ਇੱਥੋਂ ਨਜਦੀਕ ਪੈਂਦੇ ਦੁਆਬਾ ਕਾਲਜ ਸਮੂਹ ਵਿਖੇ ਪਲੇਸਮੈਂਟ ਮੁਹਿੰਮ ਦੇ ਤਹਿਤ ਮਹਿੰਦਰਾ ਸਤਿਅਮ, ਡਾਈਪਲਾਸਟ, ਪਟਨੀ, ਐਚ. ਡੀ. ਐਫ ਸੀ ਬੈਂਕ, ਇਨਫੋਗੇਨ ਅਤੇ ਮਨੀ ਐਂਬਿਟ ਆਦਿ ਕੰਪਨੀਆਂ ਨੇ ਸੀਲੈਕਸ਼ਨ ਲਈ ਪਲੇਸਮੈਂਟ ਮੁਹਿੰਮ ਆਯੋਜਿਤ ਕੀਤੀ ਗਈ। ਜਿਸ ਮੌਕੇ ਬੀ. ਟੈਕ, ਡਿਪਲੋਮਾ ਅਤੇ ਐਮ. ਬੀ. ਏ, ਬੀ. ਸੀ. ਏ ਤੇ ਬੀ. ਐਸ. ਸੀ ਦੇ 960 ਵਿਦਿਆਰਥੀਆਂ ਨੇ ਭਾਗ ਲਿਆ । ਇਹ ਵਿਦਿਆਰਥੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਐਨ. ਆਈ. ਟੀ ਹਮੀਰਪੁਰ ਤੇ ਥਾਪਰ ਯੂਨੀਵਰਸਿਟੀ ਪਟਿਆਲਾ ਨਾਲ ਸਬੰਧਤ ਸਨ । ਇਨ੍ਹਾਂ ਵਿੱਚੋਂ 128 ਵਿਦਿਆਰਥੀ ਇਨਾਂ ਕੰਪਨੀਆਂ ਨੇ ਸੀਲੈਕਟ ਕੀਤੇ ਤੇ ਉਨ੍ਹਾਂ ਨੂੰ ਨੌਕਰੀ ਦੀ ਪੇਸ਼ਕਸ ਕੀਤੀ।ਸੀਲੈਕਸਨ ਵਿਧੀ ਤਹਿਤ ਇਕ ਆਨ ਲਾਈਨ ਟੈਸਟ ਰਾਹੀਂ ਪਹਿਲਾਂ ਸ਼ਾਰਟ ਲਿਸਟਿੰਗ ਕੀਤੀ ਗਈ ਫਿਰ ਇੰਟਰਵਿਯੂ ਕੀਤੀ ਗਈ । ਕੰਪਨੀਆਂ ਨੇ ਚੁਣੇ ਹੋਏ ਉਮੀਦਵਾਰਾਂ ਨੂੰ 2.04 ਲੱਖ ਤੋਂ ਲੈ ਕੇ 4. 8 ਲੱਖ ਤਕ ਪੈਕੇਜ ਦੀ ਪੇਸ਼ਕਸ ਕੀਤੀ । ਬੀ. ਸੀ. ਏ ਤੇ ਡਿਪਲੋਮਾ ਲਈ 1. 80 ਤੋਂ 2 ਲੱਖ ਤਕ ਪੇਸ਼ਕਸ ਕੀਤੀ ਗਈ । ਮਨਜੀਤ ਸਿੰਘ ਐਗਜੈਕਟਿਵ ਵਾਈਸ ਚੇਅਰਮੈਨ ਦੁਆਬਾ ਗਰੁੱਪ ਨੇ ਕੰਪਨੀਆਂ ਦੇ ਐਗਜੈਕਟਿਵਜ਼ ਦਾ ਸੁਆਗਤ ਕੀਤਾ ਤੇ ਕਿਹਾ ਕਿ ਦੁਆਬਾ ਕਾਲਜ ਸਮੂਹ ਹਮੇਸ਼ਾ ਹੀ ਵਿਦਿਆਰਥੀਆਂ ਨੂੰ ਰਾਸ਼ਟਰੀ ਤੇ ਅੰਤਰਰਾਸ਼ਟਰੀ ਕੰਪਨੀਆਂ ਵਿੱਚ ਨੌਕਰੀ ਦੇ ਮੌਕੇ ਮੁਹੱਈਆ ਕਰਾਉਣ ਲਈ ਯਤਨਸ਼ੀਲ ਰਹਿੰਦਾ ਹੈ । ਉਨਾਂ ਨੇ ਸੀਲੈਕਸ਼ਨ ਲਈ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਵਿਦਿਆਰਥੀਆਂ ਨੂੰ ਉਜਲੇ ਭਵਿੱਖ ਲਈ ਸ਼ੁਭ ਕਾਮਨਾਵਾਂ ਦਿੱਤੀਆਂ ।