Monday, 20 May 2024

 

 

ਖ਼ਾਸ ਖਬਰਾਂ ਭਾਜਪਾ ਔਰਤਾਂ ਦੇ ਸਨਮਾਨ ਨਾਲ ਕੋਈ ਸਮਝੌਤਾ ਨਹੀਂ ਕਰੇਗੀ : ਜੈ ਇੰਦਰ ਕੌਰ ਢਾਈ ਸਾਲਾਂ ਵਿੱਚ ਇੱਕ ਵੀ ਵਾਅਦਾ ਪੂਰਾ ਨਹੀਂ ਕਰ ਸਕੀ ਆਮ ਆਦਮੀ ਪਾਰਟੀ : ਪ੍ਰਨੀਤ ਕੌਰ ਚੰਡੀਗੜ੍ਹ ਲਈ ਕਾਂਗਰਸ-ਆਪ ਚੋਣ ਮਨੋਰਥ ਪੱਤਰ ਨੇ ਦੋਵਾਂ ਪਾਰਟੀਆਂ ਦਾ ਪੰਜਾਬ ਵਿਰੋਧੀ ਚੇਹਰਾ ਬੇਨਕਾਬ ਕੀਤਾ: ਸੁਖਬੀਰ ਸਿੰਘ ਬਾਦਲ ਅਗਲੀ ਅਕਾਲੀ ਦਲ ਦੀ ਸਰਕਾਰ ਸਰਹੱਦੀ ਪੱਟੀ ਦੇ ਕਿਸਾਨਾਂ ਨੂੰ ਉਹਨਾਂ ਵੱਲੋਂ ਵਾਹੀ ਜਾ ਰਹੀ ਜ਼ਮੀਨ ਦੇ ਮਾਲਕਾਨਾ ਹੱਕ ਦੇਵੇਗੀ : ਸੁਖਬੀਰ ਸਿੰਘ ਬਾਦਲ ਕਿਸਾਨਾਂ ਨੂੰ ਐਤਕੀਂ ਵੀ ਝੋਨਾ ਪਾਲਣ ਲਈ ਡੀਜ਼ਲ ਨਹੀਂ ਫੂਕਣਾ ਪਵੇਗਾ: ਮੀਤ ਹੇਅਰ ਕਾਂਗਰਸ ਦੀ ਸਰਕਾਰ ਆਉਣ ਤੇ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇਗੀ : ਗੁਰਜੀਤ ਸਿੰਘ ਔਜਲਾ ਰਾਜਾ ਵੜਿੰਗ ਨੂੰ ਗਿੱਲ ਅਤੇ ਆਤਮਾ ਨਗਰ ਵਿੱਚ ਜ਼ੋਰਦਾਰ ਸਮਰਥਨ ਮਿਲਿਆ; ਕਾਂਗਰਸ ਦੀਆਂ ਪ੍ਰਾਪਤੀਆਂ ਗਿਣਾਈਆਂ ਪੱਤਰਕਾਰਾਂ, ਨੌਜਵਾਨਾਂ ਅਤੇ ਮਹਿਲਾਵਾਂ ਲਈ ਕਾਂਗਰਸ ਦਾ ਵੱਡਾ ਵਾਅਦਾ: ਸੱਪਲ ਦੀ ਭਾਰਤ ਲਈ ਸਾਹਸੀ ਯੋਜਨਾ ਮੈਂ ਭਗਵਾਨ ਸ਼੍ਰੀ ਰਾਮ ਦੀ ਜਨਮ ਭੂਮੀ ਤੋਂ ਆਇਆ ਹਾਂ, ਚੰਡੀਗੜ੍ਹ ਨੂੰ ਜੈ ਸ਼੍ਰੀ ਰਾਮ ਮਜੀਠਾ ਵਿਖੇ ਕਾੰਗਰਸ ਨੂੰ ਮਿਲਿਆ ਭਰਵਾਂ ਹੁੰਗਾਰਾ ਪੰਜਾਬ 'ਚ ਕਾਨੂੰਨ ਵਿਵਸਥਾ ਜ਼ੀਰੋ, ਯੋਗੀ ਤੋਂ ਟ੍ਰੇਨਿੰਗ ਲੈਣ ਭਗਵੰਤ ਮਾਨ : ਡਾ: ਸੁਭਾਸ਼ ਸ਼ਰਮਾ ਨਰਿੰਦਰ ਮੋਦੀ ਦੀ ਅਗਵਾਈ ਹੇਠ ਹੀ ਬਣ ਸਕਦਾ ਹੈ ਵਿਕਸਿਤ ਭਾਰਤ - ਅਰਵਿੰਦ ਖੰਨਾ ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਗੁਰੂ ਨਾਨਕ ਘਾਟ ਉਜੈਨ ਮੱਧ ਪ੍ਰਦੇਸ਼ ਵਿਖੇ ਨਵੀਂ ਬਣਾਈ ਸਰਾਂ ਦਾ ਉਦਘਾਟਨ ਅੰਮ੍ਰਿਤਸਰ ਤੋੰ ਖਏ ਏਮਜ਼ ਨੂੰ ਫਿਰ ਲਿਆਉੰਣਗੇ ਗੁਰਜੀਤ ਸਿੰਘ ਔਜਲਾ ਐਲਪੀਯੂ ਫੈਸ਼ਨ ਵਿਦਿਆਰਥੀ ਨੇ ਗੁੜਗਾਓਂ ਵਿੱਚ ਲਾਈਫਸਟਾਈਲ ਵੀਕ ਵਿੱਚ ਆਪਣੇ ਸੰਗ੍ਰਹਿ ਦਾ ਪ੍ਰਦਰਸ਼ਨ ਕੀਤਾ ਜ਼ਿਲ੍ਹਾ ਚੋਣ ਅਫ਼ਸਰ ਤੇ ਖ਼ਰਚਾ ਅਬਜਰਵਰ ਵੱਲੋਂ ਵੋਟਰ ਜਾਗਰੂਕਤਾ ਗੀਤ ”ਤੂੰ ਵੋਟ ਕਰ” ਰਲੀਜ਼ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਾਂ ਪੈਣ ਵਾਲੇ ਦਿਨ ਹਰ ਇੱਕ ਪੋਲਿੰਗ ਬੂਥ ‘ਤੇ ਸ਼ੈੱਡ, ਛਬੀਲ, ਪੱਖੇ ਤੇ ਕੂਲਰ ਆਦਿ ਦੇ ਹੋਣਗੇ ਇੰਤਜ਼ਾਮ- ਸੰਦੀਪ ਕੁਮਾਰ ਚੰਡੀਗੜ੍ਹ ਨਗਰ ਨਿਗਮ ਚੋਣ ਲੜੇ ਰਵੀ ਸਿੰਘ ਆਪਣੀ ਟੀਮ ਸਮੇਤ ਹੋਏ ਆਪ ਵਿੱਚ ਸ਼ਾਮਿਲ ਬਿਜਲੀ ਦੇ ਲੱਗ ਰਹੇ ਕੱਟਾਂ ਕਾਰਨ ਮੋਹਾਲੀ ਵਿੱਚ ਹਾਹਾਕਾਰ ਖਰਚਾ ਅਬਜ਼ਰਬਰ ਵਲੋਂ ਲੋਕ ਸਭਾ ਚੋਣਾਂ ਦੇ ਉਮੀਦਵਾਰਾਂ ਨੂੰ ਪ੍ਰਚਾਰ ਦੌਰਾਨ ਕੀਤੇ ਜਾਣ ਵਾਲੇ ਖ਼ਰਚੇ ਦਾ ਮੁਕੰਮਲ ਰਿਕਾਰਡ ਰੱਖਣ ਦੀ ਹਦਾਇਤ ਮੌੜ ਮੰਡੀ 'ਚ ਜਨਤਕ ਮੀਟਿੰਗ ਨੇ ਧਾਰਿਆ ਰੈਲੀ ਦਾ ਰੂਪ

 

ਇੰਫ਼ਾਲ : ਜਪਾਨੀ ਸਾਮਰਾਜ ਦੀ ਆਖ਼ਰੀ ਲੜਾਈ' ਵਿਸ਼ੇ 'ਤੇ ਸੈਸ਼ਨ ਦੌਰਾਨ ਦੂਜੀ ਵਿਸ਼ਵ ਜੰਗ ਦੇ ਕਈ ਅਣਛੋਹੇ ਪਹਿਲੂ ਉਭਾਰੇ ਗਏ

5 Dariya News

5 Dariya News

5 Dariya News

ਚੰਡੀਗੜ੍ਹ , 14 Dec 2019

ਮਿਲਟਰੀ ਲਿਟਰੇਚਰ ਫੈਸਟੀਵਲ ਦੇ ਦੂਜੇ ਦਿਨ ਇੱਥੇ ਸ਼ਨੀਵਾਰ ਨੂੰ 'ਇੰਫ਼ਾਲ : ਜਾਪਾਨੀ ਸਾਮਰਾਜ ਦੀ ਆਖ਼ਰੀ ਲੜਾਈ' ਵਿਸ਼ੇ 'ਤੇ ਕਰਵਾਏ ਗਏ ਗੱਲਬਾਤ ਸੈਸ਼ਨ ਦੌਰਾਨ ਭਾਰਤੀ ਦੀ ਧਰਤੀ 'ਤੇ ਲੜੀ ਗਈ ਦੂਜੀ ਵਿਸ਼ਵ ਜੰਗ ਦੇ ਕਈ ਅਣਛੋਹੇ ਪਹਿਲੂਆਂ ਨੂੰ ਉਭਾਰਿਆ ਗਿਆ।ਸੈਸ਼ਨ ਦਾ ਸੰਚਾਲਨ ਮੇਜਰ ਜਨਰਲ ਏ.ਪੀ. ਸਿੰਘ ਨੇ ਕੀਤਾ ਅਤੇ ਇਸ ਸੈਸ਼ਨ ਵਿੱਚ ਕਰਨਲ (ਸੇਵਾਮੁਕਤ) ਡਾ. ਰਾਬਰਟ ਲਾਇਮਨ, ਬ੍ਰਿਗੇਡੀਅਰ (ਸੇਵਾਮੁਕਤ) ਐਲਨ ਮੈਲਿਨਸਨ, ਅਬਰਾਹਮ ਅਗੰਮਬਾ ਸਿੰਘ ਅਤੇ ਪੁਸ਼ਪਿੰਦਰ ਸਿੰਘ ਹਾਜ਼ਰ ਸਨ।ਮੇਜਰ ਜਨਰਲ ਏ.ਪੀ. ਸਿੰਘ ਨੇ ਭਾਰਤ 'ਤੇ ਜਾਪਾਨੀ ਹਮਲੇ ਦੇ ਕਈ ਰਣਨੀਤਕ ਕਾਰਨਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਜਾਪਾਨ ਇਸ ਹਮਲੇ ਨਾਲ 'ਇੱਕ ਤੀਰ ਨਾਲ ਦੋ ਨਿਸ਼ਾਨੇ ਲਗਾਉਣਾ ਚਾਹੁੰਦਾ ਸੀ' । ਅਸਲ ਵਿੱਚ ਜਾਪਾਨੀਆਂ ਦਾ ਉਦੇਸ਼ ਬਰਮਾ ਵਿੱਚ ਬ੍ਰਿਟਿਸ਼ ਫੌਜਾਂ ਨੂੰ ਹਰਾਉਣ ਅਤੇ ਚੀਨ ਨੂੰ ਵੰਡਣਾ ਸੀ। ਜਾਪਾਨੀ ਫੌਜਾਂ ਦਾ ਉਦੇਸ਼ ਇੰਫ਼ਾਲ 'ਤੇ ਕਬਜ਼ਾ ਕਰਨਾ ਸੀ। ਉਨ੍ਹਾਂ ਕਿਹਾ ਕਿ ਇਸ ਜੰਗ ਨੇ ਬਰਮਾ ਦੀ ਲੜਾਈ ਦੀ ਦਿਸ਼ਾ ਬਦਲ ਦਿੱਤੀ।ਕਰਨਲ (ਸੇਵਾ ਮੁਕਤ) ਡਾ ਰਾਬਰਟ ਲਾਇਮਨ ਨੇ ਕਿਹਾ ਕਿ ਇੰਫਾਲ ਦੀ ਲੜਾਈ ਮਾਰਚ ਤੋਂ ਜੁਲਾਈ 1944 ਤੱਕ ਇੰਫਾਲ ਸ਼ਹਿਰ ਦੇ ਆਸ ਪਾਸ ਦੇ ਖੇਤਰ ਵਿੱਚ ਲੜੀ ਗਈ ਸੀ। ਮਾਰਚ 1943 ਵਿੱਚ, ਬਰਮਾ ਵਿੱਚ ਜਾਪਾਨੀ ਕਮਾਂਡ ਦਾ ਪੁਨਰਗਠਨ ਕਰ ਦਿੱਤਾ ਗਿਆ  ਅਤੇ ਲੈਫਟੀਨੈਂਟ ਜਨਰਲ ਮਸਾਕਾਜ਼ੂ ਕਾਵਾਬੇ ਦੇ ਅਧੀਨ ਇੱਕ ਨਵਾਂ ਹੈੱਡਕੁਆਰਟਰ, ਬਰਮਾ ਏਰੀਆ ਆਰਮੀ ਬਣਾਇਆ ਗਿਆ ਸੀ। ਲੈਫਟੀਨੈਂਟ ਜਨਰਲ ਮੁਤਾਗੁਚੀ ਨੂੰ 15ਵੀਂ ਸੈਨਾ ਦੀ ਕਮਾਂਡ ਲਈ ਨਿਯੁਕਤ ਕੀਤਾ ਗਿਆ ਸੀ। ਜਾਪਾਨੀ ਫ਼ੌਜਾਂ ਨੇ ਭਾਰਤ ਉੱਤੇ ਹਮਲਾ ਕੀਤਾ, ਪਰ ਉਨ੍ਹਾਂ ਦਾ ਭਾਰੀ ਨੁਕਾਸਾਨ ਹੋਇਆ ਅਤੇ ਵਾਪਸ ਬਰਮਾ ਭੇਜ ਦਿੱਤਾ ਗਿਆ। ਬਹੁਤ ਸਾਰੇ ਜਪਾਨੀ ਸੈਨਿਕਾਂ ਦੀ ਮੌਤ ਉਨ੍ਹਾਂ ਦੀ ਵਾਪਸੀ ਦੌਰਾਨ ਭੁੱਖਮਰੀ, ਬਿਮਾਰੀ ਅਤੇ ਥਕਾਵਟ ਦੇ ਕਾਰਨ ਹੋਈ।ਬ੍ਰਿਗੇਡੀਅਰ (ਸੇਵਾਮੁਕਤ) ਐਲਨ ਮੈਲਿਨਸਨ ਨੇ ਬ੍ਰਿਟਿਸ਼ ਅਤੇ ਭਾਰਤ ਵਿਚਲੀ ਮਿਲਟਰੀ ਵਿਰਾਸਤ ਵਿੱਚ ਵਿਲੱਖਣ ਹਿੱਸੇਦਾਰੀ ਬਾਰੇ ਚਾਨਣਾ ਪਾਇਆ। 

ਉਨ੍ਹਾਂ  ਕਿਹਾ ਕਿ 1944 ਵਿਚ, ਭਾਰਤੀ ਫੌਜ ਨੇ ਜਾਪਾਨੀਆਂ ਨੂੰ ਭਾਰਤ ਵਿਚ ਅੱਗੇ ਵਧਣ ਤੋਂ ਰੋਕ ਕੇ ਫੌਜੀ ਇਤਿਹਾਸ ਦਾ ਇੱਕ ਅਧਿਆਇ ਸੁਨਹਿਰੀ ਅੱਖਰਾਂ ਵਿੱਚ ਲਿਖਿਆ। ਉਨ੍ਹਾਂ ਕਿਹਾ ਕਿ ਇਹ ਲੜਾਈ ਵਿਲੱਖਣ ਸੀ ਕਿਉਂਕਿ ਦੋਵੇਂ ਪਾਸੇ ਭਾਰਤੀ ਸੈਨਿਕ ਲੜ ਰਹੇ ਸਨ। ਇੰਡੀਅਨ ਨੈਸ਼ਨਲ ਆਰਮੀ ਦਾ ਉਦੇਸ਼ ਭਾਰਤ ਨੂੰ ਬ੍ਰਿਟਿਸ਼ ਸ਼ਾਸਨ ਤੋਂ ਮੁਕਤ ਕਰਨਾ ਸੀ ਅਤੇ ਇਸਨੇ ਦੂਜੇ ਵਿਸ਼ਵ ਯੁੱਧ ਦੌਰਾਨ ਜਾਪਾਨ ਨਾਲ ਗੱਠਜੋੜ ਕਰਕੇ ਇਸ (ਜਾਪਾਨ) ਦੀ  ਦੱਖਣ-ਪੂਰਬੀ ਏਸ਼ੀਅਨ ਥੀਏਟਰ ਵਾਲੀ ਮੁਹਿੰਮ ਵਿੱਚ ਸਹਾਇਤਾ ਕੀਤੀ ਸੀ ।ਇੰਫਾਲ ਦੀ ਲੜਾਈ ਵਿਚ ਹਵਾਈ ਸੈਨਾ ਦੇ ਫੈਸਲਾਕੁੰਨ ਯੋਗਦਾਨ ਵੱਲ ਇਸ਼ਾਰਾ ਕਰਦਿਆਂ ਪੁਸ਼ਪਿੰਦਰ ਸਿੰਘ ਨੇ ਕਿਹਾ ਕਿ ਹਵਾਈ ਸੈਨਾ ਦੀ  ਸਹਾਇਤਾ ਤੋਂ ਬਿਨਾਂ ਇੰਫਾਲ ਦੀ ਲੜਾਈ ਜਿੱਤਣਾ ਬਹੁਤ ਮੁਸ਼ਕਲ ਹੁੰਦਾ। ਬੇਸ਼ੱਕ, ਰਾਇਲ ਏਅਰ ਫੋਰਸ ਅਤੇ ਭਾਰਤੀ ਹਵਾਈ ਸੈਨਾ ਦੇ ਯੋਗਦਾਨ ਤੋਂ ਬਿਨਾਂ ਲੜਾਈ ਦਾ ਨਤੀਜਾ ਬਹੁਤ ਵੱਖਰਾ ਹੋ ਸਕਦਾ ਸੀ। ਉਨ੍ਹਾਂ ਅੱਗੇ ਕਿਹਾ ਕਿ 1944 ਵਿਚ 'ਅਰਾਕਨ' ਮੁਹਿੰਮ ਦੌਰਾਨ ਜਾਪਾਨ ਵਿਰੁੱਧ ਇਕ ਸਕੁਐਡਰਨ ਦੀ ਅਗਵਾਈ ਕਰਨ ਵਾਲੇ ਫੌਜੀ ਇਤਿਹਾਸ ਦੇ ਪ੍ਰਮੁੱਖ ਸ਼ੂਰਬੀਰ ਏਅਰ ਫੋਰਸ ਦੇ ਮਾਰਸ਼ਲ ਅਰਜਨ ਸਿੰਘ ਨੇ ਮਹੱਤਵਪੂਰਨ ਇੰਫਾਲ ਮੁਹਿੰਮ ਦੌਰਾਨ ਨੇੜਲੇ ਹਵਾਈ ਸਹਾਇਤਾ ਮਿਸ਼ਨ ਨੂੰ ਅੰਜਾਮ ਦਿੱਤਾ ਸੀ ਅਤੇ ਅਲਾਇਡ ਫੋਰਸਿਜ਼ ਨੂੰ ਯੈਗੂਨ  ਵੱਲ ਅੱਗੇ ਵਧਣ ਵਿਚ ਸਹਾਇਤਾ ਕੀਤੀ ਸੀ। ਉਸ ਦੇ ਇਸ ਕਾਰਨਾਮੇ ਦੇ ਸਨਮਾਨ ਵਿੱਚ, ਉਸਨੂੰ ਦੱਖਣੀ ਪੂਰਬੀ ਏਸ਼ੀਆ ਦੇ ਸੁਪਰੀਮ ਅਲਾਇਡ ਕਮਾਂਡਰ ਦੁਆਰਾ ਮੌਕੇ 'ਤੇ ਹੀ ਡਿਸਟਿੰਗੂਇਸ਼ਡ ਫਲਾਇੰਗ ਕਰਾਸ (ਡੀਐਫਸੀ) ਨਾਲ ਸਨਮਾਨਤ ਕੀਤਾ ਗਿਆ ਸੀ ।ਇਸ ਵਿਚਾਰ ਵਟਾਂਦਰੇ ਦੌਰਾਨ ਅਰੰਮਬਮ ਅਗੰਬਾ ਸਿੰਘ ਨੇ ਆਮ ਸਾਮਰਾਜੀ ਜਪਾਨੀ ਸੈਨਿਕਾਂ ਦੇ ਲੜਨ ਦੀਆਂ ਤਕਨੀਕਾਂ ਅਤੇ ਸੰਗਠਿਤ ਢਾਂਚੇ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਬ੍ਰਿਟਿਸ਼ ਸਾਮਰਾਜੀ ਤਾਕਤਾਂ ਵਿਰੁੱਧ ਜਾਪਾਨੀ ਸੈਨਾ ਦੇ ਯੂ ਗੋ ਅਫੈਂਸਿਵ ਜਾਂ ਆਪ੍ਰੇਸ਼ਨ ਸੀ ਉੱਤੇ ਵੀ ਚਾਨਣਾ ਪਾਇਆ।

 

Tags: Miltary

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD