Saturday, 18 May 2024

 

 

ਖ਼ਾਸ ਖਬਰਾਂ ਆਪ ਘੋਖ ਕਰੋ ਤੁਹਾਨੂੰ ਕਿਸ ਪਾਰਟੀ ਨੇ ਕੀ ਦਿੱਤਾ: ਸੁਖਬੀਰ ਸਿੰਘ ਬਾਦਲ ਨੇ ਹਰਸਿਮਰਤ ਕੌਰ ਬਾਦਲ ਲਈ ਪ੍ਰਚਾਰ ਕਰਦਿਆਂ ਲੰਬੀ ਦੇ ਲੋਕਾਂ ਨੂੰ ਆਖਿਆ ਮਹਿਲਾਵਾਂ ਨੂੰ ਗਾਲਾਂ, ਲੱਤਾਂ ਅਤੇ ਥੱਪੜ ਮਾਰਨ ਵਾਲੇ ਆਪ ਆਗੂਆਂ ਨੂੰ ਪੰਜਾਬੀ ਮਹਿਲਾਵਾਂ ਸਿਖਾਉਣਗਿਆਂ ਸਬਕ : ਸੁਭਾਸ਼ ਸ਼ਰਮਾ ਮੁੱਖ ਮੰਤਰੀ ਭਗਵੰਤ ਮਾਨ ਨੇ ਕਰਤਾਰਪੁਰ 'ਚ ਜਲੰਧਰ ਤੋਂ ਉਮੀਦਵਾਰ ਪਵਨ ਕੁਮਾਰ ਟੀਨੂੰ ਲਈ ਕੀਤਾ ਚੋਣ ਪ੍ਰਚਾਰ, ਕਿਹਾ- 1 ਜੂਨ ਨੂੰ 'ਝਾੜੂ' ਨਾਲ ਕਰ ਦਿਓ ਸਫ਼ਾਈ ਜੋ ਕਿਹਾ, ਉਸ ਤੋਂ ਵੱਧ ਕੀਤਾ, ਜੋ ਕਹਾਂਗੇ, ਉਸ ਤੋਂ ਵੱਧ ਕਰਾਂਗੇ : ਮੀਤ ਹੇਅਰ ਜੱਦੀ ਪਿੰਡ ਦੇ ਵੋਟਰਾਂ ਨੇ ਜੀਤ ਮਹਿੰਦਰ ਸਿੱਧੂ ਨੂੰ ਹੱਥਾਂ 'ਤੇ ਚੁੱਕਿਆ, ਲੱਡੂਆਂ ਨਾਲ ਵੀ ਤੋਲਿਆ ਮੁੱਖ ਮੰਤਰੀ ਭਗਵੰਤ ਮਾਨ ਨੇ ਹੁਸ਼ਿਆਰਪੁਰ ਤੋਂ 'ਆਪ' ਉਮੀਦਵਾਰ ਡਾ. ਰਾਜਕੁਮਾਰ ਚੱਬੇਵਾਲ ਲਈ ਕੀਤਾ ਚੋਣ ਪ੍ਰਚਾਰ ਵਿਸ਼ਵ ਪੱਧਰੀ ਵਿਦਿਅਰ ਅਦਾਰੇ ਹੋਣਗੇ ਸਥਾਪਿਤ : ਗੁਰਜੀਤ ਸਿੰਘ ਔਜਲਾ ਅਕਾਲੀ ਦਲ ਨੂੰ ਇਕ ਹੋਰ ਝਟਕਾ! ਹੁਸ਼ਿਆਰਪੁਰ ਲੋਕ ਸਭਾ ਹਲਕੇ 'ਚ 'ਆਪ' ਨੂੰ ਮਿਲਿਆ ਹੁਲਾਰਾ ਪਹਿਲੀ ਵਾਰ ਵੋਟ ਪਾਉਣ ਵਾਲੇ ਵੋਟਰ ਬੋਲੇ, ਪਟਿਆਲਾ ਬਣੇ ਸਮਾਰਟ ਅਤੇ ਹੈਰੀਟੇਜ ਸਿਟੀ ਰਾਜਾ ਵੜਿੰਗ ਨੇ ਲੁਧਿਆਣਾ ਵਿੱਚ ਚੋਣ ਪ੍ਰਚਾਰ ਦੌਰਾਨ ਆਰਥਿਕ ਵਿਕਾਸ ਤੇ ਕਿਸਾਨਾਂ ਦੇ ਸਮਰਥਨ ਦਾ ਵਾਅਦਾ ਕੀਤਾ ਵਧਦੀ ਅਪਰਾਧ ਦਰ ਅਤੇ ਡਰੱਗ ਮਾਫੀਆ ਪੰਜਾਬ ਦੀ ਤਰੱਕੀ ਦੇ ਰਾਹ ਵਿੱਚ ਵੱਡੀ ਰੁਕਾਵਟ : ਵਿਜੇ ਇੰਦਰ ਸਿੰਗਲਾ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਭਾਜਪਾ ਜਰੂਰੀ : ਅਰਵਿੰਦ ਖੰਨਾ ਹੁਣ ਮੁੱਕ ਜੂ ਹਨੇਰੀ ਰਾਤ, ਹੱਥ ਬਦਲੇਗਾ ਹਾਲਾਤ -ਗੁਰਜੀਤ ਔਜਲਾ ਪੰਜਾਬ ਦੇ ਅੱਤਵਾਦ ਪੀੜਤਾਂ ਦਾ ਮੁੱਦਾ ਸੰਸਦ 'ਚ ਉਠਾਵਾਂਗੇ: ਡਾ: ਸੁਭਾਸ਼ ਸ਼ਰਮਾ ਲੋਕ ਸਭਾ ਚੋਣਾਂ 'ਚ ਮੇਰੀ ਜਿੱਤ ਦਾ ਮੁੱਖ ਆਧਾਰ ਹੋਵੇਗਾ ਪਟਿਆਲਾ ਵਾਸੀਆਂ ਦਾ ਭਰੋਸਾ : ਪ੍ਰਨੀਤ ਕੌਰ ਜਨਤਕ, ਨਿੱਜੀ ਦੁਕਾਨਾਂ ਅਤੇ ਵਪਾਰਕ ਅਦਾਰਿਆਂ ਦੇ ਨਾਮ ਪੰਜਾਬੀ ਭਾਸ਼ਾ (ਗੁਰਮੁਖੀ ਲਿਪੀ) ਵਿਚ ਲਿਖੇ ਜਾਣ : ਰਾਜੇਸ਼ ਧੀਮਾਨ ਜ਼ਿਲ੍ਹਾ ਚੋਣ ਅਫਸਰ ਪਰਨੀਤ ਸ਼ੇਰਗਿੱਲ ਨੇ ਚੋਣ ਅਬਜ਼ਰਬਰਾਂ ਦੀ ਹਾਜਰੀ ਵਿੱਚ ਉਮੀਦਵਾਰਾਂ ਨੂੰ ਅਲਾਟ ਕੀਤੇ ਚੋਣ ਨਿਸ਼ਾਨ ਮੁੱਖ ਮੰਤਰੀ ਦੱਸਣ ਕਿ ਉਹਨਾਂ ਦੀ ਸਰਕਾਰ ਨਹਿਰੀ ਪਟਵਾਰੀਆਂ ਨੂੰ ਜਾਅਲੀ ਐਂਟਰੀਆਂ ਪਾ ਕੇ ਨਹਿਰੀ ਪਾਣੀ ਪੰਜਾਬ ਦੇ ਸਾਰੇ ਖੇਤਾਂ ਤੱਕ ਪਹੁੰਚਣ ਦੇ ਝੂਠੇ ਦਾਅਵਿਆਂ ਵਾਸਤੇ ਮਜਬੂਰ ਕਿਉਂ ਕਰ ਰਹੀ ਹੈ : ਅਕਾਲੀ ਦਲ ਵੋਟਰ ਹੈ ਆਜ ਕਾ ਅਰਜੁਨ ਸ਼ਕਸ਼ਮ ਐਪ ਨੂੰ ਦਰਸਾਉਂਦਾ ਚਿੱਤਰ ਜਾਰੀ ਇੱਕ ਮਹੀਨੇ ਤੋਂ ਵੀ ਘੱਟ ਸਮੇਂ ਵਿੱਚ ਕਿਸਾਨਾਂ ਦੇ ਕਰਜ਼ੇ ਮੁਆਫ਼ ਹੋਣਗੇ : ਅਮਰਿੰਦਰ ਸਿੰਘ ਰਾਜਾ ਵੜਿੰਗ ਪੰਜਾਬ ਪੁਲਿਸ ਸੂਬੇ ਵਿੱਚ ਸੁਤੰਤਰ ਅਤੇ ਨਿਰਪੱਖ ਚੋਣਾਂ ਨੂੰ ਯਕੀਨੀ ਬਣਾਉਣ ਲਈ ਵਚਨਬੱਧ - ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ

 

ਸਟਾਰਟਅੱਪ ਪੰਜਾਬ ਵਲੋਂ ਸਟਾਰਟਅੱਪ ਐਕਸੈਲਰੇਸ਼ਨ ਪ੍ਰੋਗਰਾਮ ਸਥਾਪਤ ਕਰਨ ਲਈ ਅਟਲ ਇਨਕੁਬੇਸ਼ਨ ਸੈਂਟਰ ਆਈ.ਐਸ.ਬੀ ਮੁਹਾਲੀ ਨਾਲ ਐਮ.ਓ.ਯੂ ਸਹੀਬੱਧ

ਪੰਜਾਬ ਵਿੱਚ ਉੱਦਮਕਾਰੀ ਨੂੰ ਉਤਸ਼ਾਹਿਤ ਕਰਨਾ ਹੈ ਮੁੱਖ ਉਦੇਸ਼

5 Dariya News

5 Dariya News

5 Dariya News

ਚੰਡੀਗੜ੍ਹ , 22 Nov 2019

ਪੰਜਾਬ ਵਿੱਚ ਸਟਾਰਟਅੱਪ ਮਾਹੌਲ ਨੂੰ ਹੁਲਾਰਾ ਦੇਣ ਦੇ ਮੰਤਵ ਨਾਲ ਸੂਬਾ ਸਰਕਾਰ ਵਲੋਂ ਵੱਡੀ ਪਹਿਲਕਦਮੀ ਕਰਦਿਆਂ ਆਪਣੇ ਸਟਾਰਟਅੱਪ ਪੰਜਾਬ ਸੈੱਲ ਰਾਹੀਂ ਇਨੇਬਲ ਸਟਾਰਟਅੱਪ ਟਰੈਕ ਐਕਸਲਰੇਸ਼ਨ ਪ੍ਰੋਗਰਾਮ(ਈ.ਐਸ.ਟੀ.ਏ.ਸੀ) ਸਥਾਪਤ ਕਰਨ ਲਈ ਮੁਹਾਲੀ ਦੇ ਇੰਡੀਅਨ ਸਕੂਲ ਆਫ ਬਿਜ਼ਨੈਸ (ਆਈ.ਐਸ.ਬੀ) ਵਿਖੇ ਅਟਲ ਇਨਕੁਬੇਸ਼ਨ ਸੈਂਟਰ(ਏ.ਆਈ.ਸੀ) ਨਾਲ ਇੱਕ ਐਮ.ਓ.ਯੂ ਸਹੀਬੱਧ ਕੀਤਾ ਗਿਆ ਹੈ। ਈ.ਐਸ.ਟੀ.ਏ.ਸੀ ਵਿਸ਼ੇਸ਼ ਕਰਕੇ ਸਰਕਾਰੀ ਅਤੇ ਨਿੱਜੀ ਖੇਤਰਾਂ ਵਲੋਂ ਚਲਾਏ ਜਾਂਦੇ ਵਪਾਰਾਂ ਉੱਤੇ ਕੇਂਦਰਿਤ ਪ੍ਰੋਗਰਾਮ ਹੈ।ਉਦਯੋਗ ਅਤੇ ਵਣਜ ਵਿਭਾਗ ਦੇ ਵਧੀਕ ਮੁੱਖ ਸਕੱਤਰ ਵਿਨੀ ਮਹਾਜਨ ਨੇ ਕਿਹਾ ਕਿ ਇਹ ਸਮਝੌਤਾ ਤਕਨਾਲੋਜੀ ਅਧਾਰਤ, ਸਕੇਲੇਬਲ ਅਤੇ ਨਿਵੇਸ਼ ਯੋਗ ਨਵੇਂ ਮੌਕਿਆਂ ਦੀ ਸ਼ੁਰੂਆਤ ਲਈ ਮਦਦਗਾਰ ਸਾਬਤ ਹੋਵੇਗਾ ਜਿਸ ਨਾਲ ਪੰਜਾਬ ਦੇ ਆਰਥਿਕ ਵਿਕਾਸ ਵਿੱਚ ਵਾਧਾ ਹੋਵੇਗਾ। ਸਟਾਰਟਅਪ ਪੰਜਾਬ ਅਤੇ ਏ.ਆਈ.ਸੀ  ਆਈ.ਐਸ.ਬੀ ਦੋਵੇਂ ਸਾਂਝੇ ਤੌਰ 'ਤੇ ਇਨ੍ਹਾਂ ਪਾਇਲਟ ਪ੍ਰੋਜੈਕਟਾਂ ਨੂੰ  ਪੰਜਾਬ ਸਰਕਾਰ ਦੇ ਸਬੰਧਤ ਵਿਭਾਗਾਂ ਵਲੋਂ ਇਨੋਵੇਸ਼ਨ ਅਤੇ ਉੱਦਮਕਾਰੀ ਦੇ ਖੇਤਰਾਂ ਨੂੰ ਪ੍ਰਫੁੱਲਿਤ ਕਰਨ ਦੇ ਉਦੇਸ਼ ਨਾਲ ਸ਼ੁਰੂ ਕੀਤੇ ਸਟਾਰਟਅਪ ਟਰੈਕ ਐਕਸਰਲੇਸ਼ਨ (ਈਐਸਟੀਏਸੀ) ਪ੍ਰੋਗਰਾਮ ਵਿੱਚ ਸਟਾਰਟਅਪ ਸਥਾਪਤ ਕਰਨ ਨੂੰ ਯਕੀਨੀ ਬਣਾਉਣਗੇ।  ਇਹ ਸਾਂਝ ਪੰਜਾਬ ਅਧਾਰਤ ਸਟਾਰਟਅਪ ਸ਼ੁਰੂ ਕਰਨ ਵਾਲਿਆਂ ਨੂੰ ਲੋੜੀਂਦਾ ਸਹਿਯੋਗ ਤੇ ਅਨੁਕੂਲ ਵਾਤਾਵਰਣ ਤੱਕ ਪਹੁੰਚ ਪ੍ਰਦਾਨ ਕਰਨ ਵਿੱਚ ਸਹਾਈ ਹੋਵੇਗੀ। ਇੰਡੀਅਨ ਸਕੂਲ ਆਫ਼ ਬਿਜ਼ਨਸ ਦੇ ਡੀਨ ਰਾਜੇਂਦਰ ਸ੍ਰੀਵਾਸਤਵ ਨੇ ਕਿਹਾ ਕਿ ਈ.ਐਸ.ਟੀ.ਏ.ਸੀ ਪ੍ਰੋਗਰਾਮ ਦੇ ਥੀਮ ਖੇਤਰਾਂ ਦੀ ਸ਼ਨਾਖਤ ਅਤੇ ਸੁਧਾਰ  ਲਈ ਏ.ਆਈ.ਸੀ ਆਈ.ਐਸ.ਬੀ ਸਟਾਰਟਅਪ ਪੰਜਾਬ ਅਤੇ ਹੋਰ ਪ੍ਰੋਗਰਾਮ ਭਾਈਵਾਲਾਂ ਨਾਲ ਮਿਲ ਕੇ ਕੰਮ ਕਰੇਗਾ। ਸਟਾਰਟਅਪ ਪੰਜਾਬ ਦੀ ਅਡਵਾਈਜ਼ਰੀ ਦੇ ਸਹਿਯੋਗ ਨਾਲ ਇਨ੍ਹਾਂ ਚੁਣੇ ਗਏ ਥੀਮਾਂ 'ਤੇ ਕਾਰਜ ਕਰਨ ਨੂੰ ਭਰਪੂਰ ਗਤੀਸ਼ੀਲਤਾ ਮਿਲੇਗੀ। 

ਮੋਟੇ ਤੌਰ 'ਤੇ ਇਨ੍ਹਾਂ ਥੀਮ ਖੇਤਰਾਂ ਦੀ ਪਛਾਣ ਇੰਟਰਨੈਟ ਆਫ ਥਿੰਗਜ਼, ਆਰਟੀਫਿਸ਼ੀਅਲ ਇੰਟੈਲੀਜੈਂਸ, ਡਿਵਾਈਸ ਟੈਕਨਾਲੋਜੀ, ਖੇਤੀਬਾੜੀ ਤਕਨਾਲੋਜੀ, ਐਗਰੀ-ਸਟਾਰਟਅਪਸ ਅਤੇ ਇਲੈਕਟ੍ਰਿਕ ਵਾਹਨਾਂ ਵਜੋਂ ਕੀਤੀ ਗਈ ਹੈ। ਏ.ਆਈ.ਸੀ ਆਈ.ਐਸ.ਬੀ ਵਲੋਂ ਸਟਾਰਟਅਪ ਪੰਜਾਬ ਅਤੇ ਹੋਰ ਪ੍ਰੋਗਰਾਮ ਸਹਿਭਾਗੀਆਂ ਦੇ ਨਾਲ, ਅੰਤਮ ਸਹਿਯੋਗੀ ਦੀ ਚੋਣ ਲਈ ਮੁਲਾਂਕਣ ਕੀਤਾ ਜਾਵੇਗਾ। ਏ.ਆਈ.ਸੀ ਆਈ.ਐਸ.ਬੀ ਸਟਾਰਟਅਪਸ ਦੇ ਚੁਣੇ ਸਮੂਹ ਜਿਸ ਵਿੱਚ ਮਾਸਟਰ ਕਲਾਸਾਂ, ਵਰਕਸ਼ਾਪਾਂ, ਸਲਾਹਕਾਰੀ ਸੈਸ਼ਨਾਂ, ਸਲਾਹਕਾਰ ਅਤੇ ਨਿਵੇਸ਼ਕ ਕਨੈਕਟ ਸ਼ਾਮਲ ਹਨ ਨੂੰ ਸਹਾਇਤਾ ਪ੍ਰਦਾਨ ਕਰੇਗਾ।ਪੰਜਾਬ ਸਰਕਾਰ 'ਸਟਾਰਟਅਪ ਪੰਜਾਬ' ਸੈੱਲ ਰਾਹੀਂ ਰਾਜ ਵਿੱਚ ਉੱਦਮੀ ਸਭਿਆਚਾਰ ਨੂੰ ਹੁਲਾਰਾ ਦੇਣ ਲਈ ਸੂਬੇ ਵਿੱਚ ਇੱਕ ਪ੍ਰਭਾਵਸ਼ਾਲੀ ਵਾਤਾਵਰਣ ਤਿਆਰ ਕਰ ਰਹੀ ਹੈ। ਇਹ ਪਹਿਲ ਉਭਰ ਰਹੇ ਉੱਦਮੀਆਂ ਨੂੰ ਬਾਜ਼ਾਰ ਵਿਚ ਆਪਣੇ ਉਤਪਾਦਾਂ ਨੂੰ ਬਾਜਾਰ ਦੇ ਮੁਤਾਬਕ ਬਣਾਉਣ, ਉਨ੍ਹਾਂ ਦੇ ਕਾਰੋਬਾਰ ਨੂੰ ਵਧਾਉਣ ਅਤੇ ਉਨ੍ਹਾਂ ਨੂੰ ਨਿਵੇਸ਼ ਏਜੰਸੀਆਂ ਨਾਲ ਜੋੜਨ ਵਿਚ ਸਹਾਇਤਾ ਕਰਨ ਲਈ ਇਕ ਮੰਚ ਪ੍ਰਦਾਨ ਕਰੇਗੀ।ਪੰਜਾਬ ਸਰਕਾਰ ਵਲੋਂ ਵਿਸ਼ੇਸ਼ ਤੌਰ 'ਤੇ  ਇੰਡੀਅਨ ਸਕੂਲ ਆਫ਼ ਬਿਜ਼ਨਸ (ਆਈ.ਐੱਸ.ਬੀ.), ਐਸ.ਏ.ਐਸ.ਨਗਰ (ਮੁਹਾਲੀ) ਵਿਖੇ 5 ਤੋਂ 6 ਦਸੰਬਰ 2019 ਨੂੰ ਪ੍ਰਗਤੀਸ਼ੀਲ ਪੰਜਾਬ ਇਨਵੈਸਟਰਜ਼ ਸੰਮੇਲਨ (ਪੀ.ਪੀ.ਆਈ.ਐਸ) ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਸਮਾਰੋਹ ਦਾ ਵਿਸ਼ਾ  “ਗਲੋਬਲ ਵੈਲਯੂ ਚੇਨ ਵਿਚ ਐਮ.ਐੱਸ.ਐੱਮ.ਈ. ਨੂੰ ਸ਼ਾਮਲ ਕਰਨ ਲਈ ਭਾਗੀਦਾਰੀ ਦੀ ਸਾਂਝੇਦਾਰੀ ਹੈ।“ ਸੰਮੇਲਨ ਕਾਰੋਬਾਰੀ ਨੇਤਾਵਾਂ, ਨਿਵੇਸ਼ਕਾਂ ਅਤੇ ਮਾਹਰਾਂ ਲਈ ਬਦਲ ਰਹੇ ਵਪਾਰਕ ਵਾਤਾਵਰਣ ਮੁਤਾਬਕ ਢੁਕਵੇਂ ਤਰੀਕੇ ਅਖ਼ਤਿਆਰ ਕਰਨ ਅਤੇ ਸੰਭਾਵਿਤ ਸਹਿਯੋਗ ਅਤੇ ਭਾਈਵਾਲੀ ਦੀ ਖੋਜ ਲਈ ਵਿਚਾਰ ਵਟਾਂਦਰਾ ਕਰਨ ਲਈ ਇਕ ਆਲਮੀ ਮੰਚ ਹੋਵੇਗਾ। ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ (ਪੀ.ਪੀ.ਆਈ.ਐਸ) 2019 ਦੌਰਾਨ 5 ਦਸੰਬਰ 2019 ਨੂੰ ਇੱਕ “ਸਟਾਰਟਅਪਸ ਸੈਸ਼ਨ” ਹੋਵੇਗਾ। ਸੈਸ਼ਨ ਦਾ ਵਿਸ਼ਾ “ ਪੰਜਾਬ ਨੂੰ ਅਗਲਾ ਪ੍ਰਸਿੱਧ ਮੁਕਾਮੀ ਸਟਾਰਟਅਪ ਕਿਵੇਂ ਬਣਾਇਆ ਜਾਵ” ਹੈ”। ਖੇਤਰ ਦੇ ਉੱਘੇ ਉਦਯੋਗ ਨੇਤਾਵਾਂ ਅਤੇ ਭਾਈਵਾਲਾਂ ਨੂੰ ਸੈਸ਼ਨ ਦਾ ਹਿੱਸਾ ਬਣਨ ਲਈ ਸੱਦਾ ਦਿੱਤਾ ਗਿਆ ਹੈ।

 

Tags: Vinny Mahajan

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD