Thursday, 23 July 2026

 

 

ਖ਼ਾਸ ਖਬਰਾਂ ਆਪ ਸਰਕਾਰ ਨੇ ਅਫ਼ਸਰਸ਼ਾਹੀ ਨੂੰ ਹਾਸ਼ੀਏ ’ਤੇ ਧੱਕਣ ਤੋਂ ਬਾਅਦ ਹੁਣ ਖੁੱਲ੍ਹੇਆਮ ਸਿਆਸਤ ਦਾ ਅਪਰਾਧੀਕਰਨ ਸ਼ੁਰੂ ਕਰ ਦਿੱਤਾ ਹੈ: ਸੁਨੀਲ ਜਾਖੜ ਪੰਜਾਬ ਵਿੱਚ ਪੇਪਰ ਲੀਕ ਹੋਣ ਦੇ ਮਾਮਲਿਆਂ ਵਿੱਚ ਮਾਨ ਤੇ ਬੈਂਸ ਅਸਤੀਫਾ ਦੇਣ: ਅਮਰਿੰਦਰ ਸਿੰਘ ਰਾਜਾ ਵੜਿੰਗ ਖਰੜ ਪੈਦਲ ਮਾਰਚ ਦਾ 9ਵਾਂ ਦਿਨ : ਰਵਿੰਦਰ ਸਿੰਘ ਖੇੜਾ ਨੇ ਨਿੱਜਰ ਰੋਡ 'ਤੇ ਬੰਦ ਪਈ ਸੀਵਰੇਜ ਲਾਈਨ ਦਾ ਮੁੱਦਾ ਚੁੱਕਿਆ ਸਾਰੇ ਹੜ੍ਹ ਮਾਰੇ ਇਲਾਕਿਆਂ ਵਿਚ ਹੜ੍ਹ ਰੋਕੂ ਕੰਮ ਮੁਕੰਮਲ ਕੀਤੇ ਜਾਣ: ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਕੀਤੀ ਅਪੀਲ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਦੇ ਮਸਲੇ ਜਲਦੀ ਹੱਲ ਕਰੋ: ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ ਓ.ਐਸ.ਡੀ. ਸੁਖਵੀਰ ਸਿੰਘ ਨੇ ਧੂਰੀ ਹਲਕੇ 'ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ ਬੇਲਾ ਫਾਰਮੇਸੀ ਕਾਲਜ ਨੂੰ ਨਵਾਂ ਪੇਟੈਂਟ ਮਿਲਿਆ ਪੈਂਡਿੰਗ ਮਾਲੀਆ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ: ਆਸ਼ਿਕਾ ਜੈਨ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ

 

ਟੈਕਸਟਾਈਲ ਮਿਨਿਸਟਰ ਸਮਰਿਤੀ ਈਰਾਨੀ ਵੱਲੋਂ ਐਲਪੀਯੂ 'ਚ ਵੂਮੈਨ ਸਾਈੰਸ ਕਾਂਗਰੇਸ ਦਾ ਸ਼ੁਭਾਰੰਭ

''ਇੰਡੀਅਨ ਸਾਈੰਸ ਕਾਂਗਰੇਸ ਦੇ ਵੂਮੈਨ ਕਾੱਨਕਲੇਵ ਦਾ ਟੀਚਾ ਉਸ ਸਮੇਂ ਹੀ ਪੂਰਾ ਹੋਵੇਗਾ ਜਦੋਂ ਸਾਈੰਸ ਦੁਆਰਾ ਲਿੰਗ ਸਮਾਨਤਾ ਲਿਆਈ ਜਾ ਸਕੇਗੀ''-ਐਲਪੀਯੂ 'ਚ ਮੰਤਰੀ ਸਮਰਿਤੀ ਈਰਾਨੀ ਨੇ ਸਾਂਝਾ ਕੀਤਾ

Web Admin

Web Admin

5 Dariya News

ਜਲੰਧਰ , 05 Jan 2019

Last updated on: Jan 05, 2019, 00:00 IST

ਭਾਰਤ ਦੀ ਟੈਕਸਟਾਈਲ ਮਿਨਿਸਟਰ ਸਮਰਿਤੀ ਈਰਾਨੀ ਅੱਜ ਲਵਲੀ ਪ੍ਰੋਫੈਸ਼ਨਲ ਯੂਨਿਵਰਸਿਟੀ ਪਹੁੰਚੀ ਜਿੱਥੇ ਉਨ੍ਹਾਂ ਨੇ ਯੂਨਿਵਰਸਿਟੀ ਦੇ ਸ਼ਾਂਤੀ ਦੇਵੀ ਮਿੱਤਲ ਆੱਡੀਟੋਰੀਯਮ 'ਚ ਆਈਐਸਸੀ ਦੀ 8ਵੀਂ ਵੂਮੈਨ ਸਾਈੰਸ ਕਾਂਗਰੇਸ ਦਾ ਸ਼ੁਭਾਰੰਭ ਕੀਤਾ। ਇਹ ਮੌਕਾ ਸੀ ਐਲਪੀਯੂ ਕੈਂਪਸ 'ਚ ਪਿਛਲੇ ਦਿਨਾਂ ਤੋਂ ਚੱਲ ਰਹੀ 106ਵੀਂ ਇੰਡੀਅਨ ਸਾਈੰਸ ਕਾਂਗਰੇਸ ਦੇ ਤੀਸਰੇ  ਦਿਨ ਦਾ। ਮਹਿਲਾ ਵਿਗਿਆਨਿਕਾਂ, ਸਿੱਖਿਆਵਿਦਾਂ, ਪ੍ਰਤਿਨਿਧੀਆਂ ਅਤੇ ਵਿਦਿਆਰਥੀਆਂ ਨੂੰ ਸੰਬੋਧਿਤ ਕਰਦਿਆਂ ਮੰਤਰੀ ਈਰਾਨੀ ਨੇ ਕਿਹਾ-''ਮੈਂ ਇਸ ਵਿਸ਼ਾਲਤਮ ਕਾੱਨਕਲੇਵ 'ਚ ਇੱਕ ਮੰਤਰੀ ਨਹੀਂ ਸਗੋਂ ਇੱਕ ਮਹਿਲਾ ਦੇ ਤੌਰ 'ਤੇ ਸ਼ਾਮਿਲ ਹੋਈ ਹਾਂ। ਭਾਰਤ ਅਤੇ ਵਿਸ਼ਵ ਦੀਆਂ ਕਈ ਪ੍ਰਸਿੱਧ ਮਹਿਲਾ ਵਿਗਿਆਨਿਕਾਂ ਦੀ ਤਰ੍ਹਾਂ ਜਿਆਦਾਂ ਤੋਂ ਜਿਆਦਾ ਮਹਿਲਾਵਾਂ ਨੂੰ ਨਵੇਂ ਰਸਤਿਆਂ ਦੀ ਖੋਜ ਕਰਨੀ ਚਾਹੀਦੀ ਹੈ ਜਿਸ ਨਾਲ ਉਹ ਸਾਈੰਸ, ਇੰਜੀਨਿਅਰਿੰਗ ਅਤੇ ਰਚਨਾਵਾਂ ਦੀ ਦੁਨੀਆਂ 'ਚ ਦਾਖਿਲ ਹੋ ਸਕਣ। ਉਨ੍ਹਾਂ ਨੇ ਸਾਰੀਆਂ ਮਹਿਲਾਵਾਂ ਨੂੰ ਕਿਹਾ ਕਿ ਉਹ ਆਪਣੇ ਆਪ ਨੂੰ ਮਜ਼ਬੂਤ ਬਣਾਉਣ ਅਤੇ ਲਿੰਗ ਭੇਦ ਮਿਟਾਉਣ ਲਈ ਅੱਗੇ ਆਉਣ।''ਇਸ ਪ੍ਰਤੀ ਅਫਸੋਸ ਪ੍ਰਗਟ ਕਰਦਿਆਂ ਹੋਇਆ ਕਿ ਵਿਸ਼ਵ ਦੇ ਕੁੱਲ ਵਿਗਿਆਨਿਕਾਂ 'ਚ ਮਹਿਲਾ ਵਿਗਿਆਨਿਕਾਂ ਦੀ ਪ੍ਰਤਿਸ਼ਤ ਬਹੁਤ ਘੱਟ ਹੈ, ਮੰਤਰੀ ਈਰਾਨੀ ਨੇ ਦੱਸਿਆ ਕਿ ਇਸ ਪ੍ਰਕਾਰ ਮਹਿਲਾ ਵਿਗਿਆਨਿਕ ਵਿਸ਼ਾਲਤਮ ਘੱਟ ਗਿਣਤੀ ਦੀ ਸ਼੍ਰੋਣੀ 'ਚ ਆਉਂਦੀਆਂ ਹਨ। ਉਨ੍ਹਾਂ ਨੇ ਇਸਨੂੰ ਮਹਿਲਾਵਾਂ ਲਈ ਇੱਕ ਵਿਸ਼ਾਲ ਚੁਣੌਤੀ ਦੱਸਿਆ। ਉਨ੍ਹਾਂ ਨੇ ਆੱਡੀਟੋਰੀਯਮ 'ਚ ਮੌਜੂਦ ਸਾਰਿਆਂ ਨੂੰ ਕਿਹਾ ਕਿ ਉਹ ਲਿੰਗ ਭੇਦ ਨੂੰ ਸਮਾਪਤ ਕਰਨ ਅਤੇ ਲਿੰਗ ਸਮਾਨਤਾ ਦੀ ਸਥਾਪਨਾ ਕਰਨ। ਇੱਕ ਉਦਾਹਰਨ ਦੁਆਰਾ ਉਨ੍ਹਾਂ ਨੇ ਦੱਸਿਆ ਕਿ ਕਿਸੇ ਬੱਚੇ ਦੇ ਸ਼ੁਰੂਆਤੀ ਦਿਨਾਂ ਤੋਂ ਹੀ ਉਨ੍ਹਾਂ ਦੇ ਮਾਤਾ-ਪਿਤਾ ਇੱਕ ਲੜਕੀ ਨੂੰ ਗੁੱਡੀ ਨਾਲ ਖਿਡਾਉਂਦੇ ਹਨ ਅਤੇ ਇੱਕ ਪੁੱਤਰ ਨੂੰ ਕਾਰ ਵਰਗੇ ਯਾਂਤਰਿਕ ਉਪਕਰਣ ਨਾਲ। ਇਸ ਤਰ੍ਹਾਂ ਦੇ ਭੇਦਭਾਵ ਖਤਮ ਹੋਣੇ ਚਾਹੀਦੇ ਹਨ। ਇਸ ਮੌਕੇ 'ਤੇ ਉਨ੍ਹਾਂ ਨੇ ਡਿਜਿਟਲ ਇੰਡੀਆ, ਆੱਨ ਲਾਈਨ ਐਜੁਕੇਸ਼ਨ ਅਤੇ ਲੜਕੀਆਂ ਦੇ ਹਰ ਤਰ੍ਹਾਂ ਦੇ ਵਿਕਾਸ ਪ੍ਰਤੀ ਵੀ ਵਿਚਾਰ ਰੱਖੇ।

ਮੰਤਰੀ ਈਰਾਨੀ ਨੇ ਆਈਐਸਸੀ ਦੇ ਸਾਰੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਦੇਸ਼ ਦੇ ਸਾਰੇ ਸਕੂਲਾਂ, ਵਿਸ਼ੇਸ਼ ਤੌਰ 'ਤੇ ਮਿਡਲ ਅਤੇ ਹਾਈ ਸਕੂਲਾਂ, 'ਚ ਸਰਵੋਤਮ ਸਾਈੰਸ ਪੱਤਰਿਕਾਵਾਂ ਅਤੇ ਸਾਈੰਸ ਦੀਆਂ ਕਿਤਾਬਾਂ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਆਪਣੀ ਭਾਸ਼ਾ 'ਚ ਟਰਾਂਸਲੇਟ ਕਰਕੇ ਪਹੁੰਚਾਉਣ ਤਾਂ  ਜੋ ਉਹ ਆਪਣੇ ਸਕੂਲੀ ਦਿਨਾਂ ਤੋਂ ਹੀ ਸਾਈੰਸ ਪ੍ਰਤੀ ਲਗਾਅ ਪੈਦਾ ਕਰ ਸਕਣ। ਉਨ੍ਹਾਂ ਨੇ ਐਲਪੀਯੂ ਦੇ ਚਾਂਸਲਰ ਸ਼੍ਰੀ ਅਸ਼ੋਕ ਮਿੱਤਲ ਅਤੇ ਐਲਪੀਯੂ ਦੀ ਪ੍ਰਬੰਧਨ ਸਮਿਤੀ ਨੂੰ ਕੈਂਪਸ 'ਚ ਵਾਈਬਰੇਂਸੀ ਸਥਾਪਿਤ ਕਰਨ ਲਈ ਵਧਾਈ ਵੀ ਦਿੱਤੀ। ਇਸ ਮੌਕੇ 'ਤੇ ਮੰਤਰੀ ਜੀ ਨੇ ਐਲਪੀਯੂ ਦੇ ਇੰਜੀਨਿਅਰਿੰਗ ਦੇ ਵਿਦਿਆਰਥੀਆਂ ਵੱਲੋਂ ਤਿਆਰ ਕੀਤੇ ਗਏ ਵਿਸ਼ਾਲ ਰੋਬੋਟਿਕ ਸਟਰੱਕਚਰ 'ਮੈਟਲਮੈਗਨਾ' ਨੂੰ ਐਲਪੀਯੂ ਦੇ ਮੁੱਖ ਗੇਟ 'ਤੇ ਵੀ ਲਾਂਚ ਕੀਤਾ। ਇਸ ਰੋਬੋਟ ਦਾ ਭਾਰ 30 ਟਨ ਹੈ, ਇਹ 30 ਫੁੱਟ ਉੱਚਾ ਹੈ, ਇਸ ਦੀਆਂ ਅੱਖਾਂ ਚਮਕਦੀਆਂ ਹਨ ਅਤੇ ਇਹ ਐਲਈਡੀ ਡਿਸਪਲੇ ਨਾਲ ਯੁਕਤ ਹੈ। ਇਸੇ ਮੌਕੇ 'ਤੇ ਵੂਮੈਨ ਸਾਈਂਸ ਕਾਂਗਰੇਸ ਨੂੰ ਸਮਰਪਿਤ ਸੋਵਿਨਿਯਰ ਦਾ ਉਦਘਾਟਨ ਵੀ ਕੀਤਾ ਗਿਆ।ਪ੍ਰੋਗ੍ਰਾਮ ਦੌਰਾਨ ਇੰਡੀਅਨ ਸਾਈੰਸ ਕਾਂਗਰੇਸ ਦੇ ਜਨਰਲ ਪ੍ਰੈਜ਼ੀਡੈਂਟ ਡਾੱ ਮਨੋਜ ਕੁਮਾਰ ਚੱਕਰਬਰਤੀ, ਐਲਪੀਯੂ ਦੇ ਚਾਂਸਲਰ ਸ਼੍ਰੀ ਅਸ਼ੋਕ ਮਿੱਤਲ, ਆਈਐਸਸੀ 2020 ਲਈ ਚੁਣੀ ਗਈ ਜਨਰਲ ਪ੍ਰੈਜ਼ੀਡੈਂਟ ਪ੍ਰੋ ਵਿਜੈ ਲਕਸ਼ਮੀ ਸਕਸੇਨਾ ਵੀ ਮੌਜੂਦ ਸਨ। ਜਿਕਰਯੋਗ ਹੈ ਕਿ ਦੋ ਦਿਨੀਂ ਆਈਐਸਸੀ ਦੀ 8ਵੀਂ ਵੂਮੈਨ ਸਾਈੰਸ ਕਾਂਗਰੇਸ ਦਾ ਸਮਾਪਨ ਸਮਾਰੋਹ 6 ਜਨਵਰੀ 2019 ਨੂੰ ਹੋਵੇਗਾ ਜਿਸਦੇ ਮੁੱਖ ਮਹਿਮਾਨ ਭਾਰਤ ਦੇ ਐਚਆਰਡੀ ਮਿਸਿਟਰ ਸ਼੍ਰੀ ਪ੍ਰਕਾਸ਼ ਜਾਵੜੇਕਰ ਹੋਣਗੇ।ਦੋ ਦਿਨੀਂ ਵੂਮੈਨ ਸਾਈੰਸ ਕਾਂਗਰੇਸ 'ਚ ਸਾਈੰਸ ਟੈਕਨੋਲਾੱਜੀ ਅਤੇ ਸਮਾਜ ਪ੍ਰਤੀ ਮਹਿਲਾਵਾਂ ਵੱਲੋਂ ਪਾਏ ਗਏ ਯੋਗਦਾਨ  ਨੂੰ ਭਰਪੂਰ ਦਰਸ਼ਾਇਆ ਜਾ ਰਿਹਾ ਹੈ। ਇਸ ਵਿੱਚ ਸਰਕਾਰ, ਸਿੱਖਿਆ ਅਤੇ ਉਦਯੋਗ ਜਗਤ ਤੋਂ ਪ੍ਰਸਿੱਧ ਮਹਿਲਾਵਾਂ ਵਿਗਿਆਨਿਕ ਅਤੇ ਨੇਤਾ ਭਾਗ ਲੈ ਰਹੇ ਹਨ ਜੋ ਕਿ ਨੀਤੀ ਨਿਰਧਾਰਕ ਹੈ ਅਤੇ ਉਨ੍ਹਾਂ ਦੁਆਰਾ ਦੂਜੇ ਸੈਸ਼ਨ 'ਚ ਵਿਸ਼ੇਸ਼ ਗੱਲਬਾਤ ਕੀਤੀ ਜਾਏਗੀ। ਇਸ ਵਿੱਚ ਬਿਲਐਂਡ ਮੇਲਿੰਡਾ ਗੇਟੱਸ ਫਾਊੰਡੇਸ਼ਨ ਦੀ ਏਸ਼ੀਆ ਲਈ ਹੈਡ ਡਾੱ ਪੂਰਵੀ ਮੇਹਤਾ, ਇੰਫੋਸਿਸ ਦੀ ਸੀਐਸਆਰ ਦੀ ਹੈਡ ਸੁਜਾ ਵਾਰਿਅਰ, ਭਾਰਤੀ ਫਾਊੰਡੇਸ਼ਨ ਦੀ ਮਮਤਾ ਸੇਕਿਯਾ, ਅਡਾਨੀ ਫਾਊੰਡੇਸ਼ਨ ਦੀ ਡਾਇਰੈਕਟਰ ਸੁਸ਼ਮਾ ਓਜ਼ਾ, ਵੇਦਾਂਤਾ ਦੀ ਸੀਐਸਆਰ ਦੀ ਹੈਡ ਨੀਲਿਮਾ ਖੇਤਾਨ, ਸਟੇਟ ਯੂਨਿਵਰਸਿਟੀ ਆੱਫ ਨਿਊਯਾਰਕ ਦੀ ਡਾੱ ਸ਼ਕੁੰਤਲਾ ਦਾਸ ਅਤੇ ਕਈ ਹੋਰ ਭਾਗ ਲੈ ਰਹੇ ਹਨ।

 

Tags: Smriti Irani , Lovely Professional University

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD