ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਦੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਅਤੇ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਸ੍ਰੀ ਚੰਦਰ ਗੈਂਦ ਆਈ.ਏ.ਐਸ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਦੀ ਸਰਪ੍ਰਸਤੀ ਹੇਠ ਸ. ਜਗਜੀਤ ਸਿੰਘ ਚਾਹਲ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਫਿਰੋਜ਼ਪੁਰ ਦੀ ਅਗਵਾਈ ਹੇਠ ਮਿਤੀ 01 ਜੂਨ ਤੋਂ 10 ਜੂਨ 2019 ਤੱਕ ਦਾ ਇੱਕ ਇੰਟਰ ਸਟੇਟ ਟੂਰ ਲਿਜਾਇਆ ਜਾ ਰਿਹਾ ਹੈ। ਇਸ ਇੰਟਰ ਸਟੇਟ ਟੂਰ ਨੂੰ ਜ਼ਿਲ੍ਹਾ ਫਿਰੋਜ਼ਪੁਰ ਤੋਂ ਸ੍ਰੀ ਚੰਦਰ ਗੈਂਦ ਆਈ.ਏ.ਐਸ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਨੇ ਆਪਣੀਆਂ ਸ਼ੁੱਭ ਇੱਛਾਵਾਂ ਨਾਲ ਝੰਡੀ ਦੇ ਕੇ ਰਵਾਨਾ ਕੀਤਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹੋ ਜਿਹੇ ਪ੍ਰੋਗਰਾਮਾਂ ਨਾਲ ਨੌਜਵਾਨਾਂ ਦੀ ਸ਼ਖ਼ਸੀਅਤ ਦਾ ਵਿਕਾਸ ਹੁੰਦਾ ਹੈ। ਉਨ੍ਹਾਂ ਟੂਰ ਵਿਚ ਸ਼ਾਮਲ ਨੌਜਵਾਨਾਂ ਨੂੰ ਅਨੁਸ਼ਾਸਨ ਵਿੱਚ ਰਹਿਣ ਬਾਰੇ ਕਿਹਾ ਅਤੇ ਨਾਲ ਹੀ ਉਨ੍ਹਾਂ ਕਿਹਾ ਤੁਸੀਂ ਜਿੱਥੇ ਜਿੱਥੇ ਵੀ ਜਾਉਗੇ ਉੱਥੋਂ ਦੀ ਸੰਸਕ੍ਰਿਤੀ ਤੋ ਕੁੱਝ ਨਾ ਕੁੱਝ ਜ਼ਰੂਰ ਸਿੱਖੋਗੇ। ਇਸ ਸਮੇਂ ਜਗਜੀਤ ਸਿੰਘ ਚਾਹਲ ਸਹਾਇਕ ਡਾਇਰੈਕਟਰ ਵੱਲੋਂ ਦੱਸਿਆ ਕਿ ਅਗਲੇ ਮਹੀਨੇ ਤੋਂ ਵਿਭਾਗ ਵੱਲੋਂ ਨੌਜਵਾਨਾਂ ਵਿੱਚ ਲੀਡਰਸ਼ਿਪ ਦੀ ਭਾਵਨਾ ਪੈਦਾ ਕਰਨ, ਮਿਲ-ਜੁਲ ਕੇ ਰਹਿਣ ਅਤੇ ਸਹਿਣਸ਼ੀਲਤਾ ਦੀ ਭਾਵਨਾ ਪੈਦਾ ਕਰਨ ਲਈ ਯੂਥ ਲੀਡਰਸ਼ਿਪ ਟ੍ਰੇਨਿੰਗ ਕੈਂਪ ਅਤੇ ਹਾਈਕਿੰਗ ਟ੍ਰੈਕਿੰਗ ਕੈਂਪ ਮਨਾਲੀ/ਉੱਤਰਾਖੰਡ ਵਿਖੇ ਲਗਾਏ ਜਾ ਰਹੇ ਹਨ, ਜਿਸ ਵਿੱਚ ਵੱਖ-ਵੱਖ ਜ਼ਿਲ੍ਹਿਆਂ ਤੋਂ ਸਕੂਲਾਂ, ਕਾਲਜਾਂ ਅਤੇ ਗੈਰ ਵਿਦਿਆਰਥੀ ਭਾਗ ਲੈਣਗੇ। ਇਸ ਇੰਟਰ ਸਟੇਟ ਟੂਰ ਨੂੰ ਰਵਾਨਾ ਕਰਨ ਸਮੇਂ ਸੁਭਾਸ਼ ਪਿੰਡੀ ਸਾਬਕਾ ਸਰਪੰਚ ਅਤੇ ਭੀਮ ਕੰਬੋਜ ਸਰਪੰਚ ਮੋਹਨ ਕੇ ਹਿਠਾੜ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਇਸ ਟੂਰ ਵਿੱਚ ਜ਼ਿਲ੍ਹਾ ਫਿਰੋਜ਼ਪੁਰ ਅਤੇ ਜ਼ਿਲ੍ਹਾ ਫ਼ਰੀਦਕੋਟ ਦੇ 90 ਭਾਗੀਦਾਰਾਂ/ਪ੍ਰਬੰਧਕ ਸ਼ਾਮਲ ਹਨ।
ਇਹ ਅੰਤਰ ਰਾਜੀ ਟੂਰ ਜ਼ਿਲ੍ਹਾ ਫਿਰੋਜ਼ਪੁਰ ਤੋਂ ਚੱਲ ਕੇ ਅੰਬਾਲਾ, ਦਿੱਲੀ ਹੁੰਦੇ ਹੋਏ ਤਾਜ ਮਹਿਲ, ਤਾਜ ਮਿਊਜ਼ੀਅਮ ਸ਼ਿਵਪੁਰੀ, ਇੰਦੌਰ,ਰਾਜਵਾੜਾ ਝੀਲ, ਪੀਪਲੀਆਪਾਲਾ, ਲਾਲ ਬਾਗ਼ ਪੈਲੇਸ, ਧੁਲੀਆਂ, ਮਨਵਾੜਾ ਸਾਹਿਬ, ਔਰੰਗਾਬਾਦ ਵਿਖੇ ਬੀਬੀ ਦਾ ਮਕਬਰਾ, ਵਾਟਰ ਪਾਰਕ, ਗੁਫ਼ਾ, ਜੈਨ ਮੰਦਰ, ਅਜੰਤਾ, ਅਲੋਰਾ ਦੀਆਂ ਗੁਫਾਵਾਂ, ਨਾਮਦੇਵ ਨਰਸਰੀ, ਹਜ਼ੂਰ ਸਾਹਿਬ ਦੇ ਨੇੜੇ ਦੇ ਗੁਰੂਦੁਆਰਾ ਸਾਹਿਬ, ਨਾਨਕ ਝੀਰਾ ਸਾਹਿਬ ਦੇ ਨੇੜੇ ਦੇ ਗੁਰੂਦੁਆਰਾ ਸਾਹਿਬ, ਬੁਹਰਾਨਪੁਰ ਹੁੰਦੇ ਹੋਏ ਗਵਾਲੀਅਰ ਦਾ ਕਿੱਲਾ ਦਿਖਾਉਣ ਤੋਂ ਬਾਅਦ, ਜੈ ਵਿਲਾਸ ਪੈਲੇਸ, ਮਾਨ ਸਿੰਘ ਪੈਲੇਸ ਅਤੇ ਟੇਲੀਕਾ ਆਦਿ ਕਲਾਤਮਕ ਮੰਦਰ ਦੇਖਣ ਤੋਂ ਬਾਅਦ, ਦਿੱਲੀ ਦਾ ਲਾਲ ਕਿੱਲਾ, ਪਾਰਲੀਮੈਂਟ, ਬੰਗਲਾ ਸਾਹਿਬ, ਸੀਸ ਗੰਜ ਸਾਹਿਬ ਆਦਿ ਇਤਿਹਾਸਕ ਸਥਾਨ ਦਿਖਾਉਣ ਤੋਂ ਬਾਅਦ ਮਿਤੀ 10 ਜੂਨ 2019 ਨੂੰ ਵਾਪਸੀ ਫਿਰੋਜ਼ਪੁਰ ਆਵੇਗਾ। ਇਸ ਇੰਟਰ ਸਟੇਟ ਟੂਰ ਪ੍ਰੋਗਰਾਮ ਵਿੱਚ ਸ.ਸ.ਸ.ਸ.ਕੁੱਸੂਵਾਲਾ, ਸ.ਸ.ਸ.ਸ.ਸ਼ਹਿਜ਼ਾਦਾ ਸੰਤ ਸਿੰਘ, ਡੀ.ਏ.ਵੀ.ਸ.ਸ.ਸ.ਫਿਰੋਜ਼ਪੁਰ,ਦੇਵ ਸਮਾਜ ਮਾਡਲ ਸ.ਸ.ਸ.ਫਿਰੋਜ਼ਪੁਰ, ਸ.ਸ.ਸ.ਸ.(ਲੜਕੇ), ਫਿਰੋਜ਼ਪੁਰ,ਐਮ.ਐਲ.ਐਮ. ਸ.ਸ.ਸ.ਫਿਰੋਜ਼ਪੁਰ ਕੈਂਟ, ਐਸ.ਬੀ.ਐਸ.ਐਸ.ਟੀ.ਸੀ.ਫਿਰੋਜ਼ਪੁਰ ਤੋਂ ਇਲਾਵਾ ਵੱਖ-ਵੱਖ ਯੁਵਕ ਸੇਵਾਵਾਂ ਕਲੱਬਾਂ ਦੇ ਯੁਵਕ/ਯੁਵਤੀਆਂ ਸ਼ਾਮਲ ਹਨ। ਇਸ ਟੂਰ ਪ੍ਰੋਗਰਾਮ ਦਾ ਮਨੋਰਥ ਨੌਜਵਾਨਾਂ ਵੱਲੋਂ ਉਕਤ ਸਥਾਨ ਤੇ ਜਾ ਕੇ ਉੱਥੋਂ ਦੇ ਸਭਿਆਚਾਰ, ਉੱਥੋਂ ਦੇ ਰੀਤੀ ਰਿਵਾਜ਼ਾਂ ਅਤੇ ਵੇਖਣਯੋਗ ਇਤਿਹਾਸਕ ਸਥਾਨਾਂ ਬਾਰੇ ਜਾਣਕਾਰੀ ਹਾਸਿਲ ਕਰਨਾ ਅਤੇ ਭਾਈਚਾਰਕ ਸਾਂਝ ਵਧਾਉਣਾ ਹੈ। ਇਸ ਇੰਟਰ ਸਟੇਟ ਟੂਰ ਪ੍ਰੋਗਰਾਮ ਵਿੱਚ ਸ. ਗੁਰਜੀਤ ਸਿੰਘ ਸਟੈਨੋ, ਸ. ਮਨਜੀਤ ਸਿੰਘ ,ਸ. ਅੰਗਰੇਜ਼ ਸਿੰਘ, ਸ੍ਰੀ ਰਾਜੀਵ ਕੁਮਾਰ, ਸ੍ਰੀ ਵਿਸ਼ੇਸ਼, ਸ੍ਰੀ ਅਮਿਤ ਅਰੋੜਾ, ਸ. ਗੁਰਪ੍ਰੀਤ ਸਿੰਘ,ਸ੍ਰੀਮਤੀ ਗਰੀਮਾ ਅਰੋੜਾ, ਮਿਸ ਮਨਪ੍ਰੀਤ ਕੌਰ, ਮਿਸ ਹਰਪ੍ਰੀਤ ਕੌਰ ਅਤੇ ਸ. ਬਲਕਾਰ ਸਿੰਘ ਸ਼ਾਮਲ ਹਨ।