Monday, 20 May 2024

 

 

ਖ਼ਾਸ ਖਬਰਾਂ ਪੰਜਾਬ 'ਚ ਕਾਨੂੰਨ ਵਿਵਸਥਾ ਜ਼ੀਰੋ, ਯੋਗੀ ਤੋਂ ਟ੍ਰੇਨਿੰਗ ਲੈਣ ਭਗਵੰਤ ਮਾਨ : ਡਾ: ਸੁਭਾਸ਼ ਸ਼ਰਮਾ ਨਰਿੰਦਰ ਮੋਦੀ ਦੀ ਅਗਵਾਈ ਹੇਠ ਹੀ ਬਣ ਸਕਦਾ ਹੈ ਵਿਕਸਿਤ ਭਾਰਤ - ਅਰਵਿੰਦ ਖੰਨਾ ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਗੁਰੂ ਨਾਨਕ ਘਾਟ ਉਜੈਨ ਮੱਧ ਪ੍ਰਦੇਸ਼ ਵਿਖੇ ਨਵੀਂ ਬਣਾਈ ਸਰਾਂ ਦਾ ਉਦਘਾਟਨ ਅੰਮ੍ਰਿਤਸਰ ਤੋੰ ਖਏ ਏਮਜ਼ ਨੂੰ ਫਿਰ ਲਿਆਉੰਣਗੇ ਗੁਰਜੀਤ ਸਿੰਘ ਔਜਲਾ ਐਲਪੀਯੂ ਫੈਸ਼ਨ ਵਿਦਿਆਰਥੀ ਨੇ ਗੁੜਗਾਓਂ ਵਿੱਚ ਲਾਈਫਸਟਾਈਲ ਵੀਕ ਵਿੱਚ ਆਪਣੇ ਸੰਗ੍ਰਹਿ ਦਾ ਪ੍ਰਦਰਸ਼ਨ ਕੀਤਾ ਜ਼ਿਲ੍ਹਾ ਚੋਣ ਅਫ਼ਸਰ ਤੇ ਖ਼ਰਚਾ ਅਬਜਰਵਰ ਵੱਲੋਂ ਵੋਟਰ ਜਾਗਰੂਕਤਾ ਗੀਤ ”ਤੂੰ ਵੋਟ ਕਰ” ਰਲੀਜ਼ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਾਂ ਪੈਣ ਵਾਲੇ ਦਿਨ ਹਰ ਇੱਕ ਪੋਲਿੰਗ ਬੂਥ ‘ਤੇ ਸ਼ੈੱਡ, ਛਬੀਲ, ਪੱਖੇ ਤੇ ਕੂਲਰ ਆਦਿ ਦੇ ਹੋਣਗੇ ਇੰਤਜ਼ਾਮ- ਸੰਦੀਪ ਕੁਮਾਰ ਚੰਡੀਗੜ੍ਹ ਨਗਰ ਨਿਗਮ ਚੋਣ ਲੜੇ ਰਵੀ ਸਿੰਘ ਆਪਣੀ ਟੀਮ ਸਮੇਤ ਹੋਏ ਆਪ ਵਿੱਚ ਸ਼ਾਮਿਲ ਬਿਜਲੀ ਦੇ ਲੱਗ ਰਹੇ ਕੱਟਾਂ ਕਾਰਨ ਮੋਹਾਲੀ ਵਿੱਚ ਹਾਹਾਕਾਰ ਖਰਚਾ ਅਬਜ਼ਰਬਰ ਵਲੋਂ ਲੋਕ ਸਭਾ ਚੋਣਾਂ ਦੇ ਉਮੀਦਵਾਰਾਂ ਨੂੰ ਪ੍ਰਚਾਰ ਦੌਰਾਨ ਕੀਤੇ ਜਾਣ ਵਾਲੇ ਖ਼ਰਚੇ ਦਾ ਮੁਕੰਮਲ ਰਿਕਾਰਡ ਰੱਖਣ ਦੀ ਹਦਾਇਤ ਮੌੜ ਮੰਡੀ 'ਚ ਜਨਤਕ ਮੀਟਿੰਗ ਨੇ ਧਾਰਿਆ ਰੈਲੀ ਦਾ ਰੂਪ ਆਮ ਆਦਮੀ ਪਾਰਟੀ ਵੱਲੋਂ ਪਿਛਲੇ ਢਾਈ ਸਾਲਾਂ ਵਿੱਚ ਕੀਤੇ ਵਿਕਾਸ ਦਾ ਹਿਸਾਬ ਮੰਗਣ ਸ਼ਹਿਰ ਵਾਸੀ: ਬੀਬਾ ਜੈਇੰਦਰ ਕੌਰ ਕਾਰਬਨ ਉਤਸਰਜਨ ਅਤੇ ਪ੍ਰਦੂਸ਼ਣ ਨੂੰ ਘਟਾਉਣ ਦੇ ਲਈ ਗਰੀਨ ਇਲੈਕਸ਼ਨ ਨੂੰ ਬਣਾਇਆ ਗਿਆ ਹੈ ਚੋਣ ਪ੍ਰਕਿਰਿਆ ਦਾ ਹਿੱਸਾ- ਜਨਰਲ ਚੋਣ ਅਬਰਜ਼ਰਵਰ ਡਾ. ਹੀਰਾ ਲਾਲ ਗੜ੍ਹਸ਼ੰਕਰ ਵਿਧਾਨ ਸਭਾ ਹਲਕਾ ਗ੍ਰੀਨ ਚੋਣਾਂ ਦੇ ਮਾਡਲ ਦੇ ਰੂਪ ’ਚ ਕਰੇਗਾ ਕੰਮ : ਡਾ. ਹੀਰਾ ਲਾਲ ਮੋਨਿਕਾ ਗਰੋਵਰ ਆਪਣੇ ਸਾਥੀਆਂ ਸਮੇਤ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ, ਬੀਬਾ ਜੈ ਇੰਦਰਾ ਕੌਰ ਨੇ ਉਨ੍ਹਾਂ ਦੇ ਭਾਜਪਾ ਵਿੱਚ ਸ਼ਾਮਲ ਹੋਣ ਦਾ ਕੀਤਾ ਸਵਾਗਤ ਵੋਟਿੰਗ ਮਸ਼ੀਨਾਂ ਦੀ ਦੂਜੀ ਰੈਂਡੇਮਾਇਜੇਸ਼ਨ ਹੋਈ ਲੋਕਾਂ ਨੂੰ ਵੰਡਣ ’ਤੇ ਉਤਾਰੂ ਦਿੱਲੀ ਦੀਆਂ ਪਾਰਟੀਆਂ ਨੂੰ ਰੱਦ ਕਰੋ: ਸੁਖਬੀਰ ਸਿੰਘ ਬਾਦਲ ਨੇ ਪੰਜਾਬੀਆਂ ਨੂੰ ਕੀਤੀ ਅਪੀਲ ਰਾਜਾ ਵੜਿੰਗ ਨੇ ਪ੍ਰਾਪਰਟੀ ਦੀ ਰਜਿਸਟ੍ਰੇਸ਼ਨ ਲਈ ਐਨਓਸੀ 'ਤੇ ਮੁੱਖ ਮੰਤਰੀ ਮਾਨ ਦੇ ਝੂਠੇ ਵਾਅਦੇ ਦਾ ਪਰਦਾਫਾਸ਼ ਕੀਤਾ ਕਾਂਗਰਸ ਨੇਤਾ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਕਿਸਾਨਾਂ ਲਈ MSP ਦੀ ਕਾਨੂੰਨੀ ਗਾਰੰਟੀ ਦਾ ਸਮਰਥਨ ਗੁਰਜੀਤ ਸਿੰਘ ਔਜਲਾ ਦੇ ਹੱਕ ਵਿੱਚ ਦੱਖਣੀ ਹਲਕੇ ਵਿੱਚ ਚੋਣ ਰੈਲੀਆਂ ਰਾਜਾਸਾਂਸੀ ਅਤੇ ਅਟਾਰੀ ਹਲ੍ਕੇ ਚ ਗੁਰਜੀਤ ਸਿੰਘ ਔਜਲਾ ਨੇ ਕੀਤੀ ਲੋਕਾਂ ਨਾਲ ਮੁਲਾਕਾਤ

 

ਤਿੰਨ ਰੋਜ਼ਾ ਮਿਲਟਰੀ ਲਿਟਰੇਚਰ ਫੈਸਟੀਵਲ ਸਫਲਤਾਪੂਰਵਕ ਸਮਾਪਤ

ਕੈਪਟਨ ਅਮਰਿੰਦਰ ਸਿੰਘ ਵੱਲੋਂ ਬਰਮਾ ਮੁਹਿੰਮ ਦੀਆਂ ਯੂਨਿਟਾਂ ਅਤੇ ਵਿਕਟੋਰੀਆ ਕਰਾਸ ਜੇਤੂਆਂ ਦੇ ਵਾਰਸਾਂ ਦਾ ਸਨਮਾਨ

5 Dariya News

5 Dariya News

5 Dariya News

ਚੰਡੀਗੜ੍ਹ , 15 Dec 2019

ਤਿੰਨ ਰੋਜ਼ਾ ਮਿਲਟਰੀ ਲਿਟਰੇਚਰ ਫੈਸਟੀਵਲ (ਐਮ.ਐਲ.ਐਫ.) ਦੀ ਸਮਾਪਤੀ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਰਮਾ ਮੁਹਿੰਮ ਦੇ ਵਿਕਟੋਰੀਆ ਕਰਾਸ ਨਾਲ ਸਨਮਾਨਿਤ ਸੈਨਿਕਾਂ ਦੇ ਵਾਰਸਾਂ ਅਤੇ ਯੂਨਿਟਾਂ ਦਾ ਅੱਜ ਸਨਮਾਨ ਕਰਦਿਆਂ ਬਰਤਾਨਵੀ ਸਾਮਰਾਜ ਅਧੀਨ 1944 ਤੱਕ ਲੜੀਆਂ ਗਈਆਂ ਲੜਾਈਆਂ ਵਿੱਚ ਉਨ੍ਹਾਂ ਵੱਲੋਂ ਦਿਖਾਈ ਬਹਾਦਰੀ ਨੂੰ ਯਾਦ ਕੀਤਾ।ਬਰਮਾ ਮੁਹਿੰਮ ਦੀ 75ਵੀਂ ਵਰ੍ਹੇਗੰਢ ਯਾਦਗਾਰ ਮਨਾਉਣ ਵਾਲੇ ਐਮ.ਐਲ.ਐਫ. ਦੇ ਸਮਾਪਤੀ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਲੈਫਟੀਨੈਂਟ ਕਰਨਲ ਅਨੰਤ ਸਿੰਘ ਦੀ ਸਪੁੱਤਰੀ ਸੁਖਜਿੰਦਰ ਕੌਰ ਨੂੰ ਵੀ ਸਨਮਾਨਿਤ ਕੀਤਾ। ਲੈਫਟੀਨੈਂਟ ਕਰਨਲ ਅਨੰਤ ਸਿੰਘ ਨੇ ਸਾਲ 1965 ਦੇ ਅਪਰ੍ਰੇਸ਼ਨ ਵਿੱਚ 4 ਸਿੱਖ ਬਟਾਲੀਅਨ ਦੀ ਕਮਾਂਡ ਬਹਾਦਰੀ ਨਾਲ ਕੀਤੀ ਜਿਸ ਸਦਕਾ ਬਰਕੀ 'ਤੇ ਕਬਜ਼ਾ ਹੋਇਆ।ਮੁੱਖ ਮੰਤਰੀ ਨੇ ਕਿਹਾ ਕਿ ਖੁਦ ਸਾਬਕਾ ਫੌਜੀ ਹੋਣ ਕਰਕੇ ਉਨ੍ਹਾਂ ਨੂੰ ਯੂਨਿਟਾਂ ਅਤੇ ਨਿਧੜਕ ਸੈਨਿਕਾਂ ਦੇ ਵਾਰਸਾਂ ਨੂੰ ਸਨਮਾਨਿਤ ਕੀਤੇ ਜਾਣ ਦਾ ਮਾਣ ਹੈ ਜਿਨ੍ਹਾਂ ਨੇ ਬਰਮਾ ਮੁਹਿੰਮ ਦੌਰਾਨ ਦਲੇਰਾਨਾ ਲੜਾਈ ਲੜੀ ਅਤੇ ਉਨ੍ਹਾਂ ਦੀਆਂ ਯਾਦਾਂ ਅੱਜ ਵੀ ਭਾਰਤੀ ਸੈਨਿਕਾਂ ਨੂੰ ਪ੍ਰੇਰਿਤ ਕਰਦੀਆਂ ਹਨ। ਉਨ੍ਹਾਂ ਨੇ ਇਨ੍ਹਾਂ ਯੋਧਿਆਂ ਦੀਆਂ ਕੁਰਬਾਨੀਆਂ ਪ੍ਰਤੀ ਦਿਖਾਏ ਸਤਿਕਾਰ ਲਈ ਐਮ.ਐਲ.ਐਫ. ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਐਮ.ਐਲ.ਐਫ. ਜਿਸ ਦੇ ਅਜੇ ਤਿੰਨ ਸਾਲਾਨਾ ਸਮਾਗਮ ਹੋਏ ਹਨ, ਨੌਜਵਾਨਾਂ ਨੂੰ ਰੱਖਿਆ ਸੈਨਾਵਾਂ ਵਿੱਚ ਸ਼ਾਮਲ ਹੋਣ ਦੇ ਨਾਲ-ਨਾਲ ਦੇਸ਼ ਭਗਤੀ ਦੇ ਜਜ਼ਬੇ ਪ੍ਰਤੀ ਪ੍ਰੇਰਿਤ ਕਰਦਾ ਰਹੇਗਾ। ਉਨ੍ਹਾਂ ਕਿਹਾ ਕਿ ਇਹ ਬਹੁਤ ਮਾਣ ਅਤੇ ਤਸੱਲੀ ਵਾਲੀ ਗੱਲ ਹੈ ਕਿ ਪੰਜਾਬ ਦੇ ਅਨੇਕਾਂ ਨੌਜਵਾਨਾਂ ਨੇ ਐਨ.ਡੀ.ਏ. ਦੀ ਪ੍ਰੀਖਿਆ ਪਾਸ ਕਰ ਲਈ ਹੈ ਅਤੇ ਹੁਣ ਉਹ ਵਰਦੀ ਵਿੱਚ ਸੱਜ ਕੇ ਮੁਲਕ ਦੀ ਸੇਵਾ ਲਈ ਤਿਆਰ ਹਨ।2/5 ਗੋਰਖਾ ਰਾਈਫਲ ਤੋਂ ਮੇਜਰ ਜੈਕਬ ਅਤੇ ਸੂਬੇਦਾਰ ਮੇਜਰ ਹਰਸ਼ਾ ਬਹਾਦਰ ਰਾਣਾ ਨੇ ਨਾਇਕ ਅਗਨ ਸਿੰਘ ਰਾਏ (1944), ਸੂਬੇਦਾਰ ਨੇਤਰਾ ਬਹਾਦੁਰ ਥਾਪਾ (1944) ਅਤੇ ਹਵਲਦਾਰ ਗਜੇ ਘਾਲੇ (1943) ਲਈ ਸਨਮਾਨ ਹਾਸਲ ਕੀਤਾ। 

2 ਸਿੱਖ   ਦੇ ਮੇਜਰ ਭਟੇਂਡੂ ਠਾਕੁਰ ਨੇ 28 ਪੰਜਾਬੀਜ਼ ਦੇ ਵਿਕਟੋਰੀਆ ਕਰਾਸ ਜੇਤੂ ਸਿਪਾਹੀ ਈਸ਼ਰ ਸਿੰਘ (1921) ਜੋ ਬਾਅਦ ਵਿੱਚ 2 ਸਿੱਖ ਨਾਲ ਜੁੜ ਗਿਆ, ਲਈ ਸਨਮਾਨ ਹਾਸਲ ਕੀਤਾ। 4 ਮੈਕ ਦੇ ਕਰਨਲ ਨਵਦੀਪ ਹਰਨਲ ਨੇ 1/11 ਸਿੱਖ ਜੋ ਹੁਣ 4 ਮੈਕ ਹੋ ਗਈ,  ਦੇ ਵਿਕਟੋਰੀਆ ਕਰਾਸ ਜੇਤੂ ਨਾਇਕ ਨੰਦ ਸਿੰਘ (1944) ਲਈ ਸਨਮਾਨ ਹਾਸਲ ਕੀਤਾ ਜਦਕਿ ਆਰਟਿਲਰੀ ਰੈਜੀਮੈਂਟ ਦੇ ਮੇਜਰ ਮੁਕੇਸ਼ ਨੇ ਰਾਇਲ ਇੰਡੀਅਨ ਆਰਟੀਲਰੀ ਦੇ 30 ਮਾਊਂਟੇਨ ਰੈਜੀਮੈਂਟ ਦੇ ਹਵਲਦਾਰ ਉਮਰਾਓ ਸਿੰਘ  (1944) ਜੋ ਹੁਣ 22 ਫੀਲਡ ਰੈਜੀਮੈਂਟ ਹੈ, ਲਈ ਸਨਮਾਨ ਹਾਸਲ ਕੀਤਾ।ਮੁੱਖ ਮੰਤਰੀ ਵੱਲੋਂ ਸਨਮਾਨਿਤ ਕੀਤੇ ਹੋਰ ਸੈਨਿਕਾਂ ਵਿੱਚ 3/2 ਜੀ.ਆਰ. (1945) ਦੇ ਰਾਈਫਲਮੈਨ ਤੁਲ ਬਹਾਦੁਰ ਪੁਨ ਅਤੇ ਰਾਈਫਲਮੈਨ ਭਾਨਭਗਤਾ ਗੁਰੁੰਗ, 1/7 ਜੀ.ਆਰ. (1944) ਦੇ ਰਾਈਫਲਮੈਨ ਗੰਜੂ ਲਾਮਾ, 4/8 ਜੀ.ਆਰ. (1945) ਦੇ ਰਾਈਫਲਮੈਨ ਲੱਛਿਮਣ ਘਾਲੇ, 7/16 ਪੰਜਾਬ (1945) ਦੇ ਲਾਂਸ ਨਾਇਕ ਸ਼ੇਰ ਸ਼ਾਹ, 2/1 ਪੰਜਾਬ (1944) ਦੇ ਸੂਬੇਦਾਰ ਰਾਮ ਸਰੂਪ ਸਿੰਘ, 7/10 ਬਲੂਚ (1945) ਦੇ ਨਾਇਕ ਫਜ਼ਲ ਦੀਨ, 14/13 ਐਫ.ਐਫ. ਰਾਈਫਲਜ਼ (1945) ਦੇ ਪਰਕਾਸ਼ ਸਿੰਘ ਚਿੱਬ, 5/8 (1943) ਦੇ ਹਵਲਦਾਰ ਪਰਕਾਸ਼ ਸਿੰਘ, 4/15 ਪੰਜਾਬ (1944) ਦੇ ਨਾਇਕ ਗਿਆਨ ਸਿੰਘ, 16/10 ਬਲੂਚ (1944) ਦੇ ਸਿਪਾਹੀ ਭੰਡਾਰੀ ਰਾਮ, 3 ਜੱਟ (1944) ਦੇ ਅਬਦੁਲ ਹਾਫਿਜ਼ ਅਤੇ ਪੰਜਾਬ (1945) ਦੇ ਲੈਫਟੀਨੈਂਟ ਕਰਮਜੀਤ ਸਿੰਘ ਜੱਜ ਸ਼ਾਮਲ ਹਨ।ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਐਮ.ਐਲ.ਐਫ. ਦੀ ਸਫਲਤਾ ਲਈ ਸ਼ਾਨਦਾਰ ਭੂਮਿਕਾ ਅਦਾ ਕਰਨ ਵਾਲੀਆਂ ਵੱਖ-ਵੱਖ ਯੂਨਿਟਾਂ ਦੀਆਂ ਟੁਕੜੀਆਂ ਅਤੇ ਵਾਲੰਟੀਅਰ ਗਰੁੱਪਾਂ, ਸੰਸਥਾਵਾਂ ਤੇ ਸਕੂਲਾਂ ਨੂੰ ਸ਼ਲਾਘਾ ਪੱਤਰਾਂ ਨਾਲ ਸਨਮਾਨਿਤ ਕੀਤਾ।ਆਪਣੇ ਸੰਬੋਧਨ ਵਿੱਚ ਮੁੱਖ ਮੰਤਰੀ ਦੇ ਸੀਨੀਅਰ ਸਲਾਹਕਾਰ ਅਤੇ ਐਮ.ਐਲ.ਐਫ. ਦੇ ਚੇਅਰਮੈਨ ਲੈਫਟੀਨੈਂਟ ਜਨਰਲ ਟੀ.ਐਸ. ਸ਼ੇਰਗਿੱਲ ਨੇ ਕਿਹਾ ਕਿ ਐਮ.ਐਲ.ਐਫ. ਦਾ ਅਗਲਾ ਸਮਾਗਮ ਵਿਸ਼ਵ ਜੰਗ-2 ਦਾ 75 ਵਰ੍ਹਾ, ਬਰਮਾ ਮੁਹਿੰਮ ਅਤੇ ਫਰਾਂਸ ਵਿੱਚ ਡਨਕਿਰਕ ਵਿੱਚ ਜਰਮਨ ਅਪ੍ਰੇਸ਼ਨ ਦੇ ਹਵਾਲੇ ਨਾਲ ਵਿਸ਼ਵ ਜੰਗ-2 ਦੇ 80ਵੇਂ ਵਰ੍ਹੇ 'ਤੇ ਕੇਂਦਰਿਤ ਰੱਖ ਕੇ ਮਨਾਇਆ ਜਾਵੇਗਾ। ਉਨ੍ਹਾਂ ਨੇ ਪੱਛਮੀ ਕਮਾਂਡ ਦੇ ਜਨਰਲ ਆਫੀਸਰ ਕਮਾਂਡਿੰਗ-ਇਨ-ਚੀਫ ਲੈਫਟੀਨੈਂਟ ਜਨਰਲ ਆਰ.ਪੀ. ਸਿੰਘ ਵੱਲੋਂ ਇਸ ਫੈਸਟੀਵਲ ਨੂੰ ਯਾਦਗਾਰੀ ਬਣਾਉਣ ਲਈ ਦਿੱਤੇ ਪੂਰਨ ਸਹਿਯੋਗ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਵੱਖ-ਵੱਖ ਵਿਦਿਅਕ ਸੰਸਥਾਵਾਂ ਅਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਖ-ਵੱਖ ਵਿੰਗਾਂ ਵੱਲੋਂ ਐਮ.ਐਲ.ਐਫ. ਦੀ ਸਫਲਤਾ ਲਈ ਪਾਏ ਯੋਗਦਾਨ ਦੀ ਵੀ ਸ਼ਲਾਘਾ ਕੀਤੀ।ਮੁੱਖ ਮੰਤਰੀ ਨਾਲ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਉਨ੍ਹਾਂ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਵੀ ਹਾਜ਼ਰ ਸਨ।

 

Tags: Amarinder Singh , Miltary

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD