Thursday, 04 June 2026

 

 

ਖ਼ਾਸ ਖਬਰਾਂ 144 ਸਾਲਾਂ ਦੌਰਾਨ ਕਿਸੇ ਸਰਕਾਰ ਨੇ ਨਹਿਰਾਂ ਚੋਂ ਪਾਣੀ ਨਹੀਂ ਲੈਣ ਦਿੱਤਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਣੇ ਕਿਸਾਨਾਂ ਦੇ ਮਸੀਹਾ : ਮਨਵਿੰਦਰ ਸਿੰਘ ਗਿਆਸਪੁਰਾ ਤਰੁਨਪ੍ਰੀਤ ਸਿੰਘ ਸੌਂਦ, ਹਰਦੀਪ ਸਿੰਘ ਮੁੰਡੀਆਂ ਅਤੇ ਵਿਧਾਇਕਾਂ ਦੀ ਮੌਜੂਦਗੀ ਵਿੱਚ ਜਗਰੂਪ ਸਿੰਘ ਸੇਹ ਨੇ ਸੰਭਾਲਿਆ ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਦੇ ਚੇਅਰਮੈਨ ਦਾ ਅਹੁਦਾ ਹਿਮਾਂਸ਼ੂ ਜੈਨ ਨੇ ਲੁਧਿਆਣਾ ਵਿੱਚ ਐਸ.ਆਈ.ਆਰ. ਗਤੀਵਿਧੀਆਂ ਦੇ ਸੁਚਾਰੂ ਸੰਚਾਲਨ ਲਈ ਜ਼ਿਲ੍ਹਾ ਪੱਧਰੀ ਨੋਡਲ ਅਫ਼ਸਰਾਂ ਅਤੇ ਸਹਾਇਕ ਨੋਡਲ ਅਫ਼ਸਰਾਂ ਨਾਲ ਕੀਤੀ ਮੀਟਿੰਗ ਡਾ ਬਲਬੀਰ ਸਿੰਘ ਨੇ ਛੋਟੀ ਮਸਜਿਦ ਨੇੜੇ 20 ਲੱਖ ਦੀ ਲਾਗਤ ਨਾਲ ਕਰਵਾਈ ਪ੍ਰੋਜੈਕਟ ਦੀ ਸ਼ੁਰੂਆਤ ਸਮਾਜ ਦਾ ਹਰ ਵਰਗ ਨਸ਼ਿਆਂ ਦੇ ਖਾਤਮੇ ਲਈ ਆਪਣਾ ਯੋਗਦਾਨ ਪਾਵੇ : ਅਮਨ ਅਰੋੜਾ ਹਰਪਾਲ ਸਿੰਘ ਚੀਮਾ ਵੱਲੋਂ ਮੁਲਾਜ਼ਮ ਯੂਨੀਅਨਾਂ ਨਾਲ ਮੁਲਾਕਾਤ ਸ਼ਿਮਲਾ ਪਹਾੜੀ ਚੌਕ ਦੀ ਸਾਲਾਂ ਪੁਰਾਣੀ ਪਾਣੀ ਭਰਨ ਦੀ ਸਮੱਸਿਆ ਦਾ ਹੱਲ ਪੰਜਾਬ ਪੁਲਿਸ ਵੱਲੋਂ ਵੱਡੀ ਅੱਤਵਾਦੀ ਸਾਜਿਸ਼ ਨਾਕਾਮ ਰੋਟਰੀ ਕਲੱਬ ਰੋਪੜ ਸੈਂਟਰਲ ਦੇ ਡਿਸਟਰਿਕਟ ਗਵਰਨਰ ਰਵੀ ਪ੍ਰਕਾਸ਼ ਵੱਲੋਂ ਅਧਿਕਾਰਤ ਦੌਰਾ ਕੀਤਾ ਗਿਆ ਪੰਜਾਬ ਸਰਕਾਰ ਦੀ ਅਗਵਾਈ ਵਿਚ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਰਾਹ ਖੋਲ੍ਹੇਗਾ ਜ਼ਿਲ੍ਹਾ ਪ੍ਰਸ਼ਾਸਨ : ਡਾ. ਹਿਮਾਂਸ਼ੂ ਅਗਰਵਾਲ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਮਜ਼ਬੂਤ ਕਰਨ ਲਈ ਅੰਮ੍ਰਿਤਸਰ ਕੇਂਦਰੀ ਵਿੱਚ ਅਹਿਮ ਮੀਟਿੰਗ ਆਯੋਜਿਤ ਨਸ਼ਿਆਂ ਦੇ ਜੜੋਂ ਖਾਤਮੇ ਲਈ ਵਿਲੇਜ ਅਤੇ ਵਾਰਡ ਡਿਫੈਂਸ ਕਮੇਟੀਆਂ ਪੁਲਿਸ ਤੇ ਸਿਵਲ ਪ੍ਰਸ਼ਾਸ਼ਨ ਨਾਲ ਮਿਲਕੇ ਨਿਭਾਉਣ ਅਹਿਮ ਭੂਮਿਕਾ : ਲਖਵੀਰ ਸਿੰਘ ਰਾਏ ਡਾ. ਸੋਨਾ ਥਿੰਦ ਵੱਲੋਂ ਸਪੈਸ਼ਲ ਇੰਟੈਂਸਿਵ ਰਵੀਜਨ ਦੇ ਰਿਵਾਈਜਡ ਸ਼ਡਿਊਲ ਤੋਂ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਕਰਵਾਇਆ ਜਾਣੂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ : ਮੋਗਾ ਵਿੱਚ ਲੋਕਾਂ ਹੁਣ ਤੱਕ 8.61 ਕਰੋੜ ਰੁਪੈ ਤੋਂ ਵਧੇਰੇ ਦਾ ਕਰਵਾਇਆ ਮੁਫਤ ਇਲਾਜ ਐਡਵੋਕੈਟ ਅਮਰਪਾਲ ਸਿੰਘ ਨੇ ਪਿੰਡ ਚਾਚੋਕੇ ਵਿੱਖੇ ਪਿੰਡ ਦੇ ਵਿਕਾਸ ਕਾਰਜਾਂ ਅਤੇ ਲੋਕ ਭਲਾਈ ਦੇ ਮੁੱਦਿਆਂ ਸਬੰਧੀ ਪਿੰਡ ਵਾਸੀਆਂ ਨਾਲ ਕੀਤੀ ਮੀਟਿੰਗ ਅਮਨ ਅਰੋੜਾ ਦੇ ਯਤਨਾਂ ਸਦਕਾ ਪਿੰਡ ਅਕਬਰਪੁਰ ਦੀ 789 ਏਕੜ ਜ਼ਮੀਨ ਨੂੰ ਅਜ਼ਾਦੀ ਤੋਂ ਬਾਅਦ ਪਹਿਲੀ ਵਾਰ ਮਿਲੇਗਾ ਨਹਿਰੀ ਪਾਣੀ ਸ੍ਰੀ ਆਨੰਦਪੁਰ ਸਾਹਿਬ ਹੈਰੀਟੇਜ ਸਟਰੀਟ ਪ੍ਰਾਜੈਕਟ ਨੂੰ ਪ੍ਰਵਾਨਗੀ, ਕਿਲ੍ਹਾ ਸ੍ਰੀ ਅਨੰਦਗੜ੍ਹ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਇਤਿਹਾਸਕ ਗੁਰਦੁਆਰਿਆਂ ਨੂੰ ਜੋੜੇਗੀ ਹੈਰੀਟੇਜ ਸਟਰੀਟ : ਭਗਵੰਤ ਸਿੰਘ ਮਾਨ ਪੰਜਾਬ ਪੁਲਿਸ ਦੀ ਲੋਕ-ਕੇਂਦਰਿਤ ਪੁਲਿਸਿੰਗ ਨਾਲ ਲੋਕਾਂ ਦਾ ਭਰੋਸਾ ਹੋਇਆ ਮਜ਼ਬੂਤ, ਉਦਯੋਗ ਅਤੇ ਨਿਵੇਸ਼ ਲਈ ਬਣਿਆ ਸੁਰੱਖਿਅਤ ਮਾਹੌਲ ਵਪਾਰੀਆਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਨਾਲੋ ਨਾਲ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ : ਨਵਜੋਤ ਕੌਰ ਨਵਜੋਤ ਕੌਰ ਵੱਲੋਂ ਹੜ੍ਹ ਸੁਰੱਖਿਆ ਕਾਰਜ ਨਿਰਧਾਰਤ ਸਮੇਂ ਅੰਦਰ ਯਕੀਨੀ ਬਣਾਉਣ ਦੀ ਹਦਾਇਤ ਸੀਨੀਅਰ ਸਿਟੀਜ਼ਨਾਂ ਦੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣ : ਡਾ.ਸੋਨਾ ਥਿੰਦ

 

ਯੋਰਪੀਨ ਮੁਲਕਾਂ ਚ ਵੱਸਦੇ ਲੇਖਕਾਂ ਦੀਆਂ ਚੋਣਵੀਆਂ ਰਚਨਾਵਾਂ ਪ੍ਰਕਾਸ਼ਿਤ ਕਰਨ ਦੀ ਲੋੜ- ਪ੍ਰੋ: ਗੁਰਭਜਨ ਗਿੱਲ

Web Admin

Web Admin

5 Dariya News

ਲੁਧਿਆਣਾ , 01 Dec 2019

Last updated on: Dec 01, 2019, 00:00 IST

ਉੱਘੇ ਪੰਜਾਬੀ ਲੇਖਕ ਤੇ ਸਾਹਿੱਤ ਸੁਰ ਸੰਗਮ ਇਟਲੀ ਦੇ ਪ੍ਰਤੀਨਿਧ ਦਲਜਿੰਦਰ ਸਿੰਘ ਰਹਿਲ ਨੂੰ ਇਟਲੀ ਵਾਪਸ ਪਰਤਣ ਦੀ ਅਲਵਿਦਾਈ ਸ਼ਾਮ ਤੇ ਰਚਾਏ ਸਨਮਾਨ ਸਮਾਗਮ ਮੌਕੇ ਸੰਬੋਧਨ ਕਰਦਿਆਂ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਕਿਹਾ ਹੈ ਕਿ ਉਹ ਇੰਗਲੈਂਡ ਤੋਂ ਬਿਨਾ ਬਾਕੀ ਯੋਰਪ ਵਿੱਚ ਹੋ ਰਹੀ ਸਾਹਿੱਤਕ ਸਿਰਜਣਾ ਤੋਂ ਸੰਗਠਿਤ ਰੂਪ ਵਿੱਚ ਓਨੇ ਜਾਣੂੰ ਨਹੀਂ ਹਨ, ਜਿੰਨਾ ਉਸ ਧਰਤੀ ਤੇ ਵਧੀਆ ਸਿਰਜਣਾਤਮਕ ਕੰਮ ਵਿਅਕਤੀਗਤ ਪੱਧਰ ਤੇ ਹੋ ਰਿਹਾ ਹੈ। ਵਿਅਕਤੀਗਤ ਰਚਨਾਵਾਂ ਦੇ ਨਾਲ ਨਾਲ ਯੋਰਪ ਦੀਆਂ ਲੇਖਕ ਸੰਸਥਾਵਾਂ ਤੇ ਵਿਅਕਤੀਆਂ ਨੂੰ ਇਹ ਕੰਮ ਬਹੁਤ ਪਹਿਲਾਂ ਕਰਨਾ ਬਣਦਾ ਸੀ ਪਰ ਹੁਣ ਵੀ ਡੁੱਲ੍ਹੇ ਬੇਰਾਂ ਦਾ ਕੱਖ ਨਹੀਂ। ਵਿਗੜਿਆ। ਸਾਹਿੱਤ ਸੁਰ ਸੰਗਮ ਇਟਲੀ ਨੂੰ ਯੋਰਪੀਨ ਦੇਸ਼ਾਂ ਚ ਵੱਸਦੇ ਲੇਖਕਾਂ ਦੀਆਂ ਕਹਾਣੀਆਂ, ਕਵਿਤਾਵਾਂ ਤੇ ਵਾਰਤਕ ਰਚਨਾਵਾਂ ਦੇ ਚੋਣਵੇਂ ਸੰਗ੍ਰਹਿ ਪ੍ਰਕਾਸ਼ਿਤ ਕਰਨੇ ਚਾਹੀਦੇ ਹਨ।ਪ੍ਰੋ: ਗਿੱਲ ਪਿਛਲੇ ਦਿਨੀਂ ਹੀ ਸਕਾਟਲੈਂਡ ਦੀ ਅਦਬੀ ਸੰਸਥਾ ਸਾਹਿੱਤ ਸਭਾ ਦੇ ਗਲਾਸਗੋ ਤੇ ਸੱਦੇ ਤੇ ਚਾਰ ਸਮਾਗਮਾਂ ਨੂੰ ਸੰਬੋਧਨ ਕਰਨ ਉਪਰੰਤ ਬਰਮਿੰਘਮ ,ਲਿਸਟਰ ਤੇ ਲੰਡਨ ਦਾ 15 ਰੋਜ਼ਾ ਦੌਰਾ ਕਰਕੇ  ਵਤਨ ਪਰਤੇ ਹਨ। ਉਨ੍ਹਾਂ ਦੱਸਿਆ ਕਿ ਯੂ ਕੇ ਵਿੱਚ ਵੱਸਦੇ ਪੰਜਾਬੀ ਭੈਣਾਂ ਤੇ ਭਰਾ ਪੰਜਾਬੀ ਮਾਂ ਬੋਲੀ ਦੇ ਵਿਕਾਸ, ਪੰਜਾਬ ਦੀ ਵਿਗੜ ਰਹੀ ਸਰਬਪੱਖੀ ਸਥਿਤੀ ਬਾਰੇ ਬੇਹੱਦ ਚਿੰਤਤ ਹਨ ਪਰ ਬੱਝੇ ਹੋਏ ਖੰਭਾਂ ਵਾਲੇ ਪਰਿੰਦੇ ਵਾਂਗ ਬੇਬੱਸ ਮਹਿਸੂਸ ਕਰਦੇ ਹਨ। ਉਹ ਪੰਜਾਬ ਲਈ ਬਹੁਤ ਕੁਝ ਕਰਨਾ ਚਾਹੁੰਦੇ ਹਨ ਪਰ ਓਨਾ ਸਿਹਤਮੰਦ ਹੁੰਗਾਰਾ ਨਾ ਮਿਲਣ ਕਾਰਨ ਉਦਾਸ ਹਨ।ਸਾਡੇ ਇਹ ਭਾਈਬੰਦ ਵਲਾਇਤ ਵਿੱਚ ਰਹਿੰਦੇ ਜ਼ਰੂਰ ਹਨ ਪਰ ਰੂਹ ਦੀ ਤਾਰ ਹਾਲੇ ਵੀ ਪੰਜਾਬ ਚ ਖੜਕਦੀ ਹੈ।ਇਸ ਮੌਕੇ ਦਲਜਿੰਦਰ ਸਿੰਘ ਰਹਿਲ ਤੇ ਉਨ੍ਹਾਂ ਦੀ ਜੀਵਨ ਸਾਥਣ ਨੂੰ ਦੋਸ਼ਾਲਾ ਤੇ ਗੁਲਦਸਤਾ ਭੇਂਟ ਕਰਕੇ ਪ੍ਰੋ: ਗੁਰਭਜਨ ਸਿੰਘ ਗਿੱਲ, ਪ੍ਰੋ: ਰਵਿੰਦਰ ਸਿੰਘ ਭੱਠਲ, ਤ੍ਰੈਲੋਚਨ ਲੋਚੀ, ਮਨਜਿੰਦਰ ਸਿੰਘ ਧਨੋਆ, ਸਰਦਾਰਨੀ ਜਸਵਿੰਦਰ ਕੌਰ ਗਿੱਲ ਤੇ ਪ੍ਰੋ: ਸ਼ਰਨਜੀਤ ਕੌਰ ਨੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਸਨਮਾਨਿਤ ਕੀਤਾ।

ਪੰਜਾਬੀ ਸਾਹਿੱਤ ਅਕਾਡਮੀ ਦੇ ਪ੍ਰਧਾਨ ਪ੍ਰੋ: ਰਵਿੰਦਰ ਸਿੰਘ ਭੱਠਲ ਨੇ ਕਿਹਾ ਕਿ ਦਲਜਿੰਦਰ ਪੰਜਾਬੀ ਦਾ ਮਾਣਮੱਤਾ ਸ਼ਾਇਰ ਹੈ ਜਿਸ ਨੇ ਸ਼ਬਦਾਂ ਦੀ ਢਾਲ ਕਾਵਿ ਸੰਗ੍ਰਹਿ ਰਾਹੀਂ ਆਪਣੀ ਲੋਕ ਪੱਖੀ ਸੋਚ ਤੇ ਕਾਵਿ ਆਭਾ ਦਾ ਲੋਹਾ ਮੰਨਵਾਇਆ ਹੈ। ਪੰਜਾਬੀ ਸਾਹਿੱਤ ਅਕਾਡਮੀ ਦਾ ਮੈਂਬਰ ਹੋਣ ਕਾਰਨ ਉਹ ਸਾਡਾ ਇਟਲੀ ਚ ਸਫ਼ੀਰ ਹੈ। ਸਾਹਿੱਤ ਸੁਰ ਸੰਗਮ ਵੱਲੋਂ ਯੋਰਪ ਦੇ ਲੇਖਕਾਂ ਨੂੰ ਉਹ ਪੰਜਾਬ ਦੀਆਂ ਸਾਹਿੱਤਕ ਸੰਸਥਾਵਾਂ ਨਾਲ ਜੋੜਨ ਦੇ ਸਮਰੱਥ ਹੋ ਸਕਿਆ ਹੈ।ਪੰਜਾਬੀ ਕਵੀ ਤ੍ਰੈਲੋਚਨ ਲੋਚੀ ਤੇ ਮਨਜਿੰਦਰ ਧਨੋਆ ਨੇ ਕਿਹਾ ਕਿ ਦਲਜਿੰਦਰ ਰਹਿਲ ਸਿਰਜਣਧਾਰਾ ਸੰਸਥਾ ਚ ਸਾਡਾ ਦੋ ਦਹਾਕੇ ਪਹਿਲਾਂ ਸਾਥੀ ਸੀ ਪਰ ਹੁਣ ਪਰਦੇਸ ਜਾ ਕੇ ਵੀ ਉਸ ਪੰਜਾਬੀ ਭਵਨ ਤੇ ਸਾਹਿੱਤਕ ਸੰਸਥਾਵਾਂ ਨਾਲ ਸਾਂਝ ਬਣਾਈ ਰੱਖੀ ਹੈ, ਇਹ ਸ਼ੁਭ ਸ਼ਗਨ ਹੈ।ਜੀ ਜੀ ਐੱਨ ਖ਼ਾਲਸਾ ਕਾਲਿਜ ਦੇ ਪਰਵਾਸੀ ਸਾਹਿੱਤ ਅਧਿਅਨ ਕੇਂਦਰ ਵੱਲੋਂ ਬਦੇਸ਼ਾਂ ਚ ਵੱਸਦੇ ਲੇਖਕਾਂ ਨੂੰ ਸੱਦਾ ਪੱਤਰ ਦਿੰਦਿਆਂ ਤ੍ਰੈਮਾਸਿਕ ਪੱਤਰ ਪਰਵਾਸ ਦੀ ਸੰਪਾਦਕ ਪ੍ਰੋ: ਸ਼ਰਨਜੀਤ ਕੌਰ ਨੇ ਕਿਹਾ ਕਿ 23-24 ਜਨਵਰੀ ਨੂੰ ਪਰਵਾਸੀ ਸਾਹਿੱਤ ਅਜੇਕੇ ਸੰਦਰਭ ਵਿੱਚ ਵਿਸ਼ੇ ਤੇ ਤੀਸਰੀ ਵਿਸ਼ਵ ਪੰਜਾਬੀ ਕਾਨਫਰੰਸ ਕਰਵਾਈ ਜਾ ਰਹੀ ਹੈ ਜਿਸ ਵਿੱਚ ਦੁਨੀਆ ਭਰ ਦੇ ਵਿਦਵਾਨਾਂ ਨੂੰ ਬੁਲਾਵਾ ਦਿੱਤਾ ਗਿਆ ਹੈ। ਸਾਹਿੱਤ ਸੁਰ ਸੰਗਮ ਇਟਲੀ ਨੂੰ ਵੀ ਇਸ ਕਾਨਫਰੰਸ ਵਿੱਚ ਡੈਲੀਗੇਸ਼ਨ ਜ਼ਰੂਰ ਭੇਜਣਾ ਚਾਹੀਦਾ ਹੈ।ਧੰਨਵਾਦ ਕਰਦਿਆਂ ਦਲਜਿੰਦਰ ਸਿੰਘ ਰਹਿਲ ਨੇ ਕਿਹਾ ਕਿ ਉਹ ਪਿਛਲੇ ਲੰਮੇ ਸਮੇਂ ਤੋਂ ਡਾ: ਐੱਸ ਪੀ ਸਿੰਘ ਅਤੇ ਪ੍ਰੋ: ਗੁਰਭਜਨ ਗਿੱਲ ਜੀ ਦੀ ਪ੍ਰੇਰਨਾ ਸਦਕਾ ਇਸ ਕਾਨਫਰੰਸ ਦੀਆਂ ਸਰਗਰਮੀਆਂ ਅਤੇ ਪਰਵਾਸ ਦੇ ਪ੍ਰਕਾਸ਼ਨ ਤੋਂ ਜਾਣੂੰ ਹਨ ਅਤੇ ਯੋਰਪ ਦੇ ਲੇਖਕਾਂ ਨੂੰ ਇਹ ਸੂਚਨਾ ਦੇ ਕੇ ਕਾਨਫਰੰਸ ਵਿੱਚ ਪੁੱਜਣ ਦੀ ਪ੍ਰੇਰਨਾ ਦੇਣਗੇ।

 

Tags: Cultural

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD