Wednesday, 15 May 2024

 

 

ਖ਼ਾਸ ਖਬਰਾਂ 15,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਕਾਂਗਰਸੀ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਦੇ ਪਰਿਵਾਰ ਨੇ ਬਠਿੰਡਾ ਸ਼ਹਿਰ 'ਚ ਭਖਾਈ ਚੋਣ ਮੁਹਿੰਮ ਆਮ ਆਦਮੀ ਪਾਰਟੀ ਦੇ ਸ਼ਾਸਨ 'ਚ ਉਨ੍ਹਾਂ ਦੀ ਮਹਿਲਾ ਸੰਸਦ ਮੈਂਬਰ ਵੀ ਸੁਰੱਖਿਅਤ ਨਹੀਂ : ਡਾ. ਸੁਭਾਸ਼ ਸ਼ਰਮਾ ਤੁਹਾਡੇ ਪਿੰਡਾਂ ਦਾ ਜਨਮਿਆ ਹਾਂ ਤੇ ਤੁਹਾਡਾ ਹਰ ਦੁੱਖ-ਸੁੱਖ ਮੇਰਾ ਆਪਣਾ: ਮੀਤ ਹੇਅਰ ਵੋਟਰ ਜਾਗਰੂਕਤਾ ਮੁਹਿੰਮ ਸਵੀਪ ਤਹਿਤ ਕੋਟ ਧਰਮੂ ਵਿਖੇ ਵਾਲ ਪੇਂਟਿੰਗ ਮੁਕਾਬਲੇ ਹੋਏ ਗੁਰਬਾਜ ਸਿੰਘ ਸਿੱਧੂ ਨੂੰ ਲੰਬੀ ਹਲਕੇ ਦੇ ਵਿੱਚ ਮਿਲ ਰਿਹਾ ਭਰਵਾਂ ਸਮਰਥਨ ਸਰਦੂਲਗੜ ਹਲਕੇ 'ਚ ਪੀਣ ਵਾਲੇ ਸਾਫ ਪਾਣੀ ਅਤੇ ਹੋਰ ਸਮੱਸਿਆ ਨੂੰ ਪਹਿਲ ਦੇ ਆਧਾਰ 'ਤੇ ਕਰਾਂਗੇ ਹੱਲ: ਜੀਤ ਮਹਿੰਦਰ ਸਿੰਘ ਸਿੱਧੂ ਪਿੰਡ ਧਾਰੜ, ਰਾਣਾ ਕਾਲਾ, ਬਾਲੀਆ ਮੰਝਪੁਰ ਤੋਂ ਵੱਡੀ ਗਿਣਤੀ ਵਿੱਚ ਆਪ ਪਾਰਟੀ ਵਿੱਚ ਸ਼ਾਮਿਲ ਹੋਏ ਲੋਕ: ਮੰਤਰੀ ਹਰਭਜਨ ਈ.ਟੀ.ਓ ਬੀਬੀ ਸਰਵਜੀਤ ਕੌਰ ਮਾਣੂੰਕੇ ਦੀ ਮਿਹਨਤ ਸਦਕਾ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਲੋਕ ਲਹਿਰ ਬਣੀ ਲੋਕ ਵੀਹ ਦਿਨਾਂ ਦੇ ਲਾਲਚ ਵਿੱਚ ਅਗਲੇ 5 ਸਾਲ ਬਰਬਾਦ ਨਾ ਕਰਨ-ਬਾਬਰ ਔਜਲਾ ਮੋਹਾਲੀ ਪ੍ਰਸ਼ਾਸਨ ਨੇ ਜਾਦੂਗਰ ਦੇ ਜਾਦੂ ਸ਼ੋ ਜ਼ਰੀਏ ਦਿੱਤਾ ਮਤਦਾਨ ਦਾ ਸੁਨੇਹਾ ਲੋਕ ਸਭਾ ਹਲਕੇ ਫਿਰੋਜ਼ਪੁਰ ਦੇ ਜਨਰਲ ਤੇ ਪੁਲਿਸ ਅਬਜ਼ਰਵਰ ਵੱਲੋਂ ਸ੍ਰੀ ਮੁਕਤਸਰ ਸਾਹਿਬ ਦਾ ਦੌਰਾ ਰਿਆਤ ਬਾਹਰਾ ਯੂਨੀਵਰਸਿਟੀ ਵਿਖੇ ‘ਲੀਵਰੇਜਿੰਗ ਏਆਈ ਲਰਨਿੰਗ’ ’ਤੇ ਅੰਤਰਰਾਸ਼ਟਰੀ ਸੈਮੀਨਾਰ ਦਾ ਆਯੋਜਨ ਸਿਹਤ ਸਕੱਤਰ ਨੇ ਸੂਬੇ ਅੰਦਰ ਮਾਤਰੀ ਮੌਤਾਂ ਦੀ ਕੀਤੀ ਸਮੀਖਿਆ ਬਾਬਾ ਹਰਦੇਵ ਸਿੰਘ ਜੀ ਨੇ ਆਪਣਾ ਸਮੁੱਚਾ ਜੀਵਨ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਕਰ ਦਿੱਤਾ ਸਵੀਪ ਗਤੀਵਿਧੀਆਂ ਵੋਟਰਾਂ ਨੂੰ ਜਾਗਰੂਕ ਕਰਨ ਦਾ ਵਧੀਆ ਉਪਰਾਲਾ- ਡਾ. ਸੰਜੀਵ ਕੁਮਾਰ, ਐਸ.ਡੀ.ਐੱਮ. ਮਲੋਟ ਖ਼ਰਚਾ ਆਬਜ਼ਰਵਰ ਨੇ ਜ਼ਿਲ੍ਹਾ ਖ਼ਰਚਾ ਨਿਗਰਾਨ ਸੈੱਲ ਦੇ ਅਧਿਕਾਰੀਆਂ ਨਾਲ ਕੀਤੀ ਅਹਿਮ ਮੀਟਿੰਗ ਸੁਖਵਿੰਦਰ ਸਿੰਘ ਬਿੰਦਰਾ ਨੇ ਕੇਂਦਰੀ ਮੰਤਰੀ ਕੈਲਾਸ਼ ਚੌਧਰੀ ਦਾ ਉਹਨਾਂ ਦੇ ਘਰ ਆਉਣ ਤੇ ਕੀਤਾ ਨਿੱਘਾ ਸਵਾਗਤ ਜਨਰਲ, ਪੁਲਿਸ ਅਤੇ ਖਰਚਾ ਨਿਗਰਾਨ ਵੱਲੋਂ ਸਹਾਇਕ ਰਿਟਰਨਿੰਗ ਅਫ਼ਸਰਾਂ ਤੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਜਨਰਲ ਆਬਜ਼ਰਵਰ ਵੱਲੋਂ ਈ.ਵੀ.ਐਮ/ਵੀ.ਵੀ. ਪੈਟ ਵੇਅਰਹਾਊਸ ਅਤੇ ਸਟਰਾਂਗ ਰੂਮਾਂ ਦਾ ਮੁਆਇਨਾ, ਪ੍ਰਬੰਧਾਂ 'ਤੇ ਵੀ ਤਸੱਲੀ ਪ੍ਰਗਟਾਈ ਪੰਜਾਬ ਪੁਲਿਸ ਦੀ ਏਜੀਟੀਐਫ ਨੇ ਮਾਸਟਰਮਾਈਂਡ ਇਕਬਾਲਪ੍ਰੀਤ ਬੁਚੀ ਦੀ ਹਮਾਇਤ ਪ੍ਰਾਪਤ ਅੱਤਵਾਦੀ ਮਾਡਿਊਲ ਦਾ ਕੀਤਾ ਪਰਦਾਫਾਸ਼

 

ਵਾਹਨ ਚੋਰ ਗਿਰੋਹ ਦਾ ਪਰਦਾਫਾਸ਼, ਚੋਰੀ ਦੀਆਂ ਕਾਰਾਂ ਸਮੇਤ 3 ਗ੍ਰਿਫਤਾਰ : ਹਰਚਰਨ ਸਿੰਘ ਭੁੱਲਰ

ਦੋਸ਼ੀਆਂ ਕੋਲੋਂ ਗੱਡੀਆਂ ਚੋਰੀ ਕਰਨ ਲਈ ਤੇ ਇੰਜਣ ਤੇ ਚਾਸੀ ਨੰਬਰ ਬਦਲਣ ਲਈ ਵਰਤਿਆ ਜਾਣ ਵਾਲਾ ਸਾਜੋ ਸਾਮਾਨ ਵੀ ਬਰਾਮਦ

Web Admin

Web Admin

5 Dariya News

ਐਸ. ਏ. ਐਸ. ਨਗਰ , 04 Mar 2019

ਜ਼ਿਲ੍ਹਾ ਪੁਲਿਸ ਮੁਖੀ ਹਰਚਰਨ ਸਿੰਘ ਭੁੱਲਰ ਆਈ. ਪੀ. ਐਸ., ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਗਿਆ ਕਿ ਜ਼ਿਲ੍ਹੇ ਅੰਦਰ ਸਮਾਜ ਵਿਰੋਧੀ ਅਨਸਰਾਂ ਅਤੇ ਗੈਰ ਕਾਨੂੰਨੀ ਗਤੀਵਿਧੀਆਂ ਵਿਰੁੱਧ ਚਲਾਈ ਗਈ ਮੁਹਿੰਮ ਦੌਰਾਨ ਜ਼ਿਲ੍ਹਾ ਐਸ.ਏ.ਐਸ ਨਗਰ ਪੁਲਿਸ ਵੱਲੋਂ 3 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ '‘ਚੋਂ ਚੋਰੀਸ਼ੁਦਾ 2 ਫਾਰਚੂਨਰ ਗੱਡੀਆਂ, ਇੱਕ ਸਲੈਰੀਓ ਕਾਰ, ਇੱਕ ਸਵਿਫਟ ਕਾਰ ਤੇ ਇੱਕ ਸੈਂਟਰੋ ਕਾਰ ਸਮੇਤ ਗੱਡੀਆਂ ਚੋਰੀ ਕਰਨ ਲਈ ਤੇ ਗੱਡੀਆਂ ਦੇ ਇੰਜਣ ਤੇ ਚਾਸੀ ਨੰਬਰ ਬਦਲਣ ਲਈ ਵਰਤਿਆ ਜਾਣ ਵਾਲਾ ਸਾਜੋ ਸਾਮਾਨ ਵੀ ਭਾਰੀ ਮਾਤਰਾ ਵਿੱਚ ਬਰਾਮਦ ਕੀਤਾ ਗਿਆ ਹੈ।ਸ਼੍ਰੀ ਭੁੱਲਰ ਨੇ ਇਸ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਵੱਲੋਂ ਦਿੱਤੇ ਗਏ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸ਼੍ਰੀ ਵਰੁਣ ਸ਼ਰਮਾ ਕਪਤਾਨ ਪੁਲਿਸ, ਇੰਨਵੈਸਟੀਗੇਸ਼ਨ, ਸ੍ਰੀ ਗੁਰਦੇਵ ਸਿੰਘ ਧਾਲੀਵਾਲ ਉਪ ਕਪਤਾਨ ਪੁਲਿਸ, ਇੰਨਵੈਸਟੀਗੇਸ਼ਨ, ਜ਼ਿਲਾ ਐਸ.ਏ.ਐਸ ਨਗਰ ਦੀਆਂ ਹਦਾਇਤਾਂ 'ਤੇ ਇੰਸਪੈਕਟਰ ਰਘਬੀਰ ਸਿੰਘ ਇੰਚਰਾਜ ਸੀ.ਆਈ.ਏ. ਸਟਾਫ ਮੋਹਾਲੀ ਦੀ ਅਗਵਾਈ ਹੇਠ ਵੱਖ-ਵੱਖ ਪੁਲਿਸ ਪਾਰਟੀਆਂ ਸ਼ੱਕੀ ਪੁਰਸ਼ਾਂ ਦੀ ਤਲਾਸ਼ ਦੇ ਸਬੰਧ ਵਿੱਚ ਲਗਾਈਆਂ ਗਈਆਂ ਸਨ। ਮਿਤੀ 02.03.19 ਨੂੰ ਏ.ਐਸ.ਆਈ ਜੀਵਨ ਸਿੰਘ, ਏ.ਐਸ.ਆਈ ਦੀਪਕ ਸਿੰਘ, ਏ.ਐਸ.ਆਈ ਗੁਰਪ੍ਰਤਾਪ ਸਿੰਘ ਦੀ ਪੁਲਿਸ ਪਾਰਟੀ ਨੇ ਸਵਾਸਤਿਕ ਵਿਹਾਰ ਜ਼ੀਰਕਪੁਰ ਨੇੜੇ ਇੱਕ ਸਵਿਫਟ ਕਾਰ ਵਿੱਚੋਂ ਅੰਕਿਤ ਵਾਸੀ ਪਿੰਡ ਆਲੇਵਾ ਥਾਣਾ ਆਲੇਵਾ ਜ਼ਿਲਾ ਜੀਂਦ (ਹਰਿਆਣਾ), ਹਰਪ੍ਰੀਤ ਸਿੰਘ ਉਰਫ ਹੈਪੀ ਵਾਸੀ ਪਿੰਡ ਵਡਾਲਾ ਥਾਣਾ ਖਿਲਚੀਆਂ ਜ਼ਿਲ੍ਹਾ ਅੰਮ੍ਰਿਤਸਰ ਅਤੇ ਸਰੋਜ ਉਰਫ ਸੋਨੀਆ ਪਤਨੀ ਹਰਪ੍ਰੀਤ ਸਿੰਘ ਉਰਫ ਸਮਾਟੀ ਵਾਸੀ ਜੱਟਾ ਵਾਲਾ ਚੋਤਰਾ ਪਟਿਆਲਾ ਹਾਲ ਵਾਸੀ ਸਵਾਸਤਿਕ ਵਿਹਾਰ ਜ਼ੀਰਕਪੁਰ ਨੂੰ ਕਾਬੂ ਕੀਤਾ, ਜਿਨ੍ਹਾਂ ਕੋਲੋਂ ਇੱਕ ਜਾਅਲੀ ਨੰਬਰ ਰਜਿਸਟਰੇਸਨ ਨੰਬਰ 8R-03X-9991 ਵਾਲੀ ਸਵਿਫਟ ਕਾਰ ਬਰਾਮਦ ਹੋਈ, ਜੋ ਇਸ ਕਾਰ, ਨੂੰ ਕਾਰਾਂ ਚੋਰੀ ਕਰਨ ਸਮੇਂ ਅਤੇ ਰੈਕੀ ਕਰਨ ਲਈ ਵਰਤਦੇ ਸਨ। ਇਨ੍ਹਾਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕਰਨ 'ਤੇ ਦੋ ਚੋਰੀਸ਼ੁਦਾ ਫੋਰਚੂਨਰ ਗੱਡੀਆਂ, ਜੋ ਇਨ੍ਹਾਂ ਨੇ ਸੈਕਟਰ 69 ਮੋਹਾਲੀ ਅਤੇ ਸੈਕਟਰ 79 ਮੋਹਾਲੀ ਵਿੱਚੋਂ 18/19 ਫਰਵਰੀ ਅਤੇ 19/20 ਫਰਵਰੀ 2019 ਦੀਆਂ ਦਰਮਿਆਨੀ ਰਾਤਾਂ ਨੂੰ ਚੋਰੀ ਕੀਤੀਆਂ ਸਨ, ਇਨ੍ਹਾਂ ਉਕਤ ਚੋਰੀਸ਼ੁਦਾ ਗੱਡੀਆਂ 'ਤੇ ਜਾਅਲੀ ਨੰਬਰ ਲਗਾਏ ਹੋਏ ਸਨ। 

ਇਸ ਸਬੰਧ ਵਿੱਚ ਥਾਣਾ ਫੇਜ-8 ਅਤੇ ਥਾਣਾ ਸੋਹਾਣਾ ਵਿੱਚ ਪਹਿਲਾਂ ਹੀ ਚੋਰੀ ਦੇ ਮੁਕੱਦਮੇ ਦਰਜ ਹਨ। ਇੱਕ ਚੋਰੀ ਸ਼ੁਦਾ ਸੁਜ਼ੂਕੀ ਸਲੇਰੀਓ ਕਾਰ, ਜੋ ਸਾਊੁਥ ਰੋਹਿਨੀ (ਦਿੱਲੀ) ਤੋਂ ਚੋਰੀ ਕੀਤੀ ਗਈ ਸੀ, ਜਿਸ ਸਬੰਧੀ ਸੰਬੰਧਤ ਥਾਣਾ ਵਿੱਚ ਮੁੱਕਦਮਾ ਦਰਜ ਹੈ। ਦੋਸ਼ੀਆਂ ਤੋਂ ਪੁਲਿਸ ਰਿਮਾਂਡ ਦੌਰਾਨ ਪੁੱਛਗਿੱਛ ਕਰਨ 'ਤੇ ਇੱਕ ਸੈਂਟਰੋ ਕਾਰ ਅਤੇ ਡਰਿੱਲ ਮਸ਼ੀਨ ਅਤੇ ਹੋਰ ਯੰਤਰ, ਜਿਨ੍ਹਾਂ ਨਾਲ ਗੱਡੀਆਂ ਚੋਰੀ ਕਰਦੇ ਸਨ, ਵੀ ਬਰਾਮਦ ਹੋਏ, ਜਿਨ੍ਹਾਂ ਵਿੱਚ ਵੱਖ-ਵੱਖ ਗੱਡੀਆਂ ਦੇ 5.3.M (5ngine 3ontrol Module) ਸਟੇਰਿੰਗ ਲਾਕ ਅਤੇ ਮੀਟਰ ਅਤੇ ਹੋਰ ਸਾਜੋ ਸਮਾਨ ਆਦਿ ਬਰਾਮਦ ਹੋਇਆ ਹੈ।ਸ਼੍ਰੀ ਭੁੱਲਰ ਨੇ ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੋਸ਼ੀਆਂ ਤੋਂ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਇਹ ਗੈਂਗ ਟੋਟਲ ਡੈਮੇਜ ਗੱਡੀਆਂ ਨੂੰ ਖਰੀਦ ਕੇ ਚੋਰੀ ਕੀਤੀਆਂ ਗੱਡੀਆਂ ਦੇ ਇੰਜਣ ਅਤੇ ਚਾਸੀ ਨੰਬਰ ਟੈਂਪਰਿੰਗ ਕਰਕੇ ਲਗਾ ਦਿੰਦੇ ਸਨ ਅਤੇ ਅੱਗੇ ਵੇਚ ਦਿੰਦੇ ਸਨ ਅਤੇ ਟੋਟਲ ਡੈਮੇਜ ਗੱਡੀਆਂ ਦੇ 5.3.M ਅਤੇ ਚਾਬੀਆਂ ਚੋਰੀ ਕਰਨ ਸਮੇਂ ਵਰਤਦੇ ਸਨ ਅਤੇ ਇਨ੍ਹਾਂ ਪਾਸ ਕਾਰਾਂ ਦੇ ਲਾਕ (Lock) ਤੋੜਨ ਸਬੰਧੀ ਵੀ ਯੰਤਰ ਬਰਾਮਦ ਹੋਏ ਹਨ। ਜੋ ਦੋਸ਼ੀ ਅੰਕਿਤ 'ਤੇ ਪਹਿਲਾਂ ਵੀ ਚੋਰੀ ਦੇ ਮੁਕੱਦਮੇ ਦਰਜ ਹਨਨ। ਇਸ ਤੋਂ ਇਲਾਵਾ ਇਸ ਕੇਸ ਵਿੱਚ ਕੁਝ ਹੋਰ ਦੋਸ਼ੀਆਂ ਦੀ ਭਾਲ ਲਈ ਵੱਖ-ਵੱਖ ਥਾਵਾਂ 'ਤੇ ਰੇਡ ਕੀਤੇ ਜਾ ਰਹੇ ਹਨ, ਜਿਨ੍ਹਾਂ ਦੀ ਗ੍ਰਿਫਤਾਰੀ 'ਤੇ ਹੋਰ ਵੀ ਗੱਡੀਆਂ ਅਤੇ ਨਾਜਾਇਜ਼ ਅਸਲਾ ਬਰਾਮਦ ਹੋਣ ਦੀ ਸੰਭਾਵਨਾ ਹੈ,ਜਿਨ੍ਹਾਂ ਦੇ ਖਿਲਾਫ ਚੋਰੀ ਦੇ ਕਈ ਦਰਜਨ ਮੁਕੱਦਮੇ ਪਹਿਲਾਂ ਵੀ ਦਰਜ ਹਨ। ਦੋਸ਼ੀਆਂ  ਨੂੰ ਮੁਕੱਦਮਾ ਨੰਬਰ 61 ਮਿਤੀ 28.02.19 ਅ/ਧ 379,411,465,467,468,471,473,489,120ਬੀ ਆਈ.ਪੀ.ਸੀ, 25-54-59 ਆਰਮਜ਼ ਐਕਟ ਥਾਣਾ ਜ਼ੀਰਕਪੁਰ ਦੇ ਕੇਸ ਵਿੱਚ ਗ੍ਰਿਫਤਾਰ ਕੀਤਾ ਗਿਆ। ਦੋਸ਼ਣ ਸਰੋਜ ਉਰਫ ਸੋਨੀਆ ਆਪਣੇ ਪਤੀ ਹਰਪ੍ਰੀਤ ਸਿੰਘ ਉਰਫ ਸਮਾਟੀ ਦੇ ਨਾਲ ਸਵਾਸਤਿਕ ਵਿਹਾਰ ਕਿਰਾਏ 'ਤੇ ਰਹਿੰਦੀ ਸੀ, ਜਿੱਥੋਂ ਆਪਣਾ ਗੈਂਗ ਆਪਰੇਟ ਕਰ ਰਹੇ ਸਨ। ਕਾਰ ਵਿੱਚ ਸਰੋਜ ਉਰਫ ਸੋਨੀਆ ਛੋਟੀ ਬੱਚੀ ਉਮਰ ਕਰੀਬ 3 ਸਾਲ ਨੂੰ ਨਾਲ ਰੱਖਦੀ ਸੀ ਤਾਂ ਜੋ ਇਨ੍ਹਾਂ ਦੀਆਂ ਗਤੀਵਿਧੀਆਂ 'ਤੇ ਕੋਈ ਸ਼ੱਕ ਨਾ ਹੋਵੇ,ਜਿਸ ਨੂੰ ਜੁਡੀਸ਼ੀਅਲ ਕਸਟਡੀ ਸੈਂਟਰਲ ਜੇਲ ਪਟਿਆਲਾ ਭੇਜ ਦਿੱਤਾ ਗਿਆ ਹੈ। ਬਾਕੀ ਦੋਸ਼ੀਆਂ ਕੋਲੋਂ ਹੋਰ ਪੁਛਗਿੱਛ ਜਾਰੀ ਹੈ। ਇਸੇ ਤਰ੍ਹਾਂ ਏ.ਐਸ.ਆਈ ਅਵਤਾਰ ਸਿੰਘ ਸੀ.ਆਈ.ਏ ਸਟਾਫ ਮੋਹਾਲੀ ਦੀ ਪੁਲਿਸ ਪਾਰਟੀ ਨੇ ਸੰਜੇ ਗੁਪਤਾ ਪੁੱਤਰ ਦਿਆ ਰਾਮ ਗੁਪਤਾ ਵਾਸੀ ਦਰਸ਼ਨ ਪੁਰਵਾ,ਕਾਨਪੁਰ (ਯੂ.ਪੀ) ਹਾਲ ਵਾਸੀ ਐਚ.ਆਈ.ਜੀ 905 ਫੇਜ-2 ਮੋਹਾਲੀ ਪਾਸੋ ਉਸ ਦੇ ਕਬਜ਼ੇ ਵਿੱਚੋਂ 32 ਬੋਰ ਪਿਸਟਲ ਸਮੇਤ 2 ਜਿੰਦਾ ਰੋਂਦ ਵੀ ਬਰਾਮਦ ਕੀਤੇ ਹਨ। ਇਹ ਨਾਜਾਇਜ਼ ਅਸਲਾ ਦੋਸ਼ੀ ਨੇ 60,000 ਰੁਪਏ ਵਿੱਚ ਆਗਰਾ ਤੋਂ ਖਰੀਦ ਕੀਤਾ ਸੀ। ਇਹ ਦੋਸ਼ੀ ਪਹਿਲਾਂ ਲਾਟਰੀ ਦਾ ਕੰਮ ਕਰਦਾ ਸੀ ਅਤੇ ਹੁਣ ਆਰਥਿਕ ਤੰਗੀ ਕਾਰਨ ਕਿਸੇ ਲੁੱਟ ਆਦਿ ਦੀ ਵਾਰਦਾਤ ਕਰਨ ਦੀ ਤਾਕ ਵਿੱਚ ਸੀ। ਇਸਦੇ ਖਿਲਾਫ ਮੁਕੱਦਮਾ ਨੰਬਰ 56 ਮਿਤੀ 02.03.19 ਅ/ਧ 25-54-59 ਆਰਮਜ਼ ਐਕਟ ਥਾਣਾ ਸਿਟੀ ਖਰੜ ਦਰਜ ਕੀਤਾ ਗਿਆ ਹੈ, ਜਿਸ ਪਾਸੋਂ ਇਸਦੇ ਸਾਥੀ ਦੋਸ਼ੀਆਂ ਬਾਰੇ ਅਤੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।  

 

Tags: Crime News Punjab , SSP Mohali

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD