Saturday, 18 May 2024

 

 

ਖ਼ਾਸ ਖਬਰਾਂ ਵੋਟਿੰਗ ਮਸ਼ੀਨਾਂ ਦੀ ਸਪਲੀਮੈਂਟਰੀ ਰੈਂਡੇਮਾਇਜੇਸ਼ਨ ਜ਼ਿਲ੍ਹਾ ਚੋਣ ਅਫ਼ਸਰ ਰਾਜੇਸ਼ ਧੀਮਾਨ ਦੀ ਨਿਗਰਾਨੀ ਵਿਚ ਹੋਈ ਵੋਟਿੰਗ ਮਸ਼ੀਨਾਂ ਦੀ ਸਪਲੀਮੈਂਟਰੀ ਰੈਂਡੇਮਾਇਜੇਸ਼ਨ ਜ਼ਿਲ੍ਹਾ ਚੋਣ ਅਫ਼ਸਰ ਡਾ. ਸੇਨੂ ਦੁੱਗਲ ਦੀ ਨਿਗਰਾਨੀ ਹੇਠ ਹੋਈ ਆਜ਼ਾਦ ਉਮੀਦਵਾਰ ਵੱਲੋਂ ਨਾਮਜ਼ਦਗੀ ਵਾਪਸ ਲੈਣ ਮਗਰੋਂ 26 ਉਮੀਦਵਾਰ ਮੈਦਾਨ 'ਚ ਅਨੰਦਪੁਰ ਸਾਹਿਬ ਹਲਕੇ ਅੰਦਰ ਆਉਂਦਾ ਗੜ੍ਹਸ਼ੰਕਰ ਗ੍ਰੀਨ ਚੋਣਾਂ ਦੇ ਮਾਡਲ ਵਜੋਂ ਨਿੱਤਰੇਗਾ ਪੰਜਾਬ 'ਚ 13 ਹਜ਼ਾਰ ਸੰਵੇਦਨਸ਼ੀਲ ਪੋਲਿੰਗ ਬੂਥਾਂ ਦੀ ਸ਼ਨਾਖ਼ਤ, ਸੁਰੱਖਿਆ ਦੇ ਕੀਤੇ ਪੁੱਖਤਾ ਪ੍ਰਬੰਧ - ਅਰਪਿਤ ਸ਼ੁਕਲਾ ਚੋਣ ਕਮਿਸ਼ਨ ਵੱਲੋਂ ਤਾਇਨਾਤ ਜਨਰਲ ਅਬਜ਼ਰਵਰ, ਖਰਚਾ ਅਬਜ਼ਰਵਰ ਤੇ ਪੁਲਿਸ ਅਬਜ਼ਰਵਰ ਵੱਲੋਂ ਲੋਕ ਸਭਾ ਚੋਣਾਂ ਦੀ ਤਿਆਰੀ ਬਾਰੇ ਵਿਸਤ੍ਰਿਤ ਮੀਟਿੰਗ ਜਿਲ੍ਹਾ ਚੋਣ ਅਧਿਕਾਰੀ ਘਨਸ਼ਾਮ ਥੋਰੀ ਨੇ ਲੋਕ ਸਭਾ ਚੋਣ ਲੜ ਰਹੇ ਉਮੀਦਵਾਰਾਂ ਨੂੰ ਚੋਣ ਨਿਸ਼ਾਨਾਂ ਦੀ ਕੀਤੀ ਵੰਡ ਆਨੰਦਪੁਰ ਸਾਹਿਬ ਪਾਰਲੀਮਾਨੀ ਹਲਕਾ ਦੇਸ਼ ’ਚ ਗ੍ਰੀਨ ਚੋਣਾਂ ਦੇ ਮਾਡਲ ਵਜੋਂ ਉਭਰੇਗਾ ਪੰਜਾਬ ਪੁਲਿਸ ਦੀ ਸਾਈਬਰ ਕ੍ਰਾਈਮ ਡਿਵੀਜ਼ਨ ਨੇ ਅਮਰੀਕਾ ਵਿੱਚ ਰਹਿਣ ਵਾਲੇ ਲੋਕਾਂ ਨੂੰ ਠੱਗਣ ਵਾਲੇ ਦੋ ਫਰਜ਼ੀ ਕਾਲ ਸੈਂਟਰਾਂ ਦਾ ਕੀਤਾ ਪਰਦਾਫਾਸ਼; 155 ਵਿਅਕਤੀ ਕਾਬੂ ਆਮ ਆਦਮੀ ਪਾਰਟੀ ਵੱਲੋਂ ਪਿਛਲੇ ਢਾਈ ਸਾਲਾਂ ਵਿੱਚ ਕੀਤੇ ਵਿਕਾਸ ਦਾ ਹਿਸਾਬ ਮੰਗਣ ਸ਼ਹਿਰ ਵਾਸੀ: ਜੈਇੰਦਰ ਕੌਰ ਆਪ ਘੋਖ ਕਰੋ ਤੁਹਾਨੂੰ ਕਿਸ ਪਾਰਟੀ ਨੇ ਕੀ ਦਿੱਤਾ: ਸੁਖਬੀਰ ਸਿੰਘ ਬਾਦਲ ਨੇ ਹਰਸਿਮਰਤ ਕੌਰ ਬਾਦਲ ਲਈ ਪ੍ਰਚਾਰ ਕਰਦਿਆਂ ਲੰਬੀ ਦੇ ਲੋਕਾਂ ਨੂੰ ਆਖਿਆ ਮਹਿਲਾਵਾਂ ਨੂੰ ਗਾਲਾਂ, ਲੱਤਾਂ ਅਤੇ ਥੱਪੜ ਮਾਰਨ ਵਾਲੇ ਆਪ ਆਗੂਆਂ ਨੂੰ ਪੰਜਾਬੀ ਮਹਿਲਾਵਾਂ ਸਿਖਾਉਣਗਿਆਂ ਸਬਕ : ਸੁਭਾਸ਼ ਸ਼ਰਮਾ ਮੁੱਖ ਮੰਤਰੀ ਭਗਵੰਤ ਮਾਨ ਨੇ ਕਰਤਾਰਪੁਰ 'ਚ ਜਲੰਧਰ ਤੋਂ ਉਮੀਦਵਾਰ ਪਵਨ ਕੁਮਾਰ ਟੀਨੂੰ ਲਈ ਕੀਤਾ ਚੋਣ ਪ੍ਰਚਾਰ, ਕਿਹਾ- 1 ਜੂਨ ਨੂੰ 'ਝਾੜੂ' ਨਾਲ ਕਰ ਦਿਓ ਸਫ਼ਾਈ ਜੋ ਕਿਹਾ, ਉਸ ਤੋਂ ਵੱਧ ਕੀਤਾ, ਜੋ ਕਹਾਂਗੇ, ਉਸ ਤੋਂ ਵੱਧ ਕਰਾਂਗੇ : ਮੀਤ ਹੇਅਰ ਜੱਦੀ ਪਿੰਡ ਦੇ ਵੋਟਰਾਂ ਨੇ ਜੀਤ ਮਹਿੰਦਰ ਸਿੱਧੂ ਨੂੰ ਹੱਥਾਂ 'ਤੇ ਚੁੱਕਿਆ, ਲੱਡੂਆਂ ਨਾਲ ਵੀ ਤੋਲਿਆ ਮੁੱਖ ਮੰਤਰੀ ਭਗਵੰਤ ਮਾਨ ਨੇ ਹੁਸ਼ਿਆਰਪੁਰ ਤੋਂ 'ਆਪ' ਉਮੀਦਵਾਰ ਡਾ. ਰਾਜਕੁਮਾਰ ਚੱਬੇਵਾਲ ਲਈ ਕੀਤਾ ਚੋਣ ਪ੍ਰਚਾਰ ਵਿਸ਼ਵ ਪੱਧਰੀ ਵਿਦਿਅਰ ਅਦਾਰੇ ਹੋਣਗੇ ਸਥਾਪਿਤ : ਗੁਰਜੀਤ ਸਿੰਘ ਔਜਲਾ ਅਕਾਲੀ ਦਲ ਨੂੰ ਇਕ ਹੋਰ ਝਟਕਾ! ਹੁਸ਼ਿਆਰਪੁਰ ਲੋਕ ਸਭਾ ਹਲਕੇ 'ਚ 'ਆਪ' ਨੂੰ ਮਿਲਿਆ ਹੁਲਾਰਾ ਪਹਿਲੀ ਵਾਰ ਵੋਟ ਪਾਉਣ ਵਾਲੇ ਵੋਟਰ ਬੋਲੇ, ਪਟਿਆਲਾ ਬਣੇ ਸਮਾਰਟ ਅਤੇ ਹੈਰੀਟੇਜ ਸਿਟੀ ਰਾਜਾ ਵੜਿੰਗ ਨੇ ਲੁਧਿਆਣਾ ਵਿੱਚ ਚੋਣ ਪ੍ਰਚਾਰ ਦੌਰਾਨ ਆਰਥਿਕ ਵਿਕਾਸ ਤੇ ਕਿਸਾਨਾਂ ਦੇ ਸਮਰਥਨ ਦਾ ਵਾਅਦਾ ਕੀਤਾ ਵਧਦੀ ਅਪਰਾਧ ਦਰ ਅਤੇ ਡਰੱਗ ਮਾਫੀਆ ਪੰਜਾਬ ਦੀ ਤਰੱਕੀ ਦੇ ਰਾਹ ਵਿੱਚ ਵੱਡੀ ਰੁਕਾਵਟ : ਵਿਜੇ ਇੰਦਰ ਸਿੰਗਲਾ

 

ਨੋਬੇਲ ਪੁਰਸਕਾਰ ਵਿਜੇਤਾਵਾਂ ਦੁਆਰਾ ਐਲਪੀਯੂ 'ਚ ਚਿਲਡਰਨ ਸਾਈੰਸ ਕਾਂਗਰੇਸ ਦਾ ਸ਼ੁਭਾਰੰਭ

ਮੌਕਾ ਸੀ ਲਵਲੀ ਪ੍ਰੋਫੈਸ਼ਨਲ ਯੂਨਿਵਰਸਿਟੀ 'ਚ ਚੱਲ ਰਹੀ ਪੰਜ ਦਿਨੀਂ 106ਵੀਂ ਇੰਡੀਅਨ ਸਾਈੰਸ ਕਾਂਗਰੇਸ ਦੇ ਦੂਜੇ ਦਿਨ ਦਾ

Web Admin

Web Admin

5 Dariya News

ਜਲੰਧਰ , 04 Jan 2019

ਲਵਲੀ ਪ੍ਰੋਫੈਸ਼ਨਲ ਯੂਨਿਵਰਸਿਟੀ'ਚ ਜਾਰੀ 106ਵੀਂ ਇੰਡੀਅਨ ਸਾਈੰਸ ਕਾਂਗਰੇਸ ਦੇ ਦੂਜੇ ਦਿਨ ਨੋਬੇਲ ਪੁਰਸਕਾਰ ਵਿਜੇਤਾਵਾਂ ਨੇ ਅਹਿਮ ਭੂਮਿਕਾ ਨਿਭਾਉਂਦਿਆਂ ਤਿੰਨ ਦਿਨੀਂ ਚਿਲਡਰਨ ਸਾਈੰਸ ਕਾਂਗਰੇਸ ਦਾ ਸ਼ੁਭਾਰੰਭ ਕੀਤਾ। ਸਾਈੰਸ ਕਾਂਗਰੇਸ ਦੇ ਇੱਕ ਅਹਿਮ ਹਿੱਸੇ ਦੇ ਰੂਪ 'ਚ ਚਿਲਡਰਨ ਸਾਈੰਸ ਕਾਂਗਰੇਸ (ਰਾਸ਼ਟਰੀ ਕਿਸ਼ੋਰ ਵਿਗਿਆਨਿਕ ਸੰਮੇਲਨ) ਦਾ ਸ਼ੁਭਾਰੰਭ ਇਜ਼ਰਾਈਲ ਦੇ ਨੋਬੇਲ ਪੁਰਸਕਾਰ ਵਿਜੇਤਾ ਅਵਰਾਮ ਹਰਸ਼ਕੋ ਅਤੇ ਅਮਰੀਕਾ ਦੇ ਨੋਬੇਲ ਪੁਰਸਕਾਰ ਵਿਜੇਤਾ ਫਰੈਡਰਿਕ ਡੰਕਨ ਹਾਲਡੇਨ ਨੇ ਕੀਤਾ। ਸੰਮੇਲਨ ਦਾ ਸ਼ੁਭਾਰੰਭ ਕਰਦਿਆਂ ਸ਼੍ਰੀ ਹਰਸ਼ਕੋ ਨੇ ਸਕੂਲੀ ਵਿਦਿਆਰਥੀਆਂ ਨੂੰ ਵਿਗਿਆਨ ਯੁਕਤ ਭਾਰਤ ਦਾ ਭਵਿੱਖਦਸਿਆ ਅਤੇ ਵਿਸ਼ਵਾਸ ਨਾਲ  ਕਿਹਾ ਕਿ ਇੱਕ ਨਾ ਇੱਕ ਦਿਨ ਇਨਾਂ ਵਿੱਚੋਂ ਬਹੁਤ ਸਾਰੇ ਵਿਦਿਆਰਥੀ ਮਹੱਤਵਪੂਰਨ ਖੋਜ ਕਰਨਗੇ ਜੋ ਮਨੁੱਖਤਾ ਲਈ ਸਹੀ ਸਿੱਧ ਹੋਣਗੇ ਅਤੇ ਹੋ ਸਕਦਾ ਹੈ ਕਿ ਉਨ੍ਹਾਂ ਵਿੱਚੋਂ ਕਈ ਨੋਬੇਲ ਪੁਰਸਕਾਰ ਵੀ ਪ੍ਰਾਪਤ ਕਰ ਸਕਣ।ਪ੍ਰੋ ਡੰਕਨ ਹਾਲਡੇਨ ਨੇ ਕਿਹਾ ਕਿ ਜਦੋਂ ਕਿਸੇ ਨੂੰ ਕਿਸੇ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਰਿਸਰਚ ਦੀ ਉਤਪੱਤੀ ਹੁੰਦੀ ਹੈ। ਸਕੂਲੀ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਉਨ੍ਹਾਂ ਕਿਹਾ-'ਸਾਈੰਸ ਵਿਸ਼ੇਸ਼ ਤੌਰ 'ਤੇ ਫਿਜਿਕਸ ਅਤੇ ਮੈਥੇਮੈਟਿਕਸ ਮੁਸ਼ਕਿਲ ਸਮਝੇ ਜਾਂਦੇ ਵਿਸ਼ੇ ਹਨ। ਪਰੰਤੂ ਇਨਾਂ ਪ੍ਰਤੀ ਸਾਡੇ ਅਧਿਆਪਕ ਹੀ ਸਾਡੇ ਵਿੱਚ ਉਤਸ਼ਾਹ ਪੈਦਾ ਕਰ ਸਕਦੇ ਹਨ। ਸਾਡੇ ਅਧਿਆਪਕ ਵਿਸ਼ੇਸ਼ ਤਰੀਕੇ ਨਾਲ ਕੰਮ ਕਰਦੇ ਹਨ ਅਤੇ ਅਸੀਂ ਉਨ੍ਹਾਂ ਦਾ ਅਨੁਕਰਣ ਕਰਦੇ ਹਾਂ। ਤੁਸੀਂ ਸਾਰੇ ਮੈਥੇਮੈਟਿਕਸ ਨੂੰ ਪੜੋ ਕਿਉਂਕਿ ਇਹ ਸਾਰੇ ਕਵਾਂਟਿਟੇਟਿਵ ਸਰੋਤਾਂ ਦਾ ਆਧਾਰ ਹੈ। ਮੈਂ ਆਪਣੇ ਪ੍ਰਾਥਮਿਕ ਸਕੂਲ ਦੇ ਦਿਨਾਂ 'ਚ ਕੈਮਿਸਟਰੀ ਵਿਸ਼ੇ ਨੂੰ ਪਸੰਦ ਕਰਦਾ ਸੀ ਪਰੰਤੂ ਮੇਰੇ ਅਧਿਆਪਕਾਂ ਨੇ ਮੇਰੇ ਅੰਦਰ ਇਸ ਤੋਂ ਜ਼ਿਆਦਾ ਫਿਜਿਕਸ ਅਤੇ ਮੈਥੇਮੈਟਿਕਸ ਪ੍ਰਤੀ ਲਗਾਅ ਵੇਖਿਆ। ਤੁਸੀਂ ਸਾਰੇ ਸਾਈੰਸ ਵਿਸ਼ੇ ਦੀ ਚੋਣ ਮਨੁੱਖਤਾ ਦੀ ਭਲਾਈ ਅਤੇ ਸਾਰਿਆਂ ਦੇ ਜੀਵਨ 'ਚ ਸੁਧਾਰ ਲਿਆਉਣ ਲਈ ਕਰੋ ਨਾ ਕਿ ਕਿਸੇ ਨੋਬੇਲ ਪੁਰਸਕਾਰ ਦੀ ਲਾਲਸਾ ਲਈ।  ਨੋਬੇਲ ਪੁਰਸਕਾਰ ਵਿਜੇਤਾ ਡੰਕਨ ਹਾਲਡੇਨ ਨੇ ਵਿਸ਼ੇਸ਼ ਤੌਰ 'ਤੇ ਸਕੂਲੀ ਲੜਕੀਆਂ ਨੂੰ ਮੈਥੇਮੈਟਿਕਸ ਅਤੇ ਫਿਜਿਕਸ ਵਰਗੇ ਵਿਸ਼ਿਆਂ ਨੂੰ ਪੜਾਈ ਲਈ ਚੁਣਨ ਲਈ ਕਿਹਾ।

ਇਸ ਤੋਂ ਪਹਿਲਾਂ ਆਈਐਸਸੀਏ ਦੇ ਜਨਰਲ ਪ੍ਰੈਜ਼ੀਡੈਂਟ ਮਨੋਜ ਕੁਮਾਰ ਚੱਕਰਬਰਤੀ ਨੇ ਡਿਪਾਰਟਮੈਂਟ ਆੱਫ ਸਾਈੰਸ ਐਂਡ ਟੈਕਨੋਲਾੱਜੀ ਦਾ ਧੰਨਵਾਦ ਕੀਤਾ ਜੋ ਪਿਛਲੇ ਕਈ ਸਾਲਾਂ ਤੋਂ ਸਕੂਲੀ ਵਿਦਿਆਰਥੀਆਂ ਲਈ ਪ੍ਰਤਿਯੋਗਿਤਾਵਾਂ ਆਯੋਜਿਤ ਕਰਦੀ ਹੈ। ਉਨ੍ਹਾਂ ਕਿਹਾ ਕਿ ਹੁਣ ਇਹ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਜਿਆਦਾ ਤੋਂ ਜਿਆਦਾ ਵਿਦਿਆਰਥੀਆਂ ਨੂੰ ਸਾਈੰਸ ਐਡ ਟੈਕਨੋਲਾੱਜੀ ਨੂੰ ਆਪਣਾ ਕਰਿਅਰ ਬਣਾਉਣਾ ਚਾਹੀਦਾ ਹੈ। ਆਉਣ ਵਾਲੇ 25 ਸਾਲਾਂ 'ਚ ਭਾਰਤ ਦੀ ਜਨਸੰਖਿਆ 17 ਤੋਂ ਲੈ ਕੇ 28 ਸਾਲ ਤੱਕ ਦੇ ਯੁਵਾਵਾਂ ਵੱਲੋਂ ਜਾਣੀ ਜਾਏਗੀ ਅਤੇ ਉਨ੍ਹਾਂ ਦੀ ਸਾਈੰਸ ਪ੍ਰਤੀ ਦੇਣ ਨਾਲ ਦੇਸ਼ ਨੂੰ ਹੋਰ ਰਾਸ਼ਟਰਾਂ ਨਾਲ ਪ੍ਰਤਿਯੋਗਿਤਾ ਕਰਨ 'ਚ ਸਹਾਇਤਾ ਮਿਲੇਗੀ। ਐਲਪੀਯੂ ਦੇ ਚਾਂਸਲਰ ਸ਼੍ਰੀ ਅਸ਼ੋਕ ਮਿੱਤਲ ਨੇ ਸਾਰੇ ਸਕੂਲੀ ਵਿਦਿਆਰਥੀਆਂ ਨੂੰ ਇਸ ਮਹੱਤਵਪੂਰਨ ਇਵੈਂਟ ਦਾ ਭਾਗ ਬਣਨ 'ਤੇ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਗੁਣਵੱਤਾ ਭਰਪੂਰ ਪ੍ਰਾੱਜੈਕਟਾਂ ਲਈ ਬਹੁਤ ਪ੍ਰਸ਼ੰਸਾ ਵੀ ਕੀਤੀ। ਉਨ੍ਹਾਂ ਨੇ ਸਕੂਲਾਂ ਦੇ ਪ੍ਰਿੰਸੀਪਲਾਂ, ਅਧਿਆਪਕਾਂ ਅਤੇ ਮਾਤਾ-ਪਿਤਾਵਾਂ ਨੂੰ ਗੁਜ਼ਾਰਿਸ਼ ਕੀਤੀ ਕਿ ਉਹ ਆਪਣੇ ਬੱਚਿਆਂ 'ਚ ਸਾਈੰਸ ਪ੍ਰਤੀ ਰੁਚੀ ਪੈਦਾ ਕਰਨ। ਡਿਪਾਰਟਮੈਂਟ ਆੱਫ ਸਾਈੰਸ ਐਂਡ ਟੈਕਨੋਲਾੱਜੀ ਦੇ ਐਨਸੀਐਸਟੀਸੀ ਦੀ ਹੈਡ ਡਾੱ ਨਿਸ਼ਾ ਮੈਂਦੀਰੱਤਾ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਸਾਈੰਸ ਕਾਂਗਰੇਸ ਦੇ ਵੱਖਰੇ ਆਯੋਜਨਾਂ 'ਚ ਆਪਣੀ ਰੁਚੀ ਅਨੁਸਾਰ ਭਾਗ ਲੈਣ ਤਾਂ ਜੋ ਉਹ ਸਾਈੰਸ ਨੂੰ ਚੰਗੀ ਤਰਾਂ ਸਮਝ ਸਕਣ ਅਤੇ ਇਸ ਦੌਰਾਨ ਆਯੋਜਨ 'ਚ ਮੌਜੂਦ ਮਹਾਨ ਵਿਗਿਆਨਿਕਾਂ ਨਾਲ ਵਿਚਾਰ-ਵਟਾਂਦਰਾ ਵੀ ਕਰਨ।ਸਾਈੰਸ ਕਾਂਗਰੇਸ ਦਾ ਟੀਚਾ ਪੂਰਾ ਕਰਦਿਆਂ ਐਲਪੀਯੂ ਕੈਂਪਸ 'ਚ ਚੱਲ ਰਹੀ ਪ੍ਰਾਈਡ ਆੱਫ ਇੰਡੀਆ ਐਕਸਪੋ ਸਾਰਿਆਂ ਲਈ ਆਕਰਸ਼ਨ ਦਾ ਕੇਂਦਰ ਬਣੀ ਹੋਈ ਹੈ। ਇਸਦੇ 6 ਵੱਡੇ ਪੰਡਾਲ 15000 ਤੋਂ ਜਿਆਦਾ ਸਕੇਅਰ ਮੀਟਰ 'ਚ ਫੈਲੇ ਹੋਏ ਹਨ ਜਿੱਥੇ 150 ਤੋਂ ਜਿਆਦਾ ਟਾੱਪ ਸੰਗਠਨਾਂ ਨੇ ਆਪਣੀ ਪ੍ਰਮੁੱਖ ਤਕਨੀਕਾਂ, ਵਿਗਿਆਨਿਕ ਉਤਪਾਦਾਂ, ਸੇਵਾਵਾਂ, ਪ੍ਰਾਪਤੀਆਂ ਅਤੇ ਨਵੀਨਤਾਵਾਂ ਦਾ ਖੁੱਲ ਕੇ ਪ੍ਰਦਰਸ਼ਨ ਕੀਤਾ ਹੈ। 20,000 ਸਕੂਲੀ ਵਿਦਿਆਰਥੀ 200 ਤੋਂ ਜਿਆਦਾ ਸਕੂਲਾਂ ਤੋਂ ਆਪਣੇ ਅਧਿਆਪਕਾਂ, ਕੋਚਾਂ, ਮਾਤਾ-ਪਿਤਾ ਨਾਲ ਇਸਨੂੰ ਦੇਖਣ ਲਈ ਲਗਾਤਾਰ ਆ ਰਹੇ ਹਨ।ਐਕਸਪੋ ਦੇ ਨਾਲ-ਨਾਲ ਡੀਐਸਟੀ, ਐਨਸੀਈਆਰਟੀ  ਅਤੇ ਪੰਜਾਬ ਕੌਂਸਿਲ ਫਾੱਰ ਸਾਈੰਸ ਐਂਡ ਟੈਕਨੋਲਾੱਜੀ ਦੁਆਰਾ ਸਕੂਲੀ ਵਿਦਿਆਰਥੀਆਂ ਦੇ ਸਿਲੈਕਟ ਕੀਤੇ ਗਏ 120 ਨਵੀਨਤਮ ਪ੍ਰਾੱਜੈਕਟਸ ਵੀ ਪ੍ਰਦਰਸ਼ਿਤ ਕੀਤੇ ਗਏ ਹਨ ਜਿਨਾਂ ਬਾਰੇ ਵਿਦਿਆਰਥੀ ਆਪ ਹੀ ਵੇਖਣ ਵਾਲਿਆਂ ਨੂੰ ਦੱਸ ਰਹੇ ਹਨ। ਸਕੂਲੀ ਵਿਦਿਆਰਥੀਆਂ ਦੇ ਪ੍ਰਾੱਜੈਕਟਸ ਜਿਵੇਂ ਕਿ ਅੰਡੇਮਾਨ ਅਤੇ ਨਿਕੋਬਾਰ ਦੇ ਬੱਚਿਆਂ ਵੱਲੋਂ ਕੋਰਲ ਸਮੂਹ ਅਤੇ ਰੋਜ਼ੀ-ਰੋਟੀ ਨੂੰ ਦਰਸ਼ਾਉਂਦੇ; ਅਸਮ ਦੇ ਵਿਦਿਆਰਥੀਆਂ ਵੱਲੋਂ ਨਾਰੀਅਲ ਦੇ ਖੋਲਾਂ ਅਤੇ ਸੁਪਾਰੀ ਦੇ ਤਣਿਆਂ ਤੋਂ ਪਾਣੀ ਵਿੱਚੋਂ ਰਾਸਾਇਣਿਕ ਪਦਾਰਥ ਨਿਕਲਣ ਦੇ ਤਰੀਕੇ ਆਦਿ ਸਾਰਿਆਂ ਨੂੰ ਆਕਰਸ਼ਿਤ ਕਰ ਰਹੇ ਹਨ। ਅਸਲ 'ਚ  ਚਿਲਡਰਨ ਸਾਈੰਸ ਕਾਂਗਰੇਸ ਇੰਡੀਅਨ ਸਾਈੰਸ ਕਾਂਗਰੇਸ ਦਾ ਇੱਕ ਮੁੱਖ ਹਿੱਸਾ ਹੈ ਜਿਸਦਾ ਟੀਚਾ ਉਭਰਦੇ ਹੋਏ ਵਿਗਿਆਨਿਕ ਤਿਆਰ ਕਰਨਾ ਹੈ।

 

Tags: Lovely Professional University

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD