Sunday, 19 May 2024

 

 

ਖ਼ਾਸ ਖਬਰਾਂ ਰਾਜਪੁਰਾ ਵਿੱਚ ਪੰਜਾਬ ਦਾ ਮੁੱਖ ਉਦਯੋਗਿਕ ਕੇਂਦਰ ਬਣਨ ਦੀਆਂ ਸਾਰੀਆਂ ਵਿਸ਼ੇਸ਼ਤਾਵਾਂ : ਪ੍ਰਨੀਤ ਕੌਰ ਸ੍ਰੀ ਆਨੰਦਪੁਰ ਸਾਹਿਬ ਵਿੱਚ ਕਪਾਹ ਉਦਯੋਗ ਦਾ ਵੱਡਾ ਪ੍ਰੋਜੈਕਟ ਲੈ ਕੇ ਆਵਾਂਗਾ : ਡਾ.ਸੁਭਾਸ਼ ਸ਼ਰਮਾ ਪੰਜਾਬ ਦੇ ਉਦਯੋਗਿਕ ਵਿਕਾਸ ਨੂੰ ਹੁਲਾਰਾ ਦੇਵਾਂਗੇ, ਸਿਖਰਾਂ 'ਤੇ ਪਹੁੰਚਾਵਾਂਗੇ: ਵਿਜੇ ਇੰਦਰ ਸਿੰਗਲਾ ਕਾਂਗਰਸ ਪਾਰਟੀ ਦੇ ਲੋਕ ਸਭਾ ਉਮੀਦਵਾਰ ਵਿਜੇ ਇੰਦਰ ਸਿੰਗਲਾ ਦੀ ਜਿੱਤ ਨੂੰ ਯਕੀਨੀ ਬਣਿਆ ਜਾਵੇਗਾ : ਗੁਰਪ੍ਰਤਾਪ ਪੰਡਿਆਲਾ 2024 ਚੋਣਾਂ ਇਤਿਹਾਸਿਕ : ਪਵਨ ਖੇੜਾ ਅੰਮ੍ਰਿਤਪਾਲ ਨੂੰ ਬੰਦੀ ਸਿੰਘ ਨਹੀਂ ਮੰਨਿਆ ਜਾ ਸਕਦਾ: ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਨੇ ਕਿਸਾਨਾਂ ਨੂੰ ਧਮਕੀਆਂ ਦੇਣ ਲਈ ਹੰਸ ਰਾਜ ਹੰਸ ਦੇ ਖਿਲਾਫ ਕਾਰਵਾਈ ਮੰਗੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਲੁਧਿਆਣਾ ਵਿੱਚ ਤਬਦੀਲੀ ਲਈ 'ਡਰਾਈਵ ਇਟ' ਵਿਜ਼ਨ ਡਾਕੂਮੈਂਟ ਪੇਸ਼ ਕੀਤਾ ਮੁੱਖ ਮੰਤਰੀ ਭਗਵੰਤ ਮਾਨ ਨੇ ਕੁਰੂਕਸ਼ੇਤਰ ਤੋਂ 'ਆਪ' ਉਮੀਦਵਾਰ ਡਾ. ਸੁਸ਼ੀਲ ਗੁਪਤਾ ਲਈ ਕੀਤਾ ਚੋਣ ਪ੍ਰਚਾਰ ਮਹਿਲਾ ਸਸ਼ਕਤੀਕਰਨ ਦੀ ਗੱਲ ਤਾਂ ਛੱਡੋ, 'ਆਪ' ਆਗੂ ਔਰਤਾਂ ਦੀ ਇੱਜ਼ਤ ਵੀ ਨਹੀਂ ਕਰਦੇ : ਜੈ ਇੰਦਰ ਕੌਰ ਵਿਸ਼ਵ ਪੱਧਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਵਚਨਬੱਧ : ਵਿਜੇ ਇੰਦਰ ਸਿੰਗਲਾ ਚੋਣਾਂ ਲੋਕਤੰਤਰ ਹੈ ਅਤੇ ਇੱਥੇ ਹਥਿਆਰਾਂ ਦੀ ਨਹੀਂ, ਵਿਚਾਰਾਂ ਦੀ ਲੜਾਈ ਹੋਣੀ ਚਾਹੀਦੀ ਹੈ : ਗੁਰਜੀਤ ਸਿੰਘ ਔਜਲਾ ਅਕਾਲੀ ਦਲ ਦੇ ਐਲਾਨਨਾਮੇ ’ਚ ਪੰਥਕ ਤੇ ਖੇਤਰੀ ਮਜ਼ਬੂਤੀ ਦਾ ਸੱਦਾ ਚੰਨੀ ਕਰਦਾ ਮਸਲੇ ਹੱਲ, ਤੁਸੀਂ ਨਾ ਮੰਨੀ ਸਾਡੀ ਗੱਲ, ਤੁਸੀਂ ਤੁਰ ਪਏ ਬਦਲਾਅ ਦੇ ਵੱਲ, ਹੁਣ ਕਰਾਂਗੇ ਪੱਕਾ ਹੱਲ - ਗੁਰਜੀਤ ਔਜਲਾ ਡਾ.ਐਸ.ਪੀ.ਸਿੰਘ ਓਬਰਾਏ ਦੇ ਯਤਨਾਂ ਸਦਕਾ ਜਲੰਧਰ ਜ਼ਿਲ੍ਹੇ ਦੇ ਨੌਜਵਾਨ ਦਾ ਮ੍ਰਿਤਕ ਸਰੀਰ ਭਾਰਤ ਪਹੁੰਚਿਆ ਸਾਬਕਾ ਐਮਸੀ ਕੁਲਦੀਪ ਸਿੰਘ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ 'ਚ ਸ਼ਾਮਲ ਦੋ ਸਾਲਾਂ ਵਿੱਚ ਸਾਡੀ ਸਰਕਾਰ ਅਤੇ ਮੇਰੇ ਕੀਤੇ ਕੰਮ ਦੇਖ ਲਓ, ਫੇਰ ਜੋ ਮਰਜ਼ੀ ਫੈਸਲਾ ਕਰੋ: ਮੀਤ ਹੇਅਰ ਸੀਪੀਆਈ ਐਮ.ਐਲ. (ਲਿਬਰੇਸ਼ਨ) ਵੱਲੋਂ ਗੁਰਜੀਤ ਔਜਲਾ ਦੇ ਹੱਕ ਵਿੱਚ ਚੋਣ ਰੈਲੀ ਸਨੌਰ ’ਚ ਐਨ ਕੇ ਸ਼ਰਮਾ ਦੇ ਚੋਣ ਦਫਤਰ ਦਾ ਉਦਘਾਟਨ ਖਰੜ ਵਿਖੇ ਉਸਾਰੀ ਹੋ ਰਹੇ ਸ੍ਰੀ ਰਾਮ ਮੰਦਿਰ ਦਾ ਦੌਰਾ ਕਰਨ ਲਈ ਮਾਨਯੋਗ ਰਾਜਪਾਲ ਪੰਜਾਬ ਨੂੰ ਬੇਨਤੀ ਪੱਤਰ : ਸ਼ਸ਼ੀ ਪਾਲ ਜੈਨ ਪ੍ਰਨੀਤ ਕੌਰ ਤੇ ਡਾ. ਗਾਂਧੀ ਪਟਿਆਲਾ ਪਾਰਲੀਮਾਨੀ ਹਲਕੇ ਲਈ ਇਕ ਵੀ ਵੱਡਾ ਪ੍ਰਾਜੈਕਟ ਨਹੀਂ ਲਿਆ ਸਕੇ: ਐਨ ਕੇ ਸ਼ਰਮਾ

 

ਪੀਰ ਕਟੋਰੇ ਸ਼ਾਹ ਸਮਾਰਕ ਤੇ ਉਸਤਾਦ ਲਾਲ ਚੰਦ ਯਮਲਾ ਜੱਟ ਯਾਦਗਾਰੀ ਲੋਕ ਸੰਗੀਤ ਮੇਲੇ ਚ ਮੁਹੰਮਦ ਸਦੀਕ ਸ਼ਾਮਿਲ ਹੋਏ

ਲੁਧਿਆਣਾ ਵਿੱਚ ਯਮਲਾ ਜੱਟ ਲੋਕ ਸੰਗੀਤ ਭਵਨ ਉਸਾਰਿਆ ਜਾਵੇ: ਪ੍ਰੋ: ਗੁਰਭਜਨ ਗਿੱਲ

5 Dariya News

ਲੁਧਿਆਣਾ , 30 Jun 2019

ਬੀਤੀ ਸ਼ਾਮ ਤੋਂ ਡੂੰਘੀ ਰਾਤ ਤੀਕ ਲੁਧਿਆਣਾ ਦੇ ਜਵਾਹਰ ਨਗਰ ਸਥਿਤ ਪੀਰ ਕਟੋਰੇਸ਼ਾਹ ਦੀ ਸਮਾਰਕ ਤੇ ਪੰਜਾਬੀ ਲੋਕ ਸੰਗੀਤ ਦੇ ਯੁਗਪੁਰਸ਼ ਉਸਤਾਦ ਲਾਲ ਚੰਦ ਯਮਲਾ ਜੱਟ ਦੀ ਯਾਦ ਵਿੱਚ ਲੋਕ ਸੰਗੀਤ ਮੇਲਾ ਕਰਵਾਇਆ ਗਿਆ। ਫ਼ਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਤੇ ਉੱਘੇ ਲੋਕ ਗਾਇਕ ਜਨਾਬ ਮੁਹੰਮਦ ਸਦੀਕ ਨੇ ਇਸ ਲੋਕ ਸੰਗੀਤ ਮੇਲੇ ਦੀ ਪ੍ਰਧਾਨਗੀ ਕੀਤੀ। ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਤੂੰਬੇ ਤੋਂ ਇਕਤਾਰੇ ਭਾਵ ਤੂੰਬੀ ਦਾ ਵਿਕਾਸ ਕਰਕੇ ਉਨ੍ਹਾਂ ਹਜ਼ਾਰਾਂ ਕਲਾਕਾਰਾਂ ਨੂੰ ਇਸ ਸਾਜ਼ ਦਾ ਵਾਦਕ ਬਣਾਇਆ। ਮੈਂ ਵੀ ਉਨ੍ਹਾਂ ਤੋਂ ਹੀ ਇਸ ਸਾਜ਼ ਦੀ ਪ੍ਰੇਰਨਾ ਲਈ ਸੀ। ਉਨ੍ਹਾਂ ਕਿਹਾ ਕਿ ਅੱਜ ਸ਼ੋਰ ਤੇ ਸੰਗੀਤ ਵਿਚਕਾਰ ਲਕੀਰ ਗੂੜ੍ਹੀ ਕਰਨ ਦੀ ਲੋੜ ਹੈ। ਲੋਕ ਸਾਜ਼ , ਲੋਕ ਅੰਦਾਜ਼ ਤੇ ਲੋਕ ਪਹਿਰਾਵਾ ਤਿਆਗ ਕੇ ਵੀ ਅਸੀਂ ਰਾਹੋਂ ਭਟਕਦੇ ਹਾਂ ਉਸਤਾਦ ਜੀ ਨੂੰ ਇਸ ਤੋਂ ਵੱਡੀ ਹੋਰ ਕੋਈ ਸ਼ਰਧਾਂਜਲੀ ਨਹੀਂ ਹੋ ਸਕਦੀ ਕਿ ਉਨ੍ਹਾਂ ਦੀ ਸੁਰ ਸਾਧਨਾ ਅਪਣਾਈਏ। ਉਨ੍ਹਾਂ ਆਪਣੇ ਗਾਏ ਇੱਕ ਗੀਤ ਨਾਲ ਸੰਗੀਤਕ ਹਾਜ਼ਰੀ ਲੁਆਈ। ਉਨ੍ਹਾਂ ਕਿਹਾ ਕਿ ਸੁਰ ਸੰਗੀਤ ਸਾਧਨਾ ਤੇ ਸੰਗੀਤ ਵਿੱਚ ਯਮਲਾ ਜੱਟ ਜੀ ਨੇ ਪੂਰੇ ਪੰਜਾਬ ਦੀ ਸਰਪ੍ਰਸਤੀ ਕੀਤੀ। ਮੈਂ ਉਨ੍ਹਾਂ ਦੇ ਵਿਹਾਰ ਤੇ ਪਿਆਰ ਚੋਂ ਬਹੁਤ ਕੁਝ ਲਿਆ ਹੈ।  ਲਾਲ ਚੰਦ ਯਮਲਾਜੱਟ ਟਰਸਟ ਦੇ ਸਰਪ੍ਰਸਤ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਲੁਧਿਆਣਾ ਵਿੱਚ ਪੰਜਾਬੀ ਲੋਕ ਸੰਗੀਤ ਭਵਨ ਉਸਾਰਨ ਦੀ ਸਖ਼ਤ ਲੋੜ ਹੈ ਕਿਉਂਕਿ ਅਜੇ ਤਾਂ ਲਾਲ ਚੰਦ ਯਮਲਾ ਜੱਟ, ਸੁਰਿੰਦਰ ਕੌਰ, ਪ੍ਰਕਾਸ਼ ਕੌਰ, ਆਸਾ ਸਿੰਘ ਮਸਤਾਨਾ,ਨਰਿੰਦਰ ਬੀਬਾ, ਜਗਮੋਹਨ ਕੌਰ, ਦੀਦਾਰ ਸੰਧੂ, ਹਰਚਰਨ ਗਰੇਵਾਲ, ਕਰਨੈਲ ਗਿੱਲ,ਅਲਗੋਜ਼ਾਵਾਦਕ ਬੇਲੀ ਰਾਮ, ਤਾਰਾ ਚੰਦ , ਅਮਰ ਸਿੰਘ ਚਮਕੀਲਾ,ਕੁਲਦੀਪ ਮਾਣਕ, ਉਸਤਾਦ ਜਸਵੰਤ ਭੰਵਰਾ, ਚਾਂਦੀ ਰਾਮ ਚਾਂਦੀ , ਜਸਦੇਵ ਯਮਲਾਜੱਟ, ਜਸਵਿੰਦਰ ਯਮਲਾ ਜੱਟ, ਦਿਲਸ਼ਾਦ ਅਖ਼ਤਰ ਤੇ ਹੋਰ ਸਿਰਕੱਢ ਗਾਇਕਾਂ ਦੀਆਂ ਨਿਸ਼ਾਨੀਆਂ ਤੇ ਸੰਗੀਤ ਪਰਿਵਾਰਾਂ ਤੋਂ ਹਾਸਲ ਕੀਤਾ ਜਾ ਸਕਦਾ ਹੈ ਪਰ ਹੌਲੀ ਹੌਲੀ ਸਭ ਕੁਝ ਅੱਖੋਂ ਓਝਲ ਹੋ ਜਾਵੇਗਾ। 

ਇਸ ਲੋਕ ਸੰਗੀਤ ਭਵਨ ਵਿੱਚ ਲੋਕ ਸਾਜ਼ ਸਿਖਲਾਈ ਦਾ ਪ੍ਰਬੰਧ ਵੀ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਹੈ 15 ਹਾੜ੍ਹ ਨੂੰ ਹਰ ਸਾਲ ਪਿਛਲੇ 70 ਸਾਲ ਤੋਂ ਹੋ ਰਹੇ ਲੋਕ ਸੰਗੀਤ ਮੇਲੇ ਨੂੰ ਪੰਜਾਬ ਆਰਟਸ ਕੌਸਲ ਤੇ ਸਭਿਆਚਾਰਕ ਮਾਮਲੇ ਵਿਭਾਗ ਜ਼ਰੂਰ ਸਰਪ੍ਰਸਤੀ ਦੇਵੇ।ਉਨ੍ਹਾਂ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਤੇ ਪੰਜਾਬ ਦੇ ਖੁਰਾਕ ਮੰਤਰੀ ਸ਼੍ਰੀ ਭਾਰਤ ਭੂਸ਼ਨ ਆਸ਼ੂ ਦਾ ਸੁਨੇਹਾ ਪਹੁੰਚਾਇਆ ਕਿ ਇਸ ਮੇਲੇ ਨੂੰ ਅਗਲੇ ਸਾਲ ਤੋਂ ਵਿਸ਼ਾਲ ਲੋਕ ਗਾਇਕੀ ਮੇਲੇ ਵਜੋਂ ਵਿਕਸਤ ਕਰਨ ਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਇਸ ਮੇਲੇ ਦੇ ਮੁੱਖ ਪ੍ਰਬੰਧਕ ਕਰਤਾਰ ਯਮਲਾਜੱਟ, ਕਸ਼ਮੀਰ ਯਮਲਾ ਜੱਟ, ਸੁਰੇਸ਼ ਯਮਲਾਜੱਟ ਤੇ ਪਰਿਵਾਰ ਨੇ ਸਮੂਹ ਕਲਾਕਾਰਾਂ ਨੂੰ ਜੀ ਆਇਆਂ ਨੂੰ ਕਿਹਾ। ਗੁਰਦਾਸਪੁਰ ਤੋਂ ਆਏ ਯਮਲਾਜੱਟ ਦੇ ਸ਼ਾਗਿਰਦ ਕਲਾਕਾਰਾਂ ਉਸਤਾਦ ਅਮਰੀਕ ਸਿੰਘ ਗਾਜ਼ੀਨੰਗਲ, ਨਿਰਮਲ ਸਿੰਘ ਨਿੰਮਾ ਬੋਬਾਂ ਵਾਲਾ, ਮੇਸ਼ੀ ਮਾਣਕ, ਰਮੇਸ਼ ਲੁਧਿਆਣਵੀ,ਮੰਗਲ ਮੰਗੀ ਯਮਲਾ ਹਜਰਾਵਾਂ ਵਾਲਾ , ਸੁਖਜਿੰਦਰ ਯਮਲਾ ਜੱਟ,ਸੁਲਤਾਨ, ਉਸਤਾਦ ਯਮਲਾ ਦੇ ਪੜਪੋਤਰੇ ਤਰੁਣ ਯਮਲਾਜੱਟ,ਭੋਲਾ  ਯਮਲਾ, ਲੋਕ ਗਾਇਕਾ ਮੰਨਤ ਬਾਜਵਾ, ਜੇ ਮਾਹੀ, ਸੱਤਪਾਲ ਸੋਖਾ, ਅਮਰਜੀਤ ਸ਼ੇਰਪੁਰੀ, ਗਿੱਲ ਰਣਸੀਂਹ ਕਲਾਂ,ਮੋਹਨ ਭਾਮੀਆਂ ਤੇ ਹੋਰ ਕਲਾਕਾਰਾਂ ਨੇ ਚੰਗਾ ਰੰਗ ਬੰਨ੍ਹਿਆ।ਇਸ ਮੇਲੇ ਨੂੰ ਮਾਲਵਾ ਟੀ ਵੀ ਨੇ ਨਾਲੋ ਨਾਲ ਲਾਈਵ ਟੈਲੀਕਾਸਟ ਕੀਤਾ। ਮੰਚ ਸੰਚਾਲਨ ਮੋਹਨ ਭਾਮੀਆ ਨੇ ਬੜੇ ਸਲੀਕੇ ਨਾਲ ਕੀਤੀ।ਹਲਕੇ ਦੇ ਕੌਸਲਰ ਬਲਜਿੰਦਰ ਸਿੰਘ ਬੰਟੀ, ਸਾਬਕਾ ਕੌਸਲਰ ਹੰਸ ਰਾਜ ਜੱਸਾ, ਪਿੰਡ ਦਾਦ ਦੇ ਸਰਪੰਚ ਸ: ਜਗਦੀਸ਼ਪਾਲ ਸਿੰਘ ਗਰੇਵਾਲ, ਬਲਕਾਰ ਸਿੰਘ ,ਪੰਜਾਬੀ ਲੇਖਕ ਸਰਬਜੀਤ ਵਿਰਦੀ ਤੇ ਜਸਬੀਰ ਸਿੰਘ ਘੁਲਾਲ ਨੇ ਵੀ ਮੇਲੇ ਵਿੱਚ ਭਰਵੀਂ ਹਾਜ਼ਰੀ ਲੁਆਈ।

 

Tags: Mohd Saddiq

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD