Saturday, 18 May 2024

 

 

ਖ਼ਾਸ ਖਬਰਾਂ ਖਰੜ ਵਿਖੇ ਉਸਾਰੀ ਹੋ ਰਹੇ ਸ੍ਰੀ ਰਾਮ ਮੰਦਿਰ ਦਾ ਦੌਰਾ ਕਰਨ ਲਈ ਮਾਨਯੋਗ ਰਾਜਪਾਲ ਪੰਜਾਬ ਨੂੰ ਬੇਨਤੀ ਪੱਤਰ : ਸ਼ਸ਼ੀ ਪਾਲ ਜੈਨ ਪ੍ਰਨੀਤ ਕੌਰ ਤੇ ਡਾ. ਗਾਂਧੀ ਪਟਿਆਲਾ ਪਾਰਲੀਮਾਨੀ ਹਲਕੇ ਲਈ ਇਕ ਵੀ ਵੱਡਾ ਪ੍ਰਾਜੈਕਟ ਨਹੀਂ ਲਿਆ ਸਕੇ: ਐਨ ਕੇ ਸ਼ਰਮਾ ਵੀਰਇੰਦਰ ਅਗਰਵਾਲ, ਜ਼ਿਲ੍ਹਾ ਅਤੇ ਸੈਸ਼ਨ ਜੱਜ, ਫਿਰੋਜੁਪਰ ਵੱਲੋਂ ਕੇਂਦਰੀ ਜ਼ੇਲ੍ਹ, ਫਿਰੋਜਪੁਰ ਦਾ ਕੀਤਾ ਦੌਰਾ 'ਵੋਟ ਰਨ ਮੈਰਾਥਨ' 'ਚ ਵਿਦਿਅਰਥੀਆਂ ਤੇ ਪਟਿਆਲਵੀਆਂ ਨੇ ਉਤਸ਼ਾਹ ਨਾਲ ਲਿਆ ਹਿੱਸਾ ਸ਼ਿਵਾਲਿਕ ਪਬਲਿਕ ਸਕੂਲ, ਰੂਪਨਗਰ ਦੇ ਸੀ.ਬੀ.ਐਸ.ਈ. ਦੀ ਪ੍ਰੀਖਿਆਵਾਂ 'ਚ ਸਥਾਨ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਸਵੀਪ ਗੀਤ ਦਾ ਪੋਸਟਰ ਰਿਲੀਜ਼ ਈਵੀਐੱਮਜ਼ ਦੀ ਦੂਜੀ ਰੈਂਡਮਾਈਜ਼ੇਸ਼ਨ- ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜਨਰਲ ਅਬਜ਼ਰਵਰ ਰਾਕੇਸ਼ ਸ਼ੰਕਰ ਦੀ ਅਗਵਾਈ ਵਿੱਚ ਹੋਈ ਰੈਂਡਮਾਈਜ਼ੇਸ਼ਨ ਸਫ਼ਰ ਦੌਰਾਨ 50,000 ਰੁਪਏ ਜਾਂ ਇਸ ਤੋਂ ਵੱਧ ਦੀ ਨਕਦ ਰਾਸ਼ੀ ਲਈ ਢੁੱਕਵੇਂ ਦਸਤਾਵੇਜ ਰੱਖਣਾ ਜ਼ਰੂਰੀ- ਰਿਟਰਨਿੰਗ ਅਫ਼ਸਰ ਵਿਨੀਤ ਕੁਮਾਰ ਲੋਕ ਸਭਾ ਚੋਣਾਂ ਦੌਰਾਨ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪੂਰੀ ਤਰ੍ਹਾਂ ਕੀਤੀ ਜਾਵੇ ਪਾਲਣਾ : ਜਨਰਲ ਅਬਜ਼ਰਵਰ ਜ਼ਿਲ੍ਹਾ ਚੋਣ ਅਫ਼ਸਰ ਕੋਮਲ ਮਿੱਤਲ ਦੀ ਦੇਖ-ਰੇਖ ’ਚ ਵੋਟਿੰਗ ਮਸ਼ੀਨਾਂ ਦੀ ਸਪਲੀਮੈਂਟਰੀ ਰੈਂਡੇਮਾਈਜੇਸ਼ਨ ਕੀਤੀ ਗਈ ਪੰਜਾਬੀ ਸਾਵਧਾਨ ਰਹਿਣ,'ਆਪ' ਤੇ ਕਾਂਗਰਸ ਇੱਕੋ ਥਾਲੀ 'ਦੇ ਚੱਟੇ-ਬੱਟੇ : ਡਾ: ਸੁਭਾਸ਼ ਸ਼ਰਮਾ ਵੋਟਿੰਗ ਮਸ਼ੀਨਾਂ ਦੀ ਸਪਲੀਮੈਂਟਰੀ ਰੈਂਡੇਮਾਇਜੇਸ਼ਨ ਜ਼ਿਲ੍ਹਾ ਚੋਣ ਅਫ਼ਸਰ ਰਾਜੇਸ਼ ਧੀਮਾਨ ਦੀ ਨਿਗਰਾਨੀ ਵਿਚ ਹੋਈ ਵੋਟਿੰਗ ਮਸ਼ੀਨਾਂ ਦੀ ਸਪਲੀਮੈਂਟਰੀ ਰੈਂਡੇਮਾਇਜੇਸ਼ਨ ਜ਼ਿਲ੍ਹਾ ਚੋਣ ਅਫ਼ਸਰ ਡਾ. ਸੇਨੂ ਦੁੱਗਲ ਦੀ ਨਿਗਰਾਨੀ ਹੇਠ ਹੋਈ ਆਜ਼ਾਦ ਉਮੀਦਵਾਰ ਵੱਲੋਂ ਨਾਮਜ਼ਦਗੀ ਵਾਪਸ ਲੈਣ ਮਗਰੋਂ 26 ਉਮੀਦਵਾਰ ਮੈਦਾਨ 'ਚ ਅਨੰਦਪੁਰ ਸਾਹਿਬ ਹਲਕੇ ਅੰਦਰ ਆਉਂਦਾ ਗੜ੍ਹਸ਼ੰਕਰ ਗ੍ਰੀਨ ਚੋਣਾਂ ਦੇ ਮਾਡਲ ਵਜੋਂ ਨਿੱਤਰੇਗਾ ਪੰਜਾਬ 'ਚ 13 ਹਜ਼ਾਰ ਸੰਵੇਦਨਸ਼ੀਲ ਪੋਲਿੰਗ ਬੂਥਾਂ ਦੀ ਸ਼ਨਾਖ਼ਤ, ਸੁਰੱਖਿਆ ਦੇ ਕੀਤੇ ਪੁੱਖਤਾ ਪ੍ਰਬੰਧ - ਅਰਪਿਤ ਸ਼ੁਕਲਾ ਚੋਣ ਕਮਿਸ਼ਨ ਵੱਲੋਂ ਤਾਇਨਾਤ ਜਨਰਲ ਅਬਜ਼ਰਵਰ, ਖਰਚਾ ਅਬਜ਼ਰਵਰ ਤੇ ਪੁਲਿਸ ਅਬਜ਼ਰਵਰ ਵੱਲੋਂ ਲੋਕ ਸਭਾ ਚੋਣਾਂ ਦੀ ਤਿਆਰੀ ਬਾਰੇ ਵਿਸਤ੍ਰਿਤ ਮੀਟਿੰਗ ਜਿਲ੍ਹਾ ਚੋਣ ਅਧਿਕਾਰੀ ਘਨਸ਼ਾਮ ਥੋਰੀ ਨੇ ਲੋਕ ਸਭਾ ਚੋਣ ਲੜ ਰਹੇ ਉਮੀਦਵਾਰਾਂ ਨੂੰ ਚੋਣ ਨਿਸ਼ਾਨਾਂ ਦੀ ਕੀਤੀ ਵੰਡ ਆਨੰਦਪੁਰ ਸਾਹਿਬ ਪਾਰਲੀਮਾਨੀ ਹਲਕਾ ਦੇਸ਼ ’ਚ ਗ੍ਰੀਨ ਚੋਣਾਂ ਦੇ ਮਾਡਲ ਵਜੋਂ ਉਭਰੇਗਾ ਪੰਜਾਬ ਪੁਲਿਸ ਦੀ ਸਾਈਬਰ ਕ੍ਰਾਈਮ ਡਿਵੀਜ਼ਨ ਨੇ ਅਮਰੀਕਾ ਵਿੱਚ ਰਹਿਣ ਵਾਲੇ ਲੋਕਾਂ ਨੂੰ ਠੱਗਣ ਵਾਲੇ ਦੋ ਫਰਜ਼ੀ ਕਾਲ ਸੈਂਟਰਾਂ ਦਾ ਕੀਤਾ ਪਰਦਾਫਾਸ਼; 155 ਵਿਅਕਤੀ ਕਾਬੂ ਆਮ ਆਦਮੀ ਪਾਰਟੀ ਵੱਲੋਂ ਪਿਛਲੇ ਢਾਈ ਸਾਲਾਂ ਵਿੱਚ ਕੀਤੇ ਵਿਕਾਸ ਦਾ ਹਿਸਾਬ ਮੰਗਣ ਸ਼ਹਿਰ ਵਾਸੀ: ਜੈਇੰਦਰ ਕੌਰ

 

ਕੋਕ ਸਟੂਡੀਓ ਦੇ ਮਿਊਜ਼ੀਕਲ ਪ੍ਰੋਗ੍ਰਾਮ ਨੇ ਐਲਪੀਯੂ ਦੇ ਵਿਦਿਆਰਥੀਆਂ ਨੂੰ ਕੀਲਿਆ

ਅਮਿਤ ਤ੍ਰਿਵੇਦੀ ਨੇ ਐਲਪੀਯੂ ਦੇ 30,000 ਤੋਂ ਜਿਆਦਾ ਵਿਦਿਆਰਥੀਆਂ ਲਈ ਪੇਸ਼ ਕੀਤੀਆਂ ਆਪਣੀਆਂ ਵਧੀਆ ਰਚਨਾਵਾਂ

5 Dariya News

5 Dariya News

5 Dariya News

ਜਲੰਧਰ , 11 Nov 2019

ਬਾੱਲੀਵੁਡ ਦੇ ਪ੍ਰਸਿੱਧ ਸੰਗੀਤ ਰਚਨਾਕਾਰ ਅਮਿਤ ਤ੍ਰਿਵੇਦੀ ਨੇ ਆਪਣੀ ਵਧੀਆਂ ਰਚਨਾਵਾਂ ਅਤੇ ਮਨ ਨੂੰ ਮੋਹ ਲੈਣ ਵਾਲੇ ਅੰਦਾਜ ਨਾਲ ਲਵਲੀ ਪ੍ਰੋਫੈਸ਼ਨਲ ਯੂਨਿਵਰਸਿਟੀ ਦੇ ਵਿਦਿਆਰਥੀਆਂ ਨੂੰ ਯੂਨਿਵਰਸਿਟੀ ਦੇ ਬਲਦੇਵ ਰਾਜ ਮਿੱਤਲ ਯੂਨੀਪੋਲਿਸ 'ਚ ਨੱਚਣ ਲਈ ਮਜਬੂਰ ਕਰ ਦਿੱਤਾ। ਮੌਕਾ ਸੀ ਭਾਰਤ ਦੇ ਪ੍ਰਸਿੱਧ ਪ੍ਰੋਗ੍ਰਾਮ 'ਕੋਕ ਸਟੂਡੀਓ' ਦਾ ਜੋ ਯੁਵਾਵਾਂ 'ਚ ਸੱਭ ਤੋਂ ਹਰਮਨ ਪਿਆਰਾ ਮੈਗਾ ਸੰਗੀਤਮਈ ਲਾਈਵ ਕੰਸਰਟ ਹੈ, ਜਿਸਨੂੰ ਕੋਕਾ-ਕੋਲਾ ਇੰਡੀਆ ਵਲੋਂ ਸਥਾਪਿਤ ਕੀਤਾ ਗਿਆ ਹੈ। ਅਮਿਤ ਤ੍ਰਿਵੇਦੀ ਨੇ ਆਪਣੀਆਂ ਧੁਨਾਂ 'ਤੇ ਵਿਦਿਆਰਥੀਆਂ ਨੂੰ ਥੰਪ, ਟੈਪ, ਕਲੈਪ, ਡਾਂਸ ਆਦਿ ਕਰਨ ਲਈ ਮਜਬੂਰ ਕਰ ਦਿੱਤਾ ਅਤੇ ਉਨ੍ਹਾਂ ਲਈ ਸੰਗੀਤ ਦੀ ਬੇਹਤਰੀਨ ਲੜੀ ਪੇਸ਼ ਕੀਤੀ। ਅਮਿਤ ਦੇ ਨਾਲ ਹੋਰਨਾਂ ਕਲਾਕਾਰਾਂ 'ਚ ਮੇਘਨਾ ਮਿਸ਼ਰਾ, ਦਵਿੰਦਰ, ਯਸ਼ਿਤਾ ਸ਼ਰਮਾ, ਅਰੁਣ ਸਹਿਤ ਕਈ ਹੋਰ ਕਲਾਕਾਰ ਸਨ। ਜਿਸ ਪ੍ਰਕਾਰ ਐਲਪੀਯੂ 'ਚ 50 ਤੋਂ ਜਿਆਦਾ ਦੇਸ਼ਾਂ ਤਂੋ ਅਤੇ ਭਾਰਤ ਦੇ ਸਾਰੇ ਰਾਜਾਂ ਤੋਂ ਆ ਕੇ ਵਿਦਿਆਰਥੀ ਪੜ੍ਹਾਈ ਕਰਦਿਆਂ ਭਿੰਨਤਾ ਦਰਸ਼ਾਉਂਦੇ ਹਨ ਉਸੇ ਤਰਜ਼ 'ਤੇ ਕੋਕ ਸਟੂਡੀਓ ਨੇ ਵੀ ਐਲਪੀਯੂ ਕੈਂਪਸ 'ਚ ਸੰਗੀਤ ਦੀ ਭਿੰਨਤਾ ਦਾ ਜਸ਼ਨ ਮਨਾਇਆ।ਐਲਪੀਯੂ ਦੇ ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ, ਸਰਵੋਤਮ ਸੰਗੀਤ ਨਿਰਦੇਸ਼ਨ ਲਈ ਰਾਸ਼ਟਰੀ ਫਿਲਮ ਪੁਰਸਕਾਰ ਜੇਤੂ ਅਮਿਤ ਤ੍ਰਿਵੇਦੀ ਨੇ ਕਿਹਾ-'ਸੰਗੀਤ ਹਮੇਸ਼ਾਂ ਲੋਕਾਂ ਨੂੰ ਜੋੜਦਾ ਹੈ ਅਤੇ ਐਲਪੀਯੂ 'ਚ ਯੁਵਾ ਦਰਸ਼ਕਾਂ ਲਈ ਲਾਈਵ ਪਰਫਾੱਰਮ ਕਰਦਿਆਂ ਮੈਨੂੰ ਉਮੀਦ ਹੈ ਕਿ ਮੇਰੇ ਵਲੋਂ ਪੇਸ਼ ਕੀਤੇ ਗਏ ਸੰਗੀਤ ਨੇ ਐਲਪੀਯੂ 'ਚ ਸਾਰਿਆਂ ਲਈ ਵਿਸ਼ੇਸ਼ ਅਤੇ ਯਾਦਗਾਰ ਸਮਾਂ ਬਣਾ ਦਿੱਤਾ ਹੈ।' ਉਨ੍ਹਾਂ ਨੇ ਅੱਗੇ ਕਿਹਾ-'ਮੇਰੇ ਦਿਲ 'ਚ ਕੋਕ ਸਟੂਡੀਓ ਪ੍ਰੋਗ੍ਰਾਮ ਲਈ ਇੱਕ ਵਿਸ਼ੇਸ਼ ਜਗ੍ਹਾ ਹੈ। ਇਹ ਇੱਕ ਅਜਿਹਾ ਪਲੇਟਫਾਰਮ ਹੈ ਜੋ ਇੱਕ ਕਲਾਕਾਰ ਨੂੰ ਪੂਰੀ ਅਜਾਦੀ ਦਿੰਦਾ ਹੈ ਕਿ ਉਹ ਆਪਣੇ ਸੰਗੀਤ ਨਾਲ ਬੇਹਤਰੀਨ ਪ੍ਰਯੋਗ ਕਰ ਸਕੇ। ਮੈਂ ਕੋਕ ਸਟੂਡੀਓ ਪ੍ਰੋਗ੍ਰਾਮ ਨਾਲ ਸਾਲਾਂ ਤੋਂ ਜੁੜਿਆ ਹੋਇਆ ਹਾਂ ਅਤੇ ਜੱਦ ਵੀ ਮੈਂ ਇਸ ਮੰਚ 'ਤੇ ਆਉਂਦਾ ਹਾਂ ਤਾਂ ਮੈਨੂੰ ਓਨੀ ਹੀ ਉਤਸੁਕਤਾ ਹੁੰਦੀ ਹੈ ਜਿੰਨੀ ਪਹਿਲੀ ਵਾਰ ਹੋਈ ਸੀ।'ਭਗਤੀ ਭਾਵ ਤੋਂ ਲੈ ਕੇ ਰਾੱਕ, ਕਲਾਸਿਕਲ, ਮਧੁਰ ਸੰਗੀਤ ਅਤੇ ਨਵੀਨਤਮ ਫਿਊਜਨ ਮਿਊਜਿਕ ਤੱਕ ਅਮਿਤ ਨੇ ਆਪਣੀਆਂ ਕਈ ਬੇਹਤਰੀਨ ਪੇਸ਼ਕਾਰੀਆਂ ਕੀਤੀਆਂ। 

ਸੱਭ ਤੋਂ ਪਹਿਲਾਂ ਉਨ੍ਹਾਂ ਨੇ ਹਾਲ ਹੀ 'ਚ ਆਈ ਕੇਦਾਰਨਾਥ ਫਿਲਮ ਤੋਂ ਪ੍ਰਸਿੱਧ ਭਜਨ !'ਨਮੋ ਨਮੋ ਜੀ ਸ਼ੰਕਰਾ' ਦੀ ਪੇਸ਼ਕਾਰੀ ਕੀਤੀ, ਜਿਸਦੇ ਬਾਅਦ ਉਨ੍ਹਾਂ ਨੇ ਮਾਂਜਾ, ਨੈਣਾ ਦਾ ਕਯਾ ਕਸੂਰ, ਹੂ ਬ ਹੂ, ਲਵ ਯੂ ਜਿੰਦਗੀ, ਮੁਝੇ ਛੋੜ ਦੋ ਯਾਰ ਮੇਰੇ ਹਾਲ ਪੇ, ਇਮੋਸ਼ਨਲ ਅੱਤਿਆਚਾਰ ਆਦਿ ਗੀਤਾਂ ਦੀ ਪੇਸ਼ਕਾਰੀ ਕੀਤੀ। ਸੀਕਰੇਟ ਸੁਪਰ-ਸਟਾਰ ਫਿਲਮ ਤੋਂ ਪ੍ਰਸਿੱਧ ਹੋਈ ਮੇਘਨਾ ਮਿਸ਼ਰਾ ਨੇ 'ਨੱਚਦੀ ਫਿਰਾਂ ਬਣ ਠਨ ਕੇ', 'ਮੈਂ ਕੌਣ ਹੂੰ' ਆਦਿ 'ਤੇ ਪਰਫਾੱਰਮੈਂਸ ਦਿੱਤੀ। ਯਸ਼ਿਤਾ ਸ਼ਰਮਾ ਵਲੋਂ ਡਰੀਮਮ ਵੇਕਅਪੱਮ, ਕ੍ਰਿਟਿਕਲ ਕੰਡੀਸ਼ਨਮ ਅਤੇ ਮੈਂ ਯਾਰ ਮਨਾਣਾ ਨੀ (ਡਾਂਸ ਮਿਕਸ) ਆਦਿ ਗੀਤਾਂ 'ਤੇ ਵਿਦਿਆਰਥੀ ਬਹੁਤ ਨੱਚੇ।ਇਸ ਮੌਕੇ 'ਤੇ ਲਵਲੀ ਗਰੁੱਪ ਦੇ ਚੇਅਰਮੈਨ ਸ਼੍ਰੀ ਰਮੇਸ਼ ਮਿੱਤਲ, ਵਾਈਸ ਚੇਅਰਮੈਨ ਸ਼੍ਰੀ ਨਰੇਸ਼ ਮਿੱਤਲ, ਐਲਪੀਯੂ ਦੇ ਚਾਂਸਲਰ ਸ਼੍ਰੀ ਅਸ਼ੋਕ ਮਿੱਤਲ ਅਤੇ ਪ੍ਰੋ ਚਾਂਸਲਰ ਸ਼੍ਰੀਮਤੀ ਰਸ਼ਮੀ ਮਿੱਤਲ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ। ਪ੍ਰੋ ਚਾਂਸਲਰ ਸ਼੍ਰੀਮਤੀ ਰਸ਼ਮੀ ਮਿੱਤਲ ਨੇ ਸੂਚਿਤ ਕੀਤਾ-'ਕੋਕਾ ਕੋਲਾ ਦੇ ਕੋਕ-ਸਟੂਡੀਓ ਪ੍ਰੋਗ੍ਰਾਮ ਨਾਲ ਭਾਗੀਦਾਰੀ ਕਰਕੇ ਅਸੀਂ ਬਹੁਤ ਖੁੱਸ਼ ਹਾਂ ਜਿਸਦੇ ਵਲੋਂ ਸਾਡੇ ਵਿਦਿਆਰਥੀਆਂ ਨੂੰ ਬੇਹਤਰੀਨ ਸੰਗੀਤ ਦਾ ਅਨੁਭਵ ਹੋਇਆ। ਐਲਪੀਯੂ 'ਚ ਅਸੀਂ ਇਸ ਪ੍ਰਕਾਰ ਦੇ ਬੇਹਤਰੀਨ ਇੰਟਰੈਕਟਿਵ ਪ੍ਰੋਗ੍ਰਾਮ ਆਯੋਜਿਤ ਕਰਦੇ ਰਹਿੰਦੇ ਹਾਂ ਜਿਸਦੇ ਦੁਆਰਾ ਵਿਦਿਆਰਥੀ ਇੱਕ ਮੰਚ 'ਤੇ ਆ ਸਕਣ ਅਤੇ ਸਾਕਾਰਾਤਮਕ ਵਾਤਾਵਰਣ ਦੀ ਸੰਰਚਨਾ ਕਰਨ। ਸਾਡੇ ਵਿਦਿਆਰਥੀ ਕੋਕ ਸਟੂਡੀਓ ਦਾ ਇੱਕ ਮੁੱਖ ਭਾਗ ਬਣ ਕੇ ਰੋਮਾਂਚਿਤ ਹਨ ਅਤੇ ਅਮਿਤ ਤ੍ਰਿਵੇਦੀ ਦੀ ਬੇਹਤਰੀਨ ਪੇਸ਼ਕਾਰੀਆਂ 'ਤੇ ਉਹ ਭਾਵਨਾਵਾਂ ਨਾਲ ਭਰ ਗਏ ਹਨ।'ਕੋਕਾ-ਕੋਲਾ ਇੰਡੀਆ ਐਂਡ ਸਾਊਥ-ਏਸ਼ੀਆ ਦੇ ਵਾਈੰਸ ਪ੍ਰੈਜ਼ੀਡੇਂਟ ਸ਼ਰਣਿਕ ਦੇਸਾਨੀ ਨੇ ਕਿਹਾ-'ਸੰਗੀਤ ਇੱਕ ਅਜਿਹੀ ਭਾਸ਼ਾ ਹੈ ਜੋ ਸਾਰੇ ਵਰਗਾਂ ਦੇ ਲੋਕਾਂ ਅਤੇ ਸੱਭਿਆਚਾਰ ਨੂੰ ਜੋੜਦੀ ਹੈ ਅਤੇ ਕੋਕਾ ਕੋਲਾ ਅਜਿਹੀ ਭਾਸ਼ਾ ਨੂੰ ਚੰਗੀ ਤਰ੍ਹਾਂ ਜਾਣਦੀ ਹੈ। ਸਾਨੂੰ ਬੜਾ ਮਾਣ ਮਹਿਸੂਸ ਹੁੰਦਾ ਹੈ ਕਿ ਅਸੀਂ ਦੇਸ਼ ਦੇ ਪ੍ਰਤਿਭਾਸ਼ਾਲੀ ਯੁਵਾਵਾਂ ਨੂੰ ਅੱਗੇ ਲਿਆਂਉਂਦੇ ਹਾਂ ਜਿਸ ਨਾਲ ਸੰਗੀਤ 'ਚ ਮੌਜੂਦ ਭਿੰਨਤਾ ਦਾ ਆਨੰਦ ਲਿਆ ਜਾਂਦਾ ਹੈ।ਕੋਕਾ-ਕੋਲਾ ਇੰਡੀਆ 'ਚ ਹੀ ਵਾਈਸ ਪ੍ਰੈਜ਼ੀਡੇਂਟ ਰਵਿੰਦਰ ਪਾਲ ਸਿੰਘ ਭਾਟੀਆ ਦਾ ਮੰਨਣਾ ਹੈ ਕਿ ਕੋਕਾ-ਕੋਲਾ 'ਚ ਅਸੀਂ ਲਗਾਤਾਰ ਯੁਵਾਵਾਂ ਲਈ ਨਵੇਂ ਮੌਕਿਆਂ ਅਤੇ ਅਨੁਭਵਾਂ ਦੀ ਪਹਿਚਾਣ ਕਰਦੇ ਰਹਿੰਦੇ ਹਾਂ। ਕੋਕ ਸਟੂਡੀਓ ਸਾਡਾ ਇੱਕ ਵਧੀਆ ਪ੍ਰੋਗ੍ਰਾਮ ਹੈ ਅਤੇ ਅਸੀਂ ਸਾਰੇ ਉਨ੍ਹਾਂ ਕਲਾਕਾਰਾਂ 'ਤੇ ਮਾਣ ਮਹਿਸੂਸ ਕਰਦੇ ਹਾਂ ਜਿਹੜੇ ਇਸ ਮੰਚ ਤੋਂ ਸੰਗੀਤ ਨੂੰ ਖੁਸ਼ੀ ਲਈ ਅੱਗੇ ਵਧਾਉਂਦੇ ਹਨ। ਅਸੀਂ ਐਲਪੀਯੂ ਦੇ ਬਹੁਤ ਧੰਨਵਾਦੀ ਹਾਂ ਜਿਸਨੇ ਇੰਨੇ ਵੱਡੇ ਕੈਂਪਸ 'ਚ ਆਯੋਜਨ ਕਰਨ ਅਤੇ ਵਿਦਿਆਰਥੀਆਂ ਨਾਲ ਜੁੜਨ ਦਾ ਮੌਕਾ ਪ੍ਰਦਾਨ ਕੀਤਾ।

 

Tags: Lovely Professional University

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD