Wednesday, 15 May 2024

 

 

ਖ਼ਾਸ ਖਬਰਾਂ ਪੰਜਾਬ ਦੇ ਕਈ ਲੋਕ ਸਭਾ ਹਲਕਿਆਂ 'ਚ ਆਮ ਆਦਮੀ ਪਾਰਟੀ ਨੂੰ ਮਿਲੀ ਵੱਡੀ ਮਜ਼ਬੂਤੀ, ਵਿਰੋਧੀ ਪਾਰਟੀਆਂ ਦੇ ਕਈ ਵੱਡੇ ਆਗੂ ਹੋਏ 'ਆਪ' 'ਚ ਸ਼ਾਮਲ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਸੁਭਾਸ਼ ਚਾਵਲਾ ਆਪਣੇ ਸਮਰਥਕਾਂ ਸਮੇਤ ਭਾਜਪਾ 'ਚ ਸ਼ਾਮਲ ਕਾਂਗਰਸ ਫਸਲਾਂ 'ਤੇ ਐੱਮਐੱਸਪੀ ਦੀ ਗਾਰੰਟੀ ਦੇਵੇਗੀ: ਵਿਜੇ ਇੰਦਰ ਸਿੰਗਲਾ ਸੂਬੇ ਦੀ ਗੱਲ ਛੱਡਣ ਪਹਿਲਾਂ ਆਪਣੇ ਹਲਕੇ ਵਿੱਚ ਸਿਹਤ ਸਹੂਲਤਾਂ ਸੁਧਾਰਨ ਬਲਬੀਰ ਸਿੰਘ : ਐਨ.ਕੇ. ਸ਼ਰਮਾ 15,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਕਾਂਗਰਸੀ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਦੇ ਪਰਿਵਾਰ ਨੇ ਬਠਿੰਡਾ ਸ਼ਹਿਰ 'ਚ ਭਖਾਈ ਚੋਣ ਮੁਹਿੰਮ ਆਮ ਆਦਮੀ ਪਾਰਟੀ ਦੇ ਸ਼ਾਸਨ 'ਚ ਉਨ੍ਹਾਂ ਦੀ ਮਹਿਲਾ ਸੰਸਦ ਮੈਂਬਰ ਵੀ ਸੁਰੱਖਿਅਤ ਨਹੀਂ : ਡਾ. ਸੁਭਾਸ਼ ਸ਼ਰਮਾ ਤੁਹਾਡੇ ਪਿੰਡਾਂ ਦਾ ਜਨਮਿਆ ਹਾਂ ਤੇ ਤੁਹਾਡਾ ਹਰ ਦੁੱਖ-ਸੁੱਖ ਮੇਰਾ ਆਪਣਾ: ਮੀਤ ਹੇਅਰ ਵੋਟਰ ਜਾਗਰੂਕਤਾ ਮੁਹਿੰਮ ਸਵੀਪ ਤਹਿਤ ਕੋਟ ਧਰਮੂ ਵਿਖੇ ਵਾਲ ਪੇਂਟਿੰਗ ਮੁਕਾਬਲੇ ਹੋਏ ਗੁਰਬਾਜ ਸਿੰਘ ਸਿੱਧੂ ਨੂੰ ਲੰਬੀ ਹਲਕੇ ਦੇ ਵਿੱਚ ਮਿਲ ਰਿਹਾ ਭਰਵਾਂ ਸਮਰਥਨ ਸਰਦੂਲਗੜ ਹਲਕੇ 'ਚ ਪੀਣ ਵਾਲੇ ਸਾਫ ਪਾਣੀ ਅਤੇ ਹੋਰ ਸਮੱਸਿਆ ਨੂੰ ਪਹਿਲ ਦੇ ਆਧਾਰ 'ਤੇ ਕਰਾਂਗੇ ਹੱਲ: ਜੀਤ ਮਹਿੰਦਰ ਸਿੰਘ ਸਿੱਧੂ ਪਿੰਡ ਧਾਰੜ, ਰਾਣਾ ਕਾਲਾ, ਬਾਲੀਆ ਮੰਝਪੁਰ ਤੋਂ ਵੱਡੀ ਗਿਣਤੀ ਵਿੱਚ ਆਪ ਪਾਰਟੀ ਵਿੱਚ ਸ਼ਾਮਿਲ ਹੋਏ ਲੋਕ: ਮੰਤਰੀ ਹਰਭਜਨ ਈ.ਟੀ.ਓ ਬੀਬੀ ਸਰਵਜੀਤ ਕੌਰ ਮਾਣੂੰਕੇ ਦੀ ਮਿਹਨਤ ਸਦਕਾ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਲੋਕ ਲਹਿਰ ਬਣੀ ਲੋਕ ਵੀਹ ਦਿਨਾਂ ਦੇ ਲਾਲਚ ਵਿੱਚ ਅਗਲੇ 5 ਸਾਲ ਬਰਬਾਦ ਨਾ ਕਰਨ-ਬਾਬਰ ਔਜਲਾ ਮੋਹਾਲੀ ਪ੍ਰਸ਼ਾਸਨ ਨੇ ਜਾਦੂਗਰ ਦੇ ਜਾਦੂ ਸ਼ੋ ਜ਼ਰੀਏ ਦਿੱਤਾ ਮਤਦਾਨ ਦਾ ਸੁਨੇਹਾ ਲੋਕ ਸਭਾ ਹਲਕੇ ਫਿਰੋਜ਼ਪੁਰ ਦੇ ਜਨਰਲ ਤੇ ਪੁਲਿਸ ਅਬਜ਼ਰਵਰ ਵੱਲੋਂ ਸ੍ਰੀ ਮੁਕਤਸਰ ਸਾਹਿਬ ਦਾ ਦੌਰਾ ਰਿਆਤ ਬਾਹਰਾ ਯੂਨੀਵਰਸਿਟੀ ਵਿਖੇ ‘ਲੀਵਰੇਜਿੰਗ ਏਆਈ ਲਰਨਿੰਗ’ ’ਤੇ ਅੰਤਰਰਾਸ਼ਟਰੀ ਸੈਮੀਨਾਰ ਦਾ ਆਯੋਜਨ ਸਿਹਤ ਸਕੱਤਰ ਨੇ ਸੂਬੇ ਅੰਦਰ ਮਾਤਰੀ ਮੌਤਾਂ ਦੀ ਕੀਤੀ ਸਮੀਖਿਆ ਬਾਬਾ ਹਰਦੇਵ ਸਿੰਘ ਜੀ ਨੇ ਆਪਣਾ ਸਮੁੱਚਾ ਜੀਵਨ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਕਰ ਦਿੱਤਾ ਸਵੀਪ ਗਤੀਵਿਧੀਆਂ ਵੋਟਰਾਂ ਨੂੰ ਜਾਗਰੂਕ ਕਰਨ ਦਾ ਵਧੀਆ ਉਪਰਾਲਾ- ਡਾ. ਸੰਜੀਵ ਕੁਮਾਰ, ਐਸ.ਡੀ.ਐੱਮ. ਮਲੋਟ ਖ਼ਰਚਾ ਆਬਜ਼ਰਵਰ ਨੇ ਜ਼ਿਲ੍ਹਾ ਖ਼ਰਚਾ ਨਿਗਰਾਨ ਸੈੱਲ ਦੇ ਅਧਿਕਾਰੀਆਂ ਨਾਲ ਕੀਤੀ ਅਹਿਮ ਮੀਟਿੰਗ

 

ਮੈਕਸੀਮਮ ਸਕਿਉਰਟੀ ਜੇਲ੍ਹ ਨਾਭਾ 'ਚ ਮੋਬਾਇਲ ਫੋਨ ਸਪਲਾਈ ਕਰਨ ਵਾਲਾ ਨਾਮਜਦ

ਜੇਲ੍ਹ 'ਚ ਪੈਸਕੋ ਕਰਮਚਾਰੀ ਵਜੋਂ ਡਿਊਟੀ ਕਰਨ ਸਮੇਂ 3000 ਰੁਪਏ 'ਚ ਮੋਬਾਇਲ ਦੀ ਸਪਲਾਈ ਕਰਦਾ ਸੀ- ਐਸ.ਐਸ.ਪੀ.

Web Admin

Web Admin

5 Dariya News

ਨਾਭਾ/ਪਟਿਆਲਾ , 05 Feb 2019

ਪਟਿਆਲਾ ਦੇ ਜ਼ਿਲ੍ਹਾ ਪੁਲਿਸ ਮੁਖੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਪਟਿਆਲਾ ਪੁਲਿਸ ਨੇ ਸਮਾਜ ਵਿਰੋਧੀ ਅਨਸਰਾ ਵਿਰੁੱਧ ਚਲਾਈ ਮੁਹਿੰਮ ਤਹਿਤ 23 ਜਨਵਰੀ 2019 ਨੂੰ ਨਾਭਾ ਦੀ ਮੈਕਸੀਮਮ ਸਕਿਉਰਟੀ ਜੇਲ੍ਹ 'ਚ ਬੰਦ ਕੈਦੀਆਂ, ਹਵਾਲਾਤੀਆਂ ਦੀਆਂ ਬੈਰਕਾਂ ਦੀ ਤਲਾਸ਼ੀ ਕੀਤੀ ਸੀ। ਇਸ ਦੌਰਾਨ ਬਰਾਮਦ ਹੋਏ 12 ਮੋਬਾਇਲ ਫੋਨ ਅਤੇ ਹੋਰ ਵਰਜਿਤ ਸਮਾਨ ਨੂੰ ਜੇਲ੍ਹ 'ਚ ਪੈਸਿਆਂ ਦੇ ਲਾਲਚ 'ਚ ਸਪਲਾਈ ਕਰਨ ਵਾਲੇ ਪੈਸਕੋ ਦੇ ਸਾਬਕਾ ਸੁਰੱਖਿਆ ਕਰਮਚਾਰੀ ਗੁਰਜੰਟ ਸਿੰਘ ਵਾਸੀ ਖੋਖ ਨੂੰ ਪਟਿਆਲਾ ਪੁਲਿਸ ਨੇ ਨਾਮਜਦ ਕਰਕੇ ਗ੍ਰਿਫ਼ਤਾਰ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ। ਐਸ.ਐਸ.ਪੀ. ਸ. ਸਿੱਧੂ ਨੇ ਦੱਸਿਆ ਕਿ ਪਟਿਆਲਾ ਪੁਲਿਸ ਨੇ ਮੁਬਾਇਲ ਬਰਾਮਦ ਵਾਲੇ ਮੁਕੱਦਮੇ 'ਚ ਨਾਮਜਦ ਬੰਦੀ ਦੋਸ਼ੀਆਂ ਨੂੰ 2 ਫਰਵਰੀ ਨੂੰ ਪ੍ਰੋਡਕਸਨ ਵਾਰੰਟ 'ਤੇ ਲਿਆ ਕੇ ਗ੍ਰਿਫਤਾਰ ਕੀਤਾ ਸੀ ਅਤੇ ਇਨ੍ਹਾਂ ਦਾ 3 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਸੀ। ਸ. ਸਿੱਧੂ ਨੇ ਦੱਸਿਆ ਕਿ ਇਸ ਦੌਰਾਨ ਪੁੱਛਗਿੱਛ 'ਚ ਇਨ੍ਹਾਂ ਨੇ ਮੰਨਿਆਂ ਕੇ ਉਨ੍ਹਾਂ ਕੋਲੋਂ ਬ੍ਰਾਮਦ ਹੋਏ ਮੋਬਾਇਲ ਫੋਨ ਉਹਨਾ ਨੂੰ ਗੁਰਜੰਟ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਖੋਖ ਥਾਣਾ ਸਦਰ ਨਾਭਾ ਨੇ ਸਪਲਾਈ ਕੀਤੇ ਸਨ।ਸ. ਸਿੱਧੂ ਨੇ ਦੱਸਿਆ ਕਿ ਇਸ ਪੁੱਛਗਿੱਛ ਦੇ ਆਧਾਰ 'ਤੇ ਗੁਰਜੰਟ ਸਿੰਘ ਵਾਸੀ ਖੋਖ ਨੂੰ ਨਾਮਜਦ ਕਰਕੇ ਗ੍ਰਿਫਤਾਰ ਕੀਤਾ ਗਿਆ ਤੇ ਇਸ ਦੀ ਮੁੱਢਲੀ ਪੁੱਛ ਗਿੱਛ ਤੋ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਵਿਅਕਤੀ ਮਿਤੀ 22 ਦਸੰਬਰ 2014 ਤੋਂ 24 ਦਸੰਬਰ 2018 ਤੱਕ ਪੈਸਕੋ ਮੁਲਾਜਮ ਵਜੋਂ ਸਕਿਉਰਿਟੀ ਜੇਲ੍ਹ ਨਾਭਾ ਵਿਖੇ ਤਾਇਨਾਤ ਰਿਹਾ ਹੈ। ਸ. ਸਿੱਧੂ ਨੇ ਦੱਸਿਆ ਕਿ ਇਸ ਪੈਸਕੋ ਕਰਮਚਾਰੀ ਨੂੰ ਇਸ ਦੀਆ ਜੇਲ੍ਹ ਅੰਦਰ ਗ਼ਲਤ ਗਤੀਵਿਧੀਆ ਕਾਰਨ ਜੇਲ੍ਹ ਸੁਪਰਡੈਂਟ ਨੇ ਨੌਕਰੀ ਤੋਂ ਵੀ ਬਰਖਾਸਤ ਕੀਤਾ ਗਿਆ ਸੀ। 

ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਵਿਅਕਤੀ ਪੈਸਕੋ ਕਰਮਚਾਰੀ ਵਜੋਂ ਆਪਣੀ ਡਿਊਟੀ 'ਤੇ ਜਾਣ ਸਮੇਂ ਕੈਦੀਆਂ ਤੋਂ 3,000 ਰੁਪਏ ਪ੍ਰਤੀ ਮੋਬਾਇਲ ਲੈ ਕੇ ਜੇਲ੍ਹ ਅੰਦਰ ਮੋਬਾਇਲ ਅਤੇ ਹੋਰ ਵਰਜਿਤ ਸਮਾਨ ਦੀ ਸਪਲਾਈ ਦਿੰਦਾ ਸੀ। ਐਸ.ਐਸ.ਪੀ. ਨੇ ਦੱਸਿਆ ਕਿ ਇਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਪੁੱਛ ਗਿੱਛ ਕੀਤੀ ਜਾਵੇਗੀ, ਜਿਸ ਤੋਂ ਹੋਰ ਵੀ ਖੁਲਾਸੇ ਹੋ ਸਕਦੇ ਹਨ।ਸ. ਸਿੱਧੂ ਨੇ ਦੱਸਿਆ ਕਿ ਐਸ.ਪੀ. ਜਾਂਚ ਪਟਿਆਲਾ ਸ. ਮਨਜੀਤ ਸਿੰਘ ਬਰਾੜ ਅਤੇ ਡੀ.ਐਸ.ਪੀ. ਨਾਭਾ ਸ. ਦਵਿੰਦਰ ਅੱਤਰੀ ਦੀ ਅਗਵਾਈ ਹੇਠ ਇਸ ਤਲਾਸ਼ੀ ਮੁਹਿੰਮ ਦੌਰਾਨ ਜੇਲ੍ਹ 'ਚ ਬੰਦ ਕੈਦੀਆ ਬਿਕਰਮਜੀਤ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਮਨਹੋਲ ਥਾਣਾ ਮੂਲੇਪੁਰ ਜ਼ਿਲ੍ਹਾ ਲੁਧਿਆਣਾ, ਮਨਜਿੰਦਰ ਸਿੰਘ ਪੁੱਤਰ ਹਰਮੇਸ ਸਿੰਘ ਵਾਸੀ ਪਲਾਸੀ ਥਾਣਾ ਭਜ਼ਰਲ ਜਿਲਾ ਰੋਪੜ, ਧਰਮਿੰਦਰ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਦਸੋਧਾ ਜਿਲਾ ਮੋਗਾ, ਵਰਿੰਦਰ ਸਿੰਘ ਉਰਫ ਰਿੰਕੀ ਪੁੱਤਰ ਕਸਮੀਰ ਸਿੰਘ ਵਾਸੀ ਸਿੰਘਾਂ ਵਾਲਾ ਜਿਲਾ ਮੋਗਾ, ਅਰਵਿੰਦਰ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਪਾਲੀਆ ਖੁਰਦ ਜਿਲਾ ਐਸ.ਬੀ.ਐਸ. ਨਗਰ, ਰਣਜੀਤ ਸਿੰਘ ਪੁੱਤਰ ਕਸਮੀਰ ਸਿੰਘ ਵਾਸੀ ਨੌਚ, ਕੈਥਲ (ਹਰਿਆਣਾ), ਪ੍ਰਵੇਸ ਪੁੱਤਰ ਖਲੀਲ ਵਾਸੀ ਮੁਹੱਲਾ ਸਾਰੀ ਮੇਰਠ (ਯੂ.ਪੀ) ਤੇ ਗੁਰਵਿੰਦਰ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਸਿਧਵਾਂ ਥਾਣਾ ਮੂਲੇਪੁਰ ਜਿਲਾ ਫਤਿਹਗੜ ਪਾਸੋਂ 12 ਮੋਬਾਇਲ ਫੋਨ, ਇੱਕ ਜੀ.ਓ ਦੀ ਡੌਂਗਲ ਅਤੇ ਚਾਰ ਚਾਰਜਰ ਬਰਾਮਦ ਕੀਤੇ ਸਨ। ਉਨ੍ਹਾਂ ਦੱਸਿਆ ਕਿ ਇਸ ਸਬੰਧੀਂ ਮੁਕੱਦਮਾ ਨੰਬਰ 12 ਮਿਤੀ 23/1/19 ਅ/ਧ 52-ਏ ਪ੍ਰੀਜਨ ਐਕਟ ਥਾਣਾ ਕੋਤਵਾਲੀ ਨਾਭਾ ਦਰਜ ਕੀਤਾ ਗਿਆ ਸੀ। ਇਨ੍ਹਾਂ ਬੰਦੀਆਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰਕੇ ਪੁੱਛਗਿੱਛ ਕੀਤੀ ਸੀ, ਜਿਸ ਤੋਂ ਜੇਲ੍ਹ 'ਚ ਮੁਬਾਇਲ ਸਪਲਾਈ ਕਰਨ ਵਾਲੇ ਦੀ ਪਛਾਣ ਹੋਈ ਹੈ।

 

Tags: Crime News Punjab

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD