Saturday, 18 May 2024

 

 

ਖ਼ਾਸ ਖਬਰਾਂ ਚੰਨੀ ਕਰਦਾ ਮਸਲੇ ਹੱਲ, ਤੁਸੀਂ ਨਾ ਮੰਨੀ ਸਾਡੀ ਗੱਲ, ਤੁਸੀਂ ਤੁਰ ਪਏ ਬਦਲਾਅ ਦੇ ਵੱਲ, ਹੁਣ ਕਰਾਂਗੇ ਪੱਕਾ ਹੱਲ - ਗੁਰਜੀਤ ਔਜਲਾ ਡਾ.ਐਸ.ਪੀ.ਸਿੰਘ ਓਬਰਾਏ ਦੇ ਯਤਨਾਂ ਸਦਕਾ ਜਲੰਧਰ ਜ਼ਿਲ੍ਹੇ ਦੇ ਨੌਜਵਾਨ ਦਾ ਮ੍ਰਿਤਕ ਸਰੀਰ ਭਾਰਤ ਪਹੁੰਚਿਆ ਸਾਬਕਾ ਐਮਸੀ ਕੁਲਦੀਪ ਸਿੰਘ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ 'ਚ ਸ਼ਾਮਲ ਦੋ ਸਾਲਾਂ ਵਿੱਚ ਸਾਡੀ ਸਰਕਾਰ ਅਤੇ ਮੇਰੇ ਕੀਤੇ ਕੰਮ ਦੇਖ ਲਓ, ਫੇਰ ਜੋ ਮਰਜ਼ੀ ਫੈਸਲਾ ਕਰੋ: ਮੀਤ ਹੇਅਰ ਸੀਪੀਆਈ ਐਮ.ਐਲ. (ਲਿਬਰੇਸ਼ਨ) ਵੱਲੋਂ ਗੁਰਜੀਤ ਔਜਲਾ ਦੇ ਹੱਕ ਵਿੱਚ ਚੋਣ ਰੈਲੀ ਸਨੌਰ ’ਚ ਐਨ ਕੇ ਸ਼ਰਮਾ ਦੇ ਚੋਣ ਦਫਤਰ ਦਾ ਉਦਘਾਟਨ ਖਰੜ ਵਿਖੇ ਉਸਾਰੀ ਹੋ ਰਹੇ ਸ੍ਰੀ ਰਾਮ ਮੰਦਿਰ ਦਾ ਦੌਰਾ ਕਰਨ ਲਈ ਮਾਨਯੋਗ ਰਾਜਪਾਲ ਪੰਜਾਬ ਨੂੰ ਬੇਨਤੀ ਪੱਤਰ : ਸ਼ਸ਼ੀ ਪਾਲ ਜੈਨ ਪ੍ਰਨੀਤ ਕੌਰ ਤੇ ਡਾ. ਗਾਂਧੀ ਪਟਿਆਲਾ ਪਾਰਲੀਮਾਨੀ ਹਲਕੇ ਲਈ ਇਕ ਵੀ ਵੱਡਾ ਪ੍ਰਾਜੈਕਟ ਨਹੀਂ ਲਿਆ ਸਕੇ: ਐਨ ਕੇ ਸ਼ਰਮਾ ਵੀਰਇੰਦਰ ਅਗਰਵਾਲ, ਜ਼ਿਲ੍ਹਾ ਅਤੇ ਸੈਸ਼ਨ ਜੱਜ, ਫਿਰੋਜੁਪਰ ਵੱਲੋਂ ਕੇਂਦਰੀ ਜ਼ੇਲ੍ਹ, ਫਿਰੋਜਪੁਰ ਦਾ ਕੀਤਾ ਦੌਰਾ 'ਵੋਟ ਰਨ ਮੈਰਾਥਨ' 'ਚ ਵਿਦਿਅਰਥੀਆਂ ਤੇ ਪਟਿਆਲਵੀਆਂ ਨੇ ਉਤਸ਼ਾਹ ਨਾਲ ਲਿਆ ਹਿੱਸਾ ਸ਼ਿਵਾਲਿਕ ਪਬਲਿਕ ਸਕੂਲ, ਰੂਪਨਗਰ ਦੇ ਸੀ.ਬੀ.ਐਸ.ਈ. ਦੀ ਪ੍ਰੀਖਿਆਵਾਂ 'ਚ ਸਥਾਨ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਸਵੀਪ ਗੀਤ ਦਾ ਪੋਸਟਰ ਰਿਲੀਜ਼ ਈਵੀਐੱਮਜ਼ ਦੀ ਦੂਜੀ ਰੈਂਡਮਾਈਜ਼ੇਸ਼ਨ- ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜਨਰਲ ਅਬਜ਼ਰਵਰ ਰਾਕੇਸ਼ ਸ਼ੰਕਰ ਦੀ ਅਗਵਾਈ ਵਿੱਚ ਹੋਈ ਰੈਂਡਮਾਈਜ਼ੇਸ਼ਨ ਸਫ਼ਰ ਦੌਰਾਨ 50,000 ਰੁਪਏ ਜਾਂ ਇਸ ਤੋਂ ਵੱਧ ਦੀ ਨਕਦ ਰਾਸ਼ੀ ਲਈ ਢੁੱਕਵੇਂ ਦਸਤਾਵੇਜ ਰੱਖਣਾ ਜ਼ਰੂਰੀ- ਰਿਟਰਨਿੰਗ ਅਫ਼ਸਰ ਵਿਨੀਤ ਕੁਮਾਰ ਲੋਕ ਸਭਾ ਚੋਣਾਂ ਦੌਰਾਨ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪੂਰੀ ਤਰ੍ਹਾਂ ਕੀਤੀ ਜਾਵੇ ਪਾਲਣਾ : ਜਨਰਲ ਅਬਜ਼ਰਵਰ ਜ਼ਿਲ੍ਹਾ ਚੋਣ ਅਫ਼ਸਰ ਕੋਮਲ ਮਿੱਤਲ ਦੀ ਦੇਖ-ਰੇਖ ’ਚ ਵੋਟਿੰਗ ਮਸ਼ੀਨਾਂ ਦੀ ਸਪਲੀਮੈਂਟਰੀ ਰੈਂਡੇਮਾਈਜੇਸ਼ਨ ਕੀਤੀ ਗਈ ਪੰਜਾਬੀ ਸਾਵਧਾਨ ਰਹਿਣ,'ਆਪ' ਤੇ ਕਾਂਗਰਸ ਇੱਕੋ ਥਾਲੀ 'ਦੇ ਚੱਟੇ-ਬੱਟੇ : ਡਾ: ਸੁਭਾਸ਼ ਸ਼ਰਮਾ ਵੋਟਿੰਗ ਮਸ਼ੀਨਾਂ ਦੀ ਸਪਲੀਮੈਂਟਰੀ ਰੈਂਡੇਮਾਇਜੇਸ਼ਨ ਜ਼ਿਲ੍ਹਾ ਚੋਣ ਅਫ਼ਸਰ ਰਾਜੇਸ਼ ਧੀਮਾਨ ਦੀ ਨਿਗਰਾਨੀ ਵਿਚ ਹੋਈ ਵੋਟਿੰਗ ਮਸ਼ੀਨਾਂ ਦੀ ਸਪਲੀਮੈਂਟਰੀ ਰੈਂਡੇਮਾਇਜੇਸ਼ਨ ਜ਼ਿਲ੍ਹਾ ਚੋਣ ਅਫ਼ਸਰ ਡਾ. ਸੇਨੂ ਦੁੱਗਲ ਦੀ ਨਿਗਰਾਨੀ ਹੇਠ ਹੋਈ ਆਜ਼ਾਦ ਉਮੀਦਵਾਰ ਵੱਲੋਂ ਨਾਮਜ਼ਦਗੀ ਵਾਪਸ ਲੈਣ ਮਗਰੋਂ 26 ਉਮੀਦਵਾਰ ਮੈਦਾਨ 'ਚ ਅਨੰਦਪੁਰ ਸਾਹਿਬ ਹਲਕੇ ਅੰਦਰ ਆਉਂਦਾ ਗੜ੍ਹਸ਼ੰਕਰ ਗ੍ਰੀਨ ਚੋਣਾਂ ਦੇ ਮਾਡਲ ਵਜੋਂ ਨਿੱਤਰੇਗਾ

 

ਆੱਸਟ੍ਰੇਲੀਆ ਦੀ ਕਰਟਿਨ ਯੂਨਿਵਰਸਿਟੀ ਤੋਂ 6 ਮੈਂਬਰੀ ਪ੍ਰਤਿਨਿਧੀਮੰਡਲ ਐਲਪੀਯੂ ਪਹੁੰਚਿਆ

ਪ੍ਰਤਿਨਿਧੀਮੰਡਲ 'ਚ ਸ਼ਾਮਿਲ ਸਨ ਆੱਸਟ੍ਰੇਲੀਆਈ ਯੂਨਿਵਰਸਿਟੀ ਦੇ ਡੀਨ, ਹੈਡ, ਡਾਇਰੈਕਟਰ ਆਦਿ

Web Admin

Web Admin

5 Dariya News

ਜਲੰਧਰ , 25 Dec 2018

ਆੱਸਟ੍ਰੇਲੀਆ ਦੀ ਕਰਟਿਨ ਯੂਨਿਵਰਸਿਟੀ ਦੇ 6 ਮੈਂਬਰੀ ਪ੍ਰਤਿਨਿਧੀਮੰਡਲ ਨੇ ਲਵਲੀ ਪ੍ਰੋਫੈਸ਼ਨਲ ਯੂਨਿਵਰਸਿਟੀ (ਐਲਪੀਯੂ) ਦਾ ਦੌਰਾ ਕੀਤਾ ਜਿੱਥੇ ਆੱਸਟ੍ਰੇਲੀਆਈ ਪ੍ਰਤਿਨਿਧੀਆਂ ਨੇ ਐਲਪੀਯੂ ਦੀ ਇੰਟਰਨੈਸ਼ਨਲ ਲੀਡਰਸ਼ਿਪ ਨਾਲ ਮੁਲਾਕਾਤ ਅਤੇ ਸੀਨੀਅਰ ਫੈਕਲਟੀ ਮੈਂਬਰਾਂ ਨਾਲ ਵਿਸਤ੍ਰਿਤ ਵਿਚਾਰ-ਵਟਾਂਦਰਾ ਕੀਤਾ। ਪ੍ਰਤਿਨਿਧੀਮੰਡਲ 'ਚ ਡੀਨ ਇੰਟਰਨੈਸ਼ਨਲ ਸਾਊਥ ਏਸ਼ੀਆ ਪ੍ਰੋ ਅਭਿਜੀਤ ਮੁਖਰਜੀ; ਡੀਨ ਇੰਟਰਨੈਸ਼ਨਲ (ਫੈਕਲਟੀ ਆੱਫ ਸਾਈਂਸ ਐਂਡ ਇੰਜੀਨਿਅਰਿੰਗ) ਪ੍ਰੋ ਬਰੈਟ ਕਿਰਕ; ਸਕੂਲ ਆੱਫ ਸਿਵਿਲ ਐਂਡ ਮੈਕੇਨਿਕਲ ਇੰਜੀਨਿਅਰਿੰਗ ਦੇ ਹੈਡ ਪ੍ਰੋ ਐਂਥਨੀ (ਟੋਨੀ) ਡੇਨਿਸ ਲੂਸੀ; ਹੈਡ ਡਬਲਿਊ ਏ ਐਸ ਐਮ (ਮਾਈਂਸ, ਅਨਰਜੀ ਐਂਡ ਕੈਮਿਕਲ ਇੰਜੀਨਿਅਰਿੰਗ) ਪ੍ਰੋ ਵਿਸ਼ਨੂੰ ਪਾਰਿਖ; ਐਕਟਿੰਗ ਟੀ ਐਂਡ ਐਲ ਡਾਇਰੈਕਟਰ (ਆੱਫਿਸ ਆੱਫ ਦ ਪੀਵੀਸੀ, ਸਾਈੰਸ ਐਂਡ ਇੰਜੀਨਿਅਰਿੰਗ) ਡਾੱ ਕਰਿਸਟੋਫਰ ਰਾੱਸਨ; ਅਤੇ, ਰੀਜ਼ਨਲ ਮੈਨੇਜਰ (ਇੰਡੀਆ, ਸ਼੍ਰੀਲੰਕਾ ਐਂਡ ਪਾਕਿਸਤਾਨ) ਸ਼ੇਰਿਲ ਇਸ਼ਤਾ ਦਾਸ ਸ਼ਾਮਿਲ ਰਹੇ। ਦੁਨੀਆਂ ਭਰ 'ਚ ਟਾੱਪ ਯੂਨਿਵਰਸਿਟੀਆਂ ਵਿੱਚੋਂ ਇੱਕ ਕਰਟਿਨ ਯੂਨਿਵਰਸਿਟੀ ਇੱਕ ਇਨੋਵੇਟਿਵ ਗਲੋਬਲ ਯੂਨਿਵਰਸਿਟੀ ਹੈ ਜੋ ਕਿ ਆਪਣੇ ਉੱਚ ਪ੍ਰਭਾਵਸ਼ਾਲੀ ਰਿਸਰਚ ਕੰਮ, ਸਸ਼ਕਤ ਇੰਡਸਟਰੀ ਪਾਰਟਨਰਸ਼ਿਪਸ ਅਤੇ ਵਿਦਿਆਰਥੀਆਂ ਦੇ ਵਿਕਾਸ ਪ੍ਰਤੀ ਵਚਨਬੱਧਤਾ ਲਈ ਜਾਣੀ ਜਾਂਦੀ ਹੈ।ਐਲਪੀਯੂ 'ਚ ਵੱਖਰੇ ਇੰਜੀਨਿਅਰਿੰਗ, ਸਾਈੰਸ, ਟੈਕਨੋਲਾੱਜੀ ਸਕੂਲਾਂ ਅਤੇ ਰਿਸਰਚ ਤੇ ਡਿਵੈਲਪਮੈਂਟ ਵਿੰਗ ਦੇ ਪ੍ਰਮੁੱਖਾਂ ਨਾਲ ਵਿਸ਼ੇਸ਼ ਸੈਸ਼ਨ ਦੌਰਾਨ ਪ੍ਰਤਿਨਿਧੀਆਂ ਨੇ ਨਵੀਨਤਮ ਪ੍ਰਯੋਗਸ਼ਾਲਾਵਾਂ, ਜੁਆਈੰਟ ਰਿਸਰਚ, ਜੁਆਈੰਟ ਪ੍ਰੋਗਰਾਮਸ ਦੀ ਸਥਾਪਨਾ ਅਤੇ ਦੋਵੇਂ ਯੂਨਿਵਰਸਿਟੀਆਂ ਦੇ ਵਿਦਿਆਰਥੀਆਂ ਲਈ ਸਾਂਝੇ ਮੌਕੇ ਲੱਭਣ ਪ੍ਰਤੀ ਡੂੰਘਾ ਵਿਚਾਰ-ਵਟਾਂਦਰਾ ਕੀਤਾ। ਮਹਾਨ ਰਿਸਰਚਰ ਅਤੇ ਸਿੱਖਿਆਵਿੱਦ ਪ੍ਰੋ ਮੁਖਰਜੀ ਨੇ ਸਥਾਈ ਇੰਜੀਨਿਅਰਿੰਗ ਪ੍ਰਥਾਵਾਂ 'ਤੇ ਆਪਣੇ ਰਿਸਰਚ ਕੰਮਾਂ ਨੂੰ ਸਾਂਝਾ ਕੀਤਾ। 

ਪ੍ਰੋ ਟੋਨੀ ਲੂਸੀ ਨੇ ਆਪਣੇ ਮੁੱਖ ਰਿਸਰਚ ਖੇਤਰ 'ਫਲਯੁਡ ਸਟ੍ਰਕੱਚਰ ਇੰਟਰੈਕਸ਼ਨ ਅਤੇ ਇਸਦੀ ਐਪਲੀਕੇਸ਼ੰਸ' ਦੇ ਬਾਰੇ ਵਿਚਾਰ ਸਾਂਝੇ ਕੀਤੇ। ਪ੍ਰੋ ਕਿਰਕ ਨੇ ਕਰਟਿਨ ਯੂਨਿਵਰਸਿਟੀ ਦੇ ਹਾਇਰ ਡਿਗਰੀ ਸਟੁਡੈਂਟਸ ਦੇ ਵਿਕਾਸ ਪ੍ਰਤੀ ਵਿਜ਼ਨ, ਇੰਟਰਨੈਸ਼ਨਲ ਆੱਥਰਜ਼ ਨਾਲ ਜੁਆਈੰਟ ਪਬਿਲਕੇਸ਼ੰਸ ਅਤੇ ਵਿਦਵਾਨਾਂ ਵਿੱਚਕਾਰ ਸਸ਼ਕਤ ਵਿਚਾਰ-ਵਟਾਂਦਰੇ ਦੇ ਤੌਰ-ਤਰੀਕਿਆਂ 'ਤੇ ਵਿਚਾਰ ਸਾਂਝੇ ਕੀਤੇ। ਡਾੱ ਰਾੱਸਨ ਨੇ ਕਲਾਸਰੂਮ ਦੇ ਅੰਦਰ, ਆੱਨਲਾਈਨ, ਅਸੈਸਮੈਂਟ ਅਤੇ ਫੀਡਬੈਕ ਦੇ ਦੌਰਾਨ ਵੀ ਨਵੀਨਤਮ ਟੀਚਿੰਗ ਪ੍ਰੈਕਟਿਸਿਜ਼ 'ਤੇ ਜ਼ੋਰ ਦਿੱਤਾ। ਇਸ ਮੌਕੇ 'ਤੇ ਐਲਪੀਯੂ ਦੇ ਵਾਈਸ ਚਾਂਸਲਰ ਪ੍ਰੋ ਡਾੱ ਰਮੇਸ਼ ਕੰਵਰ, ਰਿਸਰਚ ਐਂਡ ਡਿਵੈਲਪਮੈਂਟ ਵਿੰਗ ਦੀ ਡੀਨ ਡਾੱ ਗੀਤਾ ਅਤੇ ਐਲਪੀਯੂ ਦੇ ਹੋਰ ਵਿਗਿਆਨਿਕ ਅਤੇ ਸਿੱਖਿਆਵਿੱਦ ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ।ਪ੍ਰਤਿਨਿਧੀਮੰਡਲ ਦਾ ਸਵਾਗਤ ਕਰਦਿਆਂ ਐਲਪੀਯੂ ਦੇ ਡਿਵੀਜ਼ਨ ਆੱਫ ਇੰਟਰਨੈਸ਼ਨਲ ਅਫੇਯਰਜ਼ ਦੇ ਡਾਇਰੈਕਟਰ ਸ਼੍ਰੀ ਅਮਨ ਮਿੱਤਲ ਨੇ ਸੂਚਿਤ ਕੀਤਾ-'ਕਰਟਿਨ ਯੂਨਿਵਰਸਿਟੀ ਅਤੇ ਐਲਪੀਯੂ ਕਾਫੀ ਲੰਬੇ ਸਮੇਂ ਤੋਂ ਪਹਿਲਾਂ ਤੋਂ ਹੀ ਵੱਖਰੇ ਖੇਤਰਾਂ 'ਚ ਇਕੱਠੇ ਕੰਮ ਕਰ ਰਹੇ ਹਨ। ਦੋਵੇਂ ਯੂਨਿਵਰਸਿਟੀਆਂ ਵਿੱਚਕਾਰ ਤੈਅ ਕਰੈਡਿਟ ਟਰਾਂਸਫਰ ਪ੍ਰੋਗ੍ਰਾਮ ਦੇ ਤਹਿਤ ਐਲਪੀਯੂ ਦੇ ਵਿਦਿਆਰਥੀ ਆਪਣੀ ਪੜ੍ਹਾਈ ਦੇ ਆਖ਼ਰੀ ਦੋ ਸਾਲ ਆੱਸਟ੍ਰੇਲੀਆ 'ਚ ਕਰਟਿਨ ਯੂਨਿਵਰਸਿਟੀ 'ਚ ਪੜ੍ਹਨ ਤੋਂ ਬਾਅਦ ਆਪਣੀ ਫਾਈਨਲ ਡਿਗਰੀ ਕਰਟਿਨ ਯੂਨਿਵਰਸਿਟੀ ਤੋਂ ਹੀ ਪ੍ਰਾਪਤ ਕਰ ਸਕਦੇ ਹਨ। ਜਿਕਰਯੋਗ ਹੈ ਕਿ ਐਲਪੀਯੂ ਦੇ ਵਿਦਿਆਰਥੀਆਂ ਵਿੱਚੋਂ ਇੱਕ ਈਸੀਈ ਸਟਰੀਮ ਦੀ ਇੱਕ ਵਿਦਿਆਰਥਣ ਕੋਮਲਪ੍ਰੀਤ ਜਲਦੀ ਹੀ ਕਰੈਡਿਟ ਟਰਾਂਸਫਰ ਪ੍ਰੋਗ੍ਰਾਮ ਦੇ ਤਹਿਤ ਕਰਟਿਨ ਯੂਨਿਵਰਸਿਟੀ ਜੁਆਈੰਨ ਕਰਨ ਜਾ ਰਹੀ ਹੈ। ਇਸੇ ਤਰ੍ਹਾਂ ਭਾਰਤੀ ਸੇਨਾ 'ਚ ਸੇਵਾ ਨਿਭਾ ਰਹੇ ਇਕ ਕਰਨਲ ਸ਼੍ਰੀ ਪੀ ਪੀ ਸਿੰਘ, ਜੋ ਐਲਪੀਯੂ 'ਚ ਸਟੱਡੀ ਲੀਵ 'ਤੇ ਰੈਗੁਲਰ ਐਮਬੀਏ ਪ੍ਰੋਗ੍ਰਾਮ ਕਰ ਰਹੇ ਹਨ, ਵੀ ਕਰਟਿਨ ਯੂਨਿਵਰਸਿਟੀ ਤੋਂ ਹੀ ਆਪਣਾ ਆਖ਼ਰੀ ਸਿਮੈਸਟਰ ਪੂਰਾ ਕਰਨਗੇ।

 

Tags: Lovely Professional University

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD