ਪਟਿਆਲਾ ਸਥਾਨਕ ਸਰਕਾਰੀ ਬਹੁਤਕਨੀਕੀ ਕਾਲਜ ਲੜਕੀਆਂ ਪਟਿਆਲਾ ਤੇ ਰਾਸ਼ਟਰੀ ਸੇਵਾ ਯੋਜਨਾ ਵਿੰਗ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ 550 ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਰਕਾਰੀ ਬਹੁਤਕਨੀਕੀ ਕਾਲਜ ਲੜਕੀਆਂ ਵਿਖੇ ਦੋਸਤ ਐਨ.ਜੀ.ਓ. ਦੇ ਸਹਿਯੋਗ ਨਾਲ ਵਣ ਮਹਾਉਤਸਵ ਅਤੇ ਸਵੱਛ-ਭਾਰਤ ਦੋ ਰੋਜ਼ਾ ਕੈਂਪ ਲਗਾਇਆ ਗਿਆ। ਇਸ ਮੌਕੇ ਇੰਪਰੂਵਮੈਂਟ ਟਰੱਸਟ ਪਟਿਆਲਾ ਦੇ ਚੇਅਰਮਮੈਨ ਸੰਤ ਲਾਲ ਬਾਂਗਾ ਬਤੌਰ ਮੁੱਖ ਮਹਿਮਾਨ ਹਾਜ਼ਰ ਹੋਏ ਅਤੇ ਐਨ.ਜੀ.ਓ. ਦੇ ਪ੍ਰਧਾਨ ਕਰਨਲ ਜੇ.ਐਸ.ਥਿੰਦ, ਸਦਰ ਸਾਂਝ ਕੇਂਦਰ ਪਟਿਆਲਾ ਦੇ ਇੰਸਪੈਕਟਰ ਸ਼ੀ ਨਰਿੰਦਰਪਾਲ ਸਿੰਘ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਕਾਲਜ ਦੇ ਪ੍ਰਿੰਸੀਪਲ ਡਾ. ਸਰਬਮੋਹਨ ਸਿੰਘ ਦੀ ਅਗਾਵਈ ਵਿੱਚ ਕਾਲਜ ਦੇ ਸਮੁੱਚੇ ਸਟਾਫ ਅਤੇ ਵਿਦਿਆਰਥਣਾਂ ਨੇ ਇਸ ਮੁਹਿੰਮ ਵਿੱਚ ਹਿੱਸਾ ਲਿਆ। ਜ਼ਿਲ੍ਹਾ ਪਟਿਆਲਾ ਦੇ ਜਲ ਸ਼ਕਤੀ ਅਭਿਆਨ ਦੇ ਨੋਡਲ ਅਫ਼ਸਰ ਅਤੇ ਪ੍ਰੋਗਰਾਮ ਅਫ਼ਸਰ ਐਨ.ਐਸ.ਐਸ. ਪ੍ਰੋ. ਗੁਰਬਖਸ਼ਿਸ ਸਿੰਘ ਨੇ ਦੱਸਿਆ ਕਿ ਜਲ ਸ਼ਕਤੀ ਮੁਹਿੰਮ ਦੇ ਅਧੀਨ ਅੱਜ ਕਾਲਜ ਵਿੱਚ ਜਾਮਨ, ਅਮਰੂਦ, ਅਮਲਤਾਸ, ਕਨੇਰ ਅਤੇ 550 ਫੁੱਲਦਾਰ ਬੂਟੇ ਲਾਉਣ ਦਾ ਅਗਾਜ਼ ਕੀਤਾ ਗਿਆ।ਇਸ ਮੌਕੇ ਸ਼੍ਰੀ ਸੰਤ ਲਾਲ ਬਾਂਗਾ ਵੱਲੋਂ ਕਾਲਜ ਵਿਖੇ ਕੂੜੇ-ਕਰਕਟ ਤੋਂ ਖਾਦ ਤਿਆਰ ਕਰਨ ਦੇ ਕੰਪੋਜਟ ਕਿਟ ਦਾ ਨਿਰੀਖਣ ਵੀ ਕੀਤਾ ਗਿਆ। ਉਹਨਾਂ ਵੱਲੋਂ ਪਾਣੀ ਦੀ ਮਹੱਤਤਾ ਅਤੇ ਇਸਦੀ ਸਾਂਭ-ਸੰਭਾਲ ਉਪਰ ਵਿਦਿਆਰਥਣਾਂ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਨੂੰ ਪਾਣੀ ਦੀ ਬੱਚਤ ਲਈ ਪ੍ਰੇਰਿਤ ਕੀਤਾ। ਇਸ ਮੌਕੇ ਵਿਦਿਆਰਥਣਾਂ ਨੇ ਪਾਣੀ ਬਚਾਓ, ਧਰਤ ਬਚਾਓ ਦੇ ਸਲੋਗਨ ਹੱਥਾਂ ਵਿੱਚ ਚੁੱਕੇ ਹੋਏ ਸਨ ਅਤੇ ਆਏ ਹੋਏ ਮਹਿਮਾਨਾਂ ਵੱਲੋਂ ਸਮੂਹ ਸਟਾਫ ਅਤੇ ਵਿਦਿਆਰਥਣਾਂ ਨੂੰ ਪਾਣੀ ਦੀ ਬੱਚਤ ਸਬੰਧੀ ਸੁੰਹ ਚੁਕਵਾਈ ਗਈ। ਇਸ ਮੌਕੇ ਸੰਤ ਲਾਲ ਬਾਂਗਾ ਨੇ ਕਿਹਾ ਕਿ ਸ਼ਹੀਦ ਸੇਵਾ ਸਿੰਘ ਨਗਰ ਦੇ ਵਿੱਚ ਖੜੇ ਹੋਣ ਵਾਲੇ ਬਰਸਾਤੀ ਪਾਣੀ ਨੂੰ ਰੇਨ-ਵਾਟਰ ਹਾਰਵੈਸਟਿੰਗ ਸਿਸਟਮ ਲਗਾ ਕੇ ਪਾਰਕਾਂ ਦੀ ਸਾਂਭ-ਸੰਭਾਲ ਲਈ ਵਰਤਿਆਂ ਜਾਵੇਗਾ। ਇਸ ਮੌਕੇ ਪ੍ਰਿੰਸੀਪਲ ਡਾ. ਸਰਬਮੋਹਨ ਸਿੰਘ ਨੇ ਸਮੂਹ ਮਹਿਮਾਨਾਂ ਅਤੇ ਸਟਾਫ ਦਾ ਵਿਸ਼ੇਸ਼ ਧੰਨਵਾਦ ਕੀਤਾ।