ਆਮਦਨ ਕਰ ਦਫ਼ਤਰ ਰੇਂਜ-6 ਮੋਹਾਲੀ ਵੱਲੋਂ ਲਾਇਵ ਸਟਾਕ ਭਵਨ ਸੈਕਟਰ 68 ਵਿਖੇ ਟੈਕਸ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿੱਚ ਪ੍ਰਮੁੱਖ ਆਮਦਨ ਕਰ ਕਮਿਸ਼ਨਰ-2, ਚੰਡੀਗੜ੍ਹ ਨੇ ਮੁੱਖ ਰੂਪ ਨਾਲ ਪੇਂਡੂ ਖੇਤਰਾਂ ਵਿੱਚ ਸਥਿਤ ਮੁਲਾਂਕਣ ਕਰਤਿਆਂ ਨੂੰ ਆਊਟਸਟੈਂਡਿੰਗ ਟੈਕਸ ਡਿਮਾਂਡਜ਼ ਪ੍ਰਤੀ ਜਾਗਰੂਕ ਕੀਤਾ। ਇਹ ਆਪਣੀ ਕਿਸਮ ਦੀ ਨਵੀਂ ਪਹਿਲ ਸੀ। ਇਸ ਮੌਕੇ ਆਮਦਨ ਕਰ ਦੇ ਪ੍ਰਮੁੱਖ ਮੁੱਖ ਕਮਿਸ਼ਨਰ ਸ਼੍ਰੀ ਬਿਨੇ ਕੇ. ਝਾਅ, ਆਈਆਰਐੱਸ ਨੇ ਅਧਿਕਾਰੀਆਂ ਨੂੰ ਪਹਿਲੀ ਵਾਰ ਟੈਕਸ ਦੇਣ ਵਾਲਿਆਂ ਤੱਕ ਪਹੁੰਚਣ ਅਤੇ ਉਨ੍ਹਾਂ ਨੂੰ ਕਰਦਾਤਿਆਂ ਵਿੱਚ ਸ਼ਾਮਲ ਕਰਨ ਲਈ ਉਨ੍ਹਾਂ ਤੱਕ ਪਹੁੰਚਣ ਦੇ ਨਿਰਦੇਸ਼ ਦਿੱਤੇ। ਸ੍ਰੀ ਝਾਅ ਨੇ ਇਸ ਤੋਂ ਪਹਿਲਾਂ ਲਾਇਵ ਸਟਾਕ ਭਵਨ ਵਿਖੇ ਅਮਦਨ ਕਰ ਵਿਭਾਗ ਦੇ ਨਵੇਂ ਦਫਤਰ ਅਤੇ ਕਰਦਾਤਿਆਂ ਦੇ ਆਊਟਰੀਚ ਦਾ ਉਦਘਾਟਨ ਵੀ ਕੀਤਾ। ਸ੍ਰੀ ਝਾਅ ਨੇ ਕਿਹਾ ਕਿ ਇਹ ਲਾਜ਼ਮੀ ਹੈ ਕਿ ਸਾਰੇ ਅਧਿਕਾਰੀ,ਕਰਦਾਤਿਆਂ ਨੂੰ ਮਾਰਗਦਰਸ਼ਨ ਅਤੇ ਸਲਾਹ ਦੇਣ ਲਈ ਉਪਲੱਬਧ ਰਹਿਣ ਤਾਂ ਜੋ ਉਹ ਦੱਸ ਸਕਣ ਕਿ ਆਊਟਰੀਚ ਟੈਕਸ ਡਿਮਾਂਡ ਨੂੰ ਕਿਵੇਂ ਫਾਇਲ ਕਰਨਾ ਹੈ ਅਤੇ ਆਮਦਨ ਕਰ ਕਮਿਸ਼ਨਰ ਨੂੰ ਕਿਵੇਂ ਅਪੀਲ ਕਰਨੀ ਹੈ । ਮੁਲਾਂਕਣ ਕਰਤਾ ਅਧਿਕਾਰੀਆਂ ਨਾਲ ਗੱਲਬਾਤ ਕਰਨ 'ਤੇ ਪਤਾ ਲੱਗਿਆ ਕਿ ਆਊਟਸਟੈਂਡਿੰਗ ਟੈਕਸ ਡਿਮਾਂਡਜ਼ ਕਾਫ਼ੀ ਹੱਦ ਤੱਕ ਉਨ੍ਹਾਂ ਕਰਦਾਤਿਆਂ ਦੀਆਂ ਹਨ, ਜਿਨ੍ਹਾਂ ਦੀ ਜ਼ਮੀਨ ਐਕਵਾਇਰ ਕੀਤੀ ਗਈ/ਖਰੀਦੀ ਗਈ ਹੈ ਅਤੇ ਜਿਨ੍ਹਾਂ ਨੂੰ ਆਈ. ਟੀ. ਐਕਟ, ਪ੍ਰਾਵਧਾਨਾਂ ਦੀ ਜਾਣਕਾਰੀ ਨਹੀਂ ਹੈ। ਇਸ ਲਈ ਉਨ੍ਹਾਂ ਤੱਕ ਪਹੁੰਚਣ ਦੀ ਲੋੜ ਸੀ, ਜ਼ਿਲ੍ਹਾ ਪ੍ਰਸ਼ਾਸਨ ਰਾਹੀਂ ਉਹ ਉਨ੍ਹਾਂ ਨੂੰ ਨਿਯਮਤ ਤੌਰ 'ਤੇ ਟੈਕਸ ਦੇ ਘੇਰੇ ਵਿੱਚ ਲਿਆਉਣ ਲਈ ਕਾਰਜ ਕਰਦੇ ਹਨ। ਇਸ ਲਈ ਜ਼ਿਲ੍ਹਾ ਪ੍ਰਸ਼ਾਸਨ ਨਾਲ ਸੰਪਰਕ ਸਥਾਪਿਤ ਕੀਤਾ ਗਿਆ ਅਤੇ ਪੇਂਡੂ ਮੁਲਾਂਕਣਕਰਤਾਵਾਂ ਦੇ ਸਾਰੇ ਮਾਮਲਿਆਂ ਦਾ ਮੁਲਾਂਕਣ ਕੀਤਾ ਗਿਆ। ਯਾਨੀ ਜਿੱਥੇ ਕਰਦਾਤਾ ਨੇ ਟੈਕਸ ਪ੍ਰਕਿਰਿਆਵਾਂ ਵਿੱਚ ਸਹਿਯੋਗ ਨਹੀਂ ਦਿੱਤਾ ਅਤੇ ਹੋਰਾਂ ਦੀ ਨਿਸ਼ਾਨਦੇਹੀ ਕੀਤੀ ਗਈ ਅਤੇ ਪਿੰਡਾਂ ਦੇ ਆਧਾਰ 'ਤੇ ਇਨ੍ਹਾਂ ਦਾ ਹੱਲ ਕੀਤਾ ਗਿਆ। ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਰੇਂਜ-6 ਦੇ ਅਧਿਕਾਰੀ ਇਨ੍ਹਾਂ ਸਾਰੇ ਕਰਦਾਤਾਵਾਂ ਨੂੰ ਇਸ ਆਊਟਰੀਚ ਪ੍ਰੋਗਰਾਮ ਰਾਹੀਂ ਆਮਦਨ ਕਰ ਕਾਨੂੰਨ, 1961 ਦੇ ਪ੍ਰਾਵਧਾਨਾਂ ਅਨੁਸਾਰ ਆਪਣੀਆਂ ਕਰ ਦੇਣਦਾਰੀਆਂ ਨੂੰ ਪੂਰਾ ਕਰਨ ਦੀ ਸੁਵਿਧਾ ਪ੍ਰਦਾਨ ਕਰਨ ਦੀ ਦ੍ਰਿਸ਼ਟੀ ਨਾਲ ਪਹੁੰਚੇ ਸਨ। ਇਨ੍ਹਾਂ ਵਿੱਚ ਸ਼ਾਮਲ ਹੈ:
(1) ਸੀਆਈਟੀ (ਏ) ਅੱਗੇ ਆਮਦਨ ਕਰ ਕਾਨੂੰਨ, 1961 ਅਧੀਨ ਅਪੀਲ ਦਾਇਰ ਕਰਨ ਲਈ ਉਪਲੱਬਧ ਦੋ ਵਿਕਲਪਾਂ ਦੀ ਸਲਾਹ ਦੇਣਾ।
(2) ਕਰਦਾਤਿਆਂ ਨੂੰ ਸੇਵਾਵਾਂ ਪ੍ਰਦਾਨ ਕਰਨਾ ਅਤੇ ਸੁਵਿਧਾ ਦੇਣਾ,ਉਨ੍ਹਾਂ ਨੂੰ ਉਤਸ਼ਾਹਿਤ ਕਰਨਾ ਅਤੇ ਉਨ੍ਹਾਂ ਨੂੰ ਬਕਾਇਆ ਕਰ ਜਮ੍ਹਾਂ ਕਰਾਉਣ ਦੀ ਲੋੜ ਨੂੰ ਸਮਝਣ ਵਿੱਚ ਮਦਦ ਕਰਨਾ ਅਤੇ ਵਿਸ਼ੇਸ਼ ਸਥਿਤੀਆਂ ਵਿੱਚ ਅੰਸ਼ਿਕ ਰੂਪ ਨਾਲ ਮੰਗ ਨੂੰ ਪੂਰਾ ਕਰਨਾ।
(3) ਉਨ੍ਹਾਂ ਨੂੰ ਆਪਣੀਆਂ ਸ਼ਿਕਾਇਤਾਂ ਪ੍ਰਾਪਤ ਕਰਨ ਦੇ ਵਿਕਲਪਾਂ ਬਾਰੇ ਸੂਚਿਤ ਕਰਨਾ ਜੇਕਰ ਕਿਸੇ ਨੂੰ ਸਾਧਨ ਜਿਵੇਂ ਸੀਪੀਜੀਆਰਏਐੱਮਐੱਸ ਅਤੇ ਈ-ਨਿਵਾਰਨ ਵਰਗੇ ਸਾਧਨਾਂ ਦਾ ਨਿਪਟਾਰਾ ਕੀਤਾ ਹੋਵੇ।
ਇਸ ਮੌਕੇ ਆਮਦਨ ਕਰ ਕਮਿਸ਼ਨਰ, ਪੰਚਕੂਲਾ ਸ਼੍ਰੀਮਤੀ ਸੋਨਾਲੀ ਅਰੋੜਾ ਆਈਆਰਐੱਸ, ਏਡੀਸੀ ਮੋਹਾਲੀ ਸਾਕਸ਼ੀ ਸਾਹਨੀ ਅਤੇ ਪ੍ਰਮੁੱਖ ਆਮਦਨ ਕਰ-2 ਕਮਿਸ਼ਨਰ, ਚੰਡੀਗੜ੍ਹ ਪੂਨਮ ਖਹਿਰਾ ਸਿੱਧੂ , ਵਧੀਕ ਡਿਪਟੀ ਕਮਿਸ਼ਨਰ (઼੨!ੴਨੂੰ) ਸ੍ਰੀ ਅਮਰਦੀਪ ਸਿੰਘ ਬੈਂਸ, ਡੀ.ਡੀ.ਪੀ.ਓ ਸ੍ਰੀ ਡੀ.ਕੇ.ਸਾਲਦੀ, ਸਕੱਤਰ ਜਿਲ੍ਹਾ ਪ੍ਰੀਸ਼ਦ ਸ੍ਰੀ ਰਵਿੰਦਰ ਸਿੰਘ ਸੰਧੂ ਵੀ ਮੌਜੂਦ ਸਨ।