Friday, 17 May 2024

 

 

ਖ਼ਾਸ ਖਬਰਾਂ ਚੋਣ ਸਬੰਧੀ ਕਿਸੇ ਤਰ੍ਹਾਂ ਦੀ ਜਾਣਕਾਰੀ ਦੇ ਲਈ ਮੋਬਾਇਲ ਨੰਬਰ ‘ਤੇ ਕੀਤਾ ਜਾ ਸਕਦਾ ਹੈ ਸੰਪਰਕ: ਜਨਰਲ ਅਬਜ਼ਰਵਰ ਡਾ. ਹੀਰਾ ਲਾਲ ਪਟਿਆਲਾ ਅਤੇ ਆਨੰਦਪੁਰ ਸਾਹਿਬ ਦੇ ਜਨਰਲ ਅਬਜ਼ਰਵਰਾਂ ਦੀ ਮੌਜੂਦਗੀ ਵਿੱਚ ਪੋਲਿੰਗ ਸਟਾਫ ਦੀ ਦੂਜੀ ਰੈਂਡਮਾਈਜੇਸ਼ਨ ਨੈਸ਼ਨਲ ਡੇਂਗੂ ਦਿਵਸ ਮੌਕੇ ਜਾਗਰੂਕਤਾ ਰੈਲੀ ਕੱਢੀ ਗਈ ਪੁਲਿਸ ਅਬਜਰਵਰ ਵੱਲੋਂ ਫਾਜਿ਼ਲਕਾ ਦਾ ਦੌਰਾ, ਲੋਕ ਸਭਾ ਚੋਣਾਂ ਮੱਦੇਨਜਰ ਸੁਰੱਖਿਆ ਤਿਆਰੀਆਂ ਦਾ ਲਿਆ ਜਾਇਜ਼ਾ ਲੋਕ ਸਭਾ ਚੋਣਾਂ: ਚੋਣ ਅਬਜ਼ਰਵਰਾਂ ਵੱਲੋਂ ਲੋਕ ਸਭਾ ਹਲਕਾ ਫ਼ਤਹਿਗੜ੍ਹ ਸਾਹਿਬ ਦੇ ਅਧਿਕਾਰੀਆਂ ਨਾਲ ਮੀਟਿੰਗ ਜਨਰਲ ਅਬਜ਼ਰਵਰ, ਪੁਲਿਸ ਅਬਜ਼ਰਵਰ ਅਤੇ ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਵੈੱਬਸਾਈਟ ਲਾਂਚ ਲੋਕ ਸਭਾ ਚੋਣਾਂ ਦੇ ਸਮੁੱਚੇ ਅਮਲ ਨੂੰ ਸ਼ਾਂਤੀਪੂਰਵਕ ਤੇ ਸੁਰੱਖਿਅਤ ਮਾਹੌਲ ਵਿੱਚ ਨੇਪਰੇ ਚੜਾਇਆ ਜਾਵੇਗਾ : ਜਤਿੰਦਰ ਜੋਰਵਾਲ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਟੇਕਿਆ ਮੱਥਾ, ਸਰਬੱਤ ਦੇ ਭਲੇ ਲਈ ਕੀਤੀ ਅਰਦਾਸ ਵਿਰੋਧੀ ਧਿਰ ਦੇ ਨੇਤਾ ਬਾਜਵਾ ਨੇ 'ਆਪ' ਦੇ ਸ਼ਾਸਨ 'ਤੇ ਕੀਤਾ ਹਮਲਾ, ਲੋਕ ਸਭਾ ਚੋਣਾਂ ਲਈ ਕਾਂਗਰਸ ਦੀਆਂ ਮੁੱਖ ਗਰੰਟੀਆਂ ਦਾ ਕੀਤਾ ਐਲਾਨ ਤੁਹਾਡੀ ਵੋਟ ਇਸ ਵਾਰ ਦੇਸ਼ ਅਤੇ ਸੰਵਿਧਾਨ ਨੂੰ ਬਚਾਉਣ ਦੇ ਨਾਂ ਉੱਤੇ : ਅਰਵਿੰਦ ਕੇਜਰੀਵਾਲ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਸ਼੍ਰੀ ਦੁਰਗਿਆਣਾ ਮੰਦਰ ਵਿਖੇ ਟੇਕਿਆ ਮੱਥਾ ਸੁਖਬੀਰ ਸਿੰਘ ਬਾਦਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਹਰਸਿਮਰਤ ਕੌਰ ਬਾਦਲ ਦੀ ਹਮਾਇਤ ਕਰਨ ਤਾਂ ਜੋ ਬਠਿੰਡਾ ਵਿਚ ਵਿਕਾਸ ਕਾਰਜ ਮੁੜ ਤੋਂ ਸ਼ੁਰੂ ਕੀਤੇ ਜਾ ਸਕਣ ਜਦੋਂ ਕਾਂਗਰਸੀ ਤੇ ਆਪ ਵਾਲੇ ਤੁਹਾਡੇ ਤੋਂ ਵੋਟਾਂ ਮੰਗਣ ਆਉਣ ਤੋਂ ਉਹਨਾਂ ਤੋਂ ’ਹਿਸਾਬ’ ਮੰਗੋ : ਹਰਸਿਮਰਤ ਕੌਰ ਬਾਦਲ ਸਾਡੇ 2 ਸਾਲ ਦੇ ਕੀਤੇ ਕੰਮ ਪਿਛਲੀਆਂ ਸਰਕਾਰਾਂ ਦੇ 70 ਸਾਲਾਂ ਨਾਲੋਂ ਵੀ ਵੱਧ : ਮੀਤ ਹੇਅਰ ਪੰਜਾਬ 'ਚ ਜਵਾਨ ਅਤੇ ਕਿਸਾਨ ਦੋਵੇਂ ਨਾਰਾਜ਼ : ਵਿਜੇ ਇੰਦਰ ਸਿੰਗਲਾ ਦੀਪਾ ਸਿੰਗਲਾ ਵੱਲੋਂ ਲੋਕ ਸਭਾ ਚੋਣ ਦਫ਼ਤਰ ਹੱਲਕਾ ਖਰੜ ਦਾ ਕੀਤਾ ਗਿਆ ਉਦਘਾਟਣ ਕਾਂਗਰਸੀ ਲੋਕ ਸਭਾ ਉਮੀਦਵਾਰ ਰਾਜਾ ਵੜਿੰਗ ਨੇ ਲੁਧਿਆਣਾ ਦੇ ਵੋਟਰਾਂ ਨੂੰ ਲੋਕਤੰਤਰ ਬਚਾਉਣ ਦੀ ਕੀਤੀ ਅਪੀਲ 'ਆਪ' ਅਤੇ ਅਕਾਲੀਆਂ ਨੂੰ ਵੋਟ ਪਾਉਣ ਦਾ ਮਤਲਬ ਹੈ, ਭਾਜਪਾ ਨੂੰ ਵੋਟ ਦੇਣਾ : ਅਮਰਿੰਦਰ ਸਿੰਘ ਰਾਜਾ ਵੜਿੰਗ ਐਲਪੀਯੂ ਦੇ ਵਿਦਿਆਰਥੀਆਂ ਨੇ ਸਿੱਖਿਆ ਮੰਤਰਾਲੇ ਦੇ ਰਾਸ਼ਟਰੀ ਰੋਬੋਟਿਕਸ ਅਤੇ ਡਰੋਨ ਮੁਕਾਬਲੇ ਵਿੱਚ 5 ਲੱਖ ਰੁਪਏ ਦੀ ਗ੍ਰਾਂਟ ਜਿੱਤੀ ਪੰਜਾਬ ਕਾਂਗਰਸ ਪ੍ਰਚਾਰ ਕਮੇਟੀ ਨੇ ਰਾਣਾ ਕੰਵਰਪਾਲ ਸਿੰਘ ਦੀ ਅਗਵਾਈ ਹੇਠ ਪ੍ਰੈਸ ਕਾਨਫਰੰਸ ਕੀਤੀ ਜੋਧਾ ਸਿੰਘ ਮਾਨ ਨੇ ਰਾਜਿੰਦਰ ਸਿੰਘ ਨੰਬਰਦਾਰ ਨੂੰ ਕੀਤਾ ਸਨਮਾਨਿਤ

 

''ਭਾਰਤ ਵਰਗੇ ਮਹਾਨਦੇਸ਼ ਨੂੰ ਸਾਰੀਆਂ ਨਵੀਨਤਾਵਾਂ ਦਾ ਉਤਪਾਦਕ ਹੋਣਾ ਚਾਹੀਦਾ ਹੈ''-ਐਚ ਆਰ ਡੀ ਮਿਨਿਸਟਰ ਜਾਵੜੇਕਰ ਨੇ ਐਲਪੀਯੂ 'ਚ ਕਿਹਾ

''ਭਾਰਤ 'ਬਰੇਨ-ਗੇਨ' ਲਈ ਪ੍ਰਭਾਵਸ਼ਾਲੀ ਕੰਮ ਕਰ ਰਿਹਾ ਹੈ''- ਐਚ ਆਰ ਡੀ ਮਿਨਿਸਟਰ ਪ੍ਰਕਾਸ਼ ਜਾਵੜੇਕਰ ਨੇ ਐਲਪੀਯੂ 'ਚ ਸੂਚਿਤ ਕੀਤਾ

Web Admin

Web Admin

5 Dariya News

ਜਲੰਧਰ , 06 Jan 2019

ਭਾਰਤ ਸਰਕਾਰ ਦੇ ਕੇਂਦਰੀ ਮਾਨਵ ਸੰਸਾਧਨ ਤੇ ਵਿਕਾਸ ਮੰਤਰੀ ਸ਼੍ਰੀ ਪ੍ਰਕਾਸ਼ ਜਾਵੜੇਕਰ ਅੱਜ ਲਵਲੀ ਪ੍ਰੋਫੈਸ਼ਨਲ ਯੂਨਿਵਰਸਿਟੀ 'ਚ ਚੱਲ ਰਹੀ ਪੰਜ ਦਿਨੀਂ 106ਵੀਂ ਇੰਡੀਅਨ ਸਾਈੰਸ ਕਾਂਗਰੇਸ ਦੌਰਾਨ ਆਯੋਜਿਤ ਦੋ ਦਿਨੀਂ ਵੂਮੈਨ ਸਾਈੰਸ ਕਾਂਗਰੇਸ ਦੇ ਸਮਾਪਨ ਸਮਾਰੋਹ 'ਚ ਮੁੱਖ ਮਹਿਮਾਨ ਦੇ ਤੌਰ 'ਤੇ ਪੁੱਜੇ। ਮੰਤਰੀ ਜੀ ਨੇ ਆਈਐਸਸੀ ਦੀ 8ਵੀਂ ਵੂਮੈਨ ਸਾਈੰਸ ਕਾਂਗਰੇਸ 'ਚ ਭਾਗ ਲੈਣ ਵਾਲੀਆਂ ਸਾਰੀਆਂ ਮਹਿਲਾਵਾਂ ਪ੍ਰਤਿਨਿਧੀਆਂ, ਭਾਗੀਦਾਰਾ ਤੇ ਸਟੁਡੈਂਟਸ ਨੂੰ ਪ੍ਰੇਰਿਤ ਕਰਦਿਆਂ ਸਾਰਿਆਂ ਨੂੰ ਅਗਲੀ ਆਈ ਐਸ ਸੀ ਮੀਟ 'ਚ ਜਿਆਦਾ ਤੋਂ ਜਿਆਦਾ ਸਕਾਰਾਤਮਕ ਅਤੇ ਜਿਕਰਯੋਗ ਉਪਲੱਬਧੀਆਂ ਨਾਲ ਇਕੱਠੇ ਹੋਣ ਲਈ ਕਿਹਾ। ਮਹਿਲਾਵਾਂ ਨੂੰ ਸਿਥਰਤਾ, ਕਰੂਣਾ, ਸਾਹਸ ਅਤੇ ਮਜ਼ਬੂਤ ਵਿਸ਼ਵਾਸ ਦਾ ਪ੍ਰਤੀਕ ਦੱਸਦਿਆਂ ਮੰਤਰੀ ਜੀ ਨੇ ਉਨ੍ਹਾਂ ਨੂੰ ਸਾਈੰਸ ਅਤੇ ਟੈਕਨੋਲਾੱਜੀ ਦੇ ਖੇਤਰਾਂ 'ਚ ਹਮੇਸ਼ਾਂ ਅੱਗੇ ਰਹਿਣ ਲਈ ਪ੍ਰੋਤਸਾਹਿਤ ਕੀਤਾ। ਦੋ ਵਾਰ ਦੀ ਨੋਬੇਲ ਪੁਰਸਕਾਰ ਵਿਜੇਤਾ ਮੈਰੀ ਕਯੂਰੀ ਦਾ ਉਦਾਹਰਣ ਲੈਂਦਿਆ ਜਿਨ੍ਹਾਂ ਨੇ ਫਿਜਿਕਸ ਅਤੇ ਕੈਮਿਸਟਰੀ ਵਰਗੇ ਦੋ ਵੱਖਰੇ ਖੇਤਰਾਂ 'ਚ ਰੇਡਿਯਮ ਅਤੇ ਪੋਲੋਨਿਯਮ ਦੀ ਖੋਜ ਲਈ ਪੁਰਸਕਾਰ ਪ੍ਰਾਪਤ ਕੀਤਾ ਸੀ, ਮੰਤਰੀ ਜੀ ਨੇ ਸਾਰੀਆਂ ਮਹਿਲਾ ਵਿਗਿਆਨਿਕਾਂ ਨੂੰ ਪ੍ਰੇਰਿਤ ਕੀਤਾ ਕਿ ਉਹ ਕਿਸੇ ਵੀ ਸੰਖਿਆ ਤੋਂ ਘੱਟ ਨਹੀਂ ਹਨ।ਕੋਰਿਆ, ਤਾਈਵਾਨ, ਸਿੰਗਾਪੁਰ ਅਤੇ ਚੀਨ ਦਾ ਉਦਾਹਰਨ ਲੈਂਦਿਆਂ, ਜੋ ਕੁੱਝ ਦਹਾਕੇ ਪਹਿਲਾਂ ਰਿਸਰਚ ਦੇ  ਖੇਤਰ 'ਚ ਅਣਜਾਨਸਨ, ਮੰਤਰੀ ਜਾਵੜੇਕਰ ਨੇ ਜੋਰ ਦੇ ਕੇ ਕਿਹਾ ਕਿ ਜੋ ਕੋਈ ਵੀ ਦੇਸ਼ ਸਾਈੰਸ ਅਤੇ ਟੈਕਨੋਲਾੱਜੀ 'ਚ ਤਰੱਕੀ ਕਰਦਾ ਹੈ ਉਹੀ ਹੋਰ ਦੇਸ਼ਾਂ ਤੋਂ ਮਹਾਨ ਹੁੰਦਾ ਹੈ। ਇੱਥੇ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਦਿੱਤੇ ਗਏ ਨਾਅਰੇ 'ਜੈ ਅਨੁਸੰਧਾਨ' ਨੂੰ ਦੁਹਰਾਉਂਦਿਆਂ ਕਿਹਾ ਕਿ ਰਿਸਰਚ ਕੰਮਾਂ ਤੋਂ ਬਿਨਾਂ ਕਿਸੇ ਵੀ ਰਾਸ਼ਟਰ ਦੀ ਤਰੱਕੀ ਅਧੂਰੀ ਹੀ ਰਹਿੰਦੀ ਹੈ। ਸਮੁੰਦਰ ਮੰਥਨ ਦੀ ਤਰ੍ਹਾਂ ਲਗਾਤਾਰ ਰਿਸਰਚ ਕੰਮਾਂ 'ਚ ਬੇਸ਼ਕ ਸਮਾਂ ਅਤੇ ਕਰੜੀਆਂ ਕੋਸ਼ਿਸ਼ਾਂ ਲਗਾਉਣੀਆਂ ਪੈਂਦੀਆਂ ਹਨ ਪਰੰਤ ੂਇਸਦੇ ਫਲ ਹਮੇਸ਼ਾਂ ਮਿੱਠੇ ਹੁੰਦੇ ਹਨ। ਇੱਥੇ ਉਨ੍ਹਾਂ ਨੇ ਭਾਰਤ ਸਰਕਾਰ ਦੀ ਫੰਡਿੰਗ ਪ੍ਰਤੀ ਵੱਖਰੀਆਂ ਯੋਜਨਾਵਾਂ ਦੇ ਬਾਰੇ ਵੀ ਗੱਲ ਕੀਤੀ ਜੋ ਦੇਸ਼ 'ਚ ਰਿਸਰਚ ਉਨਮੁੱਖ ਬੈਸਟ ਮਾਈੰਡਸ ਨੂੰ ਆਕਰਸ਼ਿਤ ਕਰਨ ਲਈ ਬਣਾਈਆਂ ਗਈਆਂ ਹਨ। ਉਨ੍ਹਾਂ ਨੇ ਭਾਰਤ ਦੀ ਖੁਸ਼ਹਾਲੀ ਲਈ ਅਕਾਦਮਿਕ, ਉਦਯੋਗ ਅਤੇ ਅਨੁਸੰਧਾਨ ਖੇਤਰਾਂ ਦੇ ਏਕੀਕ੍ਰਿਤ ਕੰਮਾਂ 'ਤੇ ਵੀ ਮਹੱਤਵ ਦਿੱਤਾ। ਉਨ੍ਹਾਂ ਨੇ ਦੁਨੀਆਂ ਭਰ ਦੀਆਂ ਮਹਾਨ ਯੂਨਿਵਰਸਿਟੀਆਂ ਦੇ ਵਿੱਚਕਾਰ ਜੁਆਈੰਟ ਰਿਸਰਚ ਪ੍ਰੋਗ੍ਰਾਮਾਂ ਅਤੇ ਸਾਈੰਟਿਫਿਕ ਸਹਿਯੋਗ ਬਾਰੇ ਵੀ ਗੱਲ ਕੀਤੀ ਜਿੱਥੇ ਭਾਰਤੀ ਯੂਨਿਵਰਸਿਟੀਆਂ ਨੂੰ  ਵੀ ਇਨ੍ਹਾਂ ਕੋਸ਼ਿਸ਼ਾਂ ਦਾ ਮਹਾਨ ਹਿੱਸਾ ਹੋਣਾ ਚਾਹੀਦਾ ਹੈ।

ਮਿਨਿਸਟਰ ਜਾਵੜੇਕਰ ਨੇ ਸਰਕਾਰ ਦੀ ਹਾਇਰ ਐਜੁਕੇਸ਼ਨ ਫਾਈਨੈਂਸਿੰਗ ਏਜੰਸੀ (ਐਚਈਐਫਏ) ਪ੍ਰੋਗ੍ਰਾਮ ਬਾਰੇ ਵੀ ਗੱਲ ਕੀਤੀ ਜੋ ਦੇਸ਼ ਦੇ ਪ੍ਰਮੁੱਖ ਸਿੱਖਿਅਕ ਸੰਸਥਾਨਾਂ 'ਚ ਸਿੱਖਿਅਕ ਇੰਫਰਾਸਟ੍ਰਕੱਚਰ ਅਤੇ ਰਿਸਰਚ ਤੇ ਡਿਵੈਲਪਮੈਂਟ ਲਈ ਵਿੱਤੀ ਸਹਾਇਤਾ ਪ੍ਰਦਾਨ ਕਰਦਾ ਹੈ। ਉਨ੍ਹਾਂ ਨੇ ਸਾਰਿਆਂ ਨੂੰ ਸੂਚਿਤ ਕੀਤਾ ਕਿ ਭਾਰਤ ਸਰਕਾਰ ਸਕਾਰਾਤਮਕ ਯੋਜਨਾਵਾਂ ਦੇ ਜ਼ਰੀਏ 'ਬਰੇਨ-ਡਰੇਨ' ਨਾਲ ਹਾਰਨ ਦੀ ਜਗ੍ਹਾ 'ਤੇ ਹੁਣ ਨਿਯਮਿਤ ਰੂਪ ਨਾਲ 'ਬਰੇਨ-ਗੇਨ' ਪ੍ਰਾਪਤ ਕਰ ਰਿਹਾ ਹੈ। ਨਵੀਨਤਾਵਾਂ ਅਤੇ ਸਮਾਰਟ ਇੰਡੀਆ ਬਾਰੇ ਗੱਲ ਕਰਦਿਆਂ ਉਨ੍ਹਾਂ ਨੇ ਸਾਰੀਆਂ ਸੰਸਥਾਨਾਂ ਨੂੰ ਕਿਹਾ ਕਿ ਉਹ ਆਪਣੇ-ਆਪਣੇ ਕੈਂਪਸ 'ਚ ਇਨੋਵੇਸ਼ਨ ਕੌਂਸਿਲ ਅਤੇ ਕਲੱਬ ਖੋਲਣ ਜਿੱਥੇ ਵਿਦਿਆਰਥੀ ਸਿੱਖਣ, ਰਿਸਰਚ ਕਰਨ ਅਤੇ ਵਿਕਸਿਤ ਹੋ ਕੇ ਅੱਗੇ ਆਉਣ। ਆਪਣੇ ਸੰਬੋਧਨ ਦੀ ਸਮਾਪਤੀ ਕਰਦਿਆਂ ਉਨ੍ਹਾਂ ਕਿਹਾ ਕਿ ਵਿਸ਼ਵ 'ਚ ਸਾਈੰਸ, ਟੈਕਨੋਲਾੱਜੀ ਅਤੇ ਕਮਿਉਨਿਕੇਸ਼ਨ ਅਧਾਰਿਤ ਸਾਰੇ ਨਵੀਨ ਉਤਪਾਦਾਂ ਦੇ ਨਿਰਮਾਤਾ ਭਾਰਤੀ ਵਿਗਿਆਨਿਕ ਅਤੇ ਇੰਜੀਨਿਅਰ ਹਨ ਪਰੰਤੂ ਮਾਲਿਕ ਨਹੀਂ ਹਨ। ਉਨ੍ਹਾਂ ਨੇ ਸਾਰਿਆਂ ਨੂੰ ਗੁਜ਼ਾਰਿਸ਼ ਕੀਤੀ ਕਿ ਸਿਰਫ ਨਿਰਮਾਤਾ ਬਣਨ ਦੀ ਬਜਾਏ ਸਾਰੇ ਭਾਰਤੀਆਂ ਨੂੰ ਨਵੀਨਤਾਵਾਂ ਦਾ ਉਤਪਾਦਕ ਅਤੇ ਮਾਲਿਕ ਬਣਨਾ ਚਾਹੀਦਾ ਹੈ, ਤੱਦ ਹੀ ਭਾਰਤ ਦੇਸ਼ ਜਿਕਰਯੋਗ ਤਰੱਕੀ ਕਰ ਸਕਦਾ ਹੈ।ਇਸ ਮੌਕੇ 'ਤੇ ਮੰਤਰੀ ਜੀ ਨੇ ਐਲਪੀਯੂ ਦੇ ਇੰਜੀਨਿਅਰਿੰਗ ਦੇ ਵਿਦਿਆਰਥੀਆਂ ਵੱਲੋਂ ਬਣਾਈ ਗਈ ਡਰਾਈਵਰ ਲੈੱਸ ਮਲਟੀ ਸੀਟਰ ਸੋਲਰ ਬੱਸ ਨੂੰ ਲਾਂਚ ਕੀਤਾ ਅਤੇ ਇਸਦੀ ਸਵਾਰੀ ਵੀ ਕੀਤੀ। ਇਸ ਰਚਨਾ ਦੇ ਬਾਰੇ ਮੰਤਰੀ ਜੀ ਨੇ ਐਲਪੀਯੂ ਦੇ ਵਿਦਿਆਰਥੀਆਂ ਅਤੇ ਯੂਨਿਵਰਸਿਟੀ ਦੀ ਪ੍ਰਸ਼ੰਸਾ ਵੀ ਕੀਤੀ ਅਤੇ ਯੂਨਿਵਰਸਿਟੀ ਨੂੰ ਸਟੱਡੀ ਪ੍ਰਤੀ ਵਧੀਆ ਵਾਤਾਵਰਣ ਲਈ ਲਵਲੀ ਪ੍ਰੋਫੈਸ਼ਨਲ ਯੂਨਿਵਰਸਿਟੀ ਨੂੰ ਅਸਲਰੂਪ 'ਚ 'ਲਵਲੀ' ਕਹਿ ਕੇ ਸੰਬੋਧਿਤ ਵੀ ਕੀਤਾ। ਸੂਚਨਾਦੇਣ ਯੋਗ ਹੈ ਕਿ ਕੱਲ ਅਰਥਾਤ 7 ਜਨਵਰੀ, 2019 ਨੂੰ ਇੰਡੀਅਨ ਸਾਈੰਸ ਕਾਂਗਰੇਸ 2019 ਦਾ ਸਮਾਪਨ ਦਿਨ ਹੈ।ਇਸ ਮੌਕੇ 'ਤੇ ਮੁੱਖ ਮੰਚ'ਤੇ ਆਈਐਸਸੀ ਦੇ ਜਨਰਲ ਪ੍ਰੈਜ਼ੀਡੈਂਟ ਡਾੱ ਮਨੋਜ ਕੁਮਾਰ ਚੱਕਰਬਰਤੀ, ਜਨਰਲ ਸੈਕ੍ਰੇਟਰੀ (ਸਾਈੰਟਿਫਿਕ ਐਕਟੀਵਿਟੀਜ਼) ਪ੍ਰੋ ਪੀਪੀਮਾਥੁਰ, ਐਲਪੀਯੂ ਦੇ ਚਾਂਸਲਰ ਸ਼੍ਰੀ ਅਸ਼ੋਕ ਮਿੱਤਲ, ਜਨਰਲ ਸੈਕ੍ਰੇਟਰੀ (ਮੈਂਬਰਸ਼ਿਪਅਫੇਯਰਜ਼) ਪ੍ਰੋ ਗੰਗਾਧਰ ਅਤੇ ਡਿਪਾਰਟਮੈਂਟ ਆੱਫ ਸਾਈੰਸ ਐਂਡ ਟੈਕਨੋਲਾੱਜੀ ਦੇ ਕਿਰਣ ਡਿਵੀਜ਼ਨ ਦੀ ਡਾੱ ਨਮਿਤਾ ਗੁਪਤਾ ਵੀ ਮੌਜੂਦ ਸਨ। ਚਾਂਸਲਰ ਸ਼੍ਰੀ ਅਸ਼ੋਕ ਮਿੱਤਲ ਨੇ ਐਚਆਰਡੀ ਮਿਨਿਸਟਰ ਦਾ ਸਵਾਗਤ ਕਰਦਿਆਂ ਖੁਸ਼ੀ ਪ੍ਰਗਟ ਕੀਤੀ ਕਿ ਮੰਤਰੀ ਜੀ ਆਪਣੇ ਕਾਰਜ਼ਕਾਲ 'ਚ ਦੂਜੀ ਵਾਰ ਐਲਪੀਯੂ ਕੈਂਪਸ 'ਚ ਆਏ ਹਨ। ਸ਼੍ਰੀ ਮਿੱਤਲ ਨੇ ਮੰਤਰੀ ਜਾਵੜੇਕਰ ਦੇ ਬੇਹਤਰੀਨ ਕਾਰਜ ਸ਼ੈਲੀ ਦੀ ਪ੍ਰਸ਼ੰਸਾ ਕੀਤੀ।ਇਸ ਪ੍ਰੋਗ੍ਰਾਮ ਦੇ ਨਾਲ-ਨਾਲ ਵੱਖਰੇ ਪਲੈਨਰੀ ਸੈਸ਼ਨ ਵੀ ਆਯੋਜਿਤ ਕੀਤੇ ਗਏ ਜਿੱਥੇ ਰਿਸਰਚ ਉਨਮੁੱਖ ਬਰੈਸਟ-ਕੈਂਸਰ, ਕੀਮੋ ਥੈਰੇਪੀ, ਇਕੋਲਾੱਜਿਕਲ ਸਾਈੰਸਿਜ਼ ਵਰਗੇ ਮਹੱਤਵਪੂਰਨ ਵਿਸ਼ਿਆਂ 'ਤੇ ਸਬਜੈਕਟ ਐਕਸਪਰਟਾਂ ਦੁਆਰਾ ਵਿਚਾਰ-ਵਟਾਂਦਰਾ ਵੀ ਹੋਇਆ।

 

Tags: Prakash Javadekar , Lovely Professional University

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD