Monday, 27 May 2024

 

 

ਖ਼ਾਸ ਖਬਰਾਂ ਸਿੱਖ ਧਾਰਮਿਕ ਸੰਸਥਾਵਾਂ ਨੂੰ ਆਰ ਐਸ ਐਸ ਦੇ ਕੰਟਰੋਲ ਤੋਂ ਮੁਕਤ ਕਰੋ: ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਨੂੰ ਕੀਤੀ ਅਪੀਲ ਪ੍ਰਧਾਨ ਮੰਤਰੀ ਜੀਰਕਪੁਰ ਵਿੱਚ ਸਥਾਪਤ ਕਰਨਗੇ ਅੰਤਰਰਾਸ਼ਟਰੀ ਵਿੱਤੀ ਕੇਂਦਰ- ਪ੍ਰਨੀਤ ਕੌਰ ਵੋਟਿੰਗ ਮਸ਼ੀਨਾਂ ਦੀ ਸਪਲੀਮੈਂਟਰੀ ਰੈਂਡਮਾਈਜੇਸ਼ਨ ਜ਼ਿਲ੍ਹਾ ਚੋਣ ਅਫਸਰ ਡਾ. ਸੇਨੂ ਦੁੱਗਲ ਦੀ ਨਿਗਰਾਨੀ ਹੇਠ ਹੋਈ 'ਆਪ' ਝੂਠਿਆਂ ਦੀ ਪਾਰਟੀ; ਵੋਟਰ 2022 ਵਰਗੀ ਗਲਤੀ ਦੋਬਾਰਾ ਨਾ ਕਰਨ : ਪੁਸ਼ਕਰ ਧਾਮੀ ਰਾਜਾ ਵੜਿੰਗ ਨੇ ਪਾਰਟੀ ਦੇ ਗੱਦਾਰਾਂ ਦੀ ਕੀਤੀ ਨਿਖੇਧੀ; ਵੋਟਰਾਂ ਨੂੰ ਵਿਕਾਸ ਨੂੰ ਚੁਣਨ ਦੀ ਅਪੀਲ ਕੀਤੀ ਰੈਲੀ ਨੇ ਦੂਰ ਕੀਤੇ ਵਿਰੋਧੀਆਂ ਦੇ ਭੁਲੇਖੇ : ਐਨ.ਕੇ. ਸ਼ਰਮਾ ਚੋਣਾਂ ਦੀ ਰੌਚਕਤਾ ਵਧਾਉਣ ਲਈ ਜ਼ਿਲ੍ਹਾ ਚੋਣ ਅਫ਼ਸਰ ਰਾਜੇਸ਼ ਧੀਮਾਨ ਵੱਲੋਂ ਤਿੰਨ ਸਵੀਪ ਗੀਤ ਰਲੀਜ਼ ਗਰਮੀ ਅਤੇ ਲੂ ਤੋਂ ਬਚਾਓ ਲਈ ਵੱਧ ਤੋਂ ਵੱਧ ਤਰਲ ਪਦਾਰਥਾਂ ਦੀ ਵਰਤੋਂ ਕਰੋ ਨੂੰਹ ਸੱਸ ਦੇ ਰਿਸਤੇ ਤੇ ਅਧਾਰਿਤ,ਹਾਸੇ ਦਾ ਖਜ਼ਾਨਾ ਹੋਵੇਗੀ ਫ਼ਿਲਮ ‘ਨੀ ਮੈਂ ਸੱਸ ਕੁੱਟਣੀ-2’ ਜੈਇੰਦਰਾ ਕੌਰ ਨੇ ਸ਼ਹਿਰ ਦੇ ਅੰਦਰੂਨੀ ਇਲਾਕਿਆਂ ਵਿੱਚ ਘਰ-ਘਰ ਜਾ ਕੇ ਕੀਤਾ ਚੋਣ ਪ੍ਰਚਾਰ ਪੀਐਮ ਮੋਦੀ ਕਦੇ ਵੀ ਮਹਿੰਗਾਈ, ਗਰੀਬੀ, ਬੇਰੁਜ਼ਗਾਰੀ ਅਤੇ ਭੁੱਖਮਰੀ ਵਰਗੇ ਮੁੱਦਿਆਂ ਦੀ ਗੱਲ ਨਹੀਂ ਕਰਦੇ, ਉਹ ਕੰਮ ਦੀ ਬਜਾਏ ਮੰਗਲ-ਸੂਤਰ ਅਤੇ ਮੱਝ ਦੇ ਨਾਮ 'ਤੇ ਲੋਕਾਂ ਤੋਂ ਵੋਟਾਂ ਮੰਗ ਰਹੇ ਹਨ - ਕੇਜਰੀਵਾਲ ਨਰਮਾ ਬੈਲਟ ਦੇ ਕਿਸਾਨਾਂ ਨੂੰ ਮਿਲ ਰਿਹਾ ਨਹਿਰੀ ਪਾਣੀ, ਅਸੀਂ ਇੱਥੇ ਫੂਡ ਪ੍ਰੋਸੈਸਿੰਗ ਕੰਪਨੀਆਂ ਲਿਆਉਣ ਦੀ ਯੋਜਨਾ ਬਣਾ ਰਹੇ ਹਾਂ, ਮੇਰੇ ਕੋਲ ਇਸ ਖੇਤਰ ਲਈ ਵੱਡੀਆਂ ਵਿਕਾਸ ਯੋਜਨਾਵਾਂ ਹਨ: ਭਗਵੰਤ ਮਾਨ ਸ਼ਹੀਦ ਸਾਡੀ ਪੂੰਜੀ ਹਨ, ਸ਼ਹੀਦਾਂ ਦੇ ਸੁਪਨਿਆਂ ਦਾ ਸਮਾਜ ਸਿਰਜਣ ਲਈ ਨਿਰੰਤਰ ਯਤਨਸ਼ੀਲ: ਮੀਤ ਹੇਅਰ ਸਮੂਹ ਨਗਰ ਭਾਗੋਮਾਜਰਾ ਦੇ ਭਾਈਚਾਰੇ ਵੱਲੋਂ ਮੋਹਿਲ ਸਿੰਗਲਾ ਦੇ ਸਰੋਪਾ ਪਾ ਕਿ ਕਾਂਗਰਸ ਪਾਰਟੀ ਦੇ ਹੱਕ ਵਿੱਚ ਸਮਰਥਨ ਦਿੱਤਾ : ਐਮ.ਪੀ.ਜੱਸੜ ਪ੍ਰਧਾਨ ਮੰਤਰੀ ਜੀਰਕਪੁਰ ਵਿੱਚ ਅੰਤਰਰਾਸ਼ਟਰੀ ਵਿੱਤੀ ਕੇਂਦਰ ਸਥਾਪਤ ਕਰਨਗੇ- ਪ੍ਰਨੀਤ ਕੌਰ ਬੇਲਾ ਕਾਲਜ ਵਿੱਚ ਗਰੀਨ ਇਲੈਕਸ਼ਨ ਸਬੰਧੀ ਜਾਗਰੂਤਾ ਨੂੰ ਲੈ ਕੇ ਰੈਲੀ ਕੱਢੀ ਗਈ ਵੋਟਰਾਂ ਨੂੰ ਹੀਟ ਵੇਬ ਤੋਂ ਬਚਾਉਣ ਲਈ ਪੋਲਿੰਗ ਸਟੇਸ਼ਨਾਂ ਤੇ ਕੀਤੇ ਜਾਣਗੇ ਪੁਖਤਾ ਪ੍ਰਬੰਧ: ਡਿਪਟੀ ਕਮਿਸ਼ਨਰ ਪਰਨੀਤ ਸ਼ੇਰਗਿੱਲ ਸੁਖਵਿੰਦਰ ਸਿੰਘ ਬਿੰਦਰਾ ਨੇ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ ਸੀਜੀਸੀ ਲਾਂਡਰਾਂ ਨੇ ਪਲੇਸਮੈਂਟ ਦਿਵਸ ਮਨਾਇਆ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਦੇ ਘਰ ਨਾਰੀ ਸ਼ਕਤੀ ਨੇ ਦਿੱਤਾ ਕਾਂਗਰਸ ਉਮੀਦਵਾਰ ਨੂੰ ਸਮਰਥਨ ਨਿਰਪੱਖ, ਬਿਨਾਂ ਕਿਸੇ ਦਬਾਅ ਅਤੇ ਸ਼ਾਂਤਮਈ ਚੋਣ ਪ੍ਰਕਿਰਿਆ ਨੂੰ ਯਕੀਨੀ ਬਣਾਏ ਚੋਣ ਅਮਲਾ—ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ

 

ਕੈਪਟਨ ਅਮਰਿੰਦਰ ਸਿੰਘ ਵੱਲੋਂ 1984 ਦੇ ਨਾਜ਼ੁਕ ਮੁੱਦੇ ਦਾ ਸਿਆਸੀਕਰਨ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦੀ ਆਲੋਚਨਾ

ਨਾਨਾਵਤੀ ਕਮਿਸ਼ਨ ਦੀ ਰਿਪੋਰਟ 'ਚ ਕਮਲ ਨਾਥ ਦਾ ਹਵਾਲਾ, ਉਨਾਂ ਦੀ 1984 ਦੇ ਦੰਗਿਆਂ ਵਿੱਚ ਸ਼ਮੂਲੀਅਤ ਦਾ ਸਬੂਤ ਨਹੀਂ - ਮੁੱਖ ਮੰਤਰੀ

Web Admin

Web Admin

5 Dariya News

ਚੰਡੀਗੜ੍ਹ , 14 Dec 2018

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਮਲ ਨਾਥ ਨੂੰ ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ ਨਾਮਜ਼ਦ ਕੀਤੇ ਜਾਣ ਤੋਂ ਬਾਅਦ 1984 ਦੇ ਦੰਗਿਆਂ ਦੇ ਮੁੱਦੇ ਦਾ ਸਿਆਸੀਕਰਨ ਕਰਨ ਵਾਸਤੇ ਸ਼੍ਰੋਮਣੀ ਅਕਾਲੀ ਦਲ ਦੀ ਤਿੱਖੀ ਆਲੋਚਨਾ ਕੀਤੀ ਹੈ।ਅਕਾਲੀ ਵਿਧਾਇਕ ਬਿਕਰਮ ਸਿੰਘ ਮਜੀਠੀਆ ਵੱਲੋਂ ਮੁੱਦਾ ਉਠਾਏ ਜਾਣ ਤੋਂ ਬਾਅਦ ਇਸ ਮਸਲੇ 'ਤੇ ਵਿਧਾਨ ਸਭਾ ਵਿੱਚ ਧਿਆਨ ਦਵਾਊ ਮਤੇ 'ਤੇ ਦਖਲ ਦਿੰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜਿੱਥੋਂ ਤੱਕ ਸਾਬਕਾ ਕੇਂਦਰੀ ਮੰਤਰੀ ਵਿਰੁੱਧ ਦੋਸ਼ਾਂ ਦਾ ਸਬੰਧ ਹੈ, ਉਸ ਵਿੱਚ ਕਾਨੂੰਨ ਆਪਣਾ ਰਾਹ ਅਖਤਿਆਰ ਕਰੇਗਾ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪਹਿਲੀ ਵਾਰ ਦੋਸ਼ਾਂ ਦੇ ਸਾਹਮਣੇ ਆਉਣ ਤੋਂ ਬਾਅਦ ਕਮਲ ਨਾਥ 10 ਸਾਲ ਤੋਂ ਵੱਧ ਸਮਾਂ ਕੇਂਦਰੀ ਮੰਤਰੀ ਰਹੇ ਹਨ। ਉਨ੍ਹਾਂ ਕਿਹਾ ਕਿ ਨਾਨਾਵਤੀ ਕਮਿਸ਼ਨ ਦੀ ਰਿਪੋਰਟ ਵਿੱਚ ਸੀਨੀਅਰ ਕਾਂਗਰਸੀ ਆਗੂ ਬਾਰੇ ਤੁੱਛ ਹਵਾਲੇ ਨੂੰ ਇਸ ਮਾਮਲੇ ਵਿੱਚ ਉਨ੍ਹਾਂ ਦੀ ਸ਼ਮੂਲੀਅਤ ਨਹੀਂ ਮੰਨੀ ਜਾ ਸਕਦੀ। ਮੁੱਖ ਮੰਤਰੀ ਨੇ ਕਿਹਾ ਕਿ ਇਕੱਲਾ ਕਾਨੂੰਨ ਹੀ ਕਿਸੇ ਵਿਅਕਤੀ ਦੀ ਭੂਮਿਕਾ ਬਾਰੇ ਫੈਸਲਾ ਕਰ ਸਕਦਾ ਹੈ ਅਤੇ ਕਿਸੇ ਨੂੰ ਵੀ ਆਪਣੇ ਸਿਆਸੀ ਹਿੱਤਾਂ ਦੇ ਵਾਸਤੇ 1984 ਦੰਗਿਆਂ ਦੇ ਨਾਜ਼ੁਕ ਮੁੱਦੇ 'ਤੇ ਫਾਇਦਾ ਨਹੀਂ ਚੁੱਕਣਾ ਚਾਹੀਦਾ ਹੈ।ਮੁੱਖ ਮੰਤਰੀ ਨੇ ਕਮਲ ਨਾਥ ਨੂੰ ਬੁੱਕਾ ਭੇਟ ਕਰਦੇ ਹੋਏ ਪ੍ਰਕਾਸ਼ ਸਿੰਘ ਬਾਦਲ ਦੀ ਤਸਵੀਰ ਤੋਂ ਇਲਾਵਾ ਸੁਖਬੀਰ ਸਿੰਘ ਬਾਦਲ ਅਤੇ ਪਰਮਿੰਦਰ ਸਿੰਘ ਢੀਂਡਸਾ ਦੀ ਸਾਬਕਾ ਕੇਂਦਰੀ ਮੰਤਰੀ ਨਾਲ ਮੀਟਿੰਗ ਬਾਰੇ ਵੀ ਇੱਕ ਤਸਵੀਰ ਵਿਖਾਈ। ਇਸ ਨਾਲ ਉਨ੍ਹਾਂ ਨੇ ਅਕਾਲੀ ਆਗੂਆਂ ਵੱਲੋਂ ਆਪਣੇ ਸੌੜੇ ਸਿਆਸੀ ਹਿੱਤਾਂ ਲਈ ਮੁੱਦੇ ਦਾ ਸਿਆਸੀਕਰਨ ਕਰਨ ਦੇ ਤੱਥਾਂ ਨੂੰ ਉਭਾਰਿਆ।

 

Tags: Amarinder Singh

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD