Saturday, 18 May 2024

 

 

ਖ਼ਾਸ ਖਬਰਾਂ ਆਪ ਘੋਖ ਕਰੋ ਤੁਹਾਨੂੰ ਕਿਸ ਪਾਰਟੀ ਨੇ ਕੀ ਦਿੱਤਾ: ਸੁਖਬੀਰ ਸਿੰਘ ਬਾਦਲ ਨੇ ਹਰਸਿਮਰਤ ਕੌਰ ਬਾਦਲ ਲਈ ਪ੍ਰਚਾਰ ਕਰਦਿਆਂ ਲੰਬੀ ਦੇ ਲੋਕਾਂ ਨੂੰ ਆਖਿਆ ਮਹਿਲਾਵਾਂ ਨੂੰ ਗਾਲਾਂ, ਲੱਤਾਂ ਅਤੇ ਥੱਪੜ ਮਾਰਨ ਵਾਲੇ ਆਪ ਆਗੂਆਂ ਨੂੰ ਪੰਜਾਬੀ ਮਹਿਲਾਵਾਂ ਸਿਖਾਉਣਗਿਆਂ ਸਬਕ : ਸੁਭਾਸ਼ ਸ਼ਰਮਾ ਮੁੱਖ ਮੰਤਰੀ ਭਗਵੰਤ ਮਾਨ ਨੇ ਕਰਤਾਰਪੁਰ 'ਚ ਜਲੰਧਰ ਤੋਂ ਉਮੀਦਵਾਰ ਪਵਨ ਕੁਮਾਰ ਟੀਨੂੰ ਲਈ ਕੀਤਾ ਚੋਣ ਪ੍ਰਚਾਰ, ਕਿਹਾ- 1 ਜੂਨ ਨੂੰ 'ਝਾੜੂ' ਨਾਲ ਕਰ ਦਿਓ ਸਫ਼ਾਈ ਜੋ ਕਿਹਾ, ਉਸ ਤੋਂ ਵੱਧ ਕੀਤਾ, ਜੋ ਕਹਾਂਗੇ, ਉਸ ਤੋਂ ਵੱਧ ਕਰਾਂਗੇ : ਮੀਤ ਹੇਅਰ ਜੱਦੀ ਪਿੰਡ ਦੇ ਵੋਟਰਾਂ ਨੇ ਜੀਤ ਮਹਿੰਦਰ ਸਿੱਧੂ ਨੂੰ ਹੱਥਾਂ 'ਤੇ ਚੁੱਕਿਆ, ਲੱਡੂਆਂ ਨਾਲ ਵੀ ਤੋਲਿਆ ਮੁੱਖ ਮੰਤਰੀ ਭਗਵੰਤ ਮਾਨ ਨੇ ਹੁਸ਼ਿਆਰਪੁਰ ਤੋਂ 'ਆਪ' ਉਮੀਦਵਾਰ ਡਾ. ਰਾਜਕੁਮਾਰ ਚੱਬੇਵਾਲ ਲਈ ਕੀਤਾ ਚੋਣ ਪ੍ਰਚਾਰ ਵਿਸ਼ਵ ਪੱਧਰੀ ਵਿਦਿਅਰ ਅਦਾਰੇ ਹੋਣਗੇ ਸਥਾਪਿਤ : ਗੁਰਜੀਤ ਸਿੰਘ ਔਜਲਾ ਅਕਾਲੀ ਦਲ ਨੂੰ ਇਕ ਹੋਰ ਝਟਕਾ! ਹੁਸ਼ਿਆਰਪੁਰ ਲੋਕ ਸਭਾ ਹਲਕੇ 'ਚ 'ਆਪ' ਨੂੰ ਮਿਲਿਆ ਹੁਲਾਰਾ ਪਹਿਲੀ ਵਾਰ ਵੋਟ ਪਾਉਣ ਵਾਲੇ ਵੋਟਰ ਬੋਲੇ, ਪਟਿਆਲਾ ਬਣੇ ਸਮਾਰਟ ਅਤੇ ਹੈਰੀਟੇਜ ਸਿਟੀ ਰਾਜਾ ਵੜਿੰਗ ਨੇ ਲੁਧਿਆਣਾ ਵਿੱਚ ਚੋਣ ਪ੍ਰਚਾਰ ਦੌਰਾਨ ਆਰਥਿਕ ਵਿਕਾਸ ਤੇ ਕਿਸਾਨਾਂ ਦੇ ਸਮਰਥਨ ਦਾ ਵਾਅਦਾ ਕੀਤਾ ਵਧਦੀ ਅਪਰਾਧ ਦਰ ਅਤੇ ਡਰੱਗ ਮਾਫੀਆ ਪੰਜਾਬ ਦੀ ਤਰੱਕੀ ਦੇ ਰਾਹ ਵਿੱਚ ਵੱਡੀ ਰੁਕਾਵਟ : ਵਿਜੇ ਇੰਦਰ ਸਿੰਗਲਾ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਭਾਜਪਾ ਜਰੂਰੀ : ਅਰਵਿੰਦ ਖੰਨਾ ਹੁਣ ਮੁੱਕ ਜੂ ਹਨੇਰੀ ਰਾਤ, ਹੱਥ ਬਦਲੇਗਾ ਹਾਲਾਤ -ਗੁਰਜੀਤ ਔਜਲਾ ਪੰਜਾਬ ਦੇ ਅੱਤਵਾਦ ਪੀੜਤਾਂ ਦਾ ਮੁੱਦਾ ਸੰਸਦ 'ਚ ਉਠਾਵਾਂਗੇ: ਡਾ: ਸੁਭਾਸ਼ ਸ਼ਰਮਾ ਲੋਕ ਸਭਾ ਚੋਣਾਂ 'ਚ ਮੇਰੀ ਜਿੱਤ ਦਾ ਮੁੱਖ ਆਧਾਰ ਹੋਵੇਗਾ ਪਟਿਆਲਾ ਵਾਸੀਆਂ ਦਾ ਭਰੋਸਾ : ਪ੍ਰਨੀਤ ਕੌਰ ਜਨਤਕ, ਨਿੱਜੀ ਦੁਕਾਨਾਂ ਅਤੇ ਵਪਾਰਕ ਅਦਾਰਿਆਂ ਦੇ ਨਾਮ ਪੰਜਾਬੀ ਭਾਸ਼ਾ (ਗੁਰਮੁਖੀ ਲਿਪੀ) ਵਿਚ ਲਿਖੇ ਜਾਣ : ਰਾਜੇਸ਼ ਧੀਮਾਨ ਜ਼ਿਲ੍ਹਾ ਚੋਣ ਅਫਸਰ ਪਰਨੀਤ ਸ਼ੇਰਗਿੱਲ ਨੇ ਚੋਣ ਅਬਜ਼ਰਬਰਾਂ ਦੀ ਹਾਜਰੀ ਵਿੱਚ ਉਮੀਦਵਾਰਾਂ ਨੂੰ ਅਲਾਟ ਕੀਤੇ ਚੋਣ ਨਿਸ਼ਾਨ ਮੁੱਖ ਮੰਤਰੀ ਦੱਸਣ ਕਿ ਉਹਨਾਂ ਦੀ ਸਰਕਾਰ ਨਹਿਰੀ ਪਟਵਾਰੀਆਂ ਨੂੰ ਜਾਅਲੀ ਐਂਟਰੀਆਂ ਪਾ ਕੇ ਨਹਿਰੀ ਪਾਣੀ ਪੰਜਾਬ ਦੇ ਸਾਰੇ ਖੇਤਾਂ ਤੱਕ ਪਹੁੰਚਣ ਦੇ ਝੂਠੇ ਦਾਅਵਿਆਂ ਵਾਸਤੇ ਮਜਬੂਰ ਕਿਉਂ ਕਰ ਰਹੀ ਹੈ : ਅਕਾਲੀ ਦਲ ਵੋਟਰ ਹੈ ਆਜ ਕਾ ਅਰਜੁਨ ਸ਼ਕਸ਼ਮ ਐਪ ਨੂੰ ਦਰਸਾਉਂਦਾ ਚਿੱਤਰ ਜਾਰੀ ਇੱਕ ਮਹੀਨੇ ਤੋਂ ਵੀ ਘੱਟ ਸਮੇਂ ਵਿੱਚ ਕਿਸਾਨਾਂ ਦੇ ਕਰਜ਼ੇ ਮੁਆਫ਼ ਹੋਣਗੇ : ਅਮਰਿੰਦਰ ਸਿੰਘ ਰਾਜਾ ਵੜਿੰਗ ਪੰਜਾਬ ਪੁਲਿਸ ਸੂਬੇ ਵਿੱਚ ਸੁਤੰਤਰ ਅਤੇ ਨਿਰਪੱਖ ਚੋਣਾਂ ਨੂੰ ਯਕੀਨੀ ਬਣਾਉਣ ਲਈ ਵਚਨਬੱਧ - ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ

 

ਦਮਦਮੀ ਟਕਸਾਲ ਵਲੋਂ ਪਟਿਆਲਾ ਵਿਖੇ ਕਰਾਇਆ ਗਿਆ ਅੰਤਰਾਸ਼ਟਰੀ ਸੈਮੀਨਾਰ

ਨੌਜਵਾਨੀ ਨੂੰ ਸਿੱਖੀ ਦੀ ਮੁਖਧਾਰਾ 'ਚ ਲਿਆਉਣ ਲਈ ਦਮਦਮੀ ਟਕਸਾਲ ਵਲੋਂ ਕੀਤੇ ਜਾਣਗੇ ਵਿਸ਼ੇਸ਼ ਉਪਰਾਲੇ : ਬਾਬਾ ਹਰਨਾਮ ਸਿੰਘ ਖਾਲਸਾ

5 Dariya News

5 Dariya News

5 Dariya News

ਪਟਿਆਲਾ , 19 Sep 2019

ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਸਿੱਖੀ ਤੋਂ ਦੂਰ ਜਾ ਰਹੀ ਨੌਜਵਾਨੀ ਪ੍ਰਤੀ ਚਿੰਤਾ ਜਾਹਿਰ ਕਰਦਿਆਂ ਕਿਹਾ ਕਿ ਨੌਜਵਾਨੀ ਨੂੰ ਸਿੱਖੀ ਦੀ ਮੁਖਧਾਰਾ 'ਚ ਮੁੜ ਲਿਆਉਣ ਲਈ ਦਮਦਮੀ ਟਕਸਾਲ ਵਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ।ਦਮਦਮੀ ਟਕਸਾਲ ਮੁਖੀ ਸਥਾਨਕ ਹਰਪਾਲ ਟਿਵਾਣਾ ਆਡੀਟੋਰੀਅਮ ਵਿਖੇ ਦਮਦਮੀ ਟਕਸਾਲ ਵਲੋਂ ਕਰਾਏ ਗਏ ਤੇ ਸਾਡੇ ਚਾਰ ਘੰਟੇ ਤਕ ਚਲੇ ਅੰਤਰਰਾਸ਼ਟਰੀ ਸੈਮੀਨਾਰ ਨੂੰ ਸੰਬੋਧਨ ਕਰ ਰਹੇ ਸਨ। ਉਨਾਂ ਕੁਝ ਲੋਕਾਂ ਵਲੋਂ ਗੁਰਮੁਖੀ (ਪੰਜਾਬੀ) ਭਾਸ਼ਾ ਦਾ ਮਜਾਕ ਉਡਾਉਣ ਵਾਲਿਆਂ ਨੂੰ ਆੜ੍ਹੇ ਹਥੀਂ ਲਿਆ ਅਤੇ ਕਿਹਾ ਕਿ ਗੁਰਮੁਖੀ ਇਕ ਵਿਲਖਣ ਭਾਸ਼ਾ ਹੈ ਜਿਸ ਸਦਕਾ ਸਾਡੀ ਪਹਿਜਾਣ ਹੈ, ਉਹਨਾਂ ਕਿਹਾ ਕਿ ਪੰਜਾਬੀ ਆਪਣੀ ਭਾਸ਼ਾ 'ਤੇ ਸਖਤ ਪਹਿਰਾ ਦੇਣਗੇ ਅਤੇ ਇਸ ਨੂੰ ਆਂਚ ਨਹੀਂ ਆਉਣ ਦੇਣਗੇ।ਪ੍ਰੋ: ਸਰਚਾਂਦ ਸਿੰਘ ਖਿਆਲਾ ਵਲੋਂ ਸੈਮੀਨਾਰ ਬਾਰੇ ਦਿਤੀ ਜਾਣਕਾਰੀ 'ਚ ਦਸਿਆ ਕਿ ਮੁਖ ਮਹਿਮਾਨ ਸੰਤ ਬਾਬਾ ਅਮਰੀਕ ਸਿੰਘ ਜੀ ਕਾਰਸੇਵਾ ਗੁ: ਦੂਖ ਨਿਵਾਰਨ ਸਾਹਿਬ ਪਟਿਆਲਾ ਅਤੇ ਗਿਆਨੀ ਪ੍ਰਨਾਮ ਸਿੰਘ ਜੀ ਦੀ ਹਾਜਰੀ ਵਿਚ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਕਿਹਾ ਕਿ ਗੁਰਬਾਣੀ ਦੀ ਮੌਖਿਕ ਵਿਆਖਿਆ ਜੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੋਂ ਸੀਨਾ ਬਸੀਨਾ ਚਲਿਆ, ਉਸ ਪ੍ਰੰਪਰਾ ਨੂੰ ਦਮਦਮੀ ਟਕਸਾਲ ਨੇ ਅੱਜ ਵੀ ਜਾਰੀ ਰਖਿਆ ਹੋਇਆ ਹੈ। ਉਹਨਾਂ ਦਸਿਆ ਕਿ ਇਹ ਸੈਮੀਨਾਰ ਦਮਦਮੀ ਟਕਸਾਲ ਦੇ ਅਠਵੇਂ ਮੁਖੀ ਸੰਤ ਗਿਆਨੀ ਭਗਵਾਨ ਸਿੰਘ ਜੀ, ਨੌਵੇਂ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਜੀ ਅਤੇ ਦਸਵੇਂ ਮੁਖੀ ਸੰਤ ਗਿਆਨੀ ਬਿਸ਼ਨ ਸਿੰਘ ਜੀ ਨੂੰ ਸਮਰਪਿਤ ਹੈ। ਉਹਨਾਂ ਦਸਿਆ ਕਿ ਟਕਸਾਲ ਦੇ ਮੁਖੀਆਂ ਨੇ ਤਪਸਵੀਆਂ ਤੋਂ ਵੱਧ ਸਿਮਰਨ ਕਰਦਿਆਂ ਅਨੁਭਵੀ ਮਹਾਂਪੁਰਸ਼ ਦੀ ਕਤਾਰ ਪਾਈ।ਸੈਮੀਨਾਰ ਦੀ ਪ੍ਰਧਾਨਗੀ ਕਰਦਿਆਂ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਜਥੇਦਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਨੇ ਕਿਹਾ ਕਿ ਦਮਦਮੀ ਟਕਸਾਲ ਨੇ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਦੀ ਦੂਰ ਅੰਦੇਸ਼ੀ ਅਤੇ ਪੰਥਕ ਸੇਵਾਵਾਂ ਦੀ ਸ਼ਲਾਘਾ ਕੀਤੀ। ਉਨਾਂ ਕਿਹਾ ਕਿ ਜਿਥੇ ਟਕਸਾਲ ਨੇ ਗੁਰਬਾਣੀ ਵਿਦਿਆ ਪੜਾਈ, ਕਥਾ ਕੀਰਤਨ, ਸਿਮਰਨ ਅਤੇ ਪੰਥ ਦਾ ਪ੍ਰਚਾਰ ਪ੍ਰਸਾਰ ਕੀਤਾ ਉਥੇ ਹੀ ਲੋੜ ਪੈਣ 'ਤੇ ਪੰਥ ਦੀ ਮਾਣ ਮਰਿਆਦਾ ਲਈ ਅਗੇ ਹੋ ਕੇ ਸ਼ਹਾਦਤਾਂ ਵੀ ਦਿਤੀਆਂ। ਉਹਨਾਂ ਕੁਝ ਪੰਥ ਦੋਖੀਆਂ ਵਲੋਂ ਸਿੱਖ ਸੰਪਰਦਾਵਾਂ ਨੂੰ ਨੁਕਸਾਨ ਪਹੁੰਚਾਉਣ ਦੀਆਂ ਕੋਸ਼ਿਸ਼ਾਂ ਦਾ ਮੂਹ ਤੋੜ ਜਵਾਬ ਦੇਣ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਕੌਮਾਂ ਦੀ ਉਸਾਰੀ ਸ਼ਹਾਦਤਾਂ ਨਾਲ ਹੁੰਦੀ ਆਈ ਹੈ। ਸਿੱਖ ਕੌਮ ਦੀਆਂ ਨੀਹਾਂ 'ਚ ਸ਼ਹੀਦਾਂ ਦੇ ਸਿਰ ਲਗੇ ਹੋਏ ਹਨ।

ਸੈਮੀਨਾਰ ਦੇ ਕੋਆਰਡੀਨੇਟਰ ਅਤੇ ਉਘੇ ਸਿੱਖ ਚਿੰਤਕ ਡਾ: ਹਰਭਜਨ ਸਿੰਘ ਨੇ ਕਿਹਾ ਦਮਦਮੀ ਟਕਸਾਲ ਦਾ ਸੰਘਰਸ਼ ਰਾਜਨੀਤਿਕ ਨਾ ਹੋ ਕੇ ਸਦਾ ਧਾਰਮਿਕ ਸੰਘਰਸ਼ ਰਿਹਾ। ਸਿੱਖੀ 'ਤੇ ਕੀਤੇ ਜਾਂਦੇ ਹਮਲਿਆਂ ਨੂੰ ਰੋਕਣਾ ਦਮਦਮੀ ਟਕਸਾਲ ਦਾ ਕਿਰਦਾਰ ਰਿਹਾ। ਜਦ ਜਦ ਵੀ ਪੰਥ 'ਤੇ ਸੰਕਟ ਆਈ ਟਕਸਾਲ ਨੇ ਸ਼ਸ਼ਤਰ ਉਠਾਇਆ।  ਉਹਨਾਂ ਕਿਹਾ ਕਿ ਟਕਸਾਲ ਨੇ ਰਹਿਤ ਅਤੇ ਅਰਥਾਂ ਦੀ ਪਰੰਪਰਾ ਸੰਭਾਲੀ ਹੋਈ ਹੈ, ਟਕਸਾਲ ਦੀ ਚਿੰਤਨ ਅਤੇ ਵਿਆਖਿਆਕਾਰੀ ਦੀਆਂ ਬਰੀਕੀਆਂ ਪ੍ਰਤੀ ਗਲ ਕਰਦਿਆਂ ਦਸਿਆ ਕਿ ਵਿਖਿਆਣ 'ਚ ਸੂਖਮਤਾ ਰਾਹੀਂ ਬਾਣੀ ਦੇ ਠੀਕ ਭਾਵ ਅਰਥ ਤਕ ਪਹੁੰਚਣਾ ਟਕਸਾਲ ਦਾ ਮੁਖ ਮਨੋਰਥ ਰਿਹਾ।ਪ੍ਰੋ: ਸੁਖਦਿਆਲ ਸਿੰਘ ਨੇ ਸੈਮੀਨਾਰ ਦੀ ਸਫਲਤਾ ਅਤੇ ਦਮਦਮੀ ਟਕਸਾਲ ਦੀ ਹਰਮਨ ਪਿਆਰਤਾ ਲਈ ਵਧਾਈ ਦਿੱਤੀ। ਉਹਨਾਂ ਕਿਹਾ ਕਿ ਮਿਸਲਾਂ ਸਮੇ ਤੋਂ ਟਕਸਾਲ ਦੀ ਪੰਥ 'ਚ ਮਾਨਤਾ ਦਾ ਇਸ ਗਲੋਂ ਪਤਾ ਚਲਦਾ ਹੈ ਕਿ ਉਸ ਵਕਤ ਪੰਥ ਵੱਲੋਂ ਗੁਰਮਤੇ ਰਹੀ ਬਾਬਾ ਦੀਪ ਸਿੰਘ ਜੀ ਸ਼ਹੀਦ ਦੀ ਸ਼ਹੀਦੀ ਮਿਸਲ ਨੂੰ ਗੁਰਧਾਮਾਂ ਦੇ ਸੇਵਾ ਸੰਭਾਲ ਦੀ ਜਿੰਮੇਵਾਰੀ ਇਕ ਤੋਂ ਵੱਧ ਵਾਰੀ ਸੌਪੀ ਜਾਂਦੀ ਰਹੀ। ਜੋ 1706 ਤੋਂ 1849 ਤੱਕ ਟਕਸਾਲ ਤਖਤਾਂ ਦੀ ਸੇਵਾ ਸੰਭਾਲ ਕਰਦੀ ਰਹੀ। ਉਨਾਂ ਸੁਚੇਤ ਕਰਦਿਆਂ ਕਿਹਾ ਕਿ ਸਿੱਖ ਵਿਰੋਧੀ ਤਾਕਤਾਂ ਸਿੱਖ ਇਤਿਹਾਸ ਨੂੰ ਮਾਲੀਆ ਮੇਟ ਕਰਨ 'ਚ ਲਗੀਆਂ ਹੋਈਆਂ ਹਨ। ਉਹਨਾਂ ਕਿਹਾ ਕਿ ਸਿੱਖ ਪਰੰਪਰਾ ਅਨੁਸਾਰ ਤਖਤ ਸਾਹਿਬਾਨ ਕਿਸੇ ਵੀ ਐਕਟ ਦੇ ਅਧੀਨ ਨਹੀਂ ਹੋ ਸਕਦਾ। ਉਹਨਾਂ ਤਖਤ ਸਹਿਬਾਨਾਂ ਨੂੰ ਗੁਰਦੁਆਰਾ ਐਕਟ ਚੋ ਕੱਢ ਕੇ ਦਮਦਮੀ ਟਕਸਾਲ ਨੂੰ ਸੇਵਾ ਸੌਂਪ ਦੇਣ ਲਈ ਅਪੀਲ ਕੀਤੀ।ਡਾ: ਜਸਬੀਰ ਸਿੰਘ ਸਾਬਰ ਨੇ ਕਿਹਾ ਕਿ ਗੁਰਬਾਣੀ ਜੀਵਨ ਸਾਰਥਿਕਤਾ ਲਈ ਹਉਮੈ ਰਹਿਤ ਬਣਾਉਣ ਦਾ ਉਪਦੇਸ਼ ਦਿੰਦੀ ਹੈ। ਉਹਨਾਂ ਸੰਤ ਗਿਆਨੀ ਕਰਤਾਰ ਸਿੰਘ ਖਾਲਸਾ ਦੀ  ਪੰਥ ਪ੍ਰਤੀ ਜੀਵਨ ਘਾਲਣਾ ਅਤੇ ਕਰਮ ਪ੍ਰਤੀ ਪ੍ਰਤੀਬੱਧਤਾ ਤੋਂ ਜਾਣੂ ਕਰਾਇਆ।ਕਰਨੈਲ ਸਿੰਘ ਪੰਜੋਲੀ ਮੈਬਰ ਸ੍ਰੋਮਣੀ ਕਮੇਟੀ ਨੇ ਪੰਥ ਵਿਰੋਧੀ ਤੱਤਾਂ ਨੂੰ ਚਿਤਾਵਨੀ ਦਿਤੀ ਕਿ ਪੰਥਕ ਜਥੇਬੰਦੀਆਂ ਅਤੇ ਦਮਦਮੀ ਟਕਸਾਲ 'ਤੇ ਹਮਲੇ ਬਰਦਾਸ਼ਤ ਨਹੀਂ ਕੀਤੇ ਜਾਣਗੇ। ਉਹਨਾਂ ਗਿਆਨੀ ਹਰਨਾਮ ਸਿੰਘ ਵਲੋਂ ਕੀਤੇ ਜਾ ਰਹੇ ਪੰਥਕ ਕਾਰਜਾਂ ਨੂੰ ਸਲਾਹਿਆ।   ਸਿੱਖ ਚਿੰਤਕ ਸ: ਕੰਵਲ ਅਜੀਤ ਸਿੰਘ ਨੇ ਕਿਹਾ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਸ਼ਹਾਦਤ ਦੇ ਕੇ ਜਿਵੇ ਪੂਰਨੇ ਪਾਏ ਉਸ ਵਰਤਾਰੇ ਨੇ ਦਸ ਦਿਤਾ ਕਿ ਸਿੱਖੀ ਕਦੀ ਖ਼ਤਮ ਨਹੀਂ ਹੋ ਸਕਦੀ। ਉਹਨਾਂ ਸਿੱਖੀ ਪ੍ਰੰਪਰਾਵਾਂ ਨੂੰ ਚੋਟ ਕਰਨ ਲਈ ਪੰਥ 'ਚ ਘੁਸਪੈਠ ਕਰ ਗਏ ਭੇਖੀਆਂ ਪ੍ਰਤੀ ਸੁਚੇਤ ਹੋਣ ਦੀ ਲੋੜ ਤਿ ਜ਼ੋਰ ਦਿੱਤਾ।

ਇਸ ਮੌਕੇ ਡਾ ਸਤਿੰਦਰ ਸਿੰਘ ਨੇ ਦਮਦਮੀ ਟਕਸਾਲ ਦਾ ਅਧਿਆਤਮਕ ਜੀਵਨ ਵਿੱਚ ਯੋਗਦਾਨ, ਡਾ ਸਰਬਵੀਰ ਸਿੰਘ ਨੇ ਸੰਤ ਕਰਤਾਰ ਸਿੰਘ ਜੀਵਨ ਤੇ ਯੋਗਦਾਨ, ਡਾ: ਚੜ੍ਹਤ ਸਿੰਘ ਨੇ ਟਕਸਾਲੀ ਜੀਵਨ ਦੀਆਂ ਵਿਸ਼ੇਸ਼ਤਾਇਆਂ ਅਤੇ ਡਾ: ਪਲਵਿੰਦਰ ਕੌਰ ਨੇ ਗੁਰਬਾਣੀ ਵਿਆਖਿਆਕਾਰੀ 'ਚ ਟਕਸਾਲ ਦੇ ਯੋਗਦਾਨ ਬਾਰੇ ਰੋਸ਼ਨੀ ਪਾਈ। ਸਟੇਜ ਦੀ ਸੇਵਾ ਗਿਆਨੀ ਜੀਵਾ ਸਿੰਘ ਅਤੇ ਗਿਆਨੀ ਸਾਹਿਬ ਸਿੰਘ ਨੇ ਨਿਭਾਈ।ਇਸ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਭਾਈ ਜਸਬੀਰ ਸਿੰਘ ਖਾਲਸਾ, ਸੰਤ ਅਮਰੀਕ ਸਿੰਘ ਪਟਿਆਲਾ, ਬਾਬਾ ਹਰਚਰਨ ਸਿੰਘ ਨਾਨਕ ਕੁਟੀਆ, ਭਾਈ ਅਮਰਜੀਤ ਸਿੰਘ ਚਾਵਲਾ, ਸਤਵਿੰਦਰ ਸਿੰਘ ਟੌਹੜਾ,ਸੰਤ ਗੁਰਚਰਨ ਸਿੰਘ ਬੱਦੋਵਾਲ, ਬਾਬਾ ਹਰਭਜਨ ਸਿੰਘ ਨਾਨਕਸਰ ਪਟਿਆਲਾ, ਸੰਤ ਗੁਰਮੁਖ ਸਿੰਘ ਅਲੋਵਾਲ, ਸੰਤ ਪ੍ਰੀਤਮ ਸਿੰਘ ਮਹਿਮਦਪੁਰ, ਬਾਬਾ ਪ੍ਰੀਤਮ ਸਿੰਘ ਰਾਜਪੁਰਾ, ਸੰਤ ਬਾਬਾ ਬਲਜਿੰਦਰ ਸਿੰਘ ਧਬਲਾਨ, ਸ੍ਰੀ ਹਰਪਾਲ ਜੁਨੇਜਾ ਪ੍ਰਧਾਨ ਅਕਾਲੀ ਦਲ ਸ਼ਹਿਰੀ, ਕਬੀਰ ਦਾਸ ਇੰਚਾਰਜ ਨਾਭਾ, ਅਵਤਾਰ ਸਿੰਘ ਹੈਪੀ ਯੂਥ ਅਕਾਲੀ ਪ੍ਰਧਾਨ, ਅਮਰਿੰਦਰ ਸਿੰਘ ਸਾਬਕਾ ਮੇਅਰ, ਭਾਈ ਚਮਕੌਰ ਸਿੰਘ ਡਰੈਕਟਰ ਟੌਹੜਾ ਇੰਸਟੀਚਿਊਟ, ਚੈਨ ਸਿੰਘ ਪੰਜਹਥਾ, ਅਮਰਬੀਰ ਸਿੰਘ ਢੋਟ ਫੈਡਰੇਸ਼ਨ ਪ੍ਰਧਾਨ,  ਸੰਤ ਅਜੀਤ ਸਿੰਘ ਮੁਖੀ ਤਰਨਾ ਦਲ, ਬਾਬਾ ਮਨਮੋਹਨ ਸਿੰਘ ਬਾਰਨੇਵਾਲੇ, ਸੰਤ ਪ੍ਰਭਜੋਤ ਸਿੰਘ ਪਟਿਆਲਾ, ਡਾ ਰੁਪਿੰਦਰ ਕੌਰ, ਡਾ ਰਜਿੰਦਰ ਕੌਰ, ਪ੍ਰੋ ਸਤਨਾਮ ਕੌਰ, ਸੰਦੀਪ ਕੌਰ, ਹਰਪ੍ਰੀਤ ਸਿੰਘ, ਬਾਬਾ ਦਯਾ ਸਿੰਘ ਨਵਾਂ ਪਿੰਡ, ਭਾਈ ਭੁਪਿੰਦਰ ਸਿੰਘ ਸ਼ੇਖੂਪੁਰਾ, ਬਾਬਾ ਕਰਮ ਸਿੰਘ ਬੇਦੀ, ਮਹੰਤ ਸੰਤਾ ਸਿੰਘ ਨਿਰਮਲ ਪੰਚਾਇਤ ਅਖਾੜਾ, ਸੰਤ ਗੁਰਚਰਨ ਸਿੰਘ ਬਲੋ, ਗਿਆਨੀ ਪ੍ਰਿਤਪਾਲ ਸਿੰਘ ਕਥਾਵਾਚਕ, ਗਿਆਨੀ ਰਜਿੰਦਰ ਸਿੰਘ ਨਾਭਾ, ਭਾਈ ਸਵਿੰਦਰ ਸਿੰਘ ਸੱਭਰਵਾਲ, ਬਾਬਾ ਕਸ਼ਮੀਰ ਸਿੰਘ ਅਲਹੋਗ, ਭਾਈ ਗੁਰਸੇਵਕ ਸਿੰਘ, ਦਲੀਪ ਸਿੰਘ ਬਿੱਕਰ ਭਾਈ ਮਨੀ ਸਿੰਘ ਮਿਸ਼ਨ, ਚੇਅਰਮੈਨ ਲਖਵਿੰਦਰ ਸਿੰਘ ਸੋਨਾ ਮਹਿਤਾ, ਗਗਨਦੀਪ ਸਿੰਘ ਠੇਕੇਦਾਰ, ਤੇਜਪਾਲ ਸਿੰਘ ਕੁਰਕਸ਼ੇਤਰ,  ਭਾਈ ਸਤਨਾਮ ਸਿੰਘ, ਜਸਵਿੰਦਰ ਸਿੰਘ ਮਾਂਗਟ, ਨਿਰਮਲ ਸਿੰਘ , ਡਾ: ਰਾਜਵਿੰਦਰ ਕੌਰ, ਜਸਵਿੰਦਰ ਸਿੰਘ ਸ਼ੇਖੂਪੁਰਾ, ਜਸਵਿੰਦਰ ਸਿੰਘ ਅਰਬਨ ਅਸਟੇਟ, ਹਰਸ਼ਦੀਪ ਸਿੰਘ , ਅਵਤਾਰ ਸਿੰਘ ਬੁੱਟਰ, ਪ੍ਰੋ ਸਰਚਾਂਦ ਸਿੰਘ ਵੀ ਮੌਜੂਦ ਸਨ।

 

Tags: Harnam Singh Khalsa

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD