Friday, 05 June 2026

 

 

ਖ਼ਾਸ ਖਬਰਾਂ 144 ਸਾਲਾਂ ਦੌਰਾਨ ਕਿਸੇ ਸਰਕਾਰ ਨੇ ਨਹਿਰਾਂ ਚੋਂ ਪਾਣੀ ਨਹੀਂ ਲੈਣ ਦਿੱਤਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਣੇ ਕਿਸਾਨਾਂ ਦੇ ਮਸੀਹਾ : ਮਨਵਿੰਦਰ ਸਿੰਘ ਗਿਆਸਪੁਰਾ ਤਰੁਨਪ੍ਰੀਤ ਸਿੰਘ ਸੌਂਦ, ਹਰਦੀਪ ਸਿੰਘ ਮੁੰਡੀਆਂ ਅਤੇ ਵਿਧਾਇਕਾਂ ਦੀ ਮੌਜੂਦਗੀ ਵਿੱਚ ਜਗਰੂਪ ਸਿੰਘ ਸੇਹ ਨੇ ਸੰਭਾਲਿਆ ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਦੇ ਚੇਅਰਮੈਨ ਦਾ ਅਹੁਦਾ ਹਿਮਾਂਸ਼ੂ ਜੈਨ ਨੇ ਲੁਧਿਆਣਾ ਵਿੱਚ ਐਸ.ਆਈ.ਆਰ. ਗਤੀਵਿਧੀਆਂ ਦੇ ਸੁਚਾਰੂ ਸੰਚਾਲਨ ਲਈ ਜ਼ਿਲ੍ਹਾ ਪੱਧਰੀ ਨੋਡਲ ਅਫ਼ਸਰਾਂ ਅਤੇ ਸਹਾਇਕ ਨੋਡਲ ਅਫ਼ਸਰਾਂ ਨਾਲ ਕੀਤੀ ਮੀਟਿੰਗ ਡਾ ਬਲਬੀਰ ਸਿੰਘ ਨੇ ਛੋਟੀ ਮਸਜਿਦ ਨੇੜੇ 20 ਲੱਖ ਦੀ ਲਾਗਤ ਨਾਲ ਕਰਵਾਈ ਪ੍ਰੋਜੈਕਟ ਦੀ ਸ਼ੁਰੂਆਤ ਸਮਾਜ ਦਾ ਹਰ ਵਰਗ ਨਸ਼ਿਆਂ ਦੇ ਖਾਤਮੇ ਲਈ ਆਪਣਾ ਯੋਗਦਾਨ ਪਾਵੇ : ਅਮਨ ਅਰੋੜਾ ਹਰਪਾਲ ਸਿੰਘ ਚੀਮਾ ਵੱਲੋਂ ਮੁਲਾਜ਼ਮ ਯੂਨੀਅਨਾਂ ਨਾਲ ਮੁਲਾਕਾਤ ਸ਼ਿਮਲਾ ਪਹਾੜੀ ਚੌਕ ਦੀ ਸਾਲਾਂ ਪੁਰਾਣੀ ਪਾਣੀ ਭਰਨ ਦੀ ਸਮੱਸਿਆ ਦਾ ਹੱਲ ਪੰਜਾਬ ਪੁਲਿਸ ਵੱਲੋਂ ਵੱਡੀ ਅੱਤਵਾਦੀ ਸਾਜਿਸ਼ ਨਾਕਾਮ ਰੋਟਰੀ ਕਲੱਬ ਰੋਪੜ ਸੈਂਟਰਲ ਦੇ ਡਿਸਟਰਿਕਟ ਗਵਰਨਰ ਰਵੀ ਪ੍ਰਕਾਸ਼ ਵੱਲੋਂ ਅਧਿਕਾਰਤ ਦੌਰਾ ਕੀਤਾ ਗਿਆ ਪੰਜਾਬ ਸਰਕਾਰ ਦੀ ਅਗਵਾਈ ਵਿਚ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਰਾਹ ਖੋਲ੍ਹੇਗਾ ਜ਼ਿਲ੍ਹਾ ਪ੍ਰਸ਼ਾਸਨ : ਡਾ. ਹਿਮਾਂਸ਼ੂ ਅਗਰਵਾਲ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਮਜ਼ਬੂਤ ਕਰਨ ਲਈ ਅੰਮ੍ਰਿਤਸਰ ਕੇਂਦਰੀ ਵਿੱਚ ਅਹਿਮ ਮੀਟਿੰਗ ਆਯੋਜਿਤ ਨਸ਼ਿਆਂ ਦੇ ਜੜੋਂ ਖਾਤਮੇ ਲਈ ਵਿਲੇਜ ਅਤੇ ਵਾਰਡ ਡਿਫੈਂਸ ਕਮੇਟੀਆਂ ਪੁਲਿਸ ਤੇ ਸਿਵਲ ਪ੍ਰਸ਼ਾਸ਼ਨ ਨਾਲ ਮਿਲਕੇ ਨਿਭਾਉਣ ਅਹਿਮ ਭੂਮਿਕਾ : ਲਖਵੀਰ ਸਿੰਘ ਰਾਏ ਡਾ. ਸੋਨਾ ਥਿੰਦ ਵੱਲੋਂ ਸਪੈਸ਼ਲ ਇੰਟੈਂਸਿਵ ਰਵੀਜਨ ਦੇ ਰਿਵਾਈਜਡ ਸ਼ਡਿਊਲ ਤੋਂ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਕਰਵਾਇਆ ਜਾਣੂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ : ਮੋਗਾ ਵਿੱਚ ਲੋਕਾਂ ਹੁਣ ਤੱਕ 8.61 ਕਰੋੜ ਰੁਪੈ ਤੋਂ ਵਧੇਰੇ ਦਾ ਕਰਵਾਇਆ ਮੁਫਤ ਇਲਾਜ ਐਡਵੋਕੈਟ ਅਮਰਪਾਲ ਸਿੰਘ ਨੇ ਪਿੰਡ ਚਾਚੋਕੇ ਵਿੱਖੇ ਪਿੰਡ ਦੇ ਵਿਕਾਸ ਕਾਰਜਾਂ ਅਤੇ ਲੋਕ ਭਲਾਈ ਦੇ ਮੁੱਦਿਆਂ ਸਬੰਧੀ ਪਿੰਡ ਵਾਸੀਆਂ ਨਾਲ ਕੀਤੀ ਮੀਟਿੰਗ ਅਮਨ ਅਰੋੜਾ ਦੇ ਯਤਨਾਂ ਸਦਕਾ ਪਿੰਡ ਅਕਬਰਪੁਰ ਦੀ 789 ਏਕੜ ਜ਼ਮੀਨ ਨੂੰ ਅਜ਼ਾਦੀ ਤੋਂ ਬਾਅਦ ਪਹਿਲੀ ਵਾਰ ਮਿਲੇਗਾ ਨਹਿਰੀ ਪਾਣੀ ਸ੍ਰੀ ਆਨੰਦਪੁਰ ਸਾਹਿਬ ਹੈਰੀਟੇਜ ਸਟਰੀਟ ਪ੍ਰਾਜੈਕਟ ਨੂੰ ਪ੍ਰਵਾਨਗੀ, ਕਿਲ੍ਹਾ ਸ੍ਰੀ ਅਨੰਦਗੜ੍ਹ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਇਤਿਹਾਸਕ ਗੁਰਦੁਆਰਿਆਂ ਨੂੰ ਜੋੜੇਗੀ ਹੈਰੀਟੇਜ ਸਟਰੀਟ : ਭਗਵੰਤ ਸਿੰਘ ਮਾਨ ਪੰਜਾਬ ਪੁਲਿਸ ਦੀ ਲੋਕ-ਕੇਂਦਰਿਤ ਪੁਲਿਸਿੰਗ ਨਾਲ ਲੋਕਾਂ ਦਾ ਭਰੋਸਾ ਹੋਇਆ ਮਜ਼ਬੂਤ, ਉਦਯੋਗ ਅਤੇ ਨਿਵੇਸ਼ ਲਈ ਬਣਿਆ ਸੁਰੱਖਿਅਤ ਮਾਹੌਲ ਵਪਾਰੀਆਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਨਾਲੋ ਨਾਲ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ : ਨਵਜੋਤ ਕੌਰ ਨਵਜੋਤ ਕੌਰ ਵੱਲੋਂ ਹੜ੍ਹ ਸੁਰੱਖਿਆ ਕਾਰਜ ਨਿਰਧਾਰਤ ਸਮੇਂ ਅੰਦਰ ਯਕੀਨੀ ਬਣਾਉਣ ਦੀ ਹਦਾਇਤ ਸੀਨੀਅਰ ਸਿਟੀਜ਼ਨਾਂ ਦੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣ : ਡਾ.ਸੋਨਾ ਥਿੰਦ

 

ਪੀ.ਸੀ.ਐਸ ਅਫਸਰ ਐਸੋਸ਼ੀਏਸ਼ਨ ਨੇ ਵਜਾਇਆ ਸੰਘਰਸ਼ ਦਾ ਬਿਗਲ-ਕਲਮ ਛੋੜ ਹੜਤਾਲ ਕਰਕੇ ਜਤਾਇਆ ਰੋਸ

ਹੱਕੀ ਮੰਗਾਂ ਜਲਦ ਪੂਰੀਆਂ ਕਰਨ ਦੀ ਉਠਾਈ ਆਵਾਜ਼

5 Dariya News

5 Dariya News

5 Dariya News

ਗੁਰਦਾਸਪੁਰ , 11 Sep 2019

Last updated on: Sep 11, 2019, 00:00 IST

ਪੀ.ਸੀ.ਐਸ ਅਫਸਰ ਐਸ਼ੋਸ਼ੀਏਸ਼ਨ ਗੁਰਦਾਸਪੁਰ ਵਲੋਂ ਆਪਣੀ ਹੱਕੀ ਮੰਗਾਂ ਮਨਵਾਉਣ ਲਈ ਅੱਜ ਜਿਲੇ ਦੇ ਸਾਰੇ ਪੀ.ਸੀ.ਐਸ ਅਧਿਕਾਰੀਆਂ ਵਲੋਂ ਕਲਮ ਛੋੜ ਹੜਤਾਲ ਕੀਤੀ ਗਈ ਤੇ ਮੰਗ ਕੀਤੀ ਕਿ ਸਰਕਾਰ ਉਨਾਂ ਦੀ ਮੰਗਾਂ ਨੂੰ ਤੁਰੰਤ ਪੂਰਾ ਕਰੇ। ਪੀ.ਸੀ ਐਸ ਐਸੋਸ਼ੀਏਸ਼ਨ ਗੁਰਦਾਸਪੁਰ ਵਿਚ ਸ਼ਾਮਿਲ ਜਿਲੇ ਦੇ ਵਧੀਕ ਡਿਪਟੀ ਕਮਿਸ਼ਨਰ (ਜ) ਤੇਜਿੰਦਰਪਾਲ ਸਿੰਘ ਸੰਧੂ, ਐਸ.ਡੀ.ਐਮ ਗੁਰਦਾਸਪੁਰ ਡਾ. ਦੀਪਕ ਭਾਟੀਆ, ਐਸ.ਡੀ.ਐਮ ਦੀਨਾਨਗਰ ਕਮ-ਸਹਾਇਕ ਕਮਿਸ਼ਨਰ (ਜ) ਰਮਨ ਕੋਛੜ, ਐਸ.ਡੀ.ਐਮ ਬਟਾਲਾ ਬਲਬੀਰਰਾਜ ਸਿੰਘ ਤੇ ਮੈਡਮ ਅਮਨਦੀਪ ਕੋਰ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਗੁਰਦਾਸਪੁਰ ਵਲੋਂ ਮੰਗਾਂ ਮਨਵਾਉਣ ਲਈ ਕਲਮ ਛੋੜ ਹੜਤਾਲ ਕੀਤੀ ਗਈ।ਪੀ.ਸੀ.ਐਸ.ਅਫਸਰ ਐਸੋਸ਼ੀਏਸ਼ਨ ਵਲੋਂ ਅਧਿਕਾਰਤ ਜਿਲਾ ਕੁਆਰਡੀਨੇਟਰ ਡਾ. ਦੀਪਕ ਭਾਟੀਆ ਐਸ.ਡੀ.ਐਮ ਗੁਰਦਾਸਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਪੂਰੇ ਸੂਬੇ ਅੰਦਰ ਪੀ.ਸੀ.ਐਸ ਐਸ਼ੋਸੀਏਸ਼ਨ ਵਲੋਂ ਮੰਗਾਂ ਦੇ ਹੱਕ ਵਿਚ ਕਲਮ ਛੋੜ ਹੜਤਾਲ ਕੀਤੀ ਗਈ ਜਿਸ ਤਹਿਤ ਗੁਰਦਾਸਪੁਰ ਅੰਦਰ ਸਾਰੇ ਪੀ.ਸੀ.ਐਸ ਅਫਸਰਾਂ ਨੇ ਇਸ ਵਿਚ ਹਿੱਸਾ ਲਿਆ। ਉਨਾਂ ਦੱਸਿਆ ਕਿ ਐਸੋਸੀਏਸ਼ਨ ਵਲੋਂ ਸਾਂਝੇ ਤੋਰ ਤੇ ਮੰਗ ਕੀਤੀ ਗਈ ਕਿ ਨਵ ਨਿਯੁਕਤ ਪੀ.ਸੀ.ਐਸ ਅਫਸਰਾਂ ਨੂੰ ਪਹਿਲੇ ਦੋ ਸਾਲ ਉੱਕਾ ਪੁੱਕਾ ਬੇਸਿਕ ਪੇਅ 15600 ਰੁਪਏ ਤਨਖਾਹ ਦਿੱਤੀ ਜਾਂਦੀ ਹੈ ਜੋ ਕਿ ਬਹੁਤ ਹੀ ਨਿਗੂਣੀ ਹੈ। ਉਨਾਂ ਅੱਗੇ ਦੱਸਿਆ ਕਿ ਪੀ.ਸੀ.ਐਸ.ਅਧਿਕਾਰੀ ਫੀਲਡ ਵਿਚ ਕੰਮ ਕਰਦੇ ਹਨ। ਚੋਣਾਂ, ਕੁਦਰਤੀ ਆਫਤਾ ਹੜਾਂ ਆਦਿ ਅਤੇ ਰੁਟੀਨ ਦੀ ਡਿਊਟੀ ਬਾਖੂਬੀ ਨਿਭਾਉਦੇ ਹਨ। 

ਇਨਾਂ ਡਿਊਟੀਆਂ ਨੂੰ ਨਿਭਾਉਦਿਆਂ ਪੀ.ਸੀ.ਐਸ ਅਫਸਰਾਂ ਨਾਲ ਕਈ ਵਾਰ ਦੁਰਵਿਵਹਾਰ ਕੀਤਾ ਗਿਆ ਸੀ। ਜਿਵੇ ਕਿ ਮੋਗਾ ਵਿਖੇ, ਨਿਹਾਲ ਸਿੰਘ ਵਾਲਾ ਵਿਖੇ, ਕਾਰਪੋਰੇਸ਼ਨ ਲੁਧਿਆਣਾ ਵਿਖੇ ਅਤੇ ਹੁਣ ਕੁਝ ਦਿਨ ਪਹਿਲਾਂ ਐਸ.ਡੀ.ਐਮ ਜ਼ੀਰਾ ਨਾਲ ਲੋਕਾਂ ਵਲੋਂ ਦੁਰਵਿਵਹਾਰ ਕੀਤਾ ਗਿਆ, ਇਥੋ ਤਕ ਕਿ ਉਨਾਂ ਦੀ ਸਰਕਾਰੀ ਗੱਡੀ ਸਮੇਤ ਅਧਿਕਾਰੀ ਦਰਿਆ ਵਿਚ ਸੁੱਟਣ ਦੀ ਕੋਸ਼ਿਸ ਕੀਤੀ ਗਈ, ਜਿਸ ਨਾਲ ਪੀ.ਸੀ.ਐਸ ਅਫਸਰਾਂ ਦੇ ਅਹੁਦੇ ਨੂੰ ਠੇਸ ਪਹੁੰਚੀ ਹੈ। ਇਨਾਂ ਘਟਨਾਵਾਂ ਸਬਧੀ ਪੁਲਿਸ ਵਲੋਂ ਤੁਰੰਤ ਐਫ.ਆਈ.ਆਰ ਦਰਜ ਨਹੀ ਕੀਤੀ ਜਾਂਦੀ । ਐਸੋਸੀਏਸ਼ਨ ਨੂੰ ਮੁੱਖ ਸਕੱਤਰ ਪੰਜਾਬ ਸਰਕਾਰ ਨੂੰ ਮਿਲਕੇ ਅਤੇ ਉਨਾਂ ਦੇ ਕਹਿਣ ਤੇ ਬਾਅਦ ਪੁਲਿਸ ਵਲੋਂ ਐਫ.ਆਈ.ਆਰ ਦਰਜ ਕੀਤੀ ਜਾਂਦੀ ਹੈ ਅਤੇ ਐਫ.ਆਈ.ਆਰ ਦਰਜ ਕਰਨ ਉਪਰੰਤ ਦੋਸੀਆਂ ਦੀ ਗ੍ਰਿਫਤਾਰੀ ਨਹੀ ਕੀਤੀ ਜਾਂਦੀ।ਉਨਾਂ ਅੱਗੇ ਕਿਹਾ ਕਿ ਪੀ.ਐਸ.ਅਫਸਰਾਂ ਕੋਲੋ ਮੁੱਢਲੇ ਢਾਂਚੇ ਦੀ ਵੱਡੀ ਕਮੀ ਹੈ। ਵੱਖ-ਵੱਖ ਤਰਾਂ ਦੇ ਸਰਵੈ ਕਰਵਾਉਣ ਲਈ ਸਟਾਫ ਪੂਰਾ ਨਹੀਂ ਹੈ। ਗੱਡੀਆਂ ਨਹੀਂ ਹਨ ਅਤੇ ਰਿਹਾਇਸ਼ ਦੀ ਵੀ ਘਾਟ ਹੈ। ਇਥੋ ਤਕ ਕਿ ਪੰਜਾਬ ਵਿਚ ਇਕ-ਦੋ ਵਧੀਕ ਡਿਪਟੀ ਕਮਿਸਨਰਾਂ ਕੋਲੋ ਸਰਕਾਰੀ ਗੱਡੀਆਂ ਹਨ ਬਾਕੀਆਂ ਅਧਿਕਾਰੀਆਂ ਕੋਲ ਉਹ ਵੀ ਨਹੀਂ ਹਨ। ਉਨਾਂ ਕਿਹਾ ਕਿ ਹਰੇਕ ਪੀ.ਸੀ.ਐਸ ਅਧਿਕਾਰੀ ਨੂੰ ਦੋ-ਦੋ ਪੀ.ਐਸ.ਓ ਦਿੱਤੇ ਜਾਣ।ਉਨਾਂ ਦੁਖੀ ਮਨ ਨਾਲ ਦੱਸਿਆ ਕਿ ਪੀ.ਸੀ.ਐਸ ਅਫਸਰ ਐਸ਼ੋਸੀਏਸ਼ਨ ਆਪਣੀਆਂ ਜਾਇਜ਼ ਮੰਗਾ ਲੈ ਕੇ ਮੁੱਖ ਮੰਤਰੀ ਪੰਜਾਬ ਨੂੰ ਵੀ ਇਕ ਸਾਲ ਪਹਿਲਾਂ ਮਿਲੇ ਸਨ ਉਨਾਂ ਵਲੋਂ ਹਾਂਪੱਖੀ ਹੁੰਗਾਰਾ ਭਰਿਆ ਗਿਆ ਪਰ ਉਸਨੂੰ ਲਾਗੂ ਕਰਨ ਅਮਲੀ ਜਾਮਾ ਅਜੇ ਤਕ ਨਹੀ ਪਹਿਨਾਇਆ ਗਿਆ। ਉਨਾਂ ਅੱਗੇ ਕਿਹਾ ਕਿ ਜਿਹੜੇ ਪੀ.ਸੀ.ਐਸ ਅਧਿਕਾਰੀਆਂ ਵਲੋਂ ਆਪਣੀ 12 ਸਾਲ ਦੀ ਨੋਕਰੀ ਪੂਰੀ ਕਰ ਲਈ ਗਈ ਹੈ ਉਨਾਂ ਨੂੰ ਸੁਪਰ ਸਕੇਲ ਵੀ ਦਿੱਤਾ ਜਾਣਾ ਚਾਹੀਦਾ ਹੈ।

 

Tags: Punjab Admin , Protest

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD