ਰਿਆਤ ਬਾਹਰਾ ਯੂਨੀਵਰਸਿਟੀ ਸਕੂਲ ਆਫ ਲਾਅ ਵੱਲੋਂ ਆਯੋਜਿਤ ਦੋ-ਦਿਨਾਂ ਚੌਥੇ ਨੈਸ਼ਨਲ ਮੂਟ ਕੋਰਟ ਮੁਕਾਬਲਿਆਂ ਦੇ ਸਮਾਪਨ ਸਮਾਰੋਹ ਮੌਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਮੌਜੂਦਾ ਮਾਨਯੋਗ ਜੱਜ ਜਸਟਿਸ ਰਾਜ ਸ਼ੇਖਰ ਅੱਤਰੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦੋਂ ਕਿ ਮਾਨਯੋਗ ਜਸਟਿਸ ਅਰੁਣ ਮੌਂਗਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਇਕ ਹੋਰ ਜੱਜ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ।ਸਮਾਗਮ ਮੌਕੇ ਰਿਆਤ ਬਾਹਰਾ ਯੂਨੀਵਰਸਿਟੀ ਦੇ ਚਾਂਸਲਰ ਗੁਰਵਿੰਦਰ ਸਿੰਘ ਬਾਹਰਾ, ਵਾਈਸ-ਚਾਂਸਲਰ ਡਾ. ਦਲਜੀਤ ਸਿੰਘ ਅਤੇ ਰਿਆਤ ਬਾਹਰਾ ਯੂਨੀਵਰਸਿਟੀ ਸਕੂਲ ਆਫ ਲਾਅ ਦੇ ਡੀਨ ਡਾ. ਐਮਐਸ ਬੈਂਸ ਨੇ ਪਹੁੰਚੇ ਮਹਿਮਾਨਾਂ ਦਾ ਸਵਾਗਤ ਕੀਤਾ।ਆਪਣੇ ਸੰਬੋਧਨ ਵਿੱਚ ਮਾਨਯੋਗ ਜੱਜ ਜਸਟਿਸ ਰਾਜ ਸ਼ੇਖਰ ਅੱਤਰੀ ਨੇ ਕਾਨੂੰਨ ਦੇ ਵਿਦਿਆਰਥੀਆਂ ਨੂੰ ਕਿਹਾ ਕਿ ਉਨਾਂ ਨੂੰ ਸਮਾਜਿਕ ਨਿਆਂ ਲਿਆਉਣ ਲਈ ਅੱਗੇ ਆਉਣਾ ਚਾਹੀਦਾ ਹੈ , ਨਾ ਕਿ ਕੇਵਲ ਇਕ ਵਕੀਲ ਬਣ ਕੇ ਹੀ ਰਹਿ ਜਾਣ।ਉਨਾਂ ਕਿਹਾ ਕਿ ਮੁਟਿੰਗ ਹੁਣ ਕਾਨੂੰਨੀ ਜਗਤ ਦਾ ਜਰੂਰੀ ਹਿੱਸਾ ਬਣ ਗਿਆ ਹੈ, ਕਿਉਂਕਿ ਇਸਦੇ ਜਰੀਏ ਯੁਵਾਵਾਂ ਵਿਚ ਕਾਨੂੰਨ ਨੂੰ ਸਮਝਣ ਅਤੇ ਉਸਦੇ ਬਿਹਤਰ ਇਸਤੇਮਾਲ ਦੀ ਸਮਝ ਵਿਕਸਿਤ ਹੁੰਦੀ ਹੈ। ਉਨਾਂ ਰਿਆਤ ਬਾਹਰਾ ਯੂਨੀਵਰਸਿਟੀ ਸਕੂਲ ਆਫ ਲਾਅ ਵੱਲੋਂ ਅਜਿਹੇ ਆਯੋਜਨ ਲਈ ਪ੍ਰਸ਼ੰਸਾ ਕੀਤੀ।ਇਸ ਸਮਾਪਨ ਸਮਾਰੋਹ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਮਾਨਯੋਗ ਜਸਟਿਸ ਅਰੁਣ ਮੌਂਗਾ ਨੇ ਇਸ ਚੁਣੌਤੀਪੂਰਣ ਪੇਸ਼ੇ ਵਿਚ ਮਿਹਨਤ ਨੂੰ ਹੀ ਸਫਲਤਾ ਦੀ ਇਕੋ ਇਕ ਕੁੰਜੀ ਦੱਸਿਆ ਹੈ।
ਇੱਥੇ ਜ਼ਿਕਰਯੋਗ ਹੈ ਕਿ ਇਸ ਦੋ-ਦਿਨਾਂ ਚੌਥੇ ਨੈਸ਼ਨਲ ਮੂਟ ਕੋਰਟ ਮੁਕਾਬਲੇ ਵਿੱਚ ਦੇਸ਼ ਭਰ ਦੀਆਂ 34 ਟੀਮਾਂ ਨੇ ਭਾਗ ਲਿਆ।ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਮਾਨਯੋਗ ਜਸਟਿਸ ਅਰੁਣ ਪੱਲੀ ਨੇ ਪ੍ਰੋਗਰਾਮ ਦੇ ਉਦਘਾਟਨੀ ਸੈਸ਼ਨ ਦੌਰਾਨ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦੋਂ ਕਿ ਮਾਨਯੋਗ ਜਸਟਿਸ ਹਰਨਾਰੇਸ਼ ਸਿੰਘ ਗਿੱਲ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਇਕ ਹੋਰ ਜੱਜ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਸਨ।ਇਸ ਮੂਟ ਕੋਰਟ ਮੁਕਾਬਲੇ ਦੌਰਾਨ ਯੂਨੀਵਰਸਿਟੀ ਸਕੂਲ ਆਫ ਲਾਅ ਐਂਡ ਲੀਗਲ ਸਟੱਡੀਜ਼ ਦਵਾਰਕਾ ਦਿੱਲੀ ਦੀ ਟੀਮ ਨੇ ਓਬਰ ਆਲ ਟਰਾਫੀ ਤੇ ਕਬਜਾ ਕੀਤਾ,ਜਦਕਿ ਓ.ਪੀ.ਜਿੰਦਲ ਯੂਨੀਵਰਸਿਟੀ ਸੋਨੀਪਤ ਦੀ ਟੀਮ ਮੁਕਾਬਲੇ ਦੀ ਰਨਰਅੱਪ ਰਹੀ।ਇਸੇ ਦੌਰਾਨ ਪ੍ਰੀਤੀ ਨੂੰ ਬੈਸਟ ਮੂਟ ਚੁਣਿਆ ਗਿਆ ਅਤੇ ਸਭ ਤੋਂ ਬਿਹਤਰ ਰਿਸਰਚਰ ਪੁਰਸਕਾਰ ਬਨਾਰਸ ਹਿੰਦੂ ਯੂਨੀਵਰਸਿਟੀ ਵਾਰਾਣਸੀ ਦੇ ਆਯੂਸ਼ ਨੇ ਜਿੱਤਿਆ। ਸੁਰਿੰਦਰ ਸਿੰਘ, ਲੀਗਲ ਰਮੈਂਬਰੇਂਸਰ, ਅਤੇ ਪੀ.ਐਸ. ਖੁਰਾਨਾ ਵੀ ਅਪੀਲ ਦੇ ਜਿਊਰੀ ਵਜੋਂ ਇਸ ਪ੍ਰੋਗਰਾਮ ਦਾ ਹਿੱਸਾ ਸਨ। ਡਾ. ਸੋਨੀਆ ਗਰੇਵਾਲ ਮਾਹਲ ਮੁਕਾਬਲੇ ਦੇ ਮੁੱਖ ਕੋਆਰਡੀਨੇਟਰ ਸਨ ,ਜਦਕਿ ਫੈਕਲਟੀ ਕਨਵੀਨਰ ਡਾ. ਕਿਰਤ ਗਰੇਵਾਲ, ਡਾ. ਰਾਧਿਕਾ ਦੇਵ ਵਰਮਾ, ਡਾ. ਜਸਦੀਪ ਕੌਰ, ਡਾ. ਗੁਰਪ੍ਰੀਤ ਕੌਰ ਸ਼ਾਮਲ ਸਨ। ਵਿਦਿਆਰਥੀ ਕੰਨਵੀਨਰ ਹਰਲਵ ਸਿੰਘ ਅਤੇ ਵਿਦਿਆਰਥੀ ਕੋਆਰਡੀਨੇਟਰਜ਼ ਦੀ ਟੀਮ ਵਿਚ ਸਮੂਰਿਤਾ, ਵਿਸ਼ਨ, ਅਭਿਸ਼ੇਕ, ਦੀਪਿੰਦਰ, ਸ਼ਾਲੀਨੀ, ਐਸ਼ਮੀਤ ਅਤੇ ਅਨਸ ਸ਼ਾਮਲ ਸਨ।