Saturday, 18 May 2024

 

 

ਖ਼ਾਸ ਖਬਰਾਂ ਲੋਕ ਸਭਾ ਚੋਣਾਂ ਦੌਰਾਨ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪੂਰੀ ਤਰ੍ਹਾਂ ਕੀਤੀ ਜਾਵੇ ਪਾਲਣਾ : ਜਨਰਲ ਅਬਜ਼ਰਵਰ ਜ਼ਿਲ੍ਹਾ ਚੋਣ ਅਫ਼ਸਰ ਕੋਮਲ ਮਿੱਤਲ ਦੀ ਦੇਖ-ਰੇਖ ’ਚ ਵੋਟਿੰਗ ਮਸ਼ੀਨਾਂ ਦੀ ਸਪਲੀਮੈਂਟਰੀ ਰੈਂਡੇਮਾਈਜੇਸ਼ਨ ਕੀਤੀ ਗਈ ਪੰਜਾਬੀ ਸਾਵਧਾਨ ਰਹਿਣ,'ਆਪ' ਤੇ ਕਾਂਗਰਸ ਇੱਕੋ ਥਾਲੀ 'ਦੇ ਚੱਟੇ-ਬੱਟੇ : ਡਾ: ਸੁਭਾਸ਼ ਸ਼ਰਮਾ ਵੋਟਿੰਗ ਮਸ਼ੀਨਾਂ ਦੀ ਸਪਲੀਮੈਂਟਰੀ ਰੈਂਡੇਮਾਇਜੇਸ਼ਨ ਜ਼ਿਲ੍ਹਾ ਚੋਣ ਅਫ਼ਸਰ ਰਾਜੇਸ਼ ਧੀਮਾਨ ਦੀ ਨਿਗਰਾਨੀ ਵਿਚ ਹੋਈ ਵੋਟਿੰਗ ਮਸ਼ੀਨਾਂ ਦੀ ਸਪਲੀਮੈਂਟਰੀ ਰੈਂਡੇਮਾਇਜੇਸ਼ਨ ਜ਼ਿਲ੍ਹਾ ਚੋਣ ਅਫ਼ਸਰ ਡਾ. ਸੇਨੂ ਦੁੱਗਲ ਦੀ ਨਿਗਰਾਨੀ ਹੇਠ ਹੋਈ ਆਜ਼ਾਦ ਉਮੀਦਵਾਰ ਵੱਲੋਂ ਨਾਮਜ਼ਦਗੀ ਵਾਪਸ ਲੈਣ ਮਗਰੋਂ 26 ਉਮੀਦਵਾਰ ਮੈਦਾਨ 'ਚ ਅਨੰਦਪੁਰ ਸਾਹਿਬ ਹਲਕੇ ਅੰਦਰ ਆਉਂਦਾ ਗੜ੍ਹਸ਼ੰਕਰ ਗ੍ਰੀਨ ਚੋਣਾਂ ਦੇ ਮਾਡਲ ਵਜੋਂ ਨਿੱਤਰੇਗਾ ਪੰਜਾਬ 'ਚ 13 ਹਜ਼ਾਰ ਸੰਵੇਦਨਸ਼ੀਲ ਪੋਲਿੰਗ ਬੂਥਾਂ ਦੀ ਸ਼ਨਾਖ਼ਤ, ਸੁਰੱਖਿਆ ਦੇ ਕੀਤੇ ਪੁੱਖਤਾ ਪ੍ਰਬੰਧ - ਅਰਪਿਤ ਸ਼ੁਕਲਾ ਚੋਣ ਕਮਿਸ਼ਨ ਵੱਲੋਂ ਤਾਇਨਾਤ ਜਨਰਲ ਅਬਜ਼ਰਵਰ, ਖਰਚਾ ਅਬਜ਼ਰਵਰ ਤੇ ਪੁਲਿਸ ਅਬਜ਼ਰਵਰ ਵੱਲੋਂ ਲੋਕ ਸਭਾ ਚੋਣਾਂ ਦੀ ਤਿਆਰੀ ਬਾਰੇ ਵਿਸਤ੍ਰਿਤ ਮੀਟਿੰਗ ਜਿਲ੍ਹਾ ਚੋਣ ਅਧਿਕਾਰੀ ਘਨਸ਼ਾਮ ਥੋਰੀ ਨੇ ਲੋਕ ਸਭਾ ਚੋਣ ਲੜ ਰਹੇ ਉਮੀਦਵਾਰਾਂ ਨੂੰ ਚੋਣ ਨਿਸ਼ਾਨਾਂ ਦੀ ਕੀਤੀ ਵੰਡ ਆਨੰਦਪੁਰ ਸਾਹਿਬ ਪਾਰਲੀਮਾਨੀ ਹਲਕਾ ਦੇਸ਼ ’ਚ ਗ੍ਰੀਨ ਚੋਣਾਂ ਦੇ ਮਾਡਲ ਵਜੋਂ ਉਭਰੇਗਾ ਪੰਜਾਬ ਪੁਲਿਸ ਦੀ ਸਾਈਬਰ ਕ੍ਰਾਈਮ ਡਿਵੀਜ਼ਨ ਨੇ ਅਮਰੀਕਾ ਵਿੱਚ ਰਹਿਣ ਵਾਲੇ ਲੋਕਾਂ ਨੂੰ ਠੱਗਣ ਵਾਲੇ ਦੋ ਫਰਜ਼ੀ ਕਾਲ ਸੈਂਟਰਾਂ ਦਾ ਕੀਤਾ ਪਰਦਾਫਾਸ਼; 155 ਵਿਅਕਤੀ ਕਾਬੂ ਆਮ ਆਦਮੀ ਪਾਰਟੀ ਵੱਲੋਂ ਪਿਛਲੇ ਢਾਈ ਸਾਲਾਂ ਵਿੱਚ ਕੀਤੇ ਵਿਕਾਸ ਦਾ ਹਿਸਾਬ ਮੰਗਣ ਸ਼ਹਿਰ ਵਾਸੀ: ਜੈਇੰਦਰ ਕੌਰ ਆਪ ਘੋਖ ਕਰੋ ਤੁਹਾਨੂੰ ਕਿਸ ਪਾਰਟੀ ਨੇ ਕੀ ਦਿੱਤਾ: ਸੁਖਬੀਰ ਸਿੰਘ ਬਾਦਲ ਨੇ ਹਰਸਿਮਰਤ ਕੌਰ ਬਾਦਲ ਲਈ ਪ੍ਰਚਾਰ ਕਰਦਿਆਂ ਲੰਬੀ ਦੇ ਲੋਕਾਂ ਨੂੰ ਆਖਿਆ ਮਹਿਲਾਵਾਂ ਨੂੰ ਗਾਲਾਂ, ਲੱਤਾਂ ਅਤੇ ਥੱਪੜ ਮਾਰਨ ਵਾਲੇ ਆਪ ਆਗੂਆਂ ਨੂੰ ਪੰਜਾਬੀ ਮਹਿਲਾਵਾਂ ਸਿਖਾਉਣਗਿਆਂ ਸਬਕ : ਸੁਭਾਸ਼ ਸ਼ਰਮਾ ਮੁੱਖ ਮੰਤਰੀ ਭਗਵੰਤ ਮਾਨ ਨੇ ਕਰਤਾਰਪੁਰ 'ਚ ਜਲੰਧਰ ਤੋਂ ਉਮੀਦਵਾਰ ਪਵਨ ਕੁਮਾਰ ਟੀਨੂੰ ਲਈ ਕੀਤਾ ਚੋਣ ਪ੍ਰਚਾਰ, ਕਿਹਾ- 1 ਜੂਨ ਨੂੰ 'ਝਾੜੂ' ਨਾਲ ਕਰ ਦਿਓ ਸਫ਼ਾਈ ਜੋ ਕਿਹਾ, ਉਸ ਤੋਂ ਵੱਧ ਕੀਤਾ, ਜੋ ਕਹਾਂਗੇ, ਉਸ ਤੋਂ ਵੱਧ ਕਰਾਂਗੇ : ਮੀਤ ਹੇਅਰ ਜੱਦੀ ਪਿੰਡ ਦੇ ਵੋਟਰਾਂ ਨੇ ਜੀਤ ਮਹਿੰਦਰ ਸਿੱਧੂ ਨੂੰ ਹੱਥਾਂ 'ਤੇ ਚੁੱਕਿਆ, ਲੱਡੂਆਂ ਨਾਲ ਵੀ ਤੋਲਿਆ ਮੁੱਖ ਮੰਤਰੀ ਭਗਵੰਤ ਮਾਨ ਨੇ ਹੁਸ਼ਿਆਰਪੁਰ ਤੋਂ 'ਆਪ' ਉਮੀਦਵਾਰ ਡਾ. ਰਾਜਕੁਮਾਰ ਚੱਬੇਵਾਲ ਲਈ ਕੀਤਾ ਚੋਣ ਪ੍ਰਚਾਰ ਵਿਸ਼ਵ ਪੱਧਰੀ ਵਿਦਿਅਰ ਅਦਾਰੇ ਹੋਣਗੇ ਸਥਾਪਿਤ : ਗੁਰਜੀਤ ਸਿੰਘ ਔਜਲਾ ਅਕਾਲੀ ਦਲ ਨੂੰ ਇਕ ਹੋਰ ਝਟਕਾ! ਹੁਸ਼ਿਆਰਪੁਰ ਲੋਕ ਸਭਾ ਹਲਕੇ 'ਚ 'ਆਪ' ਨੂੰ ਮਿਲਿਆ ਹੁਲਾਰਾ

 

ਲਵਲੀ ਪ੍ਰੋਫੈਸ਼ਨਲ ਯੂਨਿਵਰਿਸਟੀ 'ਚ ਵਿਸ਼ਵ ਦੀ ਵਿਸ਼ਾਲਤਮ 5 ਦਿਨੀਂ 106ਵੀਂ ਇੰਡੀਅਨ ਸਾਈੰਸ ਕਾਂਗਰੇਸ-2019 ਦਾ ਸਮਾਪਨ ਹੋਇਆ

ਐਲਪੀਯੂ 'ਚ ਆਯੋਜਿਤ ਇਸ ਪ੍ਰੋਗ੍ਰਾਮ 'ਚ ਭਾਰਤ ਦੇ ਪ੍ਰਧਾਨ ਮੰਤਰੀ, 4 ਕੈਬਿਨੇਟ ਮੰਤਰੀਆਂ, 3 ਨੋਬੇਲ ਪੁਰਸਕਾਰ ਵਿਜੇਤਾਵਾਂ, ਪੰਜਾਬ ਦੇ ਗਵਰਨਰ, ਰਾਜ ਮੰਤਰੀ ਅਤੇ ਭਾਰਤ ਅਤੇ ਦੁਨੀਆਂ ਭਰ ਤੋਂ ਵੱਖਰੇ ਖੇਤਰਾਂ ਤੋਂ ਖ਼ਾਸ ਲੋਕਾਂ ਦੀ ਮੌਜੂਦਗੀ ਨਾਲ ਇਸ ਨੂੰ ਸਰਵੋਤਮ ਮੰਨਿਆ ਗਿਆ

Web Admin

Web Admin

5 Dariya News

ਜਲੰਧਰ , 07 Jan 2019

ਸੰਸਾਰ ਦੀ ਵਿਸ਼ਾਲਤਮ 5 ਦਿਨੀਂ 106ਵੀਂ ਇੰਡੀਅਨ ਸਾਈੰਸ ਕਾਂਗਰੇਸ (ਆਈਐਸਸੀ)-2019 ਦਾ ਸਮਾਪਨ ਅੱਜ ਲਵਲੀ ਪ੍ਰੋਫੈਸ਼ਨਲ ਯੂਨਿਵਰਸਿਟੀ (ਪੰਜਾਬ) 'ਚ ਹੋਇਆ। ਐਲਪੀਯੂ 'ਚ ਆਯੋਜਿਤ ਇਸ ਪ੍ਰੋਗ੍ਰਾਮ 'ਚ ਭਾਰਤ ਦੇ ਪ੍ਰਧਾਨ ਮੰਤਰੀ, 4 ਕੈਬਿਨੇਟ ਮੰਤਰੀਆਂ, 3 ਨੋਬੇਲ ਪੁਰਸਕਾਰ ਵਿਜੇਤਾਵਾਂ, ਪੰਜਾਬ ਦੇ ਗਵਰਨਰ, ਰਾਜ ਮੰਤਰੀ ਅਤੇ ਭਾਰਤ ਅਤੇ ਦੁਨੀਆਂ ਭਰ ਤੋਂ ਵੱਖਰੇ ਖੇਤਰਾਂ ਤੋਂ ਖ਼ਾਸ ਲੋਕਾਂ ਦੀ ਮੌਜੂਦਗੀ ਨਾਲ ਇਸ ਨੂੰ ਸਰਵੋਤਮ ਮੰਨਿਆ ਗਿਆ। 5 ਦਿਨਾਂ ਦੇ ਦੌਰਾਨ ਨੋਬੇਲ ਪੁਰਸਕਾਰ ਵਿਜੇਤਾਵਾਂ ਦੇ ਮਹੱਤਵਪੂਰਨ ਲੈਕਚਰ ਆਯੋਜਿਤ ਕੀਤੇ ਗਏ, 20 ਪਲੈਨਰੀ ਸੈਸ਼ਨ ਅਤੇ ਕਈ ਸੈਕਸ਼ਨਲ ਸੈਮੀਨਾਰ ਵੀ ਹੋਏ ਜਿਸ ਵਿੱਚ ਡੀਆਰਡੀਓ, ਇਸਰੋ, ਡੀਐਸਟੀ, ਸੀਐਸਆਈਆਰ, ਯੂਜੀਸੀ ਜਿਹੇ ਸਰਕਾਰ ਦੇ ਮਹੱਤਵਪੂਰਨ ਵਿਭਾਗਾਂ ਅਤੇ ਅਮਰੀਕਾ ਅਤੇ ਇੰਗਲੈਂਡ ਜਿਹੇ ਦੇਸ਼ਾਂ ਦੀਆਂ ਮਹਾਨ ਯੂਨਿਵਰਸਿਟੀਆਂ ਤੋਂ ਉੱਚ ਅਧਿਕਾਰੀਆਂ ਨੇ ਭਾਗ ਲਿਆ ਅਤੇ 30,000 ਤੋਂ ਵੱਧ ਭਾਗ ਲੈਣ ਵਾਲਿਆਂ ਨੂੰ ਨਵੀਨਤਮ ਵਿਗਿਆਨਿਕ ਗਤੀਵਿਧੀਆਂ ਬਾਰੇ ਜਾਣੂ ਕਰਵਾਇਆ। ਸਾਰੇ ਡੈਲੀਗੇਟਸ ਅਤੇ ਮਹਿਮਾਨਾਂ ਨੇ ਇਸ ਇਵੈਂਟ 'ਚ ਸਾਈੰਸ ਅਤੇ ਇਸ ਨਾਲ ਸੰਬੰਧਿਤ ਮਾਮਲਿਆਂ ਦਾ ਆਨੰਦ ਲਿਆ ਜੋ ਕਿ ਹੁਣ ਤੱਕ ਦਾ ਸੱਭ ਤੋਂ ਸਫਲ ਆਯੋਜਨ ਸਮਝਿਆ ਜਾ ਰਿਹਾ ਹੈ। ਅਸਲ 'ਚ ਇਸ ਸਾਰੇ ਇਵੈਂਟ ਨੇ ਸਾਈੰਟਿਫਿਕ ਰਿਸਰਚ ਨੂੰ ਪ੍ਰੋਤਸਾਹਿਤ ਕਰਨ 'ਚ ਮੁੱਖ ਭੂਮਿਕਾ ਨਿਭਾਈ ਹੈ। ਜਿਸ ਨਾਲ ਦੇਸ਼ ਅਤੇ ਵਿਦੇਸ਼ 'ਚ ਸਾਈੰਸ ਦੇ ਪ੍ਰਤੀ ਲਗਾਅ ਹੋਰ ਵਧਿਆ ਹੈ। ਸਮਾਪਨ ਸਮਾਰੋਹ ਦੇ ਦੌਰਾਨ ਯੰਗ ਸਾਈੰਟਿਸਟ, ਬੈਸਟ ਪੋਸਟਰਸ ਅਤੇ ਪ੍ਰਾਈਡ ਆੱਫ ਇੰਡੀਆ ਸਾਈਂਸ ਪ੍ਰਦਰਸ਼ਨੀ ਲਈ 37 ਪੁਰਸਕਾਰ ਵੀ ਵੰਡੇ ਗਏ।ਐਲਪੀਯੂ ਦੇ ਚਾਂਸਲਰ ਸ਼੍ਰੀ ਅਸ਼ੋਕ ਮਿੱਤਲ ਨੇ ਸਾਈੰਸ ਕਾਂਗਰੇਸ ਦੇ ਸਫਲ ਆਯੋਜਨ 'ਤੇ ਆਪਣੀ ਖੁਸ਼ੀ ਪ੍ਰਗਟ ਕੀਤੀ । ਆਈਐਸਸੀ ਦੇ ਕੌਂਸਿਲ ਮੈਂਬਰਾਂ, ਵਿਸ਼ੇਸ਼ ਤੌਰ 'ਤੇ ਜਨਰਲ ਪ੍ਰੈਜ਼ੀਡੈਂਟ ਡਾੱ ਮਨੋਜ ਕੁਮਾਰ ਚੱਕਰਬਰਤੀ ਅਤੇ ਪ੍ਰੋ ਅਸ਼ੋਕ ਸਕਸੇਨਾ ਪ੍ਰਤੀ ਧੰਨਵਾਦ ਪ੍ਰਗਟ ਕੀਤਾ ਕਿ ਉਨ੍ਹਾਂ ਨੇ ਐਲਪੀਯ 'ਚ ਇੰਡੀਆਨ ਸਾਇੰਸ ਕਾਂਗਰੇਸ ਦੇ ਸੰਚਾਲਨ ਪ੍ਰਤੀ ਬਹੁਤ ਵਿਸ਼ਵਾਸ ਰੱਖਿਆ ਅਤੇ ਐਲਪੀਯੂ ਨੂੰ ਇੱਕ ਵਧੀਆ ਮੌਕਾ ਪ੍ਰਦਾਨ ਕੀਤਾ। 

ਚਾਂਸਲਰ ਮਿੱਤਲ ਨੇ ਐਲਪੀਯੂ ਦੀਆਂ ਸਾਰੀਆਂ ਟੀਮਾਂ ਨੂੰ ਵਧਾਈ ਦਿੱਤੀ ਕਿ ਸਾਰਿਆਂ ਨੇ ਵਧੀਆ ਢੰਗ ਨਾਲ ਆਪਣੀਆਂ ਜਿੰਮੇਵਾਰੀਆਂ ਨੂੰ ਨਿਭਾਇਆ ਹੈ। ਇਸ ਤੋਂ ਪਹਿਲਾਂ ਪ੍ਰੋ ਚਾਂਸਲਰ ਰਸ਼ਮੀ ਮਿੱਤਲ ਨੇ ਸੂਚਿਤ ਕੀਤਾ ਕਿ ਇਸ ਮੈਗਾ ਇਵੈਂਟ ਨੂੰ ਮਹਾਨ ਰੂਪ ਨਾਲ ਸਫਲ ਘੋਸ਼ਿਤ ਕੀਤਾ ਗਿਆ ਹੈ ਜਿਸਨੇ ਐਲਪੀਯੂ ਦੇ ਸਾਰੇ ਮੈਂਬਰਾਂ ਅਤੇ ਵਿਦਿਆਰਥੀਆਂ ਨੂੰ ਮਹਾਨ ਐਕਸਪੋਜ਼ਰ ਪ੍ਰਦਾਨ ਕੀਤਾ ਹੈ।ਸਮਾਪਨ ਸਮਾਰੋਹ 'ਚ ਆਪਣੇ ਵਿਚਾਰ ਪ੍ਰਗਟ ਕਰਦਿਆਂ ਜਨਰਲ ਪ੍ਰੈਜ਼ੀਡੈਂਟ ਡਾੱ ਮਨੋਜ ਕੁਮਾਰ ਚੱਕਰਬਰਤੀ ਨੇ ਜਿਕਰ ਕੀਤਾ ਕਿ ਸਾਈੰਸ ਕਾਂਗਰੇਸ ਦੇ ਇਸ ਸੈਸ਼ਨ 'ਚ ਐਲਪੀਯੂ ਨੇ ਸਾਰਿਆਂ ਨੂੰ ਇੱਕ ਮਹਾਨ ਮੰਚ ਪ੍ਰਦਾਨ ਕੀਤਾ ਜਿੱਥੇ ਦੁਨੀਆਂ ਭਰ ਤੋਂ ਇਕੱਠੇ ਹੋਏ ਵਿਗਿਆਨਿਕਾਂ ਦੇ ਵਿੱਚਕਾਰ ਮਹਾਨ ਵਿਚਾਰਾਂ ਅਤੇ ਨਵੀਨਤਾਵਾਂ ਦਾ ਹੁਣ ਤੱਕ ਦਾ ਸਰਵੋਤਮ ਆਦਾਨ-ਪ੍ਰਦਾਨ ਹੋਇਆ। ਸਾਰਿਆਂ ਨੂੰ ਪ੍ਰੇਰਿਤ ਕਰਦਿਆਂ ਉਨ੍ਹਾਂ ਕਿਹਾ-'ਨਵੇਂ ਵਿਚਾਰਾਂ ਨੂੰ ਲੈ ਕੇ ਇਕੱਠੇ ਮਿਲ ਕੇ ਅੱਗੇ ਵੱਧਣ ਦੀ ਭਾਵਨਾ ਨੂੰ ਕਾਇਮ ਰੱਖੋ ਜਿਸ ਨਾਲ ਸਾਡਾ ਰਾਸ਼ਟਰ ਦਿਨ ਦੁਗਨੀ ਰਾਤ ਚੌਗੁਣੀ ਤਰੱਕੀ ਕਰੇ।' ਐਲਪੀਯੂ ਦੁਆਰਾ ਮੋਬਾਈਲ ਐਪ, ਜਿਸ ਨਾਲ ਕਿ ਆਯੋਜਨ 'ਚ ਭਾਗ ਲੈਣ ਵਾਲੇ ਸਾਰੇ ਲੋਕਾਂ ਨੂੰ ਬਹੁਤ ਲਾਭ ਮਿਲਿਆ, ਟਾਈਮ ਕੈਪਸੂਲ, ਮੈਗਨਾ ਰੋਬੋਟ, ਡਰਾਈਵਰ ਲੈੱਸ ਸੋਲਰ ਪਾੱਵਰ ਬੱਸ ਆਦਿ ਦੇ ਲਾਂਚ ਕੀਤੇ ਜਾਣ ਲਈ ਐਲਪੀਯੂ ਦਾ ਧੰਨਵਾਦ ਕਰਦਿਆਂ ਉਨ੍ਹਾਂ ਸਾਂਝਾ ਕੀਤਾ-'ਇਹ ਮੇਰੇ ਲਈ ਬਹੁਤ ਮਾਣ ਦੀ ਗੱਲ ਹੈ ਕਿ 106ਵੀਂ ਸਾਈੰਸ ਕਾਂਗਰੇਸ ਦਾ ਆਯੋਜਨ ਸੁੰਦਰਤਾ ਨਾਲ ਭਰਪੂਰ ਐਲਪੀਯੂ ਕੈਂਪਸ 'ਚ ਹੋਇਆ ਜਿੱਥੇ ਸਾਰੀਆਂ ਬੁਨਿਯਾਦੀ ਸਹੂਲਤਾਂ ਮੌਜੂਦ ਹਨ। ਮੈਂ ਵਿਸ਼ਵਾਸ ਕਰਦਾ ਹਾਂ ਕਿ  ਇਸ ਆਯੋਜਨ ਲਈ ਐਲਪੀਯੂ ਨੇ ਨਵੇਂ ਬੈਂਚ ਮਾਰਕ ਸਥਾਪਿਤ ਕੀਤੇ ਹਨ ਜੋ ਹੋਰ ਆਯੋਜਕਾਂ ਲਈ ਇੱਕ ਚੁਣੌਤੀ ਹੋਣਗੇ। ਉਨ੍ਹਾਂ ਪੰਜਾਬ ਦੇ ਲੋਕਾਂ 'ਚ ਵਿਗਿਆਨਿਕ ਭਾਵਨਾ ਨੂੰ ਵੇਖ ਕੇ ਖੁਸ਼ੀ ਪ੍ਰਗਟ ਕੀਤੀ ਜਿਨ੍ਹਾਂ ਨੇ ਸਾਈੰਸ ਕਾਂਗਰੇਸ ਦੇ ਹਰੇਕ ਆਯੋਜਨ 'ਚ ਵੱਧ-ਚੜ੍ਹ ਕੇ ਭਾਗ ਲਿਆ।

 

Tags: Lovely Professional University

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD