Saturday, 11 May 2024

 

 

ਖ਼ਾਸ ਖਬਰਾਂ ਜਗਰਾਉਂ ਵਿੱਚ ਗਰਜੇ ਵੜਿੰਗ; ਵੋਟਰਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਸੰਕਲਪ ਲਿਆ ਹੁਸ਼ਿਆਰਪੁਰ ਤੋਂ ਲੋਕ ਸਭਾ ਉਮੀਦਵਾਰ ਸ੍ਰੀਮਤੀ ਯਾਮਿਨੀ ਗੋਮਰ ਨੇ ਨਾਮਜ਼ਦਗੀ ਪੱਤਰ ਦਾਖਲ ਕੀਤਾ ਕਾਂਗਰਸ ਵੰਡ ਪਾਊ ਮੁੱਦਿਆਂ 'ਤੇ ਨਹੀਂ, ਸਗੋਂ ਅਸਲ ਮੁੱਦਿਆਂ 'ਤੇ ਚੋਣ ਲੜ ਰਹੀ ਹੈ : ਅਮਰਿੰਦਰ ਸਿੰਘ ਰਾਜਾ ਵੜਿੰਗ ਸੁਖਵਿੰਦਰ ਬਿੰਦਰਾ ਨੇ ਰਾਣਾ ਗੁਰਮੀਤ ਸਿੰਘ ਸੋਢੀ ਦਾ ਘਰ ਪਹੁੰਚਣ ਤੇ ਕੀਤਾ ਨਿੱਘਾ ਸਵਾਗਤ ਪੰਜਾਬ ਅਧਾਰਿਤ ਐਨਜੀਓ ਨੇ ਕਿਸਾਨਾਂ ਲਈ ਨਿਰਯਾਤ ਅਤੇ ਨੌਜਵਾਨਾਂ ਲਈ ਸਟਾਰਟਅੱਪ ਮੌਕਿਆਂ ਦੀ ਸ਼ੁਰੂਆਤ ਲਈ ਬਿਕਰਮ ਸਿੰਘ ਮਜੀਠੀਆ ਨਾਲ ਮੁਲਾਕਾਤ ਕੀਤੀ ਸਾਬਕਾ ਸੰਸਦ ਮੈਂਬਰਾਂ ਨੇ ਸ੍ਰੀ ਅਨੰਦਪੁਰ ਸਾਹਿਬ ਦੀ ਸੰਭਾਲ ਨਹੀਂ ਕੀਤੀ, ਲੋਕ ਮੋਦੀ ਨੂੰ ਮੌਕਾ ਦੇਣ : ਡਾ. ਸੁਭਾਸ਼ ਸ਼ਰਮਾ ਸੰਗਰੂਰ ਤੇ ਦਿੜ੍ਹਬਾ ਵਿਖੇ ਵੱਖ- ਵੱਖ ਐਸੋਸੀਏਸ਼ਨਾਂ ਵੱਲੋਂ ਮੀਤ ਹੇਅਰ ਨੂੰ ਹਮਾਇਤ ਦਾ ਐਲਾਨ ਅਰਵਿੰਦ ਕੇਜਰੀਵਾਲ ਦੀ ਰਿਹਾਈ ਨੂੰ ਮੀਤ ਹੇਅਰ ਤੇ ਅਮਨ ਅਰੋੜਾ ਨੇ ਸੱਚ ਦੀ ਜਿੱਤ ਦੱਸਿਆ 'ਸਤਯਮੇਵ ਜਯਤੇ' - ਇਹ ਤਾਨਾਸ਼ਾਹੀ ਦੇ ਅੰਤ ਦੀ ਸ਼ੁਰੂਆਤ ਹੈ: ‘ਆਪ’ ਵਰਤਮਾਨ ਸ਼ਾਸ਼ਨ ਨੇ ਜਿਸ ਡਰ ਅਤੇ ਚਿੰਤਾ ਦੇ ਮਾਹੌਲ ਨੂੰ ਆਕਾਰ ਦਿੱਤਾ ਹੈ, ਉਸਦੇ ਖਿਲਾਫ ਮੋਰਚਾ ਖੋਲ੍ਹੋ : ਵਿਜੇ ਇੰਦਰ ਸਿੰਗਲਾ ਨਾਮਜਦਗੀਆਂ ਭਰਨ ਦੇ ਚੌਥੇ ਦਿਨ 06 ਉਮੀਦਵਾਰਾਂ ਨੇ ਜ਼ਿਲ੍ਹਾ ਚੋਣ ਅਫਸਰ ਕੋਲ ਭਰੇ ਆਪਣੇ ਕਾਗਜ ਚੌਥੇ ਦਿਨ ਚਾਰ ਉਮੀਦਾਵਾਰਾਂ ਨੇ ਭਰੇ ਨਾਮਜ਼ਦਗੀ ਪੱਤਰ: ਰਾਜੇਸ਼ ਧੀਮਾਨ ਅੱਜ ਫ਼ਰੀਦਕੋਟ ਹਲਕੇ ਲਈ 8 ਨਾਮਜ਼ਦਗੀ ਪੱਤਰ ਹੋਏ ਦਾਖ਼ਲ- ਵਿਨੀਤ ਕੁਮਾਰ ਨਾਮਜ਼ਦਗੀਆਂ ਦੇ ਚੌਥੇ ਦਿਨ 4 ਉਮੀਦਵਾਰਾਂ ਤੇ 2 ਕਵਰਿੰਗ ਉਮੀਦਵਾਰਾਂ ਵੱਲੋਂ ਕੀਤੇ ਗਏ ਨਾਮਜ਼ਦਗੀ ਪੱਤਰ ਦਾਖ਼ਲ ਐਨ ਕੇ ਸ਼ਰਮਾ ਵੱਲੋਂ ਪਟਿਆਲਾ ’ਚ ਵਿਸ਼ਾਲ ਰੈਲੀ ਨਾਲ ਸ਼ਕਤੀ ਪ੍ਰਦਰਸ਼ਨ ਟਰੈਕਟਰ ’ਤੇ ਸਵਾਰ ਹੋ ਕੇ ਨਾਮਜ਼ਦਗੀ ਪੱਤਰ ਭਰਨ ਪੁੱਜੇ ਐਨ ਕੇ ਸ਼ਰਮਾ ਦੇਸ਼ ਵਿੱਚ ਲੋਕ ਰਾਜ ਦੀ ਬਹਾਲੀ ਲਈ ਕਾਂਗਰਸ ਲਿਆਓ - ਗੁਰਜੀਤ ਔਜਲਾ 14 ਪਰਿਵਾਰਾਂ ਨੇ ਮਿਲਾਇਆ ਕਾਂਗਰਸ ਨਾਲ ਹੱਥ, 'ਆਪ' ਨੂੰ ਕਿਹਾ ਅਲਵਿਦਾ ਸੀਪੀਆਈ ਐਮ.ਐਲ. (ਲਿਬਰੇਸ਼ਨ) ਵੱਲੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਜੀਤ ਔਜਲਾ ਦੀ ਹਮਾਇਤ ਦਾ ਐਲਾਨ ਪੰਜਾਬ ਪੁਲਿਸ ਨੇ 48 ਘੰਟਿਆਂ ਅੰਦਰ ਸੁਲਝਾਈ ਬਾਊਂਸਰ ਹੱਤਿਆ ਕਾਂਡ ਦੀ ਗੁੱਥੀ; ਲੱਕੀ ਪਟਿਆਲ ਗੈਂਗ ਦੇ ਦੋ ਸ਼ੂਟਰ ਸੰਖੇਪ ਮੁਕਾਬਲੇ ਉਪਰੰਤ ਕਾਬੂ ਲੋਕ ਸਭਾ ਹਲਕਾ ਫ਼ਤਹਿਗੜ੍ਹ ਸਾਹਿਬ ਤੋਂ ਨਾਮਜ਼ਦਗੀਆਂ ਭਰਨ ਦੇ ਤੀਜੇ ਦਿਨ ਇੱਕ ਉਮੀਦਵਾਰ ਨੇ ਭਰੇ ਕਾਗਜ਼

 

ਪੰਜਾਬ ਨੂੰ ਡਰੱਗ ਫ੍ਰੀ ਬਨਾਉਣ ਲਈ ਦੌੜੇ ਮੈਰਾਥਨ ਦੌੜਾਕ

Web Admin

Web Admin

5 Dariya News

ਮੋਹਾਲੀ , 27 Jan 2020

ਗਣਤੰਤਤਰ ਦਿਵਸ ਦੇ ਮੌਕੇ 'ਤੇ ਗਿਲਕੋ ਗਰੁੱਪ ਵੱਲੋਂ ਪੰਜਾਬ ਨੂੰ ਡਰੱਗ ਫ੍ਰੀ ਬਣਾਉਣ ਲਈ ਮੋਹਾਲੀ ਦੇ ਸੈਕਟਰ 126 ਸਥਿੱਤ ਗਿਲਕੋ ਪਾਰਕ ਹਿਲਸ ਪੰਜਾਬ ਵਿੰਟਰ ਹਾਫ ਮੈਰਾਥਨ ਮੁਕਾਬਲੇ ਦਾ ਆਯੋਜਨ ਕੀਤਾ ਗਿਆ। ਇਸ ਮੈਰਾਥਨ 'ਚ ਸੈਂਕੜੇ ਪ੍ਰਤੀਯੋਗੀਆਂ ਨੇ ਭਾਗ ਲਿਆ। ਪ੍ਰਤੀਯੋਗੀ ਪੂਰੇ ਜੋਸ਼ ਅਤੇ ਜਨੂੰਨ ਦੇ ਨਾਲ ਭਰਪੂਰ ਸਨ ਅਤੇ ਸਾਰਿਆਂ ਦੀਆਂ ਅੱਖਾਂ 'ਚ ਜਿੱਤ ਦਾ ਟੀਚਾ ਦਿਖਾਈ ਦੇ ਰਿਹਾ ਸੀ। ਮੈਰਾਥਨ ਸ਼ੁਰੂ ਹੋਣ ਤੋਂ ਪਹਿਲਾਂ ਪ੍ਰਤੀਯੋਗੀਆਂ ਨੇ ਗਿਲਕੋ ਪਾਰਕ ਹਿਲਸ 'ਚ ਵਾਰਮ ਅਪ ਕੀਤਾ। ਮੁਕਾਬਲੇ 'ਚ ਹਾਫ ਮੈਰਾਥਨ, 10 ਕਿਲੋਮੀਟਰ ਅਤੇ 5 ਕਿਲੋਮੀਟਰ ਦਾ ਆਯੋਜਨ ਸੀ।ਸਵੇਰੇ 6 ਵਜੇ ਗਿਲਕੋ ਪਾਰਕ ਹਿਲਸ ਤੋਂ ਹਾਫ ਮੈਰਾਥਨ ਨੂੰ ਹਰੀ ਝੰਡੀ ਦਿਖਾਈ ਗਈ। ਇਸ ਤੋਂ ਬਾਅਦ ਦੌੜਾਕਾਂ ਨੇ ਨਿਰਧਾਰਿਤ ਰਸਤਿਆਂ 'ਤੇ ਦੌੜਨਾਂ ਸ਼ੁਰੂ ਕੀਤਾ। ਉਨ੍ਹਾਂ ਰਸਤਿਆਂ 'ਤੇ ਥਾਂ ਥਾਂ ਵਾਲੰਟੀਅਰਸ ਅਤੇ ਦੌੜਾਕਾਂ ਦੇ ਸਪੋਰਟਰ ਮੌਜ਼ੂਦ ਰਹੇ ਅਤੇ ਉਨ੍ਹਾਂ ਨੂੰ ਪਾਣੀ ਅਤੇ ਜੂਸ ਦੇ ਕੇ ਉਨ੍ਹਾਂ ਦਾ ਹੌਂਸਲਾ ਵਧਾਇਆ। ਹਾਫ ਮੈਰਾਥਨ ਨੂੰ 01 ਘੰਟੇ 27 ਮਿੰਟ 'ਚ ਪੂਰਾ ਕਰਕੇ ਸੁਖੇਵ ਸਿੰਘ ਜੇਤੂ ਰਹੇ ਉੱਥੇ ਹੀ 02 ਘੰਟਾਂ 10 ਮਿੰਟ 'ਚ ਦੌੜ ਪੂਰੀ ਕਰਕੇ ਮਹਿਲਾ ਵਰਗ ਦੀ ਜੇਤੂ ਨੀਲਮ ਆਰੀਅਨ ਰਹੀ। 10 ਕਿਲੋਮੀਟਰ ਨੂੰ 45 ਮਿੰਟਾਂ 'ਚ ਪੂਰਾ ਕਰਕੇ ਰਮਿੰਦਰ ਭਾਟੀਆ ਅਤੇ 5 ਕਿਲੋਮੀਟਰ ਨੂੰ 22 ਮਿੰਟ 'ਚ ਪੂਰਾ ਕਰਕੇ ਪ੍ਰਵੀਣ ਸਿੰਘ ਜੇਤੂ ਰਹੇ ਉੱਥੇ ਹੀ 10 ਕਿਲਮੋਂਅਰ 01 ਘੰਟਾਂ 'ਚ ਪੂਰੀ ਕਰਕੇ ਸਵਾਤੀ ਮਿੱਤਲ ਅਤੇ 5 ਕਿਲੋਮੀਟਰ ਨੂੰ 2੯ ਮਿੰਟਾਂ 'ਚ ਪੂਰਾ ਕਰਕੇ ਰਾਖੀ ਸ਼ਰਮਾ ਜੇਤੂ ਰਹੇ।ਪੰਜਾਬ ਵਿੰਟਰ ਹਾਫ ਮੈਰਾਥਨ ਮੁਕਾਬਲੇ ਦੀ ਸਮਾਪਤੀ ਗਿਲਕੋ ਪਾਰਕ ਹਿਲਸ 'ਚ ਹੋਈ ਜਿੱਥੇ ਗਿਲਕੋ ਗਰੁੱਪ ਦੇ ਸੀਐਮਡੀ ਰਣਜੀਤ ਸਿੰਘ ਗਿੱਲ ਅਤੇ ਐਗਜੀਕਿਊਟਿਵ ਡਾਇਰੈਕਟਰ ਤੇਜਪ੍ਰੀਤ ਸਿੰਘ ਗਿੱਲ ਨੇ ਜੇਤੂਆਂ ਨੂੰ ਟ੍ਰਾਫੀ ਨਾਲ ਸਨਮਾਲਤ ਕੀਤਾ ਅਤੇ ਉਨ੍ਹਾਂ ਨੂੰ ਅਗਲੇ ਮੁਕਾਬਲੇ ਲਈ ਸ਼ੁਭਕਾਮਨਾਵਾਂ ਦਿੱਤੀਆਂ।ਮੁਕਾਬਲੇ ਦੀ ਸਮਾਪਤੀ ਤੋਂ ਬਾਅਦ ਗਿਲਕੋ ਗਰੁੱਪ ਦੇ ਸੀਐਮਡੀ ਰਣਜੀਤ ਸਿੰਘ ਗਿੱਲ ਨੇ ਕਿਹਾ ਦੌੜਾਕਾਂ ਦੀ ਕੋਸ਼ਿਸ਼ ਸ਼ਲਾਘਾਯੋਗ ਸੀ। ਇਸ ਮੁਕਾਬਲੇ ਦਾ ਮਕਸਦ ਪੰਜਾਬ ਨੂੰ ਡਰੱਗ ਫ੍ਰੀ ਬਣਾਉਣਾ ਸੀ ਅਤੇ ਲੋਕਾਂ ਦੇ ਜੋਸ਼ ਨੂੰ ਦੇਖ ਕੇ ਸਾਨੂੰ ਖੁਸ਼ੀ ਹੈ ਕਿ ਅਸੀਂ ਆਪਣੀ ਕੋਸ਼ਿਸ਼ 'ਚ ਕਾਮਯਾਬ ਹੋ ਸਕੇ। ਅਜਿਹੇ ਮੁਕਾਬਲਿਆਂ ਨਾਲ ਸਰੀਰਕ ਅਤੇ ਮਾਨਸਿਕ ਮਜ਼ਬੂਤੀ ਮਿਲਦੀ ਹੈ ਅਤੇ ਹੋਰ ਲੋਕਾਂ ਨੂੰ ਵੀ ਪ੍ਰੇਰਣਾ ਮਿਲਦੀ ਹੈ ਕਿ ਅਜਿਹੇ ਮੁਕਾਬਲਿਆਂ 'ਚ ਭਾਗ ਲਿਆ ਜਾਵੇ। ਇਸ ਤਰ੍ਹਾਂ ਦੀਆਂ ਗਤੀਵਿਧੀਆਂ ਸਮਾਜ ਨੂੰ ਇਕੱਠਾ ਕਰਨ 'ਚ ਮਦਦ ਕਰਦੀਆਂ ਹਨ।

 

Tags: Ranjit Singh Gill

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD