Friday, 24 July 2026

 

 

ਖ਼ਾਸ ਖਬਰਾਂ ਨਰਿੰਦਰ ਕੌਰ ਭਰਾਜ ਨੇ ਪਿੰਡ ਰੂਪਾਹੇੜੀ ਵਿਖੇ 18.16 ਲੱਖ ਰੁਪਏ ਦੀ ਲਾਗਤ ਨਾਲ ਸਾਂਝੇ ਜ਼ਮੀਨਦੋਜ਼ ਪਾਈਪਲਾਈਨ ਸਿੰਚਾਈ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ ਕੁਲਤਾਰ ਸਿੰਘ ਸੰਧਵਾਂ ਨੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਾ ਮੁਕਤੀ ਮੋਰਚਾ ਦੇ ਬਲਾਕ ਕੋਆਰਡੀਨੇਟਰਾਂ ਨੂੰ ਸ਼ਨਾਖਤੀ ਕਾਰਡ ਕੀਤੇ ਜਾਰੀ ਸਰਹੱਦ ਪਾਰੋਂ ਚੱਲ ਰਹੇ ਤਸਕਰੀ ਮਾਡਿਊਲ ਨਾਲ ਜੁੜੇ ਦੋ ਵਿਅਕਤੀ 6 ਅਧੁਨਿਕ ਪਿਸਤੌਲਾਂ, 1 ਕਿਲੋ ਹੈਰੋਇਨ, 10 ਹਜ਼ਾਰ ਰੁਪਏ ਦੀ ਡਰੱਗ ਮਨੀ ਸਮੇਤ ਕਾਬੂ ਸਰਕਾਰ ਵਿਦਿਆਰਥੀਆਂ ਦੀਆਂ ਭਾਵਨਾਵਾਂ ਤੋਂ ਭਲੀ-ਭਾਂਤ ਜਾਣੂ, ਵਿਦਿਆਰਥੀ ਆਪਣੇ ਅੰਦੋਲਨ ਦੇ ਸਿਆਸੀ ਅਗਵਾ ਹੋਣ ਤੋਂ ਰਹਿਣ ਸਾਵਧਾਨ : ਸੁਨੀਲ ਜਾਖੜ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਸਮਾਜਿਕ ਸੁਰੱਖਿਆ ਵਿਭਾਗ ਨੂੰ ਆਂਗਣਵਾੜੀ ਵਰਕਰਾਂ ਲਈ ਘੱਟੋ-ਘੱਟ 60 ਲੱਖ ਰੁਪਏ ਦਾ ਜੀਵਨ ਬੀਮਾ ਯਕੀਨੀ ਬਣਾਉਣ ਦੇ ਨਿਰਦੇਸ਼ ਪੰਜਾਬ ਸਰਕਾਰ ਦੀ ਹਰ ਖੇਤ ਤੱਕ ਨਹਿਰੀ ਪਾਣੀ ਪਹੁੰਚਾਉਣ ਦੀ ਮੁਹਿੰਮ ਜੰਗੀ ਪੱਧਰ 'ਤੇ ਜਾਰੀ ਭੋਜਨ ਸੁਰੱਖਿਆ ਤੋਂ ਪੋਸ਼ਣ ਸੁਰੱਖਿਆ ਵੱਲ ਵਧ ਰਿਹਾ ਪੰਜਾਬ ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ’ਤੇ ਦਿੱਤਾ ਜ਼ੋਰ ਕਿਸੇ ਵੀ ਵਪਾਰੀ ਦੀ ਸਮੱਸਿਆ ਨੂੰ ਬੇਲੋੜਾ ਲਮਕਣ ਨਹੀਂ ਦਿੱਤਾ ਜਾਵੇਗਾ : ਪੂਨਮਦੀਪ ਕੌਰ ਸੜਕ ਹਾਦਸਿਆਂ ਦੇ ਪੀੜਤਾਂ ਦੀ ਮਦਦ ਕਰਨ ਵਾਲੇ 'ਰਾਹਵੀਰ' ਹੋਣਗੇ 25 ਹਜ਼ਾਰ ਰੁਪਏ ਨਕਦ ਇਨਾਮ ਨਾਲ ਸਨਮਾਨਿਤ : ਨਵਜੋਤ ਕੌਰ ਬੇਸਹਾਰਾ ਪਸ਼ੂਆਂ ਨਾਲ ਵਾਪਰਦੇ ਹਾਦਸਿਆਂ ਦੇ ਪੀੜਤਾਂ ਨੂੰ ਬਣਦਾ ਮੁਆਵਜ਼ਾ ਦੇਣ ਲਈ ਪ੍ਰਸ਼ਾਸਨ ਵਚਨਬੱਧ : ਨਵਜੋਤ ਕੌਰ ਨਵਜੋਤ ਕੌਰ ਵੱਲੋਂ ‘ਠੋਸ ਕੂੜਾ ਪ੍ਰਬੰਧਨ ਨਿਯਮ 2026’ ਦੀ ਇੰਨ-ਬਿੰਨ ਪਾਲਣਾ ਦੇ ਆਦੇਸ਼ ਟ੍ਰਾਈਡੈਂਟ ਲਿਮਟਿਡ ਦਾ ਵਿੱਤੀ ਸਾਲ 2026-27 ਦੀ ਪਹਿਲੀ ਤਿਮਾਹੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਤੇਜ਼ ਕਰਨ ਲਈ ਆਪਸੀ ਤਾਲਮੇਲ ਨਾਲ ਕੀਤੇ ਜਾਣ ਕਾਰਜ : ਅਮਿਤ ਕੁਮਾਰ ਪੰਚਾਲ ਸ਼ਾਮਚੁਰਾਸੀ ਹਲਕੇ ਦੇ ਹਰ ਲੋੜਵੰਦ ਤੱਕ ਸਹੂਲਤਾਂ ਪਹੁੰਚਾਉਣਾ ਸਾਡੀ ਤਰਜੀਹ - ਡਾ. ਰਵਜੋਤ ਸਿੰਘ ਵਿਦਿਆਰਥੀਆਂ ਖ਼ਿਲਾਫ਼ ਐਨਐਸਏ ਲਗਾਉਣਾ ਨਿੰਦਣਯੋਗ : ਅਮਰਿੰਦਰ ਸਿੰਘ ਰਾਜਾ ਵੜਿੰਗ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਕੁਲਜੀਤ ਸਿੰਘ ਰੰਧਾਵਾ ਵੱਲੋਂ 88ਵੀਂ, 89ਵੀਂ ਅਤੇ 90ਵੀਂ ਬੱਸ ਰਵਾਨਾ ਮੋਹਿੰਦਰ ਭਗਤ ਵੱਲੋਂ ਲੁਧਿਆਣਾ ਵਿਖੇ ਬਾਗਬਾਨੀ ਵਿਕਾਸ ਕੇਂਦਰ ਦੇ ਨਿਰਮਾਣ ਕਾਰਜਾਂ ਵਿੱਚ ਤੇਜ਼ੀ ਲਿਆਉਣ ਦੇ ਹੁਕਮ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ : ਕੁਲਵੰਤ ਸਿੰਘ ਦੀ ਦੇਖ-ਰੇਖ ਹੇਠ ਮੋਹਾਲੀ ਹਲਕੇ ਤੋਂ 86ਵੀਂ, 87ਵੀਂ ਅਤੇ 88ਵੀਂ ਬੱਸ ਰਵਾਨਾ ਸਿੱਖਿਆ ਕ੍ਰਾਂਤੀ ਮੁਹਿੰਮ ਤਹਿਤ ਸਰਕਾਰੀ ਸਕੂਲਾਂ ਦੀ ਬਦਲੀ ਤਸਵੀਰ : ਬ੍ਰਮ ਸ਼ੰਕਰ ਜਿੰਪਾ ਨੀਟ ਪੇਪਰ ਲੀਕ: ਵਿਦਿਆਰਥੀਆਂ ਦੇ ਅੰਦੋਲਨ ਤੋਂ ਘਬਰਾਈਆਂ ਕਾਂਗਰਸ-ਭਾਜਪਾ, 'ਆਪ' 'ਤੇ ਲਗਾ ਰਹੀਆਂ ਹਨ ਬੇਬੁਨਿਆਦ ਦੋਸ਼: ਬਲਤੇਜ ਪੰਨੂ

 

ਪੰਜਾਬ ਆਈ.ਟੀ. ਧੁਰੇ ਵਜੋਂ ਉਭਰੇਗਾ-ਕੈਰੋਂ

ਮੋਹਾਲੀ ਤੇ ਅਮ੍ਰਿਤਸਰ ਤੋਂ ਬਾਅਦ ਲੁਧਿਆਣਾ ਤੇ ਜਲੰਧਰ ਵਿਖੇ ਆਈ.ਟੀ. ਸੈਂਟਰ ਛੇਤੀ

Web Admin

Web Admin

5 ਦਰਿਆ ਨਿਊਜ਼

ਮੋਹਾਲੀ , 09 Dec 2013

Last updated on: Dec 09, 2013, 00:00 IST

ਪੰਜਾਬ ਛੇਤੀ ਹੀ ਆਈ.ਟੀ. ਧੁਰੇ ਵਜੋਂ ਉਭਰੇਗਾ ਅਤੇ ਪੰਜਾਬ ਸਰਕਾਰ ਆਈ.ਟੀ. ਅਤੇ ਇਲੈਕਟ੍ਰਾਨਿਕ ਹਾਰਡਵੇਅਰ ਵਿੱਚ ਨਿਵੇਸ਼ ਨੂੰ ਹੁਲਾਰਾ ਦੇਣ ਲਈ ਨਿਵੇਸ਼ਕਾਂ ਲਈ ਮਿਤਰਤਾਪੂਰਣ, ਪ੍ਰਭਾਵਸ਼ਾਲੀ, ਆਈ.ਟੀ. ਲੋੜਾਂ ਦੇ ਅਨੁਰੂਪ ਮਾਹੌਲ ਸਿਰਜਣ ਲਈ ਯਤਨਸ਼ੀਲ ਹੈ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਪੰਜਾਬ ਨੂੰ ਆਈ.ਟੀ. ਧੁਰੇ ਵਜੋਂ ਉਭਾਰਿਆ ਜਾ ਸਕੇ।ਉਹ ਅੱਜ ਇੱਥੇ ਅਗਾਂਹਵਧੂ (ਪ੍ਰੋਗਰੈਸਿਵ) ਪੰਜਾਬ- ਨਿਵੇਸ਼ ਸੰਮੇਲਨ 2013 ਦੇ ਸੂਚਨਾ ਤਕਨਾਲੋਜੀ (ਆਈ.ਟੀ.) ਸੈਸ਼ਨ ਦੌਰਾਨ ਭਾਗ ਲੈਣ ਵਾਲੇ ਉਦਯੋਗਪਤੀਆਂ ਦੇ ਸੁਆਲਾਂ ਦਾ ਉੱਤਰ ਦੇ ਰਹੇ ਸਨ। ਉਨ੍ਹਾਂ ਦੱਸਿਆ ਕਿ ਮੋਹਾਲੀ ਅਤੇ ਅਮ੍ਰਿਤਸਰ ਨੂੰ ਪ੍ਰਮੁੱਖ ਆਈ.ਟੀ. ਕੇਂਦਰਾਂ ਵਜੋਂ ਵਿਕਸਿਤ ਕੀਤਾ ਜਾ ਰਿਹਾ ਹੈ। ਮੋਹਾਲੀ ਵਿੱਚ ਆਈ.ਟੀ. ਖੇਤਰ ਵਿੱਚ ਨਿਵੇਸ਼ ਨੂੰ ਹੁਲਾਰਾ ਦੇਣ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਦੱਸਦਿਆਂ ਉਨ੍ਹਾਂ ਕਿਹਾ, ' ਆਈ.ਟੀ. ਸਿਟੀ ਵਿੱਚ 1700 ਏਕੜ ਜ਼ਮੀਨ ਮੌਜੂਦ ਹੈ, 40 ਏਕੜ ਜ਼ਮੀਨ ਇਲੈਕਟ੍ਰਾਨਿਕ ਹਾਰਡਵੇਅਰ ਲਈ ਰੱਖੀ ਗਈ ਹੈ, ਇਲੈਕਟ੍ਰਾਨਿਕਸ ਟਾਊਨਸ਼ਿੱਪ 289 ਏਕੜ ਵਿੱਚ ਵਿਕਸਿਤ ਕੀਤੀ ਗਈ ਹੈ ਅਤੇ 'ਸੈਂਟਰ ਫ਼ਾਰ ਡਿਵੈਲਪਮੈਂਟ ਆਫ਼ ਐਡਵਾਂਸਡ ਕੰਪਿਊਟਿੰਗ' ਲਈ ਪੂਰੀਆਂ ਸਹੂਲਤਾਂ ਮੌਜੂਦ ਹਨ।' ਇਸੇ ਤਰ੍ਹਾਂ 'ਕੁਆਰਕ ਸਿਟੀ' ਅਤੇ 'ਇੰਕੂਬੇਸ਼ਨ ਸੈਂਟਰ' ਮੋਹਾਲੀ ਵਿਖੇ ਵਿਖੇ ਤਿਆਰ ਬਰ ਤਿਆਰ ਢਾਂਚਾ ਮੌਜੂਦ ਹੈ। 

ਅਮ੍ਰਿਤਸਰ ਵਿਖੇ ਆਈ.ਟੀ. ਧੁਰਾ ਵਿਕਸਿਤ ਕਰਨ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਇਸ ਮੰਤਵ ਲਈ ਜ਼ਮੀਨ ਅਕਵਾਇਰ ਕਰ ਲਈ ਗਈ ਹੈ ਅਤੇ ਜਲਦੀ ਹੀ ਪ੍ਰਾਜੈਕਟ ਸ਼ੁਰੂ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਲੁਧਿਆਣਾ ਅਤੇ ਜਲੰਧਰ ਨੂੰ ਆਈ.ਟੀ. ਧੁਰੇ ਵਜੋਂ ਵਿਕਸਿਤ ਕਰਨ ਲਈ ਤਿਆਰੀਆਂ ਸ਼ੁਰੂ ਕੀਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਚਾਹੇ ਆਈ.ਟੀ. ਪਾਲਿਸੀ ਬਣ ਚੁੱਕੀ ਹੈ ਪਰ ਫ਼ਿਰ ਵੀ ਇਸ ਨਿਵੇਸ਼ਕਾਂ ਵੱਲੋਂ ਦਿੱਤੇ ਸੁਝਾਵਾਂ ਮੁਤਾਬਕ ਸਰਕਾਰ ਇਸ ਵਿੱਚ ਤਬਦੀਲੀਆਂ ਕਰਨ ਲਈ ਤਿਆਰ ਹੈ।ਪ੍ਰਮੁੱਖ ਸਕੱਤਰ ਆਈ.ਟੀ. ਸ੍ਰੀ ਏ.ਆਰ. ਤਲਵਾੜ ਨੇ ਪੰਜਾਬ ਦੀ ਆਈ.ਟੀ. ਪਾਲਿਸੀ ਵਿੱਚ ਦਿੱਤੇ ਜਾਣ ਵਾਲੇ 'ਇਨਸੈਂਟਿਵ ਪੈਕੇਜਾਂ' ਬਾਰੇ ਦੱਸਦਿਆਂ ਕਿਹਾ ਕਿ  80 ਫ਼ੀਸਦੀ 'ਫ਼ਿਕਸਡ ਪੂੰਜੀ ਨਿਵੇਸ਼' 'ਤੇ 10 ਸਾਲਾਂ ਤੱਕ ਵੈਟ ਤੇ ਸੀ.ਐਸ.ਟੀ. ਵਿੱਚ 80 ਫ਼ੀਸਦੀ ਛੋਟ (ਰਿਟੈਨਸ਼ਨ) ਤੋਂ ਇਲਾਵਾ ਬਿਜਲੀ ਡਿਊਟੀ, ਅਤੇ ਪ੍ਰਾਪਰਟੀ ਟੈਕਸ 'ਤੇ 100 ਫ਼ੀਸਦੀ ਛੋਟ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਜ਼ਮੀਨ ਦੀ ਖਰੀਦ ਅਤੇ ਪਟੇਨਾਮੇ 'ਤੇ ਸਟੈਂਪ ਡਿਊਟੀ ਵੀ ਨਹੀਂ ਲੱਗੇਗੀ ਅਤੇ ਪ੍ਰਦੂਸ਼ਣ ਰੋਕਥਾਮ ਬੋਰਡ ਤੋਂ ਮਿਲਣ ਵਾਲੇ 'ਕੋਈ ਇਤਰਾਜ਼ ਨਹੀਂ' ਰਟੀਫ਼ਿਕੇਟ ਅਤੇ ਕਿਰਤ ਕਾਨੂੰਨਾਂ ਤਹਿਤ ਹੋਣ ਵਾਲੇ ਨਿਰੀਖਣ ਤੋਂ ਵੀ ਛੋਟ ਹੋਵੇਗੀ। ਇਸ ਤੋਂ ਇਲਾਵਾ ਭਾਰਤ ਸਰਕਾਰ ਦੀ ਆਈ.ਟੀ. ਪਾਲਿਸੀ ਦੀ ਤਰਜ਼ 'ਤੇ ਇਲੈਕਟ੍ਰਾਨਿਕਸ ਹਾਰਡਵੇਅਰ ਨਿਰਮਾਣ ਯੂਨਿਟਾਂ ਨੂੰ ਬਜ਼ਾਰ ਤੱਕ ਪਹੁੰਚ ਕਰਨ ਵਿੱਚ ਪਹਿਲ ਦਿੱਤੇ ਜਾਣ ਤੋਂ ਇਲਾਵਾ ਇਲੈਕਟ੍ਰਾਨਿਕ ਸਿਸਟਮ ਡਿਜ਼ਾਇਨ ਨਿਰਮਾਣ ਕਲਸਟਰ ਵਿੱਚ 'ਸੈਮੀ ਕੰਡਕਟਰ' ਯੂਨਿਟਾਂ ਵਾਸਤੇ ਵਿਸ਼ੇਸ਼ ਇੰਨਸੈਂਟਿਵ ਪੈਕੇਜ ਵੀ ਮਿਲੇਗਾ।ਸੈਸ਼ਨ ਵਿੱਚ ਸ਼ਾਮਿਲ ਪੈਨਲ ਮੈਂਬਰਾਂ ਵਿੱਚ ਟੈਕਨੂਕਲਰ ਦੇ ਬੀਰੇਨ ਘੋਸ਼, ਸੈਗੀਚਰ ਗਰੁੱਪ ਆਫ਼ ਕੰਪਨੀਜ਼ ਦੇ ਚੇਅਰਮੈਨ ਬੀ.ਵੀ. ਨਾਇਡੂ, ਸਾਫ਼ਟ ਵੇਅਰ ਟੈਕਨਾਲੋਜੀ ਪਾਰਕ ਦੇ ਡਾਇਰੈਕਟਰ ਜਨਰਲ ਓਂਕਾਰ ਰਾਏ, ਇੰਡੀਅਨ ਸੈਲੂਲਰ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਪੰਕਜ ਮੋਹਿੰਦਰੂ, ਕਾਰਪੋਰੇਟ ਅਫ਼ੇਅਰਜ਼ ਦੇ ਐਮ.ਡੀ. ਸੰਜੀਵ ਗੁਪਤਾ, ਪੀ.ਐਮ.ਸੀ. ਸੀਅਰਾ ਦੇ ਐਮ.ਡੀ. ਸੰਜੀਵ ਕੇਸਕਰ ਅਤੇ ਵਿਸ਼ਾਲ ਧਰ ਬਾਨੀ ਅਤੇ ਪ੍ਰਧਾਨ ਆਈਯੋਗੀ ਨੇ ਆਈ.ਟੀ. ਖੇਤਰ ਦੀ ਲੋੜਾਂ, ਚਣੌਤੀਆਂ, ਉਭਰਦੇ ਰੁਝਾਨ, ਭਵਿੱਖੀ ਸੰਭਾਵਨਵਾਂ ਬਾਰੇ ਆਪਣੇ ਵਿਚਾਰ ਰੱਖੇ। ਇਸ ਮੌਕੇ ਪੰਜਾਬ ਸਰਕਾਰ ਵੱਲੋਂ ਦਿੱਤੇ ਜਾਣ ਵਾਲੇ ਵਿਸ਼ੇਸ਼ ਇੰਨਸੈਂਟਿਵ ਪੈਕੇਜਾਂ ਨੂੰ ਵਿਸ਼ਵਪੱਧਰ ਦੀਆਂ ਆਈ.ਟੀ.  ਕੰਪਨੀਆਂ ਅੱਗੇ ਵੀ ਪੇਸ਼ ਕਰਨ ਦਾ ਸੁਝਾਅ ਦਿੱਤਾ ਗਿਆ।

 

Tags: Adesh Partap Singh Kairon

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD