ ਰਹੀ ਵੋਟਰ ਸੂਚੀਆਂ ਦੀ ਸੁਧਾਈ ਦੇ ਸਬੰਧ ਵਿਚ ਪ੍ਰਾਪਤ ਹੋਏ ਫਾਰਮਾਂ ਦੀ ਪੜਤਾਲ ਲਈ ਕਮਿਸ਼ਨਰ, ਰੂਪਨਗਰ ਡਵੀਜ਼ਨ ਸ੍ਰੀ ਰਾਹੁਲ ਤਿਵਾੜੀ ਜੋ ਕਿ ਭਾਰਤ ਚੋਣ ਕਮਿਸ਼ਨ ਵਲੋੋਂ ਇਸ ਜ਼ਿਲ੍ਹੇ ਲਈ ਰੋਲ ਅਬਜ਼ਰਵਰ ਵੀ ਹਨ, ਵਲੋਂ ਅੱਜ ਜ਼ਿਲ੍ਹੇ ਦਾ ਦੌਰਾ ਕੀਤਾ ਗਿਆ।ਇਸ ਦੌਰੇ ਦੌਰਾਨ ਉਨ੍ਹਾਂ ਵਲੋੋਂ ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਵਿਨੈ ਬਬਲਾਨੀ, ਵਧੀਕ ਜ਼ਿਲਾ ਚੋਣ ਅਫ਼ਸਰ ਸ੍ਰੀ ਅਦਿਤਿਆ ਉੱਪਲ, ਉਪ ਮੰਡਲ ਮੈਜਿਸਟ੍ਰੇਟ ਨਵਾਂਸ਼ਹਿਰ ਸ੍ਰੀ ਜਗਦੀਸ਼ ਸਿੰਘ ਜੌਹਲ, ਉਪ ਮੰਡਲ ਮੈਜਿਸਟੇ੍ਰਟ ਬਲਾਚੌਰ ਸ੍ਰੀ ਜਸਵੀਰ ਸਿੰਘ ਅਤੇ ਚੋਣ ਤਹਿਸੀਲਦਾਰ ਸ੍ਰੀ ਹਰੀਸ਼ ਕੁਮਾਰ ਨਾਲ ਵੋਟਰ ਸੂਚੀਆਂ ਦੀ ਸੁਧਾਈ ਦੇ ਕੰਮਾਂ ਦਾ ਜਾਇਜ਼ਾ ਲੈਣ ਲਈ ਮੀਟਿੰਗ ਕੀਤੀ ਗਈ। ਜ਼ਿਲ੍ਹੇ ਵਲੋਂ ਇਸ ਸਬੰਧੀ ਤਿਆਰ ਕੀਤੀ ਗਈ ਚੈਕ ਲਿਸਟ ਤੇ ਰੋਲ ਅਬਜ਼ਰਵਰ ਵਲੋਂ ਆਪਣੀ ਸਹਿਮਤੀ ਦਿਤੀ ਗਈ। ਇਸ ਤੋਂ ਬਾਅਦ ਰੋਲ ਅਬਜ਼ਰਵਰ ਵਲੋਂ ਵਿਧਾਨ ਸਭਾ ਹਲਕਾ 47-ਨਵਾਂਸ਼ਹਿਰ ਦੇ ਬੂਥ ਨੰ: 98 ਪਿੰਡ ਸਨਾਵਾ ਦੇ ਪੋਲਿੰਗ ਸਟੇਸ਼ਨ ਦਾ ਦੌਰਾ ਕੀਤਾ ਗਿਆ, ਜਿਥੇ ਉਨ੍ਹਾਂ ਵਲੋਂ ਸਬੰਧਤ ਬੀ.ਐਲ.ਓ ਸ੍ਰੀ ਰਮੇਸ਼ ਚੰਦ ਦੇ ਫਾਰਮਾਂ ਦੀ ਚੈਕਿੰਗ ਕੀਤੀ ਗਈ। ਇਸ ਦੌਰਾਨ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਵਿਨੈ ਬਬਲਾਨੀ ਅਤੇ ਵਿਧਾਨ ਸਭਾ ਹਲਕਾ 47-ਨਵਾਂਸ਼ਹਿਰ ਦੇ ਚੋਣਕਾਰ ਰਜਿਸਟੇ੍ਰਸ਼ਨ ਅਫ਼ਸਰ-ਕਮ-ਉਪ ਮੰਡਲ ਮੈਜਿਸਟ੍ਰੇਟ ਸ੍ਰੀ ਜਗਦੀਸ਼ ਸਿੰਘ ਜੌਹਲ ਨਾਲ ਰਹੇ।ਇਸ ਤੋਂ ਬਾਅਦ ਰੋਲ ਅਬਜ਼ਰਵਰ ਸ੍ਰੀ ਰਾਹੁਲ ਤਿਵਾੜੀ, ਕਮਿਸ਼ਨਰ ਰੂਪਨਗਰ ਵਲੋਂ ਵਿਧਾਨ ਸਭਾ ਹਲਕਾ 48-ਬਲਾਚੌਰ ਦੇ ਪੋਲਿੰਗ ਸਟੇਸ਼ਨ ਨੰਬਰ 120-ਬੀ.ਏ.ਵੀ. ਸੀਨੀਅਰ ਸੈਕੰਡਰੀ ਸਕੂਲ ਬਲਾਚੌਰ ਦਾ ਦੌਰਾ ਕੀਤਾ ਗਿਆ। ਇਸ ਪੋਲਿੰਗ ਸਟੇਸ਼ਨ ਵਿਚ ਉਨ੍ਹਾਂ ਵਲੋੋਂ ਨਵੇਂ ਦਰਜ ਹੋਏ ਵੋਟਰ ਪਵਨ ਬੱਸੀ ਅਤੇ ਅਪਣੀ ਵੋਟ ਵਿਚ ਦਰੁਸਤੀ ਕਰਾਉਣ ਲਈ ਫਾਰਮ ਨੰ: 8 ਭਰਨ ਵਾਲੀ ਵੋਟਰ ਤਰਸੇਮ ਕੌਰ ਆਦਿ ਨਾਲ ਮੁਲਾਕਾਤ ਕਰਕੇ ਉਨ੍ਹਾਂ ਪਾਸੋਂ ਜਾਣਕਾਰੀ ਪ੍ਰਾਪਤ ਕੀਤੀ ਗਈ। ਇਸ ਮੌਕੇ ’ਤੇ ਵਿਧਾਨ ਸਭਾ ਹਲਕਾ 48-ਬਲਾਚੌਰ ਦੇ ਚੋਣਕਾਰ ਰਜਿਸਟੇ੍ਰਸ਼ਨ ਅਫਸਰ-ਕਮ-ਉਪ ਮੰਡਲ ਮੈਜਿਸਟੇ੍ਰਟ, ਬਲਾਚੌਰ ਸ੍ਰੀ ਜਸਵੀਰ ਸਿੰਘ ਅਤੇ ਬੀ.ਐਲ.ਓ. ਸ੍ਰੀ ਸ਼ਿਵ ਚਰਨ ਹਾਜ਼ਰ ਰਹੇ। ਰੋਲ ਅਬਜ਼ਰਵਰ ਵਲੋੋਂ ਜ਼ਿਲ੍ਹੇ ਵਿਚ ਵੋਟਰ ਸੂਚੀਆਂ ਦੀ ਕੀਤੀ ਗਈ ਸੁਧਾਈ ਦੇ ਕੰਮ ਸਬੰਧੀ ਸੰਤੁਸ਼ਟੀ ਪ੍ਰਗਟਾਈ ਗਈ।