Friday, 05 June 2026

 

 

ਖ਼ਾਸ ਖਬਰਾਂ ਹਰ ਇਕ ਇਨਸਾਨ ਸਾਈਕਲਿੰਗ ਨੂੰ ਆਪਣੀ ਜ਼ਿੰਦਗੀ ਦਾ ਅਨਿੱਖੜਵਾਂ ਅੰਗ ਬਣਾਵੇ : ਵਿਧਾਇਕ ਰੁਪਿੰਦਰ ਸਿੰਘ ਹੈਪੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਐਲਾਨ ਤੋਂ 24 ਘੰਟਿਆਂ ਦੇ ਅੰਦਰ, ਪੰਜਾਬ ਸਰਕਾਰ ਵੱਲੋਂ ਪ੍ਰਾਈਵੇਟ ਸਕੂਲਾਂ ਦੁਆਰਾ ਮਨਮਾਨੇ ਢੰਗ ਨਾਲ ਫੀਸਾਂ ਵਿੱਚ ਵਾਧੇ ‘ਤੇ ਰੋਕ ਲਈ ਕਾਨੂੰਨ ਦਾ ਖਰੜਾ ਬਣਾਉਣ ਦੇ ਹੁਕਮ 'ਆਪ' ਨੇ ਜਾਖੜ ਅਤੇ ਬਿੱਟੂ ਦਾ ਹਵਾਲਾ ਦਿੰਦੇ ਹੋਏ ਭਾਜਪਾ ਦੀ 'ਵਰਤੋਂ ਅਤੇ ਸੁੱਟੋ' ਦੀ ਰਾਜਨੀਤੀ ਦੀ ਕੀਤੀ ਨਿੰਦਾ ਸਾਲ 2025-26 ਦੌਰਾਨ ਬਿਸਤ-ਦੁਆਬ ਨਹਿਰੀ ਨੈਟਵਰਕ ਹੇਠ ਸਿੰਜਾਈ ਅਧੀਨ ਰਕਬੇ 'ਚ ਹੋਇਆ 167% ਵਾਧਾ : ਬਰਿੰਦਰ ਕੁਮਾਰ ਗੋਇਲ 144 ਸਾਲਾਂ ਦੌਰਾਨ ਕਿਸੇ ਸਰਕਾਰ ਨੇ ਨਹਿਰਾਂ ਚੋਂ ਪਾਣੀ ਨਹੀਂ ਲੈਣ ਦਿੱਤਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਣੇ ਕਿਸਾਨਾਂ ਦੇ ਮਸੀਹਾ : ਮਨਵਿੰਦਰ ਸਿੰਘ ਗਿਆਸਪੁਰਾ ਤਰੁਨਪ੍ਰੀਤ ਸਿੰਘ ਸੌਂਦ, ਹਰਦੀਪ ਸਿੰਘ ਮੁੰਡੀਆਂ ਅਤੇ ਵਿਧਾਇਕਾਂ ਦੀ ਮੌਜੂਦਗੀ ਵਿੱਚ ਜਗਰੂਪ ਸਿੰਘ ਸੇਹ ਨੇ ਸੰਭਾਲਿਆ ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਦੇ ਚੇਅਰਮੈਨ ਦਾ ਅਹੁਦਾ ਹਿਮਾਂਸ਼ੂ ਜੈਨ ਨੇ ਲੁਧਿਆਣਾ ਵਿੱਚ ਐਸ.ਆਈ.ਆਰ. ਗਤੀਵਿਧੀਆਂ ਦੇ ਸੁਚਾਰੂ ਸੰਚਾਲਨ ਲਈ ਜ਼ਿਲ੍ਹਾ ਪੱਧਰੀ ਨੋਡਲ ਅਫ਼ਸਰਾਂ ਅਤੇ ਸਹਾਇਕ ਨੋਡਲ ਅਫ਼ਸਰਾਂ ਨਾਲ ਕੀਤੀ ਮੀਟਿੰਗ ਡਾ ਬਲਬੀਰ ਸਿੰਘ ਨੇ ਛੋਟੀ ਮਸਜਿਦ ਨੇੜੇ 20 ਲੱਖ ਦੀ ਲਾਗਤ ਨਾਲ ਕਰਵਾਈ ਪ੍ਰੋਜੈਕਟ ਦੀ ਸ਼ੁਰੂਆਤ ਸਮਾਜ ਦਾ ਹਰ ਵਰਗ ਨਸ਼ਿਆਂ ਦੇ ਖਾਤਮੇ ਲਈ ਆਪਣਾ ਯੋਗਦਾਨ ਪਾਵੇ : ਅਮਨ ਅਰੋੜਾ ਹਰਪਾਲ ਸਿੰਘ ਚੀਮਾ ਵੱਲੋਂ ਮੁਲਾਜ਼ਮ ਯੂਨੀਅਨਾਂ ਨਾਲ ਮੁਲਾਕਾਤ ਸ਼ਿਮਲਾ ਪਹਾੜੀ ਚੌਕ ਦੀ ਸਾਲਾਂ ਪੁਰਾਣੀ ਪਾਣੀ ਭਰਨ ਦੀ ਸਮੱਸਿਆ ਦਾ ਹੱਲ ਪੰਜਾਬ ਪੁਲਿਸ ਵੱਲੋਂ ਵੱਡੀ ਅੱਤਵਾਦੀ ਸਾਜਿਸ਼ ਨਾਕਾਮ ਰੋਟਰੀ ਕਲੱਬ ਰੋਪੜ ਸੈਂਟਰਲ ਦੇ ਡਿਸਟਰਿਕਟ ਗਵਰਨਰ ਰਵੀ ਪ੍ਰਕਾਸ਼ ਵੱਲੋਂ ਅਧਿਕਾਰਤ ਦੌਰਾ ਕੀਤਾ ਗਿਆ ਪੰਜਾਬ ਸਰਕਾਰ ਦੀ ਅਗਵਾਈ ਵਿਚ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਰਾਹ ਖੋਲ੍ਹੇਗਾ ਜ਼ਿਲ੍ਹਾ ਪ੍ਰਸ਼ਾਸਨ : ਡਾ. ਹਿਮਾਂਸ਼ੂ ਅਗਰਵਾਲ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਮਜ਼ਬੂਤ ਕਰਨ ਲਈ ਅੰਮ੍ਰਿਤਸਰ ਕੇਂਦਰੀ ਵਿੱਚ ਅਹਿਮ ਮੀਟਿੰਗ ਆਯੋਜਿਤ ਨਸ਼ਿਆਂ ਦੇ ਜੜੋਂ ਖਾਤਮੇ ਲਈ ਵਿਲੇਜ ਅਤੇ ਵਾਰਡ ਡਿਫੈਂਸ ਕਮੇਟੀਆਂ ਪੁਲਿਸ ਤੇ ਸਿਵਲ ਪ੍ਰਸ਼ਾਸ਼ਨ ਨਾਲ ਮਿਲਕੇ ਨਿਭਾਉਣ ਅਹਿਮ ਭੂਮਿਕਾ : ਲਖਵੀਰ ਸਿੰਘ ਰਾਏ ਡਾ. ਸੋਨਾ ਥਿੰਦ ਵੱਲੋਂ ਸਪੈਸ਼ਲ ਇੰਟੈਂਸਿਵ ਰਵੀਜਨ ਦੇ ਰਿਵਾਈਜਡ ਸ਼ਡਿਊਲ ਤੋਂ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਕਰਵਾਇਆ ਜਾਣੂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ : ਮੋਗਾ ਵਿੱਚ ਲੋਕਾਂ ਹੁਣ ਤੱਕ 8.61 ਕਰੋੜ ਰੁਪੈ ਤੋਂ ਵਧੇਰੇ ਦਾ ਕਰਵਾਇਆ ਮੁਫਤ ਇਲਾਜ ਐਡਵੋਕੈਟ ਅਮਰਪਾਲ ਸਿੰਘ ਨੇ ਪਿੰਡ ਚਾਚੋਕੇ ਵਿੱਖੇ ਪਿੰਡ ਦੇ ਵਿਕਾਸ ਕਾਰਜਾਂ ਅਤੇ ਲੋਕ ਭਲਾਈ ਦੇ ਮੁੱਦਿਆਂ ਸਬੰਧੀ ਪਿੰਡ ਵਾਸੀਆਂ ਨਾਲ ਕੀਤੀ ਮੀਟਿੰਗ ਅਮਨ ਅਰੋੜਾ ਦੇ ਯਤਨਾਂ ਸਦਕਾ ਪਿੰਡ ਅਕਬਰਪੁਰ ਦੀ 789 ਏਕੜ ਜ਼ਮੀਨ ਨੂੰ ਅਜ਼ਾਦੀ ਤੋਂ ਬਾਅਦ ਪਹਿਲੀ ਵਾਰ ਮਿਲੇਗਾ ਨਹਿਰੀ ਪਾਣੀ ਸ੍ਰੀ ਆਨੰਦਪੁਰ ਸਾਹਿਬ ਹੈਰੀਟੇਜ ਸਟਰੀਟ ਪ੍ਰਾਜੈਕਟ ਨੂੰ ਪ੍ਰਵਾਨਗੀ, ਕਿਲ੍ਹਾ ਸ੍ਰੀ ਅਨੰਦਗੜ੍ਹ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਇਤਿਹਾਸਕ ਗੁਰਦੁਆਰਿਆਂ ਨੂੰ ਜੋੜੇਗੀ ਹੈਰੀਟੇਜ ਸਟਰੀਟ : ਭਗਵੰਤ ਸਿੰਘ ਮਾਨ

 

ਪਟਿਆਲਾ ਹੈਰੀਟੇਜ ਫੈਸਟੀਵਲ ਸਾਇਕਲ ਪੋਲੋ ਚੈਂਪੀਅਨਸ਼ਿਪ 'ਚ ਕਿਲਾ ਮੁਬਾਰਕ ਅਤੇ ਬਹਾਦਰਗੜ੍ਹ ਦੀਆਂ ਟੀਮਾਂ 4-4 ਅੰਕਾਂ ਨਾਲ ਬਰਾਬਰ ਰਹੀਆਂ

ਮੁੱਖ ਮੰਤਰੀ ਨੇ ਨੌਜਵਾਨਾਂ 'ਚ ਖੇਡਾਂ ਦਾ ਜਜ਼ਬਾ ਪੈਦਾ ਕਰਨ ਲਈ ਕਰਵਾਏ ਸਾਇਕਲ ਪੋਲੋ ਦੇ ਮੈਚ-ਪਰਨੀਤ ਕੌਰ

Web Admin

Web Admin

5 Dariya News

ਪਟਿਆਲਾ , 23 Feb 2019

Last updated on: Feb 23, 2019, 00:00 IST

ਪੰਜਾਬ ਦੇ ਸੱਭਿਆਚਾਰਕ ਤੇ ਸੈਰ ਸਪਾਟਾ ਵਿਭਾਗ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੰਡੀਅਨ ਟਰੱਸਟ ਫਾਰ ਰੂਰਲ ਹੈਰੀਟੇਜ ਐਂਡ ਡਿਵੈਲਪਮੈਂਟ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਪਟਿਆਲਾ ਹੈਰੀਟੇਜ ਫੈਸਟੀਵਲ-2019 ਦੇ ਪੰਜਵੇਂ ਦਿਨ ਅੱਜ ਇੱਥੇ ਪੋਲੋ ਗਰਾਊਂਡ ਵਿਖੇ ਵਿਰਾਸਤੀ ਖੇਡ ਸਾਇਕਲ ਪੋਲੋ ਦੇ ਦਿਲਚਸਪ ਮੁਕਾਬਲੇ ਕਰਵਾਏ ਗਏ। 'ਪਟਿਆਲਾ ਹੈਰੀਟੇਜ ਫੈਸਟੀਵਲ ਸਾਇਕਲ ਪੋਲੋ ਚੈਂਪੀਅਨਸ਼ਿਪ' 'ਚ ਕਿਲਾ ਮੁਬਾਰਕ ਅਤੇ ਬਹਾਦਰਗੜ੍ਹ ਦੀਆਂ ਟੀਮਾਂ ਦਿਲਚਸਪ ਅਤੇ ਫਸਵੇਂ ਮੁਕਾਬਲੇ ਮਗਰੋਂ 4-4 ਅੰਕਾਂ ਨਾਲ ਬਰਾਬਰ ਰਹੀਆਂ। ਜਦੋਂਕਿ ਪ੍ਰਦਰਸ਼ਨੀ ਮੈਚ ਦੌਰਾਨ ਪਟਿਆਲਾ ਚਾਰਜ਼ਰਸ ਦੀ ਟੀਮ ਨੇ ਪਟਿਆਲਾ ਰੇਡਰਜ ਦੀ ਟੀਮ ਨੂੰ 10-8 ਅੰਕਾਂ ਨਾਲ ਹਰਾਇਆ।ਇਸ ਮੌਕੇ ਸਾਇਕਲ ਪੋਲੋ ਦੇ ਖਿਡਾਰੀਆਂ ਨੂੰ ਸਨਮਾਨਤ ਕਰਨ ਪੁੱਜੇ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਪਰਨੀਤ ਕੌਰ ਨੇ ਦੱਸਿਆ ਕਿ ਸਾਇਕਲ ਪੋਲੋ 1940 ਤੋਂ ਪੂਰੇ ਵਿਸ਼ਵ ਭਰ 'ਚ ਖੇਡੀ ਜਾਣ ਵਾਲੀ ਜਾਂਬਾਜ, ਰੌਚਕ ਤੇ ਵਿਰਾਸਤੀ ਖੇਡ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਨੌਜਵਾਨ ਵਰਗ 'ਚ ਖੇਡਾਂ ਦਾ ਜਜ਼ਬਾ ਪੈਦਾ ਕਰਨ ਅਤੇ ਵਿਦਿਆਰਥੀਆਂ ਨੂੰ ਤੇ ਦਿਨੋ-ਦਿਨ ਲੁਪਤ ਹੋ ਰਹੀਆਂ ਖੇਡਾਂ ਨਾਲ ਜੋੜਨ ਲਈ ਸਾਇਕਲ ਪੋਲੋ ਦੇ ਮੁਕਾਬਲੇ ਪਟਿਆਲਾ ਹੈਰੀਟੇਜ ਫੈਸਟੀਵਲ ਦੌਰਾਨ ਕਰਵਾਏ ਹਨ।ਪਰਨੀਤ ਕੌਰ ਨੇ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਦੇਸ਼, ਪੰਜਾਬ ਦੀ ਸੱਭਿਆਚਾਰਕ ਪ੍ਰੰਪਰਾ ਅਤੇ ਵਿਰਾਸਤ ਤੋਂ ਜਾਣੂ ਕਰਵਾਉਣ ਲਈ ਕਰਵਾਏ ਜਾ ਰਹੇ ਇਸ ਫੈਸਟੀਵਲ ਨੂੰ ਪਟਿਆਲਵੀਆਂ ਨੇ ਭਰਵਾਂ ਹੁੰਗਾਰਾ ਦੇ ਕੇ ਇਸਦਾ ਅਨੰਦ ਮਾਣਿਆ ਹੈ ਅਤੇ ਆਸ ਹੈ ਕਿ 3 ਮਾਰਚ ਤੱਕ ਚੱਲਣ ਵਾਲੇ ਕਰਾਫ਼ਟ ਮੇਲੇ 'ਚ ਵੀ ਲੋਕ ਇਸੇ ਤਰ੍ਹਾਂ ਪੁੱਜਣਗੇ। ਇਸ ਮੌਕੇ ਸ੍ਰੀਮਤੀ ਪਰਨੀਤ ਕੌਰ ਨੇ ਇਸ ਸਾਇਕਲ ਪੋਲੋ ਮੈਚ 'ਚ ਹਿੱਸਾ ਲੈਣ ਵਾਲੀਆਂ ਚਾਰੇ ਟੀਮਾਂ ਦੇ ਖਿਡਾਰੀਆਂ ਨੂੰ ਸਨਮਾਨਤ ਕੀਤਾ ਅਤੇ ਸਾਇਕਲ ਪੋਲੋ ਚੈਂਪੀਅਨਸ਼ਿਪ ਦਾ ਕੱਪ ਕਿਲਾ ਮੁਬਾਰਕ ਅਤੇ ਬਹਾਦਰਗੜ੍ਹ ਦੀਆਂ ਦੋਵੇਂ ਟੀਮਾਂ ਨੂੰ ਸਾਂਝੇ ਤੌਰ 'ਤੇ ਪ੍ਰਦਾਨ ਕੀਤਾ।

ਇਸ ਤੋਂ ਪਹਿਲਾਂ ਸਾਇਕਲ ਪੋਲੋ ਦੇ ਹੋਏ ਮੈਚ ਦੌਰਾਨ ਕਿਲਾ ਮੁਬਾਰਕ ਦੀ ਟੀਮ ਨੇ ਪਹਿਲੇ ਚੱਕਰ 'ਚ ਦੋ ਗੋਲ ਕੀਤੇ। ਜਦੋਂਕਿ ਦੂਸਰੇ ਚੱਕਰ 'ਚ ਬਹਾਦਰਗੜ੍ਹ ਦੀ ਟੀਮ ਨੇ ਦੋ ਗੋਲ ਅਤੇ ਕਿਲਾ ਮੁਬਾਰਕ ਦੀ ਟੀਮ ਨੇ ਇੱਕ ਗੋਲ ਕੀਤਾ। ਇਸ ਤਰ੍ਹਾਂ ਤੀਜੇ ਚੱਕਰ 'ਚ ਦੋਵੇਂ ਟੀਮਾਂ ਨੇ ਇੱਕ-ਇੱਕ ਹੋਰ ਗੋਲ ਕੀਤਾ ਅਤੇ ਆਖਰੀ ਚੱਕਰ 'ਚ ਦੋਵੇਂ ਟੀਮਾਂ ਨੇ 4-4 ਅੰਕਾਂ ਨਾਲ ਬਰਾਬਰੀ ਕਰਦਿਆਂ ਇਹ ਮੈਚ ਡਰਾਅ ਹੋ ਗਿਆ। ਜਦੋਂਕਿ ਬਹਾਦਰਗੜ੍ਹ ਟੀਮ 'ਚ ਸ੍ਰੀ ਅਸ਼ਵਨੀ ਸ਼ਰਮਾ, ਬ੍ਰਿਗੇਡੀਅਰ ਵੀ. ਸਹਿਗਲ, ਮੇਜਰ ਰੌਬਿਨ ਕੇ ਮਥਾਈ, ਮੇਜਰ ਅਮਿਤ ਸੂਦਨ ਅਤੇ ਰਿਸਾਲਦਾਰ ਮੇਜਰ ਮੋਹਿਤ ਦੂਬੇ ਵੀ ਕੌਮੀ ਤੇ ਕੌਮਾਂਤਰੀ ਪੋਲੋ ਖਿਡਾਰੀ ਹਨ। ਇਸ ਮੈਚ ਦੇ ਅੰਪਾਇਰ ਸ. ਹਰਪ੍ਰੀਤ ਸਿੰਘ ਸਨ, ਕੁਮੈਂਟਰੀ ਕਰਨਲ ਪੈਰੀ ਗਰੇਵਾਲ ਅਤੇ ਕੌਮੀ ਕੋਚ ਡਾ. ਐਮ.ਐਸ. ਦਰਦੀ ਨੇ ਕੀਤੀ। ਜਿਕਰਯੋਗ ਹੈ ਕਿ ਕਿਲਾ ਮੁਬਾਰਕ ਦੀ ਟੀਮ ਦੇ ਮੈਂਬਰ ਸ੍ਰੀ ਰਜੇਸ਼ ਸਹਿਗਲ, ਸ. ਗੁਰਪਾਲ ਸਿੰਘ ਸੰਧੂ, ਕਰਨਲ ਐਨ.ਐਸ. ਸੰਧੂ ਅਤੇ ਸ. ਜੈ ਸ਼ੇਰਗਿੱਲ ਉਸ ਇਤਿਹਾਸਕ ਸਾਰਾਗੜ੍ਹੀ ਟੀਮ ਦੇ ਮੈਂਬਰ ਹਨ, ਜਿਹੜੇ ਕਿ ਇਤਿਹਾਸਕ ਲੜਾਈ 'ਸਾਰਾਗੜ੍ਹੀ' ਦੇ ਨਾਮ 'ਤੇ ਇੰਗਲੈਂਡ 'ਚ ਹੁੰਦੀ ਪੋਲੋ ਚੈਂਪੀਅਨਸ਼ਿਪ 'ਚ ਹਿੱਸਾ ਲੈਂਦੇ ਹਨ। ਦੂਸਰੀ ਤੇ ਤੀਸਰੀ ਪੀੜ੍ਹੀ 'ਚ ਲਗਾਤਾਰ ਪੋਲੋ ਖੇਡਦੇ ਆ ਰਹੇ ਅਤੇ ਆਪਣੀਆਂ ਖ਼ੁਦ ਦੀਆਂ ਪੋਲੋ ਟੀਮਾਂ ਵਾਲੇ ਇਹ ਚਾਰੋ ਖਿਡਾਰੀ ਕੌਮੀ ਤੇ ਕੌਮਾਂਤਰੀ ਪੋਲੋ ਮੈਚਾਂ ਦੌਰਾਨ ਵੀ ਸਿਰ 'ਤੇ ਦਸਤਾਰਾਂ ਸਜਾ ਕੇ ਪੋਲੋ ਖੇਡਦੇ ਹਨ ਅਤੇ ਇਨ੍ਹਾਂ ਦੀ ਬਦੌਲਤ ਭਾਰਤ ਦਾ ਨਾਮ ਪੋਲੋ 'ਚ ਕੌਮਾਂਤਰੀ ਪੱਧਰ 'ਤੇ ਚਮਕਦਾ ਹੈ। ਇਨ੍ਹਾਂ ਖਿਡਾਰੀਆਂ ਨੇ ਕਿਹਾ ਕਿ ਪੋਲੋ ਲੱਕੜ ਦੀ ਬਾਲ ਨਾਲ ਖੇਡੀ ਨਾਲ ਖੇਡੀ ਜਾਣ ਵਾਲੀ ਇੱਕ ਜਾਂਬਾਜ ਅਤੇ ਜੋਰ ਵਾਲੀ ਖੇਡ ਹੈ, ਜਿਸ ਨੂੰ ਕਿ ਬਹੁਤ ਸਾਵਧਾਨੀ ਨਾਲ ਖੇਡਿਆ ਜਾਂਦਾ ਹੈ ਅਤੇ ਜਰਾ ਜਿੰਨੀ ਅਣਗਹਿਲੀ ਖਿਡਾਰੀ ਦੇ ਵੱਡੀ ਚੋਟ ਲਗਵਾ ਸਕਦੀ ਹੈ।ਖੇਡ ਮੁਕਾਬਲੇ ਦੌਰਾਨ ਪੀਆਰਟੀ.ਸੀ. ਦੇ ਚੇਅਰਮੈਨ ਸ੍ਰੀ ਕੇ.ਕੇ. ਸ਼ਰਮਾ, ਮੇਅਰ ਸ੍ਰੀ ਸੰਜੀਵ ਸ਼ਰਮਾ ਬਿੱਟੂ, ਸੀਨੀਅਰ ਡਿਪਟੀ ਮੇਅਰ ਸ. ਯੋਗਿੰਦਰ ਸਿੰਘ ਯੋਗੀ, ਮੁੱਖ ਮੰਤਰੀ ਦੇ ਓ.ਐਸ.ਡੀ. ਅੰਮ੍ਰਿਤਪ੍ਰਤਾਪ ਸਿੰਘ ਹਨੀ ਸੇਖੋਂ ਤੇ ਸ੍ਰੀ ਰਜੇਸ਼ ਸ਼ਰਮਾ, ਕੈਪਟਨ ਅਮਰਜੀਤ ਸਿੰਘ ਜੇਜੀ, ਸ੍ਰੀਮਤੀ ਨਿਸ਼ਾ ਸਹਿਗਲ, ਸ. ਵਿਕਰਮ ਸਿੰਘ, ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ, ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ, ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀਮਤੀ ਪੂਨਮਦੀਪ ਕੌਰ, ਐਸ.ਪੀ. (ਸਥਾਨਕ) ਰਵਦੀਪ ਗਰੇਵਾਲ, ਐਸ.ਪੀ. (ਸਿਟੀ) ਸ. ਹਰਮਨ ਹਾਂਸ, ਜ਼ਿਲ੍ਹਾ ਖੇਡ ਅਫ਼ਸਰ ਸ. ਹਰਪ੍ਰੀਤ ਸਿੰਘ ਸਮੇਤ ਵੱਖ-ਵੱਖ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀਆਂ, ਅਧਿਆਪਕਾਂ ਅਤੇ ਖੇਡ ਪ੍ਰੇਮੀਆਂ ਨੇ ਵੱਡੀ ਗਿਣਤੀ 'ਚ ਸ਼ਿਰਕਤ ਕਰਕੇ ਸਾਇਕਲ ਪੋਲੋ ਦੇ ਮੈਚਾਂ ਦਾ ਅਨੰਦ ਮਾਣਿਆ। 

 

Tags: Parneet Kaur

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD