ਇਥੋਂ ਦੀ ਸ੍ਰੀ ਦਸ਼ਮੇਸ਼ ਮਾਰਸ਼ਲ ਆਰਟ ਸਪੋਰਟਸ ਅਕੈਡਮੀ ਵਿਖੇ ਹਿੰਦ ਦੀ ਚਾਦਰ ਨੋਵੇ ਪਾਤਿਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 400 ਸਾਲਾ ਜਨਮ ਸ਼ਤਾਬਦੀ ਨੂੰ ਸਮਰਪਿਤ 2 ਰੋਜਾ ਅੱਠਵੀ ਕੌਮੀ ਗੂੰਗੇ ਅਤੇ ਬੋਲੇ ਚੈਂਪੀਅਨਸ਼ਿਪ ਸ਼ਾਨੋ ਸ਼ੋਕਤ ਨਾਲ ਸੰਪੰਨ ਹੋ ਗਈ ਜਿਸ ਵਿਚ ਇਨਾਮਾਂ ਦੀ ਵੰਡ ਲਈ ਵਿਸ਼ੇਸ਼ ਤੋਰ ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰ ਪਾਲ ਸਿੰਘ ਨੇ ਬਤੋਰ ਮੁਖ ਮਹਿਮਾਨ ਸ਼ਿਰਕਤ ਕੀਤੀ ਸਾਰਿਆਂ ਤੋਂ ਪਹਿਲਾ ਸ੍ਰੀ ਗੁਰੂ ਤੇਗ ਬਹਾਦਰ ਕਾਲਜ ਦੇ ਰਾਸ਼ਟਰੀ ਕੈਡਿਟ ਕੌਰ ਦੇ ਵਿਦਿਆਰਥੀਆਂ ਵਲੋਂ ਓਹਨਾ ਨੂੰ ਸਲਾਮੀ ਦਿਤੀ ਗਈ ਉਪਰੰਤ ਐੱਸ ਜੀ ਐੱਸ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਬੈਂਡ ਦੀਆਂ ਧੁਨਾਂ ਨਾਲ ਮੰਚ ਤੇ ਲੈ ਜਾਇਆ ਗਿਆ ਇਸ ਤੋਂ ਬਾਅਦ ਜੂਡੋ ਤਕਨੀਕੀ ਕੌਮੀ ਟੀਮ ਦੇ ਚੇਅਰਮੈਨ ਮੁਨੱਵਰ ਅੰਜ਼ਾਰ ਵਲੋਂ ਜੀ ਆਇਆ ਕਿਹਾ ਗਿਆ ਅਤੇ ਨਾਲ ਹੀ ਜੂਡੋ ਦੀ ਕਾਰਗੁਜ਼ਾਰੀ ਰਿਪੋਰਟ ਵੀ ਪੜੀ ਗਈ ਓਹਨਾ ਕਿਹਾ ਕਿ ਇਸ ਚੈਂਪੀਅਨਸ਼ਿਪ ਵਿਚ ਭਾਰਤ ਦੇ 17 ਸੂਬਿਆਂ ਦੇ 450 ਖਿਡਾਰੀ ਭਾਗ ਲੈ ਰਹੇ ਹਨ ਜਿਨ੍ਹਾਂ ਦੀ ਰਿਹਾਇਸ ਦਾ ਪ੍ਰਬੰਧ ਤਖਤ ਸ੍ਰੀ ਕੇਸਗੜ ਸਾਹਿਬ ਅਤੇ ਸਮੁੱਚਾ ਪ੍ਰਬੰਧ ਜਿਲ੍ਹਾ ਰੂਪਨਗਰ ਜੂਡੋ ਐਸੋ: ਨੇ ਕੀਤਾ ਹੈ ਇਸ ਤੋਂ ਬਾਅਦ ਆਪਣੇ ਭਾਸ਼ਣ ਵਿਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਨੇ ਕਿਹਾ ਕਿ ਸਾਡੇ ਜੀਵਨ ਵਿਚ ਖੇਡਾਂ ਦਾ ਬਭੂਤ ਵੱਡਾ ਰੋਲ ਹੈ ਜਿਸ ਲੈ ਨੌਜਵਾਨਾਂ ਨੂੰ ਖੇਡਾਂ ਵਿਚ ਵੱਧ ਤੋਂ ਵੱਧ ਸ਼ਮੂਲੀਅਤ ਕਰਨੀ ਚਾਹੀਦੀ ਹੈ ਤਾ ਜੋ ਇਕ ਤੰਦਰੁਸਤ ਅਤੇ ਨਿਰੋਗ ਸਮਾਜ ਦੀ ਸਿਰਜਣਾ ਹੋ ਸਕੇ ਰਾਣਾ ਨੇ ਅੱਗੇ ਕਿਹਾ ਕਿ ਉਹ ਬਹੁਤ ਹੀ ਭਾਗਾਂ ਵਾਲੇ ਹਨ ਕਿ ਓਹਨਾ ਦੇ ਹਲਕੇ ਵਿਚ ਖਾਸ ਲੋੜਾਂ ਵਾਲੇ ਇਨ੍ਹ੍ਹਾ ਬੱਚਿਆਂ ਦੀ ਕੌਮੀ ਚੈਂਪੀਅਨਸ਼ਿਪ ਹੋ ਰਹੀ ਹੈ ਜਿਸ ਲਈ ਪ੍ਰਬੰਧਕ ਵਧਾਈ ਦੇ ਪਾਤਰ ਹਨ ਓਹਨਾ ਜੂਡੋ ਐਸੋ: ਨਿਊ 2 ਲੱਖ ਰੁਪਏ ਦੀ ਗ੍ਰਾੰਟ ਦੇਣ ਦਾ ਵੀ ਐਲਾਨ ਕੀਤਾ ਅੰਤ ਵਿਚ ਜਿਲ੍ਹਾ ਰੂਪਨਗਰ ਜੂਡੋ ਐਸੋ : ਦੇ ਪ੍ਰਧਾਨ ਇੰਦਰਜੀਤ ਸਿੰਘ ਅਰੋੜਾ ਨੇ ਸਾਰੀਆਂ ਸ਼ਖਸ਼ੀਅਤਾਂ ਦਾ ਧੰਨਵਾਦ ਕੀਤਾ ਸਮਾਗ਼ਮ ਦੌਰਾਨ ਖਾਲਸਾ ਸਕੂਲ ਦੇ ਵਿਦਿਆਰਥੀਆਂ ਵਲੋਂ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦਾ ਹੋਇਆ ਗਿੱਧਾ ਅਤੇ ਭੰਗੜਾ ਦੀ ਪੇਸ਼ਕਾਰੀ ਕੀਤੀ ਗਈ ਕੌਮੀ ਜਨਰਲ ਸਕੱਤਰ ਆਈਸਾ ਅੰਜ਼ਾਰ ਅਤੇ ਪ੍ਰਬੰਧਕੀ ਸਕੱਤਰ ਜਰਨੈਲ ਸਿੰਘ ਨਿੱਕੂਵਾਲ ਨੇ ਨਤੀਜੇ ਜਾਰੀ ਕਰਦੇ ਹੋਏ ਦੱਸਿਆ ਕਿ ਜੂਨੀਅਰ ਲੜਕਿਆਂ ਵਿਚ 3 ਸੋਨ ਤਗਮੇ ਜਿੱਤ ਕੇ ਉੱਤਰ ਪ੍ਰਦੇਸ਼ ਨੇ ਪਹਿਲਾ ਜਦੋ ਕਿ 2 ਸੋਨ ,1 ਚਾਂਦੀ ਅਤੇ 3 ਕਾਂਸੀ ਦੇ ਤਗਮੇ ਜਿੱਤ ਕੇ ਹਰਿਆਣਾ ਨੇ ਦੂਜਾ ਸਥਾਨ ਹਾਸਿਲ ਕੀਤਾ ਲੜਕੀਆਂ ਵਿਚ 3 ਸੋਨ 2 ਚਾਂਦੀ ਅਤੇ 1 ਕਾਂਸੀ ਦਾ ਤਗਮਾ ਜਿੱਤ ਕੇ ਹਰਿਆਣਾ ਨੇ ਪਹਿਲਾ ਜਦੋ ਕਿ 1 ਸੋਨ ,2 ਚਾਂਦੀ ਦੇ ਤਗਮੇ ਜਿੱਤ ਕੇ ਉੱਤਰ ਪ੍ਰਦੇਸ਼ ਨੇ ਦੂਜਾ ਸਥਾਨ ਹਾਸਿਲ ਕੀਤਾ , ਸੀਨੀਅਰ ਪੁਰਸ਼ ਵਿਚ 2 ਸੋਨ 1 ਚਾਂਦੀ ,1 ਕਾਂਸੀ ਦਾ ਤਗਮਾ ਜਿੱਤ ਕੇ ਜੰਮੂ ਕਸ਼ਮੀਰ ਨੇ ਪਹਿਲਾ ਜਦੋ ਕਿ 2 ਸੋਨ ਅਤੇ 2 ਕਾਂਸੀ ਦੇ ਤਗਮੇ ਜਿੱਤ ਕੇ ਗੋਆ ਨੇ ਦੂਜਾ, ਔਰਤਾਂ ਵਿਚ 1 ਸੋਨ ਅਤੇ 1 ਚਾਂਦੀ ਦਾ ਤਗਮਾ ਜਿੱਤ ਕੇ ਹਰਿਆਣਾ ਨੇ ਪਹਿਲਾ ਜਦੋ ਕਿ 1 ਸੋਨ ਤਗਮਾ ਜਿੱਤ ਕੇ ਜੰਮੂ ਕਸ਼ਮੀਰ ਨੇ ਦੂਜਾ ਸਥਾਨ ਹਾਸਿਲ ਕੀਤਾ ਇਸ ਤੋਂ ਬਾਅਦ ਸਬ ਜੂਨੀਅਰ ਵਿਚ ਪੰਜਾਬ ਦਾ ਸਾਹਿਬ ਦੀਪ ਸਿੰਘ , ਕੁੜੀਆਂ ਵਿਚ ਸਿਮਰਨਜੀਤ ਕੌਰ , ਜੂਨੀਅਰ ਲੜਕਿਆਂ ਵਿਚ ਉੱਤਰ ਪ੍ਰਦੇਸ਼ ਦੇ ਰਿਤਿਕ ਕੁਮਾਰ ਅਤੇ ਲੜਕੀਆਂ ਵਿਚ ਉੱਤਰ ਪ੍ਰਦੇਸ਼ ਦੀ ਬੇਨਜ਼ੀਰ ,ਸੀਨਿਅਰ ਪੁਰਸ਼ ਵਿਚ ਉੱਤਰ ਪ੍ਰਦੇਸ਼ ਦੇ ਰੋਮਿਲ ਸਿੰਘ , ਅਤੇ ਲੜਕੀਆਂ ਵਿਚ ਸ਼ਿਖਾ ਕੁਮਾਰੀ ਨੂੰ ,ਵਧੀਆ ਜੂਡੋਕਾ ਐਲਾਨਿਆ ਗਿਆ ਮੰਚ ਸੰਚਾਲਨ ਦੀ ਸੇਵਾ ਰਾਜ ਘਈ ਵਲੋਂ ਨਿਭਾਈ ਗਈ ਇਸ ਮੌਕੇ ਸੰਜੇ ਗਿਰਤੀ , ਰਾਜਿੰਦਰ ਸ਼ਰਮਾ , ਕਰਮਜੀਤ ਸਿੰਘ , ਨਗਰ ਕੌਂਸਲ ਦੇ ਪ੍ਰਧਾਨ ਹਰਜੀਤ ਸਿੰਘ ਜੀਤਾ , ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਰਮੇਸ਼ ਚੰਦਰ ਦਸਗਰਾਈ, ਹਰਬੰਸ ਲਾਲ ਮਹਿੰਦਿਲੀ , ਕਾਮਲਦੇਵ ਜੋਸ਼ੀ , ਬਲਾਕ ਕਾਂਗਰਸ ਦੇ ਪ੍ਰਧਾਨ ਪ੍ਰੇਮ ਸਿੰਘ ਬਾਸੋਵਾਲ, ਸੰਜੀਵਨ ਰਾਣਾ , ਬਲਬੀਰ ਸਿੰਘ ਭੀਰੀ , ਚੋਧਰੀ ਭਗਤ ਰਾਮ ਚੋਹਾਨ , ਮੋਹਨ ਲਾਲ ਸੈਣੀ , ਸ਼ਮਸ਼ੇਰ ਸਿੰਘ ਲਖੇੜ, ਗੁਰਨੈਬ ਸਿੰਘ ਗੈਬੀ , ਸੁਰਿੰਦਰ ਸਿੰਘ ਭਟਨਾਗਰ , ਕੁਲਦੀਪ ਪਰਮਾਰ ,ਪ੍ਰੋ: ਸੰਦੀਪ ਕੁਮਾਰ ,ਪ੍ਰਿੰਸੀਪਲ ਹਰਦੀਪ ਸਿੰਘ ਢੀਂਡਸਾ , ਹਰਜੀਤ ਸਿੰਘ ਸੈਣੀ , ਰਣਜੀਤ ਸਿੰਘ, ਜੱਗਾ ਨਿੱਕੂਵਾਲ, ਮੌਂਟੀ ਅਰੋੜਾ, ਗੁਰਕੀਰਤ ਸਿੰਘ ਅਰੋੜਾ , ਭੁਪਿੰਦਰ ਸਿੰਘ ਤਲਵਾੜ ,ਜਸਪਾਲ ਸਿੰਘ ਪਾਲ , ਸ਼ੈੰਪੀ ਅਰੋੜਾ, ਸੁਰੇਸ਼ ਜੋਸ਼ੀ, ਸੰਜੀਵ ਸ਼ਰਮਾ ਕੋਚ, ਹਰਮਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਖੇਡ ਪ੍ਰੇਮੀ ਹਾਜ਼ਰ ਸਨ।