Monday, 20 May 2024

 

 

ਖ਼ਾਸ ਖਬਰਾਂ ਕਾਰਬਨ ਉਤਸਰਜਨ ਅਤੇ ਪ੍ਰਦੂਸ਼ਣ ਨੂੰ ਘਟਾਉਣ ਦੇ ਲਈ ਗਰੀਨ ਇਲੈਕਸ਼ਨ ਨੂੰ ਬਣਾਇਆ ਗਿਆ ਹੈ ਚੋਣ ਪ੍ਰਕਿਰਿਆ ਦਾ ਹਿੱਸਾ- ਜਨਰਲ ਚੋਣ ਅਬਰਜ਼ਰਵਰ ਡਾ. ਹੀਰਾ ਲਾਲ ਗੜ੍ਹਸ਼ੰਕਰ ਵਿਧਾਨ ਸਭਾ ਹਲਕਾ ਗ੍ਰੀਨ ਚੋਣਾਂ ਦੇ ਮਾਡਲ ਦੇ ਰੂਪ ’ਚ ਕਰੇਗਾ ਕੰਮ : ਡਾ. ਹੀਰਾ ਲਾਲ ਮੋਨਿਕਾ ਗਰੋਵਰ ਆਪਣੇ ਸਾਥੀਆਂ ਸਮੇਤ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ, ਬੀਬਾ ਜੈ ਇੰਦਰਾ ਕੌਰ ਨੇ ਉਨ੍ਹਾਂ ਦੇ ਭਾਜਪਾ ਵਿੱਚ ਸ਼ਾਮਲ ਹੋਣ ਦਾ ਕੀਤਾ ਸਵਾਗਤ ਵੋਟਿੰਗ ਮਸ਼ੀਨਾਂ ਦੀ ਦੂਜੀ ਰੈਂਡੇਮਾਇਜੇਸ਼ਨ ਹੋਈ ਲੋਕਾਂ ਨੂੰ ਵੰਡਣ ’ਤੇ ਉਤਾਰੂ ਦਿੱਲੀ ਦੀਆਂ ਪਾਰਟੀਆਂ ਨੂੰ ਰੱਦ ਕਰੋ: ਸੁਖਬੀਰ ਸਿੰਘ ਬਾਦਲ ਨੇ ਪੰਜਾਬੀਆਂ ਨੂੰ ਕੀਤੀ ਅਪੀਲ ਰਾਜਾ ਵੜਿੰਗ ਨੇ ਪ੍ਰਾਪਰਟੀ ਦੀ ਰਜਿਸਟ੍ਰੇਸ਼ਨ ਲਈ ਐਨਓਸੀ 'ਤੇ ਮੁੱਖ ਮੰਤਰੀ ਮਾਨ ਦੇ ਝੂਠੇ ਵਾਅਦੇ ਦਾ ਪਰਦਾਫਾਸ਼ ਕੀਤਾ ਕਾਂਗਰਸ ਨੇਤਾ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਕਿਸਾਨਾਂ ਲਈ MSP ਦੀ ਕਾਨੂੰਨੀ ਗਾਰੰਟੀ ਦਾ ਸਮਰਥਨ ਗੁਰਜੀਤ ਸਿੰਘ ਔਜਲਾ ਦੇ ਹੱਕ ਵਿੱਚ ਦੱਖਣੀ ਹਲਕੇ ਵਿੱਚ ਚੋਣ ਰੈਲੀਆਂ ਰਾਜਾਸਾਂਸੀ ਅਤੇ ਅਟਾਰੀ ਹਲ੍ਕੇ ਚ ਗੁਰਜੀਤ ਸਿੰਘ ਔਜਲਾ ਨੇ ਕੀਤੀ ਲੋਕਾਂ ਨਾਲ ਮੁਲਾਕਾਤ ਗੁਰਜੀਤ ਸਿੰਘ ਔਜਲਾ ਨੇ ਪ੍ਰਵਾਸੀਆਂ ਦੀ ਸ਼ਲਾਘਾ ਕੀਤੀ ਪਾਰਲੀਮੈਂਟ ਵਿੱਚ ਪੰਜਾਬ ਦੇ ਹੱਕਾਂ ਦੀ ਰਾਖੀ ਲਈ ਲੜਾਂਗੇ: ਮੀਤ ਹੇਅਰ ਸਮਾਣਾ ਹਲਕੇ ਤੋਂ ਐਨ ਕੇ ਸ਼ਰਮਾ ਦੀ ਵੱਡੀ ਲੀਡ ਨਾਲ ਜਿੱਤ ਯਕੀਨੀ ਬਣਾਵਾਂਗੇ: ਸੁਰਜੀਤ ਸਿੰਘ ਰੱਖੜਾ ਖੰਨਾ ਵੱਲੋਂ ਲੋਕਾਂ ਤੋਂ ਭਾਜਪਾ ਦੇ ਪੱਖ ਵਿਚ ਵੋਟਾਂ ਭੁੱਗਤਣ ਦੀ ਅਪੀਲ ਮੁੱਖ ਮੰਤਰੀ ਭਗਵੰਤ ਮਾਨ ਨੇ ਫ਼ਰੀਦਕੋਟ ਤੋਂ ‘ਆਪ’ ਉਮੀਦਵਾਰ ਕਰਮਜੀਤ ਅਨਮੋਲ ਲਈ ਜੈਤੋ ਅਤੇ ਮੋਗਾ ਵਿਖੇ ਕੀਤਾ ਚੋਣ ਪ੍ਰਚਾਰ, ਅਨਮੋਲ ਨੂੰ ਭਾਰੀ ਵੋਟਾਂ ਨਾਲ ਜਿਤਾਉਣ ਦੀ ਕੀਤੀ ਅਪੀਲ ਪੰਜਾਬ 'ਚ ਲਗਾਤਾਰ ਵਧਦਾ ਜਾ ਰਿਹਾ ਹੈ ਆਮ ਆਦਮੀ ਪਾਰਟੀ ਦਾ ਕੁਨਬਾ, ਕਈ ਵੱਡੇ ਨੇਤਾ 'ਆਪ' 'ਚ ਸ਼ਾਮਲ ਰਾਜਪੁਰਾ ਵਿੱਚ ਪੰਜਾਬ ਦਾ ਮੁੱਖ ਉਦਯੋਗਿਕ ਕੇਂਦਰ ਬਣਨ ਦੀਆਂ ਸਾਰੀਆਂ ਵਿਸ਼ੇਸ਼ਤਾਵਾਂ : ਪ੍ਰਨੀਤ ਕੌਰ ਸ੍ਰੀ ਆਨੰਦਪੁਰ ਸਾਹਿਬ ਵਿੱਚ ਕਪਾਹ ਉਦਯੋਗ ਦਾ ਵੱਡਾ ਪ੍ਰੋਜੈਕਟ ਲੈ ਕੇ ਆਵਾਂਗਾ : ਡਾ.ਸੁਭਾਸ਼ ਸ਼ਰਮਾ ਪੰਜਾਬ ਦੇ ਉਦਯੋਗਿਕ ਵਿਕਾਸ ਨੂੰ ਹੁਲਾਰਾ ਦੇਵਾਂਗੇ, ਸਿਖਰਾਂ 'ਤੇ ਪਹੁੰਚਾਵਾਂਗੇ: ਵਿਜੇ ਇੰਦਰ ਸਿੰਗਲਾ ਕਾਂਗਰਸ ਪਾਰਟੀ ਦੇ ਲੋਕ ਸਭਾ ਉਮੀਦਵਾਰ ਵਿਜੇ ਇੰਦਰ ਸਿੰਗਲਾ ਦੀ ਜਿੱਤ ਨੂੰ ਯਕੀਨੀ ਬਣਿਆ ਜਾਵੇਗਾ : ਗੁਰਪ੍ਰਤਾਪ ਪੰਡਿਆਲਾ 2024 ਚੋਣਾਂ ਇਤਿਹਾਸਿਕ : ਪਵਨ ਖੇੜਾ ਅੰਮ੍ਰਿਤਪਾਲ ਨੂੰ ਬੰਦੀ ਸਿੰਘ ਨਹੀਂ ਮੰਨਿਆ ਜਾ ਸਕਦਾ: ਸੁਖਬੀਰ ਸਿੰਘ ਬਾਦਲ

 

'ਪੰਜਾਬ ਰਾਜ ਯੁਵਕ ਮੇਲਾ-2020' ਚੰਡੀਗੜ੍ਹ ਯੂਨੀਵਰਸਿਟੀ ਵਿਖੇ ਅਮਿੱਟ ਪੈੜਾਂ ਛੱਡਦਾ ਸੰਪੰਨ

ਪੰਜਾਬੀ ਮਾਂ ਬੋਲੀ ਅਤੇ ਸੱਭਿਆਚਾਰ ਸਾਡੀ ਪਛਾਣ, ਇਸ ਦੀ ਸ਼ਾਖ ਬਣਾਈ ਰੱਖਣਾ ਸਾਡਾ ਫ਼ਰਜ : ਰਾਜ ਬੱਬਰ

5 Dariya News

5 Dariya News

5 Dariya News

ਘੜੂੰਆਂ , 31 Jan 2020

ਪੰਜਾਬੀ ਮਾਂ ਬੋਲੀ ਅਤੇ ਸੱਭਿਆਚਾਰ ਨੇ ਸਾਡੀ ਵਿਸ਼ਵ ਪੱਧਰ 'ਤੇ ਪਛਾਣ ਬਣਾਈ ਹੈ ਅਤੇ ਇਸ ਦੀ ਸ਼ਾਖ ਬਣਾਈ ਰੱਖਣਾ ਸਾਡਾ ਫ਼ਰਜ ਹੈ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪ੍ਰਸਿੱਧ ਅਦਾਕਾਰ ਅਤੇ ਸੀਨੀਅਰ ਕਾਂਗਰਸੀ ਆਗੂ ਰਾਜ ਬੱਬਰ ਨੇ ਪੰਜਾਬ ਸਰਕਾਰ ਦੇ ਯੁਵਕ ਸੇਵਾਵਾਂ ਵਿਭਾਗ ਵੱਲੋਂ ਪੰਜਾਬ ਦੀ ਨੌਜਵਾਨੀ 'ਚ ਨਵਾਂ ਵਿਕਾਸ ਮੁਖੀ ਉਤਸ਼ਾਹ ਭਰਨ ਦੇ ਉਦੇਸ਼ ਨਾਲ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਕਰਵਾਏ ਦੋ ਰੋਜ਼ਾ 'ਪੰਜਾਬ ਰਾਜ ਯੁਵਕ ਮੇਲੇ' ਦੇ ਸਮਾਪਤੀ ਸਮਾਗਮ ਦੌਰਾਨ ਕੀਤਾ। ਇਸ ਮੌਕੇ ਉਨ੍ਹਾਂ ਨਾਲ ਖੇਡ, ਯੁਵਕ ਸੇਵਾਵਾਂ ਅਤੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਸ੍ਰੀ ਰਾਣਾ ਗੁਰਮੀਤ ਸਿੰਘ ਸੋਢੀ, ਵਿਧਾਇਕ ਹਲਕਾ ਬਸੀ ਪਠਾਣਾ ਗੁਰਪ੍ਰੀਤ ਸਿੰਘ ਜੀ.ਪੀ, ਸਕੱਤਰ ਸੈਰ ਸਪਾਟਾ ਅਤੇ ਯੁਵਕ ਸੇਵਾਵਾਂ ਵਿਭਾਗ ਸ੍ਰੀ ਹੁਸਨ ਲਾਲ (ਆਈ.ਏ.ਐਸ), ਵਿਸ਼ੇਸ਼ ਸਕੱਤਰ ਅਤੇ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਸ੍ਰੀ ਸੰਜੇ ਪੋਪਲੀ (ਆਈ.ਏ.ਐਸ), ਉਘੇ ਲੋਕ ਗਾਇਕ ਜਸਵੀਰ ਜੱਸੀ ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ। ਇਸ ਮੌਕੇ ਯੁਵਕ ਸੇਵਾਵਾਂ ਵਿਭਾਗ ਵੱਲੋਂ ਬੁੱਲ੍ਹੇ ਸ਼ਾਹ ਦੀ ਹੀਰ ਅਤੇ ਹੋਰ ਸੱਭਿਆਚਾਰ ਦੀ ਤਰਜ਼ਮਾਨੀ ਕਰਦੇ ਗੀਤਾਂ ਨਾਲ ਪੰਜਾਬ ਦਾ ਨਾਮ ਬੁਲੰਦ ਕਰਨ ਵਾਲੇ ਲੋਕ ਗਾਇਕ ਜਸਵੀਰ ਜੱਸੀ, ਪੰਜਾਬੀ ਫ਼ਿਲਮਾਂ 'ਚ ਆਪਣੀ ਵਿਲੱਖਣ ਪਛਾਣ ਬਣਾਉਣ ਵਾਲੇ ਦਰਸ਼ਨ ਔਲਖ ਅਤੇ ਪੰਜਾਬ ਯੂਨੀਵਰਸਿਟੀ ਦੇ ਯੁਵਾ ਭਲਾਈ ਵਿਭਾਗ ਦੇ ਡਾਇਰੈਕਟਰ, ਉਘੇ ਲੇਖਕ ਅਤੇ ਮੰਚ ਸੰਚਾਲਕ ਨਿਰਮਲ ਜੌੜਾ ਜੀ ਦਾ 'ਯੂਥ ਆਈਕਨ ਐਵਾਰਡ' ਨਾਲ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ।ਇਸ ਮੌਕੇ ਪੰਜਾਬ ਭਰ ਤੋਂ ਆਈ ਨੌਜਵਾਨੀ ਦੇ ਰੂਬਰੂ ਹੁੰਦਿਆਂ ਸ੍ਰੀ ਰਾਜ ਬੱਬਰ ਨੇ ਕਿਹਾ ਕਿ ਪੰਜਾਬ ਸਬੰਧੀ ਕਈ ਸੂਬਿਆਂ 'ਚ ਨਸ਼ਿਆਂ ਨੂੰ ਲੈ ਕੇ ਗ਼ਲਤ ਧਰਨਾ ਬਣ ਗਈ ਸੀ ਪਰ ਪੰਜਾਬ ਦੇ ਗੱਬਰੂਆਂ ਨੇ ਆਪਣੀ ਊਰਜਾ ਤੇ ਉਤਸ਼ਾਹ ਨਾਲ ਦੇਸ਼ ਹੀ ਨਹੀਂ ਬਲਕਿ ਪੂਰੇ ਸੰਸਾਰ ਵਿੱਚ ਆਪਣੇ ਵਿਕਾਸਮੁਖੀ ਹੁਨਰ ਦਾ ਲੋਹਾ ਮਨਵਾਇਆ ਹੈ। ਉਨ੍ਹਾਂ ਕਿਹਾ ਕਿ ਅਜੋਕੇ ਦੌਰ 'ਚ ਪੰਜਾਬ ਦੀ ਨੌਜਵਾਨੀ ਨੂੰ ਸੂਬਾ ਸਰਕਾਰ ਨੇ ਇਸ ਵਿਲੱਖਣ ਯੁਵਕ ਮੇਲੇ ਦੇ ਮਾਧਿਅਮ ਨਾਲ ਜਿੱਥੇ ਅਮੀਰ ਸੱਭਿਆਚਾਰ ਨਾਲ ਜੋੜਿਆ ਹੈ ਉਥੇ ਹੀ ਉਨ੍ਹਾਂ ਦੇ ਸਰਬਪੱਖੀ ਵਿਕਾਸ ਲਈ ਪ੍ਰੋਫ਼ੈਸ਼ਨਲ ਕਾਊਂਸਲਿੰਗ ਲਈ ਵਿਚਾਰ ਗੋਸ਼ਟੀਆਂ, ਵਰਕਸ਼ਾਪਾਂ, ਵਿਚਾਰ ਸੰਮੇਲਨਾਂ ਦਾ ਆਯੋਜਨ ਕਰਵਾ ਕੇ ਸਹੀ ਦਿਸ਼ਾ ਵੱਲ ਤੋਰਿਆ ਹੈ। ਉਨ੍ਹਾਂ ਕਿਹਾ ਕਿ ਸਮੇਂ ਦਾ ਹਾਣੀ ਬਣਨ ਲਈ ਸੱਭਿਆਚਾਰਿਕ ਗਿਆਨ ਦੇ ਨਾਲ ਨਾਲ ਪ੍ਰੋਫ਼ੈਸ਼ਨਲ ਕਾਊਂਸਲਿੰਗ ਵੀ ਅਜੋਕੀ ਪੀੜ੍ਹੀ ਲਈ ਸੰਜ਼ੀਦਾ ਵਿਸ਼ਾ ਬਣ ਗਈ ਹੈ, ਜਿਸ ਪ੍ਰਤੀ ਚਿੰਤਤ ਹੁੰਦਿਆਂ ਪੰਜਾਬ ਸਰਕਾਰ ਨੇ ਇਸ ਉਪਰਾਲੇ ਰਾਹੀਂ ਪੰਜਾਬ ਦੀ ਨੌਜਵਾਨੀ ਦੀ ਪ੍ਰਫ਼ੁਲਿਤਾ ਲਈ ਸ਼ਾਲਾਘਾਯੋਗ ਕਾਰਜ ਰਚਿਆ ਹੈ। ਉਨ੍ਹਾਂ ਕਿਹਾ ਕਿ ਅਜਿਹੇ ਯੁਵਕ ਮੇਲਿਆਂ ਤੋਂ ਹੀ ਸੱਭਿਆਚਾਰਕ, ਵਿਰਸੇ, ਸੰਗੀਤ ਮੰਚਾਂ 'ਚ ਆਪਣੇ ਹੁਨਰ ਦਾ ਪ੍ਰਗਟਾਵਾ ਕਰਦੇ ਨੌਜਵਾਨ ਵੱਡੀਆਂ ਸਖ਼ਸ਼ੀਅਤਾਂ ਦੇ ਰੂਪ ਵਜੋਂ ਉਭਰਦੇ ਹਨ।ਇਸ ਮੌਕੇ ਕੈਬਨਿਟ ਮੰਤਰੀ ਸ੍ਰੀ ਰਾਣਾ ਸੋਢੀ ਨੇ ਕਿਹਾ ਕਿ ਯੁਵਕ ਮੇਲੇ ਦੌਰਾਨ 23 ਹਜ਼ਾਰ ਨੌਜਵਾਨਾਂ ਦੀ ਸ਼ਮੂਲੀਅਤ ਨੇ ਸਿੱਧ ਕੀਤਾ ਹੈ ਕਿ ਪੰਜਾਬ ਦੀ ਨੌਜਵਾਨੀ ਨਸ਼ੇ ਨੂੰ ਦੁਰਕਾਰਦੀ ਹੋਈ ਤਰੱਕੀ ਤੇ ਵਿਕਾਸ ਦੀਆਂ ਪੈੜਾਂ 'ਤੇ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦਾ ਸੁਫ਼ਨਾ ਨੌਜਵਾਨੀ ਲਈ ਖੇਡਾਂ, ਯੁਵਾ ਸ਼ਕਤੀ, ਸਿੱਖਿਆ, ਵਪਾਰ, ਸਿਵਲ, ਸੁਰੱਖਿਆ ਆਦਿ ਖੇਤਰਾਂ 'ਚ ਵਿਕਾਸ ਅਤੇ ਸਹੀ ਮੌਕੇ ਪੈਦਾ ਕਰਕੇ ਸੂਬੇ ਨੂੰ ਖ਼ੁਸ਼ਹਾਲ ਬਣਾਉਣਾ ਹੈ ਤਾਂ ਜੋ ਸੂਬਾ ਆਰਥਿਕ ਢਾਂਚੇ ਦੀਆਂ ਤੰਦਾਂ ਮਜਬੂਤ ਕਰਦਾ ਹੋਇਆ ਵਿਸ਼ਵ ਪੱਧਰ 'ਤੇ ਆਪਣਾ ਰੁਤਬਾ ਕਾਇਮ ਰੱਖ ਸਕੇ।

ਯੁਵਕ ਮੇਲੇ ਦੌਰਾਨ ਬਾਲੀਵੁੱਡ ਫ਼ਿਲਮਾਂ 'ਚ ਆਪਣੀ ਆਵਾਜ਼ ਦਾ ਜਾਦੂ ਬਿਖੇਰਨ ਵਾਲੀ ਉਘੀ ਪਲੇਅਬੈਕ ਗਾਇਕਾ ਨੀਤੀ ਮੋਹਨ ਨੇ ਆਪਣੇ ਮਸ਼ਹੂਰ ਗੀਤਾਂ ਨਾਲ ਸਰੋਤਿਆਂ ਦਾ ਖੂਬ ਸਮਾਂ ਬੰਨ੍ਹਿਆਂ।ਇਸ ਮੌਕੇ ਨੀਤੀ ਮੋਹਨ ਨੇ 'ਸੋਨੂੰ ਕੇ ਟੀਟੂ ਕੀ ਸਵੀਟੀ' ਫ਼ਿਲਮ ਦੇ ਪ੍ਰਸਿੱਧ ਗੀਤ 'ਕੌਣ ਨੱਚਦੀ' ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕਰਕੇ ਸਰੋਤਿਆਂ ਨੂੰ ਮੁਢਲੇ ਦੌਰ 'ਚ ਹੀ ਝੂੰਮਣ  ਲਗਾ ਦਿੱਤਾ। ਉਨ੍ਹਾਂ ਨੇ ਇਸ ਉਪਰੰਤ 'ਪਿਆਰ ਮਾਂਗਾ ਹੈ', 'ਕੁੜੀਏ ਨੀ' ਅਤੇ 'ਮਾਹੀ ਮੇਰਾ ਕਿੱਥੇ ਰਹਿ ਗਿਆ' ਵਰਗੇ ਪ੍ਰਸਿੱਧ ਗੀਤਾਂ ਦੀ ਝੜੀ ਲਗਾ ਕੇ ਹਾਜ਼ਰੀਨਾਂ ਤੋਂ ਖੂਬ ਵਾਹ-ਵਾਹ ਲੁੱਟੀ। ਇਸ ਉਪਰੰਤ ਪੰਜਾਬੀ ਦੀ ਪ੍ਰਸਿੱਧ ਸੂਫ਼ੀ ਆਵਾਜ਼ ਜਯੋਤੀ ਨੂਰਾਂ ਅਤੇ ਸੁਲਤਾਨਾਂ ਨੂਰਾਂ (ਨੂਰਾਂ ਸਿਸਟਰਜ਼) ਨੇ ਸਟੇਜ਼ 'ਤੇ ਆਉਂਦਿਆਂ ਲਈ ਮਹੌਲ ਨੂੰ ਸੂਫ਼ੀ ਰੰਗ 'ਚ ਰੰਗ ਦਿੱਤਾ। ਨੂਰਾਂ ਸਿਸਟਰਜ਼ ਨੇ ਬੇਮਿਸਾਲ ਜੂਗਲਬੰਦੀ ਦੌਰਾਨ 'ਫ਼ਕੀਰਾਂ', 'ਯਾਰ ਦੀ ਗਲੀ', 'ਕੁੱਲੀ' ਅਤੇ 'ਅੱਲਾਹ ਹੁ ਦਾ ਆਵਾਜ਼ਾ' ਵਰਗੇ ਮਸ਼ਹੂਰ ਗਾਣਿਆਂ 'ਤੇ ਸਰੋਤਿਆਂ ਦਾ ਖੂਬ ਸਮਾਂ ਬੰਨ੍ਹਿਆਂ।ਯੁਵਕ ਮੇਲੇ ਦੌਰਾਨ ਅਜੋਕੇ ਦੌਰ 'ਚ ਆਪਣੇ ਅਮੀਰ ਵਿਰਸੇ ਦੀ ਵਿਲੱਖਣਤਾ ਅਤੇ ਹੋਂਦ ਨੂੰ ਕਾਇਮ ਰੱਖਣ ਲਈ ਸੂਬਾ ਸਰਕਾਰ ਵੱਲੋਂ ਵਿਸ਼ੇਸ਼ ਤੌਰ 'ਤੇ ਪੰਜਾਬ ਦੀ ਅਮੀਰ ਵਿਰਾਸਤ ਨੂੰ ਦਰਸਾਉਂਦੀ 'ਪੰਜਾਬੀ ਵਿਰਸਾ' ਪ੍ਰਦਰਸ਼ਨੀ ਦਾ ਆਯੋਜਨ ਕਰਵਾਇਆ ਗਿਆ, ਜਿਸ ਵਿੱਚ ਜਿੱਥੇ ਪੰਜਾਬ ਦੇ ਵਿਰਸੇ ਨੂੰ ਬਿਆਨ ਕਰਦੇ ਰੀਤੀ ਰਿਵਾਜਾਂ, ਸਭਿਅਤਾ, ਵਿਰਾਸਤੀ ਸੰਦਾਂ ਅਤੇ ਤਕਨੀਕਾਂ, ਪਕਵਾਨਾਂ ਨੂੰ ਪ੍ਰਦਰਸ਼ਿਤ ਕੀਤਾ ਗਿਆ ਉਥੇ ਹੀ ਇਸ 'ਚ ਪੰਜਾਬ ਦੇ ਇੱਕ ਪੁਰਾਤਨ ਪਿੰਡ ਦੀ ਜਿਊਂਦੀ ਜਾਗਦੀ ਝਲਕ ਵਿਸ਼ੇਸ਼ ਖਿੱਚ ਦਾ ਕੇਂਦਰ ਬਣੀ। ਇਸ ਮੌਕੇ 1469ਈ ਤੋਂ 2019 ਤੱਕ ਵੱਖ-ਵੱਖ ਰਿਆਸਤਾਂ, ਸ਼ਾਸ਼ਨਾਂ ਦੌਰਾਨ ਵਰਤੇ ਜਾਂਦੇ ਸਿੱਕਿਆਂ ਦੀ ਪ੍ਰਦਰਸ਼ਨੀ ਨੇ ਸਭਨਾਂ ਨੂੰ ਖੂਬ ਪ੍ਰਭਾਵਿਤ ਕੀਤਾ, ਜਿਸ 'ਚ ਨਾਨਕਸ਼ਾਹੀ ਸਿੱਕੇ, ਪਟਿਆਲਾ, ਨਾਭਾ ਅਤੇ ਮਲੇਰਕੋਟਲਾ ਰਿਆਸਤਾਂ ਦੌਰਾਨ ਵਰਤੇ ਜਾਂਦੇ ਸਿੱਕੇ ਸ਼ਾਮਲ ਸਨ। ਇਸ ਮੌਕੇ ਪਿੱਤਲ, ਕਾਂਸੀ ਅਤੇ ਤਾਂਬੇ ਦੇ ਭਾਂਡੇ, ਮਿੱਟੀ ਦੇ ਦੀਵੇ, ਚੁੱਲ੍ਹੇ, ਹਾਰੇ, ਚਰਖੇ, ਪੁਰਾਤਨ ਟੀ.ਵੀ-ਰੇਡਿਉ, ਬੋਤਲਾਂ ਦੇ ਗੁਲਦਸਤੇ, ਮੰਜੇ, ਪਾਵੇ, ਦਰੀਆਂ ਬੁਨਣ ਵਾਲਾ ਅੱਡਾ, ਪੁਰਾਤਨ ਲਾਲਟੈਨਾਂ ਆਦਿ ਦੀ ਵਿਸ਼ੇਸ਼ ਨੁਮਾਇਸ਼ ਨੇ ਪੰਜਾਬ ਦੀ ਨੌਜਵਾਨੀ ਨੂੰ ਸੱਭਿਆਚਾਰ ਤੇ ਵਿਰਾਸਤ ਬਾਰੇ ਜਾਣੂ ਕਰਵਾਇਆ।ਯੁਵਕ ਮੇਲੇ ਦੌਰਾਨ ਪੰਜਾਬ ਦੇ ਨੌਜਵਾਨਾਂ ਨੂੰ ਵੱਖ-ਵੱਖ ਖੇਤਰਾਂ 'ਚ ਪ੍ਰਮੁੱਖ ਵਿਕਲਪਾਂ ਤੋਂ ਜਾਣੂ ਕਰਵਾਉਣ ਲਈ 'ਪਲੇਸਮੈਂਟ ਅਤੇ ਕਰੀਅਰ ਸੰਮੇਲਨ' ਸੈਸ਼ਨਾਂ ਦਾ ਆਯੋਜਨ ਕੀਤਾ ਗਿਆ। ਜਿਸ ਦੌਰਾਨ ਅੰਬੈਸੀਆਂ ਦੇ ਅਧਿਕਾਰੀ, ਉਦਯੋਗ ਮੁਖੀ, 16 ਅੰਤਰਰਾਸ਼ਟਰੀ ਯੂਨੀਵਰਸਿਟੀਆਂ ਦੇ ਨੁਮਾਇੰਦੇ, ਪੰਜਾਬ ਦੇ ਨੌਜਵਾਨ ਉਦਮੀ, ਸੁਰੱਖਿਆ ਮਾਹਿਰਾਂ ਨੇ ਨੌਜਵਾਨਾਂ ਨਾਲ ਆਪਣੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ।ਇਸ ਮੌਕੇ 'ਕਾਰਪੋਰੇਟ ਜਗਤ ਵਿੱਚ ਸਫ਼ਲਤਾ ਸਬੰਧੀ ਵਿਸੇਸ਼ ਹੁਨਰ' ਸਬੰਧੀ ਹੋਈ ਵਿਚਾਰ ਗੋਸ਼ਟੀ ਦੌਰਾਨ ਕਲਿੱਕ ਲੈਬ ਪ੍ਰਾਈ.ਲਿਮ ਦੇ ਸੀ.ਈ.ਓ ਅਤੇ ਸੰਸਥਾਪਕ ਸ੍ਰੀ ਸਮਰ ਸਿੰਗਲਾ, ਅਸਪਾਈਰਿੰਗ ਮਾਈਂਡਸ ਦੇ ਰੀਜ਼ਨਲ ਹੈੱਡ ਸ੍ਰੀ ਸੂਰਜ ਮੀਨੋਚਾ ਅਤੇ ਅਸਪਾਈਰਿੰਗ ਮਾਈਂਡ ਦੇ ਜ਼ੋਨਲ ਮੈਨੇਜਰ ਸ੍ਰੀ ਮਨਦੀਪ ਸਿੰਘ ਨੇ ਨੌਜਵਾਨਾਂ ਨੂੰ ਕਾਰਪੋਰੇਟ ਜਗਤ ਵਿੱਚ ਨਵੇਂ ਕਾਰੋਬਾਰੀਆਂ ਨੂੰ ਦਰਪੇਸ਼ ਆ ਰਹੀਆਂ ਮੁਸ਼ਕਲਾਂ ਅਤੇ ਉਨ੍ਹਾਂ ਦੇ ਹੱਲ ਸਬੰਧੀ ਆਪਣੇ ਪ੍ਰਮੁੱਖ ਵਿਚਾਰ ਪੇਸ਼ ਕੀਤੇ। ਇਸ ਮੌਕੇ ਸਿਵਲ ਸੇਵਾਵਾਂ ਅਤੇ ਪ੍ਰਸ਼ਾਸਨ ਆਦਿ 'ਚ ਭਵਿੱਖ ਘੜ੍ਹਨ ਅਤੇ ਚਣੌਤੀਆਂ ਨਾਲ ਲੜ੍ਹਨ ਸਬੰਧੀ 'ਸਿਵਲ ਸੇਵਾਵਾਂ ਸਬੰਧੀ ਆਮ ਭੁਲੇਖੇ' ਵਿਸ਼ੇ 'ਤੇ ਹੋਈ ਗੋਸ਼ਟੀ ਦੌਰਾਨ ਸ੍ਰੀ ਐਸ.ਸੀ.ਐਸ ਤਲਵਾਰ (ਆਈ.ਏ.ਐਸ), ਸ਼੍ਰੀ ਏ.ਐਸ ਮਿਗਲਾਨੀ (ਆਈ.ਏ.ਐਸ) ਅਤੇ ਸ੍ਰੀ ਗੌਰਵ ਕੌਸ਼ਲ (ਆਈ.ਡੀ.ਈ.ਐਸ) ਨੇ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਨੌਜਵਾਨਾਂ ਸਨਮੁੱਖ ਰੱਖਦਿਆਂ ਉਨ੍ਹਾਂ ਨੂੰ ਨਵੀਂ ਸੇਧ ਪ੍ਰਦਾਨ ਕੀਤੀ।ਜ਼ਿਕਰਯੋਗ ਹੈ ਕਿ ਯੁਵਕ ਮੇਲੇ ਦੇ ਪਹਿਲੇ ਦਿਨ ਸ਼ਾਮ ਨੂੰ ਸੱਭਿਆਚਾਰਕ ਸਮਾਗਮ ਦੌਰਾਨ ਪੰਜਾਬ ਦੇ ਪ੍ਰਸਿੱਧ ਗਾਇਕ ਨਿੰਜਾ ਨੇ ਆਪਦੇ ਮਕਬੂਲ ਗੀਤ 'ਆਦਤ', ਪਿੰਡ ਵਾਲੇ ਜੱਟ, ਹਵਾ ਦੇ ਵਰਕੇ ਅਤੇ 'ਗੱਲ ਜੱਟਾਂ ਵਾਲੀ' ਆਦਿ ਨਾਲ ਸਰੋਤਿਆਂ ਨੂੰ ਝੂੰਮਣ ਲਈ ਮਜ਼ਬੂਰ ਕਰ ਦਿੱਤਾ। ਇਸ ਦੌਰਾਨ ਪੰਜਾਬ ਦੀ ਨਾਮਵਰ ਗਾਇਕਾ ਬਾਣੀ ਸੰਧੂ ਨੇ ਆਪਣੇ ਗੀਤ '8 ਪਰਚੇ' ਨਾਲ ਹਾਜ਼ਰੀਨਾਂ 'ਚ ਨਵਾਂ ਉਤਸ਼ਾਹ ਭਰਦਿਆਂ ਮਹੌਲ ਤਰੋ ਤਾਜ਼ਾ ਕੀਤਾ ਅਤੇ ਆਪਣੇ ਪ੍ਰਸਿੱਧ ਗਾਣੇ 'ਸਰਪੰਚੀ', 'ਪੰਜਾਬਣ' ਆਦਿ ਪ੍ਰਸਿੱਧ ਗੀਤਾਂ ਦੀ ਝੜੀ ਲਾ ਕੇ ਦਰਸ਼ਕਾਂ ਦਾ ਖੂਬ ਸਮਾਂ ਬੰਨ੍ਹਿਆਂ।ਇਸ ਤੋਂ ਬਾਅਦ ਪੰਜਾਬੀ ਨੌਜਵਾਨ ਗਾਇਕ ਵਰਿੰਦਰ ਬਰਾੜ ਨੇ 'ਚੰਗਾ ਟਾਈਮ', ਯਾਰ ਜੁਗਾੜੀ ਅਤੇ ਜੱਟੀਏ ਵਰਗੇ ਪ੍ਰਸਿੱਧ ਗੀਤਾਂ ਨਾਲ ਆਪਣੀ ਹਾਜ਼ਰੀ ਲਗਾਉਂਦਿਆਂ ਮਹੌਲ ਨੂੰ ਵੱਖਰੇ ਰੰਗ ਵਿੱਚ ਰੰਗ ਦਿੱਤਾ। 

ਇਸ ਉਪਰੰਤ ਸਟਾਇਲਿਸ਼ ਸਿੰਘ ਅਤੇ ਆਯੂਸ਼ ਨੇ ਆਪਣੇ ਇੱਕ ਤੋਂ ਵੱਧ ਇੱਕ ਮਕਬੂਤ ਗੀਤਾਂ ਦੀ ਝੜੀ ਲਾਉਂਦਿਆਂ ਸਮਾਗਮ ਨੂੰ ਅੰਜ਼ਾਮ 'ਤੇ ਪਹੁੰਚਾਇਆ।ਇਸ ਮੌਕੇ ਸੂਬੇ ਭਰ ਤੋਂ ਆਏ ਸਕੂਲਾਂ,ਕਾਲਜਾਂ ਦੇ ਵਿਦਿਆਰਥੀਆਂ ਨੇ ਕਲਾਸੀਕਲ ਸੋਲੋ, ਕਲਾਸੀਕਲ ਸਾਜ ਸੋਲੋ, ਲਾਈਟ ਵੋਕਲ, ਪੱਛਮੀ ਵੋਕਲ, ਪੱਛਮੀ ਸਾਜ਼, ਸਮੂਹਿਕ ਗੀਤ, ਸਮੂਹਿਕ ਗੀਤ (ਪੱਛਮੀ), ਲੋਕ ਨਾਚ, ਕਲਾਸੀਕਲ ਨਾਚ, ਵੈਸਟਰਨ ਡਾਂਸ, ਭੰਗੜਾ, ਗਿੱਧਾ, ਸਾਹਿਤਕ, ਕੁਇਜ਼, ਕਿੱਸਾ ਮੁਕਾਬਲਾ, ਪੋਸਟਰ ਮੇਕਿੰਗ, ਕਲੇਅ ਮਾਡਲਿੰਗ, ਕਾਰਟੂਨਿੰਗ, ਰੰਗੋਲੀ, ਸਪਾਟ ਫ਼ੋਟੋਗ੍ਰਾਫ਼ੀ, ਇੰਸਟਾਲੇਸ਼ਨ, ਕਲੇਅ ਮਾਡਲਿੰਗ ਅਤੇ ਥੀਏਟਰ ਮੁਕਾਬਲਿਆਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦਿਆਂ ਆਪਣਾ ਹੁਨਰ ਪ੍ਰਦਰਸ਼ਿਤ ਕੀਤਾ। ਇਨ੍ਹਾਂ ਮੁਕਾਬਲਿਆਂ ਦੌਰਾਨ ਸਾਹਿਤਕ ਮੁਕਾਬਲਿਆਂ 'ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਪਹਿਲੇ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੂਜੇ ਅਤੇ ਐਲ.ਪੀ.ਯੂ ਦੀ ਟੀਮ ਤੀਜੇ ਸਥਾਨ 'ਤੇ ਰਹੀ। ਸਮੂਹਿਕ ਗੀਤ (ਇੰਡੀਅਨ) 'ਚ ਪੰਜਾਬ ਯੂਨੀਵਰਸਿਟੀ ਪਟਿਆਲਾ ਤੇ ਜੀ.ਐਨ.ਡੀ.ਯੂ ਅੰਮ੍ਰਿਤਸਰ ਪਹਿਲੇ, ਮੇਜ਼ਬਾਨ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੂਜੇ ਅਤੇ ਐਲ.ਪੀ.ਯੂ ਅਤੇ ਪੰਜਾਬ ਯੂਨੀਵਰਸਿਟੀ ਦੀਆਂ ਟੀਮਾਂ ਸਾਂਝੇ ਤੌਰ 'ਤੇ ਤੀਜੇ ਸਥਾਨ 'ਤੇ ਰਹੀਆਂ। ਇਸੇ ਨਾਲ ਹੀ ਸਮੂਹਿਕ ਗੀਤ (ਪੱਛਮੀ) 'ਚ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਪਹਿਲੇ, ਜੀ.ਐਨ.ਡੀ.ਯੂ ਦੂਜੇ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਟੀਮ ਤੀਜੇ ਸਥਾਨ 'ਤੇ ਰਹੀ।ਪੱਛਮੀ ਸਾਜ਼ (ਸੋਲੋ) ਮੁਕਾਬਲਿਆਂ ਦੌਰਾਨ ਐਲ.ਪੀ.ਯੂ ਪਹਿਲੇ, ਜੀ.ਐਨ.ਡੀ.ਯ ਦੂਜੇ ਜਦਿਕ ਚੰਡੀਗੜ੍ਹ ਯੂਨੀਵਰਸਿਟੀ ਦੀ ਟੀਮ ਤੀਜੇ ਸਥਾਨ 'ਤੇ ਕਾਬਜ਼ ਰਹੀ।ਕਲਾਸੀਕਲ ਸਾਜ ਸੋਲੋ (ਪਰਕਾਸ਼ਨ) ਮੁਕਬਲਿਆਂ 'ਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਪਹਿਲੇ, ਐਲ.ਪੀ.ਯੂ ਦੂਜੇ ਅਤੇ ਜੀ.ਐਨ.ਡੀ.ਯੂ ਦੀ ਟੀਮ ਤੀਜੇ ਸਥਾਨ 'ਤੇ ਰਹੀ ਜਦਕਿ ਕਲਾਸੀਕਲ ਸਾਜ਼ ਸੋਲੋ (ਨਾਨ ਪਰਕਾਸ਼ਨ) ਮੁਕਾਬਲਿਆਂ 'ਚ ਜੀ.ਐਨ.ਡੀ.ਯੂ ਪਹਿਲੇ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੂਜੇ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਟੀਮ ਤੀਜੇ ਸਥਾਨ 'ਤੇ ਰਹੀ।ਇਸੇ ਤਰ੍ਹਾਂ ਲਾਈਟ ਵੋਕਲ (ਇੰਡੀਅਨ) ਮੁਕਾਬਲਿਆਂ ਦੌਰਾਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਪਹਿਲੇ, ਜੀ.ਐਨ.ਡੀ.ਯੂ ਦੂਜੇ ਅਤੇ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਅਤੇ ਪੰਜਾਬ ਯੂਨੀਵਰਸਿਟੀ ਦੀਆਂ ਟੀਮਾਂ ਤੀਜੇ ਸਥਾਨ 'ਤੇ ਰਹੀਆਂ।ਇਸ ਮੌਕੇ ਵੈਸਟਰਨ ਵੋਕਲ (ਸੋਲੋ) ਮੁਕਾਬਲਿਆਂ ਦੌਰਾਨ ਜੀ.ਐਨ.ਡੀ.ਯੂ ਨੇ ਪਹਿਲਾ, ਚੰਡੀਗੜ੍ਹ ਯੂਨੀਵਰਸਿਟੀ ਨੇ ਦੂਜਾ ਅਤੇ ਐਲ.ਪੀ.ਯੂ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਇਸ ਮੌਕੇ ਕਲਾਸੀਕਲ ਵੋਕਲ (ਸੋਲੋ) ਮੁਕਾਬਲਿਆਂ 'ਚ ਐਲ.ਪੀ.ਯੂ ਪਹਿਲੇ, ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੂਜੇ ਅਤੇ ਪੰਜਾਬ ਯੂਨੀਵਰਸਿਟੀ ਤੀਜੇ ਸਥਾਨ 'ਤੇ ਕਾਬਜ ਰਹੀ।ਇਸ ਮੌਕੇ ਡਾਂਸ ਦੀਆਂ ਸ਼੍ਰੇਣੀਆਂ ਵਿੱਚ ਲੜਕਿਆਂ ਦੇ ਲੋਕ ਨਾਚ ਮੁਕਾਬਲਿਆਂ ਵਿੱਚ ਮੇਜ਼ਬਾਨ ਚੰਡੀਗੜ੍ਹ ਯੂਨੀਵਰਸਿਟੀ ਅਤੇ ਪੰਜਾਬੀ ਯੂਨੀਵਰਸਿਟੀ ਦੀਆਂ ਟੀਮਾਂ ਪਹਿਲੇ, ਪੰਜਾਬ ਯੂਨੀਵਰਸਿਟੀ ਦੂਜੇ ਅਤੇ ਐਲ.ਪੀ.ਯੂ ਦੀ ਟੀਮ ਤੀਜੇ ਸਥਾਨ 'ਤੇ ਰਹੀ।ਇਸ ਮੌਕੇ ਭੰਗੜੇ ਦੇ ਮੁਕਾਬਲਿਆਂ 'ਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਪਹਿਲੇ, ਜੀ.ਐਨ.ਡੀ.ਯੂ ਦੂਜੇ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਅਤੇ ਪੀ.ਏ.ਯੂ ਲੁਧਿਆਣਾ ਦੀ ਟੀਮ ਸਾਂਝੇ ਤੌਰ 'ਤੇ ਤੀਜੇ ਸਥਾਨ 'ਤੇ ਰਹੀ। ਇਸੇ ਤਰ੍ਹਾਂ ਕਲਾਸੀਕਲ ਡਾਂਸ ਮੁਕਾਬਲਿਆਂ ਦੌਰਾਨ ਪੰਜਾਬੀ ਯੂਨੀਵਰਸਿਟੀ ਦੀ ਟੀਮ ਪਹਿਲੇ, ਜੀ.ਐਨ.ਡੀ.ਯੂ ਦੀ ਟੀਮ ਦੂਜੇ ਅਤੇ ਪੰਜਾਬ ਯੂਨੀਵਰਸਿਟੀ ਦੀ ਟੀਮ ਤੀਜੇ ਸਥਾਨ 'ਤੇ ਰਹੀ।ਯੁਵਕ ਮੇਲੇ ਦੌਰਾਨ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇ ਥੀਏਟਰ ਮੁਕਾਬਲਿਆਂ 'ਚ ਵਨ ਐਕਟ ਪਲੇਅ ਮੁਕਾਬਲੇ ਦੌਰਾਨ ਮੇਜ਼ਬਾਨ ਚੰਡੀਗੜ੍ਹ ਯੂਨੀਵਰਸਿਟੀ ਪਹਿਲੇ, ਦੂਜੇ ਸਥਾਨ 'ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਅਤੇ ਤੀਜੇ ਸਥਾਨ 'ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਟੀਮ ਰਹੀ ਜਦਕਿ ਸਕਿੱਟ ਮੁਕਾਬਲਿਆਂ 'ਚ ਜੀ.ਐਨ.ਡੀ.ਯੂ ਪਹਿਲੇ, ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੂਜੇ ਅਤੇ ਐਲ.ਪੀ.ਯੂ ਦੀ ਟੀਮ ਤੀਜੇ ਸਥਾਨ 'ਤੇ ਕਾਬਜ਼ ਰਹੀ। ਇਸ ਦੌਰਾਨ ਮਾਇਮ ਮੁਕਾਬਲਿਆਂ ਦੌਰਾਨ ਚੰਡੀਗੜ੍ਹ ਯੂਨੀਵਰਸਿਟੀ ਪਹਿਲੇ, ਪੰਜਾਬੀ ਯੂਨੀਵਰਸਿਟੀ ਦੂਜੇ ਅਤੇ ਪੀ.ਏ.ਯੂ ਲੁਧਿਆਣਾ ਦੀ ਟੀਮ ਤੀਜੇ ਸਥਾਨ 'ਤੇ ਰਹੀ ਜਦਕਿ ਮਮੀਕਰੀ (ਨਕਲ) ਮੁਕਾਬਲਿਆਂ ਦੌਰਾਨ ਐਲ.ਪੀ.ਯੂ ਪਹਿਲੇ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੂਜੇ ਅਤੇ ਚੰਡੀਗੜ੍ਹ ਯੂਨੀਵਰਸਿਟੀ ਦੀ ਟੀਮ ਤੀਜੇ ਸਥਾਨ 'ਤੇ ਕਾਬਜ਼ ਰਹੀ।

 

Tags: Raj Babbar , Rana Gurmeet Singh Sodhi , Chandigarh University

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD