Saturday, 18 May 2024

 

 

ਖ਼ਾਸ ਖਬਰਾਂ ਆਪ ਘੋਖ ਕਰੋ ਤੁਹਾਨੂੰ ਕਿਸ ਪਾਰਟੀ ਨੇ ਕੀ ਦਿੱਤਾ: ਸੁਖਬੀਰ ਸਿੰਘ ਬਾਦਲ ਨੇ ਹਰਸਿਮਰਤ ਕੌਰ ਬਾਦਲ ਲਈ ਪ੍ਰਚਾਰ ਕਰਦਿਆਂ ਲੰਬੀ ਦੇ ਲੋਕਾਂ ਨੂੰ ਆਖਿਆ ਮਹਿਲਾਵਾਂ ਨੂੰ ਗਾਲਾਂ, ਲੱਤਾਂ ਅਤੇ ਥੱਪੜ ਮਾਰਨ ਵਾਲੇ ਆਪ ਆਗੂਆਂ ਨੂੰ ਪੰਜਾਬੀ ਮਹਿਲਾਵਾਂ ਸਿਖਾਉਣਗਿਆਂ ਸਬਕ : ਸੁਭਾਸ਼ ਸ਼ਰਮਾ ਮੁੱਖ ਮੰਤਰੀ ਭਗਵੰਤ ਮਾਨ ਨੇ ਕਰਤਾਰਪੁਰ 'ਚ ਜਲੰਧਰ ਤੋਂ ਉਮੀਦਵਾਰ ਪਵਨ ਕੁਮਾਰ ਟੀਨੂੰ ਲਈ ਕੀਤਾ ਚੋਣ ਪ੍ਰਚਾਰ, ਕਿਹਾ- 1 ਜੂਨ ਨੂੰ 'ਝਾੜੂ' ਨਾਲ ਕਰ ਦਿਓ ਸਫ਼ਾਈ ਜੋ ਕਿਹਾ, ਉਸ ਤੋਂ ਵੱਧ ਕੀਤਾ, ਜੋ ਕਹਾਂਗੇ, ਉਸ ਤੋਂ ਵੱਧ ਕਰਾਂਗੇ : ਮੀਤ ਹੇਅਰ ਜੱਦੀ ਪਿੰਡ ਦੇ ਵੋਟਰਾਂ ਨੇ ਜੀਤ ਮਹਿੰਦਰ ਸਿੱਧੂ ਨੂੰ ਹੱਥਾਂ 'ਤੇ ਚੁੱਕਿਆ, ਲੱਡੂਆਂ ਨਾਲ ਵੀ ਤੋਲਿਆ ਮੁੱਖ ਮੰਤਰੀ ਭਗਵੰਤ ਮਾਨ ਨੇ ਹੁਸ਼ਿਆਰਪੁਰ ਤੋਂ 'ਆਪ' ਉਮੀਦਵਾਰ ਡਾ. ਰਾਜਕੁਮਾਰ ਚੱਬੇਵਾਲ ਲਈ ਕੀਤਾ ਚੋਣ ਪ੍ਰਚਾਰ ਵਿਸ਼ਵ ਪੱਧਰੀ ਵਿਦਿਅਰ ਅਦਾਰੇ ਹੋਣਗੇ ਸਥਾਪਿਤ : ਗੁਰਜੀਤ ਸਿੰਘ ਔਜਲਾ ਅਕਾਲੀ ਦਲ ਨੂੰ ਇਕ ਹੋਰ ਝਟਕਾ! ਹੁਸ਼ਿਆਰਪੁਰ ਲੋਕ ਸਭਾ ਹਲਕੇ 'ਚ 'ਆਪ' ਨੂੰ ਮਿਲਿਆ ਹੁਲਾਰਾ ਪਹਿਲੀ ਵਾਰ ਵੋਟ ਪਾਉਣ ਵਾਲੇ ਵੋਟਰ ਬੋਲੇ, ਪਟਿਆਲਾ ਬਣੇ ਸਮਾਰਟ ਅਤੇ ਹੈਰੀਟੇਜ ਸਿਟੀ ਰਾਜਾ ਵੜਿੰਗ ਨੇ ਲੁਧਿਆਣਾ ਵਿੱਚ ਚੋਣ ਪ੍ਰਚਾਰ ਦੌਰਾਨ ਆਰਥਿਕ ਵਿਕਾਸ ਤੇ ਕਿਸਾਨਾਂ ਦੇ ਸਮਰਥਨ ਦਾ ਵਾਅਦਾ ਕੀਤਾ ਵਧਦੀ ਅਪਰਾਧ ਦਰ ਅਤੇ ਡਰੱਗ ਮਾਫੀਆ ਪੰਜਾਬ ਦੀ ਤਰੱਕੀ ਦੇ ਰਾਹ ਵਿੱਚ ਵੱਡੀ ਰੁਕਾਵਟ : ਵਿਜੇ ਇੰਦਰ ਸਿੰਗਲਾ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਭਾਜਪਾ ਜਰੂਰੀ : ਅਰਵਿੰਦ ਖੰਨਾ ਹੁਣ ਮੁੱਕ ਜੂ ਹਨੇਰੀ ਰਾਤ, ਹੱਥ ਬਦਲੇਗਾ ਹਾਲਾਤ -ਗੁਰਜੀਤ ਔਜਲਾ ਪੰਜਾਬ ਦੇ ਅੱਤਵਾਦ ਪੀੜਤਾਂ ਦਾ ਮੁੱਦਾ ਸੰਸਦ 'ਚ ਉਠਾਵਾਂਗੇ: ਡਾ: ਸੁਭਾਸ਼ ਸ਼ਰਮਾ ਲੋਕ ਸਭਾ ਚੋਣਾਂ 'ਚ ਮੇਰੀ ਜਿੱਤ ਦਾ ਮੁੱਖ ਆਧਾਰ ਹੋਵੇਗਾ ਪਟਿਆਲਾ ਵਾਸੀਆਂ ਦਾ ਭਰੋਸਾ : ਪ੍ਰਨੀਤ ਕੌਰ ਜਨਤਕ, ਨਿੱਜੀ ਦੁਕਾਨਾਂ ਅਤੇ ਵਪਾਰਕ ਅਦਾਰਿਆਂ ਦੇ ਨਾਮ ਪੰਜਾਬੀ ਭਾਸ਼ਾ (ਗੁਰਮੁਖੀ ਲਿਪੀ) ਵਿਚ ਲਿਖੇ ਜਾਣ : ਰਾਜੇਸ਼ ਧੀਮਾਨ ਜ਼ਿਲ੍ਹਾ ਚੋਣ ਅਫਸਰ ਪਰਨੀਤ ਸ਼ੇਰਗਿੱਲ ਨੇ ਚੋਣ ਅਬਜ਼ਰਬਰਾਂ ਦੀ ਹਾਜਰੀ ਵਿੱਚ ਉਮੀਦਵਾਰਾਂ ਨੂੰ ਅਲਾਟ ਕੀਤੇ ਚੋਣ ਨਿਸ਼ਾਨ ਮੁੱਖ ਮੰਤਰੀ ਦੱਸਣ ਕਿ ਉਹਨਾਂ ਦੀ ਸਰਕਾਰ ਨਹਿਰੀ ਪਟਵਾਰੀਆਂ ਨੂੰ ਜਾਅਲੀ ਐਂਟਰੀਆਂ ਪਾ ਕੇ ਨਹਿਰੀ ਪਾਣੀ ਪੰਜਾਬ ਦੇ ਸਾਰੇ ਖੇਤਾਂ ਤੱਕ ਪਹੁੰਚਣ ਦੇ ਝੂਠੇ ਦਾਅਵਿਆਂ ਵਾਸਤੇ ਮਜਬੂਰ ਕਿਉਂ ਕਰ ਰਹੀ ਹੈ : ਅਕਾਲੀ ਦਲ ਵੋਟਰ ਹੈ ਆਜ ਕਾ ਅਰਜੁਨ ਸ਼ਕਸ਼ਮ ਐਪ ਨੂੰ ਦਰਸਾਉਂਦਾ ਚਿੱਤਰ ਜਾਰੀ ਇੱਕ ਮਹੀਨੇ ਤੋਂ ਵੀ ਘੱਟ ਸਮੇਂ ਵਿੱਚ ਕਿਸਾਨਾਂ ਦੇ ਕਰਜ਼ੇ ਮੁਆਫ਼ ਹੋਣਗੇ : ਅਮਰਿੰਦਰ ਸਿੰਘ ਰਾਜਾ ਵੜਿੰਗ ਪੰਜਾਬ ਪੁਲਿਸ ਸੂਬੇ ਵਿੱਚ ਸੁਤੰਤਰ ਅਤੇ ਨਿਰਪੱਖ ਚੋਣਾਂ ਨੂੰ ਯਕੀਨੀ ਬਣਾਉਣ ਲਈ ਵਚਨਬੱਧ - ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ

 

ਦਮਦਮੀ ਟਕਸਾਲ ਵਲੋਂ ਬਾਬਾ ਜਵਾਹਰ ਦਾਸ ਜੀ 100ਵੀਂ ਬਰਸੀ 'ਤੇ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ

ਡੇਰਾ ਬਾਬਾ ਜਵਾਹਰਦਾਸ ਵਿਖੇ ਤਿੰਨ ਰੋਜ਼ਾ ਮਹਾਨ ਗੁਰਮਤਿ ਸਮਾਗਮ 27 ਤੋਂ 28 ਤੱਕ ਹੋਵੇਗਾ : ਗਿ: ਹਰਨਾਮ ਸਿੰਘ ਖਾਲਸਾ

5 Dariya News

5 Dariya News

5 Dariya News

ਸੂਸਾਂ/ਹੁਸ਼ਿਆਰਪੁਰ , 22 Sep 2019

ਦਮਦਮੀ ਟਕਸਾਲ ਵਲੋਂ ਬਾਬਾ ਜਵਾਹਰ ਦਾਸ ਜੀ ਦੀ 100ਵੀਂ ਬਰਸੀ ਦੇ ਸੰਬੰਧ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜਾਂ ਪਿਆਰਿਆਂ ਦੀ ਅਗਵਾਈ 'ਚ ਡੇਰਾ ਜਵਾਹਰ ਦਾਸ ਜੀ, ਪਿੰਡ ਸੂਸਾਂ, ਜਿਲਾ ਹੁਸ਼ਿਆਰਪੁਰ ਤੋਂ ਸਜਾਏ ਗਏ ਨਗਰ ਕੀਰਤਨ ਦੌਰਾਨ ਹਜਾਰਾਂ ਸੰਗਤਾਂ ਨੇ ਗਡੀਆਂ ਕਾਰਾਂ ਟਰੈਕਟਰ ਟਰਾਲੀਆਂ ਰਾਹੀਂ ਪੂਰੀ ਸ਼ਰਧਾ ਅਤੇ ਹੁੰਮ ਹੁੰਮਾ ਕੇ ਹਿੱਸਾ ਲਿਆ।ਇਸ ਮੌਕੇ ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਪੰਜ ਪਿਆਰਿਆ ਅਤੇ ਨਿਸ਼ਾਨਚੀਆਂ ਨੂੰ ਸਿਰੋਪਾਓ ਨਾਲ ਸਨਮਾਨਿਤ ਕੀਤਾ ਅਤੇ ਖੁਸ਼ੀ ਦਾ ਪ੍ਰਗਟਵਾ ਕਰਦਿਆਂ ਕਿਹਾ ਕਿ ਸਾਨੂੰ ਜੀਵਨ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਅਤੇ ਬਾਬਾ ਜਵਾਹਰ ਦਾਸ ਜੀ ਦੀ 100ਵੀਂ ( ਸ਼ਤਾਬਦੀ) ਬਰਸੀ ਮਨਾਉਣ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਉਹਨਾਂ ਪ੍ਰਾਣੀਆਂ ਨੂੰ ਅਮ੍ਰਿਤ ਛਕਣ, ਨਾਮ ਬਾਣੀ ਨਾਲ ਜੁੜਣ ਅਤੇ ਗੁਰੂ ਸਾਹਿਬਾਨ ਦੇ ਸਾਂਝੀਵਾਲਤਾ ਦਾ ਸੰਦੇਸ਼ ਅਤੇ ਵਿਚਾਰਧਾਰਾ ਨੂੰ ਘਰ ਘਰ ਪਹੁੰਚਾਉਣ ਦੀ ਅਪੀਲ ਕੀਤੀ। ਅਰਦਾਸ ਉਪਰੰਤ ਨਗਰ ਕੀਰਤਨ ਪੂਰੀ ਸ਼ਾਨੋ ਸ਼ੌਕਤ, ਪੰਥਕ ਜਾਹੋ-ਜਲਾਲ ਅਤੇ ਨਗਾਰੇ ਦੀ ਚੋਟ ਲਾਉਦਿਆਂ ਤੇ ਜੈਕਾਰਿਆਂ ਦੀ ਗੂੰਜ ਨਾਲ ਰਵਾਨਾ ਹੋਇਆ। ਇਸ ਮੌਕੇ ਸਮੂਹ ਸੰਗਤਾਂ ਵਲੋਂ ਫੁਲਾਂ ਦੀ ਵਰਖਾ ਕੀਤੀ ਗਈ, ਗਤਕੇ ਦੀਆਂ ਟੀਮਾਂ ਦੇ ਨੋਜਵਨਾਂ ਵਲੋਂ ਗਤਕੇ ਦੇ ਜੌਹਰ ਵਿਖਾਏ ਗਏ। ਨਗਰ ਕੀਰਤਨ ਦਾ ਪਿੰਡਾਂ ਵਿਚ ਥਾਂ ਥਾਂ ਸਵਾਗਤ ਕੀਤਾ ਗਿਆ। ਇਸ ਖੁਸ਼ੀ ਦੇ ਮੌਕੇ ਥਾਂ ਥਾਂ ਲਗੇ ਸਵਾਗਤੀ ਗੇਟਾਂ ਅਤੇ ਰਸਤਿਆਂ 'ਚ ਲਗਾਏ ਕੇਸਰੀ ਝੰਡਿਆਂ ਨਾਲ ਸਾਰਾ ਇਲਾਕਾ ਹੀ ਖਾਲਸਾਈ ਰੰਗ ਵਿਚ ਰੰਗਿਆ ਹੋਇਆ ਸੀ। ਚਾਹ ਪਕੌੜੇ, ਫਲਾਂ ਅਤੇ ਛਬੀਲਾਂ ਤੋਂ ਇਲਾਵਾ ਗੁਰੂ ਕਾ ਲੰਗਰ ਥਾਂ ਥਾਂ ਅਟੁੱਟ ਵਰਤਿਆ। ਸੰਗਤਾਂ 'ਚ ਗੁਰੂ ਸਾਹਿਬ ਪ੍ਰਤੀ ਸ਼ਰਧਾ, ਵੈਰਾਗ ਅਤੇ ਉਤਸ਼ਾਹ ਦੇਖਿਆਂ ਹੀ ਬਣਦਾ ਸੀ।

 ਨਗਰ ਕੀਰਤਨ ਦੇ ਪ੍ਰਬੰਧਕ ਗਿਆਨੀ ਜੀਵਾ ਸਿੰਘ ਅਤੇ ਗਿਆਨੀ ਸਾਹਿਬ ਸਿੰਘ ਨੇ ਦਸਿਆ ਕਿ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਦੇ ਪ੍ਰਬੰਧ ਅਧੀਨ ਚਲ ਰਹੇ ਡੇਰਾ ਬਾਬਾ ਜਵਾਹਰ ਦਾਸ ਜੀ ਵਿਖੇ ਹਰ ਸਾਲ ਸੰਗਤਾਂ ਦੀ ਭਾਰੀ ਹਾਜਰੀ ਵਿਚ ਸੰਤ ਬਾਬਾ ਜਵਾਹਰ ਦਾਸ ਦੀ ਬਰਸੀ ਭਾਰੀ ਸ਼ਰਧਾ ਅਤੇ ਬੜੀ ਧੂਮ ਧਾਮ ਨਾਲ ਮਨਾਈ ਜਾਂਦੀ ਰਹੀ ਹੈ। ਅਜ ਦਾ ਨਗਰ ਕੀਰਤਨ ਪਿੰਡ ਸੂਸਾਂ ਤੋਂ  'ਚ ਚਲ ਕੇ ਪਿੰਡ ਗਰੋਆ, ਲੰਮੇ, ਕਾਣੇ, ਪੰਡੋਰੀ ਫੰਬੀਆਂ, ਨੰਦਾਚੌਰ, ਪੱਜੋਦਿਓਤਾ, ਕਾਲੂ ਵਾਹਰ, ਬੂਬਾਂ, ਬਹਿਰਾਮ ਭੋਗਪੁਰਾ, ਬਿਨਪਾਲਕੇ, ਘੋੜਾਬਾਹੀ, ਲਾਹਦੜਾ, ਚੱਕ ਝੰਡੂ, ਮਾਣਕਰਾਏ, ਇੱਟਾਂਬੱਧੀ, ਧਮੂਲੀ ਤੋਂ ਹੁੰਦਾ ਹੋਇਆ ਡੇਰਾ ਜਵਾਹਰ ਦਾਸ ਵਿਖੇ ਸਮਾਪਤੀ ਕੀਤੀ ਗਈ। ਉਹਨਾਂ ਦਸਿਆ ਕਿ 100ਵੀਂ ਬਰਸੀ ਸੰਬੰਧੀ ਤਿੰਨ ਰੋਜ਼ਾ ਮਹਾਨ ਗੁਰਮਤਿ ਸਮਾਗਮ 26 ਤੋਂ 28 ਸਤੰਬਰ ਤੱਕ ਮਨਾਇਆ ਜਾਵੇਗਾ। ਜਿਸ ਵਿਚ ਅਹਿਮ ਪੰਥਕ ਸ਼ਖਸ਼ੀਅਤਾਂ ਹਾਜਰੀਆਂ ਭਰਨਗੀਆਂ।ਨਗਰ ਕੀਰਤਨ 'ਚ ਹੋਰਨਾਂ ਤੋਂ ਇਲਾਵਾ ਬਾਬਾ ਕਰਮਜੀਤ ਸਿੰਘ ਟਿੱਬਾ ਸਾਹਿਬ, ਬਾਬਾ ਅਜੀਤ ਸਿੰਘ ਮੁਖੀ ਤਰਨਾ ਦਲ, ਗਿਆਨੀ ਜੀਵਾ ਸਿੰਘ, ਗਿਆਨੀ ਸਾਹਿਬ ਸਿੰਘ, ਜਥੇ: ਜਰਨੈਲ ਸਿੰਘ, ਜਥੇ: ਸੁਖਦੇਵ ਸਿੰਘ ਅਨੰਦਪੁਰ ਸਾਹਿਬ, ਜਥੇ: ਤਰਲੋਚਨ ਸਿੰਘ ਹੁਸ਼ਿਆਰਪੁਰ, ਭਾਈ ਰਵਿੰਦਰਪਾਲ ਸਿੰਘ ਰਾਜੂ, ਭਾਈ ਹਰਵਿੰਦਰ ਸਿੰਘ ਰਿਪਲ, ਮਾ: ਸੁਖਵਿੰਦਰ ਸਿੰਘ, ਭਾਈ ਹਰਦੇਵ ਸਿੰਘ, ਮਾ: ਰੋਬੀ, ਭਾਈ ਹਰਵਿੰਦਰ ਸਿੰਘ , ਗੁਰਦੀਪ ਸਿੰਘ, ਭਾਈ ਗੁਰਦੇਵ ਸਿੰਘ ਹੈਡ ਗ੍ਰੰਥੀ, ਮਾ: ਹਰਭਜਨ ਸਿੰਘ, ਸਰਪੰਚ ਬੀਬੀ ਬਲਬੀਰ ਕੌਰ, ਰਸ਼ਪਾਲ ਸਿੰਘ ਗੋਨਾ, ਬਿਟੂ ਨੰਬਰਦਾਰ, ਸ: ਅਵਤਾਰ ਸਿੰਘ, ਸ: ਨਸੀਬ ਸਿੰਘ ਪ੍ਰਮਜੀਤ ਸਿੰਘ ਕਾਨੂਵਾਹਰ, ਰਾਜ ਕੁਮਾਰ ਰਾਜਾ ਪ੍ਰਧਾਨ, ਗੁਰਵਿੰਦਰ ਸਿੰਘ ਕਿਸ਼ਨ ਪੁਰ, ਹਰਵਿੰਦਰ ਸਿੰਘ ਸਿੱਧੂ, ਧਰਮਿੰਦਰ ਸਿੰਘ ਕਾਕਾ, ਬਲਵੰਤ ਸਿੰਘ ਬਹਿਰਾਮ ਫਰਿਸ਼ਤਾ, ਮਨਪ੍ਰੀਤ ਸਿੰਘ ਨੰਦਾ ਚੌਰ, ਸਰਪੰਚ ਨਵਰੂਪ ਸਿੰਘ ਕਾਲੂਵਾਹਰ, ਮਨਜੀਤ ਸਿੰਘ ਬਹਿਰਾਮ , ਬੀਬੀ ਬਲਬੀਰ ਕੌਰ ਬੁਬ, ਗੁਰਵਿੰਦਰ ਸਿੰਘ ਆਹਰ, ਬਲਵੀਰ ਸਿੰਘ ਆਹਰ, ਮਨਜਿੰਦਰ ਸਿੰਘ ਸਰਪੰਚ, ਗਬਰਜੀਤ ਸਿੰਘ ਨੰਦਾ ਚੌਹਰ, ਬਲਵੰਤ ਸਿੰਘ ਬਰਿਆਲ, ਜਗਵਿੰਦਰ ਸਿੰਘ ਨੰਦਾ ਚਾਰ, ਬਲਵੀਰ ਸਿੰਘ ਕਾਣੇ, ਅਸ਼ੌਕ ਕੁਮਾਰ ਸਰਪੰਚ ਕਾਣੇ ਅਤੇ ਸਰਪੰਚ ਸੁਰਿੰਦਰ ਸਿੰਘ ਲੰਮੇ ਵੀ ਮੌਜੂਦ ਸਨ।

 

Tags: Harnam Singh Khalsa

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD