ਨਵਚੇਤਨਾ ਵੈਲਫੇਅਰ ਟਰੱਸਟ ਜੋ ਕਿ 2015 ਵਿੱਚ ਸਥਾਪਿਤ ਹੋਇਆ ਸੀ ਅਤੇ ਹਰ ਸਾਲ ਆਉਣ ਵਾਲੇ ਸਾਲ ਲਈ ਨਵੀਂ ਟੀਮ ਗਠਨ ਕੀਤਾ ਟਰੱਸਟ ਦੇ ਸਲਾਨਾ ਸਮਾਗਮ ਵਿੱਚ ਕੀਤਾ ਜਾਂਦਾ ਹੈ ਅਤੇ ਇਸ ਸਾਲ ਵੀ 2020 ਦੀ ਟੀਮ ਦਾ ਗਠਨ ਸਮੂਹ ਮੈਂਬਰਾਂ ਦੀ ਹਾਜਰੀ ਵਿੱਚ ਸਰਬ ਸੰਮਤੀ ਨਾਲ ਕੀਤਾ ਗਿਆ।ਇਸ ਮੌਕੇ ਟਰੱਸਟ ਦੇ ਚੇਅਰਮੈਨ ਡਾ. ਰਘੁਬੀਰ ਸਿੰਘ ਬੰਗੜ, ਟਰੱਸਟੀ ਮੈਂਬਰ ਅਮਰਿੰਦਰ ਸਿੰਘ ਜੀ ਅਮਰ, ਦਰਸ਼ਨ ਸਿੰਘ ਵਿਰਦੀ, ਬਲਵੰਤ ਸਿੰਘ ਅਤੇ ਰਾਮ ਕ੍ਰਿਸ਼ਨ ਜੀ ਵਿਸ਼ੇਸ਼ ਤੌਰ ਤੇ ਪਹੁੰਚੇ । ਇਸ ਸਮਾਗਮ ਵਿੱਚ ਟਰੱਸਟੀ ਅਮਰਿੰਦਰ ਸਿੰਘ ਅਮਰ ਨੇ ਪਿੱਛਲੇ ਸਾਲ ਦੀਆਂ ਗਤੀਵਿਧੀਆ ਅਤੇ ਸੰਨ 2020 ਵਿੱਚ ਟਰੱਸਟ ਵੱਲੋਂ ਕੀਤੇ ਜਾਣ ਵਾਲੇ ਸਮਾਜ ਭਲਾਈ ਦੇ ਕੰਮਾਂ ਸੰਬੰਧੀ ਚਾਨਣਾ ਪਾਇਆ। ਟਰੱਸਟੀ ਦਰਸ਼ਨ ਸਿੰਘ ਵਿਰਦੀ (ਕੈਸ਼ੀਅਰ) ਨੇ ਇਸ ਮੌਕੇ ਸਾਲ 2019 ਵਿੱਚ ਕੀਤੀਆਂ ਗਈਆਂ ਗਤੀਵਿਧੀਆ ਸੰਬੰਧੀ ਹੋਏ ਖਰਚ ਸੰਬੰਧੀ ਸਮੂਹ ਮੈਬਰਾਂ ਨੂੰ ਜਾਨੂੰ ਕਰਵਾਇਆ।ਇਸ ਟਰੱਸਟ ਦੇ ਚੇਅਰਮੈਨ ਡਾ. ਰਘੁਬੀਰ ਸਿੰਘ ਬੰਗੜ ਵੱਲੋਂ ਸਰਬ ਸੰਮਤੀ ਨਾਲ ਚੁਣੇ ਗਏ ਮੈਂਬਰਾਂ ਸੰਬੰਧੀ ਜਾਣਕਾਰੀ ਦਿੱਤੀ ਜਿਸ ਵਿੱਚ ਪ੍ਰਧਾਨ ਸਰਬਜੋਤ ਸਿੰਘ ਸੋਢੀ ਪ੍ਰਧਾਨ, ਉਪ-ਪ੍ਰਧਾਨ ਸਤਪਾਲ ਵਰਮਾ, ਜਨਰਲ ਸਕੱਤਰ ਪਵਨ ਕੁਮਾਰ ਡਡਵਾਲ, ਆਰਗੇਨਾਈਜ਼ ਸੈਕਟਰੀ ਕੇਵਲ ਕ੍ਰਿਸ਼ਨ, ਸੈਕਟਰੀ ਕਿਰਨ ਕੁਮਾਰ, ਵੂਮੈਨ ਵਿੰਗ ਦੀ ਪ੍ਰਧਾਨ ਕੁਲਵੰਤ ਕੌਰ ਅਤੇ ਯੂਥ ਵਿੰਗ ਦੇ ਪ੍ਰਧਾਨ ਗੁਰਕੀਰਤ ਸਿੰਘ ਗਿੰਨੀ ਨੂੰ ਥਾਪਿਆ ਗਿਆ। ਟਰੱਸਟ ਵੱਲੋਂ ਸੰਨ 2019 ਵਿੱਚ ਵਧੀਆ ਕਾਰਗੁਜਾਰੀ ਦਿਖਾਉਣ ਵਾਲੇ ਚੰਨਣ ਸਿੰਘ ਅਤੇ ਪਵਨ ਕੁਮਾਰ ਡਡਵਾਲ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।ਇਸ ਪ੍ਰੋਗਰਾਮ ਵਿੱਚ ਬੇਬੀ ਸੁਭਮਿਤ ਕੌਰ ਵੱਲੋਂ ਵੈਲਕੰਮ ਸਪੀਚ ਦਿੱਤੀ ਗਈ, ਹਰਸ਼ਿਤ ਅਤੇ ਸੁਭਮਿਤ ਵੱਲੋਂ ਸਿੰਗਲ ਯੂਜ ਪਲਾਸਟਿਕ ਤੇ ਇੱਕ ਗਰੁੱਪ ਡਾਂਸ ਪੇਸ਼ ਕੀਤਾ ਗਿਆ ਅਤੇ ਬੇਬੀ ਯਾਸ਼ੀਕਾ ਵੱਲੋਂ ਕਵਿਤਾ ਅਤੇ ਸਿਮਰਨਜੀਤ ਕੌਰ ਵੱਲੋਂ ਡਾਂਸ ਪੇਸ਼ ਕੀਤਾ ਗਿਆ। ਇਸ ਮੌਕੇ ਟਰੱਸਟ ਨਾਲ ਜੁੜੇ ਨਵੇਂ ਮੈਂਬਰਾਂ ਬਚਿੱਤਰ ਸਿੰਘ, ਮਨਜੀਤ ਕੌਰ ਸੋਨੂੰ, ਅੰਜਨਾ ਸ਼ਰਮਾ, ਅਮਰਜੀਤ ਕੌਰ, ਗੁਲਜੀਤ ਸਿੰਘ, ਪ੍ਰਿੰਸ, ਮੋਹਿਤ ਗੋਤਮ ਨੂੰ ਸਨਮਾਨਿਤ ਕੀਤਾ ਗਿਆ। ਟਰੱਸਟੀ ਮੈਂਬਰ ਬਲਵੰਤ ਸਿੰਘ ਵੱਲੋਂ ਆਏ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ।