ਵਧੀਕ ਡਿਪਟੀ ਕਮਿਸ਼ਨਰ (ਜਨਰਲ) ਡਾ. ਰਿਚਾ ਆਈ.ਏ ਐਸ ਨੇ ਅੱਜ ਇੱਥੇ ਜ਼ਿਲੇ ਦੇ ਪ੍ਰਾਈਵੇਟ ਡਾਕਟਰਾਂ ਨਾਲ ਬੈਠਕ ਕਰਕੇ ਉਹਨਾਂ ਨਾਲ ਸਵਾਇਨ ਫਲੂ ਬਿਮਾਰੀ ਦੀ ਜਿਲੇ ਵਿੱਚ ਰੋਕਥਾਮ ਲਈ ਯੋਜਨਾਬੰਦੀ ਕੀਤੀ।ਵਧੀਕ ਡਿਪਟੀ ਕਮਿਸ਼ਨਰ ਡਾ. ਰਿਚਾ ਨੇ ਆਖਿਆ ਕਿ ਸਵਾਇਨ ਫਲੂ ਦੇ ਮਰੀਜ ਨਿੱਜੀ ਹਸਪਤਾਲ ਵਿੱਚ ਇਲਾਜ ਲਈ ਆਉਣ ਤਾਂ ਇਸਦੀ ਸੂਚਨਾਂ ਤੁਰੰਤ ਸਿਹਤ ਵਿਭਾਗ ਨੂੰ ਦਿੱਤੀ ਜਾਵੇ। ਉਹਨਾਂ ਕਿਹਾ ਕਿ ਨਿੱਜੀ ਹਸਪਤਾਲਾਂ ਵਿੱਚ ਵੀ ਸਵਾਇਨ ਫਲੂ ਦੀ ਰੋਕਥਾਮ ਲਈ ਸਾਵਧਾਨੀਆਂ ਸਬੰਧੀ ਬੋਰਡ ਲਗਾਏ ਜਾਣ। ਕੈਟਾਗਰੀ ਏ ਦੇ ਮਰੀਜਾਂ ਨੂੰ ਇਲਾਜ ਉਪਰੰਤ ਘਰਾਂ ਵਿੱਚ ਹੀ ਰਹਿਣ ਦੀ ਸਲਾਹ ਦਿੱਤੀ ਜਾਵੇ। ਇਸੇ ਤਰਾਂ ਸਵਾਇਨ ਫਲੂ ਦੇ ਮਰੀਜਾਂ ਲਈ ਨਿੱਜੀ ਹਸਪਤਾਲਾਂ ਵਿੱਚ ਵੱਖਰੇ ਵਾਰਡ ਬਨਾਉਣ ਲਈ ਵੀ ਉਹਨਾਂ ਨੇ ਨਿਰਦੇਸ਼ ਦਿੱਤੇ। ਇਸ ਤੋਂ ਬਿਨਾਂ ਉਹਨਾਂ ਕਿਹਾ ਕਿ ਡਾਕਟਰ ਅਤੇ ਸਹਿਯੋਗੀ ਅਮਲਾ ਸਵਾਇਨ ਫਲੂ ਮਰੀਜਾਂ ਦੇ ਇਲਾਜ ਦੌਰਾਨ ਖੁਦ ਵੀ ਪੂਰੀ ਸਾਵਧਾਨੀ ਵਰਤਣ। ਬਿਮਾਰੀ ਦੀ ਪੁਸ਼ਟੀ ਲਈ ਸੈਂਪਲ ਸਹੀ ਤਰੀਕੇ ਨਾਲ ਭੇਜੇ ਜਾਣ। ਉਹਨਾਂ ਕਿਹਾ ਕਿ ਜੇਕਰ ਕਿਸੇ ਨੂੰ ਸਵਾਇਨ ਫਲੂ ਦੀ ਪੁਸ਼ਟੀ ਹੁੰਦੀ ਹੈ ਤਾਂ ਸਬੰਧਿਤ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਦਵਾਈ ਦਿੱਤੀ ਜਾਵੇ। ਬੈਠਕ ਵਿੱਚ ਡਾ. ਵਿਕਰਮ ਅਸੀਜਾ ਨੇ ਦੱਸਿਆਂ ਕਿ ਹੁਣ ਤੱਕ ਜਿਲੇ ਵਿੱਚ ਸਵਾਇਨ ਫਲੂ ਦੇ 12 ਮਰੀਜਾਂ ਦੀ ਪੁਸ਼ਟੀ ਹੋਈ ਹੈ।ਇਸ ਮੌਕੇ ਡਾ. ਰੰਜੂ ਸਿੰਗਲਾ, ਡਾ. ਰਾਹੁਲ, ਡਾ. ਕਰਨੈਲ ਸਿੰਘ ਬਰਾੜ, ਡਾ. ਦਿਨੇਸ, ਡਾ. ਗੁਰਜੰਟ ਸਿੰਘ ਸੇਖੋਂ, ਡਾ. ਸੁਮਨ ਵਧਾਵਨ ਆਦਿ ਵੀ ਹਾਜ਼ਰ ਸਨ।