Thursday, 04 June 2026

 

 

ਖ਼ਾਸ ਖਬਰਾਂ ਅਜੀਤਪਾਲ ਸਿੰਘ ਕੋਹਲੀ ਵੱਲੋਂ ਲੀਲਾ ਭਵਨ ਤੋਂ ਥਾਪਰ ਚੌਂਕ ਤੱਕ 2.25 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਸੜਕ ਲੋਕਾਂ ਨੂੰ ਸਮਰਪਿਤ ਦੋ ਰੋਜ਼ਾ “ਐਡਵਾਂਸਡ ਟੈਕਨੋਲੋਜੀਕਲ ਇੰਟਰਵੈਨਸ਼ਨ ਇਨ ਸਮਾਰਟ ਫਾਰਮਿੰਗ” ਵਰਕਸ਼ਾਪ ਦਾ ਆਯੋਜਨ ਰਾਜਨੀਤਿਕ ਪਾਰਟੀਆਂ ਨੂੰ ਐਸ.ਆਈ.ਆਰ. ਦੇ ਸੋਧੇ ਹੋਏ ਸ਼ਡਿਊਲ ਬਾਰੇ ਜਾਣੂ ਕਰਵਾਇਆ ਆਊਟਸੋਰਸ ਸਿਹਤ ਵਿਭਾਗ ਮੁਲਾਜ਼ਮ ਯੂਨੀਅਨ ਪੰਜਾਬ ਜਥੇਬੰਦੀ ਵੱਲੋਂ ਡਾ. ਬਲਵੀਰ ਸਿੰਘ ਨਾਲ ਕੀਤੀ ਗਈ ਮੀਟਿੰਗ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਜਾਵੇ : ਵਧੀਕ ਡਿਪਟੀ ਕਮਿਸ਼ਨਰ ਨਾਇਬ ਸਿੰਘ ਸੈਣੀ ਦੀ ‘ਗੋ ਗਲੋਬਲ’ ਅਪ੍ਰੋਚ ਨੂੰ ਮਿਲੀ ਨਵੀਂ ਰਫ਼ਤਾਰ ਹਿਸਾਰ ਦੇ 10 ਪਿੰਡਾਂ ਦੇ ਕਿਸਾਨ ਵਫਦ ਨੇ ਸ਼ਰੂਤੀ ਚੌਧਰੀ ਨਾਲ ਕੀਤੀ ਮੁਲਾਕਾਤ ਪ੍ਰਧਾਨ ਮੰਤਰੀ ਨੇ ਮਹਿਲਾਵਾਂ ਨੂੰ ਫੈਸਲਾ ਲੈਣ ਦੀ ਪ੍ਰਕਿਰਿਆ ਦੇ ਕੇਂਦਰ ਵਿੱਚ ਸਥਾਪਤ ਕਰਨ ਦਾ ਕੀਤਾ ਕਾਰਜ : ਨਾਇਬ ਸਿੰਘ ਸੈਣੀ ਹਰਿਆਣਾ ਵਿੱਚ 24 ਸਾਲ ਬਾਅਦ ਵੋਟਰ ਸੂਚੀਆਂ ਦੀ ਵਿਸ਼ੇਸ਼ ਗੰਭੀਰ ਪੁਨਰੀਖਣ ਪ੍ਰਕਿਰਿਆ, 15 ਜੂਨ ਤੋਂ ਸ਼ੁਰੂ ਹੋਵੇਗੀ ਘਰ-ਘਰ ਤਸਦੀਕ ਮੁਹਿੰਮ ਭਗਵੰਤ ਮਾਨ ਸਰਕਾਰ ਨੇ ‘ਮੁੱਖ ਮੰਤਰੀ ਸਿਹਤ ਯੋਜਨਾ’ ਦਾ ਕੀਤਾ ਵਿਸਥਾਰ ਸੇਵਾਮੁਕਤ ਆਈਏਐਸ ਅਧਿਕਾਰੀ ਸੰਜੇ ਗੁਪਤਾ ਨੇ ਪੀਐਸਈਆਰਸੀ ਦੇ ਚੇਅਰਪਰਸਨ ਵਜੋਂ ਅਹੁਦਾ ਸੰਭਾਲਿਆ ਮਾਨ ਸਰਕਾਰ ਵੱਲੋਂ ਸਭ ਤੋਂ ਵੱਡੀ ਸੀਵਰੇਜ ਸਫਾਈ ਮੁਹਿੰਮ ਦੀ ਸ਼ੁਰੂਆਤ ਹਰਪਾਲ ਸਿੰਘ ਚੀਮਾ ਨੇ ਮੁਲਾਜ਼ਮ ਯੂਨੀਅਨਾਂ ਨਾਲ ਉੱਚ ਪੱਧਰੀ ਮੀਟਿੰਗਾਂ ਦੀ ਕੀਤੀ ਪ੍ਰਧਾਨਗੀ, ਲੰਬਿਤ ਮਸਲਿਆਂ ਦੇ ਜਲਦੀ ਹੱਲ ਦੇ ਦਿੱਤੇ ਨਿਰਦੇਸ਼ ਐਮਆਰਐਸਏਐਫਪੀਆਈ ਦੇ ਦੋ ਕੈਡਿਟਾਂ ਨੇ ਏਐਫਸੀਏਟੀ ਵਿੱਚ ਦੇਸ਼ ਭਰ ਵਿੱਚੋਂ ਹਾਸਲ ਕੀਤਾ ਦੂਜਾ ਤੇ ਛੇਵਾਂ ਰੈਂਕ 5000 ਰੁਪਏ ਰਿਸ਼ਵਤ ਲੈਂਦਾ ਇੱਕ ਪ੍ਰਾਈਵੇਟ ਵਿਅਕਤੀ ਵਿਜੀਲੈਂਸ ਬਿਊਰੋ ਨੇ ਕੀਤਾ ਗ੍ਰਿਫਤਾਰ ਭਗਵੰਤ ਮਾਨ ਸਰਕਾਰ ਨੇ ਪ੍ਰਾਈਵੇਟ ਸਕੂਲਾਂ ਵੱਲੋਂ ਮਨਮਰਜ਼ੀ ਦੀਆਂ ਫੀਸਾਂ ਵਧਾਉਣ 'ਤੇ ਲਾਈ ਰੋਕ ਪੰਜਾਬ ਸਰਕਾਰ ਵਲੋਂ ਖਿਡਾਰੀਆਂ ਨੂੰ ਬਣਦਾ ਮਾਣ-ਸਤਿਕਾਰ ਦਿੱਤਾ ਜਾ ਰਿਹੈ : ਬਰਿੰਦਰ ਕੁਮਾਰ ਗੋਇਲ ਸਰਹੱਦ ਪਾਰੋਂ ਹਥਿਆਰਾਂ ਤੇ ਨਸ਼ਿਆਂ ਦੀ ਤਸਕਰੀ ਵਾਲੇ ਮਾਡਿਊਲ ਨਾਲ ਸਬੰਧਤ ਦੋ ਮੁਲਜ਼ਮ 2.2 ਕਿਲੋ ਹੈਰੋਇਨ ਅਤੇ 6 ਪਿਸਤੌਲਾਂ ਸਣੇ ਕਾਬੂ ਕੇਵਲ ਸਿੰਘ ਢਿੱਲੋਂ ਨੇ ਸੰਭਾਲੀ ਕਮਾਨ, ‘ਮਹਾਰਾਜਾ ਰਣਜੀਤ ਸਿੰਘ ਵਾਲੇ ਪੰਜਾਬ’ ਨੂੰ ਬਣਾਇਆ ਭਾਜਪਾ ਦਾ ਆਦਰਸ਼ 1000 ਰੁਪਏ ਦੀ ਸਹਾਇਤਾ ਬਹੁਤ ਘੱਟ ਅਤੇ ਬਹੁਤ ਦੇਰ ਨਾਲ ਚੁੱਕਿਆ ਗਿਆ ਕਦਮ : ਅਮਰਿੰਦਰ ਸਿੰਘ ਰਾਜਾ ਵੜਿੰਗ ਪੰਜਾਬ ਵਿੱਚ ਇਸ ਵਾਰ ਬਣੇਗੀ ਡਬਲ ਇੰਜਣ ਵਾਲੀ ਭਾਜਪਾ ਸਰਕਾਰ : ਨਾਇਬ ਸਿੰਘ ਸੈਣੀ

 

ਮਹਿੰਗੇ ਬਿਜਲੀ ਬਿੱਲਾਂ ਨੂੰ ਲੈ ਕੇ 'ਆਪ' ਨੇ ਕੈਪਟਨ ਸਰਕਾਰ ਖ਼ਿਲਾਫ਼ ਖੋਲ੍ਹਿਆ ਮੋਰਚਾ

ਭਗਵੰਤ ਮਾਨ ਨੇ ਸੰਗਰੂਰ ਤੋਂ 'ਬਿਜਲੀ ਅੰਦੋਲਨ' ਕੀਤੀ ਸ਼ੁਰੂਆਤ

Web Admin

Web Admin

5 Dariya News

ਸੰਗਰੂਰ , 08 Feb 2019

Last updated on: Feb 08, 2019, 00:00 IST

ਬੇਹੱਦ ਮਹਿੰਗੇ ਬਿਜਲੀ ਬਿੱਲਾਂ ਤੋਂ ਬੇਹਾਲ ਪੰਜਾਬ ਦੇ ਲੋਕਾਂ ਦੇ ਹੱਕ 'ਚ ਡਟਦਿਆਂ ਆਮ ਆਦਮੀ ਪਾਰਟੀ (ਆਪ) ਨੇ ਅੱਜ ਸੰਗਰੂਰ ਜ਼ਿਲ੍ਹੇ ਤੋਂ 'ਬਿਜਲੀ ਅੰਦੋਲਨ' ਸ਼ੁਰੂ ਕਰ ਦਿੱਤਾ ਹੈ। ਪਾਰਟੀ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਦੀ ਅਗਵਾਈ ਹੇਠ ਸੰਗਰੂਰ ਵਿਧਾਨ ਸਭਾ ਹਲਕੇ ਦੇ ਪਿੰਡ ਘਰਾਚੋਂ ਅਤੇ ਸੁਨਾਮ ਦੇ ਪਿੰਡ ਸ਼ੇਰੋਂ 'ਚ 'ਬਿਜਲੀ ਅੰਦੋਲਨ' ਹੇਠ ਸੈਂਕੜਿਆਂ ਦੀ ਗਿਣਤੀ 'ਚ ਲੋਕ ਹੱਦ ਤੋਂ ਮਹਿੰਗੇ 60-60 ਹਜ਼ਾਰ ਰੁਪਏ ਤੱਕ ਦੇ ਬਿਜਲੀ ਦੇ ਬਿਲ ਲੈ ਕੇ ਪਹੁੰਚੇ।ਇਸ ਮੌਕੇ ਭਗਵੰਤ ਮਾਨ ਨੇ ਦਰਜਨਾਂ ਲੋਕਾਂ ਨੂੰ ਮੀਡੀਆ ਅੱਗੇ ਪੇਸ਼ ਕੀਤਾ ਜੋ ਇੱਕ-ਇੱਕ, ਦੋ-ਦੋ ਬਲਬ ਪੱਖਿਆਂ ਦੇ ਹਜ਼ਾਰਾਂ ਰੁਪਏ ਦੇ ਬਿਲ ਹੱਥਾਂ 'ਚ ਲੈ ਕੇ ਪਹੁੰਚੇ ਹੋਏ ਸਨ। ਘਰਾਚੋਂ ਪਿੰਡ 'ਚ ਬਿਜਲੀ ਕਮੇਟੀ ਗਠਿਤ ਕਰਦੇ ਹੋਏ ਭਗਵੰਤ ਮਾਨ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਸਾਰੇ ਪਿੰਡਾਂ 'ਚ ਬਿਜਲੀ ਕਮੇਟੀਆਂ ਦਾ ਗਠਨ ਕਰੇਗੀ, ਜੋ ਲੋਕਾਂ ਦੇ ਨਜਾਇਜ਼ ਮਹਿੰਗੇ ਅਤੇ ਗ਼ਲਤ ਬਿਲ ਸਹੀ ਕਰਾਉਣ ਲਈ ਬਿਜਲੀ ਅਧਿਕਾਰੀਆਂ ਨਾਲ ਗੱਲ ਕਰੇਗੀ ਅਤੇ ਲੋੜ ਪੈਣ 'ਤੇ ਸੰਘਰਸ਼ ਤੋਂ ਗੁਰੇਜ਼ ਨਹੀਂ ਕਰੇਗੀ।ਇਸ ਮੌਕੇ ਪਹੁੰਚੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਉਪ ਨੇਤਾ ਅਤੇ ਜਗਰਾਓ ਤੋਂ ਵਿਧਾਇਕ ਸਰਬਜੀਤ ਕੌਰ ਮਾਣੂੰਕੇ, ਸ੍ਰੀ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਉਮੀਦਵਾਰ ਨਰਿੰਦਰ ਸਿੰਘ ਸ਼ੇਰਗਿੱਲ ਦੀ ਮੌਜੂਦਗੀ 'ਚ ਭਗਵੰਤ ਮਾਨ ਨੇ ਦੱਸਿਆ ਕਿ ਜਿੱਥੇ ਚੀਮਾ ਦੀ ਅਗਵਾਈ ਹੇਠ ਬਿਜਲੀ ਦੇ ਮਹਿੰਗੇ ਬਿੱਲਾਂ ਦਾ ਮੁੱਦਾ ਵਿਧਾਨ ਸਭਾ 'ਚ ਉਠਾਇਆ ਜਾਵੇਗਾ ਉੱਥੇ ਉਹ ਖ਼ੁਦ ਪਾਰਲੀਮੈਂਟ 'ਚ ਉਠਾਉਣਗੇ।ਬਿਜਲੀ ਦੇ ਬਿੱਲਾਂ ਦੇ ਸਤਾਏ ਹੋਏ ਲੋਕਾਂ ਨੇ ਹੱਥ ਖੜੇ ਕਰ ਕੇ ਬਿਜਲੀ ਬਿੱਲਾਂ ਖ਼ਿਲਾਫ਼ ਆਰ ਪਾਰ ਦੀ ਲੜਾਈ ਲੜਨ ਦਾ ਅਹਿਦ ਲਿਆ। ਭਗਵੰਤ ਮਾਨ ਨੇ ਕਿਹਾ ਕਿ ਬਿਜਲੀ ਦੀ ਮਹਿੰਗਾਈ ਦੀ ਅੱਗ ਅਮੀਰਾਂ ਅਤੇ ਗ਼ਰੀਬਾਂ ਸਮੇਤ ਕਿਸੇ ਨੂੰ ਨਹੀਂ ਬਖ਼ਸ਼ ਰਹੀ। ਇਸ ਲਈ ਜੇਕਰ ਹੁਣ ਇੱਕਜੁੱਟ ਹੋ ਕੇ ਇਸ ਅੰਦੋਲਨ ਦਾ ਹਿੱਸਾ ਬਣੋਗੇ ਤਾਂ ਆਮ ਆਦਮੀ ਪਾਰਟੀ ਪੰਜਾਬ ਦੇ ਲੋਕਾਂ ਨੂੰ ਬਿਜਲੀ ਦੀ ਮਹਿੰਗਾਈ ਦੀ ਮਾਰ ਤੋਂ ਨਿਜਾਤ ਦਿਵਾ ਕੇ ਰਹੇਗੀ।

ਭਗਵੰਤ ਮਾਨ ਨੇ ਮਹਿੰਗੀ ਬਿਜਲੀ ਲਈ ਪ੍ਰਾਈਵੇਟ ਬਿਜਲੀ ਕੰਪਨੀਆਂ (ਥਰਮਲ ਪਲਾਂਟਾਂ) ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਦੱਸਿਆ ਕਿ ਪਿਛਲੀ ਬਾਦਲ ਸਰਕਾਰ ਮੌਕੇ ਸੁਖਬੀਰ ਸਿੰਘ ਬਾਦਲ ਐਂਡ ਕੰਪਨੀ ਨੇ ਪ੍ਰਾਈਵੇਟ ਕੰਪਨੀਆਂ ਨਾਲ ਮਹਿੰਗੇ ਰੇਟਾਂ 'ਤੇ ਲੰਮੇ ਸਮੇਂ ਲਈ ਸਮਝੌਤੇ ਕੀਤੇ ਸਨ ਅਤੇ ਵਿਚ ਆਪਣੀ ਮੋਟੀ ਹਿੱਸੇਦਾਰੀ ਰੱਖੀ। ਸਰਕਾਰੀ ਥਰਮਲ ਪਲਾਟਾਂ ਨੂੰ ਬੰਦ ਕਰ ਕੇ ਪ੍ਰਾਈਵੇਟ ਥਰਮਲ ਪਲਾਂਟਾਂ ਨਾਲ ਇੰਨੇ ਘਾਤਕ ਸਮਝੌਤੇ ਕੀਤੇ ਗਏ ਕਿ ਪੰਜਾਬ ਸਰਕਾਰ ਬੇਸ਼ੱਕ ਬਿਜਲੀ ਖ਼ਰੀਦੇ ਜਾਂ ਨਾ ਖ਼ਰੀਦੇ ਉਨ੍ਹਾਂ ਨੂੰ ਬੰਨਵੀਂ ਰਾਸ਼ੀ ਜਾਂਦੀ ਰਹੇਗੀ।ਇਸ ਮੌਕੇ ਬੋਲਦਿਆਂ ਮਾਨ ਨੇ ਕਿਹਾ ਕਿ ਦਿੱਲੀ ਵਿਚ ਬਿਜਲੀ ਦੇ ਰੇਟ ਪੂਰੇ ਦੇਸ਼ ਨਾਲੋਂ ਸਸਤੇ ਹਨ। ਦਿੱਲੀ ਵਿਚ 200 ਯੂਨਿਟ ਤੱਕ ਬਿਜਲੀ ਖਪਤ ਕਰਨ ਤੇ 1 ਰੁਪਏ ਪ੍ਰਤੀ ਯੂਨਿਟ ਦਾ ਖਰਚਾ ਆਉਂਦਾ ਹੈ ਇਸੇ ਤਰ੍ਹਾਂ 200 ਯੂਨਿਟ ਤੋਂ 400 ਯੂਨਿਟ ਤੱਕ ਪ੍ਰਤੀ ਯੂਨਿਟ 2.50 ਰੁਪਏ ਵਸੂਲੇ ਜਾਂਦੇ ਹਨ। ਜਦੋਂ ਕਿ ਪੰਜਾਬ ਵਿੱਚ 100 ਯੂਨਿਟ ਤੱਕ ਬਿਜਲੀ ਖਪਤ ਕਰਨ ਤੇ 6 ਰੁਪਏ ਪ੍ਰਤੀ ਯੂਨਿਟ ਅਤੇ 300 ਯੂਨਿਟ ਖਪਤ ਤੇ 8.50 ਰੁਪਏ ਪ੍ਰਤੀ ਯੂਨਿਟ ਵਸੂਲੇ ਜਾਂਦੇ ਹਨ। ਮਾਨ ਨੇ ਕਿਹਾ ਕਿ ਮਹੱਤਵਪੂਰਨ ਗੱਲ ਇਹ ਹੈ ਕਿ ਦਿੱਲੀ ਆਪਣੇ ਸੂਬੇ ਵਿੱਚ ਬਿਜਲੀ ਦਾ ਉਤਪਾਦਨ ਨਹੀਂ ਕਰਦੀ ਅਤੇ ਹੋਰ ਰਾਜਾਂ ਤੋਂ ਬਿਜਲੀ ਖ਼ਰੀਦ ਕੇ ਦਿੱਲੀ ਦੇ ਲੋਕਾਂ ਨੂੰ ਸਸਤੀ ਬਿਜਲੀ ਮੁਹੱਈਆ ਕਰਵਾ ਰਹੀ ਹੈ ਜਦੋਂ ਕਿ ਪੰਜਾਬ ਵਿੱਚ ਬਿਜਲੀ ਪੈਦਾ ਕਰਨ ਦੇ ਅਨੇਕਾਂ ਸਰੋਤ ਹਨ ਅਤੇ ਪੰਜਾਬ ਬਿਜਲੀ ਸਰਪਲੱਸ ਸੂਬਾ ਹੋਣ ਦੀ ਗੱਲ ਵੀ ਕਰਦਾ ਹੈ।ਭਗਵੰਤ ਮਾਨ ਨੇ ਕਿਹਾ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਸੱਚਮੁੱਚ ਪੰਜਾਬ ਦੇ ਲੋਕਾਂ ਦੇ ਮੁੱਦਈ ਹੁੰਦੇ ਤਾਂ ਉਹ ਬਾਦਲਾਂ ਦੇ ਪ੍ਰਾਈਵੇਟ ਕੰਪਨੀਆਂ ਨਾਲ ਕੀਤੇ ਘਪਲੇਬਾਜ਼ੀ ਸਮਝੌਤਿਆਂ ਦੀ ਜਾਂਚ ਕਾਰਵਾਈ ਜਾਂਦੀ। ਸੂਬੇ ਦੇ ਲੋਕਾਂ ਦੀ ਲੁੱਟ ਰੋਕਣ ਲਈ ਸਮਝੌਤੇ ਰੱਦ ਕੀਤੇ ਜਾਂਦੇ, ਮਤਾ ਵਿਧਾਨ ਸਭਾ 'ਚ ਲਿਆ ਕੇ ਬਾਦਲਾਂ ਸਮੇਤ ਸਭ ਲੁਟੇਰਿਆਂ 'ਤੇ ਕਾਰਵਾਈ ਕੀਤੀ ਜਾਂਦੀ ਤਾਂ ਆਮ ਆਦਮੀ ਪਾਰਟੀ ਵੀ ਕੈਪਟਨ ਸਰਕਾਰ ਦਾ ਸਵਾਗਤ ਕਰਦੀ ਕਿਉਂਕਿ ਇਹ ਲੋਕ ਹਿਤ ਦਾ ਫ਼ੈਸਲਾ ਹੁੰਦਾ। ਪਰੰਤੂ ਕੈਪਟਨ ਨੇ ਬਾਦਲਾਂ ਵਾਂਗ ਆਪਣੀ ਹਿੱਸੇਦਾਰੀ ਫਿਕਸ ਕਰ ਲਈ ਅਤੇ ਲੋਕਾਂ ਨੂੰ ਬਿਜਲੀ ਦੇ ਬਿੱਲਾਂ ਰਾਹੀ ਲੁੱਟਣ ਲਈ ਛੱਡ ਦਿੱਤਾ। ਭਗਵੰਤ ਮਾਨ ਨੇ ਬਾਦਲਾਂ ਵੱਲੋਂ ਬੰਦ ਕੀਤੇ ਬਠਿੰਡਾ ਥਰਮਲ ਪਲਾਂਟ ਨੂੰ ਨਾ ਸ਼ੁਰੂ ਕਰਨ ਲਈ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਰੱਜ ਕੇ ਕੋਸਿਆ।ਇਸ ਮੌਕੇ ਹਰਪਾਲ ਸਿੰਘ ਚੀਮਾ, ਬੀਬੀ ਸਰਬਜੀਤ ਕੌਰ ਮਾਣੂੰਕੇ, ਨਰਿੰਦਰ ਸਿੰਘ ਸ਼ੇਰਗਿੱਲ, ਦਲਬੀਰ ਸਿੰਘ ਢਿੱਲੋਂ, ਰਾਜਵੰਤ ਸਿੰਘ ਘੁੱਲੀ, ਨਰਿੰਦਰ ਕੌਰ ਭਰਾਜ, ਭੁਪਿੰਦਰ ਕੌਰ ਫ਼ਿਰੋਜ਼ਪੁਰ, ਸੁਖਰਾਜ ਸਿੰਘ ਗੋਰਾ ਫ਼ਿਰੋਜ਼ਸ਼ਾਹ, ਰਾਜਵੀਰ ਸਿੰਘ ਘਰਾਚੋਂ, ਗੁਰਵਿੰਦਰ ਸਿੰਘ ਘਰਾਚੋਂ, ਗੁਰਦੀਪ ਸਿੰਘ ਫੱਗੂਵਾਲਾ, ਇੰਦਰਪਾਲ ਸਿੰਘ ਨੇ ਵੀ ਸੰਬੋਧਨ ਕੀਤਾ।

ਭੋਲਾ ਸਿੰਘ ਅਤੇ ਦਲੇਲ ਸਿੰਘ- ਘਰਾਚੋਂ ਪਿੰਡ ਦੇ ਦਿਹਾੜੀਦਾਰ ਭੋਲਾ ਸਿੰਘ ਨੇ ਦੱਸਿਆ ਕਿ ਉਸ ਦੇ ਤਿੰਨ ਕਮਰਿਆਂ ਦੇ ਘਰ 'ਚ 4 ਬਲਬ ਅਤੇ ਤਿੰਨ ਪੱਖੇ ਹਨ। ਦਲਿਤ ਹੋਣ ਕਾਰਨ ਬਿਜਲੀ ਦੇ ਬਿਲ ਮੁਆਫ਼ ਸਨ। 8 ਦਸੰਬਰ 2018 ਦਾ 16,218 ਰੁਪਏ ਦਾ ਬਿਲ ਦਿਖਾਉਂਦੇ ਹੋਏ ਭੋਲਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਕੋਈ ਸਮਝ ਨਹੀਂ ਆ ਰਹੀ। ਇਨ੍ਹਾਂ ਬਿਲ ਕਿਉਂ ਆਉਂਦਾ ਹੈ। ਬਿਜਲੀ ਮਹਿਕਮੇ ਵਾਲੇ ਕੋਈ ਸੁਣਵਾਈ ਨਹੀਂ ਕਰ ਰਹੇ। ਬਿਜਲੀ ਕੱਟਣ ਦੀ ਧਮਕੀ ਤੋਂ ਡਰਦਿਆਂ ਕਿਸ਼ਤਾਂ 'ਤੇ ਬਿੱਲ ਭਰਨ ਲੱਗੇ ਹਾਂ। ਅਜੇ ਵੀ 2 ਹਜ਼ਾਰ ਰੁਪਏ ਬਕਾਇਆ ਹਨ।

ਇਸੇ ਪਿੰਡ ਦੇ ਦਲੇਲ ਸਿੰਘ ਨੇ 11 ਦਸੰਬਰ 2018 ਨੂੰ 2 ਮਹੀਨਿਆਂ ਦਾ ਜਾਰੀ ਹੋਇਆ 4,430 ਰੁਪਏ ਦਾ ਬਿਲ ਦਿਖਾਉਂਦਿਆਂ ਕਿਹਾ ਕਿ ਜਨਰਲ ਵਰਗ ਨਾਲ ਸੰਬੰਧਿਤ ਬੇ-ਜ਼ਮੀਨ ਪਰਿਵਾਰ ਹੈ। ਦਿਹਾੜੀ ਨਾਲ ਰੋਟੀ ਚੱਲਦੀ ਹੈ। 5 ਬਲਬ ਅਤੇ ਤਿੰਨ ਪੱਖੇ ਹਨ। ਬੜੀ ਮੁਸ਼ਕਿਲ ਨਾਲ ਇੰਨੇ ਮਹਿੰਗੇ ਬਿਜਲੀ ਦੇ ਬਿਲ ਭਰ ਰਹੇ ਹਾਂ। ਨਹੀਂ ਭਰਦੇ ਤਾਂ ਬਿਜਲੀ ਕੱਟ ਜਾਵੇਗੀ।

ਇੱਕ ਬਲਬ ਇੱਕ ਪੱਖੇ ਦਾ ਬਿਲ 59,532 ਰੁਪਏ-ਅਮਰ ਸਿੰਘ 

ਅਮਰ ਸਿੰਘ ਅਤੇ ਗੁਲਜ਼ਾਰ ਸਿੰਘ- ਜਾਗੋਵਾਲ ਪਿੰਡ ਦੇ ਸੰਦੀਪ ਸਿੰਘ ਦੇ ਪਿਤਾ ਅਮਰ ਸਿੰਘ ਨੇ 20 ਦਸੰਬਰ 2018 ਨੂੰ ਜਾਰੀ ਹੋਇਆ 59,532 ਰੁਪਏ ਦਾ ਬਿਲ ਦਿਖਾਉਂਦੇ ਹੋਏ ਦੱਸਿਆ ਕਿ ਦਲਿਤ ਵਰਗ ਨਾਲ ਸੰਬੰਧਿਤ ਹੈ ਅਤੇ ਇੱਕ ਬਲਬ ਅਤੇ ਇੱਕ ਪੱਖੇ ਦਾ ਇਹ ਬਿਲ ਹੈ। ਅਮਰਗੜ੍ਹ ਬਿਜਲੀ ਦਫ਼ਤਰ 'ਚ ਨਾ ਜੇ.ਈ ਨੇ ਸੁਣੀ ਨਾ ਐਸਡੀਓ ਨੇ ਬੱਸ ਕਹਿੰਦੇ ਬਿਲ ਭਰਨਾ ਹੀ ਪਵੇਗਾ। 5 ਮਹੀਨੇ ਹੋ ਗਏ ਸਨ ਕੋਈ ਸੁਣਵਾਈ ਨਹੀਂ।ਜਾਗੋਵਾਲ (ਅਮਰਗੜ੍ਹ) ਦੇ ਹੀ ਗੁਲਜ਼ਾਰ ਸਿੰਘ ਨੇ 20,675 ਰੁਪਏ ਦਾ 20 ਦਸੰਬਰ 2018 ਨੂੰ ਆਇਆ ਬਿਲ ਦਿਖਾਉਂਦੇ ਹੋਏ ਦੱਸਿਆ ਕਿ ਘਰ 'ਚ 2 ਬਲਬ ਅਤੇ 2 ਪੱਖੇ ਹਨ। ਦਲਿਤ ਹੋਣ ਦੇ ਨਾਤੇ ਬਿਲ ਮੁਆਫ਼ ਹੋਣਾ ਚਾਹੀਦਾ ਸੀ, ਪਰੰਤੂ ਕੋਈ ਸੁਣਵਾਈ ਨਹੀਂ ਹੋ ਰਹੀ।

ਜੋ ਰੋਟੀ ਖਾਵਾਂਗੇ ਜਾਂ ਬਿਲ ਭਰਾਂਗੇ- ਨਸੀਬ ਸਿੰਘ

ਨਸੀਬ ਸਿੰਘ- ਆਲੋਅਰਖ ਪਿੰਡ ਦੇ ਲਖਵਿੰਦਰ ਸਿੰਘ ਦੇ ਬਜ਼ੁਰਗ ਪਿਤਾ ਨਸੀਬ ਸਿੰਘ ਨੇ 175 ਯੂਨਿਟ ਲਈ 2 ਮਹੀਨੇ ਦਾ 4830 ਰੁਪਏ ਦਾ 9 ਦਸੰਬਰ 2018 ਨੂੰ ਆਇਆ ਬਿਲ ਦਿਖਾਉਂਦੇ ਹੋਏ ਕਿਹਾ ਕਿ ਦਿਹਾੜੀਦਾਰ ਪਰਿਵਾਰ ਹਰ ਦੋ ਮਹੀਨੇ ਪਿੱਛੋਂ ਆਉਂਦਾ ਇੰਨਾ ਭਾਰੀ ਬਿਜਲੀ ਦਾ ਬਿੱਲ ਭਰ ਕੇ ਘਰ ਦਾ ਚੁੱਲ੍ਹਾ ਨਹੀਂ ਚਲਾ ਸਕਦਾ। ਘਰ 'ਚ ਤਿੰਨ ਕਮਰਿਆਂ 'ਚ 4 ਬਲਬ ਅਤੇ 2 ਕੂਲਰ ਹਨ। ਠੰਢ 'ਚ ਤਾਂ ਕੂਲਰ ਅਤੇ ਪੱਖਾ ਵੀ ਨਹੀਂ ਚੱਲਦਾ।

ਬਿੱਲ 32,300 ਰੁਪਏ, ਕਹਿੰਦੇ ਭਰਨਾ ਹੀ ਪੈਣਾ-ਕੁਲਵੰਤ ਫੱਗੂਵਾਲਾ 

ਕੁਲਵੰਤ ਫੱਗੂਵਾਲਾ- ਫੱਗੂਵਾਲਾ ਪਿੰਡ ਦੇ ਕੁਲਵੰਤ ਸਿੰਘ ਨੇ ਆਪਣੇ ਪਿਤਾ ਬਲਦੇਵ ਸਿੰਘ ਦੇ ਨਾਂ 'ਤੇ 19 ਜਨਵਰੀ 2019 ਨੂੰ ਆਇਆ 32,300 ਰੁਪਏ ਦਾ ਬਿਲ ਦਿਖਾਉਂਦੇ ਹੋਏ ਦੱਸਿਆ ਕਿ ਜੁਲਾਈ 2018 ਨੂੰ 613 ਯੂਨਿਟ ਖਪਤ ਲਈ 1620 ਰੁਪਏ ਦਾ ਬਿਲ ਆਇਆ ਸੀ। ਸਤੰਬਰ 2018 ਨੂੰ 38,520 (419 ਯੂਨਿਟ) ਬਿਲ ਆਇਆ। 27 ਨਵੰਬਰ 2018 ਨੂੰ 8600 ਰੁਪਏ ਦੀ ਇੱਕ ਕਿਸ਼ਤ ਭਰੀ ਅਤੇ ਜਨਵਰੀ 2019 'ਚ 32,300 (169 ਯੂਨਿਟ) ਬਿਲ ਆ ਗਿਆ। ਜੇ.ਈ ਸਮੇਤ ਸਾਰੇ ਅਫ਼ਸਰਾਂ ਕੋਲ ਫ਼ਰਿਆਦ ਕਰ ਲਈ ਪਰ ਕੋਈ ਸੁਣਵਾਈ ਨਹੀਂ। ਆਮ ਜਿਹਾ ਘਰ ਹੈ, ਮੀਟਰ ਚੈਲੰਜ ਕੀਤਾ ਪਰੰਤੂ ਕੋਈ ਰਿਪੋਰਟ ਨਹੀਂ ਦਿੱਤੀ। ਬੱਸ ਕਹਿੰਦੇ ਭਰਨਾ ਹੀ ਪਉਂ।

ਭਾਰਤੀ ਕਿਸਾਨ ਯੂਨੀਅਨ ਨੇ ਬਿਜਲੀ ਦੇ ਬਿੱਲਾਂ ਦਾ ਮੁੱਦਾ ਵਿਧਾਨ ਸਭਾ ਤੇ ਸੰਸਦ 'ਚ ਉਠਾਉਣ ਦੀ ਕੀਤੀ ਮੰਗ

ਇਸ ਮੌਕੇ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੀ ਜ਼ਿਲ੍ਹਾ ਸੰਗਰੂਰ ਦੇ ਸੀਨੀਅਰ ਮੀਤ ਪ੍ਰਧਾਨ ਕਸ਼ਮੀਰ ਸਿੰਘ ਘਰਾਚੋਂ ਦੀ ਅਗਵਾਈ 'ਚ ਵਫ਼ਦ ਨੇ ਭਗਵੰਤ ਮਾਨ ਨੂੰ ਮੰਗ ਪੱਤਰ ਦੇ ਕੇ ਬਿਜਲੀ ਦੇ ਮੁੱਦੇ ਉਠਾਏ। ਉਨ੍ਹਾਂ ਬਿਜਲੀ ਦੇ ਮਹਿੰਗੇ ਬਿੱਲਾਂ ਦਾ ਮੁੱਦਾ ਵਿਧਾਨ ਸਭਾ ਅਤੇ ਸੰਸਦ 'ਚ ਉਠਾਉਣ ਦੀ ਮੰਗ ਕੀਤੀ। ਬਿਜਲੀ ਦੇ ਬਿਲ 2 ਮਹੀਨਿਆਂ ਦੀ ਥਾਂ ਮਹੀਨਾਵਾਰ ਕਰਨ ਦਾ ਮੁੱਦਾ ਉਠਾਇਆ ਕਿਉਂਕਿ 2 ਮਹੀਨੇ ਦੌਰਾਨ ਯੂਨਿਟਾਂ ਦਾ ਸਲੈਬ ਪਾਰ ਹੋਣ ਕਾਰਨ ਬਿਜਲੀ ਹੋਰ ਮਹਿੰਗੀ ਹੋ ਜਾਂਦੀ ਹੈ।

60 ਰੁਪਏ ਪ੍ਰਤੀ ਯੂਨਿਟ ਆ ਰਿਹਾ ਹੈ ਬਿਲ

ਇਸ ਮੌਕੇ ਪ੍ਰੇਮ ਸਿੰਘ ਕਲੋਦੀ ਨੇ 256 ਯੂਨਿਟ ਦਾ 15239 ਰੁਪਏ ਦਾ ਬਿਲ ਦਿਖਾਇਆ ਜੋ 60 ਰੁਪਏ ਪ੍ਰਤੀ ਯੂਨਿਟ ਪੈ ਰਿਹਾ ਹੈ। ਇਸੇ ਤਰ੍ਹਾਂ ਬੁੱਧ ਸਿੰਘ ਦੀ ਵਿਧਵਾ ਸੰਤੀ ਨੇ 8000 ਰੁਪਏ ਅਤੇ ਸਬਜ਼ੀ ਦੀ ਰੇਹੜੀ ਲਗਾਉਂਦੇ ਨਾਹਰ ਸਿੰਘ ਨੇ 2 ਕਮਰਿਆਂ ਦੇ ਘਰ ਦਾ 41,200 ਰੁਪਏ ਦੇ ਬਿਲ ਦਾ ਦੁਖੜਾ ਰੋਇਆ।

 

 

Tags: Bhagwant Mann

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD