ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸਾਰੀਆਂ ਰਾਜਨੀਤਿਕ ਪਾਰਟੀਆਂ ਵਲੋਂ ਆਪਣੇ ਬੂਥ ਲੇਬਲ ਏਜੰਟ (ਬੀ.ਐਲ.ਏ.) ਨਿਯੁਕਤ ਕੀਤੇ ਜਾਣੇ ਹਨ। ਇਸ ਗੱਲ ਦੀ ਜਾਣਕਾਰੀ ਤਹਿਸੀਲਦਾਰ ਚੋਣਾਂ ਸੰਜੇ ਕੁਮਾਰ ਨੇ ਸਾਹਿਬਜਾਦਾ ਅਜੀਤ ਸਿੰਘ ਨਗਰ ਵਿਚ ਜ਼ਿਲਖ਼ਾ ਪ੍ਰਬੰਧਕੀ ਕੰਪਲੈਕਸ ਸੈਕਟਰ-76 ਵਿਖੇ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਆਯੋਜਿਤ ਮੀਟਿੰਗ ਦੌਰਾਨ ਕੀਤਾ। ਉਨ੍ਹਖ਼ਾਂ ਕਿਹਾ ਕਿ ਮੁੱਖ ਚੋਣ ਅਫਸਰ ਪੰਜਾਬ ਨੂੰ ਬੀ.ਐਲ.ਏ. ਦੀਆਂ ਲਿਸਟਾਂ ਭੇਜਣ ਹਿੱਤ ਮੋਬਾਇਲ ਨੰਬਰ ਸਮੇਤ ਇਹ ਲਿਸਟਾਂ ਜ਼ਿਲ੍ਹਖ਼ਾਂ ਚੋਣ ਦਫਤਰ ਐਸ.ਏ.ਐਸ. ਨਗਰ ਵਿਖੇ ਭੇਜੀਆਂ ਜਾਣ। ਸੰਜੇ ਨੇ ਕਿਹਾ ਕਿ ਬੀ.ਐਲ.ਏ. ਨੂੰ ਨਿਯੁਕਤ ਕਰਕੇ ਬੀ.ਐਲ.ਓ. ਨਾਲ ਤਾਲਮੇਲ ਕਰਨ ਅਤੇ ਵੋਟਾਂ ਬਣਨ ਤੋਂ ਵਾਂਝੇ ਰਹਿਣ ਵਾਲੇ ਲੋਕਾਂ ਤੋਂ ਫਾਰਮ ਨੰਬਰ 06 ਭਰਵਾ ਕੇ ਕਾਰਵਾਈ ਕਰਨ ਦੀਆਂ ਹਦਾਇਤਾਂ ਦਿੱਤੀਆਂ ਜਾਣ। ਉਨ੍ਹਖ਼ਾਂ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਦੱਸਿਆ ਕਿ ਨਵੀਆਂ ਵੋਟਾਂ ਸਬੰਧੀ ਪ੍ਰਾਪਤ ਹੋਏ ਫਾਰਮਾਂ ਦੀਆਂ ਲਿਸਟਾਂ ਸੀ.ਡੀ. ਵਿੱਚ ਦਿੱਤੀਆਂ ਗਈਆਂ ਹਨ ਅਤੇ ਇਨ੍ਹਖ਼ਾਂ ਲਿਸਟਾਂ ਨੂੰ ਚੈਕ ਕਰਨ ਉਪਰੰਤ ਕਿਸੇ ਪ੍ਰਕਾਰ ਦੀ ਤਰੁੱਟੀ ਹੋਣ 'ਤੇ ਦਫਤਰ ਨੂੰ ਜਾਣੂ ਕਰਵਾਇਆ ਜਾਵੇ ਤਾਂ ਜੋ ਇਨਖ਼ਾਂ ਲਿਸਟਾਂ ਦੀ ਸੁਧਾਈ ਕੀਤੀ ਜਾ ਸਕੇ। ਉਨਖ਼ਾਂ ਇਹ ਵੀ ਕਿਹਾ ਕਿ ਜੇਕਰ ਕਿਸੇ ਵੋਟਰ ਦੀ ਵੋਟ ਡਬਲ ਜਾਂ ਸ਼ਿਫਟ/ਮੌਤ ਹੋ ਗਈ ਹੈ ਉਨਖ਼ਾਂ ਦਾ ਫਾਰਮ ਨੂੰ 7 ਪੂਰਾ ਕਰਕੇ ਸਬੰਧਿਤ ਬੀ.ਐਲ.ਓ. ਨੂੰ ਦਿੱਤਾ ਜਾਵੇ। ਉਹਨਾਂ ਅੱਗੇ ਦੱਸਿਆ ਕਿ 01 ਸਤੰਬਰ ਤੋਂ 31 ਅਕਤੂਬਰ 2018 ਤੱਕ 11238 ਨਵੀਆਂ ਵੋਟਾਂ ਬਣਾਉਣ ਸਬੰਧੀ ਫਾਰਮ ਪ੍ਰਾਪਤ ਹੋਏ ਹਨ। ਇਸ ਤੋਂ ਇਲਾਵਾ 3534 ਵੋਟਾਂ ਕੱਟੀਆਂ ਗਈਆਂ ਅਤੇ 2742 ਵੋਟਾਂ ਦੀ ਸੋਧ ਕੀਤੀ ਗਈ ਹੈ। ਮੀਟਿੰਗ ਦੌਰਾਨ ਸ੍ਰੀ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ (ਕਾਂਗਰਸ ਪਾਰਟੀ), ਜੋਗਿੰਦਰ ਸਿੰਘ (ਬੀ.ਜੇ.ਪੀ), ਸੁਖਦੇਵ ਸਿੰਘ (ਬੀ.ਐਸ.ਪੀ) ਅਤੇ ਰਣਬੀਰ ਸਿੰਘ (ਸ੍ਰੋਮਣੀ ਅਕਾਲੀ ਦਲ) ਹਾਜ਼ਰ ਸਨ।