Saturday, 18 May 2024

 

 

ਖ਼ਾਸ ਖਬਰਾਂ ਆਪ ਘੋਖ ਕਰੋ ਤੁਹਾਨੂੰ ਕਿਸ ਪਾਰਟੀ ਨੇ ਕੀ ਦਿੱਤਾ: ਸੁਖਬੀਰ ਸਿੰਘ ਬਾਦਲ ਨੇ ਹਰਸਿਮਰਤ ਕੌਰ ਬਾਦਲ ਲਈ ਪ੍ਰਚਾਰ ਕਰਦਿਆਂ ਲੰਬੀ ਦੇ ਲੋਕਾਂ ਨੂੰ ਆਖਿਆ ਮਹਿਲਾਵਾਂ ਨੂੰ ਗਾਲਾਂ, ਲੱਤਾਂ ਅਤੇ ਥੱਪੜ ਮਾਰਨ ਵਾਲੇ ਆਪ ਆਗੂਆਂ ਨੂੰ ਪੰਜਾਬੀ ਮਹਿਲਾਵਾਂ ਸਿਖਾਉਣਗਿਆਂ ਸਬਕ : ਸੁਭਾਸ਼ ਸ਼ਰਮਾ ਮੁੱਖ ਮੰਤਰੀ ਭਗਵੰਤ ਮਾਨ ਨੇ ਕਰਤਾਰਪੁਰ 'ਚ ਜਲੰਧਰ ਤੋਂ ਉਮੀਦਵਾਰ ਪਵਨ ਕੁਮਾਰ ਟੀਨੂੰ ਲਈ ਕੀਤਾ ਚੋਣ ਪ੍ਰਚਾਰ, ਕਿਹਾ- 1 ਜੂਨ ਨੂੰ 'ਝਾੜੂ' ਨਾਲ ਕਰ ਦਿਓ ਸਫ਼ਾਈ ਜੋ ਕਿਹਾ, ਉਸ ਤੋਂ ਵੱਧ ਕੀਤਾ, ਜੋ ਕਹਾਂਗੇ, ਉਸ ਤੋਂ ਵੱਧ ਕਰਾਂਗੇ : ਮੀਤ ਹੇਅਰ ਜੱਦੀ ਪਿੰਡ ਦੇ ਵੋਟਰਾਂ ਨੇ ਜੀਤ ਮਹਿੰਦਰ ਸਿੱਧੂ ਨੂੰ ਹੱਥਾਂ 'ਤੇ ਚੁੱਕਿਆ, ਲੱਡੂਆਂ ਨਾਲ ਵੀ ਤੋਲਿਆ ਮੁੱਖ ਮੰਤਰੀ ਭਗਵੰਤ ਮਾਨ ਨੇ ਹੁਸ਼ਿਆਰਪੁਰ ਤੋਂ 'ਆਪ' ਉਮੀਦਵਾਰ ਡਾ. ਰਾਜਕੁਮਾਰ ਚੱਬੇਵਾਲ ਲਈ ਕੀਤਾ ਚੋਣ ਪ੍ਰਚਾਰ ਵਿਸ਼ਵ ਪੱਧਰੀ ਵਿਦਿਅਰ ਅਦਾਰੇ ਹੋਣਗੇ ਸਥਾਪਿਤ : ਗੁਰਜੀਤ ਸਿੰਘ ਔਜਲਾ ਅਕਾਲੀ ਦਲ ਨੂੰ ਇਕ ਹੋਰ ਝਟਕਾ! ਹੁਸ਼ਿਆਰਪੁਰ ਲੋਕ ਸਭਾ ਹਲਕੇ 'ਚ 'ਆਪ' ਨੂੰ ਮਿਲਿਆ ਹੁਲਾਰਾ ਪਹਿਲੀ ਵਾਰ ਵੋਟ ਪਾਉਣ ਵਾਲੇ ਵੋਟਰ ਬੋਲੇ, ਪਟਿਆਲਾ ਬਣੇ ਸਮਾਰਟ ਅਤੇ ਹੈਰੀਟੇਜ ਸਿਟੀ ਰਾਜਾ ਵੜਿੰਗ ਨੇ ਲੁਧਿਆਣਾ ਵਿੱਚ ਚੋਣ ਪ੍ਰਚਾਰ ਦੌਰਾਨ ਆਰਥਿਕ ਵਿਕਾਸ ਤੇ ਕਿਸਾਨਾਂ ਦੇ ਸਮਰਥਨ ਦਾ ਵਾਅਦਾ ਕੀਤਾ ਵਧਦੀ ਅਪਰਾਧ ਦਰ ਅਤੇ ਡਰੱਗ ਮਾਫੀਆ ਪੰਜਾਬ ਦੀ ਤਰੱਕੀ ਦੇ ਰਾਹ ਵਿੱਚ ਵੱਡੀ ਰੁਕਾਵਟ : ਵਿਜੇ ਇੰਦਰ ਸਿੰਗਲਾ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਭਾਜਪਾ ਜਰੂਰੀ : ਅਰਵਿੰਦ ਖੰਨਾ ਹੁਣ ਮੁੱਕ ਜੂ ਹਨੇਰੀ ਰਾਤ, ਹੱਥ ਬਦਲੇਗਾ ਹਾਲਾਤ -ਗੁਰਜੀਤ ਔਜਲਾ ਪੰਜਾਬ ਦੇ ਅੱਤਵਾਦ ਪੀੜਤਾਂ ਦਾ ਮੁੱਦਾ ਸੰਸਦ 'ਚ ਉਠਾਵਾਂਗੇ: ਡਾ: ਸੁਭਾਸ਼ ਸ਼ਰਮਾ ਲੋਕ ਸਭਾ ਚੋਣਾਂ 'ਚ ਮੇਰੀ ਜਿੱਤ ਦਾ ਮੁੱਖ ਆਧਾਰ ਹੋਵੇਗਾ ਪਟਿਆਲਾ ਵਾਸੀਆਂ ਦਾ ਭਰੋਸਾ : ਪ੍ਰਨੀਤ ਕੌਰ ਜਨਤਕ, ਨਿੱਜੀ ਦੁਕਾਨਾਂ ਅਤੇ ਵਪਾਰਕ ਅਦਾਰਿਆਂ ਦੇ ਨਾਮ ਪੰਜਾਬੀ ਭਾਸ਼ਾ (ਗੁਰਮੁਖੀ ਲਿਪੀ) ਵਿਚ ਲਿਖੇ ਜਾਣ : ਰਾਜੇਸ਼ ਧੀਮਾਨ ਜ਼ਿਲ੍ਹਾ ਚੋਣ ਅਫਸਰ ਪਰਨੀਤ ਸ਼ੇਰਗਿੱਲ ਨੇ ਚੋਣ ਅਬਜ਼ਰਬਰਾਂ ਦੀ ਹਾਜਰੀ ਵਿੱਚ ਉਮੀਦਵਾਰਾਂ ਨੂੰ ਅਲਾਟ ਕੀਤੇ ਚੋਣ ਨਿਸ਼ਾਨ ਮੁੱਖ ਮੰਤਰੀ ਦੱਸਣ ਕਿ ਉਹਨਾਂ ਦੀ ਸਰਕਾਰ ਨਹਿਰੀ ਪਟਵਾਰੀਆਂ ਨੂੰ ਜਾਅਲੀ ਐਂਟਰੀਆਂ ਪਾ ਕੇ ਨਹਿਰੀ ਪਾਣੀ ਪੰਜਾਬ ਦੇ ਸਾਰੇ ਖੇਤਾਂ ਤੱਕ ਪਹੁੰਚਣ ਦੇ ਝੂਠੇ ਦਾਅਵਿਆਂ ਵਾਸਤੇ ਮਜਬੂਰ ਕਿਉਂ ਕਰ ਰਹੀ ਹੈ : ਅਕਾਲੀ ਦਲ ਵੋਟਰ ਹੈ ਆਜ ਕਾ ਅਰਜੁਨ ਸ਼ਕਸ਼ਮ ਐਪ ਨੂੰ ਦਰਸਾਉਂਦਾ ਚਿੱਤਰ ਜਾਰੀ ਇੱਕ ਮਹੀਨੇ ਤੋਂ ਵੀ ਘੱਟ ਸਮੇਂ ਵਿੱਚ ਕਿਸਾਨਾਂ ਦੇ ਕਰਜ਼ੇ ਮੁਆਫ਼ ਹੋਣਗੇ : ਅਮਰਿੰਦਰ ਸਿੰਘ ਰਾਜਾ ਵੜਿੰਗ ਪੰਜਾਬ ਪੁਲਿਸ ਸੂਬੇ ਵਿੱਚ ਸੁਤੰਤਰ ਅਤੇ ਨਿਰਪੱਖ ਚੋਣਾਂ ਨੂੰ ਯਕੀਨੀ ਬਣਾਉਣ ਲਈ ਵਚਨਬੱਧ - ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ

 

ਡੀ.ਏ.ਵੀ ਸਕੂਲ ਤਖਤਗੜ ਨੇ ਮਿਆਰੀ ਸਿੱਖਿਆ ਦੇ ਕੇ ਇਲਾਕੇ ਦੀ ਲੰਬੇ ਸਮਾਂ ਖਿਦਮਤ ਕੀਤੀ : ਰਾਣਾ ਕੇ.ਪੀ ਸਿੰਘ

10 ਲੱਖ ਦੀ ਲਾਗਤ ਨਾਲ ਬਣੇ ਆਡੀਰੋਟੀਅਮ ਦਾ ਕੀਤਾ ਉਦਘਾਟਨ, ਸਾਲਾਨਾ ਸਮਾਗਮ ਦੌਰਾਨ ਹੋਣਹਾਰ ਬੱਚਿਆਂ ਤੇ ਦਾਨੀਆਂ ਦਾ ਕੀਤਾ ਸਨਮਾਨ

Web Admin

Web Admin

5 Dariya News

ਨੂਰਪੁਰਬੇਦੀ , 28 Jan 2019

ਡੀ.ਏ.ਵੀ. ਸੀਨੀਅਰ ਸੈਕੰਡਰੀ ਸਕੂਲ ਤਖਤਗੜ ਨੇ ਚੰਗੇ ਮਾਪਢੰਡ ਤੇ ਮਿਆਰੀ ਸਿੱਖਿਆ ਰਾਹੀਂ ਲੰਬੇ ਸਮੇਂ ਤੋਂ ਨੂਰਪੁਰ ਬੇਦੀ ਇਲਾਕੇ ਦੀ ਸੇਵਾ ਕੀਤੀ ਹੈ ਅਤੇ ਸਕੂਲ ਦੇ ਚੰਗੇ ਵਾਤਾਵਰਣ ਕਾਰਨ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਵਿਚ ਵੱਡਮੁੱਲਾ ਯੋਗਦਾਨ ਪਾਇਆ ਹੈ।ਇਹ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ ਸਿੰਘ ਵਲੋਂ ਡੀ.ਏ.ਵੀ ਸੀਨੀਅਰ ਸੈਕੰਡਰੀ ਸਕੂਲ ਤਖਤਗੜ ਦੇ ਸਾਲਾਨਾ ਇਨਾਮ ਵੰਡ ਸਮਾਗਮ ਦੌਰਾਨ ਆਪਣੇ ਸੰਬੋਧਨ ਵਿਚ ਕੀਤਾ।ਇਸ ਤੋਂ ਪਹਿਲਾਂ ਉਹਨਾਂ ਵਲੋਂ ਸਕੂਲ ਨੂੰ ਦਿੱਤੀ 10 ਲੱਖ ਦੀ ਗ੍ਰਾਂਟ ਨਾਲ ਬਣੇ ਸਵ.ਰਾਏ ਬਿਕਰਮ ਚੰਦ ਯਾਦਗਾਰੀ ਆਡੀਟੋਰੀਅਮ ਦਾ ਉਦਘਾਟਨ ਵੀ ਕੀਤਾ।ਸਮਾਗਮ ਨੂੰ ਸੰਬੋਧਨ ਕਰਦਿਆਂ ਰਾਣਾ ਕੇ.ਪੀ ਸਿੰਘ ਨੇ ਕਿਹਾ ਕਿ ਅਧਿਆਪਕ ਕੌਮ ਦੇ ਨਿਰਮਾਤਾ ਹਨ ਜਿਹਨਾਂ ਨੇ ਭਵਿੱਖ ਦੀ ਪੀੜੀ ਨੂੰ ਤਿਆਰ ਕਰਨਾ ਹੁੰਦਾ ਹੈ।ਇਸ ਲਈ ਅਧਿਆਪਕ ਵਰਗ ਨੂੰ ਅਧਿਆਪਨ ਦਾ ਕਿੱਤਾ ਰੋਜ਼ੀ ਰੋਟੀ ਨਾਲ ਜੋੜਨ ਦੀ ਬਜਾਏ ਕੌਮ ਦੇ ਨਿਰਮਾਤਾ ਬਣਨ ਲਈ ਅਪਣਾਉਣਾ ਚਾਹੀਦਾ ਹੈ।ਰਾਣਾ ਕੇ.ਪੀ ਸਿੰਘ ਵਲੋਂ ਸਕੂਲ ਨੂੰ ਅਧੂਰੇ ਕੰਮ ਨੂੰ ਪੂਰਾ ਕਰਨ ਅਤੇ ਹੋਰ ਕਮਰੇ ਦੀ ਉਸਾਰੀ ਲਈ 5 ਲੱਖ ਦੀ ਗ੍ਰਾਂਟ, ਸਕੂਲ ਵਿਚ 20 ਸੂਰਜੀ ਲਾਈਟਾਂ ਲਗਾਉਣ ਅਤੇ ਸਕੂਲ ਦੇ ਖੇਡ ਮੈਦਾਨ ਵਿਚ ਸਟੇਡੀਅਮ ਬਣਾਉਣ ਦਾ ਐਲਾਨ ਵੀ ਕੀਤਾ।ਸਮਾਗਮ ਦੌਰਾਨ ਉਹਨਾਂ ਵਲੋਂ ਸਕੂਲ ਨੂੰ ਦਾਨ ਦੇਣ ਵਾਲੀਆਂ ਸ਼ਖਸੀਅਤਾਂ ਜਿਹਨਾਂ ਵਿਚ ਚੌ.ਸਤਪਾਲ ਭਾਟੀਆ ਬਾਲੇਵਾਲ,ਪੰ. ਅਸ਼ਵਨੀ ਸ਼ਰਮਾ ਨੂਰਪੁਰ ਬੇਦੀ, ਮਾ.ਹਰੀ ਮੋਹਣ ਤਖਤਗੜ, ਕਮਾਂਡਰ ਸੋਮ ਨਾਥ ਖਟਾਣਾ, ਚੰਨਣ ਸਿੰਘ ਮੋਠਾਪੁਰ,ਲੈਕ.ਚਰਨਜੀਤ ਸਿੰਘ ਥਾਣਾ, ਹੈਪੀ ਜਰਮਨ, ਬਲਵੰਤ ਸਿੰਘ ਸਰੋਆ,ਦਿਲਾਬਰ ਸਿੰਘ ਫੂਕਾਪੁਰ, ਸੇਵਾ ਮੁਕਤ ਹੈਡਮਾਸਟਰ ਕੇਵਲ ਕ੍ਰਿਸ਼ਨ ਕਾਂਡਾ,ਅਮਿਤ ਸ਼ਰਮਾ ਤਖਤਗੜ, ਪ੍ਰਿੰ. ਮਨੀ ਰਾਮ,ਬਲਜਿੰਦਰ ਸਿੰਘ ਸਰਾਂ,ਹੁਸਨ ਚੰਦ ਸਰਥਲੀ, ਸਪੋਰਟਸ ਕਲੱਬ ਤਖਤਗੜ ਆਦਿ ਦੇ ਨਾਮ ਸ਼ਾਮਿਲ ਹਨ।ਸਮਾਗਮ ਦੌਰਾਨ ਸਕੂਲ਼ ਦੇ ਮਾਰਚ 2018 ਦੀਆਂ ਬੋਰਡ ਦੀਆਂ ਪ੍ਰੀਖਿਆਵਾਂ ਵਿਚ ਅੱਵਲ ਆਏ ਦਸਵੀਂ ਅਤੇ ਬਾਰਵੀ ਦੇ ਵਿਦਿਆਰਥੀ, ਰਾਜ ਅਤੇ ਕੌਮੀ ਪੱਧਰ ਤੇ ਮੱਲ਼ਾਂ ਮਾਰਨ ਵਾਲੇ ਖਿਡਾਰੀ ਅਤੇ ਸਕੂਲ਼ ਦੇ ਹੋਣ ਕਲਾਸਾਂ ਦੇ ਹੋਣਹਾਰ ਵਿਦਿਆਰਥੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਸਕੂਲ ਕਮੇਟੀ ਦੇ ਪ੍ਰਧਾਨ ਕਮਲ ਦੇਵ ਸ਼ਰਮਾ ਅਤੇ ਪ੍ਰਿੰਸੀਪਲ ਹਰਦੀਪ ਸਿੰਘ ਨੇ ਸਕੂਲਾਂ ਦੀਆਂ ਮੰਗਾਂ ਬਾਰੇ ਜਾਣਕਾਰੀ ਦਿੱਤੀ ਅਤੇ ਸਕੂਲ ਦੀ ਵਿਦਿਅਕ ਰਿਪੋਰਟ ਪੜੀ।ਉੱਘੇ ਸਰਜਨ ਤੇ ਸਮਾਜ ਸੇਵੀ ਡਾ.ਆਰ.ਐਸ ਪਰਮਾਰ ਨੇ ਵੀ ਸਕੂਲ ਦੀਆਂ ਮਾਣਮੱਤੀਆਂ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ।ਸਕੂਲ ਦੇ ਵਿਦਿਆਰਥੀਆਂ ਵਲੋਂ ਸ਼ਾਨਦਾਰ ਸੱਭਿਆਚਾਰਕ ਤੇ ਦੇਸ਼ ਭਗਤੀ ਦੇ ਪ੍ਰੋਗਰਾਮ ਪੇਸ਼ ਕਰਕੇ ਦਰਸ਼ਕਾਂ ਨੂੰ ਪ੍ਰਸੰਨ ਕੀਤਾ।ਮੰਚ ਦਾ ਸੰਚਾਲਨ ਅਧਿਆਪਕ ਨਰਿੰਦਰਪਾਲ ਅਤੇ ਹਰਸ਼ਰਨ ਸਿੰਘ ਵਲੋਂ ਬਾਖੂਬੀ ਨਿਭਾਇਆ ਗਿਆ।ਇਸ ਮੌਕੇ ਮਹੰਤ ਮੋਹਨ ਗਿਰੀ ਸਰਥਲੀ, ਡਾ.ਆਰ.ਐਸ.ਪਰਮਾਰ,ਐਡਵੋਕੇਟ ਦੌਲਤ ਸਿੰਘ ਚਬਰੇਵਾਲ ਪ੍ਰਧਾਨ ਬਾਰ ਐਸ਼ੋ., ਐਡਵੋਕੇਟ ਮਨੋਹਰ ਲਾਲ ਬੈਂਸ, ਬਲਵੀਰ ਸਿੰਘ ਭੱਟੋਂ, ਪੰਜਾਬ ਕਾਂਗਰਸ ਦੇ ਸਕੱਤਰ ਅਸ਼ਵਨੀ ਸ਼ਰਮਾ, ਮਾ.ਜਗਨ ਨਾਥ ਭੰਡਾਰੀ, ਦੇਸ ਰਾਜ ਸੈਣੀ ਮਾਜਰਾ,ਦਰਸ਼ਨ ਸਿੰਘ ਢਾਹਾਂ,ਜ਼ਿਲਾ ਪ੍ਰੀਸ਼ਦ ਮੈਂਬਰ ਡਾ.ਦੇਸ ਰਾਜ, ਡਾ.ਪ੍ਰੇਮ ਦਾਸ ਸੰਮਤੀ ਮੈਂਬਰ, ਪੰ.ਰਾਮ ਤੀਰਥ, ਗੁਰਨੈਬ ਸਿੰਘ ਜੇਤੇਵਾਲ, ਦਰਸ਼ਨ ਕੁਮਾਰ, ਬਲਵਿੰਦਰ ਸਿੰਘ ਢੀਂਡਸਾ,ਭੁਪਿੰਦਰ ਸਿੰਘ ਬਜਰੂੜ, ਜਰਨੈਲ ਸਿੰਘ ਬੈਹਣੀਵਾਲ, ਸਰਪੰਚ ਕੇਵਲ ਕ੍ਰਿਸ਼ਨ ਤਖਤਗੜ, ਮਾ.ਕਰਮ ਚੰਦ ਸਰਾਂ, ਗੁਰਮੀਤ ਸਿੰਘ ਰਾਏਪੁਰ, ਸ਼ਸ਼ੀਕਾਂਤ ਚੰਦਨ, ਕ੍ਰਿਸ਼ਨ ਕਾਂਤ ਪਲਾਟੀਆ,ਮਾ. ਸੰਤੋਖ ਸਿੰਘ ਸਰਾਂ,ਸਰਪੰਚ ਸੋਨੀ ਬੰਗਾ ਭਾਓਵਾਲ, ਬਲਾਕ ਸੰਮਤੀ ਮੈਂਬਰ ਰਬੀਨਾ ਬੇਗਮ, ਸਰਪੰਚ ਦਰਸ਼ਣਾ ਦੇਵੀ ਭੱਟੋਂ,ਸੁਰਿੰਦਰ ਸਿੰਘ ਸਰਥਲੀ, ਮੋਹਨ ਸਿੰਘ ਸਰਥਲੀ, ਮਾ.ਕਰਮ ਸਿੰਘ ਬੈਂਸ, ਸਰਪੰਚ ਬਖਤਾਵਰ ਸਿੰਘ ਟੱਪਰੀਆਂ,ਸਰਪੰਚ ਵਿਜੇ ਸਰਥਲੀ,ਸੰਮਤੀ ਮੈਂਬਰ ਜਸਵੀਰ ਸਿੰਘ ਰਾਣਾ, ਸੰਜੂ ਬਾਂਸਲ ਨੂਰਪੁਰ ਬੇਦੀ,ਸਤਨਾਮ ਸਿੰਘ ਨੰਬਰਦਾਰ ਬਜਰੂੜ, ਜਸਵਿੰਦਰ ਸਿੰਘ ਬੈਹਣੀਵਾਲ, ਹਰਭਜਨ ਸਿੰਘ ਚਨੌਲੀ, ਸੁਖਵਿੰਦਰ ਸਿੰਘ ਭਾਓਵਾਲ,ਮਾ.ਕੇਸਰ ਰਾਮ ਬੈਂਸ,ਸਮਰਾਟ ਚੰਦਨ ਬੈਂਸ, ਗੁਰਨੈਬ ਸਿੰਘ ਨੂਰਪੁਰ ਬੇਦੀ, ਮਲਕੀਤ ਸਿੰਘ ਫੌਜੀ, ਸ਼ਿੰਗਾਰਾ ਸਿੰਘ ਬੈਂਸ, ਮਾ.ਨਾਨਕ ਚੰਦ, ਮੋਹਨ ਸਿੰਘ ਭੈਣੀ, ਗੁਲਸ਼ਨ ਕੁਮਾਰ, ਚੌ.ਕਮਲ ਰੋੜੂਆਣਾ,ਹਰਜਿੰਦਰ ਸਿੰਘ ਭਾਓਵਾਲ, ਸਰਪੰਚ ਗੁਰਚੈਨ ਸਿੰਘ ਸਮੀਰੋਵਾਲ, ਮਾ.ਸੁਭਾਸ਼ ਰਾਣਾ ਅਤੇ ਹੋਰ ਵੀ ਹਾਜ਼ਰ ਸਨ।

 

Tags: Rana Kanwarpal Singh

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD