Saturday, 18 May 2024

 

 

ਖ਼ਾਸ ਖਬਰਾਂ ਆਪ ਘੋਖ ਕਰੋ ਤੁਹਾਨੂੰ ਕਿਸ ਪਾਰਟੀ ਨੇ ਕੀ ਦਿੱਤਾ: ਸੁਖਬੀਰ ਸਿੰਘ ਬਾਦਲ ਨੇ ਹਰਸਿਮਰਤ ਕੌਰ ਬਾਦਲ ਲਈ ਪ੍ਰਚਾਰ ਕਰਦਿਆਂ ਲੰਬੀ ਦੇ ਲੋਕਾਂ ਨੂੰ ਆਖਿਆ ਮਹਿਲਾਵਾਂ ਨੂੰ ਗਾਲਾਂ, ਲੱਤਾਂ ਅਤੇ ਥੱਪੜ ਮਾਰਨ ਵਾਲੇ ਆਪ ਆਗੂਆਂ ਨੂੰ ਪੰਜਾਬੀ ਮਹਿਲਾਵਾਂ ਸਿਖਾਉਣਗਿਆਂ ਸਬਕ : ਸੁਭਾਸ਼ ਸ਼ਰਮਾ ਮੁੱਖ ਮੰਤਰੀ ਭਗਵੰਤ ਮਾਨ ਨੇ ਕਰਤਾਰਪੁਰ 'ਚ ਜਲੰਧਰ ਤੋਂ ਉਮੀਦਵਾਰ ਪਵਨ ਕੁਮਾਰ ਟੀਨੂੰ ਲਈ ਕੀਤਾ ਚੋਣ ਪ੍ਰਚਾਰ, ਕਿਹਾ- 1 ਜੂਨ ਨੂੰ 'ਝਾੜੂ' ਨਾਲ ਕਰ ਦਿਓ ਸਫ਼ਾਈ ਜੋ ਕਿਹਾ, ਉਸ ਤੋਂ ਵੱਧ ਕੀਤਾ, ਜੋ ਕਹਾਂਗੇ, ਉਸ ਤੋਂ ਵੱਧ ਕਰਾਂਗੇ : ਮੀਤ ਹੇਅਰ ਜੱਦੀ ਪਿੰਡ ਦੇ ਵੋਟਰਾਂ ਨੇ ਜੀਤ ਮਹਿੰਦਰ ਸਿੱਧੂ ਨੂੰ ਹੱਥਾਂ 'ਤੇ ਚੁੱਕਿਆ, ਲੱਡੂਆਂ ਨਾਲ ਵੀ ਤੋਲਿਆ ਮੁੱਖ ਮੰਤਰੀ ਭਗਵੰਤ ਮਾਨ ਨੇ ਹੁਸ਼ਿਆਰਪੁਰ ਤੋਂ 'ਆਪ' ਉਮੀਦਵਾਰ ਡਾ. ਰਾਜਕੁਮਾਰ ਚੱਬੇਵਾਲ ਲਈ ਕੀਤਾ ਚੋਣ ਪ੍ਰਚਾਰ ਵਿਸ਼ਵ ਪੱਧਰੀ ਵਿਦਿਅਰ ਅਦਾਰੇ ਹੋਣਗੇ ਸਥਾਪਿਤ : ਗੁਰਜੀਤ ਸਿੰਘ ਔਜਲਾ ਅਕਾਲੀ ਦਲ ਨੂੰ ਇਕ ਹੋਰ ਝਟਕਾ! ਹੁਸ਼ਿਆਰਪੁਰ ਲੋਕ ਸਭਾ ਹਲਕੇ 'ਚ 'ਆਪ' ਨੂੰ ਮਿਲਿਆ ਹੁਲਾਰਾ ਪਹਿਲੀ ਵਾਰ ਵੋਟ ਪਾਉਣ ਵਾਲੇ ਵੋਟਰ ਬੋਲੇ, ਪਟਿਆਲਾ ਬਣੇ ਸਮਾਰਟ ਅਤੇ ਹੈਰੀਟੇਜ ਸਿਟੀ ਰਾਜਾ ਵੜਿੰਗ ਨੇ ਲੁਧਿਆਣਾ ਵਿੱਚ ਚੋਣ ਪ੍ਰਚਾਰ ਦੌਰਾਨ ਆਰਥਿਕ ਵਿਕਾਸ ਤੇ ਕਿਸਾਨਾਂ ਦੇ ਸਮਰਥਨ ਦਾ ਵਾਅਦਾ ਕੀਤਾ ਵਧਦੀ ਅਪਰਾਧ ਦਰ ਅਤੇ ਡਰੱਗ ਮਾਫੀਆ ਪੰਜਾਬ ਦੀ ਤਰੱਕੀ ਦੇ ਰਾਹ ਵਿੱਚ ਵੱਡੀ ਰੁਕਾਵਟ : ਵਿਜੇ ਇੰਦਰ ਸਿੰਗਲਾ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਭਾਜਪਾ ਜਰੂਰੀ : ਅਰਵਿੰਦ ਖੰਨਾ ਹੁਣ ਮੁੱਕ ਜੂ ਹਨੇਰੀ ਰਾਤ, ਹੱਥ ਬਦਲੇਗਾ ਹਾਲਾਤ -ਗੁਰਜੀਤ ਔਜਲਾ ਪੰਜਾਬ ਦੇ ਅੱਤਵਾਦ ਪੀੜਤਾਂ ਦਾ ਮੁੱਦਾ ਸੰਸਦ 'ਚ ਉਠਾਵਾਂਗੇ: ਡਾ: ਸੁਭਾਸ਼ ਸ਼ਰਮਾ ਲੋਕ ਸਭਾ ਚੋਣਾਂ 'ਚ ਮੇਰੀ ਜਿੱਤ ਦਾ ਮੁੱਖ ਆਧਾਰ ਹੋਵੇਗਾ ਪਟਿਆਲਾ ਵਾਸੀਆਂ ਦਾ ਭਰੋਸਾ : ਪ੍ਰਨੀਤ ਕੌਰ ਜਨਤਕ, ਨਿੱਜੀ ਦੁਕਾਨਾਂ ਅਤੇ ਵਪਾਰਕ ਅਦਾਰਿਆਂ ਦੇ ਨਾਮ ਪੰਜਾਬੀ ਭਾਸ਼ਾ (ਗੁਰਮੁਖੀ ਲਿਪੀ) ਵਿਚ ਲਿਖੇ ਜਾਣ : ਰਾਜੇਸ਼ ਧੀਮਾਨ ਜ਼ਿਲ੍ਹਾ ਚੋਣ ਅਫਸਰ ਪਰਨੀਤ ਸ਼ੇਰਗਿੱਲ ਨੇ ਚੋਣ ਅਬਜ਼ਰਬਰਾਂ ਦੀ ਹਾਜਰੀ ਵਿੱਚ ਉਮੀਦਵਾਰਾਂ ਨੂੰ ਅਲਾਟ ਕੀਤੇ ਚੋਣ ਨਿਸ਼ਾਨ ਮੁੱਖ ਮੰਤਰੀ ਦੱਸਣ ਕਿ ਉਹਨਾਂ ਦੀ ਸਰਕਾਰ ਨਹਿਰੀ ਪਟਵਾਰੀਆਂ ਨੂੰ ਜਾਅਲੀ ਐਂਟਰੀਆਂ ਪਾ ਕੇ ਨਹਿਰੀ ਪਾਣੀ ਪੰਜਾਬ ਦੇ ਸਾਰੇ ਖੇਤਾਂ ਤੱਕ ਪਹੁੰਚਣ ਦੇ ਝੂਠੇ ਦਾਅਵਿਆਂ ਵਾਸਤੇ ਮਜਬੂਰ ਕਿਉਂ ਕਰ ਰਹੀ ਹੈ : ਅਕਾਲੀ ਦਲ ਵੋਟਰ ਹੈ ਆਜ ਕਾ ਅਰਜੁਨ ਸ਼ਕਸ਼ਮ ਐਪ ਨੂੰ ਦਰਸਾਉਂਦਾ ਚਿੱਤਰ ਜਾਰੀ ਇੱਕ ਮਹੀਨੇ ਤੋਂ ਵੀ ਘੱਟ ਸਮੇਂ ਵਿੱਚ ਕਿਸਾਨਾਂ ਦੇ ਕਰਜ਼ੇ ਮੁਆਫ਼ ਹੋਣਗੇ : ਅਮਰਿੰਦਰ ਸਿੰਘ ਰਾਜਾ ਵੜਿੰਗ ਪੰਜਾਬ ਪੁਲਿਸ ਸੂਬੇ ਵਿੱਚ ਸੁਤੰਤਰ ਅਤੇ ਨਿਰਪੱਖ ਚੋਣਾਂ ਨੂੰ ਯਕੀਨੀ ਬਣਾਉਣ ਲਈ ਵਚਨਬੱਧ - ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ

 

ਕੌਮ ਵਿਚ ਆਏ ਅਵੇਸਲੇਪਨ ਨੂੰ ਦੂਰਦਿਆਂ ਜਾਗਰੂਕਤਾ ਲਿਆਉਣਾ ਅਤੇ ਪੰਥਕ ਸ਼ਕਤੀ ਨੂੰ ਇਕਜੁਟਸੈਮੀਨਾਰ ਦਾ : ਬਾਬਾ ਹਰਨਾਮ ਸਿੰਘ ਖਾਲਸਾ

ਬਹੁ ਗਿਣਤੀ ਸਿੰਘ ਸਾਹਿਬਾਨ ਦਮਦਮੀ ਟਕਸਾਲ ਦੇ ਵਿਦਿਆਰਥੀ ਰਹੇ : ਸਿੰਘ ਸਾਹਿਬ ਜਗਤਾਰ ਸਿੰਘ

5 Dariya News

ਅਮ੍ਰਿਤਸਰ , 04 Sep 2019

ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਨੇ ਕਿਹਾ ਕਿ ਦਮਦਮੀ ਟਕਸਾਲ ਗੁਰੂ ਸਾਹਿਬਾਨ ਦੇ ਫਲਸਫੇ ਨੂੰ ਮੁਰਤੀਮਾਨ ਕਰਨ ਵਾਲੀ ਜੀਵਨ ਜਾਂਚ ਦੀ ਤਰਜਮਾਨੀ ਕਰਦੀ ਹੈ, ਜਿਸ ਦੇ ਮੁੱਖੀਆਂ ਨੇ ਗੁਰਬਾਣੀ ਦੇ ਸਭ ਤੋਂ ਸਿਖਰਲੇ ਅਵਸਥਾ ਨੂੰ ਪ੍ਰਾਪਤ ਕੀਤਾ ਅਤੇ ਮਨੁਖੀ ਅਣਖ ਅਤੇ ਸਵੈਮਾਣ ਨੂੰ ਪਰਿਭਾਸ਼ਿਤ ਕਰਦਿਆਂ ਪੰਥ ਦੀ ਸੇਵਾ ਕੀਤੀ ਅਤੇ ਮਨੁਖੀ ਕਲਿਆਣ ਹਿਤੂ ਰਣ ਤਤੇ ’ਚ ਜੂਝਮਰਨ ਦੇ ਸੰਕਲਪ ਨੂੰ ਪੂਰਨ ਕੀਤਾ। ਦਮਦਮੀ ਟਕਸਾਲ ਦੇ ਮੁਖੀ ਖਾਲਸਾ ਕਾਲਜ ਅਮ੍ਰਿਤਸਰ ਵਿਖੇ ਦਮਦਮੀ ਟਕਸਾਲ ਦੇ ਮੌਜੂਦਾ ਹੈੱਡਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਦੀ ਸਥਾਪਨਾ ਦੀ ਅਰਧ ਸ਼ਤਾਬਦੀ ਮੌਕੇ ਦਮਦਮੀ ਟਕਸਾਲ ਦੇ ਤਿੰਨ ਮੁਖੀਆਂ ਨੂੰ ਸਮਰਪਿਤ ਅੰਤਰਰਾਸ਼ਟਰੀ ਸੈਮੀਨਾਰ ਨੂੰ ਸੰਬੋਧਨ ਕਰ ਰਹੇ ਸਨ। ਸੈਮੀਨਾਰਾਂ ਦੇ ਉਦੇਸ਼ ਬਾਰੇ ਗਲ ਕਰਦਿਆਂ ਉਹਨਾਂ ਕਿਹਾ ਕਿ ਕੌਮ ਵਿਚ ਆਏ ਅਵੇਸਲੇਪਨ ਨੂੰ ਦੂਰਦਿਆਂ ਜਾਗਰੂਕਤਾ ਲਿਆਉਣਾ ਅਤੇ ਪੰਥਕ ਸ਼ਕਤੀ ਨੂੰ ਇਕਜੁਟ ਕਰਦਿਆਂ ਚੜਦੀਕਲਾ ਦੇ ਕਾਰਜ ਕਰਨੇ ਇਸ ਦੇ ਪ੍ਰਯੋਜਨ ਹਨ।ਉਹਨਾਂ ਕਿਹਾ ਕਿ ਦਮਦਮੀ ਟਕਸਾਲ ਦੇ ਪਹਿਲੇ ਮੁਖੀ ਬ੍ਰਹਮ ਗਿਅਨੀ ਸ਼ਹੀਦ ਬਾਬਾ ਦੀਪ ਸਿੰਘ ਜੀ ਜਿਥੇ ਸ਼ਹੀਦ ਮਿਸਲ ਦੇ ਮੁਖੀ ਵੀ ਸਨ ਅਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਪਹਿਲੇ ਜਥੇਦਾਰ ਵਜੋਂ ਪੰਥ ’ਚ ਵਡਾ ਰੁਤਬਾ ਰਖਦੇ ਸਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਾਰ ਉਤਾਰੇ ਕਰਾਉਣ ਤੋਂ ਇਲਾਵਾ ਉਹਨਾਂ ਮਾਲਵੇ ਵਿਚ ਕਈ ਖੂਹ ਲਵਾ ਕੇ ਪਾਣੀ ਦੀ ਘਾਟ ਨੂੰ ਪੂਰਾ ਕਰਨ ਵਾਲਾ ਸਮਾਜਿਕ ਕਾਰਜ ਵੀ ਕੀਤੇ ਹਨ। ਉਹਨਾਂ ਕਿਹਾ ਸ੍ਰੀ ਦਰਬਾਰ ਸਾਹਿਬ ਦੀ ਪਵਿਤਰਤਾ ਲਈ ਸੀਸ ਤਲੀ ’ਤੇ ਧਰਦਿਆਂ ਲਾਮਿਸਾਲ ਕੁਰਬਾਨੀ ਦਿਤੀ। ਉਹਨਾਂ ਕਿਹਾ ਕਿ ਦਮਦਮੀ ਟਕਸਾਲ ਦੇ ਦੂਸਰੇ ਮੁਖੀ ਬ੍ਰਹਮ ਗਿਆਨੀ ਸ਼ਹੀਦ ਬਾਬਾ ਗੁਰਬਖਸ ਸਿੰਘ ਜੀ ਨੇ ਵੀ ਆਪਣੇ 30 ਸਾਥੀ ਸਿੰਘਾਂ ਨਾਲ ਸ੍ਰੀ ਦਰਬਾਰ ਸਾਹਿਬ ਰਖਿਆ ਲਈ ਹਜਾਰਾਂ ਵੈਰੀਆਂ ਨਾਲ ਲੜਿਦਿਆਂ ਸ਼ਹੀਦੀ ਪ੍ਰਾਪਤ ਕੀਤ। ਇਸੇ ਤਰਾਂ ਛੇਵੇਂ ਮੁਖੀ ਤੇ ਸ੍ਰੀ ਹਰਿਮੰਦਰ ਸਾਹਿਬ ਦੇ ਹੈਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਸੰਤ ਸਿੰਘ ਜੀ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਪ੍ਰੇਰਕੇ ਸ੍ਰੀ ਦਰਬਾਰ ਸਾਹਿਬ ’ਤੇ ਸੋਨਾ ਲਗਵਾਇਆ। ਜੰਗਾਂ ਯੁਧਾਂ ਦਾ ਸਮਾਂ ਆਇਆ ਤਾਂ ਉਹਨਾਂ ਮੁਲਤਾਨ ਦੀ ਜੰਗ ਵਿਚ ਜਖਮੀ ਹੋਏ ਮਹਾਰਾਜਾ ਰਣਜੀਤ ਸਿੰਘ ਨੂੰ ਰਣ ਮੈਦਾਨ ਵਿਚੋਂ ਸੁਰਖਿਅਤ ਬਾਹਰ ਕਢਿਆ। ਉਹਨਾਂ ਕਿਹਾ ਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੇ ਸ੍ਰੀ ਦਰਬਾਰ ਸਾਹਿਬ ’ਤੇ ਚੜ੍ਹ ਕੇ ਆਈ ਭਾਰਤੀ ਫੌਜ ਦਾ ਆਪਣੇ ਮੁਠੀਭਰ ਸਿੰਘਾਂ ਨਾਲ ਜਿਵੇ ਮੁਕਾਬਲਾ ਕੀਤਾ ਉਹ ਇਤਿਹਾਸ ਦੇ ਪੰਨੇ ’ਤੇ ਸੁਨਿਹਰੇ ਅਖਰਾਂ ’ਚ ਉਕਰੇ ਪਏ ਹਨ। ਉਹਨਾਂ ਕਿਹਾ ਕਿ ਖਾਲਸਾ ਕਾਲਜ ਸਿੱਖ ਕੌਮ ਦੀ ਦਸਵੰਦ ਦੇ ਯੋਗਦਾਨ ਨਾਲ ਉਸਾਰਿਆ ਗਿਆ ਹੈ।ਸੈਮੀਨਾਰ ਦੇ ਮੁਖ ਮਹਿਮਾਨ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਹੈਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਨੇ ਦਮਦਮੀ ਟਕਸਾਲ ਦੀ ਵਿਦਿਆ ਨੂੰ ਦੇਣ ਸੰਬੰਧੀ ਗਲ ਕਰਦਿਆਂ ਮੁਹਾਰਨੀ ਤੋਂ ਲੈ ਕੇ ਭਾਸ਼ਾ ਦੀ ਸ਼ੁਧੱਤਾ ਸਪਸ਼ਟਤਾ ਬਾਰੇ ਵਿਚਾਰ ਸਾਂਝੇ ਕੀਤੇ। ਉੲਨਾਂ ਕਿਹਾ ਕਿ ਬਹੁ ਗਿਣਤੀ ਸਿੰਘ ਸਾਹਿਬਾਨ ਦਮਦਮੀ ਟਕਸਾਲ ਦੇ ਵਿਦਿਆਰਥੀ ਰਹੇ ਹਨ।

ਸੈਮੀਨਾਰ ਦੀ ਪ੍ਰਧਾਨਗੀ ਕਰਦਿਆਂ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਗੋਵਾਲ ਨੇ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਵਲੋਂ ਪੰਥ ਦੀ ਚੜਦੀਕਲਾ ਲਈ ਪਾਏ ਜਾ ਰਹੇ ਯੋਗਦਾਨ ਦੀ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਗੁਰੂ ਨਾਨਕ ਸਾਹਿਬ ਨੇ ਜੋ ਗੁਰਮਤਿ ਸਿਧਾਂਤ ਅਤੇ ਵਿਚਾਰਧਾਰਾ ਦਿਤੀ ਉਹ ਲਾਸਾਨੀ ਹੈ। ਉਹਨਾਂ ਦਮਦਮੀ ਟਕਸਾਲ ਦੇ ਮੁਖੀਆਂ ਨਾਲ ਬਿਤਾਏ ਪਲਾਂ ਨੂੰ ਯਾਦ ਕੀਤਾ। ਬਾਬਾ ਪ੍ਰਦੀਪ ਸਿੰਘ ਬੋਰੇਵਾਲ ਨੇ ਫਖਰ ਨਾਲ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ੁਧ ਪਾਠ ਤੇ ਸਰੂਪ ਅੱਜ ਪ੍ਰਾਪਤ ਹੋ ਰਿਹਾ ਹੈ ਉਹ ਦਮਦਮੀ ਟਕਸਾਲ ਦੀ ਹੀ ਦੇਣ ਹੈ। ਉਹਨਾਂ ਕਿਹਾ ਕਿ ਦਮਦਮੀ ਟਕਸਾਲ ਵਿਚ ਪ੍ਰੈਕਟੀਕਲ ਜੀਵਨ ਜਾਂਚ ਸਿਖਾਇਆ ਜਾਂਦਾ ਹੈ ਅਤੇ ਪ੍ਰੰਪਰਾ ਨੂੰ ਅਗੇ ਤੋਰਿਆ ਜਾਂਦਾ ਹੈ। ਉਹਨਾਂ ਕਿਹਾ ਕਿ  ਪੁਰਾਤਨ ਡੇਰਿਆਂ ਦੇ ਪੰਥ ਪ੍ਰਤੀ ਯੋਗਦਾਨ ਨੂੰ ਉਜਾਗਰ ਕਰਨ ਦੀ ਲੋੜ ਹੈ। ਉਹਨਾਂ ਦਮਦਮੀ ਟਕਸਾਲ ਨੂੰ ਨਵਾਂ ਰੂਪ ਦੇਣ ਅਤੇ ਹੋਰਨਾਂ ਸੰਪਰਦਾਵਾਂ ਨਾਲ ਮੇਲ ਮਿਲਾਪ ਦਾ ਸਿਹਰਾ ਬਾਬਾ ਹਰਨਾਮ ਸਿੰਘ ਖਾਲਸਾ ਸਿਰ ਬੰਨਿਆ।ਸੈਮੀਨਾਰ ਦੇ ਸਵਾਗਤੀ ਭਾਸ਼ਣ ’ਚ ਕਾਲਜ ਪ੍ਰਬੰਧਕ ਕਮੇਟੀ ਦੇ ਆਨਰੇਰੀ ਸਕਤਰ ਸ: ਰਾਜਿੰਦਰ ਮੋਹਨ ਸਿੰਘ ਛੀਨਾ ਨੇ ਦਮਦਮੀ ਟਕਸਾਲ ਵਲੋਂ ਕਰਾਏ ਜਾ ਰਹੇ ਸੈਮੀਨਾਰ ਦੀ ਸ਼ਲਾਘਾ ਕੀਤੀ ਅਤੇ ਖਾਲਸਾ ਕਾਲਜ ਨੂੰ ਚੁਨਣ ਲਈ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਦਮਦਮੀ ਟਕਸਾਲ ਸਿੱਖੀ ਦਾ ਧੁਰਾ ਹੈ, ਜਿਸ ਨੇ ਧਰਮ ਪ੍ਰਚਾਰ ਲਈ ਅੰਤਰਾਸ਼ਟਰ ਪਧਰ ’ਤੇ ਕੰਮ ਕੀਤਾ ਹੈ।ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਸ: ਨਿਰਮਲ ਸਿੰਘ ਨੇ ਦਮਦਮੀ ਟਕਸਾਲ ਦੇ ਮੁਖੀ ਸੰਤ ਗੁਰਬਚਨ ਸਿੰਘ ਅਤੇ ਸੰਤ ਗਿਆਨੀ ਕਰਤਾਰ ਸਿੰਘ ਖਾਲਸਾ ਜੀ ਨਾਲ ਬਿਤਾਏ ਪਲਾਂ ਨੂੰ ਸਾਂਝਿਆਂ ਕੀਤਾ।ਸੈਮੀਨਾਰ ਦੇ ਮੁਖ ਬੁਲਾਰੇ ਡਾ: ਹਰਿਭਜਨ ਸਿੰਘ ਨੇ ਕਿਹਾ ਕਿ ਧਰਮ ਵਿਦਿਆ ਰਾਹੀਂ ਖਾਲਸਾ ਸਰੂਪ ਨੂੰ ਪਰਿਭਾਸ਼ਿਤ ਕਰਨਾ, ਅਨੁਸ਼ਾਸਨ ਅਤੇ ਪੰਥ ਦੀ ਸੇਵਾ ਦਮਦਮੀ ਟਕਸਾਲ ਦਾ ਮੁਖ ਮਨੋਰਥ ਰਿਹਾ ਹੈ। ਇਹੀ ਕਾਰਨ ਹੈ ਕਿ ਇਸ ਦੇ ਮੁਖੀ ਸਿਰ ਤਲੀ ’ਤੇ ਰਖ ਕੇ ਜੰਗੇ ਮੈਦਾਨ ’ਚ ਜੂਝਦੇ ਆਏ ਹਨ।  ਆਪਾ ਜਤਾਉਣ ਲਈ ਨਹੀ ਪਰ ਮਾਰਗਦਰਸ਼ਨ ਕਰਨਾ, ਸਿੱਖ ਅਧਿਐਨ ਨੂੰ ਸਥਾਪਿਤ ਕਰਨਾ, ਪੰਥ ਨੂੰ ਜਾਗਰੂਕ ਕਰਨਾ ਅਤੇ ਮਨੁਖ ਨੂੰ ਸੰਪੂਰਨ ਮਨੁਖ ਬਣਾਉਣਾ ਦਮਦਮੀ ਟਕਸਾਲ ਦੇ ਹਿਸੇ ਹੀ ਆਇਆ ਹੈ।ਸਿੱਖ ਚਿੰਤਕ ਪ੍ਰੋ: ਸੁਖਦਿਆਲ ਸਿੰਘ ਨੇ ਕਿਹਾ ਕਿ ਗੁਰੂ ਨਾਨਕ ਦੁਆਰਾ ਕਰਤਾਰਪੁਰੀ ਟਕਸਾਲ ਅਤੇ ਗੁਰੂ ਅੰਗਦ ਦੇਵ ਜੀ ਦੁਆਰਾ ਪ੍ਰਚਾਰੀ ਗਈ ਗੁਰਮੁਖੀ ਲਿੱਪੀ ਰਾਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਨੁਖਤਾ ਨੂੰ ਸਭ ਤੋਂ ਵਡੀ ਦੇਣ ਹੈ। ਉਨਾਂ ਕਿਹਾ ਕਿ ਦਮਦਮੀ ਟਕਸਾਲ ਦੇ ਆਰੰਭਿਤਾ ਸਮੇਂ ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਯੋਗਦਾਨ ਨੂੰ ਵਾਚਨ ਦੀ ਲੋੜ ਹੈ। ਉਹਨਾਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਵਲੋਂ ਜਾਰੀ ਮੋਹਰਾਂ ਸਿੱਕਿਆਂ ’ਤੇ ਦਮਦਮੀ ਟਕਸਾਲ ਦੀ ਛਾਪ ਦੇਖੀ ਜਾ ਸਕਦੀ ਹੈ।  ਉਹਨਾਂ 170 ਸਾਲਾਂ ਬਾਅਦ ਵੀ ਪੰਜਾਬ ਨੂੰ ਮੁੜ ਸਥਾਪਿਤ ਨਾ ਕਰ ਸਕਣ ਲਈ ਹੇਰਵਾਂ ਜਤਾਇਆ। ਉਹਨਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ’ਤੇ ਸਾਨੂੰ ਕੌਮ ਦੀ ਕੋਈ ਪ੍ਰਾਪਤੀ ਜਾਂ ਸੰਕਲਪ ਦਿਖਾਉਣ ਦੀ ਵਡੀ ਲੋੜ ਹੈ। ਡਾ ਮਹਿਲ ਸਿੰਘ ਪਿੰਸੀਪਲ ਖਾਲਸਾ ਕਾਲਜ ਨੇ ਗੁਰਦਵਾਰਾਗੁਰਦਰਸ਼ਨ ਪ੍ਰਕਾਸ਼ ਮਹਿਤਾ ਦੀ ਦੇਣ ਨੁੰ ਮਹਾਨ ਦਸਿਆ। ਉਨਾਂ ਕਿਹਾ ਕਿ ਧਰਮ ਵਿਹੂਣਾ ਸਾਇੰਸ ਵਿਨਾਸ਼ਕਾਰੀ ਹੋਵੇਗਾ।

ਉਹਨਾਂ ਇਤਿਹਾਸ ਨੂੰ ਫਰੋਲਣ ’ਤੇ ਜੋਰ ਦਿੰਦਿਆਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਅਤੇ ਬਾਬਾ ਦੀਪ ਸਿੰਘ ਜੀ ਸ਼ਹੀਦ ਨਾ ਹੋਏ ਹੁੰਦੇ ਤਾਂ ਮਹਾਰਾਜਾ ਰਣਜੀਤ ਸਿੰਘ ਦਾ ਸਿੱਖ ਰਾਜ ਵੀ ਹੋਂਦ ’ਚ ਨਾ ਆਉਦਾ।ਡਾ ਇੰਦਰਜੀਤ ਸਿੰਘ ਗੋਗੋਆਣੀ ਨੇ ਕਿਹਾ ਕਿ ਦਮਦਮੀ ਟਕਸਾਲ ਨੇ ਪੰਥ ਦੀ ਪਰੰਪਰਾ ਅਤੇ ਨਿਆਰੇਪਣ, ਚੜਦੀ ਕਲਾ ਵਾਲੇ ਬੋਲੇ ਆਸ਼ਾਵਾਦੀ ਪ੍ਰਣਾਲੀ ਨੂੰ ਦਮਦਮੀ ਟਕਸਾਲ ਨੇ ਸੀਨਾ ਬ ਸੀਨਾ ਸੰਭਿਆ ਹੈ। ਸਿਖ ਵਿਸ਼ਵ ਭਰ ’ਚ ਫੈਲੇ ਹੋਏ ਹਨ। ਮਰਿਆਦਾ ’ਤੇ ਪਰਿਾ ਦੇਣ ਵਾਲੇ ਅਤੇ ਘਾਲਣਾਵਾਂ ਵਾਲੇ ਜੀਵਨ ਜੁਗਤ ਨੂੰ ਸਮਾਜ ਅਪਣਾਉਦੀ ਆਈ ਹੈ। ਉਹਨਾਂ ਕਿਹਾ ਕਿ ਅੱਜ ਵੀ ਸ੍ਰੀ ਦਰਬਾਰ ਸਾਹਿਬ ਲਈ ਕੋਈ ਗ੍ਰੰਥੀ ਸਿੰਘ ਸਾਹਿਬਾਨ ਦੀ ਲੋੜ ਪੈਣ ’ਤੇ ਦਮਦਮੀ ਟਕਸਾਲ ਵਲ ਹੀ ਦੇਖਿਆ ਜਾਂਦਾ ਹੈ।ਡਾ: ਜਸਵੰਤ ਸਿੰਘ ਬੁਗਰਾਂ ਨੇ ਕਿਹਾ ਕਿ  ਬਾਬਾ ਦੀਪ ਸਿੰਘ ਜੀ ਸ਼ਹੀਦ ਸੰਪੂਰਨ ਜੀਵਨ ਜੀਵਦਿਆਂ ਸਾਨੂੰ ਸੇਧ ਦੇ ਕੇ ਗਏ ਹਨ। ਸਟੇਜ ਸੈਕਟਰੀ ਦੀ ਸੇਵਾ ਗਿਆਨੀ ਜੀਵਾ ਸਿੰਘ ਨੇ ਨਿਭਾਈ। ਇਸ ਮੌਕੇ ਬਾਬਾ ਹਰਨਾਮ ਸਿੰਘ ਖਾਲਸਾ ਵਲੋਂ ਆਏ ਹੋਏ ਪਤਵੰਤੇ ਸਜਨਾਂ ਨੂੰ ਸਨਮਾਨਿਤ ਕੀਤਾ ਗਿਆ।ਇਸ ਮੌਕੇ ਸਿੰਘ ਸਾਹਿਬ ਭਾਈ ਜਸਬੀਰ ਸਿੰਘ ਖਾਲਸਾ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਬਾਬਾ ਬੁੱਧ ਸਿੰਘ ਨਿਕੇਘੁਮਣਾਂਵਾਲੇ, ਬਾਬਾ ਪਾਲ ਸਿੰਘ ਪਟਿਆਲਾ, ਸਾਬਕਾ ਮੰਤਰੀ ਬਲਬੀਰ ਸਿੰਘ ਬਾਠ, ਡਾ: ਦਲਬੀਰ ਸਿੰਘ ਵੇਰਕਾ, ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਭਾਈ ਅਜੈਬ ਸਿੰਘ, ਭਾਈ ਰਜਿੰਦਰ ਸਿੰਘ ਮਹਿਤਾ, ਭਾਈ ਅਮਰਜੀਤ ਸਿੰਘ ਚਾਵਲਾ, ਸੰਤ ਸੁਖਵਿੰਦਰ ਸਿੰਘ ਮਲਕਪੁਰ, ਭਾਈ ਸੁਖਵਿੰਦਰ ਸਿੰਘ ਅਗਵਾਨ, ਗਿਆਨੀ ਸਾਹਿਬ ਸਿੰਘ, ਭਾਈ ਅਮਰਬੀਰ ਸਿੰਘ ਢੋਟ ਫੈਡਰੇਸ਼ਨ ਪ੍ਰਧਾਨ, ਭਾਈ ਮਨਜੀਤ ਸਿੰਘ, ਭਾਈ ਰਾਮ ਸਿੰਘ,ਪ੍ਰੋ: ਸੂਬਾ ਸਿੰਘ, ਬਿਕਰਮਜੀਤ ਸਿੰਘ ਕੋਟਲਾ, ਸੁਰਿੰਦਰ ਸਿੰਘ ਰੁਮਾਲਿਆਂ ਵਾਲਾ, ਸਵਿੰਦਰ ਸਿੰਘ ਕਥੂਨੰਗਲ, ਪਿ੍ਰੰਸ ਸੁਖਜਿੰਦਰ ਸਿੰਘ, ਬਾਬਾ ਗੁਰਭੇਜ ਸਿੰਘ ਖੁਜਾਲਾ ਬੁਲਾਰਾ ਸੰਤ ਸਮਾਜ, ਜਥੇ: ਅਜੀਤ ਸਿੰਘ ਤਰਨਾਦਲ, ਬਾਬਾ ਸਜਣ ਸਿੰਘ ਬੇਰ ਸਾਹਿਬ, ਐਡਵੋਕੇਟ ਲਕਦੀਪ ਸਿੰਘ ਘੁੰਮਣ, ਬਾਬਾ ਸੁਰਿੰਦਰ ਸਿੰਘ ਟਾਹਲੀ ਸਾਹਿਬ, ਗਗਨਦੀਪ ਸਿੰਘ, ਸਿਮਰਨਜੀਤ ਸਿੰਘ ਭੁਲਰ, ਜਗਜੀਤ ਸਿੰਘ ਖਾਲਸਾ, ਗੁਰਦੀਪ ਸਿੰਘ ਸੁਰਸਿੰਘ, ਨਵਪ੍ਰੀਤ ਸਿੰਘ ਜੌੜਾ, ਸੁਰਜੀਤ ਸਿੰਘ ਭਿਟੇਵਡ, ਬਾਬਾ ਮੇਜਰ ਸਿੰਘ ਵਾਂ, ਜਸਪਾਲ ਸਿੰਘ ਢਡੇ, ਅਮਰਜੀਤ ਸਿੰਘ ਬੁੰਡਾਲਾ, ਮੰਗਵਿੰਦਰ ਸਿੰਘ ਖਾਪੜਖੇੜੀ, ਡਾ: ਅਮਰਜੀਤ ਸਿੰਘ ਡਾਇਰੈਕਟਰ ਗੁਰੂ ਨਾਨਕ ਦੇਵ ਯੁਨੀ:, ਕੁਲਦੀਪ ਸਿੰਘ ਤੇੜਾ, ਸੁਖਦੇਵ ਸਿੰਘ ਭੁਰਾਕੋਨਾ ਸਕਤਰ ਸ੍ਰੋਮਣੀ ਕਮੇਟੀ, ਬਾਬਾ ਮਨਮੋਹਨ ਸਿੰਘ, ਬਾਬਾ ਬੀਰ ਸਿੰਘ ਭੰਗਾਲੀ, ਮਨਜੀਤ ਕੌਰ ਸ਼ਹੀਦ ਮਿਸ਼ਨਰੀ ਕਾਲਜ, ਜਗਜੀਤ ਸਿੰਘ ਵਡਾਲਾ, ਤਰਲੋਕ ਸਿੰਘ ਬਾਠ, ਕਿਰਨਪ੍ਰੀਤ ਸਿੰਘ ਮੋਨੂ, ਅਵਤਾਰ ਸਿੰਘ ਬੁਟਰ, ਹਰਸ਼ਦੀਪ ਸਿੰਘ, ਜਤਿੰਦਰ ਸਿੰਘ ਲਧਾਮੁੰਡਾ, ਲਖਵਿੰਦਰ ਸਿੰਘ ਸੋਨਾ, ਮਲਕੀਅਤ ਸਿੰਘ ਮਧਰਾ, ਸਰਪੰਚ ਰਜਿੰਦਰ ਸਿੰਘ ੳਦੋਨੰਗਲ, ਡਾਇਰੇਕਟਰ ਗੁਰਮੁਖ ਸਿੰਘ ਉਦੋਨੰਗਲ ਅਤੇ ਪ੍ਰੋ: ਸਰਚਾਂਦ ਸਿੰਘ ਮੌਜੂਦ ਸਨ।  

 

Tags: Harnam Singh Khalsa

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD