ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਚਨਬੱਧ ਹੈ ਕਿ ਘਰ-ਘਰ ਰੋਜ਼ਗਾਰ ਯੋਜਨਾ ਦੇ ਤਹਿਤ ਵੱਧ ਤੋਂ ਵੱਧ ਬੇਰੋਜਗਾਰਾਂ ਨੂੰ ਰੋਜ਼ਗਾਰ ਦਿੱਤਾ ਜਾ ਸਕੇ ਅਤੇ ਅਪਣੇ ਹੁਣ ਤੱਕ ਦੇ ਕਾਰਜਕਾਲ ਦੋਰਾਨ ਕੈਪਟਨ ਅਮਰਿੰਦਰ ਸਿੰਘ ਜੀ ਨੇ ਜੋ ਲੋਕਾਂ ਨਾਲ ਵਾਅਦੇ ਕੀਤੇ ਸੀ ਉਨ੍ਹਾਂ ਨੂੰ ਪੂਰਾ ਵੀ ਕੀਤਾ ਜਾ ਰਿਹਾ ਹੈ। ਇਹ ਪ੍ਰਗਟਾਵਾ ਸ੍ਰੀ ਜੋਗਿੰਦਰ ਪਾਲ ਵਿਧਾਇਕ ਹਲਕਾ ਭੋਆ ਨੇ ਅਮਨ ਭੱਲਾ ਇੰਜੀਨੀਅਰਿੰਗ ਕਾਲਜ ਕੋਟਲੀ ਪਠਾਨਕੋਟ ਕੈਂਪਸ ਵਿਖੇ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਅਧੀਨ ਲਗਾਏ ਗਏ ਜਿਲਾ੍ਹ ਪੱਧਰੀ ਰੋਜ਼ਗਾਰ ਮੇਲੇ ਦੇ ਪਹਿਲੇ ਦਿਨ ਸੰਬੋਧਨ ਕਰਦਿਆਂ ਕੀਤਾ। ਜਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਘਰ ਘਰ ਰੋਜਗਾਰ ਅਧੀਨ ਜਿਲ੍ਹਾ ਪਠਾਨਕੋਟ ਵਿੱਚ 20 ਸਤੰਬਰ ਤੋਂ 26 ਸਤੰਬਰ, 2019 ਤੱਕ 5ਵੇਂ ਮੈਗਾ ਰੋਜ਼ਗਾਰ ਮੇਲੇ ਸ੍ਰੀ ਰਾਮਵੀਰ ਡਿਪਟੀ ਕਮਿਸ਼ਨਰ ਪਠਾਨਕੋਟ ਦੀ ਪ੍ਰਧਾਨਗੀ ਵਿੱਚ ਲਗਾਏ ਜਾਣੇ ਹਨ।ਰੋਜਗਾਰ ਮੇਲੇ ਦੇ ਪਹਿਲੇ ਦਿਨ ਕਰੀਬ 1460 ਬੇਰੋਜਗਾਰ ਨੋਜਵਾਨਾਂ ਦੀ ਰਜਿਸਟ੍ਰੇਸ਼ਨ ਹੋਈ ਅਤੇ ਨੋਜਵਾਨਾਂ ਨੂੰ ਵੱਖ ਵੱਖ ਕੰਪਨੀਆਂ ਵੱਲੋਂ ਰੋਜਗਾਰ ਦਿੱਤਾ ਗਿਆ। ਰੋਜਗਾਰ ਮੇਲੇ ਦੇ ਪਹਿਲੇ ਦਿਨ ਸ੍ਰੀ ਜੋਗਿੰਦਰ ਪਾਲ ਵਿਧਾਇਕ ਹਲਕਾ ਭੋਆ ਮੁੱਖ ਮਹਿਮਾਨ ਅਤੇ ਸ੍ਰੀ ਰਾਮਵੀਰ ਡਿਪਟੀ ਕਮਿਸ਼ਨਰ ਪਠਾਨਕੋਟ ਵਿਸ਼ੇਸ ਤੋਰ ਤੇ ਹਾਜ਼ਰ ਹੋਏ ਸਨ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਬਲਰਾਜ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ),ਰਮਨ ਭੱਲਾ ਚੇਅਰਮੈਨ ਅਮਨ ਭੱਲਾ ਇੰਜੀਨਿਰਿੰਗ ਕਾਲਜ ਕੋਟਲੀ ਪਠਾਨਕੋਟ, ਅੰਨੂ ਭੱਲਾ ਅਤੇ ਹੋਰ ਵੱਖ ਵੱਖ ਸਬੰਧਤ ਵਿਭਾਗਾਂ ਦੇ ਜਿਲ੍ਹਾ ਅਧਿਕਾਰੀ ਵੀ ਹਾਜ਼ਰ ਸਨ।ਰੋਜਗਾਰ ਮੇਲੇ ਦਾ ਅਰੰਭ ਸ੍ਰੀ ਰਾਮਵੀਰ ਡਿਪਟੀ ਕਮਿਸ਼ਨਰ ਪਠਾਨਕੋਟ , ਸ੍ਰੀ ਜੋਗਿੰਦਰ ਪਾਲ ਵਿਧਾਇਕ ਹਲਕਾ ਭੋਆ ਵੱਲੋਂ ਦੀਪਕ ਰੋਸ਼ਨ ਕਰਕੇ ਕੀਤਾ ਗਿਆ। ਇਸ ਤੋਂ ਬਾਅਦ ਉਨ੍ਹਾਂ ਵੱਲੋਂ ਰੋਜਗਾਰ ਮੇਲੇ ਅੰਦਰ ਲਗਾਏ ਗਏ ਵੱਖ ਵੱਖ ਕੰਪਨੀਆਂ ਦੇ ਟੇਬਲਾਂ ਤੇ ਜਾ ਕੇ ਮੋਕੇ ਤੇ ਲਈ ਜਾ ਰਹੀ ਇੰੰਟਰਵਿਓ ਦੇ ਬਾਰੇ ਜਾਣਕਾਰੀ ਪ੍ਰਾਪਤ ਕੀਤੀ।
ਇਸ ਮੋਕੇ ਤੇ ਸੰਬੋਧਤ ਕਰਦਿਆਂ ਸ੍ਰੀ ਜੋਗਿੰਦਰ ਪਾਲ ਵਿਧਾਇਕ ਹਲਕਾ ਭੋਆ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਨੇ ਸੱਤਾ ਵਿੱਚ ਆਉਂਣ ਤੋਂ ਪਹਿਲਾ ਜੋ ਵੀ ਵਾਅਦੇ ਕੀਤੇ ਸੀ ਉਨ੍ਹਾਂ ਤੇ ਖਰਾ ਉਤਰਦਿਆਂ ਹੋਇਆ ਕੈਪਟਨ ਸਾਹਿਬ ਹਰ ਵਾਅਦਾ ਪੂਰਾ ਕਰਨ ਵਿੱਚ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਪੈਨਸ਼ਨ ਵਿੱਚ ਵਾਧਾ, ਸਗੂਨ ਸਕੀਮ ਵਿੱਚ ਵਾਧਾ, ਨਸਿਆਂ ਤੇ ਕੰਟਰੋਲ ਅਤੇ ਹੋਰ ਕਈ ਅਜਿਹੇ ਵਾਅਦੇ ਜੋ ਉਨ੍ਹਾਂ ਜਨਤਾ ਨਾਲ ਕੀਤੇ ਸਨ ਉਨ੍ਹ੍ਹਾਂ ਨੂੰ ਪੂਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਫਿਰ ਤੋਂ ਹਰਿਆ ਭਰਿਆ ਅਤੇ ਖੂਸੀਆਂ ਵਾਲਾ ਸੂਬਾ ਬਣਾਉਂਣਾ ਸਾਡੇ ਹੱਥ ਹੈ ਸਾਨੂੰ ਚਾਹੀਦਾ ਹੈ ਕਿ ਅਸੀਂ ਵੀ ਅਪਣੀ ਜਿਮੇਦਾਰੀ ਸਮਝੀਏ।ਸ੍ਰੀ ਰਾਮਵੀਰ ਡਿਪਟੀ ਕਮਿਸ਼ਨਰ ਪਠਾਨਕੋਟ ਦੱਸਿਆ ਕਿ ਪੰਜਾਬ ਸਰਕਾਰ ਦੇ ਉਪਰਾਲਿਆ ਸਦਕਾ ਜਿਲ੍ਹਾ ਪਠਾਨਕੋਟ ਵਿੱਚ ਘਰ ਘਰ ਰੋਜਗਾਰ ਯੋਜਨਾ ਅਧੀਨ ਰੋਜ਼ਗਾਰ ਬਿਉਰੋ ਸਥਾਪਿਤ ਕੀਤੇ ਗਿਆ ਹੈ ਜਿਸ ਦੇ ਕੰਮ ਨੂੰ ਅੱਗੇ ਵਧਾਉਂਦੇ ਹੋਏ ਪਠਾਨਕੋਟ ਜਿਲ੍ਹੇ ਵਿੱਚ ਸਤੰਬਰ ਮਹੀਨੇ ਦੋਰਾਨ ਲਗਾਏ ਜਾਣ ਵਾਲੇ ਮੈਗਾ ਰੁਜਗਾਰ ਮੇਲਿਆਂ ਦਾ ਅਰੰਭ ਕੀਤਾ ਗਿਆ ਹੈ। ਪਹਿਲਾ ਮੈਗਾ ਜਾਬ ਫੇਅਰ ਅਮਨ ਭੱਲਾ ਇੰਜੀਅਰਿੰਗ ਕਾਲਜ ਕੋਟਲੀ ਜਿਲ੍ਹਾ ਪਠਾਨਕੋਟ ਲਗਾਇਆ ਗਿਆ ਹੈ ਅਤੇ ਦੂਸਰਾ ਰੁਜਗਾਰ ਮੇਲਾ 24 ਸਤੰਬਰ ਨੂੰ ਗੋਰਮਿੰਟ ਆਈ.ਟੀ.ਆਈ. ਲੜਕੇ ਪਠਾਨਕੋਟ ਅਤੇ ਤੀਸਰਾ ਰੁਜਗਾਰ ਮੇਲਾ 26 ਸਤੰਬਰ ਨੂੰ ਸ੍ਰੀ ਸਾਂਈ ਕਾਲਜ ਬੰਧਾਨੀ ਪਠਾਨਕੋਟ ਵਿਖੇ ਲਗਾਇਆ ਜਾਵੇਗਾ । ਉਨ੍ਹਾਂ ਦੱਸਿਆ ਕਿ ਇਨ੍ਹਾਂ ਮੇਲਿਆ ਵਿੱਚ ਪੰਜਾਬ ਭਰ ਤੋਂ ਕੰਪਨੀਆਂ ਹਿੱਸਾ ਲੈ ਰਹੀਆਂ ਹਨ ਅਤੇ ਅੱਜ ਦੇ ਰੁਜਗਾਰ ਮੇਲੇ ਵਿੱਚ ਕਰੀਬ 45 ਕੰਪਨੀਆਂ ਨੇ ਹਿੱਸਾ ਲਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੰਪਨੀਆਂ ਵੱਲੋਂ ਮੋਕੇ ਤੇ ਹੀ ਨੋਜੁਆਨਾ ਦੀ ਇੰਟਰਵਿਉ ਕੀਤੀ ਗਈ । ਉਨਾਂ ਨੇ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਨਾਂ ਮੇਲਿਆ ਵਿੱਚ ਵਧ ਚੜ੍ਹ ਕੇ ਹਿੱਸਾ ਲੈਣ । ਇਸ ਮੋਕੇ ਤੇ ਸ੍ਰੀ ਰਮਨ ਭੱਲਾ ਚੇਅਰਮੈਨ ਅਮਨ ਭੱਲਾ ਇੰਜੀਨਿਰਿੰਗ ਕਾਲਜ ਕੋਟਲੀ ਵੱਲੋਂ ਪੰਜਾਬ ਸਰਕਾਰ ਦੇ ਉਪਰਾਲਿਆਂ ਦੀ ਪ੍ਰਸੰਸਾ ਕੀਤੀ ਅਤੇ ਇਸ ਰੁਜਗਾਰ ਮੇਲੇ ਦੋਰਾਨ ਹਾਜ਼ਰ ਹੋਈਆਂ ਵੱਖ ਵੱਖ ਕੰਪਨੀਆਂ ਦੇ ਨੁਮਾਇੰਦਿਆਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਤ ਕੀਤਾ ਗਿਆ।