Friday, 19 April 2024

 

 

ਖ਼ਾਸ ਖਬਰਾਂ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਵੱਲੋਂ ਦਿਵਿਆਂਗ ਵੋਟਰਾਂ ਨਾਲ ਸੰਵਾਦ ਪ੍ਰੋਗਰਾਮ ਆਯੋਜਿਤ ਦਸਵੀਂ ਜਮਾਤ ਦੀ ਮੈਰਿਟ ਸੂਚੀ 'ਚ ਆਉਣ ਵਾਲੇ ਵਿਦਿਆਰਥੀਆਂ ਨੂੰ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਕੀਤਾ ਸਨਮਾਨਿਤ ਸਵੀਪ ਗਤੀਵਿਧੀਆਂ ਤਹਿਤ ਦਸਵੀਂ ਜਮਾਤ ਦੀ ਮੈਰਿਟ ਵਿੱਚ ਆਉਣ ਵਾਲੇ ਵਿਦਿਆਰਥੀਆਂ ਤੇ ਮਾਪਿਆਂ ਨੂੰ ਕੀਤਾ ਜਾਗਰੂਕ ਸਰਫੇਸ ਸੀਡਰ ਨਾਲ ਕਣਕ ਦੀ ਬਿਜਾਈ ਨੂੰ ਅਪਨਾਉਣ ਕਿਸਾਨ : ਕੋਮਲ ਮਿੱਤਲ PEC ਦੇ ਸਾਬਕਾ ਵਿਦਿਆਰਥੀ, ਸਵਾਮੀ ਇੰਟਰਨੈਸ਼ਨਲ, ਯੂਐਸਏ ਦੇ ਸੰਸਥਾਪਕ ਅਤੇ ਪ੍ਰਧਾਨ, ਸ਼੍ਰੀ. ਰਾਮ ਕੁਮਾਰ ਮਿੱਤਲ, ਨੇ ਕੈਂਪਸ ਦੌਰੇ ਦੌਰਾਨ ਵਿਦਿਆਰਥੀਆਂ ਨੂੰ ਕੀਤਾ ਪ੍ਰੇਰਿਤ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਵੱਲੋਂ ਫੇਸਬੁੱਕ ਲਾਈਵ ਜ਼ਰੀਏ ਪੰਜਾਬ ਦੇ ਵੋਟਰਾਂ ਨਾਲ ਰਾਬਤਾ ਮਹਿਲਾਂ ’ਚ ਰਹਿਣ ਵਾਲੇ ਗਰੀਬਾਂ ਦਾ ਦੁੱਖ ਨਹੀਂ ਸਮਝ ਸਕਦੇ : ਐਨ.ਕੇ.ਸ਼ਰਮਾ ਰਿਆਤ ਬਾਹਰਾ ਯੂਨੀਵਰਸਿਟੀ ਵਿਖੇ 'ਫੰਡਿੰਗ ਲਈ ਖੋਜ ਪ੍ਰੋਜੈਕਟ ਲਿਖਣ' 'ਤੇ ਵਰਕਸ਼ਾਪ ਫ਼ਰੀਦਕੋਟ ਜ਼ਿਲ੍ਹਾ ਚੋਣ ਅਫਸਰ ਵਿਨੀਤ ਕੁਮਾਰ ਨੇ ਚੋਣਾਂ ਸਬੰਧੀ ਕੀਤੀ ਰਿਵਿਊ ਮੀਟਿੰਗ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਦਾਣਾ ਮੰਡੀ ਨਵਾਂਸ਼ਹਿਰ ਦਾ ਦੌਰਾ ਕਰਕੇ ਕਣਕ ਦੀ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ ਜ਼ਿਲ੍ਹਾ ਬਰਨਾਲਾ ‘ਚ 40 ਥਾਵਾਂ ਉੱਤੇ ਸਰਫੇਸ ਫੀਡਰ ਦਾ ਇਸਤਮਾਲ ਕਰਦਿਆਂ ਲਗਾਈ ਗਈ ਕਣਕ, ਡਿਪਟੀ ਕਮਿਸ਼ਨਰ 'ਸੇਫ਼ ਸਕੂਲ ਵਾਹਨ ਪਾਲਿਸੀ' ਤਹਿਤ ਬੱਚਿਆਂ ਦੀ ਸੁਰੱਖਿਆ ਨੂੰ ਲੈਕੇ ਕਿਸੇ ਵੀ ਪੱਧਰ ਉਤੇ ਸਮਝੌਤਾ ਨਹੀਂ: ਡਿਪਟੀ ਕਮਿਸ਼ਨਰ ਫਾਇਰ ਸੇਫ਼ਟੀ ਸਬੰਧੀ ਜਾਣਕਾਰੀ ਹੋਣਾ ਅਤੀ ਜਰੂਰੀ :- ਸਿਵਲ ਸਰਜਨ ਡਾ ਦਵਿੰਦਰਜੀਤ ਕੌਰ NSS PEC ਨੇ PGIMER ਦੇ ਸਹਿਯੋਗ ਨਾਲ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਡੀਸੀ ਵਿਨੀਤ ਕੁਮਾਰ ਦੀ ਹਾਜ਼ਰੀ ਵਿੱਚ ਹਸਤਾਖਰ ਮੁਹਿੰਮ ਦੀ ਹੋਈ ਸ਼ੁਰੂਆਤ ਸਿਵਲ ਸਰਜਨ ਨੇ ਹੀਟ ਐਡਵਾਈਜ਼ਰੀ ਸਬੰਧੀ ਮੀਟਿੰਗ ਕੀਤੀ ਪਰਾਲੀ ਸਾੜੇ ਬਿਨਾਂ ‘ਸਰਫੇਸ ਸੀਡਰ’ ਨਾਲ ਬੀਜੀ ਕਣਕ ਦੇ ਖੇਤ ਦਾ ਮੌਕਾ ਵੇਖਣ ਪੁੱਜੇ ਡਿਪਟੀ ਕਮਿਸ਼ਨਰ ਡਿਪਟੀ ਕਮਿਸ਼ਨਰ ਵੱਲੋਂ ਖਾਸਾ ਸ਼ਰਾਬ ਫੈਕਟਰੀ ਦੀ ਅਚਨਚੇਤ ਚੈਕਿੰਗ ਡਿਪਟੀ ਕਮਿਸ਼ਨਰ ਨੇ ਭਗਤਾਂਵਾਲਾ ਮੰਡੀ ਵਿਚ ਕਰਵਾਈ ਕਣਕ ਦੀ ਖ਼ਰੀਦ ਸ਼ੁਰੂ ਰਿਆਤ ਬਾਹਰਾ ਯੂਨੀਵਰਸਿਟੀ ਵਿਖੇ ਬਾਇਓਮੈਡ ਲੈਬ ਸਾਇੰਸ ਦਿਵਸ ਸਬੰਧੀ ਸਮਾਗਮ ਦਾ ਆਯੋਜਨ ਡਿਪਟੀ ਕਮਿਸ਼ਨਰ ਵੱਲੋਂ ਮਾਲ ਮਹਿਕਮੇ ਦੇ ਕੰਮ ਕਾਜ ਦੀ ਮਹੀਨਾਵਾਰ ਸਮੀਖਿਆ ਲਈ ਬੈਠਕ

 

ਆਈਆਈਐਫਪੀਟੀ ਬਠਿੰਡਾ ਨੇ ਭਾਰਤ ਦੀਆਂ 8 ਵੱਖ-ਵੱਖ ਉੱਘੀਆਂ ਸੰਸਥਾਵਾਂ ਨਾਲ ਸਮਝੌਤਾ ਪੱਤਰਾਂ (ਐਮਓਯੂ) ਉੱਤੇ ਹਸਤਾਖਰ ਕੀਤੇ

ਕਿਸਾਨਾਂ ਨੂੰ ਆਪਣੀ ਆਮਦਨ ਵਿਚ ਵਾਧਾ ਕਰਨ ਲਈ ਵਿਭਿੰਨਤਾ ਨੂੰ ਅਪਣਾਉਣਾ ਚਾਹੀਦੈ-ਸ੍ਰੀਮਤੀ ਹਰਸਿਮਰਤ ਕੌਰ ਬਾਦਲ

5 Dariya News

5 Dariya News

5 Dariya News

ਬਠਿੰਡਾ , 13 Jan 2020

ਇੰਡੀਅਨ ਇੰਸਟੀਚਿਊਟ ਆਫ  ਫੂਡ ਪ੍ਰਾਸੈਸਿੰਗ ਟੈਕਨਾਲੋਜੀ (ਆਈਆਈਐਫਪੀਟੀ), ਸੰਪਰਕ ਦਫਤਰ, ਬਠਿੰਡਾ ਨੇ  ਪੰਜਾਬ ਅਤੇ ਹਰਿਆਣਾ ਖੇਤਰ ਦੀਆਂ 8 ਵੱਖ-ਵੱਖ ਉੱਘੀਆਂ ਸੰਸਥਾਵਾਂ ਨਾਲ ਕੇਂਦਰੀ ਫੂਡ ਪ੍ਰਾਸੈਸਿੰਗ ਉਦਯੋਗ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਅਤੇ ਫੂਡ ਪ੍ਰਾਸੈਸਿੰਗ ਉਦਯੋਗ ਮੰਤਰਾਲਾ ਦੇ ਜੁਆਇੰਟ ਸਕੱਤਰ ਸੀ ਅਸ਼ੋਕ ਕੁਮਾਰ ਦੀ ਮੌਜੂਦਗੀ ਵਿਚ ਹਸਤਾਖਰ ਕੀਤੇ।ਇਹ ਹਸਤਾਖਰ ਡਾ. ਸੀ. ਆਨੰਦਧਰਮਕ੍ਰਿਸ਼ਨਨ , ਡਾਇਰੈਕਟਰ , ਆਈਆਈਐਫਪੀਟੀ  ਨੇ ਇਨ੍ਹਾਂ ਯੂਨੀਵਰਸਿਟੀਆਂ, ਕਾਲਜਾਂ ਅਤੇ ਸੰਸਥਾਵਾਂ  ਦੇ ਵੀਸੀਜ਼ ਅਤੇ ਡਾਇਰੈਕਟਰਾਂ ਨਾਲ ਕੀਤੇ ਅਤੇ ਕਾਗਜ਼ਾਂ ਦਾ ਵਟਾਂਦਰਾ ਕੀਤਾ।ਇਨ੍ਹਾਂ  ਯੂਨੀਵਰਸਿਟੀਆਂ, ਕਾਲਜਾਂ ਅਤੇ ਸੰਸਥਾਵਾ ਵਿਚ - ਪੰਜਾਬ ਖੇਤੀ ਯੂਨੀਵਰਸਿਟੀ (ਪੀਏਯੂ), ਲੁਧਿਆਣਾ, ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ (ਐਮਆਰਐਸਪੀਟੀਯੂ), ਬਠਿੰਡਾ, ਸੈਂਟਰਲ ਇੰਸਟੀਚਿਊਟ ਆਫ ਪੋਸਟ ਹਾਰਵੈਸਟ ਇੰਜੀਨੀਅਰਿੰਗ ਐਂਡ ਟੈਕਨਾਲੋਜੀ (ਸੀਆਈਪੀਐਚਈਪੀ), ਲੁਧਿਆਣਾ, ਨੈਸ਼ਨਲ ਡੇਅਰੀ ਰਿਸਰਚ ਇੰਸਟੀਚਿਊਟ (ਐਨਡੀਆਰਆਈ), ਕਰਨਾਲ, ਇੰਡੀਅਨ ਇੰਸਟੀਚਿਊਟ ਆਫ  ਵੀਟ ਐਂਡ ਬਾਰਲੇ ਰਿਸਰਚ (ਆਈਆਈਡਬਲਿਊਬੀਆਰ), ਕਰਨਾਲ, ਸੰਤ ਲੌਂਗੋਵਾਲ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ (ਐਸਐਲਆਈਈਟੀ), ਸੰਗਰੂਰ, ਨੈਸ਼ਨਲ ਐਗਰੀ ਫੂਡ ਬਾਇਓ ਟੈਕਨਾਲੋਜੀ ਇੰਸਟੀਚਿਊਟ (ਐਨਏਬੀਆਈ), ਮੋਹਾਲੀ ਅਤੇ ਗੁਰੂ ਨਾਨਕ ਕਾਲਜ, ਬੁਢਲਾਡਾ ਸ਼ਾਮਿਲ ਹਨ।ਇਸ ਮੌਕੇ ਉੱਤੇ ਬੋਲਦੇ ਹੋਏ ਕੇਂਦਰੀ ਫੂਡ  ਪ੍ਰੋਸੈਸਿੰਗ ਉਦਯੋਗ ਮੰਤਰੀ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਸਮੇਂ ਦੀ ਲੋਡ਼ ਹੈ ਕਿ ਵਿਸ਼ਵ ਪੱਧਰ ਉੱਤੇ ਮੁਕਾਬਲਾ ਕਰਨ ਲਈ ਵਿਗਿਆਨਕ ਤਕਨਾਲੋਜੀ ਅਪਣਾਈ ਜਾਵੇ। ਉਨ੍ਹਾਂ ਕਿਸਾਨਾਂ ਅਤੇ ਉੱਦਮੀਆਂ ਨੂੰ ਬੇਨਤੀ ਕੀਤੀ ਕਿ ਉਹ ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲਾ ਅਧੀਨ ਚੱਲ ਰਹੀ ਗ੍ਰਾਮ ਸਮ੍ਰਿਧੀ ਯੋਜਨਾ ਦਾ ਲਾਭ ਉਠਾਉਣ। ਇਸ ਯੋਜਨਾ ਅਧੀਨ ਮੰਤਰਾਲਾ ਨੂੰ ਤਕਨਾਲੋਜੀ ਨੂੰ ਅਪਗ੍ਰੇਡ ਕਰਨ ਲਈ 3000 ਕਰੋਡ਼ ਰੁਪਏ ਮਿਲੇ ਹਨ।

ਉਨ੍ਹਾਂ ਕਿਹਾ ਕਿ ਹਰ ਕਿਸੇ ਨੂੰ ਇਕ ਦੂਜੇ ਨਾਲ ਸਹਿਯੋਗ ਕਰਕੇ ਕੰਮ ਕਰਨਾ ਚਾਹੀਦਾ ਹੈ ਤਾਂਕਿ ਛੋਟੇ ਕਿਸਾਨਾਂ ਦੀ ਆਮਦਨ ਵਿਚ ਵਾਧਾ ਹੋ ਸਕੇ ਅਤੇ ਅਜਿਹੇ ਮੈਮੋਰੰਡਮਾਂ ਉੱਤੇ ਹਸਤਾਖਰ ਹੋਣ ਨਾਲ ਕਿਸਾਨਾਂ ਦੀ ਭਲਾਈ ਲਈ ਨਵੇਂ ਮੌਕੇ ਪੈਦਾ ਹੋਣਗੇਕਿਉਂਕਿ ਫੂਡ ਪ੍ਰੋਸੈਸਿੰਗ ਮੰਤਰਾਲਾ ਵਿਚ ਵੱਡੀ ਸਮਰੱਥਾ ਮੌਜੂਦ ਹੈ। ਉਨ੍ਹਾਂ ਕਿਸਾਨਾਂ ਨੂੰ ਬੇਨਤੀ ਕੀਤੀ ਕਿ ਉਹ ਆਪਣੀ ਆਮਦਨ ਵਧਾਉਣ ਲਈ ਫਸਲਾਂ ਦਾ ਵਿਭਿੰਨੀਕਰਨ ਕਰਨ।ਇਹ ਸਮਝੌਤਾ ਪੱਤਰ ਖੋਜ, ਹੁਨਰ ਵਿਕਾਸ, ਸਲਾਹਕਾਰੀ, ਸੰਸਥਾਗਤ ਵਿਕਾਸ, ਸੂਚਨਾ ਦੇ ਪ੍ਰਸਾਰ ਅਤੇ ਵਿਦਿਆਰਥੀਆਂ ਦੀ ਇਨ-ਪਲਾਂਟ ਟ੍ਰੇਨਿੰਗ ਦੀ ਸਹੂਲਤ ਵਿਚ ਮਦਦਗਾਰ ਸਿੱਧ ਹੋਣਗੇ। ਜੋ ਸੰਪਰਕ ਕਾਇਮ ਹੋਵੇਗਾ ਉਸ ਨਾਲ ਆਪਸੀ ਸੰਬੰਧ ਹੋਰ ਮਜ਼ਬੂਤ ਹੋਣਗੇ ਅਤੇ ਭਾਈਵਾਲਾਂ ਵਿਚ ਸੰਬੰਧ ਹੋਰ ਵਿਕਸਤ ਹੋਣਗੇ।ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਸਫਲ ਉੱਦਮੀਆਂ, ਜਿਨ੍ਹਾਂ ਨੇ ਕਿ ਆਈਆਈਐਫਪੀਟੀ ਸੰਪਰਕ ਦਫਤਰ, ਬਠਿੰਡਾ ਦੀ ਤਕਨੀਕੀ ਹਮਾਇਤ ਨਾਲ ਆਪਣਾ ਵਪਾਰ ਸਥਾਪਤ ਕੀਤਾ ਹੈ, ਨੂੰ ਸਨਮਾਨਤ ਕੀਤਾ।ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲਾ ਦੇ ਜੁਆਇੰਟ ਸਕੱਤਰ ਸ਼੍ਰੀ ਅਸ਼ੋਕ ਕੁਮਾਰ ਨੇ ਉੱਦਮੀਆਂ ਨੂੰ ਅਪੀਲ ਕੀਤੀ ਕਿ ਉਹ ਕੇਂਦਰ ਸਰਕਾਰ ਦੀਆਂ ਸਕੀਮਾਂ ਅਤੇ ਖੋਜ ਅਤੇ ਵਿਕਾਸ ਪਹਿਲਕਦਮੀਆਂ ਦਾ ਲਾਭ ਉਠਾਉਣ।ਡਾਇਰੈਕਟਰ ਆਈਆਈਐਫਪੀਟੀ ਡਾ. ਆਨੰਦਧਰਮਾਕ੍ਰਿਸ਼ਨਨ ਨੇ ਕਿਹਾ ਕਿ ਮੰਤਰਾਲਾ ਅਧੀਨ ਇੰਡੀਅਨ ਇੰਸਟੀਚਿਊਟ ਆਫ ਫੂਡ ਪ੍ਰੋਸੈਸਿੰਗ ਟੈਕਨਾਲੋਜੀ (ਆਈਆਈਐਫਪੀਟੀ) ਇਕ ਉੱਘੀ ਵਿੱਦਿਅਕ, ਖੋਜ ਅਤੇ ਵਿਕਾਸ ਸੰਸਥਾ ਹੈ। ਉਨ੍ਹਾਂ ਕਿਹਾ ਕਿ ਵੱਖ ਵੱਖ ਖੇਤਰਾਂ ਵਿਚ ਚੱਲ ਰਹੇ ਖੋਜ ਕੰਮਾਂ ਨਾਲ ਦੇਸ਼ ਨੂੰ ਲਾਭ ਹੋਵੇਗਾ। ਉਨ੍ਹਾਂ ਇਹ ਵੀ ਪ੍ਰਗਟਾਵਾ ਕੀਤਾ ਕਿ ਬਠਿੰਡਾ ਵਿਖੇ ਫੂਡ ਟੈਸਟਿੰਗ ਲੈਬਾਰਟਰੀ ਸਥਾਪਤ ਕਰਨ ਲਈ ਅਮਲ ਚੱਲ ਰਿਹਾ ਹੈ।

 

Tags: Harsimrat Kaur Badal

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD