ਸਾਬਕਾ ਕੇਂਦਰੀ ਮੰਤਰੀ ਅਤੇ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਮਨੀਸ਼ ਤਿਵਾੜੀ ਨੇ ਅੱਜ ਆਪਣੇ ਨਾਮਜ਼ਦਗੀ ਪੇਪਰ ਭਰਨ ਤੋਂ ਬਾਅਦ ਪੰਜਾਬ ਦੇ ਪਸੂ ਪਾਲਣ ਤੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਅਗਵਾਈ ਹੇਠ ਮੁਹਾਲੀ ਹਲਕੇ ਦੇ ਪਿੰਡ ਜੁਝਾਰ ਨਗਰ, ਬੜ੍ਹਮਾਜਰਾ ਕਲੌਨੀ ਅਤੇ ਬਲੌਂਗੀ ਵਿੱਚ ਵੱਡੇ ਚੋਣ ਜਲਸਿਆਂ ਨੂੰ ਸੰਬੋਧਨ ਕੀਤਾ। ਇਸ ਮੌਕੇ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੰਡ ਪਾਉਣ ਵਾਲੀ ਸਿਆਸਤ ਕਰਨ ਵਾਲਿਆਂ ਤੋਂ ਸੁਚੇਤ ਰਹਿ ਕੇ ਵਿਕਾਸ ਦੇ ਮੁੱਦੇ ਉੱਤੇ ਵੋਟਾਂ ਪਾਉਣ ।ਸ੍ਰੀ ਮਨੀਸ਼ ਤਿਵਾੜੀ ਨੇ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਾਰਟੀ ਨੂੰ ਮਜ਼ਬੂਤ ਕਰਨ ਲਈ ਪੂਰੀ ਤਰਾਂਹ ਤਤਪਰ ਰਹਿਣਗੇ ਅਤੇ ਇਹ ਸੀਟ ਜਿੱਤ ਕੇ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਤੇ ਕੈਪਟਨ ਅਮਰਿੰਦਰ ਦੇ ਹੱਥ ਮਜ਼ਬੂਤ ਕਰਨਗੇ । ਆਪਣੇ ਵਿਰੋਧੀ ਆਗੂ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ਦੀ ਚੋਣ ਪ੍ਰਚਾਰ ਮੁਹਿੰਮ ਦੀ ਹਵਾ ਕੱਢਦਿਆਂ ਉਨ੍ਹਾਂ ਕਿਹਾ ਕਿ ਐਨ.ਡੀ.ਏ. ਸਰਕਾਰ ਦੌਰਾਨ ਉਹ ਕੋਈ ਵੀ ਵੱਡਾ ਪ੍ਰੋਜੈਕਟ ਹਲਕੇ ਲਈ ਨਹੀਂ ਲਿਆ ਸਕੇ। ਉਨ੍ਹਾਂ ਕਿਹਾ ਕਿ ਅਕਾਲੀ ਸੰਸਦ ਮੈਂਬਰ ਦੇ ਸਾਢੇ ਪੰਜ ਕਰੋੜ ਰੁਪਏ ਦੇ ਫੰਡ ਬਿਨਾਂ ਵੰਡਿਆਂ ਵਾਪਸ ਚਲੇ ਗਏ, ਜਦੋਂ ਕਿ ਪੁੱਤਰ ਮੋਹ ਕਾਰਨ ਉਨ੍ਹਾਂ ੫੫ ਲੱਖ ਰੁਪਏ ਸਨੌਰ ਹਲਕੇ ਵਿੱਚ ਵੰਡ ਦਿੱਤੇ । ਉਨ੍ਹਾਂ ਕਿਹਾ ਕਿ ਕੇਂਦਰ ਵਿੱਚ ਸ੍ਰੀ ਰਾਹੁਲ ਗਾਂਧੀ ਦੀ ਅਗਵਾਈ ਹੇਠ ਸਰਕਾਰ ਬਣਨ ਮਗਰੋਂ ਉਹ ਹਲਕੇ ਵਿੱਚ ੫੦ ਹਾਜ਼ਰ ਕਰੋੜ ਦੇ ਪ੍ਰੋਜੈਕਟ ਲੈ ਕੇ ਆਉਣਗੇ । ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਬਣਨ ਮਗਰੋ ਆਰਥਿਕ ਤੌਰ ਉੱਤੇ ਪਛੜੇ ਪਰਿਵਾਰਾਂ ਨੂੰ ਛੇ ਹਜ਼ਾਰ ਰੁਪਏ ਮਹੀਨਾ ਸਹਾਇਤਾ ਰਾਸ਼ੀ ਦਿੱਤੀ ਜਾਵੇਗੀ ।ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਸ.ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਅੱਜ ਸ੍ਰੀ ਤਿਵਾੜੀ ਦੇ ਕਾਗਜ਼ ਭਰਨ ਵੇਲੇ ਰੂਪਨਗਰ ਦੇ ਪੁਰਾਣੇ ਬੱਸ ਅੱਡੇ ਤੋਂ ਲੈ ਕੇ ਡੀ.ਸੀ. ਦਫਤਰ ਤੱਕ ਲੋਕਾਂ ਦਾ ਭਾਰੀ ਇਕੱਠ ਸੀ। ਉਨ੍ਹਾਂ ਕਿਹਾ ਕਿ ਇਕੱਠ ਦੇਖ ਕੇ ਲਗਦਾ ਸੀ ਕਿ ਸ੍ਰੀ ਮਨੀਸ਼ ਤਿਵਾੜੀ ਦੀ ਜਿੱਤ ਤੈਅ ਹੈ, ਬੱਸ ਐਲਾਨ ਹੋਣਾ ਬਾਕੀ ਹੈ।
ਉਨ੍ਹਾਂ ਕਿਹਾ ਕਿ ਇਕੱਠ ਕਾਰਨ ਪੂਰੇ ਚਾਰ ਕਿਲੋਮੀਟਰ ਵਰਕਰ ਪੈਦਲ ਗਏ, ਜਿਸ ਤੋਂ ਉਨ੍ਹਾਂ ਦੇ ਉਤਸ਼ਾਹ ਦਾ ਪਤਾ ਚਲਦਾ ਹੈ। ਅਕਾਲੀ ਦਲ ਉੱਤੇ ਹਲਕਾ ਕਰਦਿਆਂ ਸ.ਸਿੱਧੂ ਨੇ ਕਿਹਾ ਕਿ ਆਪਣੇ ਆਪ ਨੂੰ ਪੰਥਕ ਅਖਵਾਉਣ ਵਾਲੀ ਪਾਰਟੀ ਅਕਾਲੀ ਦਲ ਨੇ ਬਰਗਾੜੀ ਵਿੱਚ ਸ਼ਾਂਤਮਈ ਧਰਨਾ ਦੇ ਰਹੇ ਸਿੱਖਾਂ ਉੱਤੇ ਗੋਲੀਆਂ ਚਲਵਾਈਆਂ। ਹੁਣ ਇਹ ਪੰਥ ਦੇ ਨਾਂ ਉੱਤੇ ਵੋਟਾਂ ਮੰਗਦੇ ਹਨ ? ਇਨ੍ਹਾਂ ਦੇ ਰਾਜ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਅਤੇ ਬੇਅਦਬੀ ਦੇ ਮੁਲਜ਼ਮਾਂ ਨੂੰ ਖੁੱਲਾ੍ਹ ਛੱਡਿਆ ਗਿਆ।ਇਸ ਮੌਕੇ ਕੈਬਨਿਟ ਮੰਤਰੀ ਦੇ ਸਿਆਸੀ ਸਕੱਤਰ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਗੁਰਪ੍ਰੀਤ ਸਿੰਘ ਢੀਡਸਾਂ ਸਰਪੰਚ ਜੁਝਾਰਨਗਰ, ਐਡਵੋਕੇਟ ਕੰਵਰਬੀਰ ਸਿੰਘ ਸਿੱਧੂ, ਵਿਜੇ ਲਕਸਮੀ ਦੇਵੀ, ਬਿਮਲਾ ਦੇਵੀ, ਮਨਿੰਦਰ ਮੰਨਾ, ਨਾਰੋ ਦੇਵੀ ਸਾਰੇ ਪੰਚ, ਅਮਰਜੀਤ ਮੋਨੀ, ਹੈਪੀ ਮਲੀਕ, ਬਲਾਕ ਕਾਂਗਰਸ ਕਮੇਟੀ ਸਹਿਰੀ ਦੇ ਪ੍ਰਧਾਨ ਜਸਪ੍ਰੀਤ ਸਿੰਘ ਗਿੱਲ, ਬਲਜੀਤ ਸਿੰਘ ਠਸਕਾ, ਅਜਮੇਰ ਸਿੰਘ ਸਰਪੰਚ ਦਾਉਂ, ਗੁਰਨਾਮ ਸਿੰਘ ਤਾਰਾ ਦਾਉਂ, ਲੱਕੀ ਰਾਣਾ, ਭੀਮ ਸਿੰਘ ਸਰਪੰਚ ਹੁਸੈਨਪੁਰ, ਬਹਾਦਰ ਸਿੰਘ ਸਰਪੰਚ ਠਸਕਾ, ਮੋਹਨ ਸਿੰਘ ਸਰਪੰਚ ਰਾਏਪੁਰ, ਚੋ: ਬਖਤੌਰਾ ਰਾਮ ਸਾਬਕਾ ਸਰਪੰਚ ਤਰੌਲੀ, ਚੌ: ਸੁਰਿੰਦਰ ਪਾਲ ਸਾਬਕਾ ਸਰਪੰਚ ਬਹਿਲੋਲਪੁਰ, ਬਲਜੀਤ ਸਿੰਘ ਸਾਬਕਾ ਸਰਪੰਚ ਮਨਾਣਾ, ਚੋ: ਗੁਲਾਬ ਸਿੰਘ ਬਹਿਲੋਲਪੁਰ, ਰਣਜੀਤ ਸਿੰਘ ਦਾਉੁਂ ਮੈਬਰ ਬਲਾਕ ਸੰਮਤੀ, ਰਣਜੀਤ ਕੌਰ ਸਰਪੰਚ ਬੜਮਾਜਰਾ, ਕਮਲਜੀਤ ਕੌਰ ਬੜਮਾਜਰਾ ਮੈਂਬਰ ਬਲਾਕ ਸੰਮਤੀ, ਗੁਰਪ੍ਰੀਤ ਸਿੰਘ ਗਿੰਨੀ, ਜਗਦੀਸ ਕੁਮਾਰ ਸਰਪੰਰ ਬੜਮਾਜਰਾ ਕਲੌਨੀ, ਗੁਰਦੀਪ ਸਿੰਘ, ਜਸਪਾਲ ਸਿੰਘ ਪਾਲਾ, ਕਰਨੈਲ ਸਿੰਘ ਸਿੱਧੂ, ਤਿੰਨੋਂ ਸਾਬਕਾ ਸਰਪੰਚ ਬੜਮਾਜਰਾ, ਰਵਿੰਦਰ ਪਾਲ ਸਿੰਘ ਪਾਲੀ ਜਨਰਲ ਸਕੱਤਰ ਪੀ.ਪੀ.ਸੀ.ਸੀ , ਸੁਖਵਿੰਦਰ ਸਿੰਘ ਲੰਬੜਦਾਰ ਬੜਮਾਜਰਾ ਤੋਂ ਇਲਾਵਾ ਪਿੰਡਾਂ ਦੇ ਪੰਚ ਸਰਪੰਚ ਅਤੇ ਕਾਂਗਰਸ ਪਾਰਟੀ ਦੇ ਵਰਕਰ ਅਤੇ ਅਹੁਦੇਦਾਰ ਹਾਜ਼ਰ ਸਨ ।