ਦਰਗੇਸ਼ ਸ਼ਰਮਾ ਨੂੰ ਪੰਜਾਬ ਬ੍ਰਾਹਮਣ ਸਭਾ ਦਾ ਪ੍ਰਧਾਨ ਐਲਾਨਿਆ
Web Admin
5 ਦਰਿਆ ਨਿਊਜ਼
ਚੰਡੀਗੜ੍ਹ , 23 Nov 2013
ਦਰਗੇਸ਼ ਸ਼ਰਮਾ ਨੂੰ ਅੱਜ ਇਥੇ ਪੰਜਾਬ ਬ੍ਰਾਹਮਣ ਸਭਾ ਦੇ ਅਹੁਦੇਦਾਰਾਂ ਵੱਲੋਂ ਪੰਜਾਬ ਦਾ ਪ੍ਰਧਾਨ ਐਲਾਨਿਆ ਗਿਆ। ਪੰਜਾਬ ਦੇ ਸਿੰਜਾਈ ਮੰਤਰੀ ਜਨਮੇਜਾ ਸਿੰਘ ਸੇਖੋਂ ਨੇ ਇਸ ਮੌਕੇ ਉਨ੍ਹਾਂ ਦਾ ਸਨਮਾਨ ਕੀਤਾ ਅਤੇ ਕਿਹਾ ਕਿ ਉਹ ਇਸ ਅਹੁਦੇ ਰਾਹੀਂ ਸਮਾਜ ਵਿੱਚ ਸ਼ਾਂਤੀ ਅਤੇ ਸਦਭਾਵਨਾ ਦਾ ਮਾਹੌਲ ਸਿਰਜਣ ਵਿੱਚ ਯੋਗਦਾਨ ਪਾਉਣਗੇ।ਇਸ ਮੌਕੇ ਮਾਲਵਾ ਪ੍ਰਾਂਤਿਆ ਬ੍ਰਾਹਮਣ ਸਭਾ ਦੇ ਪ੍ਰਧਾਨ ਸ੍ਰੀ ਸੋਮਜੀਤਪਾਲ, ਜਨਰਲ ਸਕੱਤਰ ਸ੍ਰੀ ਪਿਆਰੇ ਲਾਲ ਗਰਗ, ਸਰਬ ਕਲਿਆਣ ਬ੍ਰਾਹਮਣ ਸਭਾ ਦੇ ਪ੍ਰਧਾਨ ਐਡਵੋਕੇਟ ਸ੍ਰੀ ਸੁਰਿੰਦਰਪਾਲ ਸ਼ਰਮਾਂ, ਜਨਰਲ ਸਕੱਤਰ ਸ੍ਰੀ ਚਰਨਦਾਸ ਵਸ਼ਿਸ਼ਟ, ਮੀਡੀਆ ਸਲਾਹਕਾਰ ਡਾ. ਓਮ ਪ੍ਰਕਾਸ਼ ਸ਼ਰਮਾ ਤੇ ਹੋਰ ਧਾਰਮਿਕ ਆਗੂਆਂ ਨੇ ਸ੍ਰੀ ਦਰਗੇਸ਼ ਸ਼ਰਮਾ ਨੂੰ ਵਧਾਈ ਦਿੱਤੀ।ਸ੍ਰੀ ਦਰਗੇਸ਼ ਸ਼ਰਮਾ ਨੇ ਕਿਹਾ ਕਿ ਉਹ ਆਪਣੀ ਇਸ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਂਦੇ ਹੋਏ ਨੌਜਵਾਨ ਵਰਗ ਨੂੰ ਧਰਮ ਨਾਲ ਜੋੜਨ ਲਈ ਪ੍ਰੇਰਿਤ ਕਰਦੇ ਹੋਏ ਸਮਾਜ ਵਿੱਚ ਸਦਭਾਵਨਾ ਵਾਲਾ ਮਾਹੌਲ ਸਿਰਜਣ ਦੇ ਉਪਰਾਲੇ ਕਰਨਗੇ।