ਚੰਡੀਗੜ੍ਹ, ਭਾਜਪਾ ਦੇ ਪ੍ਰਦੇਸ਼ ਪਰਮੂਖ ਸੰਜੇ ਟੰਡਨ ਨੇ ਕਿਹਾ ਕਿ ਚੰਡੀਗੜ੍ਹ ਵਾਸਿਆਂ ਨੇ ਕਾਂਗਰਸ ਪਾਰਟੀ ਅਤੇ ਇਨਾਂਹ ਦੀ ਨੀਤਾਂ ਨੂੰ ਪੂਰੀ ਤਰ੍ਹਾਂ ਤੋਂ ਖਾਰਜ ਕਰ ਦਿਤਾ ਹੈ । ਇਹ ਚੋਣਾਂ ਕਾਂਗਰਸ ਤੇ ਪੱਤਨ ਦਾ ਸਭ ਤੋਂ ਵੱਡਾ ਕਾਰਨ ਬਣੇਗਾ । ਸੰਜੈ ਟੰਡਨ ਚੰਡੀਗੜ੍ਹ ਲੋਕਸਭਾ ਖੇਤਰ ਤੋਂ ਪਾਰਟੀ ਉਮੀਦਵਾਰ ਕਿਰਨ ਖੇਰ ਦੇ ਸਮਰਥਨ ਵਿਚ ਸੇਕਟਰ 63 ਵਿਚ ਰਮੇਸ਼ ਕੌਲ ਦੁਆਰਾ ਆਯੋਜਤ ਜਨਸਭਾ ਨੂੰ ਸੰਬੋਧਤ ਕਰ ਰਹੇ ਸਨ । ਉਨ੍ਹਾਂ ਨੇ ਕਿਹਾ ਕਿ ਇਸ ਚੋਣਾਂ ਵਿਚ ਚੰਡੀਗੜ੍ਹ ਦੇ ਲੋਕਾਂ ਨੂੰ ਫਿਰ ਤੋਂ ਕਿਰਨ ਖੇਰ ਨੂੰ ਲੋਕਸਭਾ ਵਿਚ ਭੇਜਣ ਦਾ ਮਨ ਬਣਾ ਲਿਆ ਹੈ । ਇਥੇ ਦੇ ਲੋਕ ਵਿਕਾਸ ਦੇ ਨਾਲ ਵੋਟ ਕਰਣਾ ਚਾਹੂੰਦੇ ਹਨ ਨਾ ਕਿ ਉਨ੍ਹਾਂ ਨੂੰ ਘੋਟਾਲਿਆਂ ਨੂੰ ਅੰਜਾਮ ਦੇਣ ਵਾਲੀ ਸਰਕਾਰ ਦੀ ਲੌੜ੍ਹ ਹੈ।ਸੰਜੈ ਟੰਡਨ ਨੇ ਜਨਸਭਾ ਵਿਚ ਮੌਜੂਦ ਲੋਕਾਂ ਨੂੰ ਭਾਜਪਾ ਦੇ ਸਮਰਥਨ ਵਿਚ ਇਕਜੁਟ ਹੋਣ ਦੀ ਅਪੀਲ ਕੀਤੀ ਕਰਦੇ ਹੋਏ ਕਿਹਾ ਕਿ ਭਾਜਪਾ ਹਮੇਸ਼ਾ ਹੀ ਵਿਕਾਸ ਦੀ ਰਾਜਨੀਤੀ ਕਰਦੀ ਹੈ । ਇਸਤੋਂ ਪਹਿਲਾਂ ਸੰਜੇ ਟੰਡਨ ਨੇ ਸੇਕਟਰ 61 ਵਿਚ ਆਯੋਜਤ ਪਦ ਯਾਤਰਾ ਵਿਚ ਭਾਗ ਲੈ ਕੇ ਲੋਕਾਂ ਦੇ ਘਰ ਘਰ ਜਾ ਕੇ ਉਨ੍ਹਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ ।