Saturday, 18 May 2024

 

 

ਖ਼ਾਸ ਖਬਰਾਂ ਆਨੰਦਪੁਰ ਸਾਹਿਬ ਪਾਰਲੀਮਾਨੀ ਹਲਕਾ ਦੇਸ਼ ’ਚ ਗ੍ਰੀਨ ਚੋਣਾਂ ਦੇ ਮਾਡਲ ਵਜੋਂ ਉਭਰੇਗਾ ਪੰਜਾਬ ਪੁਲਿਸ ਦੀ ਸਾਈਬਰ ਕ੍ਰਾਈਮ ਡਿਵੀਜ਼ਨ ਨੇ ਅਮਰੀਕਾ ਵਿੱਚ ਰਹਿਣ ਵਾਲੇ ਲੋਕਾਂ ਨੂੰ ਠੱਗਣ ਵਾਲੇ ਦੋ ਫਰਜ਼ੀ ਕਾਲ ਸੈਂਟਰਾਂ ਦਾ ਕੀਤਾ ਪਰਦਾਫਾਸ਼; 155 ਵਿਅਕਤੀ ਕਾਬੂ ਆਮ ਆਦਮੀ ਪਾਰਟੀ ਵੱਲੋਂ ਪਿਛਲੇ ਢਾਈ ਸਾਲਾਂ ਵਿੱਚ ਕੀਤੇ ਵਿਕਾਸ ਦਾ ਹਿਸਾਬ ਮੰਗਣ ਸ਼ਹਿਰ ਵਾਸੀ: ਜੈਇੰਦਰ ਕੌਰ ਆਪ ਘੋਖ ਕਰੋ ਤੁਹਾਨੂੰ ਕਿਸ ਪਾਰਟੀ ਨੇ ਕੀ ਦਿੱਤਾ: ਸੁਖਬੀਰ ਸਿੰਘ ਬਾਦਲ ਨੇ ਹਰਸਿਮਰਤ ਕੌਰ ਬਾਦਲ ਲਈ ਪ੍ਰਚਾਰ ਕਰਦਿਆਂ ਲੰਬੀ ਦੇ ਲੋਕਾਂ ਨੂੰ ਆਖਿਆ ਮਹਿਲਾਵਾਂ ਨੂੰ ਗਾਲਾਂ, ਲੱਤਾਂ ਅਤੇ ਥੱਪੜ ਮਾਰਨ ਵਾਲੇ ਆਪ ਆਗੂਆਂ ਨੂੰ ਪੰਜਾਬੀ ਮਹਿਲਾਵਾਂ ਸਿਖਾਉਣਗਿਆਂ ਸਬਕ : ਸੁਭਾਸ਼ ਸ਼ਰਮਾ ਮੁੱਖ ਮੰਤਰੀ ਭਗਵੰਤ ਮਾਨ ਨੇ ਕਰਤਾਰਪੁਰ 'ਚ ਜਲੰਧਰ ਤੋਂ ਉਮੀਦਵਾਰ ਪਵਨ ਕੁਮਾਰ ਟੀਨੂੰ ਲਈ ਕੀਤਾ ਚੋਣ ਪ੍ਰਚਾਰ, ਕਿਹਾ- 1 ਜੂਨ ਨੂੰ 'ਝਾੜੂ' ਨਾਲ ਕਰ ਦਿਓ ਸਫ਼ਾਈ ਜੋ ਕਿਹਾ, ਉਸ ਤੋਂ ਵੱਧ ਕੀਤਾ, ਜੋ ਕਹਾਂਗੇ, ਉਸ ਤੋਂ ਵੱਧ ਕਰਾਂਗੇ : ਮੀਤ ਹੇਅਰ ਜੱਦੀ ਪਿੰਡ ਦੇ ਵੋਟਰਾਂ ਨੇ ਜੀਤ ਮਹਿੰਦਰ ਸਿੱਧੂ ਨੂੰ ਹੱਥਾਂ 'ਤੇ ਚੁੱਕਿਆ, ਲੱਡੂਆਂ ਨਾਲ ਵੀ ਤੋਲਿਆ ਮੁੱਖ ਮੰਤਰੀ ਭਗਵੰਤ ਮਾਨ ਨੇ ਹੁਸ਼ਿਆਰਪੁਰ ਤੋਂ 'ਆਪ' ਉਮੀਦਵਾਰ ਡਾ. ਰਾਜਕੁਮਾਰ ਚੱਬੇਵਾਲ ਲਈ ਕੀਤਾ ਚੋਣ ਪ੍ਰਚਾਰ ਵਿਸ਼ਵ ਪੱਧਰੀ ਵਿਦਿਅਰ ਅਦਾਰੇ ਹੋਣਗੇ ਸਥਾਪਿਤ : ਗੁਰਜੀਤ ਸਿੰਘ ਔਜਲਾ ਅਕਾਲੀ ਦਲ ਨੂੰ ਇਕ ਹੋਰ ਝਟਕਾ! ਹੁਸ਼ਿਆਰਪੁਰ ਲੋਕ ਸਭਾ ਹਲਕੇ 'ਚ 'ਆਪ' ਨੂੰ ਮਿਲਿਆ ਹੁਲਾਰਾ ਪਹਿਲੀ ਵਾਰ ਵੋਟ ਪਾਉਣ ਵਾਲੇ ਵੋਟਰ ਬੋਲੇ, ਪਟਿਆਲਾ ਬਣੇ ਸਮਾਰਟ ਅਤੇ ਹੈਰੀਟੇਜ ਸਿਟੀ ਰਾਜਾ ਵੜਿੰਗ ਨੇ ਲੁਧਿਆਣਾ ਵਿੱਚ ਚੋਣ ਪ੍ਰਚਾਰ ਦੌਰਾਨ ਆਰਥਿਕ ਵਿਕਾਸ ਤੇ ਕਿਸਾਨਾਂ ਦੇ ਸਮਰਥਨ ਦਾ ਵਾਅਦਾ ਕੀਤਾ ਵਧਦੀ ਅਪਰਾਧ ਦਰ ਅਤੇ ਡਰੱਗ ਮਾਫੀਆ ਪੰਜਾਬ ਦੀ ਤਰੱਕੀ ਦੇ ਰਾਹ ਵਿੱਚ ਵੱਡੀ ਰੁਕਾਵਟ : ਵਿਜੇ ਇੰਦਰ ਸਿੰਗਲਾ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਭਾਜਪਾ ਜਰੂਰੀ : ਅਰਵਿੰਦ ਖੰਨਾ ਹੁਣ ਮੁੱਕ ਜੂ ਹਨੇਰੀ ਰਾਤ, ਹੱਥ ਬਦਲੇਗਾ ਹਾਲਾਤ -ਗੁਰਜੀਤ ਔਜਲਾ ਪੰਜਾਬ ਦੇ ਅੱਤਵਾਦ ਪੀੜਤਾਂ ਦਾ ਮੁੱਦਾ ਸੰਸਦ 'ਚ ਉਠਾਵਾਂਗੇ: ਡਾ: ਸੁਭਾਸ਼ ਸ਼ਰਮਾ ਲੋਕ ਸਭਾ ਚੋਣਾਂ 'ਚ ਮੇਰੀ ਜਿੱਤ ਦਾ ਮੁੱਖ ਆਧਾਰ ਹੋਵੇਗਾ ਪਟਿਆਲਾ ਵਾਸੀਆਂ ਦਾ ਭਰੋਸਾ : ਪ੍ਰਨੀਤ ਕੌਰ ਜਨਤਕ, ਨਿੱਜੀ ਦੁਕਾਨਾਂ ਅਤੇ ਵਪਾਰਕ ਅਦਾਰਿਆਂ ਦੇ ਨਾਮ ਪੰਜਾਬੀ ਭਾਸ਼ਾ (ਗੁਰਮੁਖੀ ਲਿਪੀ) ਵਿਚ ਲਿਖੇ ਜਾਣ : ਰਾਜੇਸ਼ ਧੀਮਾਨ ਜ਼ਿਲ੍ਹਾ ਚੋਣ ਅਫਸਰ ਪਰਨੀਤ ਸ਼ੇਰਗਿੱਲ ਨੇ ਚੋਣ ਅਬਜ਼ਰਬਰਾਂ ਦੀ ਹਾਜਰੀ ਵਿੱਚ ਉਮੀਦਵਾਰਾਂ ਨੂੰ ਅਲਾਟ ਕੀਤੇ ਚੋਣ ਨਿਸ਼ਾਨ ਮੁੱਖ ਮੰਤਰੀ ਦੱਸਣ ਕਿ ਉਹਨਾਂ ਦੀ ਸਰਕਾਰ ਨਹਿਰੀ ਪਟਵਾਰੀਆਂ ਨੂੰ ਜਾਅਲੀ ਐਂਟਰੀਆਂ ਪਾ ਕੇ ਨਹਿਰੀ ਪਾਣੀ ਪੰਜਾਬ ਦੇ ਸਾਰੇ ਖੇਤਾਂ ਤੱਕ ਪਹੁੰਚਣ ਦੇ ਝੂਠੇ ਦਾਅਵਿਆਂ ਵਾਸਤੇ ਮਜਬੂਰ ਕਿਉਂ ਕਰ ਰਹੀ ਹੈ : ਅਕਾਲੀ ਦਲ

 

ਓਟ ਸੈਂਟਰ ਨੂਰਪੁਰ ਬੇਦੀ ਤੋਂ 75 ਮਰੀਜ਼ਾਂ ਨੂੰ ਮਿਲ ਰਹੀ ਹੈ ਨਸ਼ਾ ਛੱਡਣ ਦੀ ਪ੍ਰਰੇਣਾ

Web Admin

Web Admin

5 Dariya News

ਨੂਰਪੁਰ ਬੇਦੀ , 13 Feb 2019

ਪੰਜਾਬ ਸਰਕਾਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਜਦੋਂ ਸੂਬੇ ਦੇ ਵਿਚ ਨਸੇ ਨੂੰ ਜੜ੍ਹ ਤੋਂ ਖਤਮ ਕਰਨ ਦਾ ਐਲਾਨ ਕੀਤਾ ਤਾਂ ਉਸ ਸਮੇਂ ਆਮ ਲੋਕਾਂ ਦੀ ਇਹ ਧਾਰਨਾ ਸੀ ਕਿ ਨਸ਼ੇ ਵਰਗੀ ਬੁਰਾਈ ਜੋ ਆਪਣੀ ਜੜ੍ਹਾਂ ਹੇਠਲੇ ਪੱਧਰ ਤੱਕ ਫੈਲਾ ਚੁਕੀ ਹੈ ਉਸਦਾ ਸਫਾਇਆ ਅਸਾਨੀ ਨਾਲ ਹੋਣਾ ਬੇਹੱਦ ਅੋਖਾ ਹੈ ਅਜਿਹੇ ਵਿਚ ਜਦੋਂ ਮੁੱਖ ਮੰਤਰੀ ਨੇ ਡੈਪੋ ਪ੍ਰੋਗਰਾਮ ਦੇ ਰਾਹੀ ਇਸ ਮੁਹਿੰਮ ਨੂੰ ਸੁਰੂ ਕੀਤਾ ਤਾਂ ਅਜਿਹੇ ਸਾਰਥਕ ਨਤੀਜੇ ਸਾਹਮਣੇ ਆਏ ਕਿ ਦਿਨ ਪ੍ਰਤੀ ਦਿਨ ਹਨੇਰਾ ਦੂਰ ਹੋ ਗਿਆ ਅਤੇ ਰੋਸ਼ਨੀ ਦੀ ਨਵੀਂ ਕਿਰਨ ਨੇ ਪੰਜਾਬ ਵਿਚ ਖੁਸ਼ਹਾਲੀ ਅਤੇ ਮੁਸਕਾਨ ਮੁੱੜ ਲੈ ਆਉਦੀ। ਮਿਸ਼ਨ ਤੰਦਰੁਸਤ ਪੰਜਾਬ ਵੀ ਇਸ ਦਿਸ਼ਾ ਵਿਚ ਚਾਨਣ ਮੁਨਾਰਾ ਬਣਿਆ ਅਤੇ ਬਡੀ ਪ੍ਰੋਗਰਾਮ ਰਾਹੀਂ ਵੀ ਨੋਜਵਾਨਾਂ ਨੂੰ ਨਵੀਂ ਪਰੇਣਾ ਮਿਲੀ ਇਸਦੇ ਨਾਲ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਵਿਚ ਘਰ ਘਰ ਰੋਜਗਾਰ ਮੁਹਿੰਮ ਦੇ ਤੈਹਤ ਰੋਜਗਾਰ ਮੇਲੇ ਲਗਾ ਕੇ ਨੌਜਵਾਨਾਂ ਲਈ ਰੋਜਗਾਰ ਦੇ ਸਾਧਨ ਮੁਹੱਈਆਂ ਕਰਵਾਏ ਜਿਸਦੇ ਨਤੀਜੇ ਵਜੋਂ ਪੰਜਾਬ  ਤਰੱਕੀ ਅਤੇ ਖੁਸ਼ਹਾਲੀ ਦੇ ਮਾਰਗ ਤੇ ਮੁੜ ਪਰਤਨ ਲੱਗਾ। ਨੋਜਵਾਨਾ ਵਿਚ ਨਸੇ ਵਰਗੀ ਬੁਰਾਈ ਨੂੰ ਖਤਮ ਕਰਨ ਲਈ ਇਕ ਮੁਹਿੰਮ ਸੁਰੂ ਹੋ ਗਈ ਅਤੇ ਨਸੇ ਵਿਚ ਲੱਗੇ ਨੋਜਵਾਨਾਂ ਨੂੰ ਸਿਹਤ ਵਿਭਾਗ ਤੋਂ ਇਲਾਵਾ ਸਮਾਜਿਕ ਤੋਰ ਤੇ ਵੀ ਨਵੀਂ ਪ੍ਰਰੇਣਾ ਮਿਲਣ ਲੱਗੀ। ਜਿਸ ਸਦਕਾ ਅੱਜ ਪੰਜਾਬ ਨਸੇ ਦੀ ਗਿਰਫਤ ਵਿਚੋਂ ਨਿਕਲ ਰਿਹਾ ਹੈ। ਨਸ਼ਿਆ ਦੇ ਸੋਦਾਗਰ ਜੇਲਾ ਵਿਚ ਡੱਕੇ ਜਾ ਰਹੇ ਹਨ ਅਤੇ ਨਸ਼ਿਆ ਦੀ ਸਪਲਾਈ ਲਾਈਨ ਟੂੱਟ ਰਹੀ ਹੈ। ਜਿਲ੍ਹਾ ਰੂਪਨਗਰ ਦੇ ਬਲਾਕ ਨੂਰਪੁਰ ਬੇਦੀ ਵਿਚ ਚੱਲ ਰਹੇ ਓਟ ਸੈਂਟਰ 'ਚ ਮੌਜੂਦ ਇੰਚਾਰਜ ਡਾ. ਅਮਨਦੀਪ ਸਿੰਘ ਦਾ ਕਹਿਣਾ ਹੈ ਕਿ ਓਟ ਸੈਂਟਰ ਨਸ਼ੇ ਦੇ ਪੀੜਤਾਂ ਲਈ ਬਹੁਤ ਹੀ ਪਵਿੱਤਰ ਸਥਾਨ ਵਜੋਂ ਉਭਰੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁਫ਼ਤ ਟੈਸਟ ਤੇ ਮੁਫ਼ਤ ਦਵਾਈ ਮਿਲਣਾ ਨਸ਼ਾ ਪੀੜਤਾਂ ਲਈ ਸਭ ਤੋਂ ਵੱਡੀ ਸੁਵਿਧਾ ਬਣ ਗਈ ਹੈ ਜਿਸਦੇ  ਦੇ ਮੱਦੇਨਜ਼ਰ ਹੁਣ ਤੱਕ  170 ਨਸ਼ਾ ਪੀੜਿਤ ਇਸ ਸੈਂਟਰ ਵਿਚ ਰਜਿਸਟ੍ਰਡ ਹੋ ਚੁੱਕੇ ਹਨ। 

ਇਸ ਮੌਕੇ ਉਨ੍ਹਾਂ ਕੋਲ ਪਹਿਲੇ ਦਿਨ ਦਵਾਈ ਲੈਣ ਆਏ  26 ਸਾਲਾਂ ਦੇ ਡਰਾਇਵਰੀ ਦੇ ਕਿੱਤੇ ਵਾਲੇ ਨੌਜੁਆਨ ਨੂੰ ਜਦੋਂ ਓਟ ਸੈਂਟਰ ਆਉਣ ਬਾਰੇ ਪੁੱਛਿਆ ਗਿਆ ਤਾਂ ਉਸ ਦਾ ਕਹਿਣਾ ਸੀ ਕਿ ਡਰਾਇਵਰੀ ਕਰਦੇ ਹੋਏ 'ਡੋਡਿਆਂ' ਦਾ ਸ਼ੌਂਕ ਪੈ ਗਿਆ ਜੋ ਹੁਣ ਬਿਮਾਰੀ ਬਣ ਗਿਆ ਹੈ।ਇਸ ਬਾਰੇ ਜਦੋਂ ਉਹ ਗੰਭੀਰ ਹੋਇਆ ਤਾਂ ਉਸਨੇ ਨਸ਼ਾ ਛੱਡਣ ਬਾਰੇ ਪ੍ਰਣ ਕੀਤਾ ਤਾਂ ਅਜਿਹੇ ਸਮੇਂ ਵਿਚ  ਕਿਸੇ ਨੇ ਓਟ ਸੈਂਟਰ ਜਾਣ ਲਈ ਆਖਿਆ। ਉਸ ਨੇ ਕਿਹਾ ਕਿ ਮੈਂ ਅੱਜ ਰਜਿਸਟ੍ਰੇਸ਼ਨ ਕਰਵਾ ਲਈ ਹੈ ਅਤੇ ਵਿਭਾਗ ਦੇ ਮਾਹਰਾਂ ਵਲੋਂ ਕੀਤੀ ਜਾ ਰਹੀ ਕੋਸਲਿੰਗ ਅਤੇ ਨਸ਼ਾ ਛੱਡਣ ਦੀ ਪੂਰੀ ਪ੍ਰਕੀਰੀਆਂ ਨੂੰ ਅਪਣਾਉਣ ਨਾਲ ਮੈਂ ਇਹ ਨਸ਼ਾ ਜਰੂਰ ਛੱਡ ਦੇਣਾ ਹੈ । ਉੱਥੇ ਹੀ ਆਏ ਇੱਕ  20 ਸਾਲਾਂ ਦੇ ਨੌਜੁਆਨ ਦਾ ਕਹਿਣਾ ਸੀ ਕਿ ਸ਼ੌਂਕ-ਸ਼ੌਂਕ 'ਚ ਕਾਗਜ਼ 'ਤੇ ਰੱਖ ਕੇ ਸੁੰਘੇ ਮਾਦਕ ਪਦਾਰਥ ਨੇ ਉਸ ਨੂੰ ਆਰਥਿਕ ਪੱਖੋਂ ਕੱਖੋਂ ਹੌਲਾ ਕਰ ਦਿੱਤਾ ਹੈ। ਇਸ ਲਈ ਆਪਣਾ ਪੱਕਾ ਮਨ ਬਣਾ ਕੇ ਨਸ਼ਾ ਛੱਡਣ ਲਈ ਅੱਜ ਓਟ ਸੈਂਟਰ ਆਇਆ ਹਾਂ। ਡਾ. ਅਮਨਦੀਪ ਸਿੰਘ ਅਨੁਸਾਰ ਉਹ  ਓਟ ਸੈਂਟਰ 'ਤੇ ਡਿਊਟੀ ਕਰਦੇ ਹਨ। ਜਿਸ ਤਰ੍ਹਾਂ ਨੌਜੁਆਨਾਂ 'ਚ ਨਸ਼ੇ ਤੋਂ ਦੂਰ ਹੋਣ ਦੀ ਉਤਸੁਕਤਾ ਨੂੰ ਦੇਖ ਰਹੇ ਹਨ, ਉਸ ਤੋਂ ਇਹ ਜਾਪਦਾ ਹੈ ਕਿ ਨਸ਼ੇ ਦੀ ਦੁਨੀਆਂ ਤੋਂ ਮੁੱਖ ਧਾਰਾ 'ਚ ਆਉਣ ਲਈ ਨੌਜੁਆਨਾਂ 'ਚ ਵਿਸ਼ਵਾਸ਼ ਬਣ ਰਿਹਾ ਹੈ। ਨੋਜਵਾਨਾਂ ਲਈ ਜਾਗਰੂਕਤਾ ਤੇ ਇਲਾਜ ਦੇ ਸਾਧਨ ਉਨ੍ਹਾਂ ਲਈ ਬਹੁਤ ਸਹਾਈ ਸਿੱਧ ਹੋ ਰਹੇ ਹਨ।ਜਿਕਰਯੌਗ ਹੈ ਕਿ ਜਿਸਤਰ੍ਰਾਂ ਨਸ਼ੇ ਦੇ ਦਲ ਦਲ ਵਿਚੋਂ ਨਿਕਲ ਕੇ ਨੋਜਵਾਨ ਓਟ ਸੈਂਟਰਾਂ ਵਿਚ ਆ ਰਹੇ ਹਨ ਉਸ ਤੋਂ ਇਹ ਸਿੱਧ ਹੋ ਰਿਹਾ ਹੈ ਕਿ ਪੰਜਾਬ ਸਰਕਾਰ ਦੇ ਨਸੇ ਤੇ ਕਾਬੂ ਪਾਉਣ ਦੇ ਯਤਨਾਂ ਨੂੰ ਭਰਭੂਰ ਸਮਰਥਨ ਮਿਲ ਰਿਹਾ ਹੈ।

 

Tags: Anti Drug Mission

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD