Sunday, 12 May 2024

 

 

ਖ਼ਾਸ ਖਬਰਾਂ ਚੰਡੀਗੜ੍ਹ 'ਚ ਲੋਕਾਂ ਦਾ ਭਾਰੀ ਸਮਰਥਨ, ਇਸ ਵਾਰ ਭਾਜਪਾ 400 ਦਾ ਅੰਕੜਾ ਜ਼ਰੂਰ ਪਾਰ ਕਰੇਗੀ : ਜਤਿੰਦਰ ਪਾਲ ਮਲਹੋਤਰਾ ਆਪ ਤੇ ਅਕਾਲੀ ਕਿਸਾਨ ਵਿਰੋਧੀ, ਪੰਜਾਬ ਦੇ ਵਿਕਾਸ ਲਈ ਦੋਨਾਂ ਨੂੰ ਹਰਾਉਣਾ ਜਰੂਰੀ : ਜੀਤਮਹਿੰਦਰ ਸਿੰਘ ਸਿੱਧੂ ਸ੍ਰੀ ਅਨੰਦਪੁਰ ਸਾਹਿਬ ਤੋਂ ਮਾਈਨਿੰਗ ਮਾਫੀਆ ਦਾ ਸਫਾਇਆ ਕਰਾਂਗਾ : ਡਾ ਸੁਭਾਸ਼ ਸ਼ਰਮਾ ਗੁਰਬਾਜ ਸਿੰਘ ਸਿੱਧੂ ਨੇ ਪਿਤਾ ਦੇ ਲਈ ਮੰਗੀਆਂ ਵੋਟਾਂ ਅਸੀਂ ਤੁਹਾਡੇ ਲਈ ਸਕੂਲ ਅਤੇ ਹਸਪਤਾਲ ਬਣਾਏ, ਬਿਜਲੀ ਅਤੇ ਪਾਣੀ ਮੁਫਤ ਕੀਤਾ, ਇਸ ਲਈ ਮੈਨੂੰ ਜੇਲ ਭੇਜਿਆ : ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਨੇ ਅਮਿਤ ਸ਼ਾਹ ਨਾਲ ਕੀਤਾ ਸਮਝੌਤਾ, ਕੇਜਰੀਵਾਲ ਨੂੰ ਛੱਡ ਕੇ ਪੰਜਾਬ ’ਚ ਵੱਖਰੀ ਆਪ ਸਰਕਾਰ ਬਣਾਉਣਗੇ : ਸੁਖਬੀਰ ਸਿੰਘ ਬਾਦਲ ਆਪ ਦੱਸੇ ਕਿ ਉਹ ਭ੍ਰਿਸ਼ਟਾਚਾਰ ਵਿਚ ਫਸੇ ਅਰਵਿੰਦ ਕੇਜਰੀਵਾਲ ਦਾ ਬਚਾਅ ਕਿਉਂ ਕਰ ਰਹੀ ਹੈ: ਹਰਸਿਮਰਤ ਕੌਰ ਬਾਦਲ ਕਾਂਗਰਸ ਦੀ ਸਥਿਤੀ ਮਜ਼ਬੂਤ; ਸਾਬਕਾ ਵਿਧਾਇਕ ਜੱਸੀ ਖੰਗੂੜਾ ਦੀ ਪਾਰਟੀ 'ਚ ਵਾਪਸੀ ਸਾਬਕਾ ਸਰਪੰਚ ਸਾਥੀਆਂ ਸਮੇਤ ਅਕਾਲੀ ਦਲ ਨੂੰ ਅਲਵਿਦਾ ਕੇ ਕਾਂਗਰਸ ਵਿੱਚ ਸ਼ਾਮਲ ਕਾਂਗਰਸ ਨੇ ਲੋਕ ਸਭਾ ਵਿੱਚ ਜਿੱਤ ਲਈ ਇੱਕਜੁੱਟ ਹੋਕੇ ਕੀਤੀ ਅਪੀਲ ਮੋਦੀ ਸ਼ਾਹ ਦੀ ਜੋੜੀ ਨੂੰ ਜੇ ਕਿਸੇ ਨੇ ਮਾਤ ਦਿੱਤੀ ਹੈ ਤਾਂ ਉਹ ਪੰਜਾਬ ਦੇ ਲੋਕ ਹੀ ਹਨ : ਗੁਰਜੀਤ ਸਿੰਘ ਔਜਲਾ ਮਨੀਸ਼ ਤਿਵਾੜੀ ਨੇ ਕਿਰਨ ਖੇਰ ਦੇ ਬਿਆਨ ਨਾਲ ਭਾਜਪਾ ਦਾ ਮੂੰਹ ਬੰਦ ਕਰ ਦਿੱਤਾ ਕੇਂਦਰ ਸਰਕਾਰ ਦੇ ਗਲਤ ਫੈਸਲਿਆਂ ਕਾਰਨ 750 ਤੋਂ ਵੱਧ ਕਿਸਾਨਾਂ ਦੀ ਮੌਤ : ਵਿਜੇ ਇੰਦਰ ਸਿੰਗਲਾ ਪੰਜਾਬ ਨੂੰ ਕਰਜ਼ੇ 'ਚ ਡੁੱਬਣਾ ਹੀ ਭਗਵੰਤ ਮਾਨ ਸਰਕਾਰ ਦੀ ਉਪਲਬਧੀ : ਗਜੇਂਦਰ ਸਿੰਘ ਸ਼ੇਖਾਵਤ ਮੋਗਾ ਦੀ ਨੈਸ਼ਨਲ ਲੋਕ ਅਦਾਲਤ ਵਿੱਚ 5483 ਕੇਸਾਂ ਦਾ ਨਿਪਟਾਰਾ ਸੱਤ ਸਾਲਾਂ 'ਚ ਪਟਿਆਲਾ ਲੋਕ ਸਭਾ ਹਲਕੇ 'ਚ ਕੀਤੇ 7 ਕੰਮ ਗਿਣਾਉਣ ਕਾਂਗਰਸ ਤੇ 'ਆਪ' : ਐਨ.ਕੇ. ਸ਼ਰਮਾ ਨੈਸ਼ਨਲ ਲੋਕ ਅਦਾਲਤ ਚ ਹੋਇਆ 19815 ਕੇਸਾਂ ਦਾ ਨਿਪਟਾਰਾ ਪਟਿਆਲਾ ’ਚ ਲੱਗੀ ਕੌਮੀ ਲੋਕ ਅਦਾਲਤ ’ਚ 13481 ਕੇਸਾਂ ਦਾ ਹੋਇਆ ਨਿਪਟਾਰਾ ਪੰਜਾਬ ਪੁਲਿਸ ਨੇ ਹਿਮਾਚਲ ਪ੍ਰਦੇਸ਼ ਦੀ ਫਾਰਮਾ ਫੈਕਟਰੀ ਤੋਂ ਚੱਲ ਰਹੇ ਅੰਤਰ-ਰਾਜੀ ਗੈਰ-ਕਾਨੂੰਨੀ ਫਾਰਮਾ ਸਪਲਾਈ ਅਤੇ ਨਿਰਮਾਣ ਨੈਟਵਰਕ ਦਾ ਕੀਤਾ ਪਰਦਾਫਾਸ਼ ਭਾਜਪਾ ਜ਼ਿਲ੍ਹਾ ਯੁਵਾ ਮੋਰਚਾ ਦੀ ਅਹਿਮ ਮੀਟਿੰਗ ਮੋਰਚਾ ਜ਼ਿਲ੍ਹਾ ਪ੍ਰਧਾਨ ਤਾਹਿਲ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ ਵਿਜੇਦਰ ਸਿੰਗਲਾ ਦੀ ਚੋਣ ਮੁਹਿੰਮ ਨੂੰ ਮਿਲਿਆ ਵੱਡਾ ਹੁੰਗਾਰਾ

 

ਅਕਾਲੀ ਦਲ ਖਿਲਾਫ ਘਟੀਆ ਸਾਜ਼ਿਸ਼ਾਂ ਕਾਮਯਾਬ ਨਹੀਂ ਹੋਣਗੀਆਂ : ਮਜੀਠਾ, ਸਿਆਲਕਾ, ਸਮਰਾ

Web Admin

Web Admin

5 Dariya News

ਕਥੂਨੰਗਲ (ਅੰਮ੍ਰਿਤਸਰ) , 14 Dec 2018

ਸਿੱਖ ਕੌਮ ਦੀ ਸਿਰਮੌਰ ਜਥੇਬੰਦੀ ਸ੍ਰੋਮਣੀ ਅਕਾਲੀ ਦਲ ਵਲੋਂ ਹਲਕਾ ਮਜੀਠਾ ਦੇ ਇਤਿਹਾਸਕ ਗੁਰਦਵਾਰਾ, ਗੁ: ਜਨਮ ਅਸਥਾਨ ਬਾਬਾ ਬੁੱਢਾ ਸਾਹਿਬ ਜੀ ਕਥੂਨੰਗਲ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਅਤੇ ਕੀਰਤਨ ਉਪਰੰਤ ਅਰਦਾਸ ਸਮਾਗਮ ਕਰਾਉਦਿਆਂ 98 ਵਾਂ ਸਥਾਪਨਾ ਦਿਵਸ ਭਾਰੀ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸੰਬਧੀ ਰਾਜ ਦੇ ਸਾਰੇ ਹਲਕਿਆਂ ਦੇ ਇਤਿਹਾਸਕ ਗੁਰਧਾਮਾਂ ਅੰਦਰ ਧਾਰਮਿਕ ਸਮਾਗਮ ਕਰਵਾਉਣ ਦਾ ਫੈਸਲਾ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ 'ਚ ਕੋਰ ਕਮੇਟੀ ਵਲੋਂ ਲਿਆ ਗਿਆ ਸੀ। ਪ੍ਰੋ: ਸਰਚਾਂਦ ਸਿੰਘ ਅਨੁਸਾਰ ਇਸ ਮੌਕੇ ਸੰਗਤ ਨੂੰ ਸੰਬੋਧਨ ਕਰਦਿਆਂ ਸੀਨੀਅਰ ਅਕਾਲੀ ਆਗੂ ਤੇ ਸਾਬਕਾ ਸਾਂਸਦ ਰਾਜਮਹਿੰਦਰ ਸਿੰਘ ਮਜੀਠਾ, ਮੈਬਰ ਸ੍ਰੋਮਣੀ ਕਮੇਟੀ ਸੰਤੋਖ ਸਿੰਘ ਸਮਰਾ, ਰਣਜੀਤ ਸਿੰਘ ਵਰਿਆਮ ਨੰਗਲ ਸਾਬਕਾ ਵਿਧਾਇਕ, ਭਗਵੰਤ ਸਿੰਘ ਸਿਆਲਕਾ ਮੈਬਰ ਸ੍ਰੋਮਣੀ ਕਮੇਟੀ ਨੇ ਸ: ਪ੍ਰਕਾਸ਼ ਸਿੰਘ ਬਾਦਲ, ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਅਤੇ ਸ: ਬਿਕਰਮ ਸਿੰਘ ਮਜੀਠੀਆ ਦੀ ਲੀਡੀਸ਼ਿਪ 'ਤੇ ਪੂਰਨ ਭਰੋਸਾ ਪ੍ਰਗਟ ਕਰਦਿਆਂ ਕਿਹਾ ਕਿ ਅਕਾਲੀ ਦਲ ਖਿਲਾਫ ਰਚੀਆਂ ਜਾ ਰਹੀਆਂ ਘਟੀਆ ਸਾਜ਼ਿਸ਼ਾਂ ਕਾਮਯਾਬ ਨਹੀਂ ਹੋਣਗੀਆਂ। ਉਹਨਾਂ ਅਕਾਲੀ ਦਲ ਦੇ ਸੰਘਰਸ਼ੀਲ ਇਤਿਹਾਸ ਬਾਰੇ ਚਾਨਣਾ ਪਾਇਆ। ਉਹਨਾਂ ਕਿਹਾ ਕਿ ਅਕਾਲੀ ਦਲ ਨੇ ਜਿਥੇ ਕੌਮ ਦੀ ਅਗਵਾਈ ਕੀਤੀ। ਉਥੇ ਹੀ ਦੇਸ਼ ਵਿਦੇਸ਼ 'ਚ ਸਿਖ ਸਮਾਜ ਅਤੇ ਪੰਜਾਬੀਆਂ ਨੂੰ ਦਰਪੇਸ਼ ਮਸਲਿਆਂ ਪ੍ਰਤੀ ਹਮੇਸ਼ਾਂ ਸੰਜੀਦਗੀ ਅਪਨਾਈ ਅਤੇ ਉਹਨਾਂ ਦਾ ਸਾਥ ਦਿਤਾ। ਦੇਸ਼ ਦੀ ਅਜਾਦੀ ਲਈ ਅਕਾਲੀ ਦਲ ਵਲੋਂ ਲਾਏ ਜਾਂਦੇ ਰਹੇ ਮੋਰਚਿਆਂ ਦਾ ਜ਼ਿਕਰ ਕਰਦਿਆਂ ਉਹਨਾਂ ਦੋਸ਼ ਲਾਇਆ ਕਿ ਦੇਸ਼ 'ਤੇ ਕਾਬਜ ਸਰਕਾਰਾਂ ਨੇ ਅਕਾਲੀ ਦਲ ਦੀਆਂ ਕੁਰਬਾਨੀਆਂ ਪ੍ਰਤੀ ਸਰਥਿਕ ਮਾਣ ਨਹੀ ਦਿਤਾ। ਉਹਨਾਂ ਦਸਿਆ ਕਿ ਅਕਾਲੀ ਦਲ ਦੀਆਂ ਜਦੋ ਜਦੋ ਸਰਕਾਰਾਂ ਆਈਆਂ  ਆਈਆਂ ਵਡੇ ਪਧਰ 'ਤੇ ਵਿਕਾਸ ਕਰਾਏ ਗਏ, ਲੋਕ ਭਲਾਈ ਸਕੀਮਾਂ ਲਾਗੂ ਕੀਤਆਂ ਗਈਆਂ  ਅਤੇ ਭਾਈਚਾਰਕ ਸਾਂਝ ਦੀ ਮਜਬੂਤੀ ਲਈ ਕਾਰਜ ਕੀਤੇ ਗਏ। 

ਇਸ ਮੌਕੇ ਸੁਖਵਿੰਦਰ ਸਿੰਘ ਗੋਲਡੀ ਮਤੇਵਾਲ, ਸਰਬਜੀਤ ਸਿੰਘ ਸਪਾਰੀਵਿੰਡ, ਗੁਰਵੇਲ ਸਿੰਘ ਅਲਕੜੇ, ਪ੍ਰਭਪਾਲ ਸਿੰਘ ਝੰਡੇ, ਪ੍ਰਭਦਿਆਲ ਸਿੰਘ ਭੰਗਵਾਂ, ਜੈਲ ਸਿੰਘ ਗੋਪਾਲ ਪੁਰਾ, ਮੇਜਰ ਸ਼ਿਵੀ, ਗਗਨ ਦੀਪ ਸਿੰਘ ਭਕਨਾ, ਕੁਲਵਿੰਦਰ ਸਿੰਘ ਧਾਰੀਵਾਲ, ਬਲਰਾਜ ਸਿੰਘ, ਸਲਵੰਤ ਸਿੰਘ ਸੇਠ, ਤਰੁਨ ਅਬਰੋਲ, ਅਮਨਦੀਪ ਸਿੰਘ ਸਪਾਰੀਵਿੰਡ, ਰਾਕੇਸ਼ ਪ੍ਰਾਸ਼ਰ, ਲਖਵਿੰਦਰ ਸਿੰਘ ਲਖਾ, ਬਲਵਿੰਦਰ ਸਿੰਘ ਸਿਆਲਕਾ, ਸੁਲਖਨ ਸਿੰਘ ਭੰਗਾਲੀ, ਹਰਬੰਸ ਸਿੰਘ ਮੱਲੀ, ਬਲਬੀਰ ਸਿੰਘ ਚੰਦੀ, ਦਿਲਬਾਗ ਸਿੰਘ ਲਹਿਰਕਾ, ਮੇਜਰ ਸਿੰਘ ਕਲੇਰ, ਪ੍ਰਮਬੀਰ ਸਿੰਘ ਮਤੇਵਾਲ, ਜਸਬੀਰ ਸਿੰਘ ਹਦਾਇਤ ਪੁਰਾ, ਸੰਮਤੀ ਮੈਬਰ ਸਰੂਪ ਸਿੰਘ ਢਡੇ, ਸਰਪੰਚ ਅਮਰੀਕ ਸਿੰਘ ਢਡੇ, ਸਰਪੰਚ ਜਸਪਾਲ ਸਿੰਘ ਭੋਆ, ਸ਼ਰਨਬੀਰ ਸਿੰਘ ਰੂਪੋਵਾਲੀ, ਮਨਜੀਤ ਸਿੰਘ ਰਾਮਦਿਵਾਲੀ, ਸਰਵਨ ਸਿੰਘ ਰਾਮਦਿਵਾਲੀ, ਸੂਬਾ ਸਿੰਘ ਝੰਡੇ, ਸੁਖਜੀਤ ਸਿੰਘ ਲੁਧਰ, ਬਾਬਾ ਰਾਮ ਸਿੰਘ ਅਬਦਾਲ, ਸਰਪੰਚ ਨਿਰਲੇਪ ਸਿੰਘ, ਨਿਰਮਲ ਸਿੰਘ ਪਾਖਰਪੁਰਾ, ਅਵਤਾਰ ਸਿੰਘ ਕਥੂਨੰਗਲ, ਰਣਜੀਤ ਸਿੰਘ ਚੋਗਾਵਾਂ, ਡਾ: ਪਾਲ ਸਿੰਘ, ਜੋਗਿੰਦਰ ਸਿੰਘ ਢਡੇ, ਤਸਬੀਰ ਸਿੰਘ ਭੁਲਰ, ਮਿਲਖਾ ਸਿੰਘ ਭੁਲਰ, ਪ੍ਰਮਿੰਦਰ ਸਿੰਘ ਬਲ, ਤਲਵੰਡੀ, ਮਲਕੀਤ ਸਿੰਘ ਸਰਪੰਚ ਸ਼ਾਮਨਗਰ, ਨੰਬਰਦਾਰ ਲਾਲਜੀਤ ਸਿੰਘ ਢਡੇ, ਠੇਕੇਦਾਰ ਹਰਦੇਵ ਸਿੰਘ ਮਰੜੀ, ਹਰਭਜਨ ਸਿੰਘ ਮਰੜੀ, ਪਹਿਲਵਾਨ ਬਲਵਿੰਦਰ ਸਿੰਘ ਕੈਰੋਨੰਗਲ, ਸੰਮਤੀ ਮੈਬਰ ਦਿਲਬਾਗ ਸਿੰਘ ਸੋਹੀ, ਨੰਬਰਦਾਰ ਲਖਬੀਰ ਸਿੰਘ ਢਡੇ, ਮਲਕੀਤ ਸਿੰਘ ਸਰਹਾਲਾ, ਸੰਮਤੀ ਮੈਬਰ ਲਖਬੀਰ ਸਿੰਘ ਤਤਲਾ, ਜੋਗਿੰਦਰ ਸਿੰਘ ਕਥੂਨੰਗਲ, ਸ਼ਿੰਦਰ ਸਿੰਘ ਢੰਡਾਲ, ਡਾ: ਭੁਪਿੰਦਰ ਸਿੰਘ ਗਿਲ, ਸੁਰਜੀਤ ਸਿੰਘ ਮਾਨ, ਹਰਭੇਜ ਭੋਆ, ਹਰਜੀਤ ਸਿੰਘ ਚਾਟੀਵਿੰਡ, ਗੁਰਦਿਆਲ ਸਿੰਘ ਸਰਹਾਲਾ, ਸਤਨਾਮ ਸਿੰਘ ਮਰੜੀ, ਸੰਮਤੀ ਮੈਬਰ ਸੁਖਦੀਪ ਸਿੰਘ ਦੀਪੀ, ਦਿਲਬਾਗ ਸਿੰਘ ਮਾਂਗਾਸਰਾਏ, ਜਸਪਾਲ ਸਿੰਘ ਮੰਗਾਸਰਾਏ ਆਦਿ ਮੌਜੂਦ ਸਨ। 

 

Tags: SAD-BJP

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD