ਕੇਂਦਰ ਵੱਲੋਂ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਸੰਭਾਲਣ ਦੇ ਮੰਤਵ ਨਾਲ ਗਠਿਤ ਉੱਚ ਤਾਕਤੀ ਕੇਂਦਰੀ ਟੀਮ ਦੀ ਮੈਂਬਰ ਸ਼੍ਰੀਮਤੀ ਸ਼ਿਫਾਲੀ ਢੀਂਗਰਾਂ, ਡਾਇਰੈਕਟਰ ਸੀ.ਈ.ਏ. ਮਨਿਸਟਰੀ ਆਫ ਪਾਵਰ ਵਲੋਂ ਕਲ੍ਹ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਦੇ ਨਵਾਂਸ਼ਹਿਰ ਬਲਾਕ ਦੇ ਪਿੰਡ ਜਾਫਰਪੁਰ, ਹਿਆਲਾ, ਭੌਰਾ, ਨੌਰਾ ਅਤੇ ਬਲਾਕ ਬੰਗਾ ਦੇ ਪਿੰਡ ਚੱਕ ਬਿਲਗਾ ਦਾ ਦੌਰਾ ਕਰਕੇ ਇਨ੍ਹਾਂ ਪਿੰਡਾਂ ’ਚ ਚੱਲ ਰਹੇ ਪਾਣੀ ਸੰਭਾਲ ਕਾਰਜਾਂ ਦਾ ਜਾਇਜ਼ਾ ਲਿਆ।ਇਹ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸਰਬਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਜਲ ਸ਼ਕਤੀ ਅਭਿਆਨ ਅਧੀਨ ਪਿੰਡ ਜਾਫਰਪੁਰ ਵਿਖੇ ਛੱਪੜ ਦੇ ਸੁਧਾਰ ਦਾ ਕੰਮ, ਪਿੰਡ ਹਿਆਲਾ ਵਿਖੇ ਸੀਚੇਵਾਲ ਮਾਡਲ ਅਧੀਨ ਛੱਪੜ ਦੇ ਵਿਕਾਸ ਦਾ ਕੰਮ, ਪਿੰਡ ਭੌਰਾ ਵਿਖੇ ਸਰਕਾਰੀ ਮਿਡਲ ਸਕੂਲ ਵਿੱਚ ਸੋਕ ਪਿੱਟ, ਪਿੰਡ ਨੌਰਾ ਵਿਖੇ ਪਲਾਂਟੇਸ਼ਨ ਦਾ ਕੰਮ ਅਤੇ ਪਿੰਡ ਚੱਕ ਬਿੱਲਗਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਚੱਲ ਰਹੇ ਰੂਫ ਟਾਪ ਰੇਨ ਵਾਟਰ ਹਾਰਵੈਸਟਿੰਗ ਸਟਰਕਚਰ ਦੇ ਕੰਮਾਂ ਦਾ ਜਾਇਜ਼ਾ ਲਿਆ ਗਿਆ। ਸ਼੍ਰੀਮਤੀ ਸ਼ਿਫਾਲੀ ਢੀਂਗਰਾਂ ਨੇ ਇਨ੍ਹਾਂ ਕੰਮਾਂ ਦੀ ਵਧੀਆ ਪ੍ਰਗਤੀ ਦੀ ਸਰਾਹਨਾ ਕਰਦੇ ਹੋਏ ਇਹ ਕੰਮ ਜਲਦੀ ਮੁਕੰਮਲ ਕਰਨ ਲਈ ਸਬੰਧਤ ਅਫਸਰਾਂ ਨੂੰ ਹਦਾਇਤਾਂ ਵੀ ਜਾਰੀ ਕੀਤੀਆਂ। ਇਸ ਮੌਕੇ ਮਨਰੇਗਾ ਦੇ ਵਰਕਸ ਮੈਨੇਜਰ ਜੋਗਾ ਸਿੰਘ, ਰਘਵੀਰ ਸਿੰਘ ਆਰ.ਓ. ਨਵਾਂਸ਼ਹਿਰ ਅਤੇ ਏ.ਪੀ.ਓ. ਨਵਾਂਸ਼ਹਿਰ, ਬੰਗਾ ਅਤੇ ਹੋਰ ਕਰਮਚਾਰੀ ਵੀ ਹਾਜਰ ਰਹੇ।