Saturday, 18 May 2024

 

 

ਖ਼ਾਸ ਖਬਰਾਂ ਆਨੰਦਪੁਰ ਸਾਹਿਬ ਪਾਰਲੀਮਾਨੀ ਹਲਕਾ ਦੇਸ਼ ’ਚ ਗ੍ਰੀਨ ਚੋਣਾਂ ਦੇ ਮਾਡਲ ਵਜੋਂ ਉਭਰੇਗਾ ਪੰਜਾਬ ਪੁਲਿਸ ਦੀ ਸਾਈਬਰ ਕ੍ਰਾਈਮ ਡਿਵੀਜ਼ਨ ਨੇ ਅਮਰੀਕਾ ਵਿੱਚ ਰਹਿਣ ਵਾਲੇ ਲੋਕਾਂ ਨੂੰ ਠੱਗਣ ਵਾਲੇ ਦੋ ਫਰਜ਼ੀ ਕਾਲ ਸੈਂਟਰਾਂ ਦਾ ਕੀਤਾ ਪਰਦਾਫਾਸ਼; 155 ਵਿਅਕਤੀ ਕਾਬੂ ਆਮ ਆਦਮੀ ਪਾਰਟੀ ਵੱਲੋਂ ਪਿਛਲੇ ਢਾਈ ਸਾਲਾਂ ਵਿੱਚ ਕੀਤੇ ਵਿਕਾਸ ਦਾ ਹਿਸਾਬ ਮੰਗਣ ਸ਼ਹਿਰ ਵਾਸੀ: ਜੈਇੰਦਰ ਕੌਰ ਆਪ ਘੋਖ ਕਰੋ ਤੁਹਾਨੂੰ ਕਿਸ ਪਾਰਟੀ ਨੇ ਕੀ ਦਿੱਤਾ: ਸੁਖਬੀਰ ਸਿੰਘ ਬਾਦਲ ਨੇ ਹਰਸਿਮਰਤ ਕੌਰ ਬਾਦਲ ਲਈ ਪ੍ਰਚਾਰ ਕਰਦਿਆਂ ਲੰਬੀ ਦੇ ਲੋਕਾਂ ਨੂੰ ਆਖਿਆ ਮਹਿਲਾਵਾਂ ਨੂੰ ਗਾਲਾਂ, ਲੱਤਾਂ ਅਤੇ ਥੱਪੜ ਮਾਰਨ ਵਾਲੇ ਆਪ ਆਗੂਆਂ ਨੂੰ ਪੰਜਾਬੀ ਮਹਿਲਾਵਾਂ ਸਿਖਾਉਣਗਿਆਂ ਸਬਕ : ਸੁਭਾਸ਼ ਸ਼ਰਮਾ ਮੁੱਖ ਮੰਤਰੀ ਭਗਵੰਤ ਮਾਨ ਨੇ ਕਰਤਾਰਪੁਰ 'ਚ ਜਲੰਧਰ ਤੋਂ ਉਮੀਦਵਾਰ ਪਵਨ ਕੁਮਾਰ ਟੀਨੂੰ ਲਈ ਕੀਤਾ ਚੋਣ ਪ੍ਰਚਾਰ, ਕਿਹਾ- 1 ਜੂਨ ਨੂੰ 'ਝਾੜੂ' ਨਾਲ ਕਰ ਦਿਓ ਸਫ਼ਾਈ ਜੋ ਕਿਹਾ, ਉਸ ਤੋਂ ਵੱਧ ਕੀਤਾ, ਜੋ ਕਹਾਂਗੇ, ਉਸ ਤੋਂ ਵੱਧ ਕਰਾਂਗੇ : ਮੀਤ ਹੇਅਰ ਜੱਦੀ ਪਿੰਡ ਦੇ ਵੋਟਰਾਂ ਨੇ ਜੀਤ ਮਹਿੰਦਰ ਸਿੱਧੂ ਨੂੰ ਹੱਥਾਂ 'ਤੇ ਚੁੱਕਿਆ, ਲੱਡੂਆਂ ਨਾਲ ਵੀ ਤੋਲਿਆ ਮੁੱਖ ਮੰਤਰੀ ਭਗਵੰਤ ਮਾਨ ਨੇ ਹੁਸ਼ਿਆਰਪੁਰ ਤੋਂ 'ਆਪ' ਉਮੀਦਵਾਰ ਡਾ. ਰਾਜਕੁਮਾਰ ਚੱਬੇਵਾਲ ਲਈ ਕੀਤਾ ਚੋਣ ਪ੍ਰਚਾਰ ਵਿਸ਼ਵ ਪੱਧਰੀ ਵਿਦਿਅਰ ਅਦਾਰੇ ਹੋਣਗੇ ਸਥਾਪਿਤ : ਗੁਰਜੀਤ ਸਿੰਘ ਔਜਲਾ ਅਕਾਲੀ ਦਲ ਨੂੰ ਇਕ ਹੋਰ ਝਟਕਾ! ਹੁਸ਼ਿਆਰਪੁਰ ਲੋਕ ਸਭਾ ਹਲਕੇ 'ਚ 'ਆਪ' ਨੂੰ ਮਿਲਿਆ ਹੁਲਾਰਾ ਪਹਿਲੀ ਵਾਰ ਵੋਟ ਪਾਉਣ ਵਾਲੇ ਵੋਟਰ ਬੋਲੇ, ਪਟਿਆਲਾ ਬਣੇ ਸਮਾਰਟ ਅਤੇ ਹੈਰੀਟੇਜ ਸਿਟੀ ਰਾਜਾ ਵੜਿੰਗ ਨੇ ਲੁਧਿਆਣਾ ਵਿੱਚ ਚੋਣ ਪ੍ਰਚਾਰ ਦੌਰਾਨ ਆਰਥਿਕ ਵਿਕਾਸ ਤੇ ਕਿਸਾਨਾਂ ਦੇ ਸਮਰਥਨ ਦਾ ਵਾਅਦਾ ਕੀਤਾ ਵਧਦੀ ਅਪਰਾਧ ਦਰ ਅਤੇ ਡਰੱਗ ਮਾਫੀਆ ਪੰਜਾਬ ਦੀ ਤਰੱਕੀ ਦੇ ਰਾਹ ਵਿੱਚ ਵੱਡੀ ਰੁਕਾਵਟ : ਵਿਜੇ ਇੰਦਰ ਸਿੰਗਲਾ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਭਾਜਪਾ ਜਰੂਰੀ : ਅਰਵਿੰਦ ਖੰਨਾ ਹੁਣ ਮੁੱਕ ਜੂ ਹਨੇਰੀ ਰਾਤ, ਹੱਥ ਬਦਲੇਗਾ ਹਾਲਾਤ -ਗੁਰਜੀਤ ਔਜਲਾ ਪੰਜਾਬ ਦੇ ਅੱਤਵਾਦ ਪੀੜਤਾਂ ਦਾ ਮੁੱਦਾ ਸੰਸਦ 'ਚ ਉਠਾਵਾਂਗੇ: ਡਾ: ਸੁਭਾਸ਼ ਸ਼ਰਮਾ ਲੋਕ ਸਭਾ ਚੋਣਾਂ 'ਚ ਮੇਰੀ ਜਿੱਤ ਦਾ ਮੁੱਖ ਆਧਾਰ ਹੋਵੇਗਾ ਪਟਿਆਲਾ ਵਾਸੀਆਂ ਦਾ ਭਰੋਸਾ : ਪ੍ਰਨੀਤ ਕੌਰ ਜਨਤਕ, ਨਿੱਜੀ ਦੁਕਾਨਾਂ ਅਤੇ ਵਪਾਰਕ ਅਦਾਰਿਆਂ ਦੇ ਨਾਮ ਪੰਜਾਬੀ ਭਾਸ਼ਾ (ਗੁਰਮੁਖੀ ਲਿਪੀ) ਵਿਚ ਲਿਖੇ ਜਾਣ : ਰਾਜੇਸ਼ ਧੀਮਾਨ ਜ਼ਿਲ੍ਹਾ ਚੋਣ ਅਫਸਰ ਪਰਨੀਤ ਸ਼ੇਰਗਿੱਲ ਨੇ ਚੋਣ ਅਬਜ਼ਰਬਰਾਂ ਦੀ ਹਾਜਰੀ ਵਿੱਚ ਉਮੀਦਵਾਰਾਂ ਨੂੰ ਅਲਾਟ ਕੀਤੇ ਚੋਣ ਨਿਸ਼ਾਨ ਮੁੱਖ ਮੰਤਰੀ ਦੱਸਣ ਕਿ ਉਹਨਾਂ ਦੀ ਸਰਕਾਰ ਨਹਿਰੀ ਪਟਵਾਰੀਆਂ ਨੂੰ ਜਾਅਲੀ ਐਂਟਰੀਆਂ ਪਾ ਕੇ ਨਹਿਰੀ ਪਾਣੀ ਪੰਜਾਬ ਦੇ ਸਾਰੇ ਖੇਤਾਂ ਤੱਕ ਪਹੁੰਚਣ ਦੇ ਝੂਠੇ ਦਾਅਵਿਆਂ ਵਾਸਤੇ ਮਜਬੂਰ ਕਿਉਂ ਕਰ ਰਹੀ ਹੈ : ਅਕਾਲੀ ਦਲ

 

ਭੈਣੀ ਦੇ ਅਗਾਂਹਵਧੂ ਕਿਸਾਨ ਨੇ ਮਸ਼ਰੂਮ ਦੀ ਪੈਦਾਵਾਰ ਨਾਲ ਦਿਖਾਈ ਕਿਸਾਨਾਂ ਨੂੰ ਮੁਨਾਫੇ ਦੀ ਰਾਹ

ਭਾਰਤੀ ਸੈਨਾ ਵਿਚੋਂ ਸੇਵਾ ਮੁਕਤੀ ਉਪਰੰਤ ਕਰਨੈਲ ਸਿੰਘ ਨੇ ਅਪਣਾਇਆ ਸਹਾਇਕ ਧੰਦਾ

Web Admin

Web Admin

5 Dariya News

ਨੂਰਪੁਰ ਬੇਦੀ , 29 Nov 2018

ਕਿਸਾਨਾਂ ਲਈ ਝੋਨੇ ਅਤੇ ਕਣਕ ਦੇ ਰਿਵਾਇਤੀ ਫਸਲੀ ਚੱਕਰ ਵਿਚੋਂ ਨਿਕਲਣ ਤੋਂ ਬਾਅਦ ਪੰਜਾਬ ਸਰਕਾਰ ਵਲੋ ਪਰਾਲੀ ਅਤੇ ਰਹਿੰਦ-ਖੂਹੰਦ ਨੂੰ ਅੱਗ ਨਾ ਲਗਾਉਣ ਦੀ ਪਰੇਨਾ ਦੇ ਕੇ ਕਿਸਾਨਾਂ ਦੇ ਜੀਵਨ ਪੱਧਰ ਵਿਚ ਸੁਧਾਰ ਲਿਆਉਣ ਅਤੇ ਵਾਤਾਵਰਣ ਨੂੰ ਬਚਾਉਣ ਦਾ ਉਪਰਾਲਾ ਕੀਤਾ ਗਿਆ ਹੈ ਜਿਸ ਵਿਚ ਇਸ ਇਲਾਕੇ ਕਿਸਾਨਾਂ ਜਿਮੀਦਾਰਾਂ ਨੇ ਸਰਕਾਰ ਦੇ ਕਿਸਾਨ ਭਲਾਈ ਵਿਭਾਗ ਅਤੇ ਬਾਗਬਾਨੀ ਵਿਭਾਗ ਵਲੋਂ ਲਗਾਏ ਜਾਗਰੂਕਤਾ ਕੈਂਪ ਵਿਚ ਜਾਣਕਾਰੀ ਹਾਸਲ ਕਰਕੇ ਭਰਭੂਰ ਫਾਇਦਾ ਚੁੱਕਿਆ ਹੈ ਇਸ ਸਭ ਦੇ ਬਾਵਜੂਦ ਕਿਸਾਨਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਅਤੇ ਚੋਖਾ ਮੁਨਾਫਾ ਕਮਾਉਣ ਲਈ ਕਿਸਾਨਾ ਨੂੰ ਪਰਝੇਰਿਤ ਕਰਨ ਦਾ ਸਰਕਾਰ ਦਾ ਉਪਰਾਲਾ ਹੁਣ ਫੱਲਣ-ਫੁੱਲਣ ਲੱਗਿਆ ਹੈ। ਵੱਡੀ ਗਿਣਤੀ ਵਿਚ ਕਿਸਾਨ ਸਹਾਇਕ ਧੰਦੇ ਅਪਣਾ ਕੇ ਚੋਖਾ ਮੁਨਾਫਾ ਕਮਾਉਣ ਦੀ ਰਾਹ ਤੁਰ ਪਏ ਹਨ। ਜਿਸ ਨਾਲ ਸੂਬੇ ਦੇ ਕਿਸਾਨਾਂ ਦੀ ਆਰਥਿਕਤਾ ਵਿਚ ਚੋਖਾ ਸੁਧਾਰ ਹੋਣ ਲੱਗ ਪਿਆ ਹੈ।ਨੂਰਪੁਰ ਬੇਦੀ ਇਲਾਕੇ ਦੇ ਪਿੰਡ ਭੈਣੀ ਅਗਾਹ ਵੱਧੂ ਕਿਸਾਨ ਕਰਨੈਲ ਸਿੰਘ ਜੋ ਕਿ ਭਾਰਤੀ ਫੋਜ ਵਿਚੋਂ ਸੇਵਾ ਮੁਕਤੀ ਉਪਰੰਤ ਆਪਣੇ ਪਿੰਡ ਆ ਕੇ ਮਸ਼ਰੂਮ ਦੀ ਖੇਤੀ ਕਰਨ ਲੱਗਿਆ ਹੈ ਦੇ ਇਸ ਉਪਰਾਲੇ ਨੇ ਹੋਰ ਕਿਸਾਨਾਂ ਲਈ ਵੀ ਪ੍ਰੇਰਨਾ ਰਾਹ ਖੋਲਿਆ ਹੈ। ਕਰਨੈਲ ਸਿੰਘ ਨੇ ਦੱਸਿਆ ਕਿ ਉਸਨੇ ਆਪਣੀ ਨੋਕਰੀ ਉਪਰੰਤ ਇਸ ਸਹਾਇਕ ਧੰਦੇ ਨੂੰ ਅਪਣਾਉਣ ਦਾ ਜਦੋ ਫੈਸਲਾ ਕੀਤਾ ਤਾਂ ਉਸਨੇ ਸਥਾਨਕ ਬਾਗਬਾਨੀ ਵਿਕਾਸ ਦਫਤਰ ਤੱਕ ਪਹੁੰਚ ਕੀਤੀ ਅਤੇ ਉਥੋ ਪ੍ਰੇਰਨਾ ਲੈ ਕੇ ਆਪਣਾ ਕੰਮ ਸੁਰੂ ਕੀਤਾ। ਕੰਮਪੋਸਟ ਖਾਦ ਬਣਾਉਣ ਅਤੇ ਬਟਨ ਮਸ਼ਰੂਮ ਅਗਾਉਣ ਲਈ ਉਸਨੇ ਸਥਾਈ ਅਤੇ ਅਸਥਾਈ ਢਾਂਚਿਆ ਦਾ ਨਿਰਮਾਣ ਕੀਤਾ ਅਤੇ ਖਾਦ ਅਤੇ ਮਸਰੂਮ ਦੀ ਉਪਜ ਲਈ ਬਾਗਬਾਨੀ ਦਫਤਰ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਆਪਣਾ ਕੰਮ ਸੁਰੂ ਕੀਤਾ ਅਤੇ ਉਹ ਹੁਣ ਇਸ ਤੋਂ ਭਰਭੂਰ ਮੁਨਾਫਾ ਹਾਸਲ ਕਰ ਰਿਹਾ ਹੈ। ਕਰਨੈਲ ਸਿੰਘ ਨੇ ਦੱਸਿਆ ਕਿ ਇਸ ਦੇ ਲਈ ਵਾਤਾਵਰਣ ਅਨਕੂਲ ਹੋਣਾ ਜਰੂਰੀ ਹੈ ਅਤੇ ਆਰਜੀ ਤੋਰ ਤੇ ਢੁਕਵਾਂ ਵਾਤਾਵਰਣ ਤੇ ਤਾਪਮਾਨ ਨੂੰ ਫਸਲ ਦੀ ਉਪਜ ਦੇ ਅਨਕੁਲ ਰੱਖਣ ਲਈ ਏਅਰ ਕਡਿਸ਼ਨ, ਛੱਪਰ, ਸਲੈਬਾ ਆਦਿ ਦੀ ਵੀ ਢੁਕਵੀ ਜਰੂਰਤ ਪੈਦੀ ਹੈ। 

ਪ੍ਰੰਤੂ ਜਦੋ ਮੰਡੀਆ ਵਿਚ ਫਸਲ ਦੀ ਵਿਕਰੀ ਹੁੰਦੀ ਹੈ ਤਾਂ ਸਾਰੀ ਮਿਹਨਤ ਦਾ ਮੁੱਲ ਮਿਲ ਜਾਦਾ ਹੈ ਉਸਨੇ ਕਿਹਾ ਕਿ ਕਿਸਾਨ ਭਰਾ ਸਮੇਂ ਦੇ ਹਾਣੀ ਬਣਨ ਅਤੇ ਰਿਵਾਇਤੀ ਫਸਲੀ ਚੱਕਰ ਛੱਡ ਕੇ ਅਜਿਹੇ ਸਹਾਇਕ ਧੰਦੇ ਅਪਣਾਉਣ ਜਿਸ ਤੋ ਕਿਸਾਨਾਂ ਦੀ ਆਰਥਿਕ ਹਾਲਤ ਮਜਬੂਤ ਹੋਵੇ ਅਤੇ ਵਾਤਾਵਰਣ ਤੇ ਪੋਣ ਪਾਣੀ ਵੀ ਸੁੱਧ ਤੇ ਸਵੱਛ ਰਹਿ ਸਕੇ।ਬਾਗਬਾਨੀ ਵਿਕਾਸ ਅਫਸਰ ਯੁਵਰਾਜ ਭਾਰਦਵਾਜ ਨੇ ਦੱਸਿਆ ਕਿ ਮਸ਼ਰੂਮ ਵਿਚ ਵਿਟਾਮਿਨ ਡੀ, ਕੈਲਸੀਅਮ ਫਾਸਫੋਰਸ ਅਤੇ ਲੋਹਾ ਦੀ ਮਾਤਰਾ ਪਾਈ ਜਾਂਦੀ ਹੈ ਪੰਜਾਬ ਵਿਚ ਢਿਗਰੀ ਅਤੇ ਬਟਨ ਮਸ਼ਰੂਮ ਦੀਆਂ ਕਿਸਮਾਂ ਦੀ ਪੈਦਾਵਾਰ ਹੁੰਦੀ ਹੈ। ਇਹਨਾਂ ਦੀ ਮਾਰਕਿਟਿੰਗ ਵਿਚ ਵੀ ਕੋਈ ਅੋਕੜ ਪੇਸ਼ ਨਹੀਂ ਆਉਦੀ। ਇਸਦੀ ਚੋਖੀ ਪੈਦਾਵਾਰ ਨਾਲ ਕਿਸਾਨਾਂ ਨੂੰ ਭਾਰੀ ਮੁਨਾਫਾ ਹੁੰਦਾ ਹੈ। ਇਸ ਮਸ਼ਰੂਮ ਦੀ ਪੈਦਾਵਾਰ ਲਈ ਕੰਮਪੋਸ਼ਟ ਖਾਦ ਵਿਚ ਮਸ਼ਰੂਮ ਦਾ ਬੀਜ ਮਿਲਾ ਕੇ ਉਸ ਨੂੰ ਨਾਇਅਰ ਦੇ ਬਰਾਦੇ ਨਾਲ ਢੱਕ ਕੇ ਪੋਲੀ ਬੈਗ ਵਿਚ ਬੰਦ ਕਰ ਦਿੱਤਾ ਜਾਦਾ ਹੈ ਕੁਝ ਦਿਨਾਂ ਵਿਚ ਹੀ ਬੀਜ ਪੂੰਗਰ ਆਉਦਾ ਹੈ ਮਸ਼ਰੂਮ ਦੀ ਉਪਜ ਸੁਰੂ ਹੋ ਜਾਦੀ ਹੈ ਇਹ ਫਸਲੀ ਚੱਕਰ ਸਾਲ ਭਰ ਚੱਲਦਾ ਹੈ ਅਤੇ ਜੇਕਰ ਤਾਪਮਾਨ ਅਤੇ ਵਾਤਾਵਰਣ ਦੇ ਅਨੁਕੂਲ ਇਸ ਫਸਲ ਦੀ ਪੈਦਾਵਾਰ ਲੈਣੀ ਹੈ ਤਾਂ ਅਕਤੂਬਰ ਤੋਂ ਫਰਵਰੀ ਤੱਕ ਤਾਪਮਾਨ ਇਸਦੇ ਪੂਰੀ ਤਰ੍ਹਾਂ ਅਨੁਕੂਲ ਹੁੰਦਾ ਹੈ। ਉਹਨਾਂ ਦੱਸਿਆ ਕਿ ਬਹੁਤ ਸਾਰੇ ਕਿਸਾਨ ਕਰਨੈਲ ਸਿੰਘ ਦੀ ਤਰ੍ਹਾਂ ਇਹ ਧੰਦਾ ਅਪਣਾ ਰਹੇ ਹਨ ਜਿਹਨਾਂ ਨੂੰ ਵਿਭਾਗ ਵਲੋਂ ਪ੍ਰੇਰਨਾ ਦਿੱਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਕਿਸਾਨਾਂ ਨੂੰ ਸਹਾਇਕ ਧੰਦੇ ਅਪਣਾਉਣ ਲਈ ਪ੍ਰੇਰਿਤ ਕਰਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਬਹੁਤ ਸਾਰੇ ਸਹਾਇਕ ਧੰਦੇ ਅਜਿਹੇ ਹਨ ਜਿਹਨਾਂ ਨੂੰ ਅਪਣਾ ਕੇ ਕਿਸਾਨ ਥੋੜੇ ਜਿਹੇ ਸਥਾਨ ਤੇ ਭਾਰੀ ਮੁਨਾਫਾ ਹਾਸਲ ਕਰ ਸਕਦੇ ਹਨ ਪੰਜਾਬ ਸਰਕਾਰ ਵਲੋਂ ਮਸ਼ਰੂਮ ਦੇ ਉਤਪਾਦਨ ਕਰਨ ਵਾਲੇ ਕਿਸਾਨਾਂ ਲਈ 20 ਲੱਖ ਰੁਪਏ ਤੱਕ ਦੀ ਸਬਸਿਡੀ ਦੇਣ ਦੀ ਯੋਜਨਾਂ ਬਣਾਈ ਗਈ ਹੈ। ਉਹਨਾਂ ਕਿਹਾ ਕਿ ਜਿਹੜੇ ਕਿਸਾਨ ਸਹਾਇਕ ਧੰਦੇ ਅਪਣਾਉਣਾ ਚਾਹੁੰਦੇ ਹਨ ਉਹ ਬਾਗਬਾਨੀ ਦਫਤਰ ਨਾਲ ਸੰਪਰਕ ਕਰਕੇ ਪੰਜਾਬ ਸਰਕਾਰ ਦੀਆਂ ਯੋਜਨਾਵਾਂ ਬਾਰੇ ਜਾਣਕਾਰੀ ਹਾਸਲ ਕਰ ਸਕਦੇ ਹਨ। ਵਿਭਾਗ ਦੇ ਮਾਹਰ ਕਿਸਾਨਾਂ ਨੂੰ ਸਹੂਲਤਾਂ ਦੇਣ ਲਈ ਵਚਨਬੱਧ ਹਨ।

 

Tags: Agriculture

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD