Sunday, 12 May 2024

 

 

ਖ਼ਾਸ ਖਬਰਾਂ ਚੰਡੀਗੜ੍ਹ 'ਚ ਲੋਕਾਂ ਦਾ ਭਾਰੀ ਸਮਰਥਨ, ਇਸ ਵਾਰ ਭਾਜਪਾ 400 ਦਾ ਅੰਕੜਾ ਜ਼ਰੂਰ ਪਾਰ ਕਰੇਗੀ : ਜਤਿੰਦਰ ਪਾਲ ਮਲਹੋਤਰਾ ਆਪ ਤੇ ਅਕਾਲੀ ਕਿਸਾਨ ਵਿਰੋਧੀ, ਪੰਜਾਬ ਦੇ ਵਿਕਾਸ ਲਈ ਦੋਨਾਂ ਨੂੰ ਹਰਾਉਣਾ ਜਰੂਰੀ : ਜੀਤਮਹਿੰਦਰ ਸਿੰਘ ਸਿੱਧੂ ਸ੍ਰੀ ਅਨੰਦਪੁਰ ਸਾਹਿਬ ਤੋਂ ਮਾਈਨਿੰਗ ਮਾਫੀਆ ਦਾ ਸਫਾਇਆ ਕਰਾਂਗਾ : ਡਾ ਸੁਭਾਸ਼ ਸ਼ਰਮਾ ਗੁਰਬਾਜ ਸਿੰਘ ਸਿੱਧੂ ਨੇ ਪਿਤਾ ਦੇ ਲਈ ਮੰਗੀਆਂ ਵੋਟਾਂ ਅਸੀਂ ਤੁਹਾਡੇ ਲਈ ਸਕੂਲ ਅਤੇ ਹਸਪਤਾਲ ਬਣਾਏ, ਬਿਜਲੀ ਅਤੇ ਪਾਣੀ ਮੁਫਤ ਕੀਤਾ, ਇਸ ਲਈ ਮੈਨੂੰ ਜੇਲ ਭੇਜਿਆ : ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਨੇ ਅਮਿਤ ਸ਼ਾਹ ਨਾਲ ਕੀਤਾ ਸਮਝੌਤਾ, ਕੇਜਰੀਵਾਲ ਨੂੰ ਛੱਡ ਕੇ ਪੰਜਾਬ ’ਚ ਵੱਖਰੀ ਆਪ ਸਰਕਾਰ ਬਣਾਉਣਗੇ : ਸੁਖਬੀਰ ਸਿੰਘ ਬਾਦਲ ਆਪ ਦੱਸੇ ਕਿ ਉਹ ਭ੍ਰਿਸ਼ਟਾਚਾਰ ਵਿਚ ਫਸੇ ਅਰਵਿੰਦ ਕੇਜਰੀਵਾਲ ਦਾ ਬਚਾਅ ਕਿਉਂ ਕਰ ਰਹੀ ਹੈ: ਹਰਸਿਮਰਤ ਕੌਰ ਬਾਦਲ ਕਾਂਗਰਸ ਦੀ ਸਥਿਤੀ ਮਜ਼ਬੂਤ; ਸਾਬਕਾ ਵਿਧਾਇਕ ਜੱਸੀ ਖੰਗੂੜਾ ਦੀ ਪਾਰਟੀ 'ਚ ਵਾਪਸੀ ਸਾਬਕਾ ਸਰਪੰਚ ਸਾਥੀਆਂ ਸਮੇਤ ਅਕਾਲੀ ਦਲ ਨੂੰ ਅਲਵਿਦਾ ਕੇ ਕਾਂਗਰਸ ਵਿੱਚ ਸ਼ਾਮਲ ਕਾਂਗਰਸ ਨੇ ਲੋਕ ਸਭਾ ਵਿੱਚ ਜਿੱਤ ਲਈ ਇੱਕਜੁੱਟ ਹੋਕੇ ਕੀਤੀ ਅਪੀਲ ਮੋਦੀ ਸ਼ਾਹ ਦੀ ਜੋੜੀ ਨੂੰ ਜੇ ਕਿਸੇ ਨੇ ਮਾਤ ਦਿੱਤੀ ਹੈ ਤਾਂ ਉਹ ਪੰਜਾਬ ਦੇ ਲੋਕ ਹੀ ਹਨ : ਗੁਰਜੀਤ ਸਿੰਘ ਔਜਲਾ ਮਨੀਸ਼ ਤਿਵਾੜੀ ਨੇ ਕਿਰਨ ਖੇਰ ਦੇ ਬਿਆਨ ਨਾਲ ਭਾਜਪਾ ਦਾ ਮੂੰਹ ਬੰਦ ਕਰ ਦਿੱਤਾ ਕੇਂਦਰ ਸਰਕਾਰ ਦੇ ਗਲਤ ਫੈਸਲਿਆਂ ਕਾਰਨ 750 ਤੋਂ ਵੱਧ ਕਿਸਾਨਾਂ ਦੀ ਮੌਤ : ਵਿਜੇ ਇੰਦਰ ਸਿੰਗਲਾ ਪੰਜਾਬ ਨੂੰ ਕਰਜ਼ੇ 'ਚ ਡੁੱਬਣਾ ਹੀ ਭਗਵੰਤ ਮਾਨ ਸਰਕਾਰ ਦੀ ਉਪਲਬਧੀ : ਗਜੇਂਦਰ ਸਿੰਘ ਸ਼ੇਖਾਵਤ ਮੋਗਾ ਦੀ ਨੈਸ਼ਨਲ ਲੋਕ ਅਦਾਲਤ ਵਿੱਚ 5483 ਕੇਸਾਂ ਦਾ ਨਿਪਟਾਰਾ ਸੱਤ ਸਾਲਾਂ 'ਚ ਪਟਿਆਲਾ ਲੋਕ ਸਭਾ ਹਲਕੇ 'ਚ ਕੀਤੇ 7 ਕੰਮ ਗਿਣਾਉਣ ਕਾਂਗਰਸ ਤੇ 'ਆਪ' : ਐਨ.ਕੇ. ਸ਼ਰਮਾ ਨੈਸ਼ਨਲ ਲੋਕ ਅਦਾਲਤ ਚ ਹੋਇਆ 19815 ਕੇਸਾਂ ਦਾ ਨਿਪਟਾਰਾ ਪਟਿਆਲਾ ’ਚ ਲੱਗੀ ਕੌਮੀ ਲੋਕ ਅਦਾਲਤ ’ਚ 13481 ਕੇਸਾਂ ਦਾ ਹੋਇਆ ਨਿਪਟਾਰਾ ਪੰਜਾਬ ਪੁਲਿਸ ਨੇ ਹਿਮਾਚਲ ਪ੍ਰਦੇਸ਼ ਦੀ ਫਾਰਮਾ ਫੈਕਟਰੀ ਤੋਂ ਚੱਲ ਰਹੇ ਅੰਤਰ-ਰਾਜੀ ਗੈਰ-ਕਾਨੂੰਨੀ ਫਾਰਮਾ ਸਪਲਾਈ ਅਤੇ ਨਿਰਮਾਣ ਨੈਟਵਰਕ ਦਾ ਕੀਤਾ ਪਰਦਾਫਾਸ਼ ਭਾਜਪਾ ਜ਼ਿਲ੍ਹਾ ਯੁਵਾ ਮੋਰਚਾ ਦੀ ਅਹਿਮ ਮੀਟਿੰਗ ਮੋਰਚਾ ਜ਼ਿਲ੍ਹਾ ਪ੍ਰਧਾਨ ਤਾਹਿਲ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ ਵਿਜੇਦਰ ਸਿੰਗਲਾ ਦੀ ਚੋਣ ਮੁਹਿੰਮ ਨੂੰ ਮਿਲਿਆ ਵੱਡਾ ਹੁੰਗਾਰਾ

 

ਅਜਨਾਲਾ ਪਿਓ ਪੁਤ ਨੇ ਪਾਰਟੀ ਨਾਲ ਕੀਤਾ ਵਿਸਾਹਘਾਤ : ਈਸਾਈ ਆਗੂ

ਹਲਕਾ ਅਜਨਾਲਾ ਦੇ ਈਸਾਈ ਆਗੂਆਂ ਨੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨਾਲ ਚੱਟਾਨ ਵਾਂਗ ਖੜੇ ਹੋਣ ਦਾ ਕੀਤਾ ਐਲਾਨ

Web Admin

Web Admin

5 Dariya News

ਚੇਤਨਪੁਰਾ/ ਅਮ੍ਰਿਤਸਰ , 19 Nov 2018

ਹਲਕਾ ਅਜਨਾਲਾ ਨਾਲ ਸਬੰਧਿਤ ਈਸਾਈ ਆਗੂਆਂ ਨੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਚੱਟਾਨ ਵਾਂਗ ਖੜੇ ਹੋਣ ਦਾ ਐਲਾਨ ਕਰਦਿਆਂ ਅਕਾਲੀ ਦਲ ਤੋਂ ਬਾਹਰ ਕੀਤੇ ਗਏ ਡਾਕਟਰ ਰਤਨ ਸਿੰਘ ਅਜਨਾਲਾ ਅਤੇ ਅਮਰਪਾਲ ਸਿੰਘ ਬੋਨੀ ਅਜਨਾਲਾ ਨੂੰ ਕੂੜ ਪ੍ਰਚਾਰ ਕਰਨ ਦੀ ਥਾਂ ਆਪਣੀ ਪੀੜੀ ਹੇਠ ਸੋਟਾ ਫੇਰਨ ਲਈ ਕਿਹਾ ਹੈ।ਕਿਸ਼ਚਿਅਨ ਆਗੂ ਅਤੇ ਅਕਾਲੀ ਦਲ ਦਿਹਾਤੀ ਦੇ ਸੀਨੀਅਰ ਮੀਤ ਪ੍ਰਧਾਨ ਪਾਦਰੀ ਰਤਨ ਲਾਲ ਦ੍ਰਾਵਿੜ, ਯੂਥ ਆਗੂ ਬਬਲੂ ਮਸੀਹ ਥੋਬਾ ਜਨਰਲ ਸਕਤਰ ਦਿਹਾਤੀ, ਸਰਪੰਚ ਸੁਰਜੀਤ ਮਸੀਹ ਮੈਬਰ ਵਰਕਿੰਗ ਕਮੇਟੀ ਤੇ ਸਕਤਰ ਐਕਸ ਸਰਵਿਸਮੈਨ ਵਿੰਗ, ਪੈਰਿਸ਼ ਪ੍ਰਧਾਨ, ਵਿਲੀਅਮ ਮਸੀਹ ਜਟਾ ਰਮਦਾਸ, ਨੇ ਅਵਲੋਂ ਕੀਤੇ ਜਾ ਰਹੇ ਕੂੜ ਪ੍ਰਚਾਰ ਦਾ ਸਖਤ ਨੋਟਿਸ ਲੈਦੇ ਹੋਏ ਅਜਨਾਲਾ ਪਿਓ ਪੁਤ ਨੂੰ ਆੜੇ ਹੱਥੀ ਲਿਆ ਅਤੇ ਕਿਹਾ ਕਿ ਪਾਰਟੀ ਨੇ ਅਜਨਾਲਾ ਪਰਿਵਾਰ ਨੂੰ ਬਹੁਤ ਮਾਣ ਦਿੱਤਾ ਪਰ ਅਫਸੋਸ ਕਿ ਪੰਥ ਵਿਰੋਧੀ ਤਾਕਤਾਂ ਦੇ ਢਹਿ ਚੜ੍ਹ ਕੇ ਅਜਨਾਲਾ ਪਰਿਵਾਰ ਨੇ ਪਾਰਟੀ ਦੀ ਪਿੱਠ ਚ ਛੁਰਾਮਾਰਿਆ ਹੈ। ਉਹਨਾਂ ਸ: ਸੁਖਬੀਰ ਸਿੰਘ ਬਾਦਲ ਦੀ ਤਾਰੀਫ ਕਰਦਿਆਂ ਕਿਹਾ ਕਿ ਉਹਨਾਂ ਨੇ ਸਰਕਾਰ ਦੌਰਾਨ ਗਰੀਬਾਂ ਅਤੇ ਈਸਾਈ ਭਾਈਚਾਰੇ ਦੀ ਸੁਣਵਾਈ ਕੀਤੀ ਅਤੇ ਆਟਾ ਦਾਲ, ਸ਼ਗਨ ਸਕੀਮਾਂ, ਫਰੀ ਬਿਜਲੀ ਆਦਿ ਅਨੇਕਾਂ ਹੋਰ ਲੋਕ ਭਲਾਈ ਸਕੀਮਾਂ ਦਿਤੀਆਂ ਜੋ ਕਿਸੇ ਹੋਰ ਦੇ ਹਿਸੇ ਨਹੀਂ ਆਈਆਂ।  ਈਸਾਈ ਆਗੂਆਂ ਕਿਹਾ ਕਿ ਅਜਨਾਲ ਹਲਕੇ 'ਚ ਅਕਾਲੀ ਦਲ ਹਾਈ ਕਮਾਨ ਦੀ ਹਰ ਹੁਕਮ ਦੀ ਪਾਲਣਾ ਹੋਵੇਗੀ। ਊਨ੍ਹਾਂ ਕਿਹਾ ਕਿ ਪਾਰਟੀ ਵਲੋਂ 4 ਵਾਰ ਵਿਧਾਇਕ, 2 ਵਾਰ ਮੰਤਰੀ ਅਤੇ 2 ਵਾਰ ਲੋਕ ਸਭਾ ਮੈਂਬਰ ਬਣਾਏ ਗਏ ਡਾਕਟਰ ਅਜਨਾਲਾ ਅਤੇ ਊਨ੍ਹਾਂ ਦੇ ਫਰਜੰਦ ਅਮਰਪਾਲ ਸਿੰਘ ਬੋਨੀ ਅਜਨਾਲਾ ਜਿਨਾਂ ਨੂੰ 2 ਵਾਰ ਵਿਧਾਇਕ ਅਤੇ ਮੁੱਖ ਪਾਰਲੀਮਾਨੀ ਸਕੱਤਰ ਬਨਾਗਿਆ ਵਲੋਂ ਪਾਰਟੀ ਨਾਲ ਵਿਸਾਹਘਾਤ ਕੀਤਾ ਹੈ। ਉਨ੍ਹਾਂ ਕਿਹਾ ਕਿ ਅਜਨਾਲਾ ਪਰਿਵਾਰ ਦਾ ਅੱਜ ਜੋ ਵੀ ਰੁਤਬਾ ਹੈ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੀ ਹੀ ਦੇਣ ਹੈ।

ਆਗੂਆਂ ਨੇ ਅਜਨਾਲਾ ਪਿਓ ਪੁੱਤ ਵਲੋਂ 3 ਸਾਲ ਬਾਦ ਬੇਅਦਬੀਆਾਂ ਦਾ ਮਾਮਲਾ ਚੁੱਕਣ 'ਤੇ ਸਵਾਲ ਉਠਾਉਂਦਿਆਂ ਕਿਹਾ ਕਿ 2015 ਚ ਵਾਪਰੀਆਂ ਉਕਤ ਦੁਖਦਾਈ ਘਟਨਾਵਾਂ ਨਾਲ ਸਮੁੱਚੇ ਸਿੱਖ ਜਗਤ ਦੇ ਹਿਰਦੇ ਵਲੂੰਧਰੇ ਗਏ ਸਨ ਅਤੇ ਉਸ ਵੇਲੇ ਦੀ ਅਕਾਲੀ ਭਾਜਪਾ ਸਰਕਾਰ ਵਲੋਂ ਇਸ ਦੀ ਨਿਰਪੱਖ ਜਾਂਚ ਆਰੰਭ ਕਰਵਾਈ ਸੀ ਉਕਤ ਮੰਦਭਾਗੀਆਂ ਘਟਨਾਵਾਂ ਸਮੇ ਇਹ ਲੋਕ ਰਾਜਭਾਗ ਦਾ ਅੰਨਦ ਮਾਣਦੇ ਰਹੇ ਅਤੇ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ 'ਤੇ ਰਾਜਨੀਤੀ ਕਰ ਰਹੇ ਹਨ। ਇਨ੍ਹਾਂ ਹੀ ਨਹੀ ਬੋਨੀ ਅਜਨਾਲਾ ਨੇ 2017 ਦੌਰਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਚੋਣ ਲੜੀ । ਅਕਾਲੀ ਆਗੂਆਂ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਡੱਟਵੀ ਹਮਾਇਤ ਦਾ ਐਲਾਨ ਕਰਦਿਆਂ ਕਿਹਾ ਕਿ ਹਲਕਾ ਅਜਨਾਲਾ ਦੇ ਅਕਾਲੀ ਵਰਕਰ ਪਾਰਟੀ ਪ੍ਰਧਾਨ ਦੇ ਹਰ ਆਦੇਸ਼ ਦੀ ਇਨ੍ਹ ਬਿਨ ਪਾਲਣਾ ਕਰਨਗੇ ਅਤੇ ਪਾਰਟੀ ਦੀ ਚੜਦੀ ਕਲਾ ਲਈ ਪੂਰੀ ਤਨਦੇਹੀ ਨਾਲ  ਦਿਨ ਰਾਤ ਇਕ ਕਰਕੇ ਕੰਮ ਕਰਨਗੇ। ਇਸ ਮੌਕੇ ਪੰਚ ਅਰਨੋਲਡ ਮਸੀਹ ਅਵਾਨ, ਅੰਗਰੇਜ ਮਸੀਹ ਕੁਰਾਲੀਆਂ, ਪ੍ਰਗਟ ਮਸੀਹ ਕੋਟਲੀ ਜਮੀਤ ਸਿੰਘ, ਵਿਲਸਨ ਮਸੀਹ ਸੂਫੀਆਂ, ਹੈਪੀ ਮਸੀਹ ਕੋਟਲੀ ਸ਼ਾਹ ਹਬੀਬ,  ਸੰਨੀ ਮਸੀਹ ਚੌਹਾਨ ਪਛੀਆ, ਪਾਸਟਰ ਤਰਸੇਮ ਮਸੀਹ ਅਵਾਨ, ਕੇਰੂ ਮਸੀਹ ਮਲਕਪੁਰ, ਪ੍ਰਗਟ ਕੋਟਲੀ, ਲਵਜੀਤ ਮਸੀਹ, ਪੰਚ ਬਖਸ਼ੀਸ਼ ਮਸੀਹ ਥੋਬਾ, ਸਰਕਲ ਪ੍ਰਧਾਨ ਗੁਲਬਾਗ ਸਿੰਘ ਬਿਲਾ ਅਜਨਾਲਾ, ਸਵਿੰਦਰ ਸਿੰਘ ਸਹਿਸਰਾ ਸਰਕਲ ਪ੍ਰਧਾਨ ਝੰਡੇਰ, ਸਰਪੰਚ ਬ੍ਰਹਮ ਸਿੰਘ ਝੰਡੇਰ, ਸਰਪੰਚ ਸਤਿਆਜੀਤ ਸਿੰਘ ਕੰਦੋਵਾਲੀ, ਗੁਰਵਿੰਦਰ ਸਿੰਘ ਲਸ਼ਕਰੀ ਨੰਗਲ, ਉਮਰਜੀਤ ਸਿੰਘ ਘੁਕੇਵਾਲੀ, ਸਰਪੰਚ ਧੰਨਬੀਰ ਸਿੰਘ ਸਰਕਾਰੀਆ, ਦਵਿੰਦਰ ਸਿੰਘ ਧੁਪਸਰੀ, ਹਰਪਾਲ ਸਿੰਘ ਲਸ਼ਕਰੀ ਨੰਗਲ, ਲਾਡਾ ਪਠਾਨ ਨੰਗਲ ਸਮੇਤ ਮਸੀਹ ਭਾਈਚਾਰੇ ਦੇ ਅਨੇਕਾਂ ਆਗੂ ਤੇ ਵਰਕਰ ਮੌਜੂਦ ਸਨ।

 

Tags: SAD-BJP

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD