64ਵੀਆਂ ਅੰਤਰ ਜ਼ਿਲਾ ਸਕੂਲ ਖੇਡਾਂ ਕ੍ਰਿਕਟ ਅੰਡਰ-17 ਸਾਲ ਲੜਕੀਆਂ ਆਦੇਸ਼ ਯੂਨੀਵਰਸਿਟੀ ਕ੍ਰਿਕਟ ਗਰਾਊਡ, ਜੈਮਜ ਸਕੂਲ਼ ਕ੍ਰਿਕਟ ਗਰਾਊਡ, ਕਲੱਬ ਕ੍ਰਿਕਟ ਗਰਾਂਊਡ ਵਿਚ ਰੁਪਿੰਦਰ ਸਿੰਘ ਰਵੀ ਸਟੇਟ ਆਰਗੇਨਾਈਜ਼ਰ ਖੇਡਾਂ ਸਿੱਖਿਆ ਵਿਭਾਗ ਸਪੋਰਟਸ ਸ਼ਾਖਾ ਐਸ.ਏ.ਅੇਸ. ਨਗਰ ਪੰਜਾਬ, ਬਲਜੀਤ ਕੁਮਾਰ ਜ਼ਿਲਾ ਸਿੱਖਿਆ ਅਫ਼ਸਰ (ਸੈ.ਸਿੱ) ਬਠਿੰਡਾ ਦੇ ਦਿਸ਼ਾ-ਨਿਰਦੇਸ਼ਾਂ ਅਤੇ ਗੁਰਪ੍ਰੀਤ ਸਿੰਘ ਸਹਾਇਕ ਸਿੱਖਿਆ ਅਫ਼ਸਰ (ਖੇਡਾਂ) ਬਠਿੰਡਾ ਦੀ ਯੋਗ ਅਗਵਾਈ ਵਿਚ ਜੋ ਚੱਲ ਰਹੀਆਂ ਸਨ। ਉਹ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋਈਆਂ। ਅੱਜ ਦੇ ਸਮਾਪਤੀ ਸਮਾਰੋਹ ਦੇ ਮੁੱਖ ਮਹਿਮਾਨ ਵਜੋਂ ਡਾ. ਕੁਲਵੰਤ ਸਿੰਘ ਡਿਪਟੀ ਰਜਿਸਟਰਾਰ ਆਦੇਸ਼ ਯੂਨੀਵਰਸਿਟੀ ਬਠਿੰਡਾ ਅਤੇ ਸ. ਗੁਰਦਰਸਨ ਸਿੰਘ ਬਰਾੜ ਜ਼ਿਲਾ ਸਿੱਖਿਆ ਅਫ਼ਸਰ (ਐ.ਸਿੱ) ਬਠਿੰਡਾ ਪਹੁੰਚੇ ਉਨਾਂ ਨਾਲ ਵਿਸ਼ੇਸ਼ ਮਹਿਮਾਨ ਵਜੋਂ ਗੁਰਚਰਨ ਸਿੰਘ ਬਰਾੜ ਜ਼ਿਲਾ ਸਾਇੰਸ ਸੁਪਰਵਾਇਜ਼ਰ ਪਹੁੰਚੇ। ਜੇਤੂ ਟੀਮਾਂ ਨੂੰ ਟਰਾਫੀ ਨਾਲ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ।
ਸਹਾਇਕ ਸਿੱਖਿਆ ਅਫ਼ਸਰ ਨੇ ਦੱਸਿਆ ਕਿ ਖੇਡਾਂ ਦੇ ਅਨੁਸਾਰ ਅੱਜ ਦੇ ਮੈਚਾਂ ਦੇ ਰਿਜਲਟ ਇਸ ਪ੍ਰਕਾਰ ਰਹੇ :-
ਤੀਜੇ ਸਥਾਨ ਮੈਚ ਬਠਿੰਡਾ ਵ/ਸ ਫਿਰੋਜਪੁਰ, ਫਿਰੋਜਪੁਰ ਨੇ ਟਾਸ ਜਿੱਤ ਕੇ ਪਹਿਲਾ ਬੱਲੇਬਾਜੀ ਕਰਨ ਦਾ ਫੈਸਲਾ ਕੀਤਾ ੳਤੇ 12 ਓਵਰਾਂ ਵਿਚ 37 ਰਨ 3 ਵਿਕਟਾਂ 'ਤੇ ਨੁਕਸਾਨ ਲੂ'ਤੇ ਬਣਾਏ ਜਿਸ ਨੂੰ ਬਠਿੰਡਾ ਨੇ 5.5 ਓਵਰਾਂ ਵਿਚ 39 ਰਨ 4 ਵਿਕਟਾਂ ਦੇ ਨੁਕਸਾਨ 'ਤੇ ਟੀਚਾ ਹਾਸਿਲ ਕਰਕੇ ਤੀਜੀ ਪੁਜੀਸ਼ਨ ਹਾਸਿਲ ਕੀਤੀ।ਫਾਈਨਲ ਮੈਚ ਫਰੀਦਕੋਟ ਵ/ਸ ਬਰਨਾਲਾ ਵਿਚਕਾਰ ਸ਼ੁਰੂ ਹੋਇਆ ਜਿਸ ਵਿਚ ਫ਼ਰੀਦਕੋਟ ਨੇ ਟਾਸ ਜਿੱਤ ਕੇ ਬੱਲੇਬਾਜੀ ਕਰਨ ਦਾ ਫੈਸਲਾ ਲਿਆ ਅਤੇ 15 ਓਵਰਾਂ ਵਿਚ 142 ਰਨ 1 ਵਿਕਟ ਦੇ ਨੁਕਸਾਨ 'ਤੇ ਬਣਾਇਆ। ਜਿਸਦਾ ਪਿੱਛਾ ਕਰਦੇ ਹੋਏ 15 ਓਵਰਾਂ ਵਿਚ 44 ਰਨ 6 ਵਿਕਟਾਂ ਦੇ ਨੁਕਸਾਨ 'ਤੇ ਬਣਾਏ ਇਸ ਤਰਾਂ ਫਰੀਦਕੋਟ ਨੇ ਇਹ ਮੁਕਾਬਲਾ 98 ਰਨ ਨਾਲ ਜਿੱਤ ਕੇ ਟੂਰਨਾਮੈਂਟ ਵਿਚ ਪਹਿਲੀ ਪੁਜੀਸ਼ਨ ਹਾਸਿਲ ਕੀਤੀ। ਇਸ ਮੁਕਾਬਲੇ ਵਿਚ ਪਹਿਲਾ ਸਥਾਨਾ ਫ਼ਰੀਦਕੋਟ, ਦੂਜਾ ਸਥਾਨ ਬਰਨਾਲਾ ਅਤੇ ਤੀਸਰਾ ਬਠਿੰਡਾ ਨੇ ਹਾਸਲ ਕੀਤਾ। ਇਸ ਸਮੇਂ ਇਨਾਂ ਨਾਲ ਨਾਜ਼ਰ ਸਿੰਘ ਜਰਨਲ ਸਕੱੱਤਰ ਟੂਰਨਾਮੈਂਟ ਕਮੇਟੀ ਬਲਵਿੰਦਰ ਸਿੰਘ ਫਿਜੀਕਲ ਵਿਭਾਗ ਆਦੇਸ਼ ਯੂਨੀਵਰਸਿਟੀ ਬਠਿੰਡਾ, ਗੁਰਪ੍ਰੀਤ ਸਿੰਘ ਜ਼ਿਲਾ ਸਿੱਖਿਆ ਅਫ਼ਸਰ (ਐ.ਸਿੱ) ਬਠਿੰਡਾ ਤੋਂ ਕੁਲਵੀਰ ਸਿੰਘ ਲੈਕ ਫਿਜੀ ਅੇਜੂ, ਵਿਨੋਦ ਕੁਮਾਰ ਲੈਕ ਫਿਜੀ ਅੇਜੂ, ਭੋਲਾ ਕ੍ਰਿਕਟ ਕੋਚ, ਦਵਿੰਦਰ ਸਿੰਘ ਜੇਵੀਅਰ ਸਕੂਲ਼, ਹਰਭਗਵਾਨ ਦਾਸ ਪੀਟੀਆਈ, ਗੁਰਿੰਦਰ ਸਿੰਘ ਡੀਪੀਈ, ਜਸਵਿੰਦਰ ਸਿੰਘ ਡੀਪੀਈ, ਰਵਿੰਦਰ ਸਿੰਘ ਡੀਪੀਈ, ਰੇਸਮ ਸਿੰਘ ਡੀਪੀਈ, ਹਰਪਾਲ ਸਿੰਘ ਡੀਪੀਈ, ਗੁਰਮੀਤ ਸਿੰਘ ਪੀਟੀਆਈ ਗਹਿਰੀ, ਜਗਦੀਸ ਕੁਮਾਰ ਲੈਕ ਫਿਜੀ ਐਜੂ, ਰਣਧੀਰ ਸਿੰਘ ਪੀਟੀਆਈ, ਸਤਿੰਦਰਪਾਲ ਕੌਰ, ਸੁਖਦੀਪ ਕੌਰ ਅਤੇ ਨਵਸੰਗੀਤ ਆਦਿ ਹਾਜ਼ਰ ਸਨ।