Thursday, 16 May 2024

 

 

ਖ਼ਾਸ ਖਬਰਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਜੀਰਾ ਅਤੇ ਭਿੱਖੀਵਿੰਡ ਵਿੱਚ ਲਾਲਜੀਤ ਭੁੱਲਰ ਲਈ ਕੀਤਾ ਚੋਣ ਪ੍ਰਚਾਰ ਜਿਹੜੀ ਸਾਜ਼ਿਸ਼ ਤਹਿਤ ਭਾਈ ਅੰਮ੍ਰਿਤਪਾਲ ਸਿੰਘ ਨੂੰ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਬਣਾਇਆ, ਉਸਨੂੰ ਸਮਝਣ ਪੰਜਾਬੀ : ਸੁਖਬੀਰ ਸਿੰਘ ਬਾਦਲ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸ਼ਹੀਦ ਸੁਖਦੇਵ ਥਾਪਰ ਨੂੰ ਉਨ੍ਹਾਂ ਦੀ ਜਨਮ ਭੂਮੀ ਪਹੁੰਚ ਕੇ ਸ਼ਰਧਾਂਜਲੀ ਭੇਟ ਕੀਤੀ ਕਾਂਗਰਸ ਪਾਰਟੀ ਗਰੀਬ ਪਰਿਵਾਰ ਨੂੰ 8500 ਰੁਪਏ ਪ੍ਰਤੀ ਮਹੀਨਾ ਦੇਵੇਗੀ : ਅਮਰਿੰਦਰ ਸਿੰਘ ਰਾਜਾ ਵੜਿੰਗ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤਿ ਦਿਵਸ ਦੀ 450 ਸਾਲਾ ਸ਼ਤਾਬਦੀ ਨੂੰ ਸਮਰਪਿਤ ਗੁਰਮਤਿ ਪ੍ਰਚਾਰ ਲਹਿਰ ਆਰੰਭ ਸਾਬਕਾ ਵਿੱਤ ਮੰਤਰੀ ਪਰਮਿੰਦਰ ਢੀਂਡਸਾ ਨੇ ਐਨ ਕੇ ਸ਼ਰਮਾ ਦੀ ਚੋਣ ਮੁਹਿੰਮ ਭਖਾਈ ਪੰਜਾਬ ਦੇ ਕਈ ਲੋਕ ਸਭਾ ਹਲਕਿਆਂ 'ਚ ਆਮ ਆਦਮੀ ਪਾਰਟੀ ਨੂੰ ਮਿਲੀ ਵੱਡੀ ਮਜ਼ਬੂਤੀ, ਵਿਰੋਧੀ ਪਾਰਟੀਆਂ ਦੇ ਕਈ ਵੱਡੇ ਆਗੂ ਹੋਏ 'ਆਪ' 'ਚ ਸ਼ਾਮਲ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਸੁਭਾਸ਼ ਚਾਵਲਾ ਆਪਣੇ ਸਮਰਥਕਾਂ ਸਮੇਤ ਭਾਜਪਾ 'ਚ ਸ਼ਾਮਲ ਕਾਂਗਰਸ ਫਸਲਾਂ 'ਤੇ ਐੱਮਐੱਸਪੀ ਦੀ ਗਾਰੰਟੀ ਦੇਵੇਗੀ: ਵਿਜੇ ਇੰਦਰ ਸਿੰਗਲਾ ਸੂਬੇ ਦੀ ਗੱਲ ਛੱਡਣ ਪਹਿਲਾਂ ਆਪਣੇ ਹਲਕੇ ਵਿੱਚ ਸਿਹਤ ਸਹੂਲਤਾਂ ਸੁਧਾਰਨ ਬਲਬੀਰ ਸਿੰਘ : ਐਨ.ਕੇ. ਸ਼ਰਮਾ 15,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਕਾਂਗਰਸੀ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਦੇ ਪਰਿਵਾਰ ਨੇ ਬਠਿੰਡਾ ਸ਼ਹਿਰ 'ਚ ਭਖਾਈ ਚੋਣ ਮੁਹਿੰਮ ਆਮ ਆਦਮੀ ਪਾਰਟੀ ਦੇ ਸ਼ਾਸਨ 'ਚ ਉਨ੍ਹਾਂ ਦੀ ਮਹਿਲਾ ਸੰਸਦ ਮੈਂਬਰ ਵੀ ਸੁਰੱਖਿਅਤ ਨਹੀਂ : ਡਾ. ਸੁਭਾਸ਼ ਸ਼ਰਮਾ ਤੁਹਾਡੇ ਪਿੰਡਾਂ ਦਾ ਜਨਮਿਆ ਹਾਂ ਤੇ ਤੁਹਾਡਾ ਹਰ ਦੁੱਖ-ਸੁੱਖ ਮੇਰਾ ਆਪਣਾ: ਮੀਤ ਹੇਅਰ ਵੋਟਰ ਜਾਗਰੂਕਤਾ ਮੁਹਿੰਮ ਸਵੀਪ ਤਹਿਤ ਕੋਟ ਧਰਮੂ ਵਿਖੇ ਵਾਲ ਪੇਂਟਿੰਗ ਮੁਕਾਬਲੇ ਹੋਏ ਗੁਰਬਾਜ ਸਿੰਘ ਸਿੱਧੂ ਨੂੰ ਲੰਬੀ ਹਲਕੇ ਦੇ ਵਿੱਚ ਮਿਲ ਰਿਹਾ ਭਰਵਾਂ ਸਮਰਥਨ ਸਰਦੂਲਗੜ ਹਲਕੇ 'ਚ ਪੀਣ ਵਾਲੇ ਸਾਫ ਪਾਣੀ ਅਤੇ ਹੋਰ ਸਮੱਸਿਆ ਨੂੰ ਪਹਿਲ ਦੇ ਆਧਾਰ 'ਤੇ ਕਰਾਂਗੇ ਹੱਲ: ਜੀਤ ਮਹਿੰਦਰ ਸਿੰਘ ਸਿੱਧੂ ਪਿੰਡ ਧਾਰੜ, ਰਾਣਾ ਕਾਲਾ, ਬਾਲੀਆ ਮੰਝਪੁਰ ਤੋਂ ਵੱਡੀ ਗਿਣਤੀ ਵਿੱਚ ਆਪ ਪਾਰਟੀ ਵਿੱਚ ਸ਼ਾਮਿਲ ਹੋਏ ਲੋਕ: ਮੰਤਰੀ ਹਰਭਜਨ ਈ.ਟੀ.ਓ ਬੀਬੀ ਸਰਵਜੀਤ ਕੌਰ ਮਾਣੂੰਕੇ ਦੀ ਮਿਹਨਤ ਸਦਕਾ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਲੋਕ ਲਹਿਰ ਬਣੀ ਲੋਕ ਵੀਹ ਦਿਨਾਂ ਦੇ ਲਾਲਚ ਵਿੱਚ ਅਗਲੇ 5 ਸਾਲ ਬਰਬਾਦ ਨਾ ਕਰਨ-ਬਾਬਰ ਔਜਲਾ ਮੋਹਾਲੀ ਪ੍ਰਸ਼ਾਸਨ ਨੇ ਜਾਦੂਗਰ ਦੇ ਜਾਦੂ ਸ਼ੋ ਜ਼ਰੀਏ ਦਿੱਤਾ ਮਤਦਾਨ ਦਾ ਸੁਨੇਹਾ

 

ਤਿੰਨ ਨਵੇਂ ਡੀਜੀਪੀ ਨੂੰ ਮਿਲੇ ਅਹੁਦੇ,ਹਰਪ੍ਰੀਤ ਸਿੱਧੂ ਨੂੰ ਮੁੜ ਐਸਟੀਐਫ ਦਾ ਮੁਖੀ ਲਾਇਆ

ਸਰਕਾਰ ਵੱਲੋਂ 26 ਆਈ.ਪੀ.ਐਸ. ਤੇ 5 ਪੀ.ਪੀ.ਐਸ ਅਫਸਰਾਂ ਦੇ ਤਬਾਦਲੇ

5 Dariya News

ਚੰਡੀਗੜ੍ਹ , 18 Jul 2019

ਪੰਜਾਬ ਸਰਕਾਰ ਨੇ ਅੱਜ ਨਵੇਂ ਹੁਕਮ ਜਾਰੀ ਕਰਕੇ ਤਰੱਕੀ ਪ੍ਰਾਪਤ ਤਿੰਨ ਨਵੇਂ ਡੀਜੀਪੀ ਨੂੰ ਅਹੁਦੇ ਦੇ ਦਿੱਤੇ ਹਨ ਜਦਕਿ 26 ਹੋਰ ਆਈ.ਪੀ.ਐਸ  ਅਤੇ 5 ਪੀ.ਪੀ.ਐਸ.ਅਧਿਕਾਰੀਆਂ ਦੇ ਤਬਾਦਲੇ ਅਤੇ ਤਾਇਨਾਤੀਆਂ ਦੇ ਹੁਕਮ ਜਾਰੀ ਕੀਤੇ ਹਨ।ਜਾਰੀ ਹੁਕਮਾਂ ਅਨੁਸਾਰ ਪ੍ਰਬੋਧ ਕੁਮਾਰ ਨੂੰ ਵਿਸ਼ੇਸ਼ ਡੀਜੀਪੀ ਅਤੇ ਡਾਇਰੈਕਟਰ ਬਿਊਰੋ ਆਫ ਇਨਵੈਸਟੀਗੇਸਨ ਲਾ ਦਿੱਤਾ ਹੈ ਰੋਹਿਤ ਚੌਧਰੀ ਨੂੰ ਡੀਜੀਪੀ ਨੀਤੀ ਅਤੇ ਨਿਯਮ ਜਦ ਕਿ ਇਕਬਾਲਪ੍ਰੀਤ ਸਹੋਤਾ ਨੂੰ ਵਿਸ਼ੇਸ਼ ਡੀਜੀਪੀ ਆਰਮਡ ਬਟਾਲੀਅਨ ਜਲੰਧਰ ਵਿਖੇ ਹੀ ਲਾ ਦਿੱਤਾ ਹੈ । ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਤੇ ਏਡੀਜੀਪੀ ਹਰਪ੍ਰੀਤ ਸਿੰਘ ਸਿੱਧੂ ਹੁਣ ਵਿਸ਼ੇਸ਼ ਟਾਸਕ ਫੋਰਸ ਦੇ ਮੁਖੀ ਹੋਣਗੇ। ਗੁਰਪ੍ਰੀਤ ਕੌਰ ਦਿਓ ਨੂੰ ਏਡੀਜੀਪੀ ਕ੍ਰਾਈਮ ਅਤੇ ਪ੍ਰਵੀਨ ਕੁਮਾਰ ਸਿਨ੍ਹਾ ਨੂੰ ਕਾਰਜਕਾਰੀ ਏਡੀਜੀਪੀ ਜੇਲ੍ਹਾਂ ਲਾ ਦਿੱਤਾ ਹੈ।ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਈ.ਪੀ.ਐਸ ਅਧਿਕਾਰੀ  ਏ.ਡੀ.ਜੀ.ਪੀ. ਪ੍ਰਸਾਸਨ ਗੌਰਵ ਯਾਦਵ ਨੂੰ ਲਿਟੀਗੇਸ਼ਨ ਵਿੰਗ ਦਾ ਕਾਰਜਭਾਰ ਸੌਂਪਿਆ ਗਿਆ ਹੈ।ਇਸੇ ਤਰਾਂ ਈਸ਼ਵਰ ਸਿੰਘ ਨੂੰ ਏ.ਡੀ.ਜੀ.ਪੀ. ਕਾਨੂੰਨ ਤੇ ਵਿਵਸਥਾ, ਏ.ਡੀ.ਜੀ.ਪੀ. ਨੀਤੀ ਤੇ ਨਿਯਮ ਸ੍ਰੀ ਜਤਿੰਦਰ ਕੁਮਾਰ ਨੂੰ ਡਾਇਰੈਕਟਰ ਐਸ.ਸੀ.ਆਰ.ਬੀ. ਪੰਜਾਬ ਦਾ ਵਾਧੂ ਚਾਰਜ, ਏ.ਡੀ.ਜੀ.ਪੀ. ਸਸ਼ੀ ਪ੍ਰਭਾ ਦਿਵੇਦੀ ਨੂੰ ਇਸਤਰੀਆਂ ਸਬੰਧੀ ਮਾਮਲੇ ਪੰਜਾਬ ਦਾ ਵਾਧੂ ਚਾਰਜ, ਏ.ਡੀ.ਜੀ.ਪੀ. ਤਾਲਮੇਲ ਆਰ.ਐਨ. ਢੋਕੇ ਨੂੰ ਏ.ਡੀ.ਜੀ.ਪੀ. ਸੁਰੱਖਿਆ ਤੇ ਕਮਿਉਨਿਟੀ ਅਫੇਅਰਜ਼ ਤੇ ਐਨ.ਆਰ.ਆਈ. ਪੰਜਾਬ ਵਜੋਂ ਤਾਇਨਾਤ ਕੀਤਾ ਗਿਆ ਹੈ।

ਬੁਲਾਰੇ ਨੇ ਦੱਸਿਆ ਕਿ ਬੀ. ਚੰਦਰ ਸ਼ੇਖਰ ਨੂੰ ਆਈ.ਜੀ ਕਰਾਈਮ(ਬੀਓਆਈ) ਪੰਜਾਬ, ਪਰਮੋਦ ਬਾਨ ਨੂੰ ਆਈ.ਜੀ, ਸੂਚਨਾ ਤਕਨਾਲੋਜੀ ਤੇ ਦੂਰਸੰਚਾਰ ਪੰਜਾਬ, ਜੀ ਨਾਗੇਸ਼ਵਰ ਰਾਓ ਨੂੰ ਆਈ.ਜੀ, ਐਸ.ਟੀ.ਐਫ, ਪੰਜਾਬ, ਬਲਕਾਰ ਸਿੰਘ ਨੂੰ ਆਈ.ਜੀ ਵਿਸ਼ੇਸ਼ ਜਾਂਚ (ਬੀਓਆਈ) ਪੰਜਾਬ, ਐਲ.ਕੇ ਯਾਦਵ ਨੂੰ ਆਈ.ਜੀ-ਕਮ- ਡਾਇਰੈਕਟਰ ਵਿਜੀਲੈਂਸ ਬਿਊਰੋ ਪੰਜਾਬ, ਮੋਹਨੀਸ਼ ਚਾਵਲਾ ਨੂੰ ਆਈ.ਜੀ-ਕਮ-ਡਾਇਰੈਕਟਰ ਈ.ਓ.ਡਬਲਿਊ, ਵਿਜੀਲੈਂਸ ਬਿਊਰੋ ਪੰਜਾਬ, ਸ਼ਿਵੇ ਕੁਮਾਰ ਵਰਮਾ ਨੂੰ ਆਈ.ਜੀ ਕਰਾਈਮ(ਬੀਓਆਈ) ਪੰਜਾਬ, ਆਈ.ਜੀ, ਪੀ.ਏ.ਪੀ ਜਲੰਧਰ ਜਸਕਰਨ ਸਿੰਘ ਨੂੰ ਆਈ.ਜੀ ਆਫਤ ਪ੍ਰਬੰਧਨ ਪੰਜਾਬ ਦਾ ਵਾਧੂ ਚਾਰਜ, ਗੁਰਪ੍ਰੀਤ ਸਿੰਘ ਤੂਰ ਨੂੰ ਡੀਆਈਜੀ ਐਸਟੀਐਫ ਪੰਜਾਬ, ਵਿਵੇਕ ਸ਼ੀਲ ਨੂੰ ਐਸ.ਐਸ.ਪੀ ਫਿਰੋਜ਼ਪੁਰ, ਕੁਲਦੀਪ ਸਿੰਘ ਨੂੰ ਐਸਐਸਪੀ ਐਸ.ਏ.ਐਸ ਨਗਰ , ਦੀਪਕ ਹਿਲੋਰੀ ਨੂੰ ਐਸ.ਐਸ.ਪੀ ਪਠਾਨਕੋਟ, ਗੌਰਵ ਗਰਗ ਨੂੰ ਐਸ.ਐਸ.ਪੀ ਹੁਸ਼ਿਆਰਪੁਰ, ਧਰੁਵ ਦਾਈਆ ਨੂੰ ਐਸ.ਐਸ.ਪੀ. ਤਰਨ ਤਾਰਨ, ਗੁਲਨੀਤ ਸਿੰਘ ਖ਼ੁਰਾਨਾ ਨੂੰ ਏ.ਆਈ.ਜੀ. ਸੀਆਈ ਪੰਜਾਬ ਐਸ.ਏ.ਐਸ ਨਗਰ, ਜੇ.ਐਲਨਚੇਜ਼ੀਅਨ ਨੂੰ ਏ.ਆਈ.ਜੀ ਨੂੰ ਅਮਲਾ-2, ਸੀਪੀਓ ਪੰਜਾਬ ਅਤੇ ਹਰਚਰਨ ਸਿੰਘ ਭੁੱਲਰ ਨੂੰ ਵਿਜੀਲੈਂਸ ਬਿਊਰੋ  ਪੰਜਾਬ ਵਿਖੇ ਤਾਇਨਾਤ ਕੀਤਾ ਗਿਆ ਹੈ।ਇਸੇ ਤਰਾਂ ਪੀਪੀਐਸ ਅਧਿਕਾਰੀਆਂ ਵਿੱਚ ਸੰਦੀਪ ਗੋਇਲ ਨੂੰ ਐਸ.ਐਸ.ਪੀ ਲੁਧਿਆਣਾ(ਦਿਹਾਤੀ), ਭੁਪਿੰਦਰ ਸਿੰਘ ਨੂੰ ਐਸ.ਐਸ.ਪੀ ਫਾਜ਼ਿਲਕਾ, ਵਰਿੰਦਰ ਸਿੰਘ ਬਰਾੜ ਅਤੇ ਪਰਮਪਾਲ ਸਿੰਘ ਨੂੰ ਵਿਜੀਲੈਂਸ ਬਿਊਰੋ ਪੰਜਾਬ ਅਤੇ ਨਰਿੰਦਰ ਭਾਰਗਵ ਨੂੰ ਐਸਐੇਸਪੀ ਮਾਨਸਾ ਲਗਾਇਆ ਗਿਆ ਹੈ।   

 

Tags: Transfer

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD