ਮਾਨਯੋਗ ਸ੍ਰੀ ਕਿਸ਼ੋਰ ਕੁਮਾਰ ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ,ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ,ਕਪੂਰਥਲਾ ਜੀਆਂ ਦੇ ਦਿਸ਼ਾ-ਨਿਰਦੇਸ਼ਾਂ ਅਤੇ ਮਾਨਯੋਗ ਸ੍ਰੀ ਸਤਿੰਦਰ ਸਿੰਘ ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਜੀਆਂ ਦੇ ਸਹਿਯੋਗ ਨਾਲ ਜ਼ਿਲ੍ਹਾ ਕਪੂਰਥਲਾ ਦੇ ਵੱਖ ਵੱਖ ਥਾਣਿਆਂ ਵਿੱਚ ਤਾਇਨਾਤ ਜੁਵਨਾਇਲ ਅਫਸਰਾਂ ਨੂੰ ਜੁਵਨਾਇਲ ਜ਼ਸਟਿਸ ਐਕਟ ਅਤੇ ਇਸ ਨਾਲ ਸੰਬੰਧਤ ਰੂਲਾਂ ਸੰਬੰਧੀ ਅਤੇ ਰਾਇਟਸ ਆਫ ਸੂਮੈਰਟਨ ਐਨ ਅਵੇਅਰਨੈਂਸ ਡਰਾਇਵ ਤਹਿਤ ਅੱਜ ਮਿਤੀ 29-1-2019 ਨੂੰ ਦੁਪਹਿਰ ਬਾਦ 3-30 ਵਜੇ ਕਾਨਫਰੰਸ ਹਾਲ ਪੁਲਿਸ ਲਾਇਨ, ਕਪੂਰਥਲਾ ਵਿਖੇ ਸ੍ਰੀ ਸੰਜੀਵ ਕੁੰਦੀ ਚੀਫ ਜੂਡੀਸ਼ੀਅਲ ਮੈਜਿਸਟਰੇਟ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ,ਕਪੂਰਥਲਾ ਅਤੇ ਸ੍ਰੀਮਤੀ ਹਰਪ੍ਰੀਤ ਕੋਰ ਪ੍ਰਿੰਸੀਪਲ ਮੈਜਿਸਟਰੇਟ, ਜੁਵਨਾਇਲ ਜ਼ਸਟਿਸ ਬੋਰਡ,ਕਪੂਰਥਲਾ ਵਲੋਂ ਸੈਨਸੈਟਾਇਜ਼ੇਸ਼ਨ ਪ੍ਰੋਗਰਾਮ ਦੋਰਾਨ ਸੰਬੋਧਨ ਕੀਤਾ ਗਿਆ ।ਮਾਨਯੋਗ ਜੱਜ ਸਾਹਿਬ ਜੀਆਂ ਵਲ਼ੋ ਜੁਵਨਾਇਲ ਨਾਲ ਸੰਬੰਧਤ ਕੇਸਾ ਵਿੱਚ ਇਨਵੈਸਟੀਗੇਸ਼ਨ ਕਿਵੇ਼ ਕੀਤੀ ਜਾਣੀ ਹੈ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਜ਼ੇਕਰ ਕੋਈ ਬੱਚਾ ਕਿਸੇ ਕੇਸ ਵਿੱਚ ਸ਼ਾਮਲ ਹੈ ਤਾਂ ਉਸ ਨੂੰ ਹੱਥਕੜੀ ਨਹੀ਼ ਲਗਾਈ ਜਾ ਸਕਦੀ ਅਤੇ ਇਨਵੈਸਟੀਗੇਸ਼ਨ ਅਫਸਰ, ਪੁਲਿਸ ਯੂਨੀਫਾਰਮ ਵਿੱਚ ਨਹੀ ਬਲਕਿ ਸਾਦੇ ਕਪੜਿਆ ਵਿੱਚ ਹੋਵੇਗਾ ਅਤੇ ਜੂਵੀਨਾਇਲ ਦੇ ਕੇਸਾਂ ਦੀ ਪੈਰਵਾਈ ਲਈ ਕਾਨੂੰਨੀ ਸਹਾਇਤਾ ਮੁਹਇਆ ਕਰਵਾਉਣੀ ਯਕੀਨੀ ਬਣਾਈ ਜਾਵੇਗੀ।ਜੂਵੀਨਾਇਲ ਦੇ ਕੇਸਾਂ ਦੀ ਪੈਰਵਾਈ ਦੌਰਾਨ ਉਹਨਾਂ ਨੂੰ ਜ਼ੇਲ ਦੀ ਬਜਾਏ ਸਪੈਸ਼ਲ ਹੋਮ ਵਿੱਚ ਰਖਿਆ ਜਾਵੇਗਾ। ਜ਼ੋ ਬੱਚੇ ਪਹਿਲੀ ਵਾਰ ਕਰਾਇਮ ਕਰਦੇ ਹਨ ਉਹਨਾਂ ਨੂੰ ਪੇਸ਼ੇਵਰ ਮੁਲਜਮਾ ਤੋ ਦੂਰ ਰਖਿਆ ਜਾਵੇਗਾ ਤਾ ਜ਼ੋ ਉਹਨਾਂ ਨੂੰ ਚੰਗੇ ਨਾਗਰਿਕ ਬਣਾਉਣ ਵਿੱਚ ਹਰ ਸੰਭਵ ਯਤਣ ਕੀਤਾ ਜਾ ਸਕੇ।ਮਾਨਯੋਗ ਜੱਜ ਸਾਹਿਬ ਜੀਆਂ ਵਲੋ ਰਾਇਟਸ ਆਫ ਸੂਮੈਰਟਨ ਐਨ ਅਵੇਅਰਨੈਂਸ ਡਰਾਇਵ ਤਹਿਤ ਜਾਣਕਾਰੀ ਦਿੰਦੇ ਦਸਿਆ ਕਿ ਐਕਸੀਡੈਂਟ ਕੇਸਾ ਵਿਚ ਜਿਹੜੇ ਵਿਅਕਤੀ ਮਦਦ ਕਰਦੇ ਹਨ ਉਹਨਾਂ ਦੀ ਪੁਲਿਸ ਵੱਲੋ ਹਰਾਸਮੈਂਟ ਨਹੀ ਹੋਣੀ ਚਾਹੀਦੀ।ਜਖਮੀ ਨੂੰ ਹਸਪਤਾਲ ਪਹੁੰਚਾਉਣ ਵਾਲਾ ਵਿਅਕਤੀ, ਐਕਸੀਡੈਂਟ ਦੇ ਮੌਕੇ ਤੇ ਗਵਾਹ ਨਹੀ ਹੈ ਤਾ ਉਸ ਦਾ ਨਾਮ ਅਤੇ ਪਤਾ ਵੀ ਪੁਲਿਸ ਵੱਲੋ ਨਹੀ ਪੁੱਛਿਆ ਜਾ ਸਕਦਾ, ਨਾ ਹੀ ਉਸ ਨੂੰ ਬਾਰ ਬਾਰ ਥਾਣੇ ਬੁਲਾਇਆ ਜਾ ਸਕਦਾ ਅਤੇ ਨਾ ਹੀ ਉਸ ਨੂੰ ਬਿਨ੍ਹਾਂ ਮਤਲਬ ਪਰੇਸ਼ਾਨ ਕੀਤਾ ਜਾ ਸਕਦਾ ਹੈ। ਇਸ ਮੌਕੇ ਸ਼੍ਰੀ ਮੁਕੇਸ਼ ਕੁਮਾਰ, ਡੀ.ਐਸ.ਪੀ ਹੈਡ ਕੁਆਟਰ, ਕਪੂਰਥਲਾ ਵਲੋ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ ਅਤੇ ਇਸ ਮੌਕੇ ਜੁਵੀਨਾਇਲ ਅਫਸਰ ਸ਼੍ਰੀ ਦਰਸ਼ਨ ਸਿੰਘ, ਸ਼੍ਰੀ ਬਰਿੰਦਰ ਸਿੰਘ, ਸ਼੍ਰੀ ਹਰਪ੍ਰਸ਼ਾਦ, ਸ਼੍ਰੀ ਅਮਰੀਕ ਸਿੰਘ, ਸ਼੍ਰੀ ਦਿਲਬਾਗ ਸਿੰਘ, ਸ਼੍ਰੀ ਜ਼ਸਵੀਰ ਸਿੰਘ, ਸ਼੍ਰੀ ਜੱਗਾ ਸਿੰਘ, ਸ਼੍ਰੀ ਭੁਪਿੰਦਰ ਸਿੰਘ, ਸ਼੍ਰੀ ਰਣਜੀਤ ਸਿੰਘ, ਸ਼੍ਰੀ ਤਰਸੇਮ ਸਿੰਘ, ਸ਼੍ਰੀ ਬਲਦੇਵ ਸਿੰਘ, ਸ਼੍ਰੀ ਮੋਹਨ ਲਾਲ, ਸ਼੍ਰੀ ਸੁਮਿੰਦਰ ਸਿੰਘ, ਸ਼੍ਰੀ ਹੰਸਰਾਜ ਅਤੇ ਹੋਰ ਪੁਲਿਸ ਕਰਮਚਾਰੀ ਵੀ ਮੌਜੂਦ ਸਨ।