Friday, 05 June 2026

 

 

ਖ਼ਾਸ ਖਬਰਾਂ 144 ਸਾਲਾਂ ਦੌਰਾਨ ਕਿਸੇ ਸਰਕਾਰ ਨੇ ਨਹਿਰਾਂ ਚੋਂ ਪਾਣੀ ਨਹੀਂ ਲੈਣ ਦਿੱਤਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਣੇ ਕਿਸਾਨਾਂ ਦੇ ਮਸੀਹਾ : ਮਨਵਿੰਦਰ ਸਿੰਘ ਗਿਆਸਪੁਰਾ ਤਰੁਨਪ੍ਰੀਤ ਸਿੰਘ ਸੌਂਦ, ਹਰਦੀਪ ਸਿੰਘ ਮੁੰਡੀਆਂ ਅਤੇ ਵਿਧਾਇਕਾਂ ਦੀ ਮੌਜੂਦਗੀ ਵਿੱਚ ਜਗਰੂਪ ਸਿੰਘ ਸੇਹ ਨੇ ਸੰਭਾਲਿਆ ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਦੇ ਚੇਅਰਮੈਨ ਦਾ ਅਹੁਦਾ ਹਿਮਾਂਸ਼ੂ ਜੈਨ ਨੇ ਲੁਧਿਆਣਾ ਵਿੱਚ ਐਸ.ਆਈ.ਆਰ. ਗਤੀਵਿਧੀਆਂ ਦੇ ਸੁਚਾਰੂ ਸੰਚਾਲਨ ਲਈ ਜ਼ਿਲ੍ਹਾ ਪੱਧਰੀ ਨੋਡਲ ਅਫ਼ਸਰਾਂ ਅਤੇ ਸਹਾਇਕ ਨੋਡਲ ਅਫ਼ਸਰਾਂ ਨਾਲ ਕੀਤੀ ਮੀਟਿੰਗ ਡਾ ਬਲਬੀਰ ਸਿੰਘ ਨੇ ਛੋਟੀ ਮਸਜਿਦ ਨੇੜੇ 20 ਲੱਖ ਦੀ ਲਾਗਤ ਨਾਲ ਕਰਵਾਈ ਪ੍ਰੋਜੈਕਟ ਦੀ ਸ਼ੁਰੂਆਤ ਸਮਾਜ ਦਾ ਹਰ ਵਰਗ ਨਸ਼ਿਆਂ ਦੇ ਖਾਤਮੇ ਲਈ ਆਪਣਾ ਯੋਗਦਾਨ ਪਾਵੇ : ਅਮਨ ਅਰੋੜਾ ਹਰਪਾਲ ਸਿੰਘ ਚੀਮਾ ਵੱਲੋਂ ਮੁਲਾਜ਼ਮ ਯੂਨੀਅਨਾਂ ਨਾਲ ਮੁਲਾਕਾਤ ਸ਼ਿਮਲਾ ਪਹਾੜੀ ਚੌਕ ਦੀ ਸਾਲਾਂ ਪੁਰਾਣੀ ਪਾਣੀ ਭਰਨ ਦੀ ਸਮੱਸਿਆ ਦਾ ਹੱਲ ਪੰਜਾਬ ਪੁਲਿਸ ਵੱਲੋਂ ਵੱਡੀ ਅੱਤਵਾਦੀ ਸਾਜਿਸ਼ ਨਾਕਾਮ ਰੋਟਰੀ ਕਲੱਬ ਰੋਪੜ ਸੈਂਟਰਲ ਦੇ ਡਿਸਟਰਿਕਟ ਗਵਰਨਰ ਰਵੀ ਪ੍ਰਕਾਸ਼ ਵੱਲੋਂ ਅਧਿਕਾਰਤ ਦੌਰਾ ਕੀਤਾ ਗਿਆ ਪੰਜਾਬ ਸਰਕਾਰ ਦੀ ਅਗਵਾਈ ਵਿਚ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਰਾਹ ਖੋਲ੍ਹੇਗਾ ਜ਼ਿਲ੍ਹਾ ਪ੍ਰਸ਼ਾਸਨ : ਡਾ. ਹਿਮਾਂਸ਼ੂ ਅਗਰਵਾਲ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਮਜ਼ਬੂਤ ਕਰਨ ਲਈ ਅੰਮ੍ਰਿਤਸਰ ਕੇਂਦਰੀ ਵਿੱਚ ਅਹਿਮ ਮੀਟਿੰਗ ਆਯੋਜਿਤ ਨਸ਼ਿਆਂ ਦੇ ਜੜੋਂ ਖਾਤਮੇ ਲਈ ਵਿਲੇਜ ਅਤੇ ਵਾਰਡ ਡਿਫੈਂਸ ਕਮੇਟੀਆਂ ਪੁਲਿਸ ਤੇ ਸਿਵਲ ਪ੍ਰਸ਼ਾਸ਼ਨ ਨਾਲ ਮਿਲਕੇ ਨਿਭਾਉਣ ਅਹਿਮ ਭੂਮਿਕਾ : ਲਖਵੀਰ ਸਿੰਘ ਰਾਏ ਡਾ. ਸੋਨਾ ਥਿੰਦ ਵੱਲੋਂ ਸਪੈਸ਼ਲ ਇੰਟੈਂਸਿਵ ਰਵੀਜਨ ਦੇ ਰਿਵਾਈਜਡ ਸ਼ਡਿਊਲ ਤੋਂ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਕਰਵਾਇਆ ਜਾਣੂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ : ਮੋਗਾ ਵਿੱਚ ਲੋਕਾਂ ਹੁਣ ਤੱਕ 8.61 ਕਰੋੜ ਰੁਪੈ ਤੋਂ ਵਧੇਰੇ ਦਾ ਕਰਵਾਇਆ ਮੁਫਤ ਇਲਾਜ ਐਡਵੋਕੈਟ ਅਮਰਪਾਲ ਸਿੰਘ ਨੇ ਪਿੰਡ ਚਾਚੋਕੇ ਵਿੱਖੇ ਪਿੰਡ ਦੇ ਵਿਕਾਸ ਕਾਰਜਾਂ ਅਤੇ ਲੋਕ ਭਲਾਈ ਦੇ ਮੁੱਦਿਆਂ ਸਬੰਧੀ ਪਿੰਡ ਵਾਸੀਆਂ ਨਾਲ ਕੀਤੀ ਮੀਟਿੰਗ ਅਮਨ ਅਰੋੜਾ ਦੇ ਯਤਨਾਂ ਸਦਕਾ ਪਿੰਡ ਅਕਬਰਪੁਰ ਦੀ 789 ਏਕੜ ਜ਼ਮੀਨ ਨੂੰ ਅਜ਼ਾਦੀ ਤੋਂ ਬਾਅਦ ਪਹਿਲੀ ਵਾਰ ਮਿਲੇਗਾ ਨਹਿਰੀ ਪਾਣੀ ਸ੍ਰੀ ਆਨੰਦਪੁਰ ਸਾਹਿਬ ਹੈਰੀਟੇਜ ਸਟਰੀਟ ਪ੍ਰਾਜੈਕਟ ਨੂੰ ਪ੍ਰਵਾਨਗੀ, ਕਿਲ੍ਹਾ ਸ੍ਰੀ ਅਨੰਦਗੜ੍ਹ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਇਤਿਹਾਸਕ ਗੁਰਦੁਆਰਿਆਂ ਨੂੰ ਜੋੜੇਗੀ ਹੈਰੀਟੇਜ ਸਟਰੀਟ : ਭਗਵੰਤ ਸਿੰਘ ਮਾਨ ਪੰਜਾਬ ਪੁਲਿਸ ਦੀ ਲੋਕ-ਕੇਂਦਰਿਤ ਪੁਲਿਸਿੰਗ ਨਾਲ ਲੋਕਾਂ ਦਾ ਭਰੋਸਾ ਹੋਇਆ ਮਜ਼ਬੂਤ, ਉਦਯੋਗ ਅਤੇ ਨਿਵੇਸ਼ ਲਈ ਬਣਿਆ ਸੁਰੱਖਿਅਤ ਮਾਹੌਲ ਵਪਾਰੀਆਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਨਾਲੋ ਨਾਲ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ : ਨਵਜੋਤ ਕੌਰ ਨਵਜੋਤ ਕੌਰ ਵੱਲੋਂ ਹੜ੍ਹ ਸੁਰੱਖਿਆ ਕਾਰਜ ਨਿਰਧਾਰਤ ਸਮੇਂ ਅੰਦਰ ਯਕੀਨੀ ਬਣਾਉਣ ਦੀ ਹਦਾਇਤ ਸੀਨੀਅਰ ਸਿਟੀਜ਼ਨਾਂ ਦੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣ : ਡਾ.ਸੋਨਾ ਥਿੰਦ

 

1984 ਚ ਸਿੱਖਾ ਦੇ ਖੂਨ ਨਾਲ ਹੱਥ ਰੰਗਣ ਵਾਲੀ ਕਾਂਗਰਸ ਧਰਮਨਿਰਪੱਖਤਾਂ ਦੇ ਨਾਂ ਤੇ ਸਿਰਫ ਵੋਟ ਰਾਜਨੀਤੀ ਹੀ ਕਰ ਰਹੀ ਹੈ- ਹਰਸਿਮਰਤ ਕੌਰ ਬਾਦਲ

ਰਾਹੁਲ ਗਾਂਧੀ ਵੱਲੋਂ ਭਾਵਕ ਹੋ ਕੇ ਕੀਤਾ ਜਾ ਰਿਹਾ ਪ੍ਰਚਾਰ ਸਿਰਫ ਚੋਣ ਸਟੰਟ

ਸੰਸਦ ਮੈਂਬਰ ਬਠਿੰਡਾ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਸੰਗਤ ਮੰਡੀ ਦੀ ਅਨਾਜ ਮੰਡੀ ਦਾ ਦੌਰਾ ਕਰਕੇ ਝੋਨ ਦੇ ਖ੍ਰੀਦ ਪ੍ਰਬੰਧਾਂ ਦਾ ਜਾਇਜਾ ਲੈਂਦੇ ਹੋਏ ।

Web Admin

Web Admin

5 ਦਰਿਆ ਨਿਊਜ਼

ਬਠਿੰਡਾ , 01 Nov 2013

Last updated on: Nov 01, 2013, 00:00 IST

ਸੰਸਦ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਕੇਂਦਰ 'ਚ ਕਾਂਗਰਸ  ਦੀ ਅਗਵਾਈ ਵਾਲੀ ਯੂ.ਪੀ.ਏ ਸਰਕਾਰ ਕੋਲ ਮੁਲਕ ਦੀ ਜਨਤਾ ਦੇ ਭਲੇ ਤੇ ਦੇਸ਼ ਦੇ ਵਿਕਾਸ ਲਈ ਕੋਈ ਏਜੰਡਾ ਤੇ ਮੁੱਦਾ ਨਹੀਂ ਹੈ ਅਤੇ ਇਹ ਇਕ ਪਾਸੇ ਭਾਵੇਂ ਦੇਸ਼ ਦੀ ਅੰਦਰੂਨੀ ਤੇ ਬਾਹਰੀ ਸੁਰੱਖਿਆਂ  ਨੂੰ ਕਾਇਮ ਰੱਖਣ 'ਚ ਬੁਰੀ ਤਰਾਂ ਨਾਕਾਮ ਸਿੱਧ ਹੋ ਰਹੀ  ਹੈ ਪਰ ਦੂਜੇ ਪਾਸੇ ਮੁਲਕ ਅੰਦਰ ਮਹਿਗਾਈ ਨੂੰ ਵਧਾਉਣ, ਭ੍ਰਿਸ਼ਟਾਚਾਰ ਤੇ ਘਪਲਿਆਂ ਰਾਹੀਂ  ਦੇਸ਼ ਦੇ ਖਜਾਨੇ ਨੂੰ ਲੁੱਟਣ 'ਚ 100 ਫੀਸਦੀ ਕਾਮਯਾਬ ਹੋਈ  ਹੈ ।  ਉਪਰੋਕਤ ਸ਼ਬਦ  ਬੀਬੀ ਬਾਦਲ ਨੇ  ਸੰਗਤ ਮੰਡੀ ਵਿਖੇ ਮੀਡੀਆ ਨਾਲ ਗਲਬਾਤ ਕਰਦਿਆਂ  ਆਖੇ । ਉਨਾਂ  ਕਿਹਾ ਕਿ ਕੇਂਦਰ 'ਚ ਕਾਗਰਸ ਦੀ ਅਗਵਾਈ ਵਾਲੀ ਯੂਪੀਏ ਸਰਕਾਰ ਨੇ  ਦੇਸ਼ ਦੇ ਵਿਨਾਸ ਲਈ ਸਾਰੀਆਂ ਹੱਦਾ ਪਾਰ ਕਰ ਦਿੱਤੀਆ ਹਨ, ਇਸ ਕਰਕੇ ਮੁਲਕ ਦੇ ਲੋਕ ਇਸ ਨੂੰ ਸਬਕ ਸਿਖਾਉਣ ਲਈ ਆਉਣ ਵਾਲੀਆਂ ਚੋਣਾਂ ਵਿੱਚ ਇਸ ਦਾ ਸਫਾਇਆ ਕਰ ਦੇਣਗੇ । ਉਨਾਂ ਲੋਕਾਂ ਨੂੰ ਭਾਵੁਕ ਅਪੀਲ   ਕੀਤੀ ਕਿ Îਭ੍ਰਿਸ਼ਟਾਚਾਰ, ਮਹਿਗਾਈ ਤੇ ਘਪਲਿਆ, ਦੀ ਜ਼ਿਮੇਵਾਰ ਯੂਪੀਏ ਸਰਕਾਰ ਨੂੰ ਚਲਦਾ ਕਰਕੇ ਕੇਂਦਰ 'ਚ ਐਨ ਡੀ ਏ ਦੀ ਸਰਕਾਰ ਬਣਾਈ ਜਾਵੇ ਤਾਂ ਜੋ ਪੰਜਾਬ ਦਾ ਸਰਵਪੱਖੀ ਵਿਕਾਸ ਹੋ ਸਕੇ । ਬੀਬੀ ਬਾਦਲ ਨੇ ਪੱਤਰਕਾਰਾਂ ਵੱਲੋ ਕੀਤੇ ਗਏ ਇਕ ਸਵਾਲ ਦੇ ਜਵਾਬ 'ਚ ਕਿਹਾ ਕਿ  ਹਮੇਸ਼ਾ ਧਰਮਨਿਰਪੱਖਤਾਂ ਦਾ ਰਾਗ ਐਲਾਪਣ ਵਾਲੀ ਕਾਂਗਰਸ ਪਾਰਟੀ ਮੁਲਕ ਦੇ ਲੋਕਾਂ ਦੇ ਦਿਲਾ 'ਤੇ  ਇੱਕ ਵੱਡਾ ਅਜਿਹਾ ਖੂਨੀ ਧੱਬਾ ਬਣ ਚੁੱਕੀ ਹੈ ਜਿਸ ਨੂੰ ਕਦੇ ਗੱਦੀ ਤੋਂ ਹੇਠਾ ਲਾਹ ਕੇ ਵੀ ਧੋਇਆ ਨਹੀਂ ਜਾ ਸਕਦਾ । ਉਨਾਂ ਕਿਹਾ ਕਿ  1984 'ਚ ਸਿੱਖਾ ਦੇ ਖੂਨ ਨਾਲ ਆਪਣੇ  ਹੱਥ ਰੰਗਣ ਵਾਲੀ  ਕਾਂਗਰਸ ਧਰਮਨਿਰਪੱਖਤਾਂ ਦੇ ਨਾਂ ਤੇ ਸਿਰਫ ਵੋਟ ਰਾਜਨੀਤੀ ਹੀ ਕਰ ਰਹੀ ਹੈ । ਉਨਾਂ ਕਿਹਾ ਕਿ ਹੁਣ ਕਾਂਗਰਸ ਅਤੇ ਇਸ ਦੇ ਉੱਪ -ਪ੍ਰਧਾਨ ਸ਼੍ਰੀ ਰਾਹੁਲ ਗਾਂਧੀ ਕੋਲ ਕੋਈ ਮੁੱਦਾ ਨਹੀਂ ਹੈ ,ਇਸ ਕਰਕੇ ਰਾਹੁਲ ਗਾਂਧੀ ਭਾਵਕ ਹੋ ਕੇ ਜੋ ਪ੍ਰਚਾਰ ਕਰ ਰਹੇ ਹਨ ਉਹ ਸ਼ਿਰਫ ਇੱਕ ਚੋਣ ਸਟੰਟ ਹੈ । 

ਇਸ ਦੌਰਾਨ  ਬੀਬੀ ਬਾਦਲ ਵੱਲੋਂ ਸੰਗਤ ਮੰਡੀ ਦੀ ਦਾਣਾ ਮੰਡੀ ਦਾ ਦੌਰਾ ਕਰਕੇ ਇਥੇ ਝੋਨੇ ਦੀ ਹੋ ਰਹੀ  ਖ੍ਰੀਦ ਦੇ ਪ੍ਰਬੰਧਾਂ ਦਾ ਜਾਇਜਾ ਵੀ ਲਿਆ । ਇਸ ਮੌਕੇ ਉਨਾਂ ਵੱਲੋਂ ਕਿਸਾਨਾਂ ਦੀਆਂ ਸਮੱਸਿਆਵਾ ਵੀ ਸੁਣੀਆਂ ਗਈਆ । ਇਸ ਦੌਰਾਨ ਬੀਬੀ ਬਾਦਲ ਨੇ  ਨਰ ਸਿੰਘ ਕਲੌਨੀ ਵਿਖੇ  3.75 ਕ੍ਰੋੜ ਦੀ ਕੀਮਤ ਨਾਲ ਬਣੇ ਸੀਵਰੇਜ਼ ਟਰੀਟਮੈਂਟ ਪਲਾਂਟ ਦਾ ਉਦਘਾਟਨ  , 14.44 ਲੱਖ ਦੀ ਕੀਮਤ ਨਾਲ ਨਰ ਸਿੰਘ ਕਲੋਨੀ ਵਿਖੇ ਪ੍ਰਾਇਮਰੀ ਸਕੂਲ ਦੀ ਬਣਨ ਵਾਲੀ ਇਮਾਰਤ ਅਤੇ ਪਿੰਡ ਗਹਿਰੀ ਬੁੱਟਰ ਵਿਖੇ 16.5 ਲੱਖ ਦੀ ਕੀਮਤ ਨਾਲ ਬਣਨ ਵਾਲੇ ਪ੍ਰਾਇਮਰੀ ਸਕੂਲ ਦੀ  ਇਮਾਰਤ ਦੇ ਨੀਂਹ ਪੱਥਰ ਰੱਖੇ । ਇਸ ਤੋਂ ਇਲਾਵਾ ਬੀਬੀ ਬਾਦਲ ਵੱਲੋਂ ਪਿੰਡ ਗਹਿਰੀ ਬੁੱਟਰ ਵਿਖੇ ਮਾਈ ਭਾਗੋ ਸਕੀਮ ਅਧੀਨ 37 ਲੜਕੀਆਂ ਨੂੰ ਸਾਇਕਲਾਂ ਦੀ ਵੰਡ ਵੀ ਕੀਤੀ ਗਈ । ਬੀਬੀ ਬਾਦਲ ਨੇ ਬਠਿੰਡਾ ਦਿਹਾਤੀ ਹਲਕੇ ਦੇ  ਨਰ ਸਿੰਘ ਕਲੌਨੀ ,ਜੱਸੀ ਬਾਗ ਵਾਲੀ ,  ਸੰਗਤ ਕਲਾਂ, ਚੱਕ ਰੁਲਦੂ ਸਿੰਘ ਵਾਲਾ  ,ਮਛਾਣਾ , ਗਹਿਰੀ ਬੁੱਟਰ , ਮਹਿਤਾ ਅਤੇ ਗੁਰੂ ਸਰ ਸੈਣੇ ਵਾਲਾ ਪਿੰਡਾਂ ਵਿੱਚ   ਸੰਗਤ ਦਰਸ਼ਨ ਪ੍ਰੋਗਰਾਮ ਦੌਰਾਨ ਕੇਂਦਰ ਸਰਕਾਰ ਨੂੰ ਕਿਸਾਨ ਵਿਰੋਧੀ ਗਰਦਾਨਦਿਆਂ  ਕਿਹਾ ਕਿ ਇਸ ਵੱਲੋਂ ਕਿਸਾਨਾਂ ਦੇ ਵਰਤੋਂ ਲਈ ਰੇਅ, ਸੁਪਰੇਅ, ਖਾਦਾਂ ਅਤੇ ਡੀਜ਼ਲ ਆਦਿ ਦੇ ਰੇਟਾਂ ਵਿੱਚ  ਤਾਂ 100 ਫੀਸਦੀ ਵਾਧਾ ਕੀਤਾਂ ਜਾਂਦਾ ਹੈ ਪਰ ਕਿਸਾਨਾਂ  ਦੀਆਂ ਫਸਲਾਂ ਦੇ ਭਾਅ ਨਾਮਾਤਰ ਹੀ ਵਧਾਏ ਜਾਂਦੇ ਹਨ, ਜਿਸ ਕਰਕੇ ਕਿਸਾਨੀ ਦਿਨ -ਬ-ਦਿਨ ਤਬਾਅ ਹੋ ਰਹੇ ਹਨ ਅਤੇ ਖੇਤੀ ਬਾੜੀ ਘਾਟੇ ਦਾ ਧੰਦਾ ਸਾਬਤ ਹੋ ਸਿੱਧ ਹੋ ਰਿਹਾ ਹੈ ।ਸੰਗਤ ਦਰਸ਼ਨ ਪ੍ਰੋਗਰਾਮ ਦੌਰਾਨ ਜਿੱਥੇ ਬੀਬੀ ਬਾਦਲ ਵੱਲੋਂ  ਇਨਾਂ ਪਿੰਡਾਂ ਦੇ ਲੋਕਾਂ ਦੀਆਂ ਸਮੱਸਿਆਵਾ ਸੁਣ ਕੇ ਉਨਾਂ ਦੇ ਹੱਲ ਕੀਤੇ ਗਏ ਉੱਥੇ ਉਨਾਂ ਇਨਾਂ ਪਿੰਡਾਂ ਦੇ ਵਿਕਾਸ ਲਈ ਲੱਖਾ ਰੁਪਏ ਦੇ ਚੈੱਕ ਵੀ ਪੰਚਾਇਤਾਂ ਨੂੰ ਦਿੱਤੇ ਗਏ ਅਤੇ ਪਹਿਲਾਂ ਹੋਏ ਵਿਕਾਸ ਕੰਮਾਂ ਦਾ ਜਾਇਜਾ ਵੀ ਲਿਆ  । ਇਸ ਮੌਕੇ  ਉਨਾਂ ਪੰਚਾਇਤਾਂ ਨੂੰ ਪਿੰਡਾਂ ਦੇ ਸਰਵਪੱਖੀ ਤੇ ਸਾਂਝੇ ਵਿਕਾਸ ਕੰਮਾਂ ਲਈ ਆਪਣਾ ਅਣਮੁੱਲਾ ਯੋਗਦਾਨ ਪਾਉਣ ਦੀ ਅਪੀਲ ਕੀਤੀ। ਸੰਗਤ ਦਰਸ਼ਨ ਪ੍ਰੋਗਰਾਮ ਦੌਰਾਨ ਬੀਬੀ ਬਾਦਲ ਦੇ  ਨਾਲ ਬਠਿੰਡਾ ਦਿਹਾਤੀ ਦੇ ਵਿਧਾਇਕ ਦਰਸ਼ਨ ਸਿੰਘ ਕੋਟ ਫੱਤਾ, ਡਿਪਟੀ ਕਮਿਸ਼ਨਰ ਬਠਿੰਡਾ ਸ੍ਰੀ ਕੇ.ਕੇ.ਯਾਦਵ, ਏ.ਡੀ.ਸੀ.(ਵਿਕਾਸ) ਬਠਿੰਡਾ ਮੈਡਮ ਸੋਨਾਲੀ ਗਿਰੀ,  ਐਸ.ਡੀ.ਐਮ. ਬਠਿੰਡਾ ਸ਼੍ਰੀ ਦਮਨਜੀਤ ਸਿੰਘ ਮਾਨ , ਤੋਂ ਇਲਾਵਾ ਵੱਖ- ਵੱਖ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸ਼ਨ।

 

Tags: harsimrat kaur badal

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD